ਮੈ ਬਉਰੀ; ਮੇਰਾ ਰਾਮੁ ਭਤਾਰੁ ॥
mai bauree; meraa raam bhataar |
Sant Singh KhalsaI am crazy - the Lord is my Husband.
Manmohan SinghI am crazy and the Lord is my Spouse.
Manmohan Singh (Punjabi)ਮੈਂ ਕਮਲੀ ਹਾਂ ਅਤੇ ਸਾਹਿਬ ਮੇਰਾ ਕੰਤ।
Fareedkot Teekaਮੇਰਾ ਕਮਲੀ ਇਸਤ੍ਰੀ ਕਾ ਰਾਮੁ (ਭਤਾਰੁ) ਪਤੀ ਹੈ॥
Prof. Sahib Singh(ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ,ਪਦ ਅਰਥ ਬਉਰੀ = ਕਮਲੀ, ਝੱਲੀ। ਭਤਾਰੁ = ਖਸਮ।
SikhNet (Spanish)Estoy loco por mi Dios, mi Esposo y me arreglo
ਰਚਿ ਰਚਿ ਤਾ ਕਉ; ਕਰਉ ਸਿੰਗਾਰੁ ॥੧॥
rach rach taa kau; krau singaar |1|
Sant Singh KhalsaI decorate and adorn myself for Him. ||1||
Manmohan SinghFor Him I decorate myself elaborately.
Manmohan Singh (Punjabi)ਉਸ ਲਈ ਮੈਂ ਆਪਣੇ ਆਪ ਨੂੰ ਬਣਾ ਸੁਆਰ ਕੇ ਸ਼ਿੰਗਾਰਦੀ ਹਾਂ।
Fareedkot Teekaਤਿਸ ਕੋ ਪ੍ਰਸੰਨ ਕਰਨੇ ਹੇਤ ਰਚ ਰਚ ਕਰ ਸਾਧਨ ਰੂਪੀ ਸਿੰਗਾਰ ਕਰਤੀ ਹੂੰ॥੧॥
Prof. Sahib Singhਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ॥੧॥ਪਦ ਅਰਥ ਰਚਿ ਰਚਿ = ਫਬ ਫਬ ਕੇ। ਤਾ ਕਉ = ਉਸ ਭਤਾਰ ਦੀ ਖ਼ਾਤਰ, ਉਸ ਭਤਾਰ ਨੂੰ ਮਿਲਣ ਲਈ ॥੧॥
SikhNet (Spanish)y embellezco tanto como puedo, sólo para Complacerlo. (1)
ਭਲੇ ਨਿੰਦਉ. ਭਲੇ ਨਿੰਦਉ; ਭਲੇ ਨਿੰਦਉ ਲੋਗੁ ॥
bhale nindau. bhale nindau; bhale nindau log |
Sant Singh KhalsaSlander me well, slander me well, slander me well, O people.
Manmohan SinghSlander me well slander well, slander me well, O people,
Manmohan Singh (Punjabi)ਚੰਗੀ ਰਤ੍ਹਾਂ ਬੁਗੋਵੇ, ਚੰਗੀ ਤਰ੍ਹਾ ਬੁਗੋਵੇ, ਮੈਨੂੰ ਚੰਗੀ ਤਰ੍ਹਾਂ ਬੁਗੋਵੇ, ਹੇ ਲੋਕੋ!
Fareedkot Teekaਤੁਸੀਂ ਹੇ ਲੋਗੋ! ਮਨ ਬਾਣੀ ਕਰ ਕੇ ਭਲੀ ਪ੍ਰਕਾਰ ਹਮਾਰੀ ਨਿੰਦਾ ਕਰੋ॥
Prof. Sahib Singhਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ)ਪਦ ਅਰਥ ਨਿੰਦਉ ਲੋਗੁ = ਜਗਤ ਬੇ-ਸ਼ੱਕ ਨਿੰਦਾ ਕਰੇ (ਨੋਟ: ਲਫ਼ਜ਼ 'ਨਿੰਦਉ' ਹੁਕਮੀ ਭਵਿੱਖਤ, ਅੱਨ ਪੁਰਖ ਤੇ ਇਕ-ਵਚਨ ਹੈ)।
SikhNet (Spanish)Oh amigos, calúmnienme tanto como quieran,
ਤਨੁ ਮਨੁ; ਰਾਮ ਪਿਆਰੇ ਜੋਗੁ ॥੧॥ ਰਹਾਉ ॥
tan man; raam piaare jog |1| rahaau |
Sant Singh KhalsaMy body and mind are united with my Beloved Lord. ||1||Pause||
Manmohan SinghMy body and soul are for my beloved Lord. Pause.
