ੴ

ਸਿੱਖਬਾਣੀ · SikhBani

ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥

dhan sirandaa sachaa paatisaahu jin jag dhandhai laaeaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Vadhans · Ang 578, 579 · 26 lines
Translations

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ॥

raag vaddahans mahalaa 1 ghar 5 alaahaneea | Ang 578

Sant Singh KhalsaRaag Wadahans, First Mehl, Fifth House, Alaahanees ~ Songs Of Mourning:
Manmohan SinghRag Wadhans 1st Guru. Elegies.
Manmohan Singh (Punjabi)ਰਾਗ ਵਡਹੰਸ ਪਹਿਲੀ ਪਾਤਿਸ਼ਾਹੀ। ਵੈਣ।
Fareedkot Teekaਅਲਾਹਣੀਆਂ⁽¹⁾ ਨਾਮ ਤਿਸ ਕਾ ਹੈ, ਜੋ ਮਰੇ ਹੂਏ ਪੁਰਸੋਂ ਕੇ ਗੁਣ ਕਹ ਕਰ ਰੋਣਾ ਹੈ ਅਰਥਾਤ ਵੈਰਾਗ ਮ੍ਯ ਸਬਦ ਉਚਾਰਨ ਕਰਤੇ ਹੈਂ।
Prof. Sahib Singhਰਾਗ ਵਡਹੰਸ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਅਲਾਹਣੀਆਂ'।
SikhNet (Spanish)Wadajans, Mejl Guru Nanak, Primer Canal Divino, Alajanis, Melodía de Réquiem.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 578

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਧੰਨੁ ਸਿਰੰਦਾ ਸਚਾ ਪਾਤਿਸਾਹੁ; ਜਿਨਿ ਜਗੁ ਧੰਧੈ ਲਾਇਆ ॥

dhan sirandaa sachaa paatisaahu; jin jag dhandhai laaeaa | Ang 578

Sant Singh KhalsaBlessed is the Creator, the True King, who has linked the whole world to its tasks.
Manmohan SinghBlessed is the Creator, the True king, who has engages the world in its tasks.
Manmohan Singh (Punjabi)ਮੁਬਾਰਕ ਹੈ ਉਹ ਸਿਰਜਣਹਾਰ, ਸੱਚਾ ਪਾਤਿਸ਼ਾਹ, ਜਿਸ ਨੇ ਸੰਸਾਰ ਨੂੰ ਕੰਮ ਕਾਜ ਅੰਦਰ ਜੋੜਿਆ ਹੈ।
Fareedkot Teekaਵਹੁ ਸੰਸਾਰ ਕੇ (ਸਿਰੰਦਾ) ਰਚਨੇ ਹਾਰਾ ਸਚਾ ਪਾਤਸਾਹ ਅਕਾਲ ਪੁਰਖ ਧੰਨ ਹੈ, ਜਿਸ ਨੇ ਸਾਰੇ ਸੰਸਾਰ ਕੋ ਧੰਧੇ ਮੇਂ ਲਗਾਇਆ ਹੈ॥
Prof. Sahib Singhਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ।

ਪਦ ਅਰਥ ਧੰਨੁ = ਵਡਿਆਵਣ-ਯੋਗ। ਸਿਰੰਦਾ = ਪੈਦਾ ਕਰਨ ਵਾਲਾ, ਸਿਰਜਣਹਾਰ। ਸਚਾ = ਸਦਾ-ਥਿਰ ਰਹਿਣ ਵਾਲਾ। ਜਿਨਿ = ਜਿਸ (ਪਾਤਿਸ਼ਾਹ) ਨੇ। ਧੰਧੈ = (ਮਾਇਆ ਦੇ) ਆਹਰ ਵਿਚ।

SikhNet (Spanish)Bendito es mi Señor Creador, Rey Verdadero, Quien le designa a cada uno, una tarea.

ਮੁਹਲਤਿ ਪੁਨੀ. ਪਾਈ ਭਰੀ; ਜਾਨੀਅੜਾ ਘਤਿ ਚਲਾਇਆ ॥

muhalat punee. paaee bharee; jaaneearraa ghat chalaaeaa | Ang 578

Sant Singh KhalsaWhen one's time is up, and the measure is full, this dear soul is caught, and driven off.
Manmohan Singhwhen the time is over and the measure is full, this dear soul is caught and driven off.
Manmohan Singh (Punjabi)ਜਦ ਵੇਲਾ ਪੂਰਾ ਹੋ ਜਾਂਦਾ ਹੈ ਤੇ (ਸਵਾਸਾਂ ਰੂਪੀ) ਪੜੋਪੀ ਪੂਰੀ ਹੋ ਜਾਂਦੀ ਹੈ ਇਹ ਪਿਆਰੀ ਆਤਮਾ ਫੜ ਕੇ ਅੱਗੇ ਨੂੰ ਧੱਕ ਦਿੱਤੀ ਜਾਂਦੀ ਹੈ।
Fareedkot Teekaਜਬ ਜੀਵਣੇ ਕੀ ਅਵਧੀ ਰੂਪੀ ਮੁਹਲਤਿ ਪੁਨੀ ਤਬ ਭਰੀ ਹੂਈ (ਪਾਈ) ਪੜੋਪੀ ਕੀ ਤਰਹਿ। ਭਾਵ ਜੈਸੇ ਪੜੋਪੀ ਆਦਿ ਦਾਣੇ ਮਾਪਨੇ ਕਾ ਭਾਂਡਾ ਭਰ ਕਰ ਮੂਧਾ ਕਰਾ ਤਉ ਉਸ ਮੇਂ ਦਾਣਾ ਕੋਈ ਨਹੀਂ ਰਹਤਾ ਹੈ, ਤੈਸੇ ਜਬ ਸ੍ਵਾਸ ਨਹੀਂ ਰਹਤਾ ਤਬ (ਜਾਨੀਅੜਾ) ਪ੍ਯਾਰਾ ਪ੍ਰਾਣੀ ਪਕੜ ਕਰ ਅਰ ਗਲੇ ਮੇਂ ਸੰਗਲ (ਘਤਿ) ਪਾਇਕਰ ਜਮ ਮਾਰਗ ਮੇਂ ਚਲਾਇਆ ਗਇਆ, ਭਾਵ ਜਮਦੂਤੋਂ ਨੇ ਤੋਰ ਲੀਆ ॥
Prof. Sahib Singhਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਤੇ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ।

