ੴ

ਸਿੱਖਬਾਣੀ · SikhBani

ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ ॥

lokan keea vaddiaaeea baisantar paagau
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 808 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਲੋਕਨ ਕੀਆ ਵਡਿਆਈਆ; ਬੈਸੰਤਰਿ ਪਾਗਉ ॥

lokan keea vaddiaaeea; baisantar paagau |

Sant Singh KhalsaThe glories of the world, I cast into the fire.
Manmohan SinghI care not (throw that into the fire) about praise by the people.
Manmohan Singh (Punjabi)ਸੰਸਾਰ ਦੀਆਂ ਸ਼ਾਨੌਕਤਾਂ, ਮੈਂ ਅੱਗ ਵਿੱਚ ਪਾਉਂਦੀ ਹਾਂ।
Fareedkot Teekaਲੋਕਾਂ ਕੀਆਂ ਵਡਿਆਈਆਂ (ਬੈਸੰਤਰਿ) ਅਗਨਿ ਬੀਚ ਪਾਵਣਾ ਕਰੋ, ਭਾਵ ਏਹ ਹੈ ਇਨ ਸੰਸਾਰੀ ਪਦਾਰਥੋਂ ਕੋ ਅਸਤ ਜਾਨ ਕਰ ਇਨ ਮੇਂ ਪ੍ਰੀਤੀ ਨ ਕਰੋ॥
Prof. Sahib Singh(ਹੇ ਭਾਈ! ਪਰਮਾਤਮਾ ਦੇ ਮਿਲਾਪ ਦੇ ਟਾਕਰੇ ਤੇ) ਲੋਕਾਂ ਵਲੋਂ ਮਿਲ ਰਹੀਆਂ ਇੱਜ਼ਤਾਂ ਨੂੰ ਤਾਂ ਮੈਂ ਅੱਗ ਵਿਚ ਪਾ ਦੇਣ ਨੂੰ ਤਿਆਰ ਹਾਂ।

ਪਦ ਅਰਥ ਕੀਆ = ਕੀਆਂ, ਦੀਆਂ। ਬੈਸੰਤਰਿ = ਅੱਗ ਵਿਚ। ਪਾਗਉ = ਪਾਗਉਂ, ਮੈਂ ਪਾ ਦਿਆਂ।

SikhNet (Spanish)Las glorias del mundo las voy a echar al fuego

ਜਿਉ ਮਿਲੈ ਪਿਆਰਾ ਆਪਨਾ; ਤੇ ਬੋਲ ਕਰਾਗਉ ॥੧॥

jiau milai piaaraa aapanaa; te bol karaagau |1|

Sant Singh KhalsaI chant those words, by which I may meet my Beloved. ||1||
Manmohan SinghI utter those words, by which my Beloved may come and meet me.
Manmohan Singh (Punjabi)ਮੈਂ ਉਹ ਬਚਨ ਬਿਲਾਸ ਕਰਦੀ ਹਾਂ, ਜਿਨ੍ਹਾਂ ਦੁਆਰਾ ਮੇਰਾ ਪ੍ਰੀਤਮ ਆ ਕੇ ਮੈਨੂੰ ਮਿਲ ਪਵੇ।
Fareedkot Teekaਜਿਸ ਪ੍ਰਕਾਰ ਕਰ ਤੁਝ ਕੋ ਅਪਨਾ ਪ੍ਰੀਤਮ ਜਾਨ ਕਰ ਇਹ ਮੇਰਾ ਮਨੁ ਤੇਰੇ ਸਰੂਪ ਮੇਂ (ਮਿਲੇ) ਅਭੇਦ ਹੋਵੈ, ਤੇ (ਬੋਲ) ਬਚਨ ਮੁਖ ਤੇ ਮੈਂ ਉਚਾਰਨ (ਕਰਾਗਉ) ਕਰੋ॥੧॥
Prof. Sahib Singh(ਦੁਨੀਆ ਦੇ ਲੋਕਾਂ ਦੀ ਖ਼ੁਸ਼ਾਮਦ ਕਰਨ ਦੇ ਥਾਂ) ਮੈਂ ਤਾਂ ਉਹੀ ਬੋਲ ਬੋਲਾਂਗਾ, ਜਿਨ੍ਹਾਂ ਦਾ ਸਦਕਾ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲ ਪਏ ॥੧॥

