ਤਿਲੰਗ ਮਹਲਾ ੯ ॥
tilang mahalaa 9 |
Sant Singh KhalsaTilang, Ninth Mehl:
Manmohan SinghTilang 9th Guru.
Manmohan Singh (Punjabi)ਤਿਲੰਕ ਨੌਵੀਂ ਪਾਤਿਸ਼ਾਹੀ।
SikhNet (Spanish)Tilang, Mejl, Guru Teg Bajadur, Noveno Canal Divino, Kafi.
ਹਰਿ ਜਸੁ. ਰੇ ਮਨਾ ਗਾਇ ਲੈ; ਜੋ ਸੰਗੀ ਹੈ ਤੇਰੋ ॥
har jas. re manaa gaae lai; jo sangee hai tero |
Sant Singh KhalsaSing the Lord's Praises, O mind; He is your only true companion.
Manmohan SinghO my soul, sing thou the praise of God, who is thy real friend.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦੀ ਮਹਿਮਾ ਗਾਇਨ ਕਰ, ਜੋ ਤੇਰਾ ਸੱਚਾ ਸਾਥੀ ਹੈ।
Fareedkot Teekaਤਾਂ ਤੇ ਹੇ ਭਾਈ ਪ੍ਯਾਰਿਆ! ਹਰੀ ਕੇ ਜਸੁ ਕੋ ਗਾਇਨ ਕਰ ਲੈ ਜੋ ਤੇਰਾ ਸਾਥੀ ਹੈ॥
Prof. Sahib Singhਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ।ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਸੰਗੀ = ਸਾਥੀ।
SikhNet (Spanish)Canta las Alabanzas del Señor, oh mente mía, Él es tu Único y Verdadero Compañero,
ਅਉਸਰੁ ਬੀਤਿਓ ਜਾਤੁ ਹੈ; ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
aausar beetio jaat hai; kahio maan lai mero |1| rahaau |
Sant Singh KhalsaYour time is passing away; listen carefully to what I say. ||1||Pause||
Manmohan SinghThe time is passing away. listen carefully to what I say. Pause.
Manmohan Singh (Punjabi)ਵੇਲਾ ਬੀਤਦਾ ਜਾ ਰਿਹਾ ਹੈ, ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਠਹਿਰਾਉ।
Fareedkot Teekaਇਹੁ ਮਨੁਖ ਦੇਹ ਕਾ ਸਮਾਂ ਬੀਤਤਾ ਜਾਤਾ ਹੈ, ਤਾਂ ਤੇ ਮੇਰਾ ਕਹਣਾ ਮਾਨ ਲੇਹੁ॥੧॥ ਰਹਾਉ ॥
Prof. Sahib Singhਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ ॥੧॥ ਰਹਾਉ ॥ਪਦ ਅਰਥ ਅਉਸਰੁ = (ਜ਼ਿੰਦਗੀ ਦਾ) ਸਮਾ। ਬੀਤਿਓ ਜਾਤੁ ਹੈ = ਲੰਘਦਾ ਜਾ ਰਿਹਾ ਹੈ। ਮੇਰੋ ਕਹਿਓ = ਮੇਰਾ ਆਖਿਆ, ਮੇਰਾ ਬਚਨ ॥੧॥ ਰਹਾਉ ॥
SikhNet (Spanish)y el tiempo transcurre, escucha bien lo que te digo.(1-Pausa)
ਸੰਪਤਿ ਰਥ ਧਨ ਰਾਜ ਸਿਉ; ਅਤਿ ਨੇਹੁ ਲਗਾਇਓ ॥
sanpat rath dhan raaj siau; at nehu lagaaeo |
Sant Singh KhalsaYou are so in love with property, chariots, wealth and power.
Manmohan SinghThou hast embraced, immense love for riches, chariots, wife and dominions.
Manmohan Singh (Punjabi)ਤੂੰ ਧਨ-ਦੌਲਤ, ਰਥਾਂ, ਪਤਨੀ ਅਤੇ ਜਾਗੀਰਾਂ ਨਾਲ ਪਰਮ ਪਿਆਰ ਪਾਇਆ ਹੋਇਆ ਹੈ।
Fareedkot Teekaਇਹ ਜੋ ਸੰਪਤਾ, ਰਥਾਦਿ ਸਵਾਰੀ ਔ ਧਨ ਰਾਜਾਦੀ ਹੁਕਮ ਕਰਨਾ, ਇਨ ਪਦਾਰਥੋਂ ਸਾਥ ਤੈਨੇ ਅਤਿ ਪ੍ਰੇਮ ਲਗਾਇਆ ਹੈ॥
Prof. Sahib Singhਹੇ ਮਨ! ਮਨੁੱਖ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ।ਪਦ ਅਰਥ ਸੰਪਤਿ = ਧਨ-ਪਦਾਰਥ। ਸਿਉ = ਨਾਲ। ਨੇਹੁ = ਪਿਆਰ।
SikhNet (Spanish)Estás tan envuelto en tus posesiones, carruajes, riqueza y poder,
ਕਾਲ ਫਾਸ ਜਬ ਗਲਿ ਪਰੀ; ਸਭ ਭਇਓ ਪਰਾਇਓ ॥੧॥
kaal faas jab gal paree; sabh bheo paraaeo |1|
Sant Singh KhalsaWhen the noose of death tightens around your neck, they will all belong to others. ||1||
Manmohan SinghWhen death's noose encircles thy neck, all shall become the property of others.
