ਸਾਧਸੰਗਿ; ਦੁਸਮਨ ਸਭਿ ਮੀਤ ॥
saadhasang; dusaman sabh meet |
Sant Singh KhalsaIn the Company of the Holy, all one's enemies become friends.
Manmohan SinghBy associating with the saints all the enemies become friends.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਸਾਰੇ ਵੈਰੀ ਮਿੱਤ੍ਰ ਬਣ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਕਰ ਕੇ ਸੰਪੂਰਨ ਸਤ੍ਰੂ ਮਿਤ੍ਰ ਹੋ ਜਾਤੇ ਹੈਂ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ),
SikhNet (Spanish)Gozando de la Saad Sangat, la Sublime Compañía,… transforma en amigos a los que eran sus enemigos.
ਸਾਧੂ ਕੈ ਸੰਗਿ; ਮਹਾ ਪੁਨੀਤ ॥
saadhoo kai sang; mahaa puneet |
Sant Singh KhalsaIn the Company of the Holy, there is great purity.
Manmohan SinghBy associating with the saints man becomes very pure.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਪੁਰਸ਼ ਪਰਮ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਪੁਨਾ ਸੰਤੋਂ ਕੇ ਸੰਗ ਸੇ ਇਹੁ ਜੀਵ ਮਹਾ ਪਵਿਤ੍ਰ ਹੋ ਜਾਤਾ ਹੈ॥
Prof. Sahib Singh(ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ।ਪਦ ਅਰਥ ਮਹਾ ਪੁਨੀਤ = ਬਹੁਤ ਪਵਿਤ੍ਰ।
SikhNet (Spanish)aquel hombre se convierte en crisol de pureza y,
ਸਾਧਸੰਗਿ; ਕਿਸ ਸਿਉ. ਨਹੀ ਬੈਰੁ ॥
saadhasang; kis siau. nahee bair |
Sant Singh KhalsaIn the Company of the Holy, no one is hated.
Manmohan SinghBy associating with the saints he bears enmity to none.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਕਿਸੇ ਨਾਲ ਦੁਸ਼ਮਨੀ ਨਹੀਂ ਕਰਦਾ।
Fareedkot Teekaਸੰਤੋਂ ਕੇ ਸੰਗ ਕਰ ਕਿਸੀ ਸਾਥ ਇਸ ਕਾ ਵੈਰ ਨਹੀਂ ਰਹਿਤਾ॥
Prof. Sahib Singhਸੰਤਾਂ ਦੀ ਸੰਗਤਿ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ,ਪਦ ਅਰਥ ਬੈਰੁ = ਵੈਰ।
SikhNet (Spanish)desterrando de sí mismo cualquier rencor,
ਸਾਧ ਕੈ ਸੰਗਿ; ਨ ਬੀਗਾ ਪੈਰੁ ॥
saadh kai sang; na beegaa pair |
Sant Singh KhalsaIn the Company of the Holy, one's feet do not wander.
Manmohan SinghBy associating with the saints man's feet walk not astray.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਟੇਢੇ ਪੈਰ ਨਹੀਂ ਧਰਦਾ।
Fareedkot Teekaਪੁਨਾ ਸੰਤੋਂ ਕੇ ਸੰਗ ਕਰ ਪੈਰ ਵਿੰਗਾ ਅਰਥਾਤ ਵਿਪਰਜੇ ਕਰਮੁ ਨਹੀਂ ਕਰਤਾ, ਭਾਵ ਖੋਟਾ ਆਚਰਨ ਨਹੀਂ ਹੋਤਾ॥
Prof. Sahib Singhਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ।ਪਦ ਅਰਥ ਬੀਗਾ = ਵਿੰਗਾ। ਬੀਗਾ ਬੈਰੁ = ਵਿੰਗਾ ਪੈਰ, ਵਿੰਗੇ ਪਾਸੇ ਕਦਮ।
SikhNet (Spanish)Conviviendo con seres virtuosos se conduce sin desviaciones por la buena Senda y deja de juzgar al prójimo.
ਸਾਧ ਕੈ ਸੰਗਿ; ਨਾਹੀ ਕੋ ਮੰਦਾ ॥
saadh kai sang; naahee ko mandaa |
Sant Singh KhalsaIn the Company of the Holy, no one seems evil.
Manmohan SinghBy associating with the saints no one seems evil.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਕੋਈ ਜਣਾ ਬੁਰਾ ਮਾਲੂਮ ਨਹੀਂ ਹੁੰਦਾ।
Fareedkot Teekaਸੰਤੋਂ ਕੇ ਸੰਗ ਸੇ ਕੋਈ ਮੰਦਾ ਅਰਥਾਤ ਬੁਰਾ ਨਹੀਂ ਦ੍ਰਿਸਟ ਆਵਤਾ ਹੈ॥
Prof. Sahib Singhਭਲਿਆਂ ਦੀ ਸੰਗਤਿ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ,ਪਦ ਅਰਥ ਕੋ = ਕੋਈ ਮਨੁੱਖ।
SikhNet (Spanish)En la compañía del Santo, todos parecen santos.
ਸਾਧਸੰਗਿ; ਜਾਨੇ ਪਰਮਾਨੰਦਾ ॥
saadhasang; jaane paramaanandaa |
Sant Singh KhalsaIn the Company of the Holy, supreme bliss is known.