Manmohan Singh (Punjabi)ਮੇਰੀ ਦੇਹਿ ਅਤੇ ਜਿੰਦੜੀ ਮੇਰੇ ਪ੍ਰਪੁ ਪ੍ਰੀਤਮ ਲਈ ਹੈ। ਠਹਿਰਾਉ।
Fareedkot Teekaਹਮਨੇ ਤੋ ਅਪਨਾ ਤਨੁ ਮਨੁ ਰਾਮ ਪ੍ਯਾਰੇ ਕੇ ਜੋਗ ਕਰ ਛੋਡਿਆ ਹੈ ਅਰਥਾਤ ਅਰਪਨ ਕਰ ਦੀਆ ਹੈ॥੧॥ ਰਹਾਉ ॥
Prof. Sahib Singhਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥ਪਦ ਅਰਥ ਜੋਗੁ = ਜੋਗਾ, ਵਾਸਤੇ ॥੧॥ ਰਹਾਉ ॥
SikhNet (Spanish)pues he entregado mi ser y mi mente a mi Dios. (1-Pausa)
ਬਾਦੁ ਬਿਬਾਦੁ; ਕਾਹੂ ਸਿਉ. ਨ ਕੀਜੈ ॥
baad bibaad; kaahoo siau. na keejai |
Sant Singh KhalsaDo not engage in any arguments or debates with anyone.
Manmohan SinghHold thou no discussion and argument with anyone.
Manmohan Singh (Punjabi)ਤੂੰ ਕਿਸੇ ਨਾਲ ਭੀ ਬਹਿਸ ਅਤੇ ਮੁਬਾਹਸਾ ਨ ਕਰ।
Fareedkot Teeka(ਬਾਦ) ਬ੍ਯਰਥ (ਬਿਬਾਦੁ) ਝਗੜਾ ਕਿਸੀ ਕੇ ਸਾਥ ਨਾ ਕਰੀਏ॥
Prof. Sahib Singh(ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ,ਪਦ ਅਰਥ ਬਾਦੁ ਬਿਬਾਦੁ = ਝਗੜਾ, ਬਹਿਸ।
SikhNet (Spanish)No discuto con nadie
ਰਸਨਾ; ਰਾਮ ਰਸਾਇਨੁ ਪੀਜੈ ॥੨॥
rasanaa; raam rasaaein peejai |2|
Sant Singh KhalsaWith your tongue, savor the Lord's sublime essence. ||2||
Manmohan SinghWith thy tongue sap thou the Lord's elixir.
Manmohan Singh (Punjabi)ਆਪਣੀ ਜੀਹਭਾ ਨਾਲ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਰਸਨਾ ਕਰ ਕੇ ਰਾਮ ਨਾਮ ਅੰਮ੍ਰਿਤ ਕੋ ਪੀਵਣਾ ਕਰੀਏ॥੨॥
Prof. Sahib Singhਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥ਪਦ ਅਰਥ ਰਸਾਇਨੁ = ਰਸਾਂ ਦਾ ਘਰ, ਸ੍ਰੇਸ਼ਟ ਰਸ ॥੨॥
SikhNet (Spanish)y sólo bebo de la Esencia del Señor. (2)
ਅਬ ਜੀਅ ਜਾਨਿ; ਐਸੀ ਬਨਿ ਆਈ ॥
ab jeea jaan; aisee ban aaee |
Sant Singh KhalsaNow, I know within my soul, that such an arrangement has been made;
Manmohan SinghNow I know within my mind that such an arrangement has been made,
Manmohan Singh (Punjabi)ਹੁਣ ਮੈਂ ਆਪਣੇ ਚਿੱਤ ਅੰਦਰ ਜਾਣਦਾ ਹਾਂ ਕਿ ਐਹੋ ਜੇਹਾ ਪ੍ਰਬੰਧ ਬਣ ਗਿਆ ਹੈ,
Fareedkot Teekaਅਬ ਜੀਅ ਮੇਂ ਪਰਮੇਸ੍ਵਰ ਕੋ ਸ੍ਰੇਸ੍ਟ ਜਾਨ ਕਰ ਕੇ ਹਮਾਰੀ ਐਸੀ ਪ੍ਰੀਤ ਬਨਿ ਆਈ ਹੈ॥
Prof. Sahib Singhਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ,ਪਦ ਅਰਥ ਜੀਅ ਜਾਨਿ = ਮਨ ਵਿਚ ਸਮਝ ਕੇ। ਐਸੀ ਬਨਿ ਆਈ = ਅਜਿਹੀ ਹਾਲਤ ਬਣ ਗਈ ਹੈ।
SikhNet (Spanish)Oh mente mía, sabe que mi relación con mi Dios es tan íntima,
ਮਿਲਉ ਗੁਪਾਲ; ਨੀਸਾਨੁ ਬਜਾਈ ॥੩॥
milau gupaal; neesaan bajaaee |3|
Sant Singh KhalsaI will meet with my Lord by the beat of the drum. ||3||
Manmohan Singhby which I shall meet Lord with the beat of drum.
