ਸਾਧ ਕੈ ਸੰਗਿ; ਅਗੋਚਰੁ ਮਿਲੈ ॥
saadh kai sang; agochar milai |
Sant Singh KhalsaIn the Company of the Holy, one meets the Incomprehensible Lord.
Manmohan SinghIn the society of saints the incomprehensible Lord is met.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਅਗਾਧ ਪ੍ਰਭੂ ਮਿਲ ਪੈਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਮਨ ਬਾਣੀ ਸੇ (ਅਗੋਚਰੁ) ਵਾਹਿਗੁਰੂ ਮਿਲਤਾ ਹੈ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ;ਪਦ ਅਰਥ ਗੋ = ਗਿਆਨ-ਇੰਦ੍ਰਾ, ਉਹ ਇੰਦ੍ਰਾ ਜੋ ਬਾਹਰਲੇ ਪਦਾਰਥਾਂ ਦੀ ਵਾਕਫ਼ੀਅਤ ਇਨਸਾਨ ਨੂੰ ਦੇਂਦਾ ਹੈ। ਗੋਚਰ = (Skt. गोचर) ਸਰੀਰਕ ਇੰਦ੍ਰਿਆਂ ਦੀ ਪਹੁੰਚ। ਅਗੋਚਰ = ਉਹ (ਪ੍ਰਭੂ) ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।
SikhNet (Spanish)El discípulo que vive en Compañía de los Seres de Bien, logra obtener la Visión de lo Invisible
ਸਾਧ ਕੈ ਸੰਗਿ; ਸਦਾ ਪਰਫੁਲੈ ॥
saadh kai sang; sadaa parafulai |
Sant Singh KhalsaIn the Company of the Holy, one flourishes forever.
Manmohan SinghIn the society of saints the mortal ever flowers.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਪ੍ਰਾਣੀ ਹਮੇਸ਼ਾਂ ਫਲਦਾ ਫੁਲਦਾ ਹੈ।
Fareedkot Teekaਸੰਤੋਂ ਕੇ ਸੰਗ ਸੇ ਮਨ ਸਦਾ ਪ੍ਰਫੁਲਤ ਰਹਿਤਾ ਹੈ॥
Prof. Sahib Singhਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ।ਪਦ ਅਰਥ ਪਰਫੁਲੈ = ਖਿੜਦਾ ਹੈ।
SikhNet (Spanish)y su vida desborda Plenitud.
ਸਾਧ ਕੈ ਸੰਗਿ; ਆਵਹਿ ਬਸਿ ਪੰਚਾ ॥
saadh kai sang; aaveh bas panchaa |
Sant Singh KhalsaIn the Company of the Holy, the five passions are brought to rest.
Manmohan SinghIn the society of saints the five enemies are restrained.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਪੰਜ ਵੈਰੀ ਕਾਬੂ ਆ ਜਾਂਦੇ ਹਨ।
Fareedkot Teekaਸੰਤੋਂ ਕੇ ਸੰਗ ਸੇ ਕਾਮ ਕ੍ਰੋਧ ਆਦੀ ਪਾਂਚ ਵਸ ਆ ਜਾਤੇ ਹੈਂ॥
Prof. Sahib Singhਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ,ਪਦ ਅਰਥ ਬਸਿ = ਕਾਬੂ ਵਿਚ। ਪੰਚ = ਪੰਜ (ਪ੍ਰਸਿੱਧ ਵਿਕਾਰ); ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ।
SikhNet (Spanish)Obtiene con facilidad el control de las cinco pasiones,
ਸਾਧਸੰਗਿ; ਅੰਮ੍ਰਿਤ ਰਸੁ ਭੁੰਚਾ ॥
saadhasang; amrit ras bhunchaa |
Sant Singh KhalsaIn the Company of the Holy, one enjoys the essence of ambrosia.
Manmohan SinghIn the society of saints man enjoys the Nectarean Name essence.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਬੰਦਾ ਸੁਧਾ ਰੂਪ ਨਾਮ ਦੇ ਜੋਹਰ ਨੂੰ ਮਾਣਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਅੰਮ੍ਰਿਤ ਰੂਪ ਨਾਮ ਰਸ ਕੋ (ਭੁੰਚਾ) ਭੋਗਤਾ ਹੈ॥
Prof. Sahib Singh(ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ।ਪਦ ਅਰਥ ਅੰਮ੍ਰਿਤ ਰਸੁ = ਨਾਮ ਰੂਪ ਅੰਮ੍ਰਿਤ ਦਾ ਸੁਆਦ। ਭੁੰਚਾ = ਚੱਖਿਆ।
SikhNet (Spanish)y tan sólo con probar el Sabor del Santo Nombre, queda satisfecho.
ਸਾਧਸੰਗਿ; ਹੋਇ ਸਭ ਕੀ ਰੇਨ ॥
saadhasang; hoe sabh kee ren |
Sant Singh KhalsaIn the Company of the Holy, one becomes the dust of all.
Manmohan SinghIn the society of saints one becomes the dust of all.
Manmohan Singh (Punjabi)ਸੰਤਾ ਦੀ ਸੰਗਤ ਅੰਦਰ ਬੰਦਾ ਸਾਰਿਆਂ ਦੀ ਧੂੜ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰ ਇਹ ਜੀਵ ਸਭ ਕੀ (ਰੇਨ) ਧੂੜੀ ਹੋਤਾ ਹੈ, ਭਾਵ ਨਿਮ੍ਰੀਭੂਤ ਹੋਤਾ ਹੈ॥
Prof. Sahib Singhਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ,ਪਦ ਅਰਥ ਰੇਨ = (ਚਰਨਾਂ ਦੀ) ਧੂੜ।
SikhNet (Spanish)Se torna humilde, llegándose a comparar con el polvo que pisan los pies de los demás
ਸਾਧ ਕੈ ਸੰਗਿ; ਮਨੋਹਰ ਬੈਨ ॥
saadh kai sang; manohar bain |
Sant Singh KhalsaIn the Company of the Holy, one's speech is enticing.