ਪਦ ਅਰਥ ਮੁਹਲਤਿ = ਮਿਲਿਆ ਸਮਾ। ਪੁਨੀ = ਪੁੰਨੀ, ਪੁੱਜ ਗਈ, ਪੂਰੀ ਹੋ ਗਈ। ਪਾਈ = ਪਨ-ਘੜੀ ਦੀ ਪਿਆਲੀ। ਜਾਨੀਅੜਾ = ਪਿਆਰਾ ਸਾਥੀ ਜੀਵਾਤਮਾ। ਘਤਿ = ਫੜ ਕੇ। ਚਲਾਇਆ = ਅੱਗੇ ਲਾ ਲਿਆ ਜਾਂਦਾ ਹੈ।

SikhNet (Spanish)Cuando el tiempo de uno se acaba, y la copa de la vida se llena, entonces el Alma bienamada es retirada del cuerpo.

ਜਾਨੀ ਘਤਿ ਚਲਾਇਆ ਲਿਖਿਆ ਆਇਆ; ਰੁੰਨੇ ਵੀਰ ਸਬਾਏ ॥

jaanee ghat chalaaeaa likhiaa aaeaa; rune veer sabaae | Ang 579

Sant Singh KhalsaThis dear soul is driven off, when the pre-ordained Order is received, and all the relatives cry out in mourning.
Manmohan SinghWhen the writ is received, the dear soul is driven off and all the brethren bewail.
Manmohan Singh (Punjabi)ਜਦ ਲਿਖਤ ਆ ਜਾਂਦੀ ਹੈ, ਪਿਆਰੀ ਆਤਮਾ ਅੱਗੇ ਨੂੰ ਧੱਕ ਦਿੱਤੀ ਜਾਂਦੀ ਹੈ, ਤੇ ਸਾਰੇ ਭਰਾ ਵਿਰਲਾਪ ਕਰਦੇ ਹਨ।
Fareedkot Teekaਜਬ ਲਿਖਿਆ ਹੂਆ ਆਇਆ ਜੀਵ ਸੰਗਲ ਪਾਕੇ (ਚਲਾਇਆ) ਤੋਰ ਲੀਆ ਤਬ ਜਿਤਨੇ (ਸਬਾਏ) ਸਭ (ਬੀਰ) ਭਾਈ ਥੇ ਰੁਦਨ ਕਰਤੇ ਭਏ॥
Prof. Sahib Singh(ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ ਤਾਂ ਸਾਰੇ ਸੱਜਣ ਸੰਬੰਧੀ ਰੋਂਦੇ ਹਨ।

ਪਦ ਅਰਥ ਚਲਾਇਆ = ਅੱਗੇ ਲਾ ਲਿਆ ਜਾਂਦਾ ਹੈ। ਵੀਰ ਸਬਾਏ = ਸਾਰੇ ਵੀਰ, ਸਾਰੇ ਸੱਜਣ ਸੰਬੰਧੀ।

SikhNet (Spanish)El Alma amada es sacada del cuerpo, pues tal es el Decreto del Señor.

ਕਾਂਇਆ ਹੰਸ ਥੀਆ ਵੇਛੋੜਾ; ਜਾਂ ਦਿਨ ਪੁੰਨੇ. ਮੇਰੀ ਮਾਏ ॥

kaaneaa hans theea vechhorraa; jaan din pune. meree maae | Ang 579

Sant Singh KhalsaThe body and the swan-soul are separated, when one's days are past and done, O my mother.
Manmohan SinghWhen mortal's days are at an end, the body and the swan soul are separated, O my mother.
Manmohan Singh (Punjabi)ਜਦ ਪ੍ਰਾਣੀ ਦੇ ਦਿਹਾੜੇ ਮੁੱਕ ਜਾਂਦੇ ਹਨ, ਦੇਹ ਤੇ ਆਤਮਾ ਵੱਖਰੇ ਹੋ ਜਾਂਦੇ ਹਨ, ਹੇ ਮੇਰੀ ਮਾਤਾ!
Fareedkot Teekaਸੋ ਹੇ ਮੇਰੀ (ਮਾਏ) ਭਾਈ! ਜਬ ਦਿਨ ਪੂਰੇ ਹੋ ਗਏ ਤਬ ਕਾਂਯਾਂ ਸੇ (ਹੰਸ) ਜੀਵ ਕਾ ਬਿਛੋੜਾ ਹੋਇ ਗ੍ਯਾ॥
Prof. Sahib Singhਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ।

ਪਦ ਅਰਥ ਹੰਸ = ਜੀਵਾਤਮਾ। ਪੁੰਨੇ = ਪੁੱਗ ਗਏ, ਮੁੱਕ ਗਏ। ਮਾਏ = ਹੇ ਮਾਂ!

SikhNet (Spanish)Los parientes se lamentan, pero el cuerpo y el Alma cisne se tienen que separar cuando el tiempo de la vida se ha terminado.

