ੴ

ਸਿੱਖਬਾਣੀ · SikhBani

Ang 1164

Sri Guru Granth Sahib · Raag Bhairao · 6 shabads, 51 lines
Translations
Shabad Bhagat Namdev Ji Raag Bhairao continued from Ang 1163

ਨਾਮੇ. ਹਰਿ ਕਾ ਦਰਸਨੁ ਭਇਆ ॥੪॥੩॥

naame. har kaa darasan bheaa |4|3|

Sant Singh KhalsaThus did Naam Dayv come to receive the Blessed Vision of the Lord's Darshan. ||4||3||
Manmohan Singhand thus did Nama see the Lord's vision.
Manmohan Singh (Punjabi)ਅਤੇ ਇਸ ਤਰ੍ਹਾਂ ਨਾਮੇ ਨੇ ਪ੍ਰਭੂ ਦਾ ਦੀਦਾਰ ਦੇਖ ਲਿਆ।
Fareedkot Teekaਇਸ ਪ੍ਰਕਾਰ ਨਾਮਦੇਵ ਜੀ ਕੋ ਹਰੀ ਕਾ ਦਰਸਨੁ ਹੋਤਾ ਭਯਾ॥੪॥੩॥☬ਨਾਮਦੇਵ ਜੀ ਕਾ ਪ੍ਰਣ ਥਾ ਕਿ ਇਕਾਦਸੀ ਕਾ ਬ੍ਰਤ ਕਰਣਾ ਔਰ ਉਸ ਦਿਨ ਕਿਸੀ ਕੋ ਅੰਨ ਨ ਦੇਣਾ। ਬਿਸਨ ਜੀ ਪ੍ਰੀਖ੍ਯਾ ਹੇਤ ਬ੍ਰਾਹਮਣ ਕਾ ਰੂਪ ਧਾਰ ਕਰ ਆਏ ਔਰ ਅੰਨ ਮਾਂਗਾ। ਨਾਮਦੇਉ ਨੇ ਨਾ ਦੀਆ, ਬ੍ਰਾਹਮਣ ਉਸੀ ਜਗਾ ਮ੍ਰਿਤ ਹੂਆ। ਤਬ ਲੋਗ ਨਿੰਦਾ ਕਰਨੇ ਲਾਗੇ ਕਿ ਇਸ ਨੇ ਬ੍ਰਾਹਮਣ ਕੋ ਅੰਨ ਨਾ ਦੇਣੇ ਕਰ ਕੇ ਮਾਰ ਦੀਆ। ਤਬ ਨਾਮਦੇਵ ਜੀ ਕਹਤੇ ਹੈਂ:
Prof. Sahib Singh(ਉਸ ਸ੍ਵੈ-ਸਰੂਪ ਵਿਚ) ਮੈਂ (ਨਾਮੇ) ਨੂੰ ਪਰਮਾਤਮਾ ਦਾ ਦੀਦਾਰ ਹੋਇਆ ॥੪॥੩॥

* ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਜਿਸ ਨਾਲ ਪਿਆਰ ਹੋਵੇ, ਉਸ ਦੀ ਸੇਵਾ ਕੀਤਿਆਂ ਦਿਲ ਵਿਚ ਠੰਢ ਪੈਂਦੀ ਹੈ। * ਨੋਟ: ਇਸ ਸ਼ਬਦ ਉੱਤੇ ਪੰਜਵੀਂ ਪੋਥੀ ਵਿਚ ਖੁਲ੍ਹੀ ਵਿਚਾਰ ਕਰ ਦਿੱਤੀ ਗਈ ਹੈ।

SikhNet (Spanish)entonces Nam Dev recibió la Bemdita Visión del Darshan del Seor. (4-3)

Open this shabad (11 lines, Angs 1163-1164) →

Shabad Bhagat Namdev Ji Raag Bhairao

ਮੈ ਬਉਰੀ; ਮੇਰਾ ਰਾਮੁ ਭਤਾਰੁ ॥

mai bauree; meraa raam bhataar |

Sant Singh KhalsaI am crazy - the Lord is my Husband.
Manmohan SinghI am crazy and the Lord is my Spouse.
Manmohan Singh (Punjabi)ਮੈਂ ਕਮਲੀ ਹਾਂ ਅਤੇ ਸਾਹਿਬ ਮੇਰਾ ਕੰਤ।
Fareedkot Teekaਮੇਰਾ ਕਮਲੀ ਇਸਤ੍ਰੀ ਕਾ ਰਾਮੁ (ਭਤਾਰੁ) ਪਤੀ ਹੈ॥
Prof. Sahib Singh(ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ,

