ੴ

ਸਿੱਖਬਾਣੀ · SikhBani

ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥

deh dis rav rahiaa jas tumaraa antarajaamee sadaa hajoor
Guru Arjan Dev Ji ਗੁਰੂ ਅਰਜਨ ਦੇਵ ਜੀ · Raag Todee · Ang 716 · 7 lines
Translations

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਪ੍ਰਭ, ਤੇਰੇ ਪਗ ਕੀ ਧੂਰਿ ॥

prabh, tere pag kee dhoor |

Sant Singh KhalsaO God, I am the dust of Your feet.
Manmohan SinghO My Master, I am the dust of Thine feet.
Manmohan Singh (Punjabi)ਮੇਰੇ ਮਾਲਕ, ਮੈਂ ਤੇਰੇ ਪੈਰਾਂ ਦੀ ਧੂੜ ਹਾਂ।
Fareedkot Teekaਹੇ ਪ੍ਰਭੂ! ਹਮ ਤੇਰੇ ਚਰਨ ਕਵਲੋਂ ਕੀ ਧੂੜੀ ਰੂਪ ਹੈਂ॥
Prof. Sahib Singhਹੇ ਪ੍ਰਭੂ! ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲਦੀ ਰਹੇ।

ਪਦ ਅਰਥ ਪ੍ਰਭ = ਹੇ ਪ੍ਰਭੂ! ਪਗ = ਚਰਨ। ਧੂਰਿ = ਖ਼ਾਕ, ਧੂੜ।

SikhNet (Spanish)Oh Maestro, siempre Benévolo con el débil, soy como el Polvo de Tus Pies.

ਦੀਨ ਦਇਆਲ ਪ੍ਰੀਤਮ ਮਨਮੋਹਨ; ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥

deen deaal preetam manamohan; kar kirapaa meree lochaa poor | rahaau |

Sant Singh KhalsaO merciful to the meek, Beloved mind-enticing Lord, by Your Kind Mercy, please fulfill my yearning. ||Pause||
Manmohan SinghO my Beloved Lord, compassionate to the meek and the soul-charmer, mercifully fulfil Thou my aspiration. Pause.
Manmohan Singh (Punjabi)ਹੇ ਮਸਕੀਨਾਂ ਤੇ ਮਿਹਰਬਾਨ ਪ੍ਰਭੂ! ਦਇਆ ਧਾਰ ਕੇ ਤੂੰ ਮੇਰੀ ਸੱਧਰ ਪੂਰਨ ਕਰ। ਠਹਿਰਾਉ।
Fareedkot Teekaਹੇ ਦੀਨ ਦਇਆਲ ਮਨ ਮੋਹਨ ਮੇਰੇ ਪ੍ਰੀਤਮ! ਤੂੰ ਅਪਨੀ ਕ੍ਰਿਪਾ ਕਰ ਕੇ ਮੇਰੀ ਇਛਾ ਕੋ ਪੂਰਨ ਕਰੁ॥ ਰਹਾਉ ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨ! ਮੇਹਰ ਕਰ, ਮੇਰੀ ਤਾਂਘ ਪੂਰੀ ਕਰ ਰਹਾਉ॥

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਮਨ ਮੋਹਨ = ਹੇ ਮਨ ਨੂੰ ਮੋਹਨ ਵਾਲੇ! ਲੋਚਾ = ਤਾਂਘ। ਪੂਰਿ = ਪੂਰੀ ਕਰ ॥ਰਹਾਉ॥

SikhNet (Spanish)Oh mi Amor Encantador, concédeme Tu Misericordia.(Pausa)

