ੴ

ਸਿੱਖਬਾਣੀ · SikhBani

ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥

booddaa bans kabeer kaa upajio poot kamaal
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਬੂਡਾ ਬੰਸੁ. ਕਬੀਰ ਕਾ; ਉਪਜਿਓ ਪੂਤੁ ਕਮਾਲੁ ॥

booddaa bans. kabeer kaa; upajio poot kamaal |

Sant Singh KhalsaMy family is drowned, O Kabeer, since the birth of my son Kamaal.
Manmohan SinghKabir, drowned is my family, when my son Kamal was born.
Manmohan Singh (Punjabi)ਕਬੀਰ ਡੁਬ ਗਿਆ ਹੈ ਮੇਰਾ ਖਾਨਦਾਨ, ਜਦ ਮੇਰਾ ਪੁਤ੍ਰ ਕਮਾਲ ਜੰਮ ਪਿਆ ਹੈ।
Fareedkot Teekaਹਮਾਰਾ ਬੰਸ ਡੂਬ ਗਯਾ ਹੈ, ਕਿਉਂ ਕਿ ਹੇ ਕਮਾਲ! ਤੂੰ ਹਮਾਰੇ ਘਰ ਮੇਂ ਪੁਤ੍ਰ ਜਨਮਿਆ ਹੈ॥
Prof. Sahib Singh('ਹੈ ਗਇ ਬਾਹਨ ਸਘਨ ਘਨ' ਅਤੇ 'ਲਾਖ ਧਜਾ' ਵਿਚੋਂ 'ਕੋਈ ਕਾਹੂ ਕੋ ਨਹੀਂ'-ਇਹ ਗੱਲ ਮੈਂ ਡਿੱਠੀ 'ਡਿੱਠੀ ਟੋਕਿ ਬਜਾਇ', ਫਿਰ ਭੀ) ਜੇ ਮੇਰਾ ਮੂਰਖ ਮਨ (ਨੀਵੀਂ) ਅਵਸਥਾ ਤੇ ਆ ਅੱਪੜਿਆ ਹੈ, ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਜ਼ਰੂਰ) ਡੁੱਬ ਗਿਆ ਜਾਣੋ,

ਪਦ ਅਰਥ ਬੂਡਾ = ਡੁੱਬ ਗਿਆ (ਸਮਝੋ)। ਬੰਸੁ = ਖ਼ਾਨਦਾਨ, ਕੁਲ, (ਅੱਖਾਂ, ਕੰਨ, ਨੱਕ, ਆਦਿਕ ਸਾਰੇ ਗਿਆਨ-ਇੰਦ੍ਰੇ) ਟੱਬਰ। ਉਪਜਿਓ = (ਵੇਖੋ ਸ਼ਲੋਕ ਨੰ: ੧੧੧) ਪਰਗਟ ਹੋ ਪਿਆ, ਇਸ ਹਾਲਤ ਤੇ ਅੱਪੜ ਗਿਆ। ਪੂਤੁ = ਪੁੱਤਰ, ਮਨ। ਕਮਾਲੁ = ਕਾਮਲ, ਲਾਇਕ, ਅਜਬ ਲਾਇਕ (ਭਾਵ, ਨਾਲਾਇਕ, ਮੂਰਖ)।

SikhNet (Spanish)Mi familia se ha estado ahogando oh, dice Kabir, desde que nació Kamaal,

