ੴ

ਸਿੱਖਬਾਣੀ · SikhBani

Ang 727

Sri Guru Granth Sahib · Raag Tilang · 5 shabads, 42 lines
Translations
Shabad Guru Tegh Bahadur Ji Raag Tilang continued from Ang 726

ਜੀਵਤ ਲਉ. ਬਿਉਹਾਰੁ ਹੈ; ਜਗ ਕਉ ਤੁਮ ਜਾਨਉ ॥

jeevat lau. biauhaar hai; jag kau tum jaanau |

Sant Singh KhalsaYour worldly affairs exist only as long as you are alive; know this well.
Manmohan SinghKnow thou for certain that the affairs of the world last only till one is alive.
Manmohan Singh (Punjabi)ਤੂੰ ਚੰਗੀ ਤਰ੍ਹਾਂ ਜਾਣ ਲੈਂ ਕਿ ਸੰਸਾਰ ਦੇ ਕਾਰ-ਵਿਹਾਰ ਉਦੋਂ ਤਾਈ ਹੀ ਹਨ। ਜਦ ਤਾਂਈਂ ਇਨਸਾਨ ਜੀਉਂਦੇ ਹਨ।
Fareedkot Teekaਤਾਂ ਤੇ ਜੀਵਤਿਆਂ ਤਕ ਹੀ ਇਸ ਜਗਤ ਕੇ ਸਨਬੰਧੀਓਂ ਕਾ ਬਿਵਹਾਰ ਹੈ, ਐਸੇ ਰਿਦੇ ਬੀਚ ਤੁਮ ਜਾਣੋ॥
Prof. Sahib Singh(ਹੇ ਮਨ!) ਜਗਤ ਨੂੰ ਤੂੰ ਇਉਂ ਹੀ ਸਮਝ (ਕਿ ਇਥੇ) ਜ਼ਿੰਦਗੀ ਤਕ ਹੀ ਵਰਤਣ-ਵਿਹਾਰ ਰਹਿੰਦਾ ਹੈ।

ਪਦ ਅਰਥ ਜੀਵਤ ਲਉ = ਜ਼ਿੰਦਗੀ ਤਕ। ਲਉ = ਤਕ। ਬਿਉਹਾਰੁ = ਵਰਤਣ-ਵਿਹਾਰ। ਜਗ ਕਉ = ਜਗਤ ਨੂੰ। ਜਾਨਉ = ਜਾਨਹੁ, ਸਮਝੋ।

SikhNet (Spanish)Tus asuntos del mundo existen sólo mientras estás vivo, entiéndelo,

ਨਾਨਕ. ਹਰਿ ਗੁਨ ਗਾਇ ਲੈ; ਸਭ ਸੁਫਨ ਸਮਾਨਉ ॥੨॥੨॥

naanak. har gun gaae lai; sabh sufan samaanau |2|2|

Sant Singh KhalsaO Nanak, sing the Glorious Praises of the Lord; everything is like a dream. ||2||2||
Manmohan SinghNanak, sing thou the praise of the Lord, Everything is like a dream.
Manmohan Singh (Punjabi)ਨਾਨਕ, ਤੂੰ ਪ੍ਰਭੂ ਦੀਆਂ ਸਿਫਤਾਂ ਗਾਇਨ ਕਰ। ਹਰ ਚੀਜ਼ ਸੁਪਨੇ ਦੀ ਮਾਨੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਕੇ ਗੁਣਾਂ ਕੋ ਗਾਇਨ ਕਰ ਲੇ, ਵਾਹਿਗੁਰੂ ਤੇ ਬਿਨਾ ਸੰਪੂਰਨ ਪਦਾਰਥ ਸੁਪਨੇ ਸਮਾਨ ਝੂਠੇ ਹੈਂ॥੨॥੨॥
Prof. Sahib Singhਹੇ ਨਾਨਕ! (ਆਖ-) ਉਂਞ, ਇਹ ਸਾਰਾ ਸੁਪਨੇ ਵਾਂਗ ਹੀ ਹੈ। (ਇਸ ਵਾਸਤੇ ਜਦ ਤਕ ਜੀਊਂਦਾ ਹੈਂ) ਪਰਮਾਤਮਾ ਦੇ ਗੁਣ ਗਾਂਦਾ ਰਹੁ ॥੨॥੨॥

ਪਦ ਅਰਥ ਸਮਾਨਉ = ਸਮਾਨ, ਵਰਗਾ ॥੨॥੨॥

SikhNet (Spanish)oh, dice Nanak, mejor canta las Alabanzas del Señor, pues todo es como un sueño.(2-2)

Open this shabad (7 lines, Angs 726-727) →

Shabad Guru Tegh Bahadur Ji Raag Tilang

ਤਿਲੰਗ ਮਹਲਾ ੯ ॥

tilang mahalaa 9 |

Sant Singh KhalsaTilang, Ninth Mehl:
Manmohan SinghTilang 9th Guru.
Manmohan Singh (Punjabi)ਤਿਲੰਕ ਨੌਵੀਂ ਪਾਤਿਸ਼ਾਹੀ।
SikhNet (Spanish)Tilang, Mejl, Guru Teg Bajadur, Noveno Canal Divino, Kafi.

ਹਰਿ ਜਸੁ. ਰੇ ਮਨਾ ਗਾਇ ਲੈ; ਜੋ ਸੰਗੀ ਹੈ ਤੇਰੋ ॥

har jas. re manaa gaae lai; jo sangee hai tero |

Sant Singh KhalsaSing the Lord's Praises, O mind; He is your only true companion.
Manmohan SinghO my soul, sing thou the praise of God, who is thy real friend.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦੀ ਮਹਿਮਾ ਗਾਇਨ ਕਰ, ਜੋ ਤੇਰਾ ਸੱਚਾ ਸਾਥੀ ਹੈ।
Fareedkot Teekaਤਾਂ ਤੇ ਹੇ ਭਾਈ ਪ੍ਯਾਰਿਆ! ਹਰੀ ਕੇ ਜਸੁ ਕੋ ਗਾਇਨ ਕਰ ਲੈ ਜੋ ਤੇਰਾ ਸਾਥੀ ਹੈ॥
Prof. Sahib Singhਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ।

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਸੰਗੀ = ਸਾਥੀ।

SikhNet (Spanish)Canta las Alabanzas del Señor, oh mente mía, Él es tu Único y Verdadero Compañero,

ਅਉਸਰੁ ਬੀਤਿਓ ਜਾਤੁ ਹੈ; ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥

aausar beetio jaat hai; kahio maan lai mero |1| rahaau |

Sant Singh KhalsaYour time is passing away; listen carefully to what I say. ||1||Pause||
Manmohan SinghThe time is passing away. listen carefully to what I say. Pause.
Manmohan Singh (Punjabi)ਵੇਲਾ ਬੀਤਦਾ ਜਾ ਰਿਹਾ ਹੈ, ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਠਹਿਰਾਉ।
Fareedkot Teekaਇਹੁ ਮਨੁਖ ਦੇਹ ਕਾ ਸਮਾਂ ਬੀਤਤਾ ਜਾਤਾ ਹੈ, ਤਾਂ ਤੇ ਮੇਰਾ ਕਹਣਾ ਮਾਨ ਲੇਹੁ॥੧॥ ਰਹਾਉ ॥
Prof. Sahib Singhਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਅਉਸਰੁ = (ਜ਼ਿੰਦਗੀ ਦਾ) ਸਮਾ। ਬੀਤਿਓ ਜਾਤੁ ਹੈ = ਲੰਘਦਾ ਜਾ ਰਿਹਾ ਹੈ। ਮੇਰੋ ਕਹਿਓ = ਮੇਰਾ ਆਖਿਆ, ਮੇਰਾ ਬਚਨ ॥੧॥ ਰਹਾਉ ॥

SikhNet (Spanish)y el tiempo transcurre, escucha bien lo que te digo.(1-Pausa)

ਸੰਪਤਿ ਰਥ ਧਨ ਰਾਜ ਸਿਉ; ਅਤਿ ਨੇਹੁ ਲਗਾਇਓ ॥

sanpat rath dhan raaj siau; at nehu lagaaeo |

Sant Singh KhalsaYou are so in love with property, chariots, wealth and power.
Manmohan SinghThou hast embraced, immense love for riches, chariots, wife and dominions.
Manmohan Singh (Punjabi)ਤੂੰ ਧਨ-ਦੌਲਤ, ਰਥਾਂ, ਪਤਨੀ ਅਤੇ ਜਾਗੀਰਾਂ ਨਾਲ ਪਰਮ ਪਿਆਰ ਪਾਇਆ ਹੋਇਆ ਹੈ।
Fareedkot Teekaਇਹ ਜੋ ਸੰਪਤਾ, ਰਥਾਦਿ ਸਵਾਰੀ ਔ ਧਨ ਰਾਜਾਦੀ ਹੁਕਮ ਕਰਨਾ, ਇਨ ਪਦਾਰਥੋਂ ਸਾਥ ਤੈਨੇ ਅਤਿ ਪ੍ਰੇਮ ਲਗਾਇਆ ਹੈ॥
Prof. Sahib Singhਹੇ ਮਨ! ਮਨੁੱਖ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ।

ਪਦ ਅਰਥ ਸੰਪਤਿ = ਧਨ-ਪਦਾਰਥ। ਸਿਉ = ਨਾਲ। ਨੇਹੁ = ਪਿਆਰ।

SikhNet (Spanish)Estás tan envuelto en tus posesiones, carruajes, riqueza y poder,

ਕਾਲ ਫਾਸ ਜਬ ਗਲਿ ਪਰੀ; ਸਭ ਭਇਓ ਪਰਾਇਓ ॥੧॥

kaal faas jab gal paree; sabh bheo paraaeo |1|

Sant Singh KhalsaWhen the noose of death tightens around your neck, they will all belong to others. ||1||
Manmohan SinghWhen death's noose encircles thy neck, all shall become the property of others.
Manmohan Singh (Punjabi)ਜਦ ਮੌਤ ਦੀ ਫਾਹੀ ਤੇਰੀ ਗਰਦਨ ਉਦਾਲੇ ਪਊਗੀ। ਸਾਰਾ ਕੁਛ ਹੋਰਨਾਂ ਦੀ ਮਲਕੀਅਤ ਹੋ ਜਾਵੇਗਾ।
Fareedkot Teekaਸੋ ਜਿਸ ਸਮੇਂ ਕਾਲ ਕੀ ਫਾਸੀ ਤੇਰੇ ਗਲ ਮੇਂ ਆਨ ਪੜੀ ਤਬ ਇਹ ਧਨ ਸੰਪਤਾ ਕਾ ਸਮੂਹ ਪਰਾਯਾ ਹੋ ਜਾਵੇਗਾ, ਭਾਵ ਯੇਹ ਮ੍ਰਿਤੂ ਕੇ ਸਮੇਂ ਕੋਈ ਤੇਰਾ ਸਾਥੀ ਨ ਹੋਇਗਾ। ਇਨ ਪਦਾਰਥੋਂ ਕੇ ਮਾਲਕ ਔਰ ਬਨ ਜਾਏਂਗੇ॥੧॥
Prof. Sahib Singhਪਰ ਜਦੋਂ ਮੌਤ ਦੀ ਫਾਹੀ (ਉਸ ਦੇ) ਗਲ ਵਿਚ ਪੈਂਦੀ ਹੈ, ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ ॥੧॥

ਪਦ ਅਰਥ ਫਾਸ = ਫਾਹੀ। ਜਬ = ਜਦੋਂ। ਗਲਿ = ਗਲ ਵਿਚ। ਪਰੀ = ਪੈਂਦੀ ਹੈ। ਸਭ = ਹਰੇਕ ਚੀਜ਼। ਪਰਾਇਓ = ਬਿਗਾਨੀ ॥੧॥

