ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ ॥
raag bilaaval mahalaa 5 ghar 5 chaupade |
Sant Singh KhalsaRaag Bilaaval, Fifth Mehl, Fifth House, Chau-Padhay:
Manmohan SinghRag Bilawal 5th Guru Chaupadas.
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ।
Prof. Sahib Singhਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag, Mejl Guru Aryan, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, by the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮ੍ਰਿਤ ਮੰਡਲ ਜਗੁ ਸਾਜਿਆ; ਜਿਉ ਬਾਲੂ ਘਰ ਬਾਰ ॥
mrit manddal jag saajiaa; jiau baaloo ghar baar |
Sant Singh KhalsaThis perishable realm and world has been made like a house of sand.
Manmohan SinghThe Lord has made this perishable world realms, like the house of sand.
Manmohan Singh (Punjabi)ਸੁਆਮੀ ਨੇ ਇਹ ਨਾਸਵੰਤ ਸੰਸਾਰ ਲੋਕ, ਰੇਤੇ ਦੇ ਮਕਾਨ ਦੀ ਮਾਨਿੰਦ ਬਣਾਇਆ ਹੈ।
Fareedkot Teekaਇਹ ਜੋ ਜਗਤ (ਮੰਡਲ) ਮੰਡਲਾਕਾਰ ਪਾਂਚ ਤਤੋਂ ਕਰ ਕੇ ਰਚਿਆ ਹੂਆ ਹੈ, ਸੋ ਕੈਸਾ ਹੈ? ਸੀਘ੍ਰ ਹੀ (ਮ੍ਰਿਤ) ਨਾਸ ਹੋ ਜਾਣੇ ਵਾਲਾ ਹੈ। ਦ੍ਰਿਸਟਾਂਤ ਦੇਤੇ ਹੈਂ: ਜੈਸੇ (ਬਾਲੂ) ਮੋਟੇ ਰੇਤੇ ਕਾ ਘਰੁ (ਬਾਰ) ਜਲ ਮੇਂ ਬਾਲਕੇ ਬਨਾਵਤੇ ਹੈਂ॥
Prof. Sahib Singh(ਹੇ ਮੇਰੇ ਮਨ!) ਇਹ ਜਗਤ (ਪਰਮਾਤਮਾ ਨੇ ਐਸਾ) ਬਣਾਇਆ ਹੈ (ਕਿ ਇਸ ਉਤੇ) ਮੌਤ ਦਾ ਰਾਜ ਹੈ, ਇਹ ਇਉਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ਆਦਿਕ ਹੋਣ।ਪਦ ਅਰਥ ਮ੍ਰਿਤ ਮੰਡਲ = ਮੌਤ ਦਾ ਚੱਕਰ। ਮ੍ਰਿਤ ਮੰਡਲ ਜਗੁ = ਉਹ ਜਗਤ ਜਿਸ ਉਤੇ ਮੌਤ ਦਾ ਅਧਿਕਾਰ ਹੈ। ਬਾਲੂ = ਰੇਤ। ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ।
SikhNet (Spanish)El mundo está poblado por los muertos; es un castillo de arena,
ਬਿਨਸਤ ਬਾਰ. ਨ ਲਾਗਈ; ਜਿਉ ਕਾਗਦ ਬੂੰਦਾਰ ॥੧॥
binasat baar. na laagee; jiau kaagad boondaar |1|
Sant Singh KhalsaIn no time at all, it is destroyed, like the paper drenched with water. ||1||
Manmohan SinghLike the paper, drenched with water, it takes no time to be destroyed.