ਹਰਿ ਕਾ ਸਿਮਰਨੁ ਛਾਡਿ ਕੈ; ਘਰਿ ਲੇ ਆਯਾ ਮਾਲੁ ॥੧੧੫॥

har kaa simaran chhaadd kai; ghar le aayaa maal |115|

Sant Singh KhalsaHe has given up meditating on the Lord, in order to bring home wealth. ||115||
Manmohan SinghForsaking the God's meditation, he has brought home wealth.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਨੂੰ ਛਡ ਕੇ ਉਹ ਆਪਣੇ ਗ੍ਰਹਿ ਨੂੰ ਧਨ-ਦੌਲਤ ਲੈ ਆਇਆ ਹੈ।
Fareedkot Teekaਹਰੀ ਕੇ ਸਿਮਰਨ ਕੋ ਛੋਡ ਕਰ ਕੇ ਘਰ ਮੇਂ ਮਾਲ ਧਨ ਲੇ ਆਯਾ ਹੈਂ, ਭਾਵ ਹਰੀ ਕੀ ਆਗ੍ਯਾ ਤੈਨੇ ਭੰਗ ਕਰੀ ਹੈ। ਐਸੇ ਸੁਨ ਕਰ ਕਮਾਲ ਸਰਨ ਪੜਾ ਅਪਰਾਧ ਬਖਸ਼ਾਯਾ; ਵਾ (ਕਬੀਰ) ਬਡੇ ਜੀਵ ਕਾ ਸੁਭ ਗੁਨੋਂ ਰੂਪੀ ਬੰਸ ਡੂਬ ਗ੍ਯਾ ਹੈ। ਜੋ (ਕਮਾਲੁ), ਭਾਵ ਮਨ ਪੁਤ੍ਰ ਜਨਮਾ ਹੈ। ਕੈਸਾ ਮਨ ਹੈ? ਜੋ ਹਰੀ ਕਾ ਸਿਮਰਨ ਤ੍ਯਾਗ ਕੇ ਰਿਦੇ ਮੇਂ ਧਨ ਮਾਲ ਲੈ ਆਇਆ ਹੈ, ਭਾਵ ਸੰਸਾਰ ਕੇ ਪਦਾਰਥੋਂ ਕੋ ਰਿਦੇ ਮੇਂ ਧਾਰਨ ਕਰ ਰਹਾ ਹੈ॥੧੧੫॥
Prof. Sahib Singhਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ਹੈ ॥੧੧੫॥

ਪਦ ਅਰਥ ਘਰਿ = ਘਰ ਵਿਚ ਹਿਰਦੇ ਵਿਚ, ਆਪਣੇ ਅੰਦਰ। ਮਾਲੁ = ਧਨ, ਧਨ ਦੀ ਲਾਲਸਾ, ਮਾਇਆ ਦਾ ਮੋਹ (ਇਸ ਭਾਵ ਨੂੰ ਸਮਝਣ ਵਾਸਤੇ ਪੜ੍ਹੋ ਸ਼ਲੋਕ ਨੰ: ੧੧੨ ਅਤੇ ੧੧੩) ॥੧੧੫॥