ਪਦ ਅਰਥ ਤੇ = {ਬਹੁ-ਵਚਨ} ਉਹ। ਕਰਾਗਉ = ਕਰਾਗਉਂ, ਮੈਂ ਕਰਾਂਗਾ ॥੧॥

SikhNet (Spanish)y lo que sea que mi Amor hable a través de mí, Eso es lo que voy a recitar. (1)

ਜਉ ਪ੍ਰਭ ਜੀਉ ਦਇਆਲ ਹੋਇ; ਤਉ ਭਗਤੀ ਲਾਗਉ ॥

jau prabh jeeo deaal hoe; tau bhagatee laagau |

Sant Singh KhalsaWhen God becomes Merciful, then He enjoins me to His devotional service.
Manmohan SinghWhen the Sire Master becomes merciful, then apply I myself, to His service.
Manmohan Singh (Punjabi)ਜਦ ਮਹਾਰਾਜ ਮਾਲਕ, ਮਿਹਰਬਾਨ ਹੋ ਜਾਂਦਾ ਹੈ ਤਦ ਮੈਂ ਉਸ ਦੀ ਟਹਿਲ ਸੇਵਾ ਅੰਦਰ ਜੁੜਦਾ ਹਾਂ।
Fareedkot Teekaਜੋ ਹੇ ਪ੍ਰਭ ਜੀ! ਤੂੰ ਆਪ ਹੀ ਦਯਾਲੂ ਹੋਵੈ ਤਬ ਮੈਂ ਤੇਰੀ ਭਗਤੀ ਵਿਖੇ ਲਾਗਣਾ ਕਰੋ॥
Prof. Sahib Singhਹੇ ਭਾਈ! ਜਦੋਂ ਪ੍ਰਭੂ ਜੀ ਮੇਰੇ ਉਤੇ ਦਇਆਵਾਨ ਹੋਣ, ਤਦੋਂ ਹੀ ਮੈਂ ਉਸ ਦੀ ਭਗਤੀ ਵਿਚ ਲੱਗ ਸਕਦਾ ਹਾਂ।

ਪਦ ਅਰਥ ਜਉ = ਜਦੋਂ। ਲਾਗਊ = ਲਾਗਉਂ, ਮੈਂ ਲੱਗਦਾ ਹਾਂ।

SikhNet (Spanish)Si el Señor tiene Compasión de mi Alma, me voy a dedicar a Su Alabanza,

ਲਪਟਿ ਰਹਿਓ ਮਨੁ ਬਾਸਨਾ; ਗੁਰ ਮਿਲਿ. ਇਹ ਤਿਆਗਉ ॥੧॥ ਰਹਾਉ ॥

lapatt rahio man baasanaa; gur mil. ih tiaagau |1| rahaau |

Sant Singh KhalsaMy mind clings to worldly desires; meeting with the Guru, I have renounced them. ||1||Pause||
Manmohan SinghMy soul is clinging to the worldly desires. Meeting with the Guru, I have shed them all. Pause.
Manmohan Singh (Punjabi)ਮੇਰੀ ਆਤਮਾ ਸੰਸਾਰੀ ਖਹਿਸ਼ਾਂ ਨਾਲ ਚਿਮੜੀ ਹੋਈ ਹੈ। ਗੁਰਾਂ ਨਾਲ ਮਿਲ ਕੇ ਮੈਂ ਇਨ੍ਹਾਂ ਸਾਰੀਆਂ ਨੂੰ ਛੱਡ ਦਿੱਤਾ ਹੈ। ਠਹਿਰਾਉ।
Fareedkot Teekaਇਹ ਜੋ ਅਨੇਕ ਵਾਸਨਾ ਸੇ ਮਨ ਲਪਟਿ ਰਹਾ ਹੈ, ਸੋ ਸਤਿਗੁਰਾਂ ਕੌ ਮਿਲਿ ਕਰ ਇਨਾਂ ਵਾਸਨਾਂ ਕੋ ਤਿਆਗਨ ਕਰੋ॥੧॥ ਰਹਾਉ ॥
Prof. Sahib Singhਇਹ ਮਨ (ਸੰਸਾਰਕ ਪਦਾਰਥਾਂ ਦੀਆਂ) ਵਾਸਨਾਂ ਵਿਚ ਫਸਿਆ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਇਹ ਵਾਸ਼ਨਾਂ ਛੱਡੀਆਂ ਜਾ ਸਕਦੀਆਂ ਹਨ (ਮੈਂ ਛੱਡ ਸਕਦਾ ਹਾਂ) ॥੧॥ ਰਹਾਉ ॥

ਪਦ ਅਰਥ ਲਪਟਿ ਰਹਿਓ = ਚੰਬੜ ਰਿਹਾ ਹੈ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਇਹ = ਇਹ ਵਾਸਨਾ। ਤਿਆਗਉਂ = ਮੈਂ ਤਿਆਗ ਦਿਆਂਗਾ ॥੧॥ ਰਹਾਉ ॥

SikhNet (Spanish)y ese deseo, al que mi mente está apegada ahora, lo voy a desechar cuando encuentre al Guru. (1-Pausa)

ਕਰਉ ਬੇਨਤੀ ਅਤਿ ਘਨੀ; ਇਹੁ ਜੀਉ ਹੋਮਾਗਉ ॥

krau benatee at ghanee; ihu jeeo homaagau |

Sant Singh KhalsaI pray with intense devotion, and offer this soul to Him.
Manmohan SinghVery greatly implore I my Love and offer this soul of mine unto Him.
Manmohan Singh (Punjabi)ਆਪਣੇ ਪ੍ਰੀਤਮ ਅੱਗੇ ਮੈਂ ਬਹੁਤ ਹੀ ਜ਼ਿਆਦਾ ਪ੍ਰਾਰਥਨਾਂ ਕਰਦੀ ਹਾਂ ਤੇ ਆਪਣੀ ਇਹ ਆਤਮਾ ਉਸ ਨੂੰ ਭੇਟਾ ਕਰਦੀ ਹਾਂ।
Fareedkot Teekaਪੁਨ: ਤੇਰੇ ਆਗੇ ਵਾ ਤਿਸ ਸਤਿਗੁਰ ਸੰਤ ਆਗੇ ਅਤਿਸੈ ਕਰ ਕੇ ਪ੍ਰੇਮ ਸੇ (ਘਨੀ) ਬਹੁਤ ਬੇਨਤੀ ਕਰੋ, ਔਰ ਇਸ ਜੀਵ ਭਾਵ ਕੋ ਤਿਸ ਬ੍ਰਹਮ ਅਗਨੀ ਵਿਖੇ (ਹੋਮਾਗਉ) ਹੋਮ ਕਰ ਦੇਵੋ॥
Prof. Sahib Singh(ਹੇ ਭਾਈ! ਪ੍ਰਭੂ ਦੇ ਦਰ ਤੇ) ਮੈਂ ਬੜੀ ਅਧੀਨਗੀ ਨਾਲ ਅਰਦਾਸਾਂ ਕਰਾਂਗਾ, ਆਪਣੀ ਇਹ ਜਿੰਦ ਭੀ ਕੁਰਬਾਨ ਕਰ ਦਿਆਂਗਾ।

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ। ਅਤਿ ਘਨੀ = ਬਹੁਤ ਵਧੀਕ। ਜੀਉ = ਜਿੰਦ। ਹੋਮਾਗਉ = ਹੋਮਾਗਉਂ, ਮੈਂ ਵਾਰ ਦਿਆਂਗਾ।

SikhNet (Spanish)Voy a rezarle con toda humildad y ofrecer mi mente al fuego.