ਪਦ ਅਰਥ ਬਉਰੀ = ਕਮਲੀ, ਝੱਲੀ। ਭਤਾਰੁ = ਖਸਮ।

SikhNet (Spanish)Estoy loco por mi Dios, mi Esposo y me arreglo

ਰਚਿ ਰਚਿ ਤਾ ਕਉ; ਕਰਉ ਸਿੰਗਾਰੁ ॥੧॥

rach rach taa kau; krau singaar |1|

Sant Singh KhalsaI decorate and adorn myself for Him. ||1||
Manmohan SinghFor Him I decorate myself elaborately.
Manmohan Singh (Punjabi)ਉਸ ਲਈ ਮੈਂ ਆਪਣੇ ਆਪ ਨੂੰ ਬਣਾ ਸੁਆਰ ਕੇ ਸ਼ਿੰਗਾਰਦੀ ਹਾਂ।
Fareedkot Teekaਤਿਸ ਕੋ ਪ੍ਰਸੰਨ ਕਰਨੇ ਹੇਤ ਰਚ ਰਚ ਕਰ ਸਾਧਨ ਰੂਪੀ ਸਿੰਗਾਰ ਕਰਤੀ ਹੂੰ॥੧॥
Prof. Sahib Singhਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ॥੧॥

ਪਦ ਅਰਥ ਰਚਿ ਰਚਿ = ਫਬ ਫਬ ਕੇ। ਤਾ ਕਉ = ਉਸ ਭਤਾਰ ਦੀ ਖ਼ਾਤਰ, ਉਸ ਭਤਾਰ ਨੂੰ ਮਿਲਣ ਲਈ ॥੧॥

SikhNet (Spanish)y embellezco tanto como puedo, sólo para Complacerlo. (1)

ਭਲੇ ਨਿੰਦਉ. ਭਲੇ ਨਿੰਦਉ; ਭਲੇ ਨਿੰਦਉ ਲੋਗੁ ॥

bhale nindau. bhale nindau; bhale nindau log |

Sant Singh KhalsaSlander me well, slander me well, slander me well, O people.
Manmohan SinghSlander me well slander well, slander me well, O people,
Manmohan Singh (Punjabi)ਚੰਗੀ ਰਤ੍ਹਾਂ ਬੁਗੋਵੇ, ਚੰਗੀ ਤਰ੍ਹਾ ਬੁਗੋਵੇ, ਮੈਨੂੰ ਚੰਗੀ ਤਰ੍ਹਾਂ ਬੁਗੋਵੇ, ਹੇ ਲੋਕੋ!
Fareedkot Teekaਤੁਸੀਂ ਹੇ ਲੋਗੋ! ਮਨ ਬਾਣੀ ਕਰ ਕੇ ਭਲੀ ਪ੍ਰਕਾਰ ਹਮਾਰੀ ਨਿੰਦਾ ਕਰੋ॥
Prof. Sahib Singhਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ)

ਪਦ ਅਰਥ ਨਿੰਦਉ ਲੋਗੁ = ਜਗਤ ਬੇ-ਸ਼ੱਕ ਨਿੰਦਾ ਕਰੇ (ਨੋਟ: ਲਫ਼ਜ਼ 'ਨਿੰਦਉ' ਹੁਕਮੀ ਭਵਿੱਖਤ, ਅੱਨ ਪੁਰਖ ਤੇ ਇਕ-ਵਚਨ ਹੈ)।

SikhNet (Spanish)Oh amigos, calúmnienme tanto como quieran,

ਤਨੁ ਮਨੁ; ਰਾਮ ਪਿਆਰੇ ਜੋਗੁ ॥੧॥ ਰਹਾਉ ॥

tan man; raam piaare jog |1| rahaau |

Sant Singh KhalsaMy body and mind are united with my Beloved Lord. ||1||Pause||
Manmohan SinghMy body and soul are for my beloved Lord. Pause.
Manmohan Singh (Punjabi)ਮੇਰੀ ਦੇਹਿ ਅਤੇ ਜਿੰਦੜੀ ਮੇਰੇ ਪ੍ਰਪੁ ਪ੍ਰੀਤਮ ਲਈ ਹੈ। ਠਹਿਰਾਉ।
Fareedkot Teekaਹਮਨੇ ਤੋ ਅਪਨਾ ਤਨੁ ਮਨੁ ਰਾਮ ਪ੍ਯਾਰੇ ਕੇ ਜੋਗ ਕਰ ਛੋਡਿਆ ਹੈ ਅਰਥਾਤ ਅਰਪਨ ਕਰ ਦੀਆ ਹੈ॥੧॥ ਰਹਾਉ ॥
Prof. Sahib Singhਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥

ਪਦ ਅਰਥ ਜੋਗੁ = ਜੋਗਾ, ਵਾਸਤੇ ॥੧॥ ਰਹਾਉ ॥

SikhNet (Spanish)pues he entregado mi ser y mi mente a mi Dios. (1-Pausa)