* ਨੋਟ: ਸ਼ਲੋਕ ਨੰ: ੧੦੭, ੧੦੮ ਪੜ੍ਹ ਕੇ ਵੇਖੋ, ਅਜੇ ਉਹੀ ਖ਼ਿਆਲ ਤੁਰਿਆ ਆ ਰਿਹਾ ਹੈ, ਅਜੇ ਉਹੀ ਲਫ਼ਜ਼ 'ਹਰਿ ਕਾ ਸਿਮਰਨੁ ਛਾਡਿ ਕੈ' ਵਰਤੇ ਜਾ ਰਹੇ ਹਨ। ਸ਼ਲੋਕ ਨੰ: ੧੧੨, ੧੧੩ ਵਿਚ ਭੀ ਉਹੀ ਗੱਲ ਆਖੀ ਹੈ ਕਿ ਸਿਮਰਨ ਤੋਂ ਵਾਂਜੇ ਰਹਿ ਕੇ ਇਹ ਰਾਜ-ਭਾਗ ਭੀ ਵਿਅਰਥ। ਹੁਣ ਵਾਲਾ ਸ਼ਲੋਕ ਭੀ ਉਸੇ ਸਿਲਸਿਲੇ ਵਿਚ ਹੈ। * ਨੋਟ: ਕਬੀਰ ਜੀ ਦੀ ਬਹੁਤ ਸਾਰੀ ਬਾਣੀ ਐਸੀ ਹੈ ਜਿਸ ਵਿਚ ਡੂੰਘੀਆਂ ਰਮਜ਼ਾਂ ਹਨ। ਪਰ ਅਸਾਡੇ ਕਈ ਟੀਕਾਕਾਰ ਇਹਨਾਂ ਔਖੀਆਂ ਘਾਟੀਆਂ ਨੂੰ ਕਹਾਣੀਆਂ ਘੜ ਘੜ ਕੇ ਲੰਘਦੇ ਆਏ ਹਨ। ਕਹਾਣੀਆਂ ਘੜਨ ਵੇਲੇ ਕਈ ਵਾਰੀ ਇਸ ਗੱਲ ਦਾ ਭੀ ਖ਼ਿਆਲ ਨਹੀਂ ਰਿਹਾ ਕਿ ਇਸ ਕਹਾਣੀ ਦੀ ਟੇਕ ਤੇ ਕੀਤੇ ਹੋਏ ਅਰਥ ਅਸਾਡੇ ਮੌਜੂਦਾ ਇਨਸਾਨੀ ਜੀਵਨ ਨਾਲ ਮੇਲ ਖਾਂਦੇ ਹਨ ਜਾਂ ਨਹੀਂ। ਕਬੀਰ ਦਾ ਆਪਣਾ ਵਹੁਟੀ ਲੋਈ ਨਾਲ ਗੁੱਸੇ ਹੋ ਜਾਣਾ, ਨਾਮਦੇਵ ਦਾ ਮੁਗ਼ਲ ਨੂੰ ਰੱਬ ਆਖਣਾ-ਅਜੇਹੀਆਂ ਕਈ ਬੇ-ਥਵੀਆਂ ਕਥਾ-ਕਹਾਣੀਆਂ ਐਸ ਵੇਲੇ ਸਿੱਖ ਪ੍ਰਚਾਰਕ ਸੁਣਾ ਦੇਂਦੇ ਹਨ, ਜੋ ਅਸਲ ਵਿਚ ਸਿੱਖ ਧਰਮ ਦੇ ਹੀ ਆਸ਼ੇ ਦੇ ਬਿਲਕੁਲ ਵਿਰੁੱਧ ਜਾਂਦੀਆਂ ਹਨ। ਪਰ ਇਸ ਮੌਜੂਦਾ ਸ਼ਲੋਕ ਵਿਚ ਤਾਂ ਕਬੀਰ ਜੀ ਨਾਲ ਇਕ ਬੇ-ਇਨਸਾਫ਼ੀ ਭੀ ਕੀਤੀ ਗਈ ਹੈ। ਆਪਣੇ ਕੱਚੇ ਤੇ ਕਮਜ਼ੋਰ ਅਰਥਾਂ ਦੀ ਪਕਿਆਈ ਦੀ ਖ਼ਾਤਰ ਕਹਾਣੀਆਂ ਘੜਨ ਵਾਲਿਆਂ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਕਬੀਰ ਜੀ ਦਾ ਪੁਤ੍ਰ (ਜਿਸ ਦਾ ਨਾਮ ਇਹ ਲੋਕ 'ਕਮਾਲ' ਦੱਸ ਰਹੇ ਹਨ) ਕਿਸੇ ਲਾਲਚ ਵਿਚ ਫਸ ਕੇ ਕੁਝ 'ਮਾਲ' ਘਰ ਲੈ ਆਇਆ ਸੀ, ਤੇ ਕਬੀਰ ਜੀ ਨੇ ਉਸ ਦੀ ਇਸ ਕਰਤੂਤ

SikhNet (Spanish)mi hijo, él ha dejado de meditar para traer dinero al hogar.(115)
Answers quote the Granth verbatim with Ang citations. AI commentary is not Gurbani and not a religious ruling.