SikhNet (Spanish)que cuando el dogal de la muerte apriete alrededor de tu cuello, todo lo que tenías pertenecerá a otros. (1)

ਜਾਨਿ ਬੂਝ ਕੈ ਬਾਵਰੇ; ਤੈ ਕਾਜੁ ਬਿਗਾਰਿਓ ॥

jaan boojh kai baavare; tai kaaj bigaario |

Sant Singh KhalsaKnow this well, O madman - you have ruined your affairs.
Manmohan SinghKnowing full well, O mad man, thou hast spoiled thine case.
Manmohan Singh (Punjabi)ਜਾਣ ਬੁਝ ਕੇ, ਹੇ ਪਗਲੇ ਪੁਰਸ਼, ਮੈਂ ਆਪਣਾ ਕੰਮ ਖ਼ਰਾਬ ਕਰ ਲਿਆ ਹੈ।
Fareedkot Teekaਤਾਂ ਤੇ ਹੇ ਬਾਵਰੇ ਜੀਵ! ਤੈਨੇ ਜਾਣ ਬੂਝਿ ਕਰ ਕੇ ਆਪਣਾ ਕਲ੍ਯਾਨ ਰੂਪ ਕਾਰਜ ਬਿਗਾੜ ਲੀਆ ਹੈ॥
Prof. Sahib Singhਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ।

ਪਦ ਅਰਥ ਜਾਨਿ ਕੈ = ਜਾਣ ਕੇ, ਜਾਣਦਾ ਹੋਇਆ। ਬੂਝਿ ਕੈ = ਸਮਝ ਕੇ, ਸਮਝਦਾ ਹੋਇਆ। ਬਾਵਰੇ = ਹੇ ਝੱਲੇ! ਤੈ ਬਿਗਾਰਿਓ = ਤੂੰ ਵਿਗਾੜ ਲਿਆ ਹੈ। ਕਾਜੁ = ਕੰਮ।

SikhNet (Spanish)Entiende bien esto, oh loco, te has arruinado en tus asuntos,

ਪਾਪ ਕਰਤ. ਸੁਕਚਿਓ ਨਹੀ; ਨਹ ਗਰਬੁ ਨਿਵਾਰਿਓ ॥੨॥

paap karat. sukachio nahee; neh garab nivaario |2|

Sant Singh KhalsaYou did not restrain yourself from committing sins, and you did not eradicate your ego. ||2||
Manmohan SinghThou shirkest not from committing sins, nor dismiss thou thy ego.
Manmohan Singh (Punjabi)ਤੂੰ ਗੁਨਾਹ ਕਰਨ ਤੋਂ ਸੰਕੋਚ ਨਹੀਂ ਕਰਦਾ, ਨਾਂ ਹੀ ਤੂੰ ਆਪਣੀ ਸਵੈ-ਹੰਗਤਾ ਨੂੰ ਛੱਡਦਾ ਹੈਂ।
Fareedkot Teekaਪਾਪਾਂ ਕੇ ਕਰਤਿਆਂ ਹੋਇਆਂ ਤੈਂਨੇ ਕੁਛ ਸੰਕੋਚ ਨਹੀਂ ਕੀਆ ਅਰੁ ਹੰਕਾਰ ਭੀ ਚਿਤ ਸੇ ਨਹੀਂ ਨਿਵਰਤ ਕੀਆ॥੨॥
Prof. Sahib Singhਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ (ਇਸ ਧਨ-ਪਦਾਰਥ ਦਾ) ਮਾਣ ਭੀ ਦੂਰ ਨਹੀਂ ਕਰਦਾ ॥੨॥

ਪਦ ਅਰਥ ਕਰਤ = ਕਰਦਾ। ਸੁਕਚਿਓ = ਸੰਗਦਾ। ਗਰਬੁ = ਅਹੰਕਾਰ। ਨਿਵਾਰਿਓ = ਦੂਰ ਕੀਤਾ ॥੨॥

SikhNet (Spanish)no restringiste tu ser para no actuar malvadamente y no quisiste controlar tu ego negativo. (2)

ਜਿਹ ਬਿਧਿ. ਗੁਰ ਉਪਦੇਸਿਆ; ਸੋ ਸੁਨੁ. ਰੇ ਭਾਈ ॥

jih bidh. gur upadesiaa; so sun. re bhaaee |

Sant Singh KhalsaSo listen to the Teachings imparted by the Guru, O Siblings of Destiny.
Manmohan SinghThe way the Guru instructs thee, hearken thou to that, O brother.
Manmohan Singh (Punjabi)ਜਿਸ ਤਰ੍ਹਾਂ ਗੁਰੂ ਜੀ ਤੈਨੂੰ ਸਿੱਖਮਤ ਦਿੰਦੇ ਹਨ, ਤੂੰ ਉਸ ਨੂੰ ਸ੍ਰਵਣ ਕਰ, ਹੇ ਭਰਾ!
Fareedkot Teekaਹੇ ਭਾਈ! ਤਾਂ ਤੇ ਜਿਸ ਪ੍ਰਕਾਰ ਗੁਰੋਂ ਨੇ ਉਪਦੇਸਿਆ ਹੈ ਤਿਸ ਕੋ ਸ੍ਰਵਨ ਕਰੁ॥
Prof. Sahib Singhਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ।

ਪਦ ਅਰਥ ਜਿਹ ਬਿਧਿ = ਜਿਸ ਤਰੀਕੇ ਨਾਲ। ਗੁਰਿ = ਗੁਰੂ ਨੇ। ਰੇ = ਹੇ!

SikhNet (Spanish)Escucha las Enseñanzas impartidas por el Guru, oh hermano del Destino,

ਨਾਨਕ ਕਹਤ ਪੁਕਾਰਿ ਕੈ; ਗਹੁ ਪ੍ਰਭ ਸਰਨਾਈ ॥੩॥੩॥

naanak kehat pukaar kai; gahu prabh saranaaee |3|3|

Sant Singh KhalsaNanak proclaims: hold tight to the Protection and the Sanctuary of God. ||3||3||
Manmohan SinghNanak loudly proclaims "Grasp thou the protection of thy Lord".
Manmohan Singh (Punjabi)ਨਾਨਕ ਉਚੀ ਬੋਲ ਕੇ ਆਖਦਾ ਹੈ, ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।
Fareedkot Teekaਸ੍ਰੀ ਗੁਰੂ ਜੀ ਪੁਕਾਰ ਕਰ ਕੇ ਤੈਨੂੰ ਕਹਤੇ ਹੈਂ: ਤੂੰ ਪ੍ਰਭੂ ਸਰਨ ਕੌ ਗ੍ਰਹਣ ਕਰੁ॥੩॥੩॥☬ਏਕ ਸਮੇਂ ਸ੍ਰੀ ਕਬੀਰ ਜੀ ਕੇ ਪਾਸ ਏਕ ਕਾਜੀ ਔ ਪੰਡਤ ਦੋਨੋਂ ਮਿਲ ਕਰ ਆਏ, ਤਬ ਕਬੀਰ ਜੀ ਤਿਨਕੌ ਅਭੇਦ ਦ੍ਰਿਸਟੀ ਦਿਖਲਾਵਤੇ ਹੂਏ ਉਪਦੇਸੁ ਕਰਤੇ ਹੈਂ:
Prof. Sahib Singhਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-(ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ॥੩॥੩॥

ਪਦ ਅਰਥ ਪੁਕਾਰਿ ਕੈ = ਉੱਚੀ ਬੋਲ ਕੇ। ਗਹੁ = ਫੜ। ਪ੍ਰਭ ਸਰਨਾਈ = ਪ੍ਰਭੂ ਦੀ ਸਰਨ ॥੩॥੩॥

SikhNet (Spanish)Nanak proclama, aférrate fuertemente a la Protección del Santuario de Dios.(3-3)

Open this shabad →

Shabad Bhagat Kabir Ji Raag Tilang

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ॥

tilang baanee bhagataa kee kabeer jee |

Sant Singh KhalsaTilang, The Word Of Devotee Kabeer Jee:
Manmohan SinghTilang The saints hymns. Sire Kabir.
Manmohan Singh (Punjabi)ਤਿਲੰਕ ਸ਼ਬਦ ਭਗਤਾਂ ਦੇ। ਮਹਾਰਾਜ ਕਬੀਰ ਜੀ।
Prof. Sahib Singhਰਾਗ ਤਿਲੰਗ ਵਿੱਚ ਭਗਤਾਂ ਦੀ ਬਾਣੀ; ਕਬੀਰ ਜੀ ਦੀ।
SikhNet (Spanish)Tilang, Palabras del Devoto Kabir Yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is he obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਬੇਦ ਕਤੇਬ ਇਫਤਰਾ ਭਾਈ; ਦਿਲ ਕਾ ਫਿਕਰੁ. ਨ ਜਾਇ ॥

bed kateb ifataraa bhaaee; dil kaa fikar. na jaae |

Sant Singh KhalsaThe Vedas and the Scriptures are only make-believe, O Siblings of Destiny; they do not relieve the anxiety of the heart.
Manmohan SinghThe Vedas and the four Semitic scriptures are unnecessary, O brother, if the mind's anxiety is not removed.
Manmohan Singh (Punjabi)ਵੇਦ ਅਤੇ ਚਾਰੇ ਸ਼ਾਮ ਦੇਸ ਦੇ ਮਜ਼ਹਬੀ ਗ੍ਰੰਥ ਬੇਲੋੜੇ ਹਨ, ਹੇ ਭਰਾ! ਜੇਕਰ ਚਿੱਤ ਦੀ ਚਿੰਤ ਦੂਰ ਨਹੀਂ ਹੰਦੀ।
Fareedkot Teekaਹੇ ਭਾਈ! ਬੇਦ ਔ ਕਤੇਬੋਂ ਕੇ (ਇਫਤਰਾ) ਖੋਲਨੇ ਅਰਥਾਤ ਪੜਨੇ ਤੇ ਬਿਨਾ ਧਾਰਨ ਸੇ ਰਿਦੇ ਕਾ (ਫਿਕਰੁ) ਸੰਸਾ ਨਹੀਂ ਜਾਤਾ।
Prof. Sahib Singhਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ।

ਪਦ ਅਰਥ ਕਤੇਬ = ਪੱਛਮੀ ਮਤਾਂ ਦੇ ਧਰਮ = ਪੁਸਤਕ (ਤੌਰੇਤ, ਜ਼ੰਬੂਰ, ਅੰਜੀਲ, ਕੁਰਾਨ)। ਇਫਤਰਾ = {ਅਰਬੀ} ਮੁਬਾਲਗ਼ਾ, ਬਣਾਵਟ, ਅਸਲੀਅਤ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ। ਫਿਕਰੁ = ਸਹਿਮ, ਅਸ਼ਾਂਤੀ।

SikhNet (Spanish)Los Vedas y las escrituras son sólo un espejismo, oh Hermanos del Destino, pues no calman la ansiedad del corazón.

