ੴ

ਸਿੱਖਬਾਣੀ · SikhBani

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥

nar chaahat kachh aaur aaurai kee aaurai bhee
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1428 · 2 lines
Translations

ਨਰ ਚਾਹਤ ਕਛੁ ਅਉਰ; ਅਉਰੈ ਕੀ ਅਉਰੈ ਭਈ ॥

nar chaahat kachh aaur; aaurai kee aaurai bhee |

Sant Singh KhalsaThe man wishes for something, but something different happens.
Manmohan SinghMan seeks something, however, something totally different happens.
Manmohan Singh (Punjabi)ਆਦਮੀ ਕੁਝ ਹੋਰ ਚਾਹੁੰਦਾ ਹੈ, ਪ੍ਰੰਤੂ ਬਿਲਕੁਲ ਹੋਰ ਹੀ ਹੋ ਜਾਂਦਾ ਹੈ।
Fareedkot Teekaਮਾਨੁਖ ਕੁਛ ਹੋਰ ਚਾਹਤਾ ਹੈ, ਹੇ ਭਾਈ! ਉਸ ਚਿੰਤਨ ਸੇ ਔਰ ਕਾ ਔਰ ਹੀ ਹੋ ਜਾਤਾ ਹੈ, ਜੋ ਨਹੀਂ ਚਾਹੀਤਾ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ।

ਪਦ ਅਰਥ ਅਉਰੈ ਕੀ ਅਉਰੈ = ਹੋਰ ਦੀ ਹੋਰ।

SikhNet (Spanish)El ser humano desea algo, pero a veces sucede algo diferente, planea engañar a otros,

ਚਿਤਵਤ ਰਹਿਓ ਠਗਉਰ; ਨਾਨਕ. ਫਾਸੀ ਗਲਿ ਪਰੀ ॥੩੮॥

chitavat rahio tthgaur; naanak. faasee gal paree |38|

Sant Singh KhalsaHe plots to deceive others, O Nanak, but he places the noose around his own neck instead. ||38||
Manmohan SinghO Nanak, he thinks of deceiving others, however, a halter is put round his neck.
Manmohan Singh (Punjabi)ਉਹ ਹੋਰਨਾਂ ਨੂੰ ਧੋਖਾ ਦੇਣ ਦਾ ਖਿਆਲ ਕਰਦਾ ਹੈ, ਪ੍ਰੰਤੂ ਹੇ ਨਾਨਕ! ਉਸ ਦੀ ਗਰਦਨ ਦੁਆਲੇ ਫਾਹੀ ਪੈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਚਿਤਵਨ ਤੋ ਠਗਉਰੀ ਕਾ ਕਰਤਾ ਹੈ ਕਿ ਮੇਂ ਔਰੋਂ ਕੋ ਠਗੂੰ ਔਰ ਅਪਨੇ ਹੀ ਗਲੇ ਮੇਂ ਜਮ ਕੀ ਫਾਂਸੀ ਪੜ ਜਾਤੀ ਹੈ॥੩੮॥
Prof. Sahib Singhਹੇ ਨਾਨਕ! (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ ॥੩੮॥

ਪਦ ਅਰਥ ਚਿਤਵਤ ਰਹਿਓ = ਤੂੰ ਸੋਚਦਾ ਰਿਹਾ। ਠਗਉਰ = ਠਗ-ਮੂਰੀ, ਠਗ-ਬੂਟੀ, ਠੱਗੀਆਂ। ਗਲਿ = ਗਲ ਵਿਚ। ਪਰੀ = ਪੈ ਗਈ ॥੩੮॥

SikhNet (Spanish)oh, dice Nanak, pero en vez, coloca el dogal de la muerte alrededor de su cuello. (38)
Answers quote the Granth verbatim with Ang citations. AI commentary is not Gurbani and not a religious ruling.