ਜੇਹਾ ਲਿਖਿਆ ਤੇਹਾ ਪਾਇਆ; ਜੇਹਾ ਪੁਰਬਿ ਕਮਾਇਆ ॥

jehaa likhiaa tehaa paaeaa; jehaa purab kamaaeaa | Ang 579

Sant Singh KhalsaAs is one's pre-ordained Destiny, so does one receive, according to one's past actions.
Manmohan SinghAs is the writ and as are his former acts, so obtains he.
Manmohan Singh (Punjabi)ਜੇਹੋ ਜਿਹੇ ਲੇਖ ਹਨ ਅਤੇ ਜੇਹੋ ਜਿਹੇ ਉਸ ਦੇ ਪੂਰਬਲੇ ਕਰਮ ਹਨ, ਉਹੋ ਜਿਹੇ ਹੀ ਉਹ ਪਾਉਂਦਾ ਹੈ।
Fareedkot Teekaਜੈਸਾ ਪੂਰਬ ਲਿਖਾ ਥਾ ਤਿਸ ਕੇ ਅਨੁਸਾਰ ਅਬ ਫਲ ਪਾਇਆ ਹੈ ਅਰ ਜੈਸਾ ਅਬ ਕਮਾਇਆ ਜਾਵੈਗਾ ਤੈਸਾ ਆਗੇ ਕੋ ਫਲ ਹੋਗਾ॥
Prof. Sahib Singh(ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ।

ਪਦ ਅਰਥ ਪੁਰਬਿ = ਮਰਨ ਤੋਂ ਪਹਿਲੇ ਸਮੇ ਵਿਚ।

SikhNet (Spanish)Dependiendo del destino producido y según como fueron mis acciones en el pasado,

ਧੰਨੁ ਸਿਰੰਦਾ ਸਚਾ ਪਾਤਿਸਾਹੁ; ਜਿਨਿ. ਜਗੁ ਧੰਧੈ ਲਾਇਆ ॥੧॥

dhan sirandaa sachaa paatisaahu; jin. jag dhandhai laaeaa |1| Ang 579

Sant Singh KhalsaBlessed is the Creator, the True King, who has linked the whole world to its tasks. ||1||
Manmohan SinghHail to the Creator, the True King, who has engaged the world in its task.
Manmohan Singh (Punjabi)ਵਾਹ ਵਾਹ! ਸੱਚੇ ਸੁਲਤਾਨ ਸਿਰਜਣਹਾਰ ਨੂੰ ਜਿਸ ਨੇ ਜਗਤ ਨੂੰ ਕੰਮ-ਕਾਜ ਵਿੱਚ ਲਾਇਆ ਹੋਇਆ ਹੈ।
Fareedkot Teekaਰਚਨੇ ਵਾਲਾ ਸਚਾ ਪਾਤਸਾਹ ਪਰਮੇਸਰ ਧੰਨ ਹੈ ਜਿਸ ਨੇ ਜਗਤ ਕੋ ਰਚ ਕੇ ਬਿਵਹਾਰ ਮੇਂ ਲਗਾਇਆ ਹੈ॥੧॥
Prof. Sahib Singhਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ॥੧॥
SikhNet (Spanish)obtuve este cuerpo humano. Bendito es mi Señor Creador, el Rey Verdadero, Quien le designa a cada uno una tarea. (1)

ਸਾਹਿਬੁ ਸਿਮਰਹੁ ਮੇਰੇ ਭਾਈਹੋ; ਸਭਨਾ ਏਹੁ ਪਇਆਣਾ ॥

saahib simarahu mere bhaaeeho; sabhanaa ehu peaanaa | Ang 579

Sant Singh KhalsaMeditate in remembrance on the Lord and Master, O my Siblings of Destiny; everyone has to pass this way.
Manmohan SinghRemember the Lord, O my brethren. All have to go this way.
Manmohan Singh (Punjabi)ਸੁਆਮੀ ਦਾ ਆਰਾਧਨ ਕਰੋ, ਹੇ ਮੇਰੇ ਭਰਾਓ! ਸਾਰਿਆਂ ਨੂੰ ਇਸ ਰਾਹੇ ਜਾਣਾ ਪੈਣਾ ਹੈ।
Fareedkot Teekaਹੇ ਮੇਰੇ ਭਾਈਹੋ! ਸਭਨੋਂ ਕਾ ਇਸੀ ਪ੍ਰਕਾਰ ਇਸ ਸੰਸਾਰ ਸੇ (ਪਇਆਣਾ) ਜਾਣਾ ਹੋਇਗਾ, ਤਾਂ ਤੇ ਸਾਹਿਬ ਕਾ ਸਿਮਰਨ ਕਰੋ॥
Prof. Sahib Singhਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ।

ਪਦ ਅਰਥ ਪਇਆਣਾ = ਕੂਚ।

SikhNet (Spanish)Contemplen al Señor, oh mis Hermanos, pues todos se tienen que ir de esta forma.

ਏਥੈ ਧੰਧਾ ਕੂੜਾ ਚਾਰਿ ਦਿਹਾ; ਆਗੈ ਸਰਪਰ ਜਾਣਾ ॥

ethai dhandhaa koorraa chaar dihaa; aagai sarapar jaanaa | Ang 579

Sant Singh KhalsaThese false entanglements last for only a few days; then, one must surely move on to the world hereafter.
Manmohan SinghThe false strife here is only for four (a few) days and then one assuredly proceeds onwards.
Manmohan Singh (Punjabi)ਏਥੇ ਦਾ ਝੂਠ ਪੁਆੜਾ ਚਾਰ ਦਿਹਾੜਿਆਂ ਦਾ ਹੈ, ਫੇਰ ਬੰਦਾ ਨਿਸਚਿਤ ਹੀ ਅੱਗੇ ਟੁਰ ਜਾਂਦਾ ਹੈ।
Fareedkot Teeka(ਏਥੈ) ਇਸ ਲੋਕ ਮੇਂ ਝੂਠਾ ਧੰਧਾ ਚਾਰ ਦਿਨ ਹੈ, ਆਗੇ ਪ੍ਰੋਲਕ ਮੇਂ (ਸਰਪਰ) ਨਿਸਚੈ ਜਾਨਾ ਹੈ॥
Prof. Sahib Singhਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ।

ਪਦ ਅਰਥ ਏਥੈ = ਇਸ ਸੰਸਾਰ ਵਿਚ। ਸਰਪਰ = ਜ਼ਰੂਰ।

SikhNet (Spanish)La lucha aquí es por unos cuantos días, y después, ciertamente, uno se va al más allá.

