ਦੇਵਗੰਧਾਰੀ ਮਹਲਾ ੫ ॥
devagandhaaree mahalaa 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਧਿਆਏ ਗਾਏ ਕਰਨੈਹਾਰ ॥
dhiaae gaae karanaihaar |
Sant Singh KhalsaI meditate, and sing of the Creator Lord.
Manmohan SinghI remember and hymn the Creator alone.
Manmohan Singh (Punjabi)ਮੈਂ ਕੇਵਲ ਕਰਤਾਰ ਨੂੰ ਹੀ ਸਿਮਰਦਾ ਅਤੇ ਗਾਉਂਦਾ ਹਾਂ।
Fareedkot Teekaਜਗਤ ਕੇ ਕਰਤਾ ਪਰਮੇਸ੍ਵਰ ਜੀ ਰਿਦੇ ਮੇਂ ਧਿਆਏ ਹੈਂ ਅਰ ਬਾਨੀ ਕਰ ਕੇ ਭੀ ਤਿਸੀ ਕੇ ਗੁਨ ਗਾਏ ਹੈਂ॥
Prof. Sahib Singhਜੇਹੜਾ ਮਨੁੱਖ ਸਿਰਜਣਹਾਰ ਕਰਤਾਰ ਦਾ ਧਿਆਨ ਧਰਦਾ ਹੈ ਕਰਤਾਰ ਦੇ ਗੁਣ ਗਾਂਦਾ ਹੈ,ਪਦ ਅਰਥ ਧਿਆਏ = ਧਿਆਨ ਕਰਦਾ ਹੈ। ਗਾਏ = ਗਾਂਦਾ ਹੈ। ਕਰਨੈਹਾਰ = ਸਿਰਜਣਹਾਰ ਕਰਤਾਰ ਨੂੰ।
SikhNet (Spanish)Contempla y cántale sólo al Señor Creador para que quedes libre de miedos y te mantengas en Estado de Éxtasis,
ਭਉ ਨਾਹੀ. ਸੁਖ ਸਹਜ ਅਨੰਦਾ; ਅਨਿਕ ਓਹੀ ਰੇ. ਏਕ ਸਮਾਰ ॥੧॥ ਰਹਾਉ ॥
bhau naahee. sukh sehaj anandaa; anik ohee re. ek samaar |1| rahaau |
Sant Singh KhalsaI have become fearless, and I have found peace, poise and bliss, remembering the infinite Lord. ||1||Pause||
Manmohan SinghBy remember that Infinite Lord, man become fear - free and obtains peace, poise and pleasure. Pause.
Manmohan Singh (Punjabi)ਉਸ ਇਕ ਸਰਗੁਣ ਬ੍ਰਹਮ ਨੂੰ ਯਾਦ ਕਰਨ ਦੁਆਰਾ, ਬੰਦਾ ਨਿੱਡਰ ਹੋ ਜਾਂਦਾ ਹਾਂ ਅਤੇ ਆਰਾਮ, ਅਡੋਲਤਾ ਅਤੇ ਖੁਸ਼ੀ ਨੂੰ ਪਾ ਲੈਂਦਾ ਹੈ। ਠਹਿਰਾਉ।
Fareedkot Teekaਹੇ ਭਾਈ! ਹਮ ਕੋ ਕਿਸੀ ਕਾ ਭ੍ਯ ਨਹੀਂ ਰਹਾ, ਆਤਮ ਸੁਖ ਅਰ ਬਿਵਹਾਰਕ ਸੁਖ ਪ੍ਰਾਪਤ ਹੂਆ ਹੈ। ਅਨੇਕ ਜੀਵੋਂ ਮੇਂ ਏਕ ਓਹੀ ਸੰਭਾਲ ਰਹੇ, ਭਾਵ ਦੇਖ ਰਹੇ ਹੈਂ॥੧॥ ਰਹਾਉ ॥
Prof. Sahib Singhਉਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਮਿਲੇ ਰਹਿੰਦੇ ਹਨ। ਉਹੀ ਇੱਕ ਹੈ ਤੇ ਉਹੀ ਅਨੇਕਾਂ ਰੂਪਾਂ ਵਾਲਾ ਹੈ, ਤੂੰ ਉਸ ਕਰਤਾਰ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ ॥੧॥ ਰਹਾਉ ॥ਪਦ ਅਰਥ ਸਹਜ = ਆਤਮਕ ਅਡੋਲਤਾ। ਅਨਿਕ = ਅਨੇਕਾਂ ਰੂਪਾਂ ਵਾਲਾ। ਉਹੀ = ਉਹ (ਪਰਮਾਤਮਾ) ਹੀ। ਰੇ = ਹੇ ਭਾਈ! ਸਮਾਰ = ਸੰਭਾਲ, ਹਿਰਦੇ ਵਿਚ ਸਾਂਭ ਰੱਖ ॥੧॥ ਰਹਾਉ ॥
SikhNet (Spanish)en Paz y sepas que Él, el Uno, es Infinito. (1‑Pausa)
ਸਫਲ ਮੂਰਤਿ ਗੁਰੁ; ਮੇਰੈ ਮਾਥੈ ॥
safal moorat gur; merai maathai |
Sant Singh KhalsaThe Guru, of the most fruitful image, has placed His hand upon my forehead.