ਦਹ ਦਿਸ ਰਵਿ ਰਹਿਆ ਜਸੁ ਤੁਮਰਾ; ਅੰਤਰਜਾਮੀ ਸਦਾ ਹਜੂਰਿ ॥

deh dis rav rahiaa jas tumaraa; antarajaamee sadaa hajoor |

Sant Singh KhalsaIn the ten directions, Your Praises are permeating and pervading, O Inner-knower, Searcher of hearts, O Lord ever-present.
Manmohan SinghIn ten directions, Thy praise is permeating, O Thou Inner-Knower and Ever present.
Manmohan Singh (Punjabi)ਦੱਸੀਂ ਪਾਸੀਂ ਤੇਰੀ ਕੀਰਤੀ ਰਮ (ਵੱਸ) ਰਹੀ ਹੈ। ਹੇ ਅੰਦਰਲੀਆਂ ਜਾਨਣਹਾਰ! ਤੂੰ ਸਦੀਵ ਹੀ ਅੰਗ ਸੰਗ ਹੈ।
Fareedkot Teekaਦਸੋਂ ਦਿਸਾ ਮੇਂ ਤੁਮਾਰਾ ਜਸੁ ਪੂਰਨ ਹੋਇ ਰਹਿਆ ਹੈ, ਤੂੰ ਅੰਤਰਜਾਮੀ ਸਦਾ ਹਾਜਰਾ ਹਜੂਰ ਹੈਂ, ਭਾਵ ਸੇ ਅੰਗ ਸੰਗ ਸਹਾਇਕ ਹੈਂ॥
Prof. Sahib Singhਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਖਿਲਰੀ ਰਹਿੰਦੀ ਹੈ।

ਪਦ ਅਰਥ ਦਹਦਿਸ = ਦਸੀਂ ਪਾਸੀਂ, ਸਾਰੇ ਸੰਸਾਰ ਵਿਚ। ਰਵਿ ਰਹਿਆ = ਪਸਰਿਆ ਹੋਇਆ ਹੈ। ਜਸੁ = ਸੋਭਾ। ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹਜੂਰਿ = ਅੰਗ-ਸੰਗ।

SikhNet (Spanish)Tu Alabanza lo compenetra todo, oh Conocedor Íntimo. Oh Presencia Eterna,

ਜੋ ਤੁਮਰਾ ਜਸੁ ਗਾਵਹਿ ਕਰਤੇ; ਸੇ ਜਨ. ਕਬਹੁ, ਨ ਮਰਤੇ ਝੂਰਿ ॥੧॥

jo tumaraa jas gaaveh karate; se jan. kabahu, na marate jhoor |1|

Sant Singh KhalsaThose who sing Your Praises, O Creator Lord, those humble beings never die or grieve. ||1||
Manmohan SinghThey, who sing Thy praise, O Creator, those persons die not ever nor grieve.
Manmohan Singh (Punjabi)ਜਿਹੜੇ ਤੇਰੀ ਮਹਿਮਾ ਗਾਇਨ ਕਰਦੇ ਹਨ, ਹੇ ਸਿਰਜਣਹਾਰ! ਉਹ ਪੁਰਸ਼ ਕਦੇ ਭੀ ਨਹੀਂ ਮਰਦੇ ਅਤੇ ਨਾਂ ਹੀ ਪਸਚਾਤਾਪ ਕਰਦੇ ਹਨ।
Fareedkot Teekaਹੇ ਸਰਬ ਕੇ ਕਰਤੇ! ਜੋ ਤੁਮਾਰਾ ਜਸੁ ਗਾਵਤੇ ਹੈਂ, ਸੋ ਜਨ ਕਬੀ ਝੂਰ ਕਰ ਕੇ ਨਹੀਂ ਮਰਤੇ ਹੈਂ, ਭਾਵ ਸੇ ਤਿਨ ਕੋ ਕੋਈ ਚਿੰਤਾ ਨਹੀਂ ਰਹਤੀ ਹੈ॥੧॥
Prof. Sahib Singhਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ ॥੧॥

ਪਦ ਅਰਥ ਗਾਵਹਿ = ਗਾਂਦੇ ਹਨ। ਕਰਤੇ = ਹੇ ਕਰਤਾਰ! ਨ ਮਰਤੇ = ਆਤਮਕ ਮੌਤ ਨਹੀਂ ਸਹੇੜਦੇ। ਝੂਰਿ = (ਮਾਇਆ ਦੀ ਖ਼ਾਤਰ) ਕ੍ਰੁੱਝ ਕੇ ॥੧॥

SikhNet (Spanish)oh Señor Creador de todo, aquéllos seres que cantan Tu Alabanza, no se lamentan ni mueren nunca.(1)