Manmohan Singh (Punjabi)ਪਾਣੀ ਨਾਲ ਗੱਚ ਗੱਲ ਹੋਏ ਕਾਗਜ ਦੀ ਤਰ੍ਹਾਂ ਇਸ ਦ ਨਾਸ ਹੋਣ ਨੂੰ ਚਿਰ ਨਹੀਂ ਲੱਗਦਾ।
Fareedkot Teekaਜਿਸ ਪ੍ਰਕਾਰ ਤਿਸ ਰੇਤੇ ਕੇ ਘਰ ਕੋ ਨਾਸ ਹੋਤਿਆਂ (ਬਾਰ) ਦੇਰੀ ਨਹੀਂ ਲਗਤੀ ਹੈ, ਤੈਸੇ ਇਸ ਸੰਸਾਰ ਕੀ ਗਤੀ ਹੈ। ਪੁਨਾ ਔਰ ਦ੍ਰਿਸਟਾਂਤ: ਜੈਸੇ ਕਾਗਦ ਪਰ ਜਲ ਕੀ ਬੂੰਦ ਕਾਗਦ ਕੀ ਵੈਰੀ ਰੂਪ ਹੈ। ਭਾਵ ਯੇਹ ਜਲ ਪੜਤੇ ਹੀ ਕਾਗਦ ਸੀਘ੍ਰ ਹੀ ਗਲ ਜਾਤਾ ਹੈ, ਤੈਸੇ ਇਸ ਸੰਸਾਰ ਕੇ ਨਾਸ ਹੋਣੇ ਮੇਂ ਦੇਰੀ ਨਹੀਂ ਹੈ, ਭਾਵ ਯੇਹ ਹੈ ਕਿ ਇਹ ਜਗਤ ਨਾਸ ਰੂਪੀ ਹੀ ਹੈ॥੧॥
Prof. Sahib Singhਜਿਵੇਂ ਮੀਂਹ ਦੀਆਂ ਕਣੀਆਂ ਨਾਲ ਕਾਗ਼ਜ਼ (ਤੁਰਤ) ਗਲ ਜਾਂਦੇ ਹਨ, ਤਿਵੇਂ ਇਹਨਾਂ (ਘਰਾਂ) ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ਪਦ ਅਰਥ ਕਾਗਦ = ਕਾਗ਼ਜ਼। ਬੂੰਦਾਰ = ਮੀਂਹ ਦੀਆਂ ਕਣੀਆਂ ॥੧॥
SikhNet (Spanish)pues en un instante se desvanece para nosotros, así como el papel se desvanece con la lluvia. (1)
ਸੁਨਿ ਮੇਰੀ ਮਨਸਾ. ਮਨੈ ਮਾਹਿ; ਸਤਿ ਦੇਖੁ ਬੀਚਾਰਿ ॥
sun meree manasaa. manai maeh; sat dekh beechaar |
Sant Singh KhalsaListen to me, people: behold, and consider this within your mind.
Manmohan SinghHear me, O man, behold and consider the True Lord in they mind.
Manmohan Singh (Punjabi)ਮੇਰੀ ਗੱਲ ਸੁਣ, ਹੇ ਇਨਸਾਨ! ਸੱਚੇ ਸਾਹਿਬ ਨੂੰ ਆਪਣੇ ਹਿਰਦੇ ਅੰਦਰ ਵੇਖ ਅਤੇ ਵੀਚਾਰ।
Fareedkot Teekaਹੇ ਭਾਈ! ਹਮਾਰੀ ਮਨਸਾ ਸਿਖ੍ਯਾ ਕੋ ਸ੍ਰਵਨ ਕਰ ਔ ਮਨ ਮੇਂ ਬੀਚਾਰ ਕਰ ਕੇ ਸਤਿ ਕੋ ਦੇਖ ਅਰ ਮਿਥਿਆ ਤੋ ਤਿਆਗ ਜਗਤ ਕੀ ਮਿਥਤਾ ਦੇਖਾਵਤੇ ਹੈਂ॥
Prof. Sahib Singhਹੇ ਮੇਰੇ ਮਨ ਦੇ ਫੁਰਨੇ! (ਹੇ ਮੇਰੇ ਭਟਕਦੇ ਮਨ!) ਧਿਆਨ ਨਾਲ ਸੁਣ। ਵਿਚਾਰ ਕੇ ਵੇਖ ਲੈ, (ਇਹ) ਸੱਚ (ਹੈ ਕਿ)ਪਦ ਅਰਥ ਮਨਸਾ = {मनीषा = ਮਨ ਦਾ ਫੁਰਨਾ} ਹੇ ਮੇਰੇ ਮਨ! ਮਨੈ ਮਾਹਿ = ਮਨ ਵਿਚ ਹੀ, ਧਿਆਨ ਨਾਲ। ਸਤਿ = ਸੱਚ। ਬੀਚਾਰਿ = ਵਿਚਾਰ ਕੇ।
SikhNet (Spanish)Escuchen, oh mis deseos, si la mente medita en la Verdad del Señor,
ਸਿਧ ਸਾਧਿਕ ਗਿਰਹੀ ਜੋਗੀ; ਤਜਿ ਗਏ ਘਰ ਬਾਰ ॥੧॥ ਰਹਾਉ ॥
sidh saadhik girahee jogee; taj ge ghar baar |1| rahaau |
Sant Singh KhalsaThe Siddhas, the seekers, house-holders and Yogis have forsaken their homes and left. ||1||Pause||
Manmohan SinghThe adepts, strivers, house holders and Yogis have departed abandoning their homes. Pause.
