ੴ

ਸਿੱਖਬਾਣੀ · SikhBani

ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥

man maaeaa mai ram rahio nikasat naahin meet
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1428 · 2 lines
Translations

ਮਨੁ ਮਾਇਆ ਮੈ ਰਮਿ ਰਹਿਓ; ਨਿਕਸਤ ਨਾਹਿਨ. ਮੀਤ ॥

man maaeaa mai ram rahio; nikasat naahin. meet |

Sant Singh KhalsaThe mind is absorbed in Maya - it cannot escape it, my friend.
Manmohan SinghO friend, the mind is absorbed in riches and it can escape not from it,
Manmohan Singh (Punjabi)ਹੇ ਮਿਤ੍ਰ, ਮਨੂਆ ਧਨ-ਦੌਲਤ ਅੰਦਰ ਲੀਨ ਹੋਇਆ ਹੋਇਆ ਹੈ ਅਤੇ ਇਹ ਇਸ ਤੋਂ ਬਾਹਰ ਨਹੀਂ ਨਿਕਲ ਸਕਦਾ,
Fareedkot Teekaਤੈਸੇ ਹੇ ਮਨ! ਤੂੰ ਮਾਯਾ ਮੇਂ ਰਮਣ ਕਰ ਰਹਾ ਹੈਂ, ਮਾਯਾ ਸੇ ਬਾਹਿਰ ਨਹੀਂ ਨਿਕਸਤਾ ਹੈਂ॥
Prof. Sahib Singhਹੇ ਮਿੱਤਰ! ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ,

ਪਦ ਅਰਥ ਮੈ = ਮਹਿ, ਵਿਚ। ਰਮਿ ਰਹਿਓ = ਫਸਿਆ ਹੋਇਆ ਹੈ। ਨਾਹਿਨ = ਨਹੀਂ। ਮੀਤ = ਹੇ ਮਿੱਤਰ!

SikhNet (Spanish)La mente está absorbida en la Maya y no se puede escapar, oh mi amigo,

ਨਾਨਕ. ਮੂਰਤਿ ਚਿਤ੍ਰ ਜਿਉ; ਛਾਡਿਤ ਨਾਹਿਨ ਭੀਤਿ ॥੩੭॥

naanak. moorat chitr jiau; chhaaddit naahin bheet |37|

Sant Singh KhalsaNanak, it is like a picture painted on the wall - it cannot leave it. ||37||
Manmohan Singhjust as a picture, painted on the wall, leaves it not, O Nanak.
Manmohan Singh (Punjabi)ਜਿਸ ਤਰ੍ਹਾਂ ਕੰਧ ਉਤੇ ਖਿੱਚੀ ਹੋਈ ਤਸਵੀਰ, ਇਸ ਨੂੰ ਛੱਡ ਨਹੀਂ ਸਕਦੀ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਭੀਤ ਪਰ ਲਿਖੀ ਹੂਈ ਮੂਰਤ ਭੀਤ ਕੋ ਤ੍ਯਾਗਤੀ ਨਹੀਂ ਹੈ॥੩੭॥
Prof. Sahib Singhਹੇ ਨਾਨਕ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ ॥੩੭॥

ਪਦ ਅਰਥ ਮੂਰਤਿ = ਤਸਵੀਰ। ਚਿਤ੍ਰ = ਲੀਕਿਆ ਹੋਇਆ ਰੂਪ। ਭੀਤਿ = ਕੰਧ ॥੩੭॥

SikhNet (Spanish)dice Nanak, es como la pintura en la pared, que no se separa de ella. (37)
Answers quote the Granth verbatim with Ang citations. AI commentary is not Gurbani and not a religious ruling.