ੴ

ਸਿੱਖਬਾਣੀ · SikhBani

ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥

maat pitaa sut bandh jan hit jaa siau keenaa
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Tilang · Ang 726, 727 · 7 lines
Translations

ਤਿਲੰਗ ਮਹਲਾ ੯ ॥

tilang mahalaa 9 | Ang 726

Sant Singh KhalsaTilang, Ninth Mehl:
Manmohan SinghTilang 9th Guru.
Manmohan Singh (Punjabi)ਤਿਲੰਕ ਨੌਵੀਂ ਪਾਤਿਸ਼ਾਹੀ।
SikhNet (Spanish)Tilang, Mejl, Guru Teg Bajadur, Noveno Canal Divino, Kafi.

ਜਾਗ ਲੇਹੁ ਰੇ ਮਨਾ; ਜਾਗ ਲੇਹੁ ਕਹਾ ਗਾਫਲ ਸੋਇਆ ॥

jaag lehu re manaa; jaag lehu kahaa gaafal soeaa | Ang 726

Sant Singh KhalsaWake up, O mind! Wake up! Why are you sleeping unaware?
Manmohan SinghAwake, O man, be awake; why art thou sleeping heedlessly.
Manmohan Singh (Punjabi)ਜਾਗਦਾ ਰਹੁ, ਹੇ ਬੰਦੇ! ਜਾਗਦਾ ਰਹੁ ਤੂੰ ਕਿਉਂ ਬੇਪਰਵਾਹ ਹੋ ਕੇ ਸੋ ਰਿਹਾ ਹੈ।
Fareedkot Teekaਹੇ ਭਾਈ ਪ੍ਯਾਰੇ! ਮਨ ਤਨ ਕਰ ਕੇ ਤਿਸ ਵਾਹਿਗੁਰੂ ਕੇ ਸਿਮਰਨ ਮੇਂ ਜਾਗ ਲੇਹੁ, ਤਿਸ ਸੇ ਗਾਫਲ ਹੋ ਕਰ (ਕਹਾ) ਕਿਉਂ ਸੋਇ ਰਹਾ ਹੈਂ॥
Prof. Sahib Singhਹੇ ਮਨ! ਹੋਸ਼ ਕਰ, ਹੋਸ਼ ਕਰ! ਤੂੰ ਕਿਉਂ (ਮਾਇਆ ਦੇ ਮੋਹ ਵਿਚ) ਬੇ-ਪਰਵਾਹ ਹੋ ਕੇ ਸੌਂ ਰਿਹਾ ਹੈਂ?

ਪਦ ਅਰਥ ਜਾਗ ਲੇਹੁ = ਹੋਸ਼ ਕਰ, ਸੁਚੇਤ ਹੋ। ਕਹਾ = ਕਿਉਂ? ਗਾਫਲ = ਗ਼ਾਫ਼ਲ, ਬੇ-ਫ਼ਿਕਰ।

SikhNet (Spanish)Despierta, oh mente mía, despierta, ¿por qué duermes en la inconciencia?

ਜੋ ਤਨੁ ਉਪਜਿਆ ਸੰਗ. ਹੀ; ਸੋ ਭੀ ਸੰਗਿ. ਨ ਹੋਇਆ ॥੧॥ ਰਹਾਉ ॥

jo tan upajiaa sang. hee; so bhee sang. na hoeaa |1| rahaau | Ang 726

Sant Singh KhalsaThat body, which you were born with, shall not go along with you in the end. ||1||Pause||
Manmohan SinghThe body, that was born with thee, even that shall not go with thee. Pause.
Manmohan Singh (Punjabi)ਦੇਹ ਜਿਹੜੀ ਤੇਰੇ ਨਾਲ ਪੈਦਾ ਹੋਈ ਸੀ, ਉਹ ਭੀ ਤੇਰੇ ਨਾਲ ਨਹੀਂ ਜਾਣੀ। ਠਹਿਰਾਉ।
Fareedkot Teekaਜੋ ਸਰੀਰੁ ਹੀ ਨਿਸਚੇ ਕਰ ਸਾਥ ਉਤਪਤਿ ਭ੍ਯਾ ਹੈ, ਸੋ ਭੀ ਮ੍ਰਿਤੂ ਕਾਲ ਮੇਂ ਕਿਸੀ ਕੇ ਸੰਗ ਨਹੀਂ ਹੂਆ ਹੈ॥੧॥ ਰਹਾਉ ॥
Prof. Sahib Singh(ਵੇਖ,) ਜੇਹੜਾ (ਇਹ) ਸਰੀਰ (ਮਨੁੱਖ ਦੇ) ਨਾਲ ਹੀ ਪੈਦਾ ਹੁੰਦਾ ਹੈ; ਇਹ ਭੀ (ਆਖ਼ਰ) ਨਾਲ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਸੰਗ ਹੀ = ਸੰਗਿ ਹੀ, ਨਾਲ ਹੀ {ਲਫ਼ਜ਼ 'ਸੰਗਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਸੰਗਿ = ਨਾਲ ॥੧॥ ਰਹਾਉ ॥