Manmohan Singh (Punjabi)ਪੂਰਨ ਪੁਰਸ਼, ਅਭਿਆਸੀ, ਗ੍ਰਿਹਸਤੀ ਅਤੇ ਯੋਗੀ, ਆਪਣੇ ਘਰ ਘਾਟ ਤਿਆਗ ਕੇ ਟੁਰ ਗਏ ਹਨ। ਠਹਿਰਾਉ।
Fareedkot Teekaਸਿਧ ਸਿਧੀਆਂ ਵਾਲੇ, (ਸਾਧਿਕ) ਸਾਧਨਾ ਕਰਨੇ ਵਾਲੇ, ਪੁਨਾ ਜੋਗੀ ਔ ਗ੍ਰਿਹਸਤੀ ਜੇਤੇ ਜਗ ਮੇਂ ਦੇਹ ਧਾਰੀ ਪੁਰਸ਼ ਥੇ, ਸੋ ਸਬ ਮ੍ਰਿਤ ਹੋ ਕਰ ਘਰ ਕੋ ਤਿਆਗ ਕਰ (ਬਾਰ) ਉਜਾੜ ਮੇਂ ਚਲੇ ਗਏ ਹੈਂ, ਭਾਵ ਏਹ ਕਿ ਸਮਸਾਨੋਂ ਕੋ ਪ੍ਰਾਪਤ ਭਏ ਹੈਂ॥੧॥ ਰਹਾਉ ॥
Prof. Sahib Singhਸਿੱਧ ਸਾਧਿਕ ਜੋਗੀ ਗ੍ਰਿਹਸਤੀ-ਸਾਰੇ ਹੀ (ਮੌਤ ਆਉਣ ਤੇ) ਆਪਣਾ ਸਭ ਕੁਝ (ਇਥੇ ਹੀ) ਛੱਡ ਕੇ (ਇਥੋਂ) ਤੁਰੇ ਜਾ ਰਹੇ ਹਨ ॥੧॥ ਰਹਾਉ ॥ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਗਿਰਹੀ = ਗ੍ਰਿਹਸਤੀ। ਤਜਿ = ਛੱਡ ਕੇ। ਗਏ = ਚਲੇ ਗਏ। ਘਰ ਬਾਰ = ਘਟ ਘਾਟ, ਸਭ ਕੁਝ ॥੧॥ ਰਹਾਉ ॥
SikhNet (Spanish)entonces se da cuenta que los buscadores, los adeptos y los sostenedores de hogar, todos se van al final. (1-Pausa)
ਜੈਸਾ ਸੁਪਨਾ ਰੈਨਿ ਕਾ; ਤੈਸਾ ਸੰਸਾਰ ॥
jaisaa supanaa rain kaa; taisaa sansaar |
Sant Singh KhalsaThis world is like a dream in the night.
Manmohan SinghAs is the night's dream, so is this transient world.
Manmohan Singh (Punjabi)ਜਿਸ ਤਰ੍ਹਾਂ ਦਾ ਰਾਤ ਦਾ ਸੁਫਨਾ ਉਸੇ ਤਰ੍ਹਾਂ ਦੀ ਹੈ ਇਹ ਛਿਨ-ਭੰਗਰ ਦੁਨੀਆ।
Fareedkot Teekaਪੁਨਾ: ਜੈਸੇ ਰਾਤ੍ਰੀ ਮੇਂ ਸੁਪਨੇ ਕਾ ਬਿਵਹਾਰ ਸਤਿ ਦ੍ਰਿਸਟ ਆਵਤਾ ਹੈ ਪਰੰਤੂ ਦੇਖਨੇ ਹੀ ਮਾਤ੍ਰ ਹੋਤਾ ਹੈ, ਤੈਸੇ ਹੀ ਇਹੁ ਸੰਸਾਰ ਅਸਤ ਹੈ ਵਾਸਤਵ ਤੇ ਕੁਛ ਨਹੀਂ॥
Prof. Sahib Singh(ਹੇ ਮੇਰੇ ਭਟਕਦੇ ਮਨ!) ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ।ਪਦ ਅਰਥ ਰੈਨਿ = ਰਾਤ।
SikhNet (Spanish)Así como un sueño en la noche,
ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ ॥੨॥
drisattimaan sabh binaseeai; kiaa lageh gavaar |2|
Sant Singh KhalsaAll that is seen shall perish. Why are you attached to it, you fool? ||2||
Manmohan SinghAll that comes to view shall perish. Why attach thyself to It, O fool?