Manmohan SinghBy associating with the saints man knows the supreme joy.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਮਹਾਨ ਸੁਖਰੂਪ ਨੂੰ ਜਾਣ ਲੈਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਪਰਮਾਨੰਦ ਸਰੂਪ ਕੋ ਜਾਨ ਲੇਤਾ ਹੈ॥
Prof. Sahib Singh(ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ।ਪਦ ਅਰਥ ਪਰਮਾਨੰਦਾ = ਪਰਮ-ਆਨੰਦਾ, ਸਭ ਤੋਂ ਉੱਚੇ ਸੁਖ ਦਾ ਮਾਲਕ।
SikhNet (Spanish)Conoce al Señor del Éxtasis Supremo
ਸਾਧ ਕੈ ਸੰਗਿ; ਨਾਹੀ ਹਉ ਤਾਪੁ ॥
saadh kai sang; naahee hau taap |
Sant Singh KhalsaIn the Company of the Holy, the fever of ego departs.
Manmohan SinghBy associating with the saints man loses the fever of ego.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦੇ ਦਾ ਹੰਕਾਰ ਦਾ ਬੁਖਾਰ ਲਹਿ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਪੁਨਾ ਹੰਤਾ ਰੂਪੀ ਤਾਪ ਨਹੀਂ ਹੋਤਾ ਹੈ॥
Prof. Sahib Singhਸਾਧੂ ਦੀ ਸੰਗਤਿ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ।ਪਦ ਅਰਥ ਹਉ = ਹਉਮੈ, ਆਪਣੀ ਹਸਤੀ ਦਾ ਮਾਣ, ਸਭ ਨਾਲੋਂ ਵੱਖਰੇ-ਪਨ ਦਾ ਖ਼ਿਆਲ।
SikhNet (Spanish)En la compañía del Señor el Ego es aniquilado.
ਸਾਧ ਕੈ ਸੰਗਿ; ਤਜੈ ਸਭੁ ਆਪੁ ॥
saadh kai sang; tajai sabh aap |
Sant Singh KhalsaIn the Company of the Holy, one renounces all selfishness.
Manmohan SinghBy associating with the saints man sheds all self-conceit.
Manmohan Singh (Punjabi)ਸੰਤਾਂ ਦੀ ਸੰਗਤ ਕਰਨ ਦੁਆਰਾ ਬੰਦਾ ਸਾਰੀ ਸਵੈ-ਹੰਗਤਾ ਨੂੰ ਛੱਡ ਦਿੰਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਆਪਾ ਭਾਵ ਸੰਪੂਰਨ ਤਿਆਗ ਦੇਤਾ ਹੈ॥
Prof. Sahib Singhਗੁਰਮੁਖ ਦੀ ਸੰਗਤਿ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ।ਪਦ ਅਰਥ ਆਪੁ = ਆਪਾ-ਭਾਵ, ਹਉਮੈ। ਤਜੈ = ਦੂਰ ਕਰ ਦੇਂਦਾ ਹੈ।
SikhNet (Spanish)y trascendiendo el sentido de la propia individualidad,
ਆਪੇ ਜਾਨੈ; ਸਾਧ ਬਡਾਈ ॥
aape jaanai; saadh baddaaee |
Sant Singh KhalsaHe Himself knows the greatness of the Holy.
Manmohan SinghThe Lord Himself knows the greatness of the man of faith.
Manmohan Singh (Punjabi)ਪ੍ਰਭੂ ਆਪ ਹੀ ਧਰਮਾਤਮਾ ਪੁਰਸ਼ ਦੀ ਵਿਸ਼ਾਲਤਾ ਨੂੰ ਜਾਣਦਾ ਹੈ।
Fareedkot Teekaਵਹੁ ਆਪ ਹੀ ਸੰਤ ਜਨੋਂ ਕੀ ਵਡਿਆਈ ਕੌ ਜਾਨਤਾ ਹੈ॥
Prof. Sahib Singhਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ,ਪਦ ਅਰਥ ਸਾਧ ਬਡਾਈ = ਸਾਧ ਦੀ ਵਡਿਆਈ।
SikhNet (Spanish)Tal es la Grandeza de Sus Santos que sólo el Señor conoce.
ਨਾਨਕ ਸਾਧ; ਪ੍ਰਭੂ ਬਨਿ ਆਈ ॥੩॥
naanak saadh; prabhoo ban aaee |3|
Sant Singh KhalsaO Nanak, the Holy are at one with God. ||3||
Manmohan SinghNanak the man of faith is akin to the Lord.
Manmohan Singh (Punjabi)ਨਾਨਕ, ਨੇਕ ਪੁਰਸ਼ ਦੀ ਸੁਆਮੀ ਨਾਲ ਰਹਿ ਆਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੁ ਪ੍ਰਭੂ ਕੇ ਸਾਥ ਸੰਤੋਂ ਕੀ ਪ੍ਰੀਤੀ ਬਨ ਆਈ ਹੈ॥੩॥
Prof. Sahib Singh(ਕਿਉਂਕਿ) ਹੇ ਨਾਨਕ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ॥੩॥ਪਦ ਅਰਥ ਬਨਿ ਆਈ = ਪੱਕੀ ਪ੍ਰੀਤ ਬੱਝ ਜਾਂਦੀ ਹੈ ॥੩॥
SikhNet (Spanish)El Señor y Su Devoto forman la Unidad Verdadera.(3)