ੴ

ਸਿੱਖਬਾਣੀ · SikhBani

ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥

laal rang tis kau lagaa jis ke vaddabhaagaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 808, 809 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 | Ang 808

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਲਾਲ ਰੰਗੁ ਤਿਸ ਕਉ ਲਗਾ; ਜਿਸ ਕੇ ਵਡਭਾਗਾ ॥

laal rang tis kau lagaa; jis ke vaddabhaagaa | Ang 808

Sant Singh KhalsaOne is dyed in the color of the Lord's Love, by great good fortune.
Manmohan SinghHe, who is exceedingly fortunate is dyed with Beloved's love.
Manmohan Singh (Punjabi)ਜੋ ਪਰਮ ਚੰਗੇ ਨਸੀਬਾਂ ਵਾਲਾ ਹੈ, ਉਹ ਹੀ ਪ੍ਰੀਤਮ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।
Fareedkot Teekaਹੇ ਮੇਰੇ (ਲਾਲ) ਪਿਆਰੇ! ਵਾ ਪ੍ਰੇਮ ਕਾ ਰੰਗੁ ਕਵੀ ਲਾਲ ਲਿਖਤੇ ਹੈਂ। ਜਿਸ ਕੇ ਵੱਡੇ ਭਾਗ ਹੈਂ ਤਿਸ ਕੌ ਐਸਾ ਤੇਰੇ ਪ੍ਰੇਮ ਕਾ ਰੰਗੁ ਲਾਗਤਾ ਭਇਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ, ਉਸ ਦੇ ਹੀ ਮਨ ਨੂੰ ਪ੍ਰਭੂ-ਪਿਆਰ ਦਾ ਗੂੜ੍ਹਾ ਲਾਲ ਰੰਗ ਚੜ੍ਹਦਾ ਹੈ।

ਪਦ ਅਰਥ ਲਾਲ ਰੰਗੁ = {ਲਾਲ ਰੰਗ ਸੁਹਾਗ ਦੀ ਨਿਸ਼ਾਨੀ ਹੈ। ਨਵੀਂ ਵਿਆਹੀ ਸੁਹਾਗਣ ਪਹਿਲਾਂ ਪਹਿਲਾਂ ਲਾਲ ਕੱਪੜੇ ਪਹਿਨਦੀ ਹੈ} ਸੁਹਾਗਣਾਂ ਵਾਲਾ ਗੂੜ੍ਹਾ ਪ੍ਰੇਮ ਰੰਗ। ਤਿਸ ਕਉ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}। ਜਿਸ ਕੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}।

SikhNet (Spanish)Sólo aquél que tiene una gran fortuna

ਮੈਲਾ ਕਦੇ. ਨ ਹੋਵਈ; ਨਹ ਲਾਗੈ. ਦਾਗਾ ॥੧॥

mailaa kade. na hovee; neh laagai. daagaa |1| Ang 808

Sant Singh KhalsaThis color is never muddied; no stain ever sticks to it. ||1||
Manmohan SinghThis day goes not dirty ever, nor sustains it any stain.
Manmohan Singh (Punjabi)ਇਹ ਰੰਗ ਕਦੇ ਭੀ ਗੰਦਾ ਨਹੀਂ ਹੁੰਦਾ, ਨਾਂ ਹੀ ਇਸ ਨੂੰ ਕੋਈ ਧੱਬਾ ਲੱਗਦਾ ਹੈ।
Fareedkot Teekaਪੁਨਾ ਤਿਨ ਕਾ ਚਿਤ ਕਾਮਾਦਕੋਂ ਕਰ ਵਾ ਹੰਤਾ ਮਮਤਾ ਕਰ ਕੇ ਮਲੀਨ ਕਬੀ ਨਹੀਂ ਹੋਤਾ। ਔਰ ਉਨ ਕੋ ਕਿਸੀ ਕਰਮ ਕਾ (ਦਾਗਾ) ਕਲੰਕ ਭੀ ਨਹੀਂ ਲਾਗਤਾ ਹੈ। ਭਾਵ ਯਹਿ ਹੈ ਕਿ ਜੋ ਤੇਰੇ ਸੂਰਪ ਮੇਂ ਗਿਆਨਵਾਨ ਅਭੇਦ ਹੂਏ ਹੈਂ, ਸੋ ਸੁਭ ਅਸੁਭ ਕਰਮੋਂ ਕੇ ਫਲ ਕੇ ਭਾਗੀ ਕਦਾਚਿਤ ਨਹੀਂ ਹੋਤੇ ਹੈਂ॥੧॥
Prof. Sahib Singhਇਹ ਰੰਗ ਐਸਾ ਹੈ ਕਿ ਇਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਇਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ ॥੧॥