ਟੁਕੁ ਦਮੁ ਕਰਾਰੀ. ਜਉ ਕਰਹੁ; ਹਾਜਿਰ ਹਜੂਰਿ ਖੁਦਾਇ ॥੧॥

ttuk dam karaaree. jau karahu; haajir hajoor khudaae |1|

Sant Singh KhalsaIf you will only center yourself on the Lord, even for just a breath, then you shall see the Lord face-to-face, present before you. ||1||
Manmohan SinghIf thou fix thy mind on God even for a moment, then the Lord shall be seen just present before thee.
Manmohan Singh (Punjabi)ਜੇਕਰ ਤੂੰ ਆਪਣਾ ਮਨ ਇਕ ਨਿਮਖ ਭਰ ਲਈ ਭੀ ਵਾਹਿਗੁਰੂ ਵਿੱਚ ਟਿਕਾ ਲਵੇ, ਤਦ ਸੁਆਮੀ ਤੇਰੇ ਅੱਗੇ ਐਨ ਨਾਜ਼ਰ ਦਿਸੇਗਾ।
Fareedkot Teekaਜੇਕਰ (ਟੁਕੁ) ਥੋੜਾ ਦਮੁ ਸ੍ਵਾਸ ਮਾਤ੍ਰ ਭੀ (ਕਰਾਰੀ) ਨਿਸਚਾ ਬੇਦ ਕਤੇਬ ਔਰ ਗੁਰਾਂ ਕੇ ਬਚਨੋਂ ਪਰ ਕਰੋ, ਤਬ (ਖੁਦਾਇ) ਵਾਹਿਗੁਰੂ ਹਾਜਰਾ ਹਜੂਰ ਹੀ ਪ੍ਰਾਪਤਿ ਹੋ ਜਾਵੇਗਾ॥੧॥
Prof. Sahib Singh(ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥

ਪਦ ਅਰਥ ਟੁਕੁ = ਰਤਾ ਕੁ। ਟੁਕੁ ਦਮੁ = ਪਲਕ ਭਰ। ਕਰਾਰੀ = ਟਿਕਾਉ ਇਕਾਗ੍ਰਤਾ। ਜਉ = ਜੇ। ਹਾਜਿਰ ਹਜੂਰਿ = ਹਰ ਥਾਂ ਮੌਜੂਦ। ਖੁਦਾਇ = ਰੱਬ, ਪਰਮਾਤਮਾ ॥੧॥

SikhNet (Spanish)Si tan sólo centraras tu ser en el Señor, aunque sea por una respiración, verías al Señor Cara a cara, presente ante ti.(1)

ਬੰਦੇ. ਖੋਜੁ ਦਿਲ ਹਰ ਰੋਜ; ਨਾ ਫਿਰੁ. ਪਰੇਸਾਨੀ ਮਾਹਿ ॥

bande. khoj dil har roj; naa fir. paresaanee maeh |

Sant Singh KhalsaO human being, search your own heart every day, and do not wander around in confusion.
Manmohan SinghO man, search thy heart every day and wander not in perplexity.
Manmohan Singh (Punjabi)ਹੇ ਇਨਸਾਨ! ਆਪਣੇ ਮਨ ਦੀ ਨਿਤਾਪ੍ਰਤੀ ਢੂੰਡ ਭਾਲ ਕਰ ਅਤੇ ਖਬਰਾਹਟ ਅੰਦਰ ਨਾਂ ਭਟਕ।
Fareedkot Teeka(ਬੰਦੇ) ਹੇ ਪੁਰਸ! (ਹਰ ਰੋਜ) ਸਰਬ ਦਿਨੋਂ ਮੇਂ ਅਪਨੇ ਚਿਤ ਮੇਂ ਤਿਸ ਵਾਹਿਗੁਰੂ ਕੋ (ਖੋਜ) ਢੂੰਢੋ, ਕ੍ਯਾ ਬਿਚਾਰੋ ਜਿਸ ਕੇ ਪ੍ਰਾਪਤਿ ਹੋਨੇ ਸੇ ਫੇਰ (ਪਰੇਸਾਨੀ) ਸਰਮਿੰਦਗੀ ਬੀਚ ਨਹੀਂ ਪੜੇਗਾ॥
Prof. Sahib Singhਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ।

ਪਦ ਅਰਥ ਬੰਦੇ = ਹੇ ਮਨੁੱਖ! ਪਰੇਸਾਨੀ = ਘਬਰਾਹਟ।

SikhNet (Spanish)Oh ser humano, busca en tu corazón día con día, y no vagues por todas partes en la confusión,

ਇਹ ਜੁ ਦੁਨੀਆ. ਸਿਹਰੁ ਮੇਲਾ; ਦਸਤਗੀਰੀ ਨਾਹਿ ॥੧॥ ਰਹਾਉ ॥

eih ju duneea. sihar melaa; dasatageeree naeh |1| rahaau |

Sant Singh KhalsaThis world is just a magic-show; no one will be holding your hand. ||1||Pause||
Manmohan SinghThis world is a magic show. In it there is not on is hold thy hand. Pause.
Manmohan Singh (Punjabi)ਇਹ ਜਗਤ ਇਕ ਜਾਦੂ ਦਾ ਤਮਾਸ਼ਾ ਹੈ। ਇਸ ਵਿੱਚ ਕੋਈ ਵੀ ਤੇਰਾ ਹੱਥ ਪਕੜਨ ਵਾਲਾ ਨਹੀਂ। ਠਹਿਰਾਉ।
Fareedkot Teekaਇਹੁ ਜੋ ਦੁਨੀਆਂ ਕਾ ਮਿਲਾਪੁ ਹੈ, ਸੋ (ਸਿਹਰੁ) ਜਾਦੂ ਵਤ ਝੂਠਾ ਹੈ। ਜੈਸੇ ਜਾਦੂ ਕਰ ਅਨਹੰਤੀ ਵਸਤੂ ਦ੍ਰਿਸਟ ਆ ਜਾਤੀ ਹੈ ਪਰੰਤੂ ਵਹੁ ਸਤ੍ਯ ਨਹੀਂ ਹੋਤੀ, ਤੈਸੇ ਏਹ ਜਗਤ ਕੇ ਸਨਬੰਧੀਓਂ ਕਾ ਮਿਲਾਪ ਭੀ ਅਸਤ੍ਯ ਹੈ ਅਨਹੋਤਾ ਦ੍ਰਿਸਟ ਆਇ ਰਹਾ ਹੈ, ਤਾਂ ਤੇ ਇਨਮੇਂ ਸੇ ਅੰਤ ਸਮੈਂ ਮੇਂ (ਦਸਤਗੀਰੀ) ਹਥ ਕੇ ਪਕੜਨੇ ਵਾਲਾ ਕੋਈ ਨਹੀਂ ਹੈ॥੧॥ ਰਹਾਉ ॥
Prof. Sahib Singhਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥

ਪਦ ਅਰਥ ਸਿਹਰੁ = ਜਾਦੂ, ਉਹ ਜਿਸ ਦੀ ਅਸਲੀਅਤ ਕੁਝ ਹੋਰ ਹੋਵੇ ਪਰ ਵੇਖਣ ਨੂੰ ਕੁਝ ਅਜੀਬ ਮਨ-ਮੋਹਣਾ ਦਿੱਸਦਾ ਹੋਵੇ। ਮੇਲਾ = ਤਮਾਸ਼ਾ, ਖੇਡ। ਦਸਤਗੀਰੀ = {ਦਸਤ = ਹੱਥ। ਗੀਰੀ = ਫੜਨਾ} ਹੱਥ ਪੱਲੇ ਪੈਣ ਵਾਲੀ ਚੀਜ਼, ਸਦਾ ਸਾਂਭ ਰੱਖਣ ਵਾਲੀ ਸ਼ੈ ॥੧॥ ਰਹਾਉ ॥

SikhNet (Spanish)pues este mundo es sólo un teatro mágico y nadie va a sostener tu mano.

ਦਰੋਗੁ ਪੜਿ ਪੜਿ. ਖੁਸੀ ਹੋਇ; ਬੇਖਬਰ ਬਾਦੁ ਬਕਾਹਿ ॥

darog parr parr. khusee hoe; bekhabar baad bakaeh |

Sant Singh KhalsaReading and studying falsehood, people are happy; in their ignorance, they speak nonsense.
Manmohan SinghReading and reading false-hood, the mortals are delighted and being ignorant talk nonsense.
Manmohan Singh (Punjabi)ਕੂੜ ਨੂੰ ਵਾਚ ਵਾਚ ਕੇ, ਪ੍ਰਾਣੀ ਪ੍ਰਸੰਨ ਹੁੰਦੇ ਹਨ ਅਤੇ ਬੇਸਮਝ ਹੋਣ ਕਾਰਨ ਊਲ ਜਲੂਲ ਬਕਦੇ ਹਨ।
Fareedkot Teekaਤਿਨ ਬਚਨੋਂ ਕੇ ਨਿਸਚੇ ਔ ਪ੍ਰੇਮੁ ਤੇ ਬਿਨਾ ਜੋ (ਦਰੋਗੁ) ਝੂਠੇ ਪੁਰਸ ਪੜ ਪੜਕੇ ਹੰਕਾਰ ਕਰ ਕੇ ਖੁਸੀ ਹੋਤੇ ਹੈਂ, ਸੋ ਪੁਰਸ ਤਿਸ ਵਾਹਿਗੁਰੂ ਕੀ ਸਮਝ ਤੇ ਬਿਨਾ ਵਿਅਰਥ ਹੀ ਬਕਤੇ ਰਹਿਤੇ ਹੈਂ॥
Prof. Sahib Singhਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ।

ਪਦ ਅਰਥ ਦਰੋਗੁ = ਝੂਠ। ਦਰੋਗੁ ਪੜਿ ਪੜਿ = ਇਹ ਪੜ੍ਹ ਕੇ ਕਿ ਵੇਦ ਝੂਠੇ ਹਨ ਜਾਂ ਇਹ ਪੜ੍ਹ ਕੇ ਕਿ ਕਤੇਬ ਝੂਠੇ ਹਨ। ਹੋਇ = ਹੋ ਕੇ। ਬੇਖਬਰ = ਅਣਜਾਣ ਮਨੁੱਖ। ਬਾਦੁ = ਝਗੜਾ, ਬਹਿਸ। ਬਕਾਹਿ = ਬੋਲਦੇ ਹਨ। ਬਾਦੁ ਬਕਾਹਿ = ਬਹਿਸ ਕਰਦੇ ਹਨ।

SikhNet (Spanish)Leyendo y estudiando lo que es falso, la gente se encuentra feliz, y en su ignorancia,

ਹਕੁ ਸਚੁ ਖਾਲਕੁ, ਖਲਕ ਮਿਆਨੇ; ਸਿਆਮ ਮੂਰਤਿ ਨਾਹਿ ॥੨॥

hak sach khaalak, khalak miaane; siaam moorat naeh |2|

Sant Singh KhalsaThe True Creator Lord is diffused into His creation; He is not just the dark-skinned Krishna of legends. ||2||
Manmohan SinghMy just True Creator is within His creation. He is not the Krishna of black form.
Manmohan Singh (Punjabi)ਮੇਰਾ ਨਿਆਇਕਾਰੀ ਸੱਚਾ ਸਿਰਜਣਹਾਰ ਆਪਣੀ ਰਚਨਾ ਅੰਦਰ ਹੈ। ਉਹ ਕਾਲੇ ਸਰੂਪ ਵਾਲਾ ਕ੍ਰਿਸ਼ਨ ਨਹੀਂ ਹੈ।
Fareedkot Teekaਤਾਂ ਤੇ ਓਹੁ ਕੈਸਾ ਵਾਹਿਗੁਰੂ ਹੈ? (ਹਕੁ) ਸਚ ਸਰੂਪ (ਖਾਲਕੁ) ਸ੍ਰਿਸ਼ਟੀ ਵਾਲਾ ਪ੍ਰਮੇਸਰ (ਸਚੁ) ਨਿਸਚੇ ਕਰ ਕੇ (ਖਲਕ) ਸ੍ਰਿਸਟੀ ਕੇ (ਮਿਆਨੇ) ਬੀਚ ਹੀ ਵਿਆਪਕ ਹੈ, (ਸਿਆਮ ਮੂਰਤਿ ਨਾਹਿ) ਸ਼ਾਮ ਸਰੂਪਾਦੀ ਰੂਪ ਨਹੀਂ॥੨॥
Prof. Sahib Singh(ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ॥੨॥