ਅਰਥ ਆਨ ਸਭਿ ਵਾਰਿਆ; ਪ੍ਰਿਅ ਨਿਮਖ ਸੋਹਾਗਉ ॥੨॥

arath aan sabh vaariaa; pria nimakh sohaagau |2|

Sant Singh KhalsaI would sacrifice all other riches, for a moment's union with my Beloved. ||2||
Manmohan SinghFor a moment's union with my love, I sacrifice all other riches.
Manmohan Singh (Punjabi)ਆਪਣੇ ਦਿਲਦਾਰ ਦੇ ਇਕ ਮੁਹਤ ਦੇ ਮਿਲਾਪ ਦੀ ਖਾਤਰ ਮੈਂ ਹੋਰ ਸਾਰੇ ਪਦਾਰਥ ਕੁਰਬਾਨ ਕਰਦੀ ਹਾਂ।
Fareedkot Teeka(ਅਰਥ) ਯਤਨ ਆਦੀ (ਆਨ) ਔਰ ਮਨ ਭੀ ਸੰਪੂਰਨ ਹੇ (ਪ੍ਰਿਅ) ਪਤੀ ਵਾਹਿਗੁਰੂ! ਤੇਰੇ ਨਿਮਖ ਮਾਤ੍ਰ ਸੁਹਾਗ ਕੇ ਸੁਖ ਤੇ ਵਾਰਨੇ ਕਰ ਦੀਆ ਹੈ॥੨॥
Prof. Sahib Singhਪਿਆਰੇ ਦੇ ਇਕ ਪਲ ਭਰ ਦੇ ਮਿਲਾਪ ਦੇ ਆਨੰਦ ਦੇ ਵੱਟੇ ਵਿਚ ਮੈਂ (ਦੁਨੀਆ ਦੇ) ਸਾਰੇ ਪਦਾਰਥ ਸਦਕੇ ਕਰ ਦਿਆਂਗਾ ॥੨॥

ਪਦ ਅਰਥ ਅਰਥ ਆਨ = ਹੋਰ (ਸਾਰੇ) ਪਦਾਰਥ। ਸਭਿ = ਸਾਰੇ। ਵਾਰਿਆ = ਕੁਰਬਾਨ ਕੀਤੇ। ਪ੍ਰਿਅ ਸੁਹਾਗਉ = ਪਿਆਰੇ ਦੇ ਸੁਹਾਗ ਤੋਂ, ਪਿਆਰੇ ਦੇ ਮਿਲਾਪ ਦੇ ਆਨੰਦ ਤੋਂ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ ॥੨॥

SikhNet (Spanish)Todas mis riquezas las voy a hacer a un lado, si puedo ser de mi Esposo aunque sea por un momento. (2)

ਪੰਚ. ਸੰਗੁ ਗੁਰ ਤੇ ਛੁਟੇ; ਦੋਖ ਅਰੁ ਰਾਗਉ ॥

panch. sang gur te chhutte; dokh ar raagau |

Sant Singh KhalsaThrough the Guru, I am rid of the five villains, as well as emotional love and hate.
Manmohan SinghThrough the Guru, I am rid of the society of the five sins, as also of hate and love.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਪੰਜੇ ਪਾਪਾਂ ਅਤੇ ਘਿਰਣਾ ਤੇ ਮੌਹ ਦੀ ਸੰਗਤ ਤੋਂ ਖਲਾਸੀ ਪਾ ਗਈ ਹਾਂ।
Fareedkot Teekaਗੁਰੋਂ ਕੇ ਬਚਨੋਂ ਦ੍ਵਾਰਾ ਕਾਮ ਕ੍ਰੋਧ ਆਦੀ ਪੰਚੋਂ ਕਾ ਸੰਗ ਔਰ ਰਾਗ ਦ੍ਵੈਖ੍ਯਾਦੀ ਵਿਕਾਰ ਸਭ ਛੂਟੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰੋਂ ਕਾਮਾਦਿਕ) ਪੰਜਾਂ ਦਾ ਸਾਥ ਮੁੱਕ ਗਿਆ ਹੈ, (ਮੇਰੇ ਅੰਦਰੋਂ) ਦ੍ਵੈਖ ਅਤੇ ਮੋਹ ਦੂਰ ਹੋ ਗਏ ਹਨ।