ਬਾਦੁ ਬਿਬਾਦੁ; ਕਾਹੂ ਸਿਉ. ਨ ਕੀਜੈ ॥

baad bibaad; kaahoo siau. na keejai |

Sant Singh KhalsaDo not engage in any arguments or debates with anyone.
Manmohan SinghHold thou no discussion and argument with anyone.
Manmohan Singh (Punjabi)ਤੂੰ ਕਿਸੇ ਨਾਲ ਭੀ ਬਹਿਸ ਅਤੇ ਮੁਬਾਹਸਾ ਨ ਕਰ।
Fareedkot Teeka(ਬਾਦ) ਬ੍ਯਰਥ (ਬਿਬਾਦੁ) ਝਗੜਾ ਕਿਸੀ ਕੇ ਸਾਥ ਨਾ ਕਰੀਏ॥
Prof. Sahib Singh(ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ,

ਪਦ ਅਰਥ ਬਾਦੁ ਬਿਬਾਦੁ = ਝਗੜਾ, ਬਹਿਸ।

SikhNet (Spanish)No discuto con nadie

ਰਸਨਾ; ਰਾਮ ਰਸਾਇਨੁ ਪੀਜੈ ॥੨॥

rasanaa; raam rasaaein peejai |2|

Sant Singh KhalsaWith your tongue, savor the Lord's sublime essence. ||2||
Manmohan SinghWith thy tongue sap thou the Lord's elixir.
Manmohan Singh (Punjabi)ਆਪਣੀ ਜੀਹਭਾ ਨਾਲ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਰਸਨਾ ਕਰ ਕੇ ਰਾਮ ਨਾਮ ਅੰਮ੍ਰਿਤ ਕੋ ਪੀਵਣਾ ਕਰੀਏ॥੨॥
Prof. Sahib Singhਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥

ਪਦ ਅਰਥ ਰਸਾਇਨੁ = ਰਸਾਂ ਦਾ ਘਰ, ਸ੍ਰੇਸ਼ਟ ਰਸ ॥੨॥

SikhNet (Spanish)y sólo bebo de la Esencia del Señor. (2)

ਅਬ ਜੀਅ ਜਾਨਿ; ਐਸੀ ਬਨਿ ਆਈ ॥

ab jeea jaan; aisee ban aaee |

Sant Singh KhalsaNow, I know within my soul, that such an arrangement has been made;
Manmohan SinghNow I know within my mind that such an arrangement has been made,
Manmohan Singh (Punjabi)ਹੁਣ ਮੈਂ ਆਪਣੇ ਚਿੱਤ ਅੰਦਰ ਜਾਣਦਾ ਹਾਂ ਕਿ ਐਹੋ ਜੇਹਾ ਪ੍ਰਬੰਧ ਬਣ ਗਿਆ ਹੈ,
Fareedkot Teekaਅਬ ਜੀਅ ਮੇਂ ਪਰਮੇਸ੍ਵਰ ਕੋ ਸ੍ਰੇਸ੍ਟ ਜਾਨ ਕਰ ਕੇ ਹਮਾਰੀ ਐਸੀ ਪ੍ਰੀਤ ਬਨਿ ਆਈ ਹੈ॥
Prof. Sahib Singhਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ,

ਪਦ ਅਰਥ ਜੀਅ ਜਾਨਿ = ਮਨ ਵਿਚ ਸਮਝ ਕੇ। ਐਸੀ ਬਨਿ ਆਈ = ਅਜਿਹੀ ਹਾਲਤ ਬਣ ਗਈ ਹੈ।

SikhNet (Spanish)Oh mente mía, sabe que mi relación con mi Dios es tan íntima,

ਮਿਲਉ ਗੁਪਾਲ; ਨੀਸਾਨੁ ਬਜਾਈ ॥੩॥

milau gupaal; neesaan bajaaee |3|

Sant Singh KhalsaI will meet with my Lord by the beat of the drum. ||3||
Manmohan Singhby which I shall meet Lord with the beat of drum.
Manmohan Singh (Punjabi)ਜਿਸ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਵਜਦੇ ਨਗਾਰੇ ਮਿਲ ਪਵਾਂਗਾ।
Fareedkot Teekaਜੋ ਰਾਮ ਨਾਮ ਰੂਪੀ (ਨੀਸਾਨੁ) ਨਗਾਰਾ ਬਜਾਇ ਕਰ ਗੁਪਾਲ ਕੋ ਮਿਲੋਂਗੀ॥੩॥
Prof. Sahib Singhਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ॥੩॥