ਪਦ ਅਰਥ ਨ ਹੋਵਈ = ਨ ਹੋਵਏ, ਨ ਹੋਵੈ, ਨਹੀਂ ਹੁੰਦਾ। ਦਾਗਾ = (ਵਿਕਾਰਾਂ ਦਾ) ਦਾਗ਼ ॥੧॥

SikhNet (Spanish)es teñido con el Color del Señor; su Alma entonces no se mancha más.(1)

ਪ੍ਰਭੁ ਪਾਇਆ ਸੁਖਦਾਈਆ; ਮਿਲਿਆ ਸੁਖ ਭਾਇ ॥

prabh paaeaa sukhadaaeea; miliaa sukh bhaae | Ang 808

Sant Singh KhalsaHe finds God, the Giver of peace, with feelings of joy.
Manmohan SinghHe attains to his peace-giving Lord and automatically meets with Him.
Manmohan Singh (Punjabi)ਉਹ ਆਪਣੇ ਆਰਾਮ ਦੇਣਦਾਰ ਸਾਹਿਬ ਨੂੰ ਪਾ ਲੈਂਦਾ ਹੈ ਅਤੇ ਸੁਭਾਵਕ ਹੀ ਉਸ ਦੇ ਨਾਲ ਮਿਲ ਜਾਂਦਾ ਹੈ।
Fareedkot Teekaਹੇ ਸੁਖਦਾਯਕ ਪ੍ਰਭੂ! ਜਿਨ ਕੋ ਸੁਖੈਨ ਪੂਰਾ ਸਤਿਗੁਰੂ ਆਨ ਮਿਲਿਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ (ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਲੱਭ ਲਿਆ, ਜਿਸ ਮਨੁੱਖ ਨੂੰ ਆਤਮਕ ਆਨੰਦ ਅਤੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਮਿਲ ਪਿਆ,

ਪਦ ਅਰਥ ਸੁਖਦਾਈਆ = ਸੁਖ ਦੇਣ ਵਾਲਾ। ਸੁਖ ਭਾਇ = ਸੁਖ ਦੇ ਭਾਵ ਨਾਲ, ਆਤਮਕ ਆਨੰਦ ਦੀ ਰਾਹੀਂ।

SikhNet (Spanish)Obtiene entonces, y de forma espontánea, a su Señor, Dador de Éxtasis,

ਸਹਜਿ ਸਮਾਨਾ ਭੀਤਰੇ; ਛੋਡਿਆ. ਨਹ ਜਾਇ ॥੧॥ ਰਹਾਉ ॥

sehaj samaanaa bheetare; chhoddiaa. neh jaae |1| rahaau | Ang 808

Sant Singh KhalsaThe Celestial Lord blends into his soul, and he can never leave Him. ||1||Pause||
Manmohan SinghThe Lord sinks into his soul and then he can leave Him not. Pause.
Manmohan Singh (Punjabi)ਸਾਹਿਬ ਉਸ ਦੀ ਆਤਮਾ ਅੰਦਰ ਰਮ ਜਾਂਦਾ ਹੈ ਅਤੇ ਤਦ ਉਹ ਉਸ ਨੂੰ ਛੱਡ ਨਹੀਂ ਸਕਦਾ। ਠਹਿਰਾਉ।
Fareedkot Teekaਤਿਨੋਂ ਕਾ ਮਨੁ (ਸਹਜਿ ਸਮਾਨਾ ਭੀਤਰੇ) ਸੁਭਾਵਕ ਹੀ ਤੇਰੇ ਸਰੂਪ ਮੇਂ ਸਮਾਇ ਗ੍ਯਾ ਹੈ, ਔਰ ਤਿਨ ਸੇ ਤੇਰੇ ਮਿਲਾਪ ਕਾ ਅਨੰਦ ਖਿਨ ਮਾਤ੍ਰ ਭੀ ਛੋਡਿਆ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਉਹ (ਸਦਾ) ਅੰਦਰੋਂ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, (ਉਸ ਨੂੰ ਇਤਨਾ ਰਸ ਆਉਂਦਾ ਹੈ ਕਿ ਫਿਰ ਉਹ ਉਸ ਨੂੰ) ਛੱਡ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਭੀਤਰੇ = ਹਿਰਦੇ ਵਿਚ, ਅੰਦਰ ਹੀ ॥੧॥ ਰਹਾਉ ॥