Manmohan Singh (Punjabi)ਜਿਸ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਵਜਦੇ ਨਗਾਰੇ ਮਿਲ ਪਵਾਂਗਾ।
Fareedkot Teekaਜੋ ਰਾਮ ਨਾਮ ਰੂਪੀ (ਨੀਸਾਨੁ) ਨਗਾਰਾ ਬਜਾਇ ਕਰ ਗੁਪਾਲ ਕੋ ਮਿਲੋਂਗੀ॥੩॥
Prof. Sahib Singhਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ॥੩॥ਪਦ ਅਰਥ ਮਿਲਉ = ਮੈਂ ਮਿਲ ਰਹੀ ਹਾਂ। ਨੀਸਾਨੁ ਬਜਾਈ = ਢੋਲ ਵਜਾ ਕੇ, ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ॥੩॥
SikhNet (Spanish)que ahora me encuentro con Él en cada latido de mi corazón. (3)
ਉਸਤਤਿ ਨਿੰਦਾ; ਕਰੈ ਨਰੁ ਕੋਈ ॥
ausatat nindaa; karai nar koee |
Sant Singh KhalsaAnyone can praise or slander me.
Manmohan SinghWhether one praises me or slanders me,
Manmohan Singh (Punjabi)ਭਾਵੇਂ ਕੋਈ ਮੇਰੀ ਵਡਿਆਈ ਕਰੇ ਜਾ ਬਦਖੋਈ,
Fareedkot Teekaਕੋਈ ਪੁਰਸ਼ ਉਸਤਤੀ ਕਰੇ ਚਾਹੇ ਨਿੰਦਾ ਕਰੇ॥
Prof. Sahib Singhਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ),ਪਦ ਅਰਥ ਉਸਤਤਿ = ਸੋਭਾ, ਵਡਿਆਈ।
SikhNet (Spanish)No me interesa quien me alabe o me critique,
ਨਾਮੇ; ਸ੍ਰੀਰੰਗੁ ਭੇਟਲ ਸੋਈ ॥੪॥੪॥
naame; sreerang bhettal soee |4|4|
Sant Singh KhalsaNaam Dayv has met the Lord. ||4||4||
Manmohan SinghNama has met that Lord, the Lover of eminence.
Manmohan Singh (Punjabi)ਨਾਮਾ ਵਡਿਆਈ ਦੇ ਪਿਆਰੇ ਉਸ ਸੁਆਮੀ ਨੂੰ ਮਿਲ ਪਿਆ ਹੈ।
Fareedkot Teekaਨਾਮਦੇਵ ਜੀ ਕਹਤੇ ਹੈਂ: ਮੇਰੇ ਕੋ ਸ੍ਰੀਰੰਗ ਲਛਮੀ ਕੇ ਅਨੰਦ ਦੇਨੇ ਵਾਲਾ ਜੋ ਹੈ, ਸੋ ਪ੍ਰਭੂ (ਭੇਟਲ) ਮਿਲਿਆ ਹੈ। ਨਾਮਦੇਵ ਜੀ ਬ੍ਰਾਹਮਣ ਕੋ ਚਿਖਾ ਪਰ ਰਖ ਕੇ ਉਸ ਕੇ ਸਾਥ ਜਲਨੇ ਲਗਾ ਥਾ ਤਬ ਬਿਸ਼ਨ ਜੀ ਚਤਰਭੁਜ ਹੋ ਕੇ ਬੈਠ ਗਏ। ਨਾਮਦੇਵ ਕੇ ਨਿਸਚੇ ਕੀ ਪ੍ਰਸੰਸਾ ਕਰਤੇ ਹੂਏ ਅੰਤਰਿ ਧਿਆਨ ਹੂਏ॥੪॥੪॥☬ਨਾਮਦੇਵ ਜੀ ਕਰਮ ਗਤੀ ਅਨਸਾਰ ਰਾਮ ਕੇ ਅਧੀਨ ਜੀਵ ਕੋ ਪਤੰਤ੍ਰ ਦਿਖਾਵਤੇ ਹੈਂ:
Prof. Sahib Singhਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥ਪਦ ਅਰਥ ਸ੍ਰੀਰੰਗੁ = ਪਰਮਾਤਮਾ {Skt. श्रीरंग an epithet of Vishnu। ਸ੍ਰੀ = ਲੱਛਮੀ। ਰੰਗੁ = ਪਿਆਰ।} ਲੱਛਮੀ ਨਾਲ ਪਿਆਰ ਕਰਨ ਵਾਲਾ। ਭੇਟਲ = ਮਿਲ ਪਿਆ ਹੈ ॥੪॥੪॥
* ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਤਨ ਤੇ ਮਨ ਪਿਆਰ ਵਿਚ ਇਤਨੇ ਮਸਤ ਹੋ ਜਾਣ ਕਿ ਕੋਈ ਚੰਗਾ ਕਹੇ ਭੈੜਾ ਕਹੇ, ਇਸ ਗੱਲ ਦੀ ਪਰਵਾਹ ਹੀ ਨਾ ਰਹੇ। ਨਾ ਕੰਨ ਨਿੰਦਾ ਸੁਣਨ ਦੀ ਪਰਵਾਹ ਕਰਨ, ਨਾ ਮਨ ਨਿੰਦਾ ਸੁਣ ਕੇ ਦੁਖੀ ਹੋਵੇ।
SikhNet (Spanish)pues me he encontrado con mi Dios, el Maestro de Lakshmi. (4-4)