ਪਦ ਅਰਥ ਮਿਲਉ = ਮੈਂ ਮਿਲ ਰਹੀ ਹਾਂ। ਨੀਸਾਨੁ ਬਜਾਈ = ਢੋਲ ਵਜਾ ਕੇ, ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ॥੩॥

SikhNet (Spanish)que ahora me encuentro con Él en cada latido de mi corazón. (3)

ਉਸਤਤਿ ਨਿੰਦਾ; ਕਰੈ ਨਰੁ ਕੋਈ ॥

ausatat nindaa; karai nar koee |

Sant Singh KhalsaAnyone can praise or slander me.
Manmohan SinghWhether one praises me or slanders me,
Manmohan Singh (Punjabi)ਭਾਵੇਂ ਕੋਈ ਮੇਰੀ ਵਡਿਆਈ ਕਰੇ ਜਾ ਬਦਖੋਈ,
Fareedkot Teekaਕੋਈ ਪੁਰਸ਼ ਉਸਤਤੀ ਕਰੇ ਚਾਹੇ ਨਿੰਦਾ ਕਰੇ॥
Prof. Sahib Singhਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ),

ਪਦ ਅਰਥ ਉਸਤਤਿ = ਸੋਭਾ, ਵਡਿਆਈ।

SikhNet (Spanish)No me interesa quien me alabe o me critique,

ਨਾਮੇ; ਸ੍ਰੀਰੰਗੁ ਭੇਟਲ ਸੋਈ ॥੪॥੪॥

naame; sreerang bhettal soee |4|4|

Sant Singh KhalsaNaam Dayv has met the Lord. ||4||4||
Manmohan SinghNama has met that Lord, the Lover of eminence.
Manmohan Singh (Punjabi)ਨਾਮਾ ਵਡਿਆਈ ਦੇ ਪਿਆਰੇ ਉਸ ਸੁਆਮੀ ਨੂੰ ਮਿਲ ਪਿਆ ਹੈ।
Fareedkot Teekaਨਾਮਦੇਵ ਜੀ ਕਹਤੇ ਹੈਂ: ਮੇਰੇ ਕੋ ਸ੍ਰੀਰੰਗ ਲਛਮੀ ਕੇ ਅਨੰਦ ਦੇਨੇ ਵਾਲਾ ਜੋ ਹੈ, ਸੋ ਪ੍ਰਭੂ (ਭੇਟਲ) ਮਿਲਿਆ ਹੈ। ਨਾਮਦੇਵ ਜੀ ਬ੍ਰਾਹਮਣ ਕੋ ਚਿਖਾ ਪਰ ਰਖ ਕੇ ਉਸ ਕੇ ਸਾਥ ਜਲਨੇ ਲਗਾ ਥਾ ਤਬ ਬਿਸ਼ਨ ਜੀ ਚਤਰਭੁਜ ਹੋ ਕੇ ਬੈਠ ਗਏ। ਨਾਮਦੇਵ ਕੇ ਨਿਸਚੇ ਕੀ ਪ੍ਰਸੰਸਾ ਕਰਤੇ ਹੂਏ ਅੰਤਰਿ ਧਿਆਨ ਹੂਏ॥੪॥੪॥☬ਨਾਮਦੇਵ ਜੀ ਕਰਮ ਗਤੀ ਅਨਸਾਰ ਰਾਮ ਕੇ ਅਧੀਨ ਜੀਵ ਕੋ ਪਤੰਤ੍ਰ ਦਿਖਾਵਤੇ ਹੈਂ:
Prof. Sahib Singhਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥

ਪਦ ਅਰਥ ਸ੍ਰੀਰੰਗੁ = ਪਰਮਾਤਮਾ {Skt. श्रीरंग an epithet of Vishnu। ਸ੍ਰੀ = ਲੱਛਮੀ। ਰੰਗੁ = ਪਿਆਰ।} ਲੱਛਮੀ ਨਾਲ ਪਿਆਰ ਕਰਨ ਵਾਲਾ। ਭੇਟਲ = ਮਿਲ ਪਿਆ ਹੈ ॥੪॥੪॥

* ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਤਨ ਤੇ ਮਨ ਪਿਆਰ ਵਿਚ ਇਤਨੇ ਮਸਤ ਹੋ ਜਾਣ ਕਿ ਕੋਈ ਚੰਗਾ ਕਹੇ ਭੈੜਾ ਕਹੇ, ਇਸ ਗੱਲ ਦੀ ਪਰਵਾਹ ਹੀ ਨਾ ਰਹੇ। ਨਾ ਕੰਨ ਨਿੰਦਾ ਸੁਣਨ ਦੀ ਪਰਵਾਹ ਕਰਨ, ਨਾ ਮਨ ਨਿੰਦਾ ਸੁਣ ਕੇ ਦੁਖੀ ਹੋਵੇ।

SikhNet (Spanