ਦੇਵਗੰਧਾਰੀ ॥
devagandhaaree |
Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari
ਹਰਿ ਕੇ ਨਾਮ ਬਿਨਾ; ਸੁੰਦਰਿ ਹੈ ਨਕਟੀ ॥
har ke naam binaa; sundar hai nakattee |
Sant Singh KhalsaWithout the Name of the Lord, the beautiful are just like the noseless ones.
Manmohan SinghBereft of the God's Name, the beauteous is ugly as the nose chopped.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਾਝੋਂ ਸੁਹਣਾ ਸੁਨੱਖਾ ਪੁਰਸ਼ ਨੱਕ-ਵੱਢਾ ਹੈ।
Fareedkot Teekaਜੋ ਹਰਿ ਨਾਮ ਸੇ ਰਹਿਤ ਹੈਂ, ਸੋ ਸੁੰਦਰ ਭੀ ਹੈਂ ਤਾਂ ਵੀ ਨਕਟੀ, ਭਾਵ ਜਸ ਰੂਪ ਨਾਕ ਤੇ ਹੀਨ ਹੈ॥☬ਕੈਸੇ?
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ (ਮਨੁੱਖੀ) ਕਾਂਇਆਂ ਬਦ-ਸ਼ਕਲ ਹੀ ਜਾਣੋ।ਪਦ ਅਰਥ ਸੁੰਦਰਿ = {ਇਸਤ੍ਰੀ ਲਿੰਗ ਲਫ਼ਜ਼} ਸੋਹਣੀ ਇਸਤ੍ਰੀ। ਨਕਟੀ = ਨਕ ਕੱਟੀ, ਨਕ ਵੱਢੀ, ਬਦ-ਸ਼ਕਲ।
SikhNet (Spanish)Desposeído del Nombre del Señor, lo bello parece horrible,
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ; ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥
jiau besuaa ke ghar poot jamat hai; tis naam pario hai dhrakattee |1| rahaau |
Sant Singh KhalsaLike the son, born into the house of a prostitute, his name is cursed. ||1||Pause||
Manmohan SinghAs the son, born in the house of a prostitute, he goes by the Name of an accursed mortal. Pause.
Manmohan Singh (Punjabi)ਜਿਸ ਤਰ੍ਹਾਂ ਇਕ ਵੇਸਵਾ ਦੇ ਗ੍ਰਿਹ ਜੰਮਿਆ ਹੋਇਆ ਪੁੱਤਰ- ਉਸ ਦਾ ਨਾਮ ਧ੍ਰਿਕਾਰ-ਯੋਗ ਪ੍ਰਾਣੀ ਪੈ ਜਾਂਦਾ ਹੈ। ਠਹਿਰਾਉ।
Fareedkot Teekaਜੈਸੇ ਬੇਸੁਆ ਕੇ ਘਰ ਪੁਤ੍ਰ ਜਨਮਤਾ ਹੈ ਤਿਸ ਕਾ ਨਾਮ (ਧ੍ਰਕਟੀ) ਕਟੀ ਹੂਈ ਧਿਰ ਵਾਲਾ, ਭਾਵ ਪਿਤਾ ਸੇ ਰਹਿਤ ਪੜਤਾ ਹੈ॥੧॥ ਰਹਾਉ ॥
Prof. Sahib Singhਜਿਵੇਂ ਜੇ ਕਿਸੇ ਕੰਜਰੀ ਦੇ ਘਰ ਪੁੱਤਰ ਜੰਮ ਪਏ, ਤਾਂ ਉਸ ਦਾ ਨਾਮ ਹਰਾਮੀ ਪੈ ਜਾਂਦਾ ਹੈ (ਭਾਵੇਂ ਉਹ ਸ਼ਕਲੋਂ ਸੋਹਣਾ ਭੀ ਪਿਆ ਹੋਵੇ) ॥੧॥ ਰਹਾਉ ॥ਪਦ ਅਰਥ ਬੇਸੁਆ = ਕੰਜਰੀ। ਘਰਿ = ਘਰ ਵਿਚ। ਜਮਤੁ ਹੈ = ਜੰਮ ਪੈਂਦਾ ਹੈ। ਪਰਿਓ ਹੈ = ਪੈ ਜਾਂਦਾ ਹੈ। ਧ੍ਰਕਟੀ = ਧਰਕਟ ਇਸਤ੍ਰੀ ਦਾ ਪੁੱਤਰ, ਵਿਭਚਾਰਨ ਦਾ ਪੁਤ੍ਰ, ਹਰਾਮੀ ॥੧॥ ਰਹਾਉ ॥
SikhNet (Spanish)así como el nombre del hijo de la prostituta que es maldecido. (1‑Pausa)
ਜਿਨ ਕੈ ਹਿਰਦੈ, ਨਾਹਿ ਹਰਿ ਸੁਆਮੀ; ਤੇ ਬਿਗੜ ਰੂਪ ਬੇਰਕਟੀ ॥
jin kai hiradai, naeh har suaamee; te bigarr roop berakattee |
Sant Singh KhalsaThose who do not have the Name of their Lord and Master within their hearts, are the most wretched, deformed lepers.
Manmohan SinghThey, within whose mind the Lord God is not, they are the ill-featured lepers.
Manmohan Singh (Punjabi)ਜਿਨ੍ਹਾਂ ਦੇ ਅੰਤਸ਼-ਕਰਨ ਅੰਦਰ ਵਾਹਿਗੁਰੂ ਮਾਲਕ ਨਹੀਂ, ਉਹ ਬਦ-ਸ਼ਕਲ ਕੋੜ੍ਹੀ ਹੈਨ।
Fareedkot Teekaਜਿਨ ਬੇਮੁਖੋਂ ਕੇ ਹ੍ਰਿਦ੍ਯ ਮੇਂ ਹਰਿ ਸ੍ਵਾਮੀ ਨਹੀਂ ਹੈ ਉਹ ਪੁਰਸ ਅੰਤਰ ਤੇ ਬਿਗੜੇ ਹੂਏ ਹੈਂ ਔ ਬਾਹਰ ਸੇ ਭੀ (ਬੇਰਕਟੀ) ਕੁਸਟੀ, ਭਾਵ ਮੰਦਕਰਮੀ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਨਹੀਂ (ਚੇਤੇ) ਉਹ ਮਨੁੱਖ ਬਦ-ਸ਼ਕਲ ਹਨ; ਉਹ ਕੋਹੜੀ ਹਨ।ਪਦ ਅਰਥ ਹਿਰਦੈ = ਹਿਰਦੇ ਵਿਚ। ਸੁਆਮੀ = ਮਾਲਕ ਪ੍ਰਭੂ। ਤੇ = ਉਹ ਬੰਦੇ। ਬਿਗੜ ਰੂਪ = ਬਿਗੜੀ ਹੋਈ ਸ਼ਕਲ ਵਾਲੇ, ਬਦ-ਸ਼ਕਲ। ਬੇਰਕਟੀ = {ਰਕਟ = ਰਕਤ, ਰੱਤ, ਲਹੂ} ਵਿਗੜੀ ਹੋਈ ਰੱਤ ਵਾਲੇ, ਕੋਹੜੀ।
SikhNet (Spanish)Aquéllos en cuyo corazón no vive el Maestro, tienen facciones deformes
ਜਿਉ ਨਿਗੁਰਾ. ਬਹੁ ਬਾਤਾ ਜਾਣੈ; ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥
jiau niguraa. bahu baataa jaanai; ohu har daragah hai bhrasattee |1|
Sant Singh KhalsaLike the person who has no Guru, they may know many things, but they are cursed in the Court of the Lord. ||1||
Manmohan SinghThey are like the person without the Guru, and may know many things but is accursed in God, court.