ਪਦ ਅਰਥ ਹਕੁ ਸਚੁ = ਸਦਾ ਕਾਇਮ ਰਹਿਣ ਵਾਲਾ ਰੱਬ। ਮਿਆਨੇ = ਵਿਚ। ਸਿਆਮ ਮੂਰਤਿ = ਕ੍ਰਿਸ਼ਨ ਜੀ ਦੀ ਮੂਰਤੀ। ਨਾਹਿ = (ਰੱਬ) ਨਹੀਂ ਹੈ ॥੨॥

SikhNet (Spanish)habla sin sentido, el Dios Creador Verdadero está difundido en Su Creación, no es sólo Krishna el rey de la piel oscura de la leyenda. (2)

ਅਸਮਾਨ ਮੵਿਾਨੇ ਲਹੰਗ ਦਰੀਆ; ਗੁਸਲ ਕਰਦਨ ਬੂਦ ॥

asamaan mayiaane lahang dareea; gusal karadan bood |

Sant Singh KhalsaThrough the Tenth Gate, the stream of nectar flows; take your bath in this.
Manmohan SinghIn the tenth gate flows the stream of celestial bliss Thou ought to have taken a bath in it.
Manmohan Singh (Punjabi)ਦਸਮ ਦੁਆਰਾ ਅੰਦਰ ਬੈਕੁੰਠੀ ਆਨੰਦ ਦੀ ਨਦੀ ਵਗਦੀ ਹੈ। ਤੈਨੂੰ ਇਸ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ।
Fareedkot Teekaਰਿਦੇ ਰੂਪੀ ਅਕਾਸ਼ ਮੇਂ (ਦਰੀਆ) ਦਰੀਆਇ ਰੂਪ ਵਾਹਿਗੁਰੂ ਕੋ (ਲਹੰਗ) ਲਖ ਕਰ ਤਿਸ ਮੇਂ (ਗੁਸਲ) ਇਸਨਾਨ (ਕਰਦ) ਕਰਨਾ ਥਾ (ਨਬੂਦ) ਨਹੀਂ ਕੀਆ, ਭਾਵ ਯਿਹ ਤਿਸ ਮੇਂ ਅਭੇਦ ਨਹੀਂ ਹੂਆ। ਤਾਂ ਤੇ ਪੜਨਾ ਭੀ ਤਿਨ ਕਾ ਵਿਅਰਥ ਭ੍ਯਾ॥☬ਤਬ ਕਾਜੀ ਔ ਪੰਡਤੋਂ ਨੇ ਪੂਛਾ ਤਿਸ ਕੇ ਮਿਲਨੇ ਕਾ ਸਾਧਨ ਕਹੀਏ? ਤਿਸ ਪਰ ਕਹੇ ਹੈਂ:
Prof. Sahib Singh(ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ।

ਪਦ ਅਰਥ ਅਸਮਾਨ = ਅਕਾਸ਼, ਦਸਮ ਦੁਆਰ, ਅੰਤਹਕਰਨ, ਮਨ। ਮ੍ਯ੍ਯਿਨੇ = ਮਿਆਨੇ, ਅੰਦਰ। ਲਹੰਗ = ਲੰਘਦਾ ਹੈ, ਵਗਦਾ ਹੈ। ਦਰੀਆ = (ਸਰਬ-ਵਿਆਪਕ ਪ੍ਰਭੂ-ਰੂਪ) ਨਦੀ। ਗੁਸਲ = ਇਸ਼ਨਾਨ। ਕਰਦਨ ਬੂਦ = {ਕਰਦਨੀ ਬੂਦ} ਕਰਨਾ ਚਾਹੀਦਾ ਸੀ।

SikhNet (Spanish)A través de la Décima Puerta, el arroyo de Néctar fluye, báñate en Él,

ਕਰਿ ਫਕਰੁ ਦਾਇਮ, ਲਾਇ ਚਸਮੇ; ਜਹ ਤਹਾ ਮਉਜੂਦੁ ॥੩॥

kar fakar daaeim, laae chasame; jeh tahaa maujood |3|

Sant Singh KhalsaServe the Lord forever; use your eyes, and see Him ever-present everywhere. ||3||
Manmohan SinghEver perform thou the Lord's service. wear these spectacles.
Manmohan Singh (Punjabi)ਤੂੰ ਹਮੇਸ਼ਾਂ ਹੀ ਸੁਆਮੀ ਦੀ ਸੇਵਾ ਕਮਾ। ਉਹ ਐਨਕਾ ਲਾ ਕੇ ਤੂੰ ਉਸ ਨੂੰ ਹਰ ਜਗ੍ਹਾ ਹਾਜ਼ਰ ਨਾਜ਼ਰ ਵੇਖ।
Fareedkot Teekaਦੋ ਪਾਠ ਹੈਂ ੧ ਬੀੜਦਾ (ਫਕਰੁ) ਵਈਰਾਗ, ੨ ਬੀੜਦਾ (ਫਿਕਰ) ਯਾਦਗੀਰੀ, ਤਾਂ ਤੇ ਵੈਰਾਗ ਔ ਵਿਚਾਰ ਰੂਪ ਨੇਤ੍ਰੋਂ ਕਾ ਲਗਾਵਣਾ ਕਰ ਕੇ (ਦਾਇਮ) ਹਮੇਸ਼ਾਂ (ਜਹ ਤਹਾ) ਜਹਾਂ ਕਹਾਂ ਤਿਸ ਵਾਹਿਗੁਰੂ ਕੋ (ਮਉਜੂਦੁ) ਇਸਥਿਤ ਰੂਪ ਦੇਖ॥੩॥
Prof. Sahib Singhਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ॥੩॥

ਪਦ ਅਰਥ ਫਕਰੁ = ਫ਼ਕੀਰੀ, ਬੰਦਗੀ ਵਾਲਾ ਜੀਵਨ। ਚਸਮੇ = ਐਨਕਾਂ। ਜਹ ਤਹਾ = ਹਰ ਥਾਂ ॥੩॥

SikhNet (Spanish)sirve al Señor para siempre, utiliza tus ojos y mira como Él siempre está Presente en todas partes.(3)

ਅਲਾਹ ਪਾਕੰ ਪਾਕ ਹੈ; ਸਕ ਕਰਉ. ਜੇ ਦੂਸਰ ਹੋਇ ॥

alaah paakan paak hai; sak krau. je doosar hoe |

Sant Singh KhalsaThe Lord is the purest of the pure; only through doubt could there be another.
Manmohan SinghThe Lord is the purest of the pure. Thou mayest entrain a doubt if there be another.
Manmohan Singh (Punjabi)ਪ੍ਰਭੂ ਪਵਿੱਤਰਾਂ ਦਾ ਪਰਮ ਪਵਿਤਰ ਹੈ। ਤੂੰ ਤਾਂ ਸੰਦੇਹ ਕਰੇ ਜੇਕਰ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਝ ਕਰਦਾ ਹੈ।
Fareedkot Teekaਸੋ ਐਸਾ ਅਕਾਲ ਪੁਰਖ ਪਵਿਤ੍ਰ ਤੇ ਪਵਿਤ੍ਰ ਹੈ, ਤਿਸ ਮੇਂ ਸੰਸਾ ਤਉ ਕਰੀਏ ਜੇ ਕੋਈ ਦੂਸਰਾ ਹੋਵੇ॥
Prof. Sahib Singhਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ।

ਪਦ ਅਰਥ ਅਲਾਹ = ਅੱਲਾਹ, ਰੱਬ। ਪਾਕੰ ਪਾਕ = ਪਵਿੱਤਰ ਤੋਂ ਪਵਿੱਤਰ, ਸਭ ਤੋਂ ਪਵਿੱਤਰ। ਸਕ = ਸ਼ੱਕ, ਭਰਮ। ਕਰਉ = ਕਰਉਂ, ਮੈਂ ਕਰਾਂ। ਦੂਸਰ = (ਉਸ ਵਰਗਾ ਕੋਈ ਹੋਰ) ਦੂਜਾ।

SikhNet (Spanish)El Señor es lo Puro de lo puro, sólo a causa de la duda existe la otredad,

ਕਬੀਰ. ਕਰਮੁ ਕਰੀਮ ਕਾ; ਉਹੁ ਕਰੈ ਜਾਨੈ ਸੋਇ ॥੪॥੧॥

kabeer. karam kareem kaa; uhu karai jaanai soe |4|1|

Sant Singh KhalsaO Kabeer, mercy flows from the Merciful Lord; He alone knows who acts. ||4||1||
Manmohan SinghKabir, mercy wells up from the Merciful Lord. He alone knows, who does all this.
Manmohan Singh (Punjabi)ਕਬੀਰ ਰਹਿਮਤ, ਰਹੀਮ ਸੁਆਮੀ ਪਾਸੋਂ ਉਤਪੰਨ ਹੁੰਦੀ ਹੈ। ਕੇਵਲ ਓਹੀ ਜਾਣਦਾ ਹੈ, ਜੋ ਇਹ ਸਾਰਾ ਕੁਛ ਕਰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਇਹ ਜੋ ਪ੍ਰਪੰਚ ਹੈ, ਸੋ ਤਿਸੀ (ਕਰੀਮ) ਕ੍ਰਿਪਾਲੂ ਕਾ (ਕਰਮੁ) ਕਰਤਬ ਹੈ, ਓਹ ਆਪ ਹੀ ਸਭ ਕੁਛ ਕਰਤਾ ਹੈ ਔ ਆਪ ਸੋਈ ਸਭ ਕੁਛ ਜਾਨਤਾ ਹੈ। ਵਾ ਜਿਨੋਂ ਪੁਰਸ਼ੋਂ ਪਰ ਤਿਸ ਕ੍ਰਿਪਾਲੂ ਕੀ ਕ੍ਰਿਪਾ ਭਈ ਹੈ ਓਹੁ ਉਨ ਵਈਰਾਗ ਵਿਚਾਰ ਰੂਪੀ ਨੇਤ੍ਰੋਂ ਕੋ ਲਗਾਵਨ ਕਰ ਕੇ ਸੋ ਤਿਸ ਕੋ ਜਾਨ ਲੇਤੇ ਹੈਂ, ਭਾਵ ਯਿਹ ਅਭੇਦ ਅਰੂਪ ਹੋਇ ਜਾਤੇ ਹੈਂ॥੪॥੧॥☬ਸ੍ਰੀ ਅਕਾਲ ਪੁਰਖ ਜੀ ਆਗੇ ਭਗਤ ਨਾਮਦੇਵ ਜੀ ਬੇਨਤੀ ਕਰਤੇ ਹੈਂ:
Prof. Sahib Singhਹੇ ਕਬੀਰ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ॥੪॥੧॥

ਪਦ ਅਰਥ ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ। ਉਹੁ = ਉਹ ਪ੍ਰਭੂ। ਸੋਇ = ਉਹ ਮਨੁੱਖ (ਜਿਸ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ) ॥੪॥੧॥

