ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸੋ ਮੁਕਤਾ ਸੰਸਾਰਿ; ਜਿ ਗੁਰਿ ਉਪਦੇਸਿਆ ॥
so mukataa sansaar; ji gur upadesiaa |
Sant Singh KhalsaOne who has been instructed by the Guru is liberated in this world.
Manmohan SinghHe, whom the Guru has instructed, is emancipated in this world.
Manmohan Singh (Punjabi)ਜਿਸ ਨੂੰ ਗੁਰਾਂ ਨੇ ਸਿੱਖਮਤ ਦਿੱਤਾ ਹੈ, ਉਹ ਇਸ ਜਹਾਨ ਵਿੱਚ ਬੰਦ-ਖਲਾਸ ਹੈ।
Fareedkot Teekaਜਿਸ ਕੋ ਗੁਰੋਂ ਨੇ ਉਪਦੇਸ ਕੀਆ ਹੈ, ਸੋ ਜੀਵ ਸੰਸਾਰ ਕੇ ਬੰਧਨੋਂ ਸੇ (ਮੁਕਤਾ) ਛੁਟਾ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿਚ (ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੈ;ਪਦ ਅਰਥ ਸੰਸਾਰਿ = ਸੰਸਾਰ ਵਿਚ। ਜਿ = ਜਿਸ ਨੂੰ। ਗੁਰਿ = ਗੁਰੂ ਨੇ।
SikhNet (Spanish)Aquél que es instruido por el Guru es redimido; toda duda es calmada,
ਤਿਸ ਕੀ ਗਈ ਬਲਾਇ; ਮਿਟੇ ਅੰਦੇਸਿਆ ॥
tis kee gee balaae; mitte andesiaa |
Sant Singh KhalsaHe avoids disaster, and his anxiety is dispelled.
Manmohan SinghHis calamity is averted and his anxiety is obliterated.
Manmohan Singh (Punjabi)ਉਸ ਦੀ ਮੁਸੀਬਤ ਟਲ ਗਈ ਹੈ ਅਤੇ ਉਸ ਦਾ ਫਿਰਕ ਦੂਰ ਹੋ ਗਿਆ ਹੈ।
Fareedkot Teekaਤਿਸ ਕੀ ਸਭ ਬਲਾਇ, ਭਾਵ ਅਵਿਦ੍ਯਾ ਚਲੀ ਗਈ ਹੈ ਅਰੁ ਸਭ ਪ੍ਰਕਾਰ ਸੇ ਸੰਸੇ ਮਿਟ ਗਏ ਹੈਂ॥
Prof. Sahib Singhਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫ਼ਿਕਰ ਮਿਟ ਜਾਂਦੇ ਹਨ;ਪਦ ਅਰਥ ਬਲਾਇ = ਬਿਪਤਾ।
SikhNet (Spanish)su sufrimiento es erradicado y cualquiera que logra verlo es bendecido.
ਤਿਸ ਕਾ ਦਰਸਨੁ ਦੇਖਿ; ਜਗਤੁ ਨਿਹਾਲੁ ਹੋਇ ॥
tis kaa darasan dekh; jagat nihaal hoe |
Sant Singh KhalsaBeholding the blessed vision of his Darshan, the world is over-joyed.
Manmohan SinghBy beholding his sight, the word is over-joyed.
Manmohan Singh (Punjabi)ਉਸ ਦਾ ਦੀਦਾਰ ਵੇਖ ਕੇ ਸੰਸਾਰ ਪਰਮ ਪ੍ਰਸੰਨ ਹੋ ਜਾਂਦਾ ਹਾਂ।
Fareedkot Teekaਤਿਸ ਕਾ ਦਰਸਨ ਦੇਖ ਕਰ ਕੇ ਸੰਸਾਰ ਨਿਹਾਲ ਹੋਤਾ ਹੈ॥
Prof. Sahib Singhਉਸ ਦਾ ਦਰਸ਼ਨ ਕਰ ਕੇ (ਸਾਰਾ) ਜਗਤ ਨਿਹਾਲ ਹੋ ਜਾਂਦਾ ਹੈ,
SikhNet (Spanish)En la Sociedad de los Santos la suciedad del error es erradicada;
ਜਨ ਕੈ ਸੰਗਿ ਨਿਹਾਲੁ; ਪਾਪਾ ਮੈਲੁ ਧੋਇ ॥
jan kai sang nihaal; paapaa mail dhoe |
Sant Singh KhalsaIn the company of the Lord's humble servants, the world is over-joyed, and the filth of sin is washed away.
Manmohan SinghIn the society of Lord's slave, man becomes happy, and the filth of his sins is washed off.
Manmohan Singh (Punjabi)ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਬੰਦਾ ਖੁਸ਼ ਥੀ ਵੰਞਦਾ ਹੈ ਅਤੇ ਉਸ ਦੇ ਗੁਨਾਹਾਂ ਦੀ ਗੰਦਗੀ ਧੋਤੀ ਜਾਂਦੀ ਹੈ।
Fareedkot Teekaਪਰੰਤੂ ਪਰਮੇਸ੍ਵਰ ਕੇ ਦਾਸੋਂ ਕੇ ਸੰਗ ਮੇਂ ਪਾਪੋਂ ਰੂਪੀ ਮੈਲ ਧੋਕਰ ਨਿਹਾਲ, ਭਾਵ ਨਿਰਦੁਖ ਹੋਈਤਾ ਹੈ॥
Prof. Sahib Singhਉਸ ਜਨ ਦੀ ਸੰਗਤ ਵਿਚ ਜੀਵ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ;
SikhNet (Spanish)ahí uno contempla el Nombre Ambrosial del Señor,
ਅੰਮ੍ਰਿਤੁ ਸਾਚਾ ਨਾਉ; ਓਥੈ ਜਾਪੀਐ ॥
amrit saachaa naau; othai jaapeeai |
Sant Singh KhalsaThere, they meditate on the Ambrosial Nectar of the True Name.
