ੴ

ਸਿੱਖਬਾਣੀ · SikhBani

ਦੇਵਗੰਧਾਰੀ ੫ ॥

devagandhaaree 5
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 535 · 8 lines
Translations

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino

ਜਾਨੀ ਨ ਜਾਈ; ਤਾ ਕੀ ਗਾਤਿ ॥੧॥ ਰਹਾਉ ॥

jaanee na jaaee; taa kee gaat |1| rahaau |

Sant Singh KhalsaHis state cannot be known. ||1||Pause||
Manmohan SinghHis condition cannot be known. Pause.
Manmohan Singh (Punjabi)ਉਸ ਦੀ ਅਵਸਥਾ ਜਾਣੀ ਨਹੀਂ ਜਾ ਸਕਦੀ। ਠਹਿਰਾਉ।
Fareedkot Teekaਤਿਸ ਅਕਾਲ ਪੁਰਖ ਕੀ ਗਤੀ ਜਾਨੀ ਨਹੀਂ ਜਾਤੀ ਹੈ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦੀ ਆਤਮਕ ਅਵਸਥਾ ਸਮਝੀ ਨਹੀਂ ਜਾ ਸਕਦੀ (ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਜਾਣੀ ਨਹੀਂ ਜਾ ਸਕਦੀ) ॥੧॥ ਰਹਾਉ ॥

ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ। ਗਾਤਿ = ਗਤਿ, ਅਵਸਥਾ, ਆਤਮਕ ਅਵਸਥਾ ॥੧॥ ਰਹਾਉ ॥

SikhNet (Spanish)No podemos conocer el Estado del Señor. (1‑Pausa)

ਕਹ ਪੇਖਾਰਉ. ਹਉ ਕਰਿ ਚਤੁਰਾਈ; ਬਿਸਮਨ ਬਿਸਮੇ. ਕਹਨ ਕਹਾਤਿ ॥੧॥

keh pekhaarau. hau kar chaturaaee; bisaman bisame. kehan kahaat |1|

Sant Singh KhalsaHow can I behold Him through clever tricks? Those who tell this story are wonder-struck and amazed. ||1||
Manmohan SinghHow can I see Him by exercising cleverness? The narrators of His account are taken by surprise.
Manmohan Singh (Punjabi)ਚਾਲਾਕੀ ਕਰ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਵੇਖ ਸਕਦਾ ਹਾਂ? ਉਸ ਦੀ ਵਾਰਤਾ ਬਿਆਨ ਕਰਨ ਵਾਲੇ ਅਸਚਰਜ ਰਹਿ ਜਾਂਦੇ ਹਨ।
Fareedkot Teekaਮੈਂ ਅਪਨੀ ਚਤਰਾਈ ਕਰ ਕੇ ਕਿਸ ਨੂੰ ਦਿਖਲਾਊਂ, (ਕਹਨ ਕਹਾਤਿ) ਕਹਨੇ ਵਾਲੇ ਔਰ ਕਹਾਉਨੇ ਵਾਲੇ, ਭਾਵ ਸੁਨਨੇ ਵਾਲੇ (ਬਿਸਮਨ ਬਿਸਮੇ) ਅਸਚਰਜ ਸੇ ਅਸਚਰਜ ਹੋ ਰਹੇ ਹੈਂ॥੧॥
Prof. Sahib Singhਆਪਣੀ ਅਕਲ ਦਾ ਜ਼ੋਰ ਲਾ ਕੇ ਮੈਂ ਉਹ ਪਰਮਾਤਮਾ ਕਿਥੇ ਵਿਖਾਵਾਂ? ਜੇਹੜੇ ਮਨੁੱਖ ਉਸ ਨੂੰ ਬਿਆਨ ਕਰਨ ਦਾ ਜਤਨ ਕਰਦੇ ਹਨ ਉਹ ਭੀ ਹੈਰਾਨ ਹੀ ਰਹਿ ਜਾਂਦੇ ਹਨ (ਉਸ ਦਾ ਸਰੂਪ ਕਥਿਆ ਨਹੀਂ ਜਾ ਸਕਦਾ) ॥੧॥

ਪਦ ਅਰਥ ਕਹ = ਕਿਥੇ? ਪੇਖਾਰਉ = ਮੈਂ ਵਿਖਾਵਾਂ। ਹਉ = ਮੈਂ। ਕਰਿ = ਕਰ ਕੇ। ਬਿਸਮਨ ਬਿਸਮੇ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨ। ਕਹਨ = ਕਥਨ, ਬਿਆਨ। ਕਹਾਤਿ = ਕਹਿੰਦੇ, ਜੋ ਕਹਿੰਦੇ ਹਨ ॥੧॥

