ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬ ॥
raag devagandhaaree mahalaa 5 ghar 6 |
Sant Singh KhalsaRaag Dayv-Gandhaaree, Fifth Mehl, Sixth House:
Manmohan SinghRag Dev Gandhari. 5th Guru.
Manmohan Singh (Punjabi)ਰਾਗਦੇਵ ਗੰਧਾਰੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਦੇਵਗੰਧਾਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dev Gandari, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਏਕੈ ਰੇ; ਹਰਿ ਏਕੈ ਜਾਨ ॥
ekai re; har ekai jaan |
Sant Singh KhalsaKnow that there is One and only One Lord.
Manmohan SinghO man, know that there is One and only One God.
Manmohan Singh (Punjabi)ਹੇ ਬੰਦੇ! ਜਾਣ ਲੈ, ਕਿ ਵਾਹਿਗੁਰੂ ਇਕ ਤੇ ਕੇਵਲ ਇਕ ਹੀ ਹੈ।
Fareedkot Teekaਹੇ ਭਾਈ! ਹਰਿ ਏਕ ਹੈ ਤਿਸ ਕੋ ਏਕ ਹੀ ਸਮਝੋ॥☬ਪ੍ਰਸ਼ਨ: ਕਿਸ ਭਾਂਤ ਜਾਨੋ?☬ਉੱਤਰ:
Prof. Sahib Singhਹੇ ਭਾਈ! ਹਰ ਥਾਂ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ।ਪਦ ਅਰਥ ਏਕੈ = ਇਕ (ਪਰਮਾਤਮਾ) ਹੀ। ਰੇ = ਹੇ ਭਾਈ! ਜਾਨ = ਸਮਝ, ਨਿਸ਼ਚਾ ਕਰ।
SikhNet (Spanish)Sabe que hay solamente Uno, mi Único Señor;
ਏਕੈ ਰੇ; ਗੁਰਮੁਖਿ ਜਾਨ ॥੧॥ ਰਹਾਉ ॥
ekai re; guramukh jaan |1| rahaau |
Sant Singh KhalsaO Gurmukh, know that He is One. ||1||Pause||
Manmohan SinghKnow him to be One, through the Guru's instruction. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਉਸ ਨੂੰ ਇਕ ਹੀ ਸਮਝ। ਠਹਿਰਾਉ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਜਾਨ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ (ਹਰ ਥਾਂ ਵੱਸਦਾ) ਸਮਝ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥
SikhNet (Spanish)conócelo a través de tu Guru. (1‑Pausa)
ਕਾਹੇ ਭ੍ਰਮਤ ਹਉ. ਤੁਮ ਭ੍ਰਮਹੁ ਨ, ਭਾਈ; ਰਵਿਆ ਰੇ ਰਵਿਆ ਸ੍ਰਬ ਥਾਨ ॥੧॥
kaahe bhramat hau. tum bhramahu na, bhaaee; raviaa re raviaa srab thaan |1|
Sant Singh KhalsaWhy are you wandering around? O Siblings of Destiny, don't wander around; He is permeating and pervading everywhere. ||1||
Manmohan SinghWhy wander? wander thou not, O Brother. The Lord is contained in all the places.