SikhNet (Spanish)El cuerpo que te fue dado, no se irá contigo al final. (1-Pausa)

ਮਾਤ ਪਿਤਾ ਸੁਤ ਬੰਧ ਜਨ; ਹਿਤੁ ਜਾ ਸਿਉ ਕੀਨਾ ॥

maat pitaa sut bandh jan; hit jaa siau keenaa | Ang 726

Sant Singh KhalsaMother, father, children and relatives whom you love,
Manmohan SinghThe mother, father, sons and relatives, to whom thou bearest love,
Manmohan Singh (Punjabi)ਮਾਂ, ਪਿਓ, ਪੁੱਤ੍ਰ, ਅਤੇ ਸਾਕ-ਸੈਨ, ਜਿਨ੍ਹਾਂ ਨਾਲ ਤੂੰ ਪਿਆਰ ਪਾਇਆ ਹੋਇਆ ਹੈ,
Fareedkot Teekaਮਾਤਾ ਔ ਪਿਤਾ, ਪੁਤ੍ਰ, ਭਾਈ, ਇਸਤ੍ਰੀ ਆਦਿ ਜਿਨ ਸੰਬੰਧੀਓਂ ਕੇ ਸਾਥ ਪ੍ਰੇਮੁ ਕੀਆ ਹੈ॥
Prof. Sahib Singhਹੇ ਮਨ! (ਵੇਖ,) ਮਾਂ, ਪਿਉ, ਪੁੱਤਰ, ਰਿਸ਼ਤੇਦਾਰ-ਜਿਨ੍ਹਾਂ ਨਾਲ ਮਨੁੱਖ (ਸਾਰੀ ਉਮਰ) ਪਿਆਰ ਕਰਦਾ ਰਹਿੰਦਾ ਹੈ,

ਪਦ ਅਰਥ ਸੁਤ = ਪੁੱਤਰ। ਬੰਧ ਜਨ = ਰਿਸ਼ਤੇਦਾਰ। ਹਿਤੁ = ਪਿਆਰ। ਜਾ ਸਿਉ = ਜਿਨ੍ਹਾਂ ਨਾਲ।

SikhNet (Spanish)Madre, padre, hijos y parientes a quienes tanto amas,

ਜੀਉ ਛੂਟਿਓ ਜਬ ਦੇਹ ਤੇ; ਡਾਰਿ ਅਗਨਿ ਮੈ ਦੀਨਾ ॥੧॥

jeeo chhoottio jab deh te; ddaar agan mai deenaa |1| Ang 726

Sant Singh Khalsawill throw your body into the fire, when your soul departs from it. ||1||
Manmohan Singhthey will, when the soul separates from it.
Manmohan Singh (Punjabi)ਤੇਰੇ ਸਰੀਰ ਨੂੰ ਅੱਗ ਵਿੱਚ ਸੁੱਟ ਪਾਉਣਗੇ, ਜਦ ਆਤਮਾ ਇਸ ਤੋਂ ਵੱਖਰੀ ਹੋ ਵੰਝੇਗੀ।
Fareedkot Teekaਸੋ ਜਬ ਜੀਵ ਦੇਹ ਸੇ ਛੁਟਾ, ਭਾਵ ਜੁਦਾ ਹੂਆ, ਤਬ ਤਿਨ ਸਬੰਧੀਓਂ ਨੇ ਸਰੀਰ ਕੋ ਅਗਨਿ ਮੇਂ ਡਾਰ ਦੀਆ ਹੈ॥੧॥
Prof. Sahib Singhਜਦੋਂ ਜਿੰਦ ਸਰੀਰ ਵਿਚੋਂ ਵੱਖ ਹੁੰਦੀ ਹੈ, ਤਦੋਂ (ਉਹ ਸਾਰੇ ਰਿਸ਼ਤੇਦਾਰ, ਉਸ ਦੇ ਸਰੀਰ ਨੂੰ) ਅੱਗ ਵਿਚ ਪਾ ਦੇਂਦੇ ਹਨ ॥੧॥

ਪਦ ਅਰਥ ਜੀਉ = ਜਿੰਦ। ਛੂਟਿਓ = ਨਿਕਲ ਜਾਂਦੀ ਹੈ। ਦੇਹ ਤੇ = ਸਰੀਰ ਵਿਚੋਂ। ਤੇ = ਤੋਂ, ਵਿਚੋਂ। ਡਰਿ ਦੀਨਾ = ਸੁੱਟ ਦਿੱਤਾ। ਅਗਨਿ ਮਹਿ = ਅੱਗ ਵਿਚ ॥੧॥