* ਸ਼ਬਦ ਦਾ ਭਾਵ: ਦੂਜਿਆਂ ਦੀਆਂ ਧਰਮ-ਪੁਸਤਕਾਂ ਉੱਤੇ ਚਿੱਕੜ ਸੁੱਟਿਆਂ ਮਨ ਵਿਚ ਸ਼ਾਂਤੀ ਨਹੀਂ ਹੋ ਸਕਦੀ। ਅੰਦਰ-ਵੱਸਦੇ ਰੱਬ ਦੀ ਬੰਦਗੀ ਕਰੋ, ਸਾਰੀ ਖ਼ਲਕਤ ਵਿਚ ਦਿੱਸ ਪਏਗਾ। * ਨੋਟ: ਇਸ ਸ਼ਬਦ ਦੇ ਦੂਜੇ ਬੰਦ ਦੇ ਲਫ਼ਜ਼ 'ਬਾਦੁ' ਤੇ 'ਸਿਆਮ ਮੂਰਤਿ' ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਕਬੀਰ ਜੀ ਕਿਸੇ ਕਾਜ਼ੀ ਤੇ ਪੰਡਿਤ ਦੀ ਬਹਿਸ ਨੂੰ ਨਾ-ਪਸੰਦ ਕਰਦੇ ਹੋਏ ਇਹ ਸ਼ਬਦ ਉਚਾਰ ਰਹੇ ਹਨ। ਬਹਿਸਾਂ ਵਿਚ ਆਮ ਤੌਰ ਤੇ ਇਕ-ਦੂਜੇ ਦੇ ਧਰਮ-ਪੁਸਤਕਾਂ ਉੱਤੇ ਚਿੱਕੜ ਸੁੱਟਣ ਦੇ ਜਤਨ ਕੀਤੇ ਜਾਂਦੇ ਹਨ, ਦੂਜੇ ਮਤ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਪਰ ਬਹਿਸ ਕਰਨ ਵਾਲੇ ਨੂੰ ਪੁੱਛੋ ਕਿ ਕਦੇ ਇਸ ਵਿਚੋਂ ਦਿਲ ਨੂੰ ਭੀ ਕੋਈ ਸ਼ਾਂਤੀ ਹਾਸਲ ਹੋਈ ਹੈ? ਕੋਈ ਆਖਦਾ ਹੈ ਰੱਬ ਸਤਵੇਂ ਅਸਮਾਨ ਤੇ ਹੈ, ਕੋਈ ਆਖਦਾ ਹੈ ਕ੍ਰਿਸ਼ਨ ਜੀ ਦੀ ਮੂਰਤੀ ਹੀ ਪਰਮਾਤਮਾ ਹੈ; ਪਰ ਇਹ ਭੇਤ ਬੰਦਗੀ ਕਰਨ ਵਾਲੇ ਨੂੰ ਸਮਝ ਵਿਚ ਆਉਂਦਾ ਹੈ ਕਿ ਪਰਮਾਤਮਾ ਖ਼ਲਕਤ ਵਿਚ ਵੱਸਦਾ ਹੈ, ਪਰਮਾਤਮਾ ਹਰ ਥਾਂ ਮੌਜੂਦ ਹੈ।੪।

SikhNet (Spanish)oh, dice Kabir, la Misericordia fluye del Señor Misericordioso, sólo Él sabe quién actúa.(4-1)

Open this shabad →

Shabad Bhagat Namdev Ji Raag Tilang

ਨਾਮਦੇਵ ਜੀ ॥

naamadev jee |

Sant Singh KhalsaNaam Dayv Jee:
Manmohan SinghSire Namdev.
Manmohan Singh (Punjabi)ਮਹਾਰਾਜ ਨਾਮ ਦੇਵ।
SikhNet (Spanish)Nam Dev yi

ਮੈ ਅੰਧੁਲੇ ਕੀ ਟੇਕ; ਤੇਰਾ ਨਾਮੁ ਖੁੰਦਕਾਰਾ ॥

mai andhule kee ttek; teraa naam khundakaaraa |

Sant Singh KhalsaI am blind; Your Name, O Creator Lord, is my only anchor and support.
Manmohan SinghOf me, the blind one, Thy Name, O Creator is the only mainstay.
Manmohan Singh (Punjabi)ਮੈਂ ਅੰਨ੍ਹੇ ਦਾ ਹੇ ਸਿਰਜਾਣਹਾਰ! ਕੇਵਲ ਤੇਰਾ ਨਾਮ ਹੀ ਆਸਰਾ ਹੈ।
Fareedkot Teeka(ਖੁੰਦਕਾਰਾ) ਹੇ ਸਤਾਂ ਵਿਲਾਯਤੋਂ ਵਾ ਦੀਪੋਂ ਕੇ ਪਾਤਿਸ਼ਾਹ! ਭਾਵ ਸੁਤੰਤ੍ਰ ਵ (ਖੁੰਦਕਾਰਾ) ਛੀਪੇ ਕੇ ਪਟੜੇ ਦੇ ਕਿਲੇ ਵਤ ਆਸਰਾ ਰੂਪ ਮੈਂ ਅੰਧੁਲੇ ਕੋ ਤੇਰਾ ਨਾਮ ਹੀ ਟੇਕ ਹੈ॥
Prof. Sahib Singhਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ;

ਪਦ ਅਰਥ ਟੇਕ = ਓਟ, ਸਹਾਰਾ। ਖੁੰਦਕਾਰਾ = ਸਹਾਰਾ। ਖੁੰਦਕਾਰ = ਬਾਦਸ਼ਾਹ, ਹੇ ਮੇਰੇ ਪਾਤਿਸ਼ਾਹ!

SikhNet (Spanish)Estoy ciego, Tu Nombre, oh Señor Creador, es mi Ancla y mi Soporte,

ਮੈ ਗਰੀਬ ਮੈ ਮਸਕੀਨ; ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥

mai gareeb mai masakeen; teraa naam hai adhaaraa |1| rahaau |

Sant Singh KhalsaI am poor, and I am meek. Your Name is my only support. ||1||Pause||
Manmohan SinghI am poor, I am meek and Thy Name is my only support.
Manmohan Singh (Punjabi)ਮੈਂ ਗਰੀਬੜਾ ਹਾਂ, ਮੈਂ ਆਜ਼ਿਜ਼ ਹਾਂ ਮੇਰੀ ਓਟ ਤੈਂਡਾ ਨਾਮ ਹੀ ਹੈ।
Fareedkot Teekaਮੈਂ ਗਰੀਬ ਤੇ ਗਰੀਬ ਕੋ ਮਨ ਤਨ ਕਰ ਤੇਰਾ ਨਾਮੁ ਹੀ ਆਸਰਾ ਹੈ॥੧॥ ਰਹਾਉ ॥
Prof. Sahib Singhਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ॥੧॥ ਰਹਾਉ ॥

ਪਦ ਅਰਥ ਮਸਕੀਨ = ਆਜਿਜ਼। ਅਧਾਰਾ = ਆਸਰਾ ॥੧॥ ਰਹਾਉ ॥

SikhNet (Spanish)soy pobre y débil, Tu Nombre es mi Único Soporte. (1-Pausa)

ਕਰੀਮਾਂ ਰਹੀਮਾਂ; ਅਲਾਹ ਤੂ ਗਨੀਂ ॥

kareemaan raheemaan; alaah too gananee |

Sant Singh KhalsaO beautiful Lord, benevolent and merciful Lord, You are so wealthy and generous.
Manmohan SinghBounteous, Beneficent and wealthy Thou art, O Lord.
Manmohan Singh (Punjabi)ਦਰਿਆਦਿਲ, ਦਇਆਵਾਨ ਅਤੇ ਧਨਾਡ ਤੂੰ ਹੈ, ਹੇ ਪ੍ਰਭੂ!
Fareedkot Teekaਸੋ ਤੂੰ ਕੈਸਾ ਵਾਹਿਗੁਰੂ ਹੈਂ? ਹੇ (ਕਰੀਮਾਂ) ਬਖਸ਼ੀਸ਼ ਕੇ ਕਰਨੇ ਵਾਲੇ! (ਰਹੀਮਾਂ) ਰਹਿਮ ਕੇ ਕਰਨੇ ਵਾਲੇ, (ਅਲਾਹ) ਅਲੱਖ ਰੂਪੁ ਤੂੰ ਹੀ ਮੇਰਾ (ਗਨੀ) ਧਨੀ ਹੈ, ਵਾ ਕ੍ਰਿਪਾਲ ਦ੍ਯਾਲ ਗੁਣ ਤੇਰੇ ਮੇਂ ਹੀ ਗਿਣੀਤੇ ਹੈਂ॥
Prof. Sahib Singhਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ,

ਪਦ ਅਰਥ ਕਰੀਮਾਂ = ਹੇ ਕਰੀਮ! ਹੇ ਬਖ਼ਸ਼ਸ਼ ਕਰਨ ਵਾਲੇ! ਰਹੀਮਾਂ = ਹੇ ਰਹੀਮ! ਹੇ ਰਹਿਮ ਕਰਨ ਵਾਲੇ! ਗਨੀ = ਅਮੀਰ, ਰੱਜਿਆ-ਪੁੱਜਿਆ।

SikhNet (Spanish)Oh Bello Señor, Bondadoso y Misericordioso Señor, eres tan Rico y Generoso,

ਹਾਜਰਾ ਹਜੂਰਿ; ਦਰਿ ਪੇਸਿ ਤੂੰ ਮਨੀਂ ॥੧॥

haajaraa hajoor; dar pes toon mananee |1|

Sant Singh KhalsaYou are ever-present in every presence, within and before me. ||1||
Manmohan SinghThou art ever present within and before me.
Manmohan Singh (Punjabi)ਤੂੰ ਮੇਰੇ ਅੰਦਰ ਤੇ ਸਾਹਮਣੇ ਸਦਾ ਹਾਜ਼ਰ ਨਾਜ਼ਰ ਹੈ।
Fareedkot Teeka(ਮਨੀ) ਮੇਰੇ (ਦਰਿ) ਅੰਦਰ ਪੁਨਾ (ਪੇਸਿ) ਅਗੇ ਭੀ ਤੂੰ ਹੀ ਹਾਜਰਾ ਹਜੂਰ ਹੈਂ॥੧॥
Prof. Sahib Singhਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ?) ॥੧॥

ਪਦ ਅਰਥ ਹਾਜਰਾ ਹਜੂਰਿ = ਹਰ ਥਾਂ ਮੌਜੂਦ, ਪ੍ਰਤੱਖ ਮੌਜੂਦ। ਦਰਿ = ਵਿਚ। ਪੇਸਿ = ਪੇਸ਼ਿ, ਸਾਹਮਣੇ। ਦਰਿ ਪੇਸਿ ਮਨੀ = ਮੇਰੇ ਸਾਹਮਣੇ ॥੧॥

SikhNet (Spanish)estás presente en cada presencia, dentro y ante (1)

ਦਰੀਆਉ ਤੂ, ਦਿਹੰਦ ਤੂ; ਬਿਸੀਆਰ ਤੂ ਧਨੀ ॥

dareeaau too, dihand too; biseeaar too dhanee |

Sant Singh KhalsaYou are the river of life, You are the Giver of all; You are so very wealthy.
Manmohan SinghThou art the river Thou the Giver and Thou art exceedingly wealthy.
Manmohan Singh (Punjabi)ਤੂੰ ਦਰਿਆ ਹੈ, ਤੂੰ ਦਾਤਾ ਅਤੇ ਤੂੰ ਹੀ ਮਹਾਂ ਮਾਲਦਾਰ ਹੈ।
Fareedkot Teeka(ਦਰੀਆਉ) ਸੰਸਾਰ ਰੂਪੀ ਭੀ ਤੂਹੀਂ ਹੈ, (ਬਿਸੀਆਰ) ਬਡਾ ਧਨਾਢ ਭੀ ਤੂੰ ਹੀਂ ਹੈ ਅਰ (ਦਿਹੰਦ) ਦੇਣੇ ਵਾਲਾ ਭੀ ਤੂੰ ਹੀ ਹੈਂ॥
Prof. Sahib Singhਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ;