SikhNet (Spanish)y en total Paz el Señor se hunde en su Alma y entonces no Lo abandona más. (1-Pausa)

ਜਰਾ ਮਰਾ. ਨਹ ਵਿਆਪਈ; ਫਿਰਿ ਦੂਖੁ. ਨ ਪਾਇਆ ॥

jaraa maraa. neh viaapee; fir dookh. na paaeaa | Ang 808

Sant Singh KhalsaOld age and death cannot touch him, and he shall not suffer pain again.
Manmohan SinghOld age and death can touch him not and he suffers not agony again.
Manmohan Singh (Punjabi)ਬੁਢੇਪਾ ਤੇ ਮੌਤ ਉਸ ਨੂੰ ਪੋਹ ਨਹੀਂ ਸਕਦੇ ਅਤੇ ਉਹ ਮੁੜ ਕੇ ਤਕਲੀਫ ਨਹੀਂ ਉਠਾਉਂਦਾ।
Fareedkot Teekaਤਿਸ ਕੋ (ਜਰਾ) ਬ੍ਰਿਧ ਅਵਸਥਾ ਔ (ਮਰਾ) ਮਰਨ ਆਦੀ ਖਟਿ ਵਿਕਾਰੋਂ ਕਾ ਵਖੇਪ ਕੋਈ ਨਹੀਂ ਵਿਆਪਤਾ, ਤਿਸ ਨੇ ਕੋਈ ਔਰੁ ਦੁਖੁ ਭੀ ਨਹੀਂ ਪਾਇਆ ਹੈ॥
Prof. Sahib Singhਹੇ ਭਾਈ! ਉਸ ਦੀ ਇਸ ਆਤਮਕ ਉੱਚਤਾ ਨੂੰ ਕਦੇ ਬੁਢੇਪਾ ਨਹੀਂ ਆਉਂਦਾ, ਕਦੇ ਮੌਤ ਨਹੀਂ ਆਉਂਦੀ, ਉਸ ਨੂੰ ਫਿਰ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਜਰਾ = ਬੁਢੇਪਾ। ਮਰਾ = ਮੌਤ, ਆਤਮਕ ਮੌਤ। ਨਹ ਵਿਆਪਈ = ਜ਼ੋਰ ਨਹੀਂ ਪਾ ਸਕਦਾ।

SikhNet (Spanish)La muerte no lo aflige, ni la vejez, ni el dolor lo perjudican;

ਪੀ ਅੰਮ੍ਰਿਤੁ ਆਘਾਨਿਆ; ਗੁਰਿ. ਅਮਰੁ ਕਰਾਇਆ ॥੨॥

pee amrit aaghaaniaa; gur. amar karaaeaa |2| Ang 808

Sant Singh KhalsaDrinking in the Ambrosial Nectar, he is satisfied; the Guru makes him immortal. ||2||
Manmohan SinghQuaffing the Lord's Nectar he is sated and the Guru makes him eternal.
Manmohan Singh (Punjabi)ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰ ਕੇ ਉਹ ਤ੍ਰਿਪਤ ਹੋ ਜਾਂਦਾ ਹੈ। ਅਤੇ ਗੁਰੂ ਜੀ ਉਸ ਨੂੰ ਅਬਿਨਾਸੀ ਕਰ ਦਿੰਦੇ ਹਨ।
Fareedkot Teekaਨਾਮ ਰੂਪੀ ਅੰਮ੍ਰਿਤ ਕੋ ਪਾਨ ਕਰ ਕੇ ਸੋ ਜਨੁ (ਆਘਾਨਿਆ) ਤ੍ਰਿਪਤ ਹੋ ਗਯਾ ਹੈ। ਸਤਿਗੁਰਾਂ ਨੇ ਉਪਦੇਸ ਕਰ ਕੇ ਤਿਸ ਕੋ (ਅਮਰ) ਜਨਮ ਮਰਣ ਤੇ ਰਹਿਤ ਕਰਾਇਆ ਹੈ॥੨॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਅਟੱਲ ਆਤਮਕ ਜੀਵਨ ਦੇ ਦਿੱਤਾ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦਾ ਹੈ ॥੨॥

ਪਦ ਅਰਥ ਪੀ = ਪੀ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਆਘਾਨਿਆ = ਰੱਜ ਜਾਂਦਾ ਹੈ। ਗੁਰਿ = ਗੁਰੂ ਨੇ। ਅਮਰ = ਅਟੱਲ ਆਤਮਕ ਜੀਵਨ ਦਾ ਮਾਲਕ ॥੨॥