ਆਗੈ ਸਰਪਰ ਜਾਣਾ. ਜਿਉ ਮਿਹਮਾਣਾ; ਕਾਹੇ ਗਾਰਬੁ ਕੀਜੈ ॥

aagai sarapar jaanaa. jiau mihamaanaa; kaahe gaarab keejai | Ang 579

Sant Singh KhalsaHe must surely move on to the world hereafter, like a guest; so why does he indulge in ego?
Manmohan SinghFor sure, one proceeds into the Yond like a guest. Why should then one indulge in ego?
Manmohan Singh (Punjabi)ਨਿਸਚਿਤ ਹੀ ਇਨਸਾਨ ਨੇ ਪਰਾਹੁਣੇ ਦੀ ਤਰ੍ਹਾਂ ਅਗੇ ਟੁਰ ਜਾਣਾ ਹੈ, ਤਦ ਉਹ ਕਿਉਂ ਹੰਕਾਰ ਕਰੇ?
Fareedkot Teekaਆਗੇ ਪ੍ਰਲੋਕ ਮੇਂ ਨਿਸਚੈ ਜਾਨਾ ਹੈ ਔਰ ਸੰਸਾਰ ਮੇਂ ਜੀਉ (ਮਿਹਮਾਣਾ) ਪਰਾਹੁਣੋਂ ਕੀ ਤਰਹ ਹੈ ਤੌ ਫਿਰ ਕਿਉ ਹੰਕਾਰ ਕਰੀਏ॥
Prof. Sahib Singhਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀਂ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ।

ਪਦ ਅਰਥ ਮਿਹਮਾਣਾ = ਪ੍ਰਾਹੁਣਾ। ਗਾਰਬੁ = ਅਹੰਕਾਰ।

SikhNet (Spanish)Siendo un invitado en la tierra por corto tiempo, uno parte al más allá con toda certeza.

ਜਿਤੁ ਸੇਵਿਐ ਦਰਗਹ ਸੁਖੁ ਪਾਈਐ; ਨਾਮੁ ਤਿਸੈ ਕਾ ਲੀਜੈ ॥

jit seviai daragah sukh paaeeai; naam tisai kaa leejai | Ang 579

Sant Singh KhalsaChant the Name of the Lord; serving Him, you shall obtain peace in His Court.
Manmohan SinghRepeat the Name of Him, by serving whom, thou shalt obtain peace in His court.
Manmohan Singh (Punjabi)ਤੂੰ ਉਸ ਦੇ ਨਾਮ ਦਾ ਉਚਾਰਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਤੈਨੂੰ ਉਸ ਦੇ ਦਰਬਾਰ ਵਿੱਚ ਆਰਾਮ ਮਿਲੇਗਾ।
Fareedkot Teekaਜਿਸ ਕੀ ਸੇਵਾ ਤੇ ਦਰਗਾਹ ਮੇਂ ਸੁਖ ਪਾਈਏ, ਤਿਸੀ ਅਕਾਲ ਪਰੁਖ ਕਾ ਨਾਮ ਸਿਮਰਨ ਕਰੀਏ॥
Prof. Sahib Singhਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ।

ਪਦ ਅਰਥ ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ।

SikhNet (Spanish)¿Por qué entonces involucrarse con el ego? ¿Por qué no alabar el Nombre del Señor,

ਆਗੈ ਹੁਕਮੁ. ਨ ਚਲੈ ਮੂਲੇ; ਸਿਰਿ ਸਿਰਿ ਕਿਆ ਵਿਹਾਣਾ ॥

aagai hukam. na chalai moole; sir sir kiaa vihaanaa | Ang 579

Sant Singh KhalsaIn the world hereafter, no one's commands will be obeyed. According to their actions, each and every person proceeds.
Manmohan SinghIn the next world, in no wise can man's command run every one fares according to his acts.
Manmohan Singh (Punjabi)ਅਗਲੇ ਜਹਾਨ ਵਿੱਚ ਕਿਸੇ ਤਰ੍ਹਾਂ ਭੀ ਬੰਦੇ ਦੀ ਮਨਮਰਜ਼ੀ ਪੁੱਗ ਨਹੀਂ ਸਕਦੀ। ਹਰ ਜਣਾ ਆਪਣੇ ਅਮਲਾਂ ਦਾ ਫਲ ਭੁਗਤਦਾ ਹੈ।
Fareedkot Teekaਆਗੇ ਜਮ ਲੋਕ ਮੇਂ ਹੁਕਮ (ਮੂਲੇ) ਕਦਾਚਿਤ ਨਹੀਂ ਚੱਲਦਾ ਹੈ, ਸਿਰ ਸਿਰ ਮੇਂ ਅਰਥਾਤ ਸਭ ਜੀਵੋਂ ਪਰ ਕਿਆ ਕੀਤਾ ਹੂਆ ਜੋ ਕਰਮ ਥਾ ਤਿਸ ਅਨੁਸਾਰ (ਵਿਹਾਣਾ) ਬਤੀਤ ਹੂਆ, ਭਾਵ ਕਰਮੋਂ ਕਾ ਫਲ ਭੋਗਨਾ ਪੜਾ ਹੈ॥
Prof. Sahib Singhਪਰਲੋਕ ਵਿਚ ਕਿਸੇ ਦਾ ਭੀ ਹੁਕਮ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ।

ਪਦ ਅਰਥ ਮੂਲੇ = ਬਿਲਕੁਲ। ਸਿਰਿ ਸਿਰਿ = ਹਰੇਕ ਦੇ ਸਿਰ ਉੱਤੇ। ਕਿਆ = ਕੀਤਾ, ਆਪੋ ਆਪਣਾ ਕੀਤਾ ਕਰਮ। ਵਿਹਾਣਾ = ਬੀਤਦਾ ਹੈ।

SikhNet (Spanish)ya que Sirviéndolo uno obtiene Éxtasis en la Corte Divina?