SikhNet (Spanish)¿Por qué complicar la búsqueda, si tan sólo Cantándole se entra a Su Reino de Éxtasis? (1)

ਗਣ ਗੰਧਰਬ; ਸਿਧ ਅਰੁ ਸਾਧਿਕ ॥

gan gandharab; sidh ar saadhik |

Sant Singh KhalsaThe servants of God, the celestial singers, the Siddhas and the seekers,
Manmohan SinghThe God's servants, celestial singers, perfect persons and strivers,
Manmohan Singh (Punjabi)ਦੇਵਤਿਆਂ ਦੇ ਦਾਸ, ਸਵਗਰੀ ਗਵੱਈਏ, ਪੂਰਨ ਪੁਰਸ਼ ਅਭਿਆਸੀ,
Fareedkot Teekaਜਿਤਨੇ ਭੈਰਵਾਦਿ ਗਣ ਹੈਂ, ਹਾ ਹਾ ਹੂ ਹੂ ਆਦਿ ਗੰਧਰਬ ਹੈਂ ਔਰ ਜੋ ਚੌਰਾਸੀ ਸਿਧ ਹੈਂ ਔਰ ਜਿਤਨੇ ਸਿਧੀਓਂ ਕੇ ਸਾਧਕ ਹੈਂ॥
Prof. Sahib Singhਸ਼ਿਵ ਜੀ ਦੇ ਸੇਵਕ, ਦੇਵਤਿਆਂ ਦੇ ਰਾਗੀ, ਕਰਾਮਾਤੀ ਜੋਗੀ, ਜੋਗ-ਸਾਧਨਾਂ ਕਰਨ ਵਾਲੇ,

ਪਦ ਅਰਥ ਗਣ = ਸ਼ਿਵ ਜੀ ਦੇ ਸੇਵਕ। ਗੰਧਰਬ = ਦੇਵਤਿਆਂ ਦੇ ਰਾਗੀ। ਸਿਧ = ਕਰਾਮਾਤੀ ਜੋਗੀ। ਅਰੁ = ਅਤੇ। ਸਾਧਿਕ = ਜੋਗ-ਸਾਧਨ ਕਰਨ ਵਾਲੇ।

SikhNet (Spanish)Los cantores celestiales, los que atienden a los ángeles, los ascetas, los buscadores,

ਸੁਰਿ ਨਰ ਦੇਵ; ਬ੍ਰਹਮ ਬ੍ਰਹਮਾਦਿਕ ॥

sur nar dev; braham brahamaadik |

Sant Singh Khalsathe angelic and divine beings, Brahma and those like Brahma,
Manmohan Singhpious persons, gods, Brahma, and others like Brahma,
Manmohan Singh (Punjabi)ਪਵਿੱਤਰ ਪੁਰਸ਼, ਦੇਵਤੇ, ਬ੍ਰਹਮਾਂ, ਬਰਮਾ ਵਰਗੇ ਹੋਰ,
Fareedkot Teekaਦੇਵਤੇ (ਨਰਦੇਵ) ਬ੍ਰਾਹਮਣ ਔਰ ਬ੍ਰਹਮਾ ਤਥਾ (ਬ੍ਰਹਮਾਦਿਕ) ਬ੍ਰਹਮਾ ਅਰ ਸਿਵਬਰਨ ਕੁਬੇਰ॥
Prof. Sahib Singhਦੈਵੀ ਗੁਣਾਂ ਵਾਲੇ ਮਨੁੱਖ, ਦੇਵਤੇ, ਬ੍ਰਹਮ-ਗਿਆਨੀ, ਬ੍ਰਹਮਾ ਆਦਿਕ ਵੱਡੇ ਦੇਵਤੇ,

ਪਦ ਅਰਥ ਸੁਰਿ-ਨਰ = ਦੈਵੀ ਗੁਣਾਂ ਵਾਲੇ ਮਨੁੱਖ। ਬ੍ਰਹਮ = ਪਰਮਾਤਮਾ ਨੂੰ ਜਾਣਨ ਵਾਲੇ। ਬ੍ਰਹਮਾਦਿਕ = ਬ੍ਰਹਮਾ ਵਰਗੇ ਦੇਵਤੇ।

SikhNet (Spanish)los seres angelicales, los dioses como Brahma,

ਚਤੁਰ ਬੇਦ; ਉਚਰਤ ਦਿਨੁ ਰਾਤਿ ॥

chatur bed; ucharat din raat |

Sant Singh Khalsaand the four Vedas proclaim, day and night,
Manmohan Singhand the four Vedas proclaim, day and night,
Manmohan Singh (Punjabi)ਅਤੇ ਚਾਰੇ ਵੇਦ ਦਿਹੁੰ ਰੈਣ ਪੁਕਾਰਦੇ ਹਨ,
Fareedkot Teekaਔ ਚਾਰੇ ਬੇਦ ਸਭੀ ਰਾਤ ਦਿਨ ਬਿਅੰਤਤਾ ਉਚਾਰਨ ਕਰਤੇ ਹੈਂ॥
Prof. Sahib Singhਤੇ ਚਾਰੇ ਵੇਦ (ਉਸ ਪਰਮਾਤਮਾ ਦੇ ਗੁਣਾਂ ਦਾ) ਦਿਨ ਰਾਤ ਉਚਾਰਨ ਕਰਦੇ ਹਨ।