Manmohan Singh (Punjabi)ਕਿਉਂ ਭਟਕਦਾ ਹੈ? ਤੂੰ ਭਟਕ ਨਾਂ, ਹੇ ਮੇਰੇ ਵੀਰ! ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ।
Fareedkot Teekaਹੇ ਭਾਈ! ਕਿਉਂ ਭ੍ਰਮਤੇ ਹੋ ਮਤ ਭ੍ਰਮਨ ਕਰੋ ਵਹੁ ਸਭ ਸਥਾਨੋਂ ਮੇਂ ਰਮਾ ਹੂਆ ਹੈ, ਹੇ ਭਾਈ! ਰਮਾ ਹੂਆ ਹੈ। ਇਹ ਪੁਨਰੁਕਤ ਦ੍ਰਿਢਤਾ ਕੇ ਵਾਸਤੇ ਹੈਂ॥੧॥
Prof. Sahib Singhਤੁਸੀਂ ਕਿਉਂ ਭਟਕਦੇ ਹੋ? ਭਟਕਣਾ ਛੱਡ ਦਿਉ। ਪਰਮਾਤਮਾ ਸਭ ਥਾਵਾਂ ਵਿਚ ਵਿਆਪ ਰਿਹਾ ਹੈ ॥੧॥ਪਦ ਅਰਥ ਕਾਹੇ = ਕਿਉਂ? ਭ੍ਰਮਤ ਹਉ = ਤੂੰ ਭਟਕਦਾ ਹੈਂ। ਭਾਈ = ਹੇ ਭਾਈ! ਸ੍ਰਬ ਥਾਨ = ਸਰਬ ਥਾਨ, ਸਭ ਥਾਈਂ ॥੧॥
SikhNet (Spanish)¿Por qué vagar por todas partes, oh hermano, cuando Él prevalece en todo? (1)
ਜਿਉ ਬੈਸੰਤਰੁ ਕਾਸਟ ਮਝਾਰਿ; ਬਿਨੁ ਸੰਜਮ. ਨਹੀ ਕਾਰਜ ਸਾਰਿ ॥
jiau baisantar kaasatt majhaar; bin sanjam. nahee kaaraj saar |
Sant Singh KhalsaAs the fire in the forest, without control, cannot serve any purpose
Manmohan SinghAs the fire in the wood cannot serve the purpose without an effort,
Manmohan Singh (Punjabi)ਜਿਸ ਤਰ੍ਹਾਂ ਲੱਕੜ ਵਿੱਚ ਹੀ ਅੱਗ, ਜੁਗਤ ਦੇ ਬਗੈਰ ਕੰਮ ਨਹੀਂ ਸੁਆਰਦੀ,
Fareedkot Teekaਜੈਸੇ ਕਾਠ ਮੇਂ ਅਗਨੀ ਹੈ ਪਰੰਤੂ ਦੋ ਕਾਸਟੋਂ ਕੇ ਸੰਜੋਗ ਦੁਆਰਾ ਮਥਨ ਰੂਪ ਸਜਮ ਬਿਨਾਂ ਸੋ ਕਾਰਜ ਨਹੀਂ ਸੁਆਰਤੀ ਹੈ॥
Prof. Sahib Singhਜਿਵੇਂ (ਹਰੇਕ) ਲੱਕੜ ਵਿਚ ਅੱਗ (ਵੱਸਦੀ ਹੈ, ਪਰ) ਜੁਗਤਿ ਤੋਂ ਬਿਨਾ (ਉਹ ਅੱਗ ਹਾਸਲ ਨਹੀਂ ਕੀਤੀ ਜਾ ਸਕਦੀ, ਤੇ, ਅੱਗ ਨਾਲ ਕੀਤੇ ਜਾਣ ਵਾਲੇ) ਕੰਮ ਸਿਰੇ ਨਹੀਂ ਚੜ੍ਹ ਸਕਦੇ।ਪਦ ਅਰਥ ਬੈਸੰਤਰੁ = ਅੱਗ। ਕਾਸਟ ਮਝਾਰਿ = ਲੱਕੜ ਵਿਚ (ਕਾਸਟ = ਕਾਠ)। ਸੰਜਮ = ਜੁਗਤਿ, ਮਰਯਾਦਾ। ਸਾਰਿ = ਸਾਰੇ, ਸਿਰੇ ਚੜ੍ਹਦਾ।
SikhNet (Spanish)Así como el fuego está encerrado en la madera, pero sin saber la forma no nos sirve de nada,
ਬਿਨੁ ਗੁਰ. ਨ ਪਾਵੈਗੋ; ਹਰਿ ਜੀ ਕੋ ਦੁਆਰ ॥
bin gur. na paavaigo; har jee ko duaar |
Sant Singh Khalsajust so, without the Guru, one cannot attain the Gate of the Lord.
Manmohan Singhsimilarly without the Guru, the reverend Lord's door cannot be attained to.