SikhNet (Spanish)bebiendo de la Esencia del Señor, él es saciado y se vuelve Eterno por la Gracia del Guru. (2)

ਸੋ ਜਾਨੈ ਜਿਨਿ ਚਾਖਿਆ; ਹਰਿ ਨਾਮੁ ਅਮੋਲਾ ॥

so jaanai jin chaakhiaa; har naam amolaa | Ang 808

Sant Singh KhalsaHe alone knows its taste, who tastes the Priceless Name of the Lord.
Manmohan SinghHe alone, who tastes the invaluable Name of God, knows its relish.
Manmohan Singh (Punjabi)ਕੇਵਲ ਉਹ ਹੀ ਜੋ ਅਮੋਲਕ ਨਾਮ ਨੂੰ ਚੱਖਦਾ ਹੈ, ਇਸ ਦੇ ਸੁਆਦ ਨੂੰ ਜਾਣਦਾ ਹੈ।
Fareedkot Teekaਐਸਾ ਅਮੋਲਕ ਹਰਿ ਨਾਮ ਅੰਮ੍ਰਿਤ ਰਸ ਜਿਨੋਂ ਨੇ ਸਤਿਗੁਰਾਂ ਤੇ ਲੇ ਕਰ ਚਾਖਿਆ, ਭਾਵ ਜਪਾ ਹੈ, ਸੋਈ ਜਨ ਇਸ ਤੇਰੇ ਨਾਮ ਰਸ ਕੋ ਜਾਨਤੇ ਹੈਂ॥
Prof. Sahib Singhਹੇ ਭਾਈ! ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜਿਸ ਨੇ ਕਦੇ ਚੱਖ ਵੇਖਿਆ ਹੈ। ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ।

ਪਦ ਅਰਥ ਜਿਨਿ = ਜਿਸ ਨੇ। ਅਮੋਲਾ = ਜੋ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ।

SikhNet (Spanish)Así conoce el Verdadero Sabor del Nombre Invaluable del Señor;

ਕੀਮਤਿ ਕਹੀ. ਨ ਜਾਈਐ; ਕਿਆ ਕਹਿ ਮੁਖਿ ਬੋਲਾ ॥੩॥

keemat kahee. na jaaeeai; kiaa keh mukh bolaa |3| Ang 808

Sant Singh KhalsaIts value cannot be estimated; what can I say with my mouth? ||3||
Manmohan SinghIts worth can be evaluated not. What shall I say and utter with my mouth?
Manmohan Singh (Punjabi)ਇਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ਮੈਂ ਆਪਣੇ ਮੂੰਹ ਤੋਂ ਕੀ ਆਖਾਂ ਤੇ ਉਚਾਰਨ ਕਰਾਂ?
Fareedkot Teekaਤਿਸ ਤੇਰੇ ਨਾਮ ਅੰਮ੍ਰਿਤ ਰਸ ਕੀ ਕੀਮਤਿ ਕਹੀ ਨਹੀਂ ਜਾਤੀ ਹੈ, ਮੈਂ ਕਿਆ ਮੁਖੋਂ ਕਹਿ ਕਰ ਕੇ ਤਿਸ ਕੇ ਜਸ ਕੋ ਬੋਲੂੰ॥੩॥
Prof. Sahib Singhਹੇ ਭਾਈ! ਹਰਿ-ਨਾਮ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਮੈਂ ਕੀਹ ਆਖ ਕੇ ਮੂੰਹੋਂ (ਇਸ ਦਾ ਮੁੱਲ) ਦੱਸਾਂ? ॥੩॥

ਪਦ ਅਰਥ ਕਿਆ ਕਹਿ = ਕੀਹ ਆਖ ਕੇ? ਮੁਖਿ = ਮੂੰਹੋਂ। ਬੋਲਾ = ਬੋਲਾਂ, ਮੈਂ ਬੋਲਾਂ ॥੩॥

SikhNet (Spanish)oh, uno no se puede imaginar el Valor de tal Estado de Conciencia. Entonces, ¿qué podría decir o recitar? (3)