ਪਦ ਅਰਥ ਚਤੁਰ = ਚਾਰ।

SikhNet (Spanish)y los cuatro Vedas, Le cantan sólo a Él.

ਅਗਮ ਅਗਮ ਠਾਕੁਰੁ ਆਗਾਧਿ ॥

agam agam tthaakur aagaadh |

Sant Singh Khalsathat the Lord and Master is inaccessible, unapproachable and unfathomable.
Manmohan Singhthat the Lord is Inaccessible, Unapproachable and Unfathomable.
Manmohan Singh (Punjabi)ਕਿ ਸੁਆਮੀ ਪਹੁੰਚ ਤੋਂ ਪਰੇ ਪਹੁੰਚ ਰਹਿਤ ਅਤੇ ਬੇਥਾਹ ਹੈ।
Fareedkot Teekaਕਿਆ ਕਹਤੇ ਹੈਂ ਕਿ (ਅਗਾਧ) ਠਾਕਰ ਮਨ ਬਾਣੀ ਸੇ ਅਗਮ ਹੈ॥
Prof. Sahib Singh(ਫਿਰ ਭੀ) ਉਸ ਪਰਮਾਤਮਾ ਤਕ (ਆਪਣੀ ਅਕਲ ਦੇ ਜ਼ੋਰ) ਪਹੁੰਚ ਨਹੀਂ ਹੋ ਸਕਦੀ, ਉਹ ਅਪਹੁੰਚ ਹੈ ਉਹ ਅਥਾਹ ਹੈ।

ਪਦ ਅਰਥ ਅਗਮ = ਅਪਹੁੰਚ। ਆਗਾਧਿ = ਅਥਾਹ।

SikhNet (Spanish)Inagotable, Inimaginable e Indescriptible es mi Señor.

ਗੁਨ ਬੇਅੰਤ ਬੇਅੰਤ ਭਨੁ ਨਾਨਕ; ਕਹਨੁ. ਨ ਜਾਈ, ਪਰੈ ਪਰਾਤਿ ॥੨॥੨॥੩੫॥

gun beant beant bhan naanak; kehan. na jaaee, parai paraat |2|2|35|

Sant Singh KhalsaEndless, endless are His Glories, says Nanak; they cannot be described - they are beyond our reach. ||2||2||35||
Manmohan SinghSays Nanak, numberless are the merits of the Infinite Lord. They cannot be described, as they are thoroughly beyond reach.
Manmohan Singh (Punjabi)ਗੁਰੂ ਜੀ ਆਖਦੇ ਹਨ, ਅਣਗਿਣਤ ਹਨ ਖੂਬੀਆਂ ਹੱਦਬੰਨਾ-ਰਹਿਤ ਸੁਆਮੀ ਦੀਆਂ। ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ; ਕਿਉਕਿ ਉਹ ਪਹੁੰਚ ਤੋਂ ਪੂਰੀ ਤਰ੍ਹਾਂ ਪਰੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਬੇਅੰਤ ਕੇ ਜੋ ਗੁਣ ਹੈਂ, ਸੋ ਭੀ ਬਿਅੰਤ ਹੈਂ, ਕਹੇ ਨਹੀਂ ਜਾਤੇ ਪਰੇ ਸੇ ਭੀ ਪਰੇ ਹੈਂ॥੨॥੨॥੩੫॥
Prof. Sahib Singhਨਾਨਕ ਆਖਦਾ ਹੈ- ਪਰਾਮਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਪਰੇ ਤੋਂ ਪਰੇ ਹੈ ॥੨॥੨॥੩੫॥

ਪਦ ਅਰਥ ਭਨੁ = ਕਹੁ, ਆਖ। ਨਾਨਕ = ਹੇ ਨਾਨਕ! ਪਰੈ ਪਰਾਤਿ = ਪਰੇ ਤੋਂ ਪਰੇ ॥੨॥੨॥੩੫॥

SikhNet (Spanish)Dice Nanak, los Méritos del Señor son Inefables, no se pueden cantar todos, ya que son Infinitos. (2‑2‑35)
Answers quote the Granth verbatim with Ang citations. AI commentary is not Gurbani and not a religious ruling.