ਪਦ ਅਰਥ ਪੰਚ ਸੰਗ = (ਕਾਮਾਦਿਕ) ਪੰਜਾਂ ਦਾ ਸਾਥ। ਤੇ = ਤੋਂ, ਦੀ ਰਾਹੀਂ। ਛੁਟੇ = ਦੂਰ ਹੁੰਦਾ ਹੈ। ਦੋਖ = ਦ੍ਵੈਖ। ਰਾਗਉ = ਰਾਗ, ਮੋਹ। ਅਰੁ = ਅਤੇ {ਲਫ਼ਜ਼ 'ਅਰਿ' ਅਤੇ 'ਅਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।

SikhNet (Spanish)Voy a desechar mis cinco deseos por la Gracia del Guru y también mi odio,

ਰਿਦੈ ਪ੍ਰਗਾਸੁ ਪ੍ਰਗਟ ਭਇਆ; ਨਿਸਿ ਬਾਸੁਰ ਜਾਗਉ ॥੩॥

ridai pragaas pragatt bheaa; nis baasur jaagau |3|

Sant Singh KhalsaMy heart is illumined, and the Lord has become manifest; night and day, I remain awake and aware. ||3||
Manmohan SinghWithin my illumined mind the Lord has become manifest and night and day I keep awake.
Manmohan Singh (Punjabi)ਮੇਰੇ ਪ੍ਰਕਾਸ਼ਵਾਨ ਹਿਰਦੇ ਅੰਦਰ ਪ੍ਰਭੂ ਜਾਹਰ ਹੋ ਗਿਆ ਹੈ ਅਤੇ ਰਾਤ ਦਿਨ ਮੈਂ ਜਾਗਦੀ ਰਹਿੰਦੀ ਹਾਂ।
Fareedkot Teekaਤਾਂ ਤੇ ਰਿਦੇ ਮੇਂ ਅਗਿਆਨ ਰੂਪ ਦੀਪਕ ਕੇ ਪ੍ਰਗਾਸ ਤੇ ਤੇਰਾ ਸਰੂਪ (ਪ੍ਰਗਟ) ਪ੍ਰਤੱਖ ਹੋਤਾ ਭਯਾ ਹੈ। ਜਿਸ ਤੇ ਅਬ ਮੈਂ ਸਦਾ ਅਪਨੇ ਸਰੂਪ ਜਾਗ੍ਰਤ ਮੇਂ ਦਿਨ ਰਾਤ ਜਾਗਦਾ ਰਹਿਤਾ ਹੂੰ॥੩॥
Prof. Sahib Singhਮੇਰੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਗਿਆ ਹੈ, ਹੁਣ ਮੈਂ (ਕਾਮਾਦਿਕਾਂ ਦੇ ਹੱਲੇ ਵੱਲੋਂ) ਰਾਤ ਦਿਨ ਸੁਚੇਤ ਰਹਿੰਦਾ ਹਾਂ ॥੩॥

ਪਦ ਅਰਥ ਰਿਦੈ = ਹਿਰਦੇ ਵਿਚ। ਪ੍ਰਗਾਸੁ = ਚਾਨਣ, ਸਹੀ ਜੀਵਨ ਦਾ ਚਾਨਣ। ਨਿਸਿ = ਰਾਤ। ਬਾਸੁਰ = ਦਿਨ। ਜਾਗਉ = ਜਾਗਉਂ, ਮੈਂ ਜਾਗਦਾ ਹਾਂ, ਮੈਂ (ਕਾਮਾਦਿਕ ਦੇ ਰੌਲੇ ਤੋਂ) ਸੁਚੇਤ ਰਹਿੰਦਾ ਹਾਂ ॥੩॥

SikhNet (Spanish)y noche y día voy a conservar mi corazón iluminado y despierto en Su Presencia. (3)