ਸਾਹਿਬੁ ਸਿਮਰਿਹੁ ਮੇਰੇ ਭਾਈਹੋ; ਸਭਨਾ ਏਹੁ ਪਇਆਣਾ ॥੨॥

saahib simarihu mere bhaaeeho; sabhanaa ehu peaanaa |2| Ang 579

Sant Singh KhalsaMeditate in remembrance on the Lord and Master, O my Siblings of Destiny; everyone has to pass this way. ||2||
Manmohan SinghMeditate on the Lord, O my brethren, for all shall have to go this way.
Manmohan Singh (Punjabi)ਸੁਆਮੀ ਦਾ ਭਜਨ ਕਰੋ, ਹੇ ਮੈਂਡੇ ਭਰਾਓ! ਕਿਉਂਕਿ ਸਭ ਨੂੰ ਇਸ ਰਸਤੇ ਜਾਣਾ ਪੈਣਾ ਹੈ।
Fareedkot Teekaਇਸ ਸੰਸਾਰ ਸੇ ਸਭ ਜੀਵਾਂ ਕਾ ਪਇਆਣਾ ਅਰਥਾਤ ਮਰਣਾ ਹੋਵੇਗਾ, ਤਾਂ ਤੇ ਹੇ ਮੇਰੇ ਭਾਈ! ਮਾਲਕ ਕੋ ਸਿਮਰੋ॥੨॥
Prof. Sahib Singhਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ ॥੨॥
SikhNet (Spanish)El poder de uno no se extiende al más allá. No se sabe qué será de uno después. Alaben al Señor, oh mis compañeros, pues todos tienen que partir de esta forma algún día. (2)

ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ; ਹੀਲੜਾ ਏਹੁ ਸੰਸਾਰੋ ॥

jo tis bhaavai samrath so theeai; heelarraa ehu sansaaro | Ang 579

Sant Singh KhalsaWhatever pleases the Almighty Lord, that alone comes to pass; this world is an opportunity to please Him.
Manmohan SinghWhatever pleases the Omnipotent Lord, that alone comes to pass. This world is an opportunity to earn His pleasure.
Manmohan Singh (Punjabi)ਜਿਹੜਾ ਕੁਛ ਉਸ ਸਰਬ-ਸ਼ਕਤੀਵਾਨ ਸੁਆਮੀ ਨੂੰ ਚੰਗਾ ਲੱਗਦਾ ਹੈ, ਕੇਲਵ ਓਹੀ ਹੁੰਦੀ ਹੈ। ਇਹ ਜਗਤ ਸੁਆਮੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਵਸੀਲਾ ਹੈ।
Fareedkot Teekaਇਹ ਸੰਸਾਰ (ਹੀਲੜਾ) ਦੁਖ ਰੂਪ ਹੈ, ਇਸ ਮੇਂ ਜੋ ਸਮਰਥ ਅਕਾਲ ਪੁਰਖ ਕੋ ਭਾਉਤਾ ਹੈ, ਸੋਈ (ਥੀਐ) ਹੋਤਾ ਹੈ॥
Prof. Sahib Singhਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ।

ਪਦ ਅਰਥ ਸੰਮ੍ਰਥ = ਸਰਬ-ਸ਼ਕਤੀਮਾਨ। ਹੀਲੜਾ = ਬਹਾਨਾ। ਸੰਸਾਰੋ = (ਭਾਵ) ਸੰਸਾਰੀ ਜੀਵਾਂ ਦਾ ਉੱਦਮ।

SikhNet (Spanish)Todo lo que está en la Voluntad de mi Señor Todopoderoso, sucede. Este mundo es efímero;

ਜਲਿ ਥਲਿ ਮਹੀਅਲਿ ਰਵਿ ਰਹਿਆ; ਸਾਚੜਾ ਸਿਰਜਣਹਾਰੋ ॥

jal thal maheeal rav rahiaa; saacharraa sirajanahaaro | Ang 579

Sant Singh KhalsaThe True Creator Lord is pervading and permeating the water, the land and the air.
Manmohan SinghThe True Creator is pervading the ocean, the earth, the nether regions and the firmament.
Manmohan Singh (Punjabi)ਸੱਚਾ ਕਰਤਾਰ ਸਮੁੰਦਰ, ਧਰਤੀ, ਪਾਤਾਲ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਵੁਹ ਸਚਾ ਸਿਰਜਣਹਾਰ ਪਤਾਲ ਪ੍ਰਿਥ੍ਵੀ ਅਕਾਸ ਸਭ ਮੇਂ ਰਮਣ ਕਰ ਰਹਾ ਹੈ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ।

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਪਰ, ਧਰਤੀ ਦੇ ਉਪਰਲੇ ਪੁਲਾੜ ਵਿਚ, ਆਕਾਸ਼ ਵਿਚ।

SikhNet (Spanish)el Verdadero Señor Creador es Infinito e Inefable y nadie ha conocido Su Límite.

ਸਾਚਾ ਸਿਰਜਣਹਾਰੋ ਅਲਖ ਅਪਾਰੋ; ਤਾ ਕਾ ਅੰਤੁ ਨ ਪਾਇਆ ॥

saachaa sirajanahaaro alakh apaaro; taa kaa ant na paaeaa | Ang 579

Sant Singh KhalsaThe True Creator Lord is invisible and infinite; His limits cannot be found.
Manmohan SinghThe True Creator is invisible and infinite. His limit cannot be determined.
Manmohan Singh (Punjabi)ਸੱਚਾ ਕਰਤਾਰ ਅਦ੍ਰਿਸ਼ਟ ਅਤੇ ਬੇਅੰਤ ਹੈ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।
Fareedkot Teekaਸੋ ਸਚਾ ਅਲਖ ਅਪਾਰ ਜਗਤ ਕੇ ਕਰਨੇ ਵਾਲਾ ਹੈ, ਤਿਸ ਕਾ ਕਿਸੀ ਨੇ ਅੰਤ ਨਹੀਂ ਪਾਯਾ ਹੈ॥
Prof. Sahib Singhਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ।

ਪਦ ਅਰਥ ਅਲਖ = ਅਦ੍ਰਿਸ਼ਟ।

SikhNet (Spanish)Fructífero es el advenimiento al mundo de aquéllos que viven con su mente entonada en el Señor.