ਸਫਲ ਦਰਸੁ ਤੇਰਾ ਪਾਰਬ੍ਰਹਮ; ਗੁਣ ਨਿਧਿ ਤੇਰੀ ਬਾਣੀ ॥

safal daras teraa paarabraham; gun nidh teree baanee | Ang 808

Sant Singh KhalsaFruitful is the Blessed Vision of Your Darshan, O Supreme Lord God. The Word of Your Bani is the treasure of virtue.
Manmohan SinghFruitful is Thine sight, O supreme Lord and treasure of virtues is Thy Gurbani.
Manmohan Singh (Punjabi)ਫਲਦਾਇਕ ਹੈ ਤੇਰਾ ਦਰਸ਼ਨ, ਹੇ ਸ਼ਰੋਮਣੀ ਸਾਹਿਬ! ਅਤੇ ਨੇਕੀਆਂ ਦਾ ਖਜਾਨਾਂ ਹੈ ਤੇਰੀ ਗੁਰਬਾਣੀ!
Fareedkot Teekaਤਾਂ ਤੇ ਹੇ ਪਾਰਬ੍ਰਹਮ! ਤੇਰਾ ਦਰਸਨ ਸਫਲ ਰੂਪ ਹੈ ਔ ਗੁਣਾਂ ਕਾ ਸਮੁੰਦਰ ਤੇਰੀ ਬੇਦ ਰੂਪ ਬਾਣੀ ਹੈ॥
Prof. Sahib Singhਹੇ ਪਰਮਾਤਮਾ! ਤੇਰਾ ਦਰਸ਼ਨ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗੁਣਾਂ ਦਾ ਖ਼ਜ਼ਾਨਾ ਹੈ।

ਪਦ ਅਰਥ ਸਫਲ = ਫਲ ਦੇਣ ਵਾਲਾ, ਮਨੁੱਖਾ ਜੀਵਨ ਦਾ ਮਨੋਰਥ ਪੂਰਾ ਕਰਨ ਵਾਲਾ। ਪਾਰਬ੍ਰਹਮ = ਹੇ ਪਾਰਬ੍ਰਹਮ! ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ।

SikhNet (Spanish)Fructífera es la Bendita Visión de Tu Darshan, oh Supremo Señor Dios, la Palabra de Tu Bani es el Tesoro de Virtud.

ਪਾਵਉ ਧੂਰਿ ਤੇਰੇ ਦਾਸ ਕੀ; ਨਾਨਕ ਕੁਰਬਾਣੀ ॥੪॥੩॥੩੩॥

paavau dhoor tere daas kee; naanak kurabaanee |4|3|33| Ang 809

Sant Singh KhalsaPlease bless me with the dust of the feet of Your slaves; Nanak is a sacrifice. ||4||3||33||
Manmohan SinghBless me with the dust of Thy slave's feet, O Lord. A sacrifice unto Thee, am I says Nanak.
Manmohan Singh (Punjabi)ਮੈਨੂੰ ਆਪਣੇ ਗੋਲੇ ਦੇ ਪੈਰਾਂ ਦੀ ਖਾਕ ਪਰਦਾਨ ਕਰ, ਹੇ ਪ੍ਰਭੂ! ਮੈਂ ਤੇਰੇ ਉਤੋਂ ਬਲਿਹਾਰਨੇ ਜਾਂਦਾ ਹਾਂ, ਗੁਰੂ ਜੀ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰੇ ਪਾਸੋਂ ਇਹੀ ਦਾਨ ਮਾਂਗਤਾ ਹੂੰ ਜੋ ਐਸੇ ਤੇਰੇ ਦਾਸੋਂ ਕੀ ਚਰਨ ਧੂੜੀ ਕੋ ਪਾਵੋਂ ਔ ਤੇਰੇ ਦਾਸੋਂ ਪਰ ਸਦਾ ਬਲਿਹਾਰ ਜਾਊਂ॥੪॥੩॥੩੩॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੇ ਪੈਰਾਂ ਦੀ ਖ਼ਾਕ ਹਾਸਲ ਕਰ ਸਕਾਂ, ਮੈਂ ਤੇਰੇ ਸੇਵਕ ਤੋਂ ਸਦਕੇ ਜਾਵਾਂ ॥੪॥੩॥੩੩॥

ਪਦ ਅਰਥ ਪਾਵਉ = ਪਾਵਉਂ, ਮੈਂ ਪ੍ਰਾਪਤ ਕਰ ਲਵਾਂ। ਧੂਰਿ = ਚਰਨਾਂ ਦੀ ਧੂੜ। ਨਾਨਕ = ਹੇ ਨਾਨਕ! ॥੪॥੩॥੩੩॥

SikhNet (Spanish)Bendíceme con el Polvo de los Pies de Tus Esclavos, Nanak ofrece su ser en sacrificio. (4-3-33)
Answers quote the Granth verbatim with Ang citations. AI commentary is not Gurbani and not a religious ruling.