ਸਰਣਿ ਸੋਹਾਗਨਿ ਆਇਆ; ਜਿਸੁ ਮਸਤਕਿ ਭਾਗਉ ॥

saran sohaagan aaeaa; jis masatak bhaagau |

Sant Singh KhalsaThe blessed soul-bride seeks His Sanctuary; her destiny is recorded on her forehead.
Manmohan SinghShe alone seeks the Lord's refuge as His true bride who has good fortune recorded on her forehead.
Manmohan Singh (Punjabi)ਕੇਵਲ ਉਹ ਹੀ ਪ੍ਰਭੂ ਦੀ ਸੱਚੀ ਪਤਨੀ ਵੱਜੋਂ ਉਸ ਦੀ ਪਨਾਹ ਲੋੜਦੀ ਹੈ, ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ।
Fareedkot Teekaਹੇ ਸ੍ਵਾਮੀ! ਤੇਰੀਆਂ (ਸੋਹਾਗਨਿ) ਸੰਤ ਜਨ ਗਿਆਨਵਾਨੋਂ ਕੀ ਸਰਨ ਵਿਖੇ ਸੋ ਆਇਆ ਹੈ, ਜਿਸ ਕੇ ਮਸਤਕਿ ਮੇਂ ਪੂਰਨ ਭਾਗ ਹੋਵੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ, ਉਹ ਸੁਹਾਗਣ ਇਸਤ੍ਰੀ ਵਾਂਗ (ਗੁਰੂ ਦੀ) ਸਰਨ ਪੈਂਦਾ ਹੈ।

ਪਦ ਅਰਥ ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ। ਭਾਗਉ = ਚੰਗਾ ਭਾਗ, ਚੰਗੀ ਕਿਸਮਤ।

SikhNet (Spanish)Sólo aquél que lo tiene así escrito en su Destino, busca el Refugio de su Señor para entrar como Su esposa, y cuando lo hace,

ਕਹੁ ਨਾਨਕ. ਤਿਨਿ ਪਾਇਆ; ਤਨੁ ਮਨੁ ਸੀਤਲਾਗਉ ॥੪॥੨॥੩੨॥

kahu naanak. tin paaeaa; tan man seetalaagau |4|2|32|

Sant Singh KhalsaSays Nanak, she obtains her Husband Lord; her body and mind are cooled and soothed. ||4||2||32||
Manmohan SinghSays Nanak, like this, she attains to her Spouse and her body and soul are pacified.
Manmohan Singh (Punjabi)ਗੁਰੂ ਜੀ ਆਖਦੇ ਹਨ, ਇਸ ਤਰ੍ਹਾਂ ਉਹ ਆਪਣੇ ਪਤੀ ਨੂੰ ਪਾ ਲੈਂਦੀ ਹੈ ਅਤੇ ਉਸ ਦੀ ਦੇਹ ਅਤੇ ਆਤਮਾ ਸ਼ਾਂਤ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਗੁਰਮੁਖੋਂ ਨੇ ਹੀ ਤੇਰੇ ਸਰੂਪ ਕੋ ਪਾਯਾ ਹੈ ਔਰ ਆਤਮ ਸਰੂਪ ਮੇਂ ਲਾਗ ਕਰ ਕੇ ਤਿਨ ਕੇ ਮਨ ਤਨ ਸਭੀ ਸੀਤਲ ਹੋ ਜਾਤੇ ਭਏ ਹੈ॥੪॥੨॥੩੨॥☬ਪੁਨਾ: ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਉਸ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਮਨ ਉਸ ਦਾ ਸਰੀਰ (ਕਾਮਾਦਿਕਾਂ ਵਲੋਂ ਖ਼ਲਾਸੀ ਪ੍ਰਾਪਤ ਕਰ ਕੇ) ਠੰਢਾ-ਠਾਰ ਹੋ ਜਾਂਦਾ ਹੈ ॥੪॥੨॥੩੨॥

ਪਦ ਅਰਥ ਤਿਨਿ = ਉਸ ਨੇ। ਸੀਤਲਾਗਉ = ਸੀਤਲ, ਠੰਢਾ-ਠਾਰ ॥੪॥੨॥੩੨॥

SikhNet (Spanish)oh, dice Nanak, encuentra a su Señor y su cuerpo y mente son refrescados.(4-2-32)
Answers quote the Granth verbatim with Ang citations. AI commentary is not Gurbani and not a religious ruling.