Manmohan Singh (Punjabi)ਜੋ ਕੁਝ ਦਿਸ ਆਉਂਦਾ ਹ, ਸਮੂਹ ਹੀ ਤਬਾਹ ਹੋ ਜਾਏਗਾ। ਤੂੰ ਇਸ ਦੇ ਨਾਲ ਕਿਉਂ ਚਿਮੜਿਆ ਹੋਇਆ ਹੈ, ਹੇ ਮੂਰਖ!
Fareedkot Teekaਤਾਂ ਤੇ ਜੋ ਦ੍ਰਿਸਟਮਾਨ ਪਦਾਰਥ ਹੈਂ, ਸੋ ਸਭ ਨਾਸ ਹੋ ਜਾਣੇ ਵਾਲੇ ਹੈਂ। ਹੇ ਗਵਾਰ! ਤਿਨ ਝੂਠੇ ਪਦਾਰਥੋਂ ਮੇਂ ਕਿਉਂ ਲਾਗ ਰਹਾ ਹੈਂ॥੨॥
Prof. Sahib Singhਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ। ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ? ॥੨॥ਪਦ ਅਰਥ ਦ੍ਰਿਸਟਿਮਾਨ = ਜੋ ਕੁਝ ਦਿੱਸ ਰਿਹਾ ਹੈ। ਕਿਆ ਲਗਹਿ = ਤੂੰ ਕਿਉਂ ਇਸ ਨਾਲ ਚੰਬੜਿਆ ਹੋਇਆ ਹੈਂ? ਗਵਾਰ = ਹੇ ਮੂਰਖ! ॥੨॥
SikhNet (Spanish)así es este mundo pasajero, y todo lo que parece se esfuma. ¿Por qué entonces mantener el concepto contrario por pura ignorancia? (2)
ਕਹਾ ਸੁ ਭਾਈ ਮੀਤ ਹੈ; ਦੇਖੁ ਨੈਨ ਪਸਾਰਿ ॥
kahaa su bhaaee meet hai; dekh nain pasaar |
Sant Singh KhalsaWhere are your brothers and friends? Open your eyes and see!
Manmohan SinghWhere are thy brothers and friends? Open thine eyes and see.
Manmohan Singh (Punjabi)ਕਿਥੇ ਹਨ ਤੇਰੇ ਵੀਰ ਅਤੇ ਮਿੱਤ੍ਰ? ਆਪਣੀਆਂ ਅੱਖਾਂ-ਖੋਲ੍ਹ ਕੇ ਵੇਖ।
Fareedkot Teekaਸੋ ਤੇਰੇ ਭ੍ਰਾਤਾ ਔ ਬਾਲਸਖਾਈ ਮ੍ਰਿਤ ਕਹਾਂ ਹੈਂ, ਅਪਨੇ ਵੀਚਾਰ ਰੂਪੀ ਨੇਤ੍ਰੋਂ ਕੋ (ਪਸਾਰਿ) ਖੋਲਕੇ ਦੇਖ॥
Prof. Sahib Singhਹੇ ਮੂਰਖ! ਅੱਖਾਂ ਖੋਹਲ ਕੇ ਵੇਖ। (ਤੇਰੇ) ਉਹ ਭਰਾ ਉਹ ਮਿੱਤਰ ਕਿੱਥੇ ਗਏ ਹਨ?ਪਦ ਅਰਥ ਕਹਾ = ਕਹਾਂ? ਕਿੱਥੇ? ਨੈਨ = ਅੱਖਾਂ। ਪਸਾਰਿ = ਖੋਹਲ ਕੇ।
SikhNet (Spanish)¿Quiénes son los hermanos y amigos a quienes amas? Abre los ojos y ve;
ਇਕਿ ਚਾਲੇ ਇਕਿ ਚਾਲਸਹਿ; ਸਭਿ ਅਪਨੀ ਵਾਰ ॥੩॥
eik chaale ik chaalaseh; sabh apanee vaar |3|
Sant Singh KhalsaSome have gone, and some will go; everyone must take his turn. ||3||
Manmohan SinghSome have gone and some shall go everyone in his turns.