ਪਦ ਅਰਥ ਦਿਹੰਦ = ਦੇਣ ਵਾਲਾ, ਦਾਤਾ। ਬਿਸੀਆਰ = ਬਹੁਤ। ਧਨੀ = ਧਨ ਵਾਲਾ।

SikhNet (Spanish)Eres el Río de la vida, el Dador de todo, eres tan rico,

ਦੇਹਿ ਲੇਹਿ ਏਕੁ ਤੂੰ; ਦਿਗਰ ਕੋ ਨਹੀ ॥੨॥

dehi lehi ek toon; digar ko nahee |2|

Sant Singh KhalsaYou alone give, and You alone take away; there is no other at all. ||2||
Manmohan SinghThou alone givest and takest, there is not another.
Manmohan Singh (Punjabi)ਕੇਵਲ ਤੂੰ ਹੀ ਦਿੰਦਾ ਅਤੇ ਲੈਂਦਾ ਹੈ। ਹੋਰ ਦੂਜਾ ਕੋਈ ਨਹੀਂ।
Fareedkot Teekaਦੇਤਾ ਲੇਤਾ ਏਕ ਤੂੰ ਹੀ ਹੈਂ, ਤੇਰੇ ਬਿਨਾ ਔਰ ਕੋਈ (ਦਿਗਰ) ਦੂਸਰਾ ਨਹੀਂ ਹੈਂ॥੨॥
Prof. Sahib Singhਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ॥੨॥

ਪਦ ਅਰਥ ਦੇਹਿ = ਤੂੰ ਦੇਂਦਾ ਹੈਂ। ਲੇਹਿ = ਤੂੰ ਲੈਂਦਾ ਹੈਂ। ਦਿਗਰ = ਕੋਈ ਹੋਰ, ਦੂਸਰਾ ॥੨॥

SikhNet (Spanish)sólo Tú das y sólo Tú te lo llevas, no hay nadie más.(2)

ਤੂੰ ਦਾਨਾਂ ਤੂੰ ਬੀਨਾਂ; ਮੈ ਬੀਚਾਰੁ ਕਿਆ ਕਰੀ ॥

toon daanaan toon beenaan; mai beechaar kiaa karee |

Sant Singh KhalsaYou are wise, You are the supreme seer; how could I make You an object of thought?
Manmohan SinghThou art wise, thou art the beholder What conception can I form of Thee.
Manmohan Singh (Punjabi)ਤੂੰ ਸਿਆਣਾ ਹੈ, ਤੂੰ ਹੀ ਦੇਖਣ ਵਾਲਾ ਹੈ। ਮੈਂ ਤੇਰਾ ਕੀ ਧਿਆਨ ਧਾਰ ਸਕਦਾ ਹਾਂ?
Fareedkot Teekaਤੂੰ ਹਮਾਰੇ ਮਨ ਕੇ ਸੰਕਲਪੋਂ ਕੋ (ਦਾਨਾ) ਜਾਨਤਾ ਹੈਂ ਔ ਅਸਮਦਾਦਿਕੋਂ ਕੇ ਕਰਮਾਂ ਕੋ (ਬੀਨਾ) ਦੇਖਤਾ ਹੈਂ, ਤਾਂ ਤੇ ਮੈਂ ਤੇਰੇ ਗੁਣੋਂ ਕਾ ਵੀਚਾਰ ਕਿਆ ਕਰ ਸਕਤਾ ਹੂੰ, ਭਾਵ ਇਹ ਤੂੰ ਬਿਅੰਤ ਹੈਂ॥
Prof. Sahib Singh(ਹੇ ਮਾਲਕ!) ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ?

ਪਦ ਅਰਥ ਦਾਨਾਂ = ਜਾਣਨ ਵਾਲਾ। ਬੀਨਾਂ = ਵੇਖਣ ਵਾਲਾ।

SikhNet (Spanish)Eres Sabio, eres el Supremo Vidente, ¿Cómo te podría volver el objeto de mi pensamiento,

ਨਾਮੇ ਚੇ ਸੁਆਮੀ; ਬਖਸੰਦ ਤੂੰ ਹਰੀ ॥੩॥੧॥੨॥

naame che suaamee; bakhasand toon haree |3|1|2|

Sant Singh KhalsaO Lord and Master of Naam Dayv, You are the merciful Lord of forgiveness. ||3||1||2||
Manmohan SinghO God, the Lord of Name, Thou art the Pardoner.
Manmohan Singh (Punjabi)ਨਾਮ ਦੇ ਸਾਹਿਬ, ਹੇ ਵਾਹਿਗੁਰੂ! ਤੂੰ ਬਖਸ਼ਣਹਾਰ ਹੈ।
Fareedkot Teekaਭਗਤਿ ਨਾਮਦੇਵ ਜੀ ਕਹਤੇ ਹੈਂ: ਹੇ ਹਰੀ! ਮੁਝ ਦਾਸ ਕੇ ਸੁਆਮੀ ਤੂੰ ਬਖਸਿੰਦ ਹੈਂ॥੩॥੧॥੨॥☬ਏਕ ਸਮੇਂ ਨਾਮਦੇਵ ਜੀ ਦੁਆਰਕਾ ਕੇ ਨਿਕਟ ਜਾਤੇ ਹੂਏ ਮਾਰਗ ਮੇਂ ਥਕਤ ਹੋ ਕਰ ਮਨ ਮੇਂ ਸੰਕਲਪ ਕੀਆ, ਅਬ ਅਸਵਾਰੀ ਵਾਸਤੇ ਏਕ ਘੋੜੀ ਮਿਲਣੀ ਚਾਹੀਤੀ ਹੈ। ਤਬ ਅੰਤਰਯਾਮੀ ਪਰਮਾਤਮਾ ਮੁਗਲ ਸਰੂਪ ਧਾਰ ਕਰ ਏਕ ਘੋੜੀ ਪਰ ਸਵਾਰ ਹੂਏ ਸਾਥ ਮਿਲੇ। ਤਬ ਘੋੜੀ ਸੂ ਪਈ, ਵਛੇਰੀ ਚੁਕਾਵਨੇ ਕੇ ਲੀਏ ਨਾਮਦੇਵ ਜੀ ਕੋ ਕਹਾ, 'ਇਸ ਵਛੇਰੀ ਕੋ ਉਠਾ ਲਵੋ'। ਤੌ ਵਛੇਰੀ ਕੋ ਉਠਾ ਕਰ ਇਸ ਸ਼ਬਦ ਕੋ ਉਚਾਰਣ ਕੀਆ:
Prof. Sahib Singhਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ ॥੩॥੧॥੨॥

ਪਦ ਅਰਥ ਚ = ਦਾ। ਚੇ = ਦੇ। ਚੀ = ਦੀ। ਨਾਮੇ ਚੇ = ਨਾਮੇ ਦੇ। ਨਾਮੇ ਚੇ ਸੁਆਮੀ = ਹੇ ਨਾਮਦੇਵ ਦੇ ਸੁਆਮੀ! ॥੩॥੧॥੨॥

* ਭਾਵ: ਪ੍ਰਭੂ ਦਾ ਗੁਣਾਨੁਵਾਦ-ਤੂੰ ਹੀ ਮੇਰਾ ਸਹਾਰਾ ਹੈਂ। ਸਭ ਦਾ ਰਾਜ਼ਕ ਤੂੰ ਹੀ ਹੈਂ। * ਨੋਟ: ਜੇ ਮੁਸਲਮਾਨੀ ਲਫ਼ਜ਼, ਅੱਲਾਹ, ਕਰੀਮ, ਰਹੀਮ ਦੇ ਵਰਤਣ ਤੋਂ ਅਸੀਂ ਨਾਮਦੇਵ ਜੀ ਨੂੰ ਮੁਸਲਮਾਨ ਨਹੀਂ ਸਮਝ ਸਕਦੇ, ਤਾਂ ਕ੍ਰਿਸ਼ਨ ਤੇ ਬੀਠੁਲ ਆਦਿਕ ਲਫ਼ਜ਼ਾਂ ਤੋਂ ਭੀ ਇਹ ਅੰਦਾਜ਼ਾ ਗ਼ਲਤ ਹੈ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ।

SikhNet (Spanish)oh Señor y Maestro de Nam Dev, eres el Señor Misericordioso del perdón.(3-1-2)

Open this shabad →

Shabad Bhagat Namdev Ji Raag Tilang

ਹਲੇ ਯਾਰਾਂ ਹਲੇ ਯਾਰਾਂ; ਖੁਸਿਖਬਰੀ ॥

hale yaaraan hale yaaraan; khusikhabaree |

Sant Singh KhalsaHello, my friend, hello my friend. Is there any good news?
Manmohan SinghHallo! my friend, Hallo my friend, what glad tidings bringest thou?
Manmohan Singh (Punjabi)ਹੇ! ਮੇਰੇ ਮਿੱਤਰ, ਹੇ ਮੇਰੇ ਮਿੱਤਰ! ਤੂੰ ਕੀ ਸੁਖ ਸੁਨੇਹਾ ਲਿਆਇਆ ਹੈ?
Fareedkot Teekaਮੁਗਲ ਸਰੂਪ ਹਰੀ ਕਹੇ: ਤੁਰ ਯਾਰ ਤੁਰ ਯਾਰ ਛੇਤੀ, ਵਾ ਨਾਮਦੇਵ ਜੀ ਕਹੇ: ਅਰੇ ਮੇਰੇ ਮਨ ਤਨ ਸੇ ਯਾਰਾ ਖੁਸ਼ੀ ਕੀ (ਖਬਰੀ) ਖਬਰ ਦੇਹੁ ਰਾਜੀ ਹੈਂ, ਤੌ ਹਰੀ ਕਹੇ: ਮੈਂ ਤੈਨੂੰ ਵਗਾਰੀ ਫੜਿਆ ਹੈ ਅਰ ਤੂੰ ਖੁਸ਼ਖਬਰੀ ਪੂਛਤਾ ਹੈਂ॥☬ਤਿਸ ਪਰ ਕਹਤੇ ਹੈਂ:
Prof. Sahib Singhਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ);

ਪਦ ਅਰਥ ਹਲੇ ਯਾਰਾਂ = ਹੇ ਮਿੱਤਰ! ਹੇ ਸੱਜਣ! ਖੁਸਿ = ਖੁਸ਼ੀ ਦੇਣ ਵਾਲੀ, ਠੰਢ ਪਾਣ ਵਾਲੀ। ਖਬਰੀ = ਤੇਰੀ ਖ਼ਬਰ, ਤੇਰੀ ਸੋਇ {ਜਿਵੇਂ, "ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ"}।

SikhNet (Spanish)Hola Amigo mío, hola Amigo mío, ¿Hay alguna buena noticia?