Manmohan Singh (Punjabi)ਏਸੇ ਤਰ੍ਹਾਂ ਹੀ ਗੁਰਾਂ ਦੇ ਬਗੈਰ ਪੂਜਯ ਪ੍ਰਭੂ ਦਾ ਦਰਵਾਜਾ ਪ੍ਰਾਪਤ ਨਹੀਂ ਹੋ ਸਕਦਾ।
Fareedkot Teekaਤਿਸੀ ਭਾਂਤ ਯਦ੍ਯਪ ਪਰਮੇਸਰ ਸਭ ਮੇਂ ਰਮਾ ਹੂਆ ਹੈ ਪਰੰਤੂ ਗੁਰੋਂ ਸੇ ਬਿਨਾਂ ਜੀਉ ਹਰਿ ਜੀ ਕੇ ਦੁਆਰਾ ਗਿਆਨ ਨਹੀਂ ਪਾਵੇਗਾ ਵਾ ਪਾਵਤਾ ਹੈ॥
Prof. Sahib Singh(ਇਸੇ ਤਰ੍ਹਾਂ, ਭਾਵੇਂ ਪਰਮਾਤਮਾ ਹਰ ਥਾਂ ਵੱਸ ਰਿਹਾ ਹੈ, ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦਾ ਦਰ ਨਹੀਂ ਲੱਭ ਸਕੇਗਾ।ਪਦ ਅਰਥ ਕੋ = ਦਾ। ਦੁਆਰ = ਦਰਵਾਜ਼ਾ।
SikhNet (Spanish)así sin conocer el Sendero a través del Guru, uno no encuentra la Puerta del Señor.
ਮਿਲਿ ਸੰਗਤਿ. ਤਜਿ ਅਭਿਮਾਨ; ਕਹੁ ਨਾਨਕ. ਪਾਏ ਹੈ ਪਰਮ ਨਿਧਾਨ ॥੨॥੧॥੩੪॥
mil sangat. taj abhimaan; kahu naanak. paae hai param nidhaan |2|1|34|
Sant Singh KhalsaJoining the Society of the Saints, renounce your ego; says Nanak, in this way, the supreme treasure is obtained. ||2||1||34||
Manmohan SinghMeeting the society of saints shed thou thy ego, O man, Like this, says Nanak, the supreme treasure is obtained.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਤੂੰ ਆਪਣੇ ਹੰਕਾਰ ਨੂੰ ਛੱਡ ਦੇ, ਹੇ ਬੰਦੇ! ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਮਹਾਨ ਖਜਾਨਾ ਪਾਇਆ ਜਾਂਦਾ ਹੈ।
Fareedkot Teekaਤਾਂ ਤੇ ਗੁਰੋਂ ਕੀ ਸੰਗਤ ਮੇਂ ਮਿਲ ਕਰ ਪੁਰਸ ਜਬ ਦੇਹ ਅਭਿਮਾਨ ਤਿਆਗ ਦੇਵੇ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਜਗਿਆਸੂ ਪਰਮ ਨਿਧਾਨ ਸ੍ਵਾਮੀ ਕੋ ਪਾਵੈਗਾ ਵਾ ਪਾਵਤਾ ਹੈ॥੨॥੧॥੩੪॥☬ਪਰਮੇਸ੍ਵਰ ਕੀ ਬਿਅੰਤਤਾ ਦਿਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਸਾਧ ਸੰਗਤ ਵਿਚ ਮਿਲ ਕੇ ਆਪਣਾ ਅਹੰਕਾਰ ਤਿਆਗ ਕੇ ਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ ਮਿਲ ਜਾਂਦਾ ਹੈ ॥੨॥੧॥੩੪॥ਪਦ ਅਰਥ ਮਿਲਿ = ਮਿਲ ਕੇ। ਤਜਿ = ਤਜ ਕੇ। ਪਰਮ ਨਿਧਾਨ = ਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ ॥੨॥੧॥੩੪॥
SikhNet (Spanish)Abandona ya tu ego, dice Nanak, en la Sociedad de los Santos obtén el Tesoro de Bondad. (2‑1‑34)