ਆਇਆ ਤਿਨ ਕਾ ਸਫਲੁ ਭਇਆ ਹੈ; ਇਕ ਮਨਿ ਜਿਨੀ ਧਿਆਇਆ ॥

aaeaa tin kaa safal bheaa hai; ik man jinee dhiaaeaa | Ang 579

Sant Singh KhalsaFruitful is the coming of those, who meditate single-mindedly on Him.
Manmohan SinghFruitful is the advent of those who, singly-mindedly, contemplate over the Lord.
Manmohan Singh (Punjabi)ਫਲਦਾਇਕ ਹੈ ਉਨ੍ਹਾਂ ਦਾ ਆਗਮਨ, ਜੋ ਇਕ ਚਿੱਤ ਸਾਹਿਬ ਦਾ ਸਿਮਰਨ ਕਰਦੇ ਹਨ।
Fareedkot Teekaਜਿਨੋਂ ਨੇ ਤਿਸ ਅਪਾਰ ਅਕਾਲ ਪੁਰਖ ਕਾ ਧਿਆਉਨਾ ਕੀਆ ਹੈ, ਤਿਨ ਕਾ ਸੰਸਾਰ ਮੇਂ ਆਉਨਾ ਸਫਲ ਹੂਆ ਹੈ॥
Prof. Sahib Singhਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤ ਜੋੜ ਕੇ ਸਿਮਰਿਆ ਹੈ।

ਪਦ ਅਰਥ ਇਕ ਮਨਿ = ਇਕ ਮਨ ਦੀ ਰਾਹੀਂ, ਸੁਰਤ ਜੋੜ ਕੇ।

SikhNet (Spanish)El Señor destruye y reconstruye y adorna todo desde Su Voluntad;

ਢਾਹੇ ਢਾਹਿ ਉਸਾਰੇ ਆਪੇ; ਹੁਕਮਿ ਸਵਾਰਣਹਾਰੋ ॥

dtaahe dtaeh usaare aape; hukam savaaranahaaro | Ang 579

Sant Singh KhalsaHe destroys, and having destroyed, He creates; by His Order, He adorns us.
Manmohan SinghThe Adorner, by His command demolishes and having demolished, Himself constructs.
Manmohan Singh (Punjabi)ਉਸਾਰਨ ਵਾਲਾ ਆਪਣੇ ਫੁਰਮਾਨ ਦੁਆਰਾ ਆਪੇ ਢਾਹੁੰਦਾ ਹੈ ਅਤੇ ਢਾਹ ਕੇ ਖੁਦ ਹੀ ਬਣਾਉਂਦਾ ਹੈ।
Fareedkot Teekaਆਪੇ ਹੀ ਸੋ ਹੁਕਮ ਕਰ (ਢਾਹਿ) ਨਾਸ ਕਰਤਾ ਹੈ ਫਿਰ ਆਪ ਨਾਸ ਕਰ ਕਰ (ਸਵਾਰੇ) ਉਤਪੰਨ ਕਰਤਾ ਹੈ॥
Prof. Sahib Singhਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ।

ਪਦ ਅਰਥ ਢਾਹਿ = ਢਾਹ ਕੇ। ਹੁਕਮਿ = ਹੁਕਮ ਅਨੁਸਾਰ।

SikhNet (Spanish)sí, lo que mi Señor Todopoderoso desea, e

ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ; ਹੀਲੜਾ ਏਹੁ ਸੰਸਾਰੋ ॥੩॥

jo tis bhaavai samrath so theeai; heelarraa ehu sansaaro |3| Ang 579

Sant Singh KhalsaWhatever pleases the Almighty Lord, that alone comes to pass; this world is an opportunity to please Him. ||3||
Manmohan SinghWhatever pleases the All-powerful Lord, that happens. This world is an opportunity to earn His pleasure.
Manmohan Singh (Punjabi)ਜਿਹੜਾ ਕੁਛ ਉਸ ਸਰਬ-ਸ਼ਕਤੀਵਾਨ ਸਾਈਂ ਨੂੰ ਭਾਉਂਦਾ ਹੈ, ਉਹੀ ਹੁੰਦਾ ਹੈ। ਇਹ ਜਹਾਨ ਉਦੱਮ ਕਰਨ ਦਾ ਇਕ ਹੀਲਾ ਹੈ।
Fareedkot Teekaਜੋ ਤਿਸ ਸਮਰਥ ਕੋ ਭਾਵਤਾ ਹੈ, ਸੋ ਹੋਤਾ ਹੈ, ਇਹ ਸੰਸਾਰ ਦੁਖ ਰੂਪ ਹੈ॥੩॥
Prof. Sahib Singhਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ॥੩॥
SikhNet (Spanish)so toma lugar porque este mundo es tan sólo el Foro de Su Acción. (3)

ਨਾਨਕ. ਰੁੰਨਾ ਬਾਬਾ ਜਾਣੀਐ; ਜੇ ਰੋਵੈ ਲਾਇ ਪਿਆਰੋ ॥

naanak. runaa baabaa jaaneeai; je rovai laae piaaro | Ang 579

Sant Singh KhalsaNanak: he alone truly weeps, O Baba, who weeps in the Lord's Love.
Manmohan SinghSays Nanak, O father, one is deemed to weep truly, if weeps in the Lord's love.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਪਿਤਾ! ਸੱਚਾ ਉਹੀ ਰੋਂਦਾ ਜਾਣਿਆ ਜਾਂਦਾ ਹੈ, ਜੇਕਰ ਉਹ ਪ੍ਰਭੂ ਦੀ ਪ੍ਰੀਤ ਵਿੱਚ ਰੋਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਬਾਬਾ) ਹੇ ਭਾਈ! ਰੋਨਾ ਉਸ ਕਾ ਜਾਨੀਏ ਜੋ ਪ੍ਯਾਰ ਲਗਾਕਰ ਰੁਦਨ ਕਰੈ॥
Prof. Sahib Singhਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ।

ਪਦ ਅਰਥ ਬਾਬਾ = ਹੇ ਭਾਈ! ਰੁੰਨਾ ਜਾਣੀਐ = ਸਹੀ ਵੈਰਾਗ ਵਿਚ ਆਇਆ ਸਮਝੋ।

SikhNet (Spanish)Oh Nanak, uno sufre en verdad cuando se lamenta por amores mundanos.