Manmohan Singh (Punjabi)ਉਹ ਗੁਰੂ-ਵਿਹੂਣ ਪੁਰਸ਼ ਦੀ ਮਾਨਿੰਦ ਹਨ, ਜੋ ਬਹੁਤੀਆਂ ਗੱਲਾਂ ਜਾਣਦਾ ਹੈ। ਲਾਨ੍ਹਤ ਮਾਰਿਆ ਹੈ। ਉਹ ਰੱਬ ਦੇ ਦਰਬਾਰ ਅੰਦਰ।
Fareedkot Teekaਜੈਸੇ ਨਿਗੁਰਾ ਪੁਰਸ ਬਹੁਤੀਆ ਬਾਤਾਂ ਜਾਨਤਾ ਹੈ, ਪਰੰਤੂ ਵੁਹ ਹਰਿ ਕੀ ਦਰਗਾਹ ਮੇਂ, ਭਾਵ ਸੰਤ ਸਭਾ ਮੇਂ ਭ੍ਰਿਸਟੀ ਬੁਧੀ ਵਾਲਾ ਵਾ ਕਿਰਿਆ ਵਾਲਾ ਬੇਮੁਖ ਕਹੀਤਾ ਹੈ॥੧॥
Prof. Sahib Singhਜਿਵੇਂ ਕੋਈ ਗੁਰੂ ਤੋਂ ਬੇ-ਮੁਖ ਮਨੁੱਖ (ਭਾਵੇਂ ਚਤੁਰਾਈ ਦੀਆਂ) ਬਹੁਤ ਗੱਲਾਂ ਕਰਨੀਆਂ ਜਾਣਦਾ ਹੋਵੇ, ਪਰ, ਪਰਮਾਤਮਾ ਦੀ ਦਰਗਾਹ ਵਿਚ ਉਹ ਭ੍ਰਸ਼ਟਿਆ ਹੋਇਆ ਹੀ (ਗਿਣਿਆ ਜਾਂਦਾ) ਹੈ ॥੧॥ਪਦ ਅਰਥ ਭ੍ਰਸਟੀ = ਵਿਕਾਰਾਂ ਵਿਚ ਡਿੱਗਾ ਹੋਇਆ, ਗੰਦੇ ਆਚਰਨ ਵਾਲਾ ॥੧॥
SikhNet (Spanish)y están atormentados por la lepra. Aquéllos que no son guiados por el Guru, parlotean en demasía, pero en la Corte Divina la Ley del Señor se impone sobre ellos. (1)
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ; ਤਿਨਾ ਸਾਧ ਜਨਾ ਪਗ ਚਕਟੀ ॥
jin kau deaal hoaa meraa suaamee; tinaa saadh janaa pag chakattee |
Sant Singh KhalsaThose, unto whom my Lord Master becomes Merciful, long for the feet of the Holy.
Manmohan SinghThey, unto whom my Master becomes merciful, long for the holymen's feet.
Manmohan Singh (Punjabi)ਜਿਨ੍ਹਾਂ ਉਤੇ ਮੇਰਾ ਸਾਹਿਬ ਮਿਹਰਬਾਨ ਹੋ ਜਾਂਦਾ ਹੈ, ਉਹ ਨੇਕ ਪੁਰਸ਼ਾਂ ਦੀ ਪੈਰਾਂ ਦੀ ਤਾਂਘ ਕਰਦੇ ਹਨ।
Fareedkot Teekaਜਿਨ ਪਰ ਮੇਰਾ ਸ੍ਵਾਮੀ ਦਿਆਲ ਹੂਆ ਹੈ, ਉਨ ਕੋ ਸਾਧ ਜਨੋਂ ਕੇ ਪਗੋਂ ਕੀ (ਚਕਟੀ) ਅਤਿ ਪ੍ਰੀਤੀ ਲਗੀ ਹੈ॥
Prof. Sahib Singhਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸਦੇ ਰਹਿੰਦੇ ਹਨ।ਪਦ ਅਰਥ ਪਗ = ਪੈਰ। ਚਕਟੀ = ਚੱਟੇ {ਚਟਕੀ}, ਪਰਸੇ।
SikhNet (Spanish)Aquéllos que obtienen la Misericordia del Maestro, añoran los Pies de los Santos.