Manmohan SinghThe accredited personality of the Guru, has placed his hand on my forehead.
Manmohan Singh (Punjabi)ਗੁਰਾਂ ਦੀ ਅਮੋਘ ਵਿਅਕਤੀ ਨੇ ਮੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ ਹੈ।
Fareedkot Teekaਜਬ ਤੇ ਸਫਲ ਮੂਰਤ ਗੁਰੂ ਨੇ ਮੇਰੇ ਮਸਤਕ ਪੁਰ ਹਾਥ ਧਰਾ ਹੈ॥
Prof. Sahib Singhਜਿਸ ਗੁਰੂ ਦਾ ਦਰਸਨ ਜੀਵਨ ਦਾ ਫਲ ਦੇਣ ਵਾਲਾ ਹੈ ਉਹ ਮੇਰੇ ਮੱਥੇ ਉੱਤੇ (ਆਪਣਾ ਹੱਥ ਰੱਖਦਾ ਹੈ, ਉਸ ਦੀ ਬਰਕਤਿ ਨਾਲ),ਪਦ ਅਰਥ ਸਫਲ ਮੂਰਤਿ = ਜਿਸ ਦੇ ਸਰੂਪ ਦਾ ਦਰਸਨ ਫਲ ਦੇਂਦਾ ਹੈ। ਮੇਰੈ ਮਾਥੈ = ਮੇਰੇ ਮੱਥੇ ਉੱਤੇ।
SikhNet (Spanish)Ese Guru Cuya Esencial Mirada llena, está inscrito en mi Destino, y donde sea que veo,
ਜਤ ਕਤ ਪੇਖਉ; ਤਤ ਤਤ ਸਾਥੈ ॥
jat kat pekhau; tat tat saathai |
Sant Singh KhalsaWherever I look, there, I find Him with me.
Manmohan SinghWherever I look, thither I find Him with me.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਆਪਣੇ ਨਾਲ ਪਾਉਂਦਾ ਹਾਂ।
Fareedkot Teekaਤਬ ਤੇ ਜਹਾਂ ਕਹਾਂ ਦੇਖਤਾ ਹੂੰ ਤਹਾਂ ਤਹਾਂ ਪਰਮੇਸ੍ਵਰ ਮੇਰੇ ਸਾਥ ਹੈ॥
Prof. Sahib Singhਮੈਂ ਜਿਧਰ ਵੇਖਦਾ ਹਾਂ ਉਧਰ ਹੀ ਪਰਮਾਤਮਾ ਮੈਨੂੰ ਆਪਣੇ ਨਾਲ ਵੱਸਦਾ ਪ੍ਰਤੀਤ ਹੁੰਦਾ ਹੈ।ਪਦ ਅਰਥ ਜਤ ਕਤ = ਜਿੱਥੇ ਕਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਤ ਤਤ = ਉੱਥੇ ਉੱਥੇ ਹੀ।
SikhNet (Spanish)Lo veo siempre en mi compañía y Sus Pies de Loto
ਚਰਨ ਕਮਲ; ਮੇਰੇ ਪ੍ਰਾਨ ਅਧਾਰ ॥੧॥
charan kamal; mere praan adhaar |1|
Sant Singh KhalsaThe Lotus Feet of the Lord are the Support of my very breath of life. ||1||
Manmohan SinghLord's lotus feet are the support of my very life.
Manmohan Singh (Punjabi)ਪ੍ਰਭੂ ਦੇ ਕੰਵਲ ਪੈਰ, ਮੇਰੀ ਜਿੰਦ-ਜਾਨ ਦਾ ਆਸਰਾ ਹਨ।
Fareedkot Teekaਤਿਸ ਕੇ ਚਰਣ ਕਮਲ ਮੇਰੇ ਪ੍ਰਾਨੋਂ ਕਾ ਅਧਾਰ ਹੈ॥੧॥
Prof. Sahib Singhਉਸ ਪਰਮਾਤਮਾ ਦੇ ਸੋਹਣੇ ਚਰਨ ਮੇਰੀ ਜਿੰਦ ਦਾ ਆਸਰਾ ਬਣ ਗਏ ਹਨ ॥੧॥ਪਦ ਅਰਥ ਪ੍ਰਾਨ ਅਧਾਰ = ਜਿੰਦ ਦਾ ਆਸਰਾ ॥੧॥
SikhNet (Spanish)son la prístina esencial respiración de mi vida. (1)
ਸਮਰਥ ਅਥਾਹ; ਬਡਾ ਪ੍ਰਭੁ ਮੇਰਾ ॥
samarath athaah; baddaa prabh meraa |
Sant Singh KhalsaMy God is all-powerful, unfathomable and utterly vast.