Manmohan Singh (Punjabi)ਜਦ ਮੌਤ ਦੀ ਫਾਹੀ ਤੇਰੀ ਗਰਦਨ ਉਦਾਲੇ ਪਊਗੀ। ਸਾਰਾ ਕੁਛ ਹੋਰਨਾਂ ਦੀ ਮਲਕੀਅਤ ਹੋ ਜਾਵੇਗਾ।
Fareedkot Teekaਸੋ ਜਿਸ ਸਮੇਂ ਕਾਲ ਕੀ ਫਾਸੀ ਤੇਰੇ ਗਲ ਮੇਂ ਆਨ ਪੜੀ ਤਬ ਇਹ ਧਨ ਸੰਪਤਾ ਕਾ ਸਮੂਹ ਪਰਾਯਾ ਹੋ ਜਾਵੇਗਾ, ਭਾਵ ਯੇਹ ਮ੍ਰਿਤੂ ਕੇ ਸਮੇਂ ਕੋਈ ਤੇਰਾ ਸਾਥੀ ਨ ਹੋਇਗਾ। ਇਨ ਪਦਾਰਥੋਂ ਕੇ ਮਾਲਕ ਔਰ ਬਨ ਜਾਏਂਗੇ॥੧॥
Prof. Sahib Singhਪਰ ਜਦੋਂ ਮੌਤ ਦੀ ਫਾਹੀ (ਉਸ ਦੇ) ਗਲ ਵਿਚ ਪੈਂਦੀ ਹੈ, ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ ॥੧॥ਪਦ ਅਰਥ ਫਾਸ = ਫਾਹੀ। ਜਬ = ਜਦੋਂ। ਗਲਿ = ਗਲ ਵਿਚ। ਪਰੀ = ਪੈਂਦੀ ਹੈ। ਸਭ = ਹਰੇਕ ਚੀਜ਼। ਪਰਾਇਓ = ਬਿਗਾਨੀ ॥੧॥
SikhNet (Spanish)que cuando el dogal de la muerte apriete alrededor de tu cuello, todo lo que tenías pertenecerá a otros. (1)
ਜਾਨਿ ਬੂਝ ਕੈ ਬਾਵਰੇ; ਤੈ ਕਾਜੁ ਬਿਗਾਰਿਓ ॥
jaan boojh kai baavare; tai kaaj bigaario |
Sant Singh KhalsaKnow this well, O madman - you have ruined your affairs.
Manmohan SinghKnowing full well, O mad man, thou hast spoiled thine case.
Manmohan Singh (Punjabi)ਜਾਣ ਬੁਝ ਕੇ, ਹੇ ਪਗਲੇ ਪੁਰਸ਼, ਮੈਂ ਆਪਣਾ ਕੰਮ ਖ਼ਰਾਬ ਕਰ ਲਿਆ ਹੈ।
Fareedkot Teekaਤਾਂ ਤੇ ਹੇ ਬਾਵਰੇ ਜੀਵ! ਤੈਨੇ ਜਾਣ ਬੂਝਿ ਕਰ ਕੇ ਆਪਣਾ ਕਲ੍ਯਾਨ ਰੂਪ ਕਾਰਜ ਬਿਗਾੜ ਲੀਆ ਹੈ॥
Prof. Sahib Singhਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ।ਪਦ ਅਰਥ ਜਾਨਿ ਕੈ = ਜਾਣ ਕੇ, ਜਾਣਦਾ ਹੋਇਆ। ਬੂਝਿ ਕੈ = ਸਮਝ ਕੇ, ਸਮਝਦਾ ਹੋਇਆ। ਬਾਵਰੇ = ਹੇ ਝੱਲੇ! ਤੈ ਬਿਗਾਰਿਓ = ਤੂੰ ਵਿਗਾੜ ਲਿਆ ਹੈ। ਕਾਜੁ = ਕੰਮ।
SikhNet (Spanish)Entiende bien esto, oh loco, te has arruinado en tus asuntos,
ਪਾਪ ਕਰਤ. ਸੁਕਚਿਓ ਨਹੀ; ਨਹ ਗਰਬੁ ਨਿਵਾਰਿਓ ॥੨॥
paap karat. sukachio nahee; neh garab nivaario |2|
Sant Singh KhalsaYou did not restrain yourself from committing sins, and you did not eradicate your ego. ||2||
Manmohan SinghThou shirkest not from committing sins, nor dismiss thou thy ego.