ਵਾਲੇਵੇ ਕਾਰਣਿ. ਬਾਬਾ ਰੋਈਐ; ਰੋਵਣੁ ਸਗਲ ਬਿਕਾਰੋ ॥

vaaleve kaaran. baabaa roeeai; rovan sagal bikaaro | Ang 579

Sant Singh KhalsaOne who weeps for the sake of worldly objects, O Baba, weeps totally in vain.
Manmohan SinghO father, the mortal bewails for the sake of worldly objects, therefore, all his bewailing is in vain.
Manmohan Singh (Punjabi)ਹੇ ਪਿਤਾ! ਸੰਸਾਰੀ ਪਦਾਰਥਾਂ ਦੀ ਖਾਤਿਰ ਪ੍ਰਾਣੀ ਵਿਰਲਾਪ ਕਰਦਾ ਹੈ, ਇਸ ਲਈ ਸਮੂਹ ਵਿਰਲਾਪ ਬੇਕਾਰ ਹੈ।
Fareedkot Teekaਔਰ ਸੰਸਾਰੀਓਂ ਕਾ ਜੋ ਰੋਨਾ ਹੈ, ਸੋ (ਵਾਲੇਵੇ) ਵਸਤੂਓਂ ਕੇ ਵਾਸਤੇ ਹੈ ਹੋਰ ਸੋ ਐਸਾ ਰੋਨਾ ਸਭ ਬਿਕਾਰ ਰੂਪ ਹੈ॥
Prof. Sahib Singhਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ।

ਪਦ ਅਰਥ ਵਾਲੇਵੇ ਕਾਰਣਿ = ਧਨ-ਪਦਾਰਥ ਦੀ ਖ਼ਾਤਰ। ਬਿਕਾਰੋ = ਬੇ-ਕਾਰ, ਵਿਅਰਥ।

SikhNet (Spanish)Si uno sufre por las posesiones, todo el sufrimiento es vano.

ਰੋਵਣੁ ਸਗਲ ਬਿਕਾਰੋ. ਗਾਫਲੁ ਸੰਸਾਰੋ; ਮਾਇਆ ਕਾਰਣਿ ਰੋਵੈ ॥

rovan sagal bikaaro. gaafal sansaaro; maaeaa kaaran rovai | Ang 579

Sant Singh KhalsaThis weeping is all in vain; the world forgets the Lord, and weeps for the sake of Maya.
Manmohan SinghAll the weeping is in vain. The world is forgetful of the Lord and weeps for wealth.
Manmohan Singh (Punjabi)ਸਾਰਾ ਰੋਣਾ-ਧੋਣਾ ਬੇਫਾਇਦਾ ਹੈ। ਦੁਨੀਆਂ ਪ੍ਰਭੂ ਵੱਲੋਂ ਅਵੇਸਲੀ ਹੇ ਤੇ ਧਨ-ਦੌਲਤ ਲਈ ਰੋਂਦੀ ਹੈ।
Fareedkot Teekaਰੋਣਾ ਸਭ ਬਿਕਾਰ, ਭਾਵ ਬਿਅਰਥ ਹੈ, ਸੋ ਇਹ ਸਾਰਾ ਸੰਸਾਰ (ਗਾਫਲੁ) ਭੂਲਾ ਹੂਆ ਮਾਇਆ ਕੇ ਵਾਸਤੇ ਰੋਤਾ ਹੈ॥
Prof. Sahib Singhਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ।

ਪਦ ਅਰਥ ਬਿਕਾਰੋ = ਬੇ-ਕਾਰ, ਵਿਅਰਥ। ਗਾਫਲੁ = ਬੇ-ਖ਼ਬਰ, ਲਾ-ਪਰਵਾਹ।

SikhNet (Spanish)Vano es el sufrimiento, cuando uno olvida al Señor, porque en última instancia, se sufre por lo que no es, por una ilusión.

ਚੰਗਾ ਮੰਦਾ. ਕਿਛੁ ਸੂਝੈ ਨਾਹੀ; ਇਹੁ ਤਨੁ ਏਵੈ ਖੋਵੈ ॥

changaa mandaa. kichh soojhai naahee; ihu tan evai khovai | Ang 579

Sant Singh KhalsaHe does not distinguish between good and evil, and wastes away this life in vain.
Manmohan SinghBetween good and evil, the mortal does not make any discrimination and wastes away this life in vain.
Manmohan Singh (Punjabi)ਭਲੇ ਅਤੇ ਬੁਰੇ ਵਿੱਚ ਇਹ ਪ੍ਰਾਣੀ ਥੋੜੀ ਜੇਹੀ ਭੀ ਪਛਾਣ ਨਹੀਂ ਕਰਦਾ ਅਤੇ ਇਸ ਜੀਵਨ ਜਾਂ ਸਰੀਰ ਨੂੰ ਬੇਫਾਇਦਾ ਗੁਆ ਲੈਂਦਾ ਹੈ।
Fareedkot Teekaਭਲਾ ਬੁਰਾ ਕਿਛ ਸੂਝਤਾ ਨਹੀਂ ਹੈ, ਇਸ ਸਰੀਰ ਕੋ ਯੌਂਹੀ ਨਸਟ ਕਰਤਾ ਹੈ॥
Prof. Sahib Singhਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ।

ਪਦ ਅਰਥ ਖੋਵੈ = ਨਾਸ ਕਰਦਾ ਹੈ।

SikhNet (Spanish)Sin discriminar entre lo Verdadero y lo falso, uno desperdicia su vida sin ningún sentido,