Manmohan SinghOmnipotent, Unfathomable and exalted is my Lord.
Manmohan Singh (Punjabi)ਸਰਬ-ਸ਼ਕਤੀਵਾਨ, ਅਗਾਧ ਤੇ ਵਿਸ਼ਾਲ ਹੈ ਮੇਰਾ ਸੁਆਮੀ।
Fareedkot Teekaਮੇਰਾ ਪ੍ਰਭੂ ਸਭ ਸੇ ਵੱਡਾ ਸਮਰਥ ਔ ਅਥਾਹ ਹੈ॥
Prof. Sahib Singhਉਹ ਮੇਰਾ ਪ੍ਰਭੂ ਹਰ ਤਾਕਤ ਦਾ ਕਾਲਕ ਹੈ, ਬਹੁਤ ਡੂੰਗਾ ਹੈ ਤੇ ਵਢਾ ਹੈ।ਪਦ ਅਰਥ ਸਮਰਥ = ਹਰੇਕ ਤਾਕਤ ਦਾ ਮਾਲਕ।
SikhNet (Spanish)Todopoderoso, Insondable y lo más Alto de lo alto es mi Maestro,
ਘਟ ਘਟ ਅੰਤਰਿ; ਸਾਹਿਬੁ ਨੇਰਾ ॥
ghatt ghatt antar; saahib neraa |
Sant Singh KhalsaThe Lord and Master is close at hand - He dwells in each and every heart.
Manmohan SinghThe Master abides in every heart and is very near.
Manmohan Singh (Punjabi)ਮਾਲਕ ਹਰ ਦਿਲ ਅੰਦਰ ਵਸਦਾ ਹੈ ਅਤੇ ਨਿਹਾਇਤ ਹੀ ਨੇੜੇ ਹੈ।
Fareedkot Teekaਅਰ ਸਰਬ ਘਟੋਂ ਕੇ ਅੰਦਰ ਪੂਰਣ ਹੈ ਇਸੀ ਤੇ ਨਿਕਟ ਹੈ॥
Prof. Sahib Singhਉਹ ਮਾਲਕ ਹਰ ਸਰੀਰ ਵਿੱਚ ਤੇ ਨੇੜੇ ਹੈ।ਪਦ ਅਰਥ ਘਟ = ਸਰੀਰ। ਸਾਹਿਬੁ = ਮਾਲਕ। ਤਾਕੀ = ਤੱਕੀ ਹੈ।
SikhNet (Spanish)habita en todos los corazones y está lo más cerca de lo cerca.
ਤਾਕੀ ਸਰਨਿ, ਆਸਰ ਪ੍ਰਭ ਨਾਨਕ; ਜਾ ਕਾ. ਅੰਤੁ ਨ ਪਾਰਾਵਾਰ ॥੨॥੩॥੩੬॥
taakee saran, aasar prabh naanak; jaa kaa. ant na paaraavaar |2|3|36|
Sant Singh KhalsaNanak seeks the Sanctuary and the Support of God, who has no end or limitation. ||2||3||36||
Manmohan SinghNanak has sought the protection and prop of that Lord, of whom there is no limit and this or that and.
Manmohan Singh (Punjabi)ਨਾਨਕ ਨੇ ਉਸ ਸਾਹਿਬ ਦੀ ਓਟ ਅਤੇ ਆਸਰਾ ਲਿਆ ਹੈ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਔਹ ਕਿਨਾਰਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ ਤਿਸ ਪ੍ਰਭੂ ਕੀ ਮਨ ਕਰ ਕੇ ਸਰਨ ਲਈ ਹੈ ਅਰ ਬਾਣੀ ਕਾ ਆਸਰਾ ਕੀਆ ਹੈ॥੨॥੩॥੩੬॥☬ਕੁਸੰਗੀਓਂ ਕਾ ਤਿਆਗ ਕਾ ਰੂਪ ਉਪਦੇਸ਼ ਕਹਤੇ ਹੈਂ:
Prof. Sahib Singhਨਾਨਕ ਨੇ ਉਸ ਪਰਮਾਤਮਾ ਦੀ ਸਰਨ ਤੱਕੀ ਹੈ, ਉਸ ਪ੍ਰਭੂ ਦਾ ਆਸਰਾ ਤੱਕਿਆ ਹੈ, ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ ਤੇ ਜਿਸ (ਦੇ ਸਰੂਪ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੩॥੩੬॥ਪਦ ਅਰਥ ਆਸਰ = ਆਸਰਾ। ਜਾ ਕਾ = ਜਿਸ (ਪਰਮਾਤਮਾ) ਦਾ। ਪਾਰਾਵਾਰ = ਪਾਰ ਅਵਾਰ, ਪਾਰਲਾ ਉਰਲਾ ਬੰਨਾ ॥੨॥੩॥੩੬॥
SikhNet (Spanish)Nanak ha buscado así el Refugio de Aquél para Quien no hay límite ni fin. (2‑3‑36)