ਨਾਨਕ. ਪਤਿਤ, ਪਵਿਤ ਮਿਲਿ ਸੰਗਤਿ; ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧
naanak. patit, pavit mil sangat; gur satigur paachhai chhukattee |2|6| chhakaa 1
Sant Singh KhalsaO Nanak, the sinners become pure, joining the Company of the Holy; following the Guru, the True Guru, they are emancipated. ||2||6|| First Set of Six||
Manmohan SinghNanak joining the society of saints, the sinners become pure and by following the great True Guru they are emancipated.
Manmohan Singh (Punjabi)ਨਾਨਕ, ਸਤਿਸੰਗਤ ਨਾਲ ਜੁੜ ਕੇ ਪਾਪੀ ਪਵਿੱਤਰ ਥੀ ਵੰਞਦੇ ਹਨ। ਵਿਸ਼ਾਲ ਸੱਚੇ ਗੁਰਾਂ ਦੇ ਮਗਰ ਲੱਗਣ ਦੁਆਰਾ ਉਹ ਬੰਦ-ਖਲਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੀ ਸੰਗਤਿ ਮੇਂ ਮਿਲ ਕਰ ਪਾਪੀ ਪਵਿਤ੍ਰ ਹੋਤੇ ਹੈਂ। (ਗੁਰ) ਪੂਜ੍ਯ ਜੋ ਸਤਿਗੁਰੂ ਹੈਂ ਤਿਨ ਕੇ ਪੀਛੇ ਲਗਕਰ ਸ੍ਰਿਸ੍ਟੀ ਛੁਟੀ ਹੈ॥੨॥੬॥
Prof. Sahib Singhਗੁਰੂ ਦੀ ਸੰਗਤ ਵਿਚ ਮਿਲ ਕੇ ਵਿਕਾਰੀ ਮਨੁੱਖ ਭੀ ਚੰਗੇ ਆਚਰਨ ਵਾਲੇ ਬਣ ਜਾਂਦੇ ਹਨ ਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿਚੋਂ ਬਚ ਨਿਕਲਦੇ ਹਨ ॥੨॥੬॥ ਛੇ ਸ਼ਬਦਾਂ ਦਾ ਸੰਗ੍ਰਹ।ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮਿਲਿ = ਮਿਲ ਕੇ। ਛੁਕਟੀ = {ਛੁਟਕੀ} ਵਿਕਾਰਾਂ ਤੋਂ ਬਚ ਜਾਂਦੇ ਹਨ ॥੨॥੬॥ ਛਕਾ ੧ = ਛੇ ਸ਼ਬਦਾਂ ਦਾ 1 ਸੰਗ੍ਰਹ।
* ਨੋਟ: ਸਿਰਲੇਖ ਵਿਚ ਸਿਰਫ਼ ਪਹਿਲੇ ਸ਼ਬਦ ਦੇ ਨਾਲ ਹੀ ਲਫ਼ਜ਼ 'ਮਹਲਾ ੪' ਵਰਤਿਆ ਗਿਆ ਹੈ। ਫਿਰ ਕਿਤੇ ਨਹੀਂ, ਅਖ਼ੀਰਲੇ ਲਫ਼ਜ਼ 'ਛਕਾ ੧' ਨੇ ਹੀ ਕੰਮ ਸਾਰ ਦਿੱਤਾ ਹੈ।
SikhNet (Spanish)Dice Nanak, los impuros, uniéndose a la Sociedad de los Santos, son emancipados a través de la Gracia del Guru. (2‑6)