ਬਲਿ ਬਲਿ ਜਾਂਉ ਹਉ; ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥

bal bal jaanau hau; bal bal jaanau | neekee teree bigaaree aale teraa naau |1| rahaau |

Sant Singh KhalsaI am a sacrifice, a devoted sacrifice, a dedicated and devoted sacrifice, to You. Slavery to You is so sublime; Your Name is noble and exalted. ||1||Pause||
Manmohan SinghDevoted, O devoted, devoted, O devoted am I unto Thee. Good is Thine forced labour and exalted is Thy Name. Pause.
Manmohan Singh (Punjabi)ਸਦਕੇ! ਓ ਸਦਕੇ, ਸਦਕੇ, ਓ ਸਦਕੇ! ਮੈਂ ਜਾਂਦਾ ਹਾਂ ਤੇਰੇ ਉਤੋਂ। ਚੰਗੀ ਹੇ ਤੇਰੀ ਵਗਾਰ ਅਤੇ ਸ੍ਰੇਸ਼ਟ ਹੈ ਤੇਰਾ ਨਾਮ। ਠਹਿਰਾਉ।
Fareedkot Teekaਮਨ ਬਚ ਕਰਮ ਕਰ ਕੇ ਮੈਂ ਤੇਰੇ ਗੁਣੋਂ ਔ ਸਰੂਪ ਔ ਬਚਨੋਂ ਪਰ ਸਦਾ ਬਲਿਹਾਰ ਜਾਤਾ ਹੂੰ॥ ਤਾਂ ਤੇ ਇਹ ਤੇਰੀ ਬਿਗਾਰ ਭੀ ਮੈਨੂੰ ਚੰਗੀ ਹੈ। ਤੌ ਹਰੀ ਕਹੇ: ਤੂੰ ਮੇਰਾ ਨਾਮ ਜਾਨਤਾ ਹੈਂ! ਤੌ ਨਾਮ ਦੇਵ ਜੀ ਕਹੈ: ਜਾਨਤਾ ਹੂੰ ਕਿ ਆਲੇ ਬੇਗ ਤੇਰਾ ਨਾਮ ਹੈ, ਭਾਵ ਇਹ ਸੰਸਾਰ ਰੂਪੀ ਘਰ ਕੇ ਪ੍ਰੇਰਨੇ ਵਾਲਾ ਹੈਂ, ਪਰੰਤੂ ਹੇ ਮੇਰੇ ਯਾਰ! ਇਹ ਬਤਾਵੋ॥੧॥ ਰਹਾਉ ॥
Prof. Sahib Singhਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ ॥੧॥ ਰਹਾਉ ॥

ਪਦ ਅਰਥ ਬਲਿ ਬਲਿ = ਸਦਕੇ ਜਾਂਦਾ ਹਾਂ। ਹਉ = ਮੈਂ। ਨੀਕੀ = ਸੋਹਣੀ, ਚੰਗੀ, ਪਿਆਰੀ। ਬਿਗਾਰੀ = ਵਿਗਾਰ, ਕਿਸੇ ਹੋਰ ਵਾਸਤੇ ਕੀਤਾ ਹੋਇਆ ਕੰਮ (ਨੋਟ: ਦੁਨੀਆ ਦੇ ਸਾਰੇ ਧੰਧੇ ਅਸੀਂ ਇਸ ਸਰੀਰ ਦੀ ਖ਼ਾਤਰ ਤੇ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਦੀ ਖ਼ਾਤਰ ਕਰਦੇ ਹਾਂ; ਪਰ ਸਮਾਂ ਆਉਂਦਾ ਹੈ ਜਦੋਂ ਨਾ ਇਹ ਸਰੀਰ ਸਾਥ ਨਿਬਾਹੁੰਦਾ ਹੈ ਤੇ ਨਾ ਹੀ ਸੰਬੰਧੀ। ਸੋ, ਸਾਰੀ ਉਮਰ ਵਿਗਾਰ ਹੀ ਕਰਦੇ ਰਹਿੰਦੇ ਹਾਂ)। ਤੇਰੀ ਬਿਗਾਰੀ = ਇਹ ਰੋਜ਼ੀ ਆਦਿਕ ਕਮਾਉਣ ਦਾ ਕੰਮ ਜਿਸ ਵਿਚ ਤੂੰ ਅਸਾਨੂੰ ਲਾਇਆ ਹੋਇਆ ਹੈ। ਆਲੇ = ਆਹਲਾ, ਉੱਚਾ, ਵੱਡਾ, ਸਭ ਤੋਂ ਪਿਆਰਾ ॥੧॥ ਰਹਾਉ ॥

SikhNet (Spanish)Ofrezco mi vida en sacrificio, sacrificio en Devoción, un dedicado y Devoto sacrificio, a Ti, la Esclavitud de Ti es Maravillosa, Tu Nombre es Noble y Exaltado. (1-Pausa)

ਕੁਜਾ ਆਮਦ. ਕੁਜਾ ਰਫਤੀ; ਕੁਜਾ ਮੇ ਰਵੀ ॥

kujaa aamad. kujaa rafatee; kujaa me ravee |

Sant Singh KhalsaWhere did you come from? Where have You been? And where are You going?
Manmohan SinghWhere hast Thou come? Where hast Thou been and whither art Thou going?
Manmohan Singh (Punjabi)ਤੂੰ ਕਿਥੋਂ ਆਇਆ ਹੈ? ਤੂੰ ਕਿਥੇ ਗਿਆ ਸਾਂ ਅਤੇ ਕਿਧਰ ਨੂੰ ਜਾਂਦਾ ਹੈ?
Fareedkot Teeka(ਕੁਜਾ ਆਮਦ) ਕਹਾਂ ਸੇ ਆਇਆ ਹੈਂ, (ਕੁਜਾ ਰਫਤੀ) ਕਹਾਂ ਗਿਆ ਥਾ, (ਕੁਜਾ ਮੇ ਰਵੀ) ਕਹਾਂ ਕੋ ਜਾਵੇਂਗਾ?
Prof. Sahib Singh(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ)

ਪਦ ਅਰਥ ਕੁਜਾ = (ਅਜ਼) ਕੁਜਾ, ਕਿੱਥੋਂ। ਆਮਦ = ਆਮਦੀ, ਤੂੰ ਆਇਆ। ਕੁਜਾ = ਕਿੱਥੇ। ਰਫਤੀ = ਤੂੰ ਗਿਆ ਸੈਂ। ਮੇ ਰਵੀ = ਤੂੰ ਜਾ ਰਿਹਾ ਹੈਂ। ਕੁਜਾ.......ਮੇ ਰਵੀ = ਤੂੰ ਕਿੱਥੋਂ ਆਇਆ? ਤੂੰ ਕਿਥੇ ਗਿਆ? ਤੂੰ ਕਿੱਥੇ ਜਾ ਰਿਹਾ ਹੈਂ? (ਭਾਵ, ਨਾ ਤੂੰ ਕਿਤੋਂ ਆਇਆ, ਨਾ ਤੂੰ ਕਿਤੇ ਕਦੇ ਗਿਆ, ਅਤੇ ਨਾ ਤੂੰ ਕਿਤੇ ਜਾ ਰਿਹਾ ਹੈਂ; ਤੂੰ ਸਦਾ ਅਟੱਲ ਹੈਂ)।

SikhNet (Spanish)¿De donde vienes, dónde has estado y a dónde vas?

ਦ੍ਵਾਰਿਕਾ ਨਗਰੀ; ਰਾਸਿ ਬੁਗੋਈ ॥੧॥

dvaarikaa nagaree; raas bugoee |1|

Sant Singh KhalsaTell me the truth, in the holy city of Dwaarikaa. ||1||
Manmohan SinghTell Thou the truth, in this sacred city of Dwarka.
Manmohan Singh (Punjabi)ਇਹ ਦਵਾਰਕਾ ਦਾ ਸ਼ਹਿਰ ਹੈ। ਤੂੰ ਸੱਚੋ ਸੱਚ ਕਾਹੁ।
Fareedkot Teekaਦ੍ਵਾਰਕਾ ਨਗਰੀ ਮੇਂ (ਰਾਸਿ) ਸਚ (ਬੁਗੋਈ) ਕਹੀਂ ॥੧॥
Prof. Sahib Singhਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ॥੧॥

ਪਦ ਅਰਥ ਰਾਸਿ = {Skt. रास: A kind of dance practised by Krishna and the cowherds but particularly the gopis or cowherdesses of Vrindavana, ੨. Speech} ਰਾਸਾਂ ਜਿੱਥੇ ਕ੍ਰਿਸ਼ਨ ਜੀ ਨਾਚ ਕਰਦੇ ਤੇ ਗੀਤ ਸੁਣਾਉਂਦੇ ਸਨ। (ਰਾਸਿ ਮੰਡਲੁ ਕੀਨੋ ਆਖਾਰਾ। ਸਗਲੋ ਸਾਜਿ ਰਖਿਓ ਪਾਸਾਰਾ।੧।੨।੪੫। ਸੂਹੀ ਮਹਲਾ ੫) ਬੁਗੋਈ = ਤੂੰ (ਹੀ) ਆਖਦਾ ਹੈਂ ॥੧॥

SikhNet (Spanish)Dime la verdad en la ciudad santa de Dwarika. (1)

ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ ॥

khoob teree pagaree; meetthe tere bol |

Sant Singh KhalsaHow handsome is your turban! And how sweet is your speech.
Manmohan SinghHandsome is Thy turban and sweet is Thy speech.
Manmohan Singh (Punjabi)ਸੁੰਦਰ ਹੈ ਤੇਰੀ ਦਸਤਾਰ ਅਤੇ ਮਿੱਠੀ ਹੈ ਤੇਰੀ ਬੋਲ ਬਾਣੀ।
Fareedkot Teeka(ਖੂਬ) ਸੁੰਦਰ ਤੇਰੀ ਪਗ ਹੈ ਔਰ ਪਰਮ ਮੀਠੇ ਤੇਰੇ ਬਚਨ ਹੈਂ॥
Prof. Sahib Singhਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ,

ਪਦ ਅਰਥ ਖੂਬ = ਸੋਹਣੀ।

SikhNet (Spanish)¿Qué tan Bello es Tu Turbante, y qué tan Dulce es Tu hablar?

ਦ੍ਵਾਰਿਕਾ ਨਗਰੀ; ਕਾਹੇ ਕੇ ਮਗੋਲ ॥੨॥

dvaarikaa nagaree; kaahe ke magol |2|

Sant Singh KhalsaWhy are there Moghals in the holy city of Dwaarikaa? ||2||
Manmohan SinghHow can there be a Mughal in the city of Dwarka?
Manmohan Singh (Punjabi)ਦਵਾਰਕਾ ਦੇ ਸ਼ਹਿਰ ਵਿੱਚ ਮੁਗਲ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਇਸ ਦ੍ਵਾਰਿਕਾ ਨਗਰੀ ਮੇਂ ਮੁਗਲ ਕਹਾਂ ਸੇ ਆਏ, ਤੋ ਹਰੀ ਕਹੇ: ਤੂੰ ਮੇਰੇ ਕੋ ਕਿਆ ਜਾਨਤਾ ਹੈਂ॥੨॥☬ਤਿਸ ਪਰ ਕਹਤੇ ਹੈਂ:
Prof. Sahib Singhਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ॥੨॥

ਪਦ ਅਰਥ ਦ੍ਵਾਰਿਕਾ ਨਗਰੀ......ਮਗੋਲ = ਕਾਹੇ ਕੇ ਦ੍ਵਾਰਿਕਾ ਨਗਰੀ, ਕਾਹੇ ਕੇ ਮਗੋਲ; ਕਾਹਦੇ ਲਈ ਦੁਆਰਕਾ ਨਗਰੀ ਵਿਚ ਤੇ ਕਾਹਦੇ ਲਈ ਮੁਗਲ (-ਧਰਮ) ਦੇ ਨਗਰ ਵਿਚ? ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ, ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈਂ ॥੨॥

SikhNet (Spanish)¿Por qué están los mongoles en la santa ciudad de Dwarika? (2)

ਚੰਦੀਂ ਹਜਾਰ ਆਲਮ; ਏਕਲ ਖਾਨਾਂ ॥

chandanee hajaar aalam; ekal khaanaan |

Sant Singh KhalsaYou alone are the Lord of so many thousands of worlds.
Manmohan SinghThou alone art the Lord of the many thousands of worlds.
Manmohan Singh (Punjabi)ਕੇਵਲ ਤੂੰ ਹੀ ਅਨੇਕਾਂ ਹਜ਼ਾਰਾਂ ਸੰਸਾਰਾਂ ਦਾ ਸੁਆਮੀ ਹੈ।
Fareedkot Teeka(ਚੰਦੀ) ਕਈ ਹਜਾਰ (ਆਲਮ) ਸ੍ਰਿਸ਼ਟੀ ਵਿਚ ਏਕ ਤੈਨੂੰ ਹੀ ਸਰਬ ਕਾ ਅਧਾਰ ਲਖਿਆ ਕਿਆ ਜਾਣਿਆ ਹੈ; ਵਾ (ਏਕਲ) ਏਕ ਤੇਰਾ ਹੀ (ਖਾਨਾਂ) ਘਟ ਹੈ, ਸਾਰੀ ਸ੍ਰਿਸ਼ਟੀ ਮੇਂ ਬਿਆਪਕ ਹੋਕਰੁ ਤੂੰ ਭਾਵ ਬਸ ਰਹਾ ਹੈਂ॥
Prof. Sahib Singh(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ।