Manmohan Singh (Punjabi)ਤੂੰ ਗੁਨਾਹ ਕਰਨ ਤੋਂ ਸੰਕੋਚ ਨਹੀਂ ਕਰਦਾ, ਨਾਂ ਹੀ ਤੂੰ ਆਪਣੀ ਸਵੈ-ਹੰਗਤਾ ਨੂੰ ਛੱਡਦਾ ਹੈਂ।
Fareedkot Teekaਪਾਪਾਂ ਕੇ ਕਰਤਿਆਂ ਹੋਇਆਂ ਤੈਂਨੇ ਕੁਛ ਸੰਕੋਚ ਨਹੀਂ ਕੀਆ ਅਰੁ ਹੰਕਾਰ ਭੀ ਚਿਤ ਸੇ ਨਹੀਂ ਨਿਵਰਤ ਕੀਆ॥੨॥
Prof. Sahib Singhਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ (ਇਸ ਧਨ-ਪਦਾਰਥ ਦਾ) ਮਾਣ ਭੀ ਦੂਰ ਨਹੀਂ ਕਰਦਾ ॥੨॥ਪਦ ਅਰਥ ਕਰਤ = ਕਰਦਾ। ਸੁਕਚਿਓ = ਸੰਗਦਾ। ਗਰਬੁ = ਅਹੰਕਾਰ। ਨਿਵਾਰਿਓ = ਦੂਰ ਕੀਤਾ ॥੨॥
SikhNet (Spanish)no restringiste tu ser para no actuar malvadamente y no quisiste controlar tu ego negativo. (2)
ਜਿਹ ਬਿਧਿ. ਗੁਰ ਉਪਦੇਸਿਆ; ਸੋ ਸੁਨੁ. ਰੇ ਭਾਈ ॥
jih bidh. gur upadesiaa; so sun. re bhaaee |
Sant Singh KhalsaSo listen to the Teachings imparted by the Guru, O Siblings of Destiny.
Manmohan SinghThe way the Guru instructs thee, hearken thou to that, O brother.
Manmohan Singh (Punjabi)ਜਿਸ ਤਰ੍ਹਾਂ ਗੁਰੂ ਜੀ ਤੈਨੂੰ ਸਿੱਖਮਤ ਦਿੰਦੇ ਹਨ, ਤੂੰ ਉਸ ਨੂੰ ਸ੍ਰਵਣ ਕਰ, ਹੇ ਭਰਾ!
Fareedkot Teekaਹੇ ਭਾਈ! ਤਾਂ ਤੇ ਜਿਸ ਪ੍ਰਕਾਰ ਗੁਰੋਂ ਨੇ ਉਪਦੇਸਿਆ ਹੈ ਤਿਸ ਕੋ ਸ੍ਰਵਨ ਕਰੁ॥
Prof. Sahib Singhਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ।ਪਦ ਅਰਥ ਜਿਹ ਬਿਧਿ = ਜਿਸ ਤਰੀਕੇ ਨਾਲ। ਗੁਰਿ = ਗੁਰੂ ਨੇ। ਰੇ = ਹੇ!
SikhNet (Spanish)Escucha las Enseñanzas impartidas por el Guru, oh hermano del Destino,
ਨਾਨਕ ਕਹਤ ਪੁਕਾਰਿ ਕੈ; ਗਹੁ ਪ੍ਰਭ ਸਰਨਾਈ ॥੩॥੩॥
naanak kehat pukaar kai; gahu prabh saranaaee |3|3|
Sant Singh KhalsaNanak proclaims: hold tight to the Protection and the Sanctuary of God. ||3||3||
Manmohan SinghNanak loudly proclaims "Grasp thou the protection of thy Lord".
Manmohan Singh (Punjabi)ਨਾਨਕ ਉਚੀ ਬੋਲ ਕੇ ਆਖਦਾ ਹੈ, ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।
Fareedkot Teekaਸ੍ਰੀ ਗੁਰੂ ਜੀ ਪੁਕਾਰ ਕਰ ਕੇ ਤੈਨੂੰ ਕਹਤੇ ਹੈਂ: ਤੂੰ ਪ੍ਰਭੂ ਸਰਨ ਕੌ ਗ੍ਰਹਣ ਕਰੁ॥੩॥੩॥☬ਏਕ ਸਮੇਂ ਸ੍ਰੀ ਕਬੀਰ ਜੀ ਕੇ ਪਾਸ ਏਕ ਕਾਜੀ ਔ ਪੰਡਤ ਦੋਨੋਂ ਮਿਲ ਕਰ ਆਏ, ਤਬ ਕਬੀਰ ਜੀ ਤਿਨਕੌ ਅਭੇਦ ਦ੍ਰਿਸਟੀ ਦਿਖਲਾਵਤੇ ਹੂਏ ਉਪਦੇਸੁ ਕਰਤੇ ਹੈਂ:
Prof. Sahib Singhਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-(ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ॥੩॥੩॥ਪਦ ਅਰਥ ਪੁਕਾਰਿ ਕੈ = ਉੱਚੀ ਬੋਲ ਕੇ। ਗਹੁ = ਫੜ। ਪ੍ਰਭ ਸਰਨਾਈ = ਪ੍ਰਭੂ ਦੀ ਸਰਨ ॥੩॥੩॥
SikhNet (Spanish)Nanak proclama, aférrate fuertemente a la Protección del Santuario de Dios.(3-3)