Manmohan SinghThe ambrosial True Name is meditated upon there.
Manmohan Singh (Punjabi)ਸੁਧਾ-ਸਰੂਪ ਸੱਚਾ ਨਾਮ ਉਥੇ ਸਿਮਰਿਆ ਜਾਂਦਾ ਹੈ।
Fareedkot Teekaਉਸ ਸਾਧ ਸੰਗਤ ਮੇਂ ਹਰਿ ਕਾ ਸਚਾ ਨਾਮੁ ਅੰਮ੍ਰਿਤ ਜਪੀਤਾ ਹੈ॥
Prof. Sahib Singhਉਸ ਦੀ ਸੰਗਤ ਵਿਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ।ਪਦ ਅਰਥ ਓਥੈ = 'ਜਨ' ਦੀ ਸੰਗਤ ਵਿਚ।
SikhNet (Spanish)la mente de uno se contenta y su hambre se satisface.
ਮਨ ਕਉ ਹੋਇ ਸੰਤੋਖੁ; ਭੁਖਾ ਧ੍ਰਾਪੀਐ ॥
man kau hoe santokh; bhukhaa dhraapeeai |
Sant Singh KhalsaThe mind becomes content, and its hunger is satisfied.
Manmohan SinghThe soul acquires contentment and hunger is satiated.
Manmohan Singh (Punjabi)ਆਤਮਾਂ ਨੂੰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਭੁੱਖ ਤ੍ਰਿਪਤ ਥੀ ਵੰਞਦਾ ਹੈ।
Fareedkot Teekaਮਨ ਕੋ ਸੰਤੋਖ ਪ੍ਰਾਪਤ ਹੋਤਾ ਹੈ ਔ ਭੂਖਾ ਜੀਵ (ਧ੍ਰਾਪੀਐ) ਤ੍ਰਿਪਤਿ ਹੋ ਜਾਤਾ ਹੈ॥
Prof. Sahib Singhਤ੍ਰਿਸ਼ਨਾ ਦਾ ਮਾਰਿਆ ਬੰਦਾ ਭੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ।ਪਦ ਅਰਥ ਭੁਖਾ = ਤ੍ਰਿਸ਼ਨਾ ਦਾ ਮਾਰਿਆ ਹੋਇਆ। ਧ੍ਰਾਪੀਐ = ਰੱਜ ਜਾਂਦਾ ਹੈ।
SikhNet (Spanish)Aquél en cuyo corazón habita el Nombre del Señor, es liberado de sus amarras,
ਜਿਸੁ ਘਟਿ ਵਸਿਆ ਨਾਉ; ਤਿਸੁ ਬੰਧਨ ਕਾਟੀਐ ॥
jis ghatt vasiaa naau; tis bandhan kaatteeai |
Sant Singh KhalsaOne whose heart is filled with the Name, has his bonds cut away.
Manmohan SinghHe, in whose heart the Name abides, his fetters are cut off.
Manmohan Singh (Punjabi)ਜੀਹਦੇ ਦਿਲ ਅੰਦਰ ਨਾਮ ਵੱਸਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਜਿਸ ਕੇ ਅੰਤਸਕਰਨ ਮੇਂ ਨਾਮੁ ਬਸਾ ਹੈ ਤਿਸ ਕੇ ਸਭ ਬੰਧਨ ਕਾਟੇ ਜਾਤੇ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ ਦੇ (ਮਾਇਆ ਵਾਲੇ) ਬੰਧਨ ਕੱਟੇ ਜਾਂਦੇ ਹਨ।ਪਦ ਅਰਥ ਜਿਸੁ ਘਟਿ = ਜਿਸ ਦੇ ਹਿਰਦੇ ਵਿਚ।
SikhNet (Spanish)pero extraordinario es aquél que,
ਗੁਰ ਪਰਸਾਦਿ, ਕਿਨੈ ਵਿਰਲੈ; ਹਰਿ ਧਨੁ ਖਾਟੀਐ ॥੫॥
gur parasaad, kinai viralai; har dhan khaatteeai |5|
Sant Singh KhalsaBy Guru's Grace, some rare person earns the wealth of the Lord's Name. ||5||
Manmohan SinghIt is by Guru's grace that some rare person earns the wealth of God's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਪੁਰਸ਼ ਹੀ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਕਮਾਉਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਐਸਾ ਹਰਿ ਨਾਮੁ ਧਨੁ ਕਿਸੇ ਵਿਰਲੇ ਨੇ ਹੀ ਪਾਇਆ ਹੈ॥੫॥
Prof. Sahib Singhਪਰ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ ॥੫॥
SikhNet (Spanish)por la Gracia del Guru, gana las Riquezas del Señor. (5)