SikhNet (Spanish)arrojarán tu cuerpo al fuego, en el momento en que tu Alma se aleje de él. (1)

ਜੀਵਤ ਲਉ. ਬਿਉਹਾਰੁ ਹੈ; ਜਗ ਕਉ ਤੁਮ ਜਾਨਉ ॥

jeevat lau. biauhaar hai; jag kau tum jaanau | Ang 727

Sant Singh KhalsaYour worldly affairs exist only as long as you are alive; know this well.
Manmohan SinghKnow thou for certain that the affairs of the world last only till one is alive.
Manmohan Singh (Punjabi)ਤੂੰ ਚੰਗੀ ਤਰ੍ਹਾਂ ਜਾਣ ਲੈਂ ਕਿ ਸੰਸਾਰ ਦੇ ਕਾਰ-ਵਿਹਾਰ ਉਦੋਂ ਤਾਈ ਹੀ ਹਨ। ਜਦ ਤਾਂਈਂ ਇਨਸਾਨ ਜੀਉਂਦੇ ਹਨ।
Fareedkot Teekaਤਾਂ ਤੇ ਜੀਵਤਿਆਂ ਤਕ ਹੀ ਇਸ ਜਗਤ ਕੇ ਸਨਬੰਧੀਓਂ ਕਾ ਬਿਵਹਾਰ ਹੈ, ਐਸੇ ਰਿਦੇ ਬੀਚ ਤੁਮ ਜਾਣੋ॥
Prof. Sahib Singh(ਹੇ ਮਨ!) ਜਗਤ ਨੂੰ ਤੂੰ ਇਉਂ ਹੀ ਸਮਝ (ਕਿ ਇਥੇ) ਜ਼ਿੰਦਗੀ ਤਕ ਹੀ ਵਰਤਣ-ਵਿਹਾਰ ਰਹਿੰਦਾ ਹੈ।

ਪਦ ਅਰਥ ਜੀਵਤ ਲਉ = ਜ਼ਿੰਦਗੀ ਤਕ। ਲਉ = ਤਕ। ਬਿਉਹਾਰੁ = ਵਰਤਣ-ਵਿਹਾਰ। ਜਗ ਕਉ = ਜਗਤ ਨੂੰ। ਜਾਨਉ = ਜਾਨਹੁ, ਸਮਝੋ।

SikhNet (Spanish)Tus asuntos del mundo existen sólo mientras estás vivo, entiéndelo,

ਨਾਨਕ. ਹਰਿ ਗੁਨ ਗਾਇ ਲੈ; ਸਭ ਸੁਫਨ ਸਮਾਨਉ ॥੨॥੨॥

naanak. har gun gaae lai; sabh sufan samaanau |2|2| Ang 727

Sant Singh KhalsaO Nanak, sing the Glorious Praises of the Lord; everything is like a dream. ||2||2||
Manmohan SinghNanak, sing thou the praise of the Lord, Everything is like a dream.
Manmohan Singh (Punjabi)ਨਾਨਕ, ਤੂੰ ਪ੍ਰਭੂ ਦੀਆਂ ਸਿਫਤਾਂ ਗਾਇਨ ਕਰ। ਹਰ ਚੀਜ਼ ਸੁਪਨੇ ਦੀ ਮਾਨੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਗੁਣਾਂ ਕੋ ਗਾਇਨ ਕਰ ਲੇ, ਵਾਹਿਗੁਰੂ ਤੇ ਬਿਨਾ ਸੰਪੂਰਨ ਪਦਾਰਥ ਸੁਪਨੇ ਸਮਾਨ ਝੂਠੇ ਹੈਂ॥੨॥੨॥
Prof. Sahib Singhਹੇ ਨਾਨਕ! (ਆਖ-) ਉਂਞ, ਇਹ ਸਾਰਾ ਸੁਪਨੇ ਵਾਂਗ ਹੀ ਹੈ। (ਇਸ ਵਾਸਤੇ ਜਦ ਤਕ ਜੀਊਂਦਾ ਹੈਂ) ਪਰਮਾਤਮਾ ਦੇ ਗੁਣ ਗਾਂਦਾ ਰਹੁ ॥੨॥੨॥

ਪਦ ਅਰਥ ਸਮਾਨਉ = ਸਮਾਨ, ਵਰਗਾ ॥੨॥੨॥

SikhNet (Spanish)oh, dice Nanak, mejor canta las Alabanzas del Señor, pues todo es como un sueño.(2-2)
Answers quote the Granth verbatim with Ang citations. AI commentary is not Gurbani and not a religious ruling.