ਐਥੈ ਆਇਆ ਸਭੁ ਕੋ ਜਾਸੀ; ਕੂੜਿ ਕਰਹੁ ਅਹੰਕਾਰੋ ॥

aithai aaeaa sabh ko jaasee; koorr karahu ahankaaro | Ang 579

Sant Singh KhalsaEveryone who comes here, shall have to leave; to act in ego is false.
Manmohan SinghAll those who come here shall go Hence false it is to act in pride.
Manmohan Singh (Punjabi)ਸਾਰੇ ਜੋ ਏਥੇ ਆਉਂਦੇ ਹਨ, ਟੁਰ ਵੰਞਣਗੇ। ਇਸ ਲਈ ਕੂੜਾ ਹੈ ਹੰਕਾਰ ਕਰਨਾ।
Fareedkot Teekaਸੋ ਜਨਮ ਕਰ ਇਸ ਸੰਸਾਰ ਮੇਂ ਆਇਆ ਹੈ, ਸੋ ਮਰ ਕਰ ਸਭ ਕੋਈ ਅਵਸ਼ ਜਾਇਗਾ, ਤਾਂ ਤੇ ਸੰਸਾਰ ਮੇਂ ਝੂਠਾ ਅਹੰਕਾਰ ਕਰਤੇ ਹੋ॥
Prof. Sahib Singhਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇ) ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ।

ਪਦ ਅਰਥ ਕੂੜਿ = ਨਾਸਵੰਤ ਜਗਤ ਦੀ ਖ਼ਾਤਰ।

SikhNet (Spanish)porque todo lo que te crea una imagen falsa es tan sólo vanidad. Aquél que viene, tendrá que partir.

ਨਾਨਕ. ਰੁੰਨਾ ਬਾਬਾ ਜਾਣੀਐ; ਜੇ ਰੋਵੈ ਲਾਇ ਪਿਆਰੋ ॥੪॥੧॥

naanak. runaa baabaa jaaneeai; je rovai laae piaaro |4|1| Ang 579

Sant Singh KhalsaNanak: he alone truly weeps, O Baba, who weeps in the Lord's Love. ||4||1||
Manmohan SinghSays Nanak, O father, a man is considered to wail truly, if he wails in the Lord's love.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਬਾਬਲ! ਆਦਮੀ ਤਾਂ ਸਹੀ ਤੌਰ ਉਤੇ ਰੋਂਦਾਂ ਖਿਆਲ ਕੀਤਾ ਜਾਂਦਾ ਹੈ ਜੇਕਰ ਉਹ ਪ੍ਰਭੂ ਪ੍ਰੀਤ ਵਿੱਚ ਰੋਂਦਾਂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਰੋਇਆ ਸਫਲਾ ਤਉ ਜਾਣੀਏ ਜੋ ਜੀਉ ਪਰਮੇਸਰ ਮੇਂ ਪਿਆਰ ਲਾਇ ਕਰ ਰੋਵੇ, ਭਾਵ ਵੈਰਾਗ ਹੋਵੈ॥੪॥੧॥
Prof. Sahib Singhਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ ॥੪॥੧॥

ਪਦ ਅਰਥ ਬਾਬਾ = ਹੇ ਭਾਈ! ਰੁੰਨਾ ਜਾਣੀਐ = ਸਹੀ ਵੈਰਾਗ ਵਿਚ ਆਇਆ ਸਮਝੋ ॥੪॥੧॥

* ਅਲਾਹਣੀਆ ਬਾਰੇ ਨੋਟ: ਕਿਸੇ ਦੇ ਮਰਨ ਤੇ ਗਾਏ ਜਾਣ ਵਾਲੇ ਗੀਤ। ਜਦੋਂ ਕੋਈ ਪ੍ਰਾਣੀ ਮਰਦਾ ਹੈ ਤਾਂ ਭਾਈਚਾਰੇ ਦੀਆਂ ਜ਼ਨਾਨੀਆਂ ਮਿਲ ਕੇ ਰੋਂਦੀਆਂ ਹਨ। ਮਿਰਾਸਣ ਉਸ ਮਰੇ ਪ੍ਰਾਣੀ ਦੀ ਸਿਫ਼ਤਿ ਵਿਚ ਕਵਿਤਾ ਜਿਹੀ ਵਾਂਗ ਕੋਈ ਤੁਕ ਸੁਰ ਵਿਚ ਪੜ੍ਹਦੀ ਹੈ, ਉਸ ਦੇ ਪਿੱਛੇ ਪਿੱਛੇ ਉਹੀ ਤੁਕ ਸਾਰੀਆਂ ਜ਼ਨਾਨੀਆਂ ਰਲ ਕੇ ਸੁਰ ਵਿਚ ਹੀ ਪੜ੍ਹਦੀਆਂ ਹਨ ਤੇ ਨਾਲ ਨਾਲ ਥੋੜਾ ਪਿੱਟਦੀਆਂ ਹਨ। ਉਹ ਪਿੱਟਣਾ ਭੀ ਤਾਲ-ਸਿਰ ਹੁੰਦਾ ਹੈ। ਮਿਰਾਸਣ ਦੇ ਉਸ ਗੀਤ ਨੂੰ 'ਅਲਾਹਣੀਆਂ' ਕਿਹਾ ਜਾਂਦਾ ਹੈ। ਸਤਿਗੁਰੂ ਜੀ ਇਸ ਰੋਣ ਪਿੱਟਣ ਵਲੋਂ ਵਰਜ ਕੇ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੇ ਉਸ ਦੀ ਸਿਫ਼ਤਿ-ਸਾਲਾਹ ਕਰਨ ਦਾ ਉਪਦੇਸ਼ ਦੇਂਦੇ ਹਨ।

SikhNet (Spanish)Dice Nanak, vale la pena afligirse, si la aflicción se tiene por el Verdadero Amor. (4-1)
Answers quote the Granth verbatim with Ang citations. AI commentary is not Gurbani and not a religious ruling.