ਧੰਧ ਬੰਧ ਬਿਨਸੇ ਮਾਇਆ ਕੇ; ਸਾਧੂ ਸੰਗਤਿ ਮਿਟੇ ਬਿਸੂਰ ॥

dhandh bandh binase maaeaa ke; saadhoo sangat mitte bisoor |

Sant Singh KhalsaThe worldly affairs and entanglements of Maya disappear, in the Saadh Sangat, the Company of the Holy; all sorrows are taken away.
Manmohan SinghIn the saints society, vanish the worldly affairs and entanglements and all the sorrows come to an end.
Manmohan Singh (Punjabi)ਸਤਿ ਸੰਗਤ ਅੰਦਰ ਨਿਬਰ ਜਾਂਦੇ ਹਨ ਸੰਸਾਰੀ ਕੰਮ ਦੇ ਬੰਧਨ ਅਤੇ ਮੁੱਕ ਜਾਂਦੇ ਹਨ, ਰੁਝੇਵੇ।
Fareedkot Teekaਤਿਨੋਂ ਕੇ ਰਿਦੇ ਤੇ ਮਾਯਾ ਕੇ ਬੰਧਨ ਰੂਪ ਧੰਧੇ ਸਭ ਨਾਸ ਹੋ ਗਏ ਹੈਂ ਔ ਸੰਤੋਂ ਕੀ ਸੰਗਤਿ ਸੇ ਤਿਨੋਂ ਕੇ (ਬਿਸੂਰ) ਝੋਰੇ ਮਿਟ ਗਏ ਹੈਂ॥
Prof. Sahib Singh(ਜੇਹੜੇ ਮਨੁੱਖ ਕਰਤਾਰ ਦਾ ਜਸ ਗਾਂਦੇ ਰਹਿੰਦੇ ਹਨ) ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, (ਉਹਨਾਂ ਵਾਸਤੇ ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ।)

ਪਦ ਅਰਥ ਧੰਧ ਬੰਧ = ਧੰਧਿਆਂ ਦੇ ਬੰਧਨ। ਬਿਸੂਰ = ਚਿੰਤਾ-ਫ਼ਿਕਰ।

SikhNet (Spanish)Las amarras de Maya se desprenden en la Sociedad de los Santos y la tristeza no se acerca más.

ਸੁਖ ਸੰਪਤਿ ਭੋਗ ਇਸੁ ਜੀਅ ਕੇ; ਬਿਨੁ ਹਰਿ. ਨਾਨਕ, ਜਾਨੇ ਕੂਰ ॥੨॥੪॥੨੩॥

sukh sanpat bhog is jeea ke; bin har. naanak, jaane koor |2|4|23|

Sant Singh KhalsaThe comforts of wealth and the enjoyments of the soul - O Nanak, without the Lord, know them to be false. ||2||4||23||
Manmohan SinghThe comforts of wealth and this mind's revelments, without God, Nanak deems them as false.
Manmohan Singh (Punjabi)ਧਨ-ਦੌਲਤ ਦੇ ਸੁੱਖ ਅਤੇ ਇਸ ਮਨ ਦੀਆਂ ਰੰਗਰਲੀਆਂ, ਵਾਹਿਗੁਰੂ ਦੇ ਬਾਝੋਂ, ਨਾਨਕ ਉਨ੍ਹਾਂ ਨੂੰ ਕੂੜੇ ਜਾਣਦਾ ਹੈ।
Fareedkot Teekaਕਿਉਂਕਿ ਇਸ ਜੀਵ ਕੇ ਜੇਤੇ ਸੁਖ ਸੰਪਤ ਰੂਪ ਭੋਗ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਹਰੀ ਤੇਰੇ ਨਾਮ ਬਿਨਾ ਸਭ ਝੂਠੇ ਜਾਣੇ ਹੈਂ॥੨॥੪॥੨੩॥
Prof. Sahib Singhਦੁਨੀਆ ਦੇ ਸੁਖ, ਧਨ-ਪਦਾਰਥ, ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ- ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਮਨੁੱਖ ਇਹਨਾਂ ਸਭਨਾਂ ਨੂੰ ਝੂਠੇ ਜਾਣਦੇ ਹਨ ॥੨॥੪॥੨੩॥

ਪਦ ਅਰਥ ਸੰਪਤਿ = ਧਨ ਪਦਾਰਥ। ਜੀਅ ਕੇ = ਜਿੰਦ ਦੇ। ਕੂਰ = ਕੂੜ, ਝੂਠੇ, ਨਾਸਵੰਤ ॥੨॥੪॥੨੩॥

SikhNet (Spanish)Todos los placeres, los tesoros, las experiencias de los sentidos, oh dice Nanak, son en vano si no amas al Señor.(2-4-23)
Answers quote the Granth verbatim with Ang citations. AI commentary is not Gurbani and not a religious ruling.