Manmohan SinghIn the society of saints the speech becomes fascinating.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਬਾਣੀ ਮਣਮੋਹਣੀ ਹੋ ਜਾਂਦੀ ਹੈ।
Fareedkot Teekaਸੰਤੋਂ ਕੇ ਸੰਗ ਕਰ ਕੇ ਇਸ ਕੇ ਬਚਨ ਭੀ ਮਨ ਕੇ ਹਰਨੇ ਹਾਰੇ ਸੁੰਦ੍ਰ ਹੋ ਜਾਤੇ ਹੈਂ॥
Prof. Sahib Singhਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ।ਪਦ ਅਰਥ ਮਨੋਹਰ = ਮਨ ਨੂੰ ਹਰਨ ਵਾਲੇ, ਮਨ ਨੂੰ ਖਿੱਚ ਪਾਉਣ ਵਾਲੇ। ਬੈਨ = ਬਚਨ, ਬੋਲ।
SikhNet (Spanish)y de sus labios brotan Palabras de Néctar.
ਸਾਧ ਕੈ ਸੰਗਿ; ਨ ਕਤਹੂੰ ਧਾਵੈ ॥
saadh kai sang; na katahoon dhaavai |
Sant Singh KhalsaIn the Company of the Holy, the mind does not wander.
Manmohan SinghIn the society of saints the mind goes not anywhere.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਮਨੂਆ ਕਿਧਰੇ ਨਹੀਂ ਜਾਂਦਾ।
Fareedkot Teekaਸੰਤੋਂ ਕੇ ਸੰਗ ਕਰ ਪੁਨਾ ਇਹ ਮਨ ਸੰਕਲਪੋਂ ਮੇਂ, ਵਾ ਜੀਵ ਜੋਨੀਓਂ ਮੇਂ ਕਹੀਂ ਨਹੀਂ ਦੌੜਤਾ ਹੈ॥
Prof. Sahib Singhਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ,ਪਦ ਅਰਥ ਕਤਹੂੰ = ਕਿਸੇ ਪਾਸੇ। ਧਾਵੈ = ਦੌੜਦਾ।
SikhNet (Spanish)Su mente conquista firme Estabilidad
ਸਾਧਸੰਗਿ; ਅਸਥਿਤਿ ਮਨੁ ਪਾਵੈ ॥
saadhasang; asathit man paavai |
Sant Singh KhalsaIn the Company of the Holy, the mind becomes stable.
Manmohan SinghIn the society of saints the mind attains stability.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਮਨੂਆ ਅਡੋਲਤਾ ਪ੍ਰਾਪਤ ਕਰ ਲੈਦਾ ਹੈ।
Fareedkot Teekaਕਿਉਂਕਿ ਸਤਸੰਗ ਸੇ ਮਨ ਅਪਨੇ ਸਰੂਪ ਮੇਂ ਇਸਥਿਤੀ ਪਾਵਤਾ ਹੈ॥
Prof. Sahib Singhਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ।ਪਦ ਅਰਥ ਅਸਥਿਤਿ = (Skt. स्थिति) ਟਿਕਾਉ।
SikhNet (Spanish)y es bendecido con Paz interior.
ਸਾਧ ਕੈ ਸੰਗਿ; ਮਾਇਆ ਤੇ ਭਿੰਨ ॥
saadh kai sang; maaeaa te bhin |
Sant Singh KhalsaIn the Company of the Holy, one is rid of Maya.
Manmohan SinghIn the society of saints it gets rid of the worldly valuables.
Manmohan Singh (Punjabi)ਸੰਤਾ ਦੀ ਸੰਗਤ ਅੰਦਰ ਇਹ ਸੰਸਾਰੀ ਪਦਾਰਥਾਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਸੰਤੋਂ ਕੇ ਸੰਗ ਕਰਨੇ ਸੇ ਇਹੁ ਜੀਵ ਮਾਯਾ ਤੇ ਭਿੰਨ ਰਹਿਤਾ ਹੈ, ਭਾਵ ਮਾਯਾ ਕਰ ਲਿਪਤ ਨਹੀਂ ਹੋਤਾ॥
Prof. Sahib Singhਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈਪਦ ਅਰਥ ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼।
SikhNet (Spanish)Un hombre así no es tocado por las tentaciones del mundo.
ਸਾਧਸੰਗਿ; ਨਾਨਕ ਪ੍ਰਭ ਸੁਪ੍ਰਸੰਨ ॥੨॥
saadhasang; naanak prabh suprasan |2|
Sant Singh KhalsaIn the Company of the Holy, O Nanak, God is totally pleased. ||2||
Manmohan SinghIn the society of saints O Nanak the Lord is mightily pleased.
Manmohan Singh (Punjabi)ਸੰਤਾਂ ਦੀ ਸੰਗਤ ਅੰਦਰ ਸੁਆਮੀ ਅਤਿ ਖੁਸ਼ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕਾ ਸੰਗ ਕਰਨੇ ਸੇ ਸੋ ਪ੍ਰਭੂ ਪ੍ਰਸੰਨ ਹੋ ਜਾਤਾ ਹੈ॥੨॥
Prof. Sahib Singhਅਤੇ ਹੇ ਨਾਨਕ! ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ॥੨॥
SikhNet (Spanish)Oh, dice Nanak, ¿Cómo complace a Dios aquél que sólo busca la Compañía de los Santos? (2)