Manmohan Singh (Punjabi)ਕਈ ਚਲੇ ਗਏ ਹਨ, ਕਈ ਚਲੇ ਜਾਣਗੇ, ਹਰ ਕੋਈ ਆਪਣੀ ਵਾਰੀ ਸਿਰ।
Fareedkot Teekaਏਕ ਭੂਤਕਾਲ ਮੇਂ ਚਲੇ ਗਏ ਹੈਂ, ਏਕ ਅਬ ਵਰਤਮਾਨ ਮੇਂ ਚਲਣੇ ਕੋ ਤਿਆਰ ਭਏ ਹੈਂ। ਏਕ ਭਵਿਖਤ ਆਗੇ ਕੋ ਸਭ ਆਪੋ ਅਪਨੀ ਵਾਰੀ ਸੇ ਚਲੇ ਜਾਵੈਂਗੇ। ਭਾਵ ਏਹ ਹੈ ਕਿ ਸੰਸਾਰ ਅਸਤ ਰੂਪ ਹੈ ਇਸ ਮੇਂ ਕੋਈ ਇਸਥਿਤ ਨਹੀਂ ਹੈ॥ ਯਥਾ-☬"ਰਾਮ ਗਇਓ ਰਾਵਨ ਗਇਓ ਜਾਕਉ ਬਹੁ ਪਰਵਾਰ॥☬ਕਹੁ ਨਾਨਕ ਥਿਰੁ ਕਛੁ ਨਹੀਂ ਸੁਪਨੇ ਜਿਉ ਸੰਸਾਰਿ॥" (ਸ: ਮ: ੯)☬ਤਾਂ ਤੇ ਇਸ ਸੰਸਾਰ ਕੇ ਅਸਤ ਪਦਾਰਥੋਂ ਕੀ ਪ੍ਰੀਤਿ ਤਿਆਗ ਕਰ ਕੇਵਲ ਸਤਿਗੁਰਾਂ ਕੀ ਸਰਣਿ ਕੋ ਪ੍ਰਾਪਤਿ ਹੋਵੋ॥੩॥☬ਪ੍ਰਸ਼ਨ: ਜੋ ਕਹੈ ਸਤਿਗੁਰਾਂ ਕੇ ਮਿਲਨੇ ਕਾ ਕਿਆ ਲਾਭ ਹੈ? ਤਿਸ ਪਰ ਕਹਤੇ ਹੈਂ:
Prof. Sahib Singhਆਪਣੀ ਵਾਰੀ ਸਿਰ ਕਈ (ਇਥੋਂ) ਜਾ ਚੁਕੇ ਹਨ, ਕਈ ਚਲੇ ਜਾਣਗੇ। ਸਾਰੇ ਹੀ ਜੀਵ ਆਪੋ ਆਪਣੀ ਵਾਰੀ (ਤੁਰੇ ਜਾ ਰਹੇ ਹਨ) ॥੩॥ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚਾਲੇ = ਚਲੇ ਗਏ ਹਨ। ਚਾਲਸਹਿ = ਚਲੇ ਜਾਣਗੇ। ਸਭਿ = ਸਾਰੇ ॥੩॥
SikhNet (Spanish)algunos se han ido, otros se irán cuando toque su turno. (3)
ਜਿਨ ਪੂਰਾ ਸਤਿਗੁਰੁ ਸੇਵਿਆ; ਸੇ ਅਸਥਿਰੁ ਹਰਿ ਦੁਆਰਿ ॥
jin pooraa satigur seviaa; se asathir har duaar |
Sant Singh KhalsaThose who serve the Perfect True Guru, remain ever-stable at the Door of the Lord.
Manmohan SinghThey, who serve the Perfect True Guru's they remain ever stable at God's door.
Manmohan Singh (Punjabi)ਜੋ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਵਾਹਿਗੁਰੂ ਦੇ ਦਰ ਤੇ ਸਦੀਵੀਂ ਸਥਿਰ ਰਹਿੰਦੇ ਹਨ।
Fareedkot Teekaਹੇ ਭਾਈ! ਜਿਨਾਂ ਗੁਰਮੁਖਾਂ ਨੇ ਪੂਰੇ ਸਤਿਗੁਰੂ ਕੋ ਸੇਵਨ ਕੀਆ ਹੈ, ਸੋ ਪੁਰਸ਼ ਹਰੀ ਕੇ ਦੁਆਰੇ, ਭਾਵ ਸਰੂਪ ਮੇਂ (ਅਸਥਿਰੁ) ਅਚਲ ਹੂਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ (ਦਿੱਸਦੇ ਜਗਤ ਵਿਚ ਮੋਹ ਪਾਣ ਦੇ ਥਾਂ) ਪਰਮਾਤਮਾ ਦੇ ਦਰ ਤੇ (ਪਰਮਾਤਮਾ ਦੇ ਚਰਨਾਂ ਵਿਚ) ਟਿਕੇ ਰਹਿੰਦੇ ਹਨ।ਪਦ ਅਰਥ ਸੇਵਿਆ = ਸਰਨ ਲਈ। ਸੇ = {ਬਹੁ-ਵਚਨ} ਉਹ ਬੰਦੇ। ਅਸਥਿਰੁ = ਟਿਕੇ ਹੋਏ, ਅਡੋਲ। ਦੁਆਰਿ = ਦਰ ਤੇ।
SikhNet (Spanish)Los que sirven al Guru viven eternamente en el Hogar del Señor,
ਜਨੁ ਨਾਨਕੁ. ਹਰਿ ਕਾ ਦਾਸੁ ਹੈ; ਰਾਖੁ ਪੈਜ ਮੁਰਾਰਿ ॥੪॥੧॥੩੧॥
jan naanak. har kaa daas hai; raakh paij muraar |4|1|31|
Sant Singh KhalsaServant Nanak is the Lord's slave; preserve his honor, O Lord, Destroyer of ego. ||4||1||31||
Manmohan SinghServant Nanak is the Serf of God, O Lord the Enemy of ego, Save Thou his honour.
Manmohan Singh (Punjabi)ਨੌਕਰ ਨਾਨਕ ਵਾਹਿਗੁਰੂ ਦਾ ਨਫਰ ਹੈ। ਹੇ ਹੰਕਾਰ ਦੇ ਵੈਰੀ, ਸੁਆਮੀ! ਤੂੰ ਉਸ ਦੀ ਪਤਿ-ਆਬਰੂ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜੋ ਗੁਰਮੁਖ ਜਨ ਹਰੀ ਕਾ ਦਾਸ ਹੈ, ਤਿਸ ਕੀ (ਪੈਜ) ਪਤਿਸਟਾ (ਮੁਰਾਰਿ) ਮੁਰ ਦੈਤ ਕਾ ਸਿੰਘਾਰਕ ਵਾਹਿਗੁਰੂ ਆਪ ਹੀ ਰਾਖਤਾ ਹੈ॥੪॥੧॥੩੧॥☬ਵਾਹਿਗੁਰੂ ਕੋ ਪਤੀ ਰੂਪ ਕਰ ਕੇ ਤਿਸ ਕੇ ਮਿਲਾਪ ਕਾ ਅਨੰਦ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਦਾਸ ਨਾਨਕ (ਤਾਂ) ਪਰਮਾਤਮਾ ਦਾ ਹੀ ਸੇਵਕ ਹੈ (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ) ਹੇ ਪ੍ਰਭੂ! (ਮੈਂ ਤੇਰੀ ਸਰਨ ਆਇਆ ਹਾਂ, ਮੇਰੀ) ਲਾਜ ਰੱਖ ॥੪॥੧॥੩੧॥ਪਦ ਅਰਥ ਜਨੁ ਨਾਨਕੁ = ਦਾਸ ਨਾਨਕ {ਕਰਤਾ ਕਾਰਕ, ਇਕ-ਵਚਨ}। ਪੈਜ = ਲਾਜ, ਇੱਜ਼ਤ। ਮੁਰਾਰਿ = ਹੇ ਮੁਰਾਰਿ! ॥੪॥੧॥੩੧॥
* ਨੋਟ: ਇਥੋਂ ਫਿਰ ਚਉਪਦੇ ਸ਼ੁਰੂ ਹੋ ਗਏ ਹਨ। 'ਘਰੁ ੫' ਦੇ।
SikhNet (Spanish)soy Tu Esclavo, oh Señor; salva mi honor. (4-1-31)