ਪਦ ਅਰਥ ਚੰਦੀ ਹਜਾਰ = ਕਈ ਹਜ਼ਾਰਾਂ। ਆਲਮ = ਦੁਨੀਆ। ਏਕਲ = ਇਕੱਲਾ। ਖਾਨਾਂ = ਖਾਨ, ਮਾਲਕ।

SikhNet (Spanish)Tú eres el Único Señor de millones de mundos

ਹਮ ਚਿਨੀ ਪਾਤਿਸਾਹ; ਸਾਂਵਲੇ ਬਰਨਾਂ ॥੩॥

ham chinee paatisaah; saanvale baranaan |3|

Sant Singh KhalsaYou are my Lord King, like the dark-skinned Krishna. ||3||
Manmohan SinghLike-wise is my King of the sable hue.
Manmohan Singh (Punjabi)ਏਸੇ ਤਰ੍ਹਾਂ ਦਾ ਹੀ ਹੈ ਕਾਲੇ ਰੰਗ ਵਾਲਾ ਮੇਰਾ ਸੁਲਤਾਨ।
Fareedkot Teeka(ਹਮ ਚਿਨੀ) ਭੀ ਐਸੇ ਪਾਤਿਸਾਹਿ ਸਾਮ ਸਰੂਪ ਕੇ ਧਾਰਨੇ ਵਾਲੇ, ਭਾਵ ਰਾਮ ਕ੍ਰਿਸਨ ਆਦੀ ਅਵਤਾਰ ਧਾਰਨੇ ਵਾਲੇ ਮੇਰੇ ਸੁਆਮੀ ਆਪ ਹੈਂ॥੩॥
Prof. Sahib Singhਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ॥੩॥

ਪਦ ਅਰਥ ਹਮ ਚਿਨੀ = ਇਸੇ ਹੀ ਤਰ੍ਹਾਂ ਦਾ। ਹਮ = ਭੀ। ਚਿਨੀ = ਐਸਾ, ਅਜਿਹਾ। ਸਾਂਵਲੇ ਬਰਨਾਂ = ਸਾਂਵਲੇ ਰੰਗ ਵਾਲਾ, ਕ੍ਰਿਸ਼ਨ ॥੩॥

SikhNet (Spanish)eres mi Señor Dios, como Krishna, el rey de la piel oscura. (3)

ਅਸਪਤਿ ਗਜਪਤਿ; ਨਰਹ ਨਰਿੰਦ ॥

asapat gajapat; narah narind |

Sant Singh KhalsaYou are the Lord of the sun, Lord Indra and Lord Brahma, the King of men.
Manmohan SinghThou art the Lord of horse, (the Sun), the Lord of elephant (Indra) and King of men (Brahma).
Manmohan Singh (Punjabi)ਤੂੰ ਘੋੜਿਆਂ ਦਾ ਸੁਆਮੀ (ਸੂਰਜ), ਹਾਥੀਆਂ ਦਾ ਸੁਆਮੀ (ਇੰਦਰ) ਅਤੇ ਇਨਸਾਨਾਂ ਦਾ ਰਾਜਾ (ਬ੍ਰਹਮਾ) ਹੈ।
Fareedkot Teeka(ਅਸਪਤਿ) ਸਪਤਿ ਮੁਖੀ ਘੋੜੇ ਕਾ ਪਤੀ ਸੂਰਜ ਔ (ਗਜਪਤਿ) ਐਰਾਵਤ ਹਸਤੀ ਕਾ ਸੁਆਮੀ ਇੰਦ੍ਰ ਔ (ਨਰਹ ਨਰਿੰਦ) ਨਰੋਂ ਕਾ ਰਾਜਾ ਸ੍ਵੰਭੂ ਮੁਨਿ ਵਾ ਬ੍ਰਹਮਾ ਜੀ ਜੋ ਸਰਬ ਈਸਰ ਹੈਂ ਤਿਨ ਕਾ ਸਿਰੋਮਣੀ॥
Prof. Sahib Singhਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ,

ਪਦ ਅਰਥ ਅਸਪਤਿ = {अश्वपति = Lord of horses} ਸੂਰਜ ਦੇਵਤਾ। ਗਜਪਤਿ = ਇੰਦ੍ਰ ਦੇਵਤਾ। ਨਰਹ ਮਰਿੰਦ = ਨਰਾਂ ਦਾ ਰਾਜਾ, ਬ੍ਰਹਮਾ।

SikhNet (Spanish)Eres el Señor del sol, Señor Indra, Señor Brahma, el Rey de los hombres,

ਨਾਮੇ ਕੇ ਸ੍ਵਾਮੀ; ਮੀਰ ਮੁਕੰਦ ॥੪॥੨॥੩॥

naame ke svaamee; meer mukand |4|2|3|

Sant Singh KhalsaYou are the Lord and Master of Naam Dayv, the King, the Liberator of all. ||4||2||3||
Manmohan SinghThou art the Lord of Nama, the sovereign of all and the Giver of salvation.
Manmohan Singh (Punjabi)ਤੂੰ ਨਾਮੇ ਦਾ ਸਾਹਿਬ, ਸਾਰਿਆਂ ਦਾ ਪਾਤਿਸ਼ਾਹ ਅਤੇ ਮੁਕਤੀ ਦੇਣ ਵਾਲਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਹੇ ਮੇਰੇ ਸੁਆਮੀ! (ਮੁਕੰਦ) ਮੁਕਤ ਦੇਨੇ ਵਾਲਾ ਤੂੰ ਸਰਬ ਕਾ (ਮੀਰ) ਪਾਤਿਸਾਹੁ ਹੈਂ॥☬ਜਬ ਐਸੇ ਨਾਮਦੇਵ ਜੀ ਨੇ ਉਸਤਤੀ ਰੂਪ ਸਬਦ ਉਚਾਰਨ ਕੀਆ ਤਬ ਮਹਾਰਾਜ ਨੇ ਊਹਾਂ ਪ੍ਰਤਖ੍ਯ ਚਤਰੁ ਭੁਜ ਸਰੂਪ ਹੋ ਕਰ ਦਰਸਨ ਦੀਆ॥੪॥੨॥੩॥
Prof. Sahib Singhਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ ॥੪॥੨॥੩॥

ਪਦ ਅਰਥ ਮੁਕੰਦ = {Skt. मुकुंद = मुकुं दाति इति} ਮੁਕਤੀ ਦੇਣ ਵਾਲਾ, ਵਿਸ਼ਨੂੰ ਤੇ ਕ੍ਰਿਸ਼ਨ ਜੀ ਦਾ ਨਾਮ ਹੈ ॥੪॥੨॥੩॥

* ਭਾਵ: ਪਰਮਾਤਮਾ ਸਦਾ ਅਟੱਲ ਹੈ, ਅਤੇ ਹਰ ਥਾਂ ਮੌਜੂਦ ਹੈ। * ਨੋਟ: ਅੰਕ ੪ ਦਾ ਭਾਵ ਇਹ ਹੈ ਕਿ ਇਸ ਸ਼ਬਦ ਦੇ ੪ ਬੰਦ ਹਨ। ਅੰਕ ੨ ਦੱਸਦਾ ਹੈ ਕਿ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ। ਅੰਕ ੩ ਇਹ ਦੱਸਣ ਵਾਸਤੇ ਹੈ ਕਿ ਭਗਤਾਂ ਦੇ ਸਾਰੇ ਸ਼ਬਦਾਂ ਦਾ ਜੋੜ ੩ ਹੈ-੧ ਕਬੀਰ ਜੀ ਦਾ ਅਤੇ ੨ ਨਾਮਦੇਵ ਜੀ ਦੇ। * ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ ਬਾਣੀ (ਚਾਹੇ ਉਹ ਸਤਿਗੁਰੂ ਜੀ ਦੀ ਆਪਣੀ ਉਚਾਰੀ ਹੋਈ ਹੈ ਤੇ ਚਾਹੇ ਕਿਸੇ ਭਗਤ ਦੀ) ਸਿੱਖ ਵਿਚ ਜੀਵਨ ਪੈਦਾ ਕਰਨ ਲਈ ਹੈ, ਸਿੱਖ ਦੇ ਜੀਵਨ ਦੀ ਥੰਮੀ ਹੈ। ਜੇ ਉਹ ਮੁਗ਼ਲ ਦੀ ਕਹਾਣੀ ਠੀਕ ਮੰਨ ਲਈ ਜਾਏ, ਤਾਂ ਸਿੱਖ ਐਸ ਵੇਲੇ ਇਸ ਸ਼ਬਦ ਨੂੰ ਆਪਣੇ ਜੀਵਨ ਦਾ ਆਸਰਾ ਕਿਸ ਤਰੀਕੇ ਨਾਲ ਬਣਾਏ? ਹੁਕਮ ਹੈ-"ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ"। ਮੁਗ਼ਲ ਦੇ ਰਾਜ ਵੇਲੇ ਜੇ ਨਾਮਦੇਵ ਜੀ ਨੂੰ ਕਿਸੇ ਮੁਗ਼ਲ ਹਾਕਮ ਵਿਚ ਰੱਬ ਦਿੱਸ ਪਿਆ, ਤਾਂ ਕੀ ਅੰਗ੍ਰੇਜ਼ੀ ਹਕੂਮਤ ਵੇਲੇ ਜੇ ਕੋਈ ਅੰਗ੍ਰੇਜ਼ ਕਿਸੇ ਸਿੱਖ ਉਤੇ ਵਹਿਸ਼ੀਆਨਾ ਵਧੀਕੀ ਕਰੇ ਤਾਂ ਸਿੱਖ ਉਸ ਅੰਗ੍ਰੇਜ਼ ਵਿੱਚ ਰੱਬ ਵੇਖੇ? ਕੀ ਇਹ ਸ਼ਬਦ ਸਿਰਫ਼ ਪਿਛਲੀ ਹੋ ਬੀਤੀ ਕਹਾਣੀ ਨਾਲ ਹੀ ਸੰਬੰਧ ਰੱਖਦਾ ਸੀ? ਕੀ ਇਸ ਦੀ ਹੁਣ ਕਿਸੇ ਸਿੱਖ ਨੂੰ ਆਪਣੇ ਅਮਲੀ ਜੀਵਨ ਵਿਚ ਲੋੜ ਨਹੀਂ ਦਿੱਸਦੀ? ਜੇ ਨਾਮਦੇਵ ਜੀ ਕਿਸੇ ਉੱਚੀ ਜਾਤ ਦੇ ਹੁੰਦੇ, ਧਨ ਪਦਾਰਥ ਵਾਲੇ ਭੀ ਹੁੰਦੇ ਅਤੇ ਕਿਸੇ ਅਤਿ ਨੀਵੇਂ ਕੰਗਾਲ ਬੰਦੇ ਨੂੰ ਵੇਖ ਕੇ ਵਜਦ ਵਿਚ ਆਉਂਦੇ ਅਤੇ ਉਸ ਨੂੰ ਰੱਬ ਆਖਦੇ, ਤਾਂ ਤੇ ਅਸਾਨੂੰ

SikhNet (Spanish)eres el Señor y Maestro de Nam Dev, el Rey, el Liberador de todos.(4-2-3)

Open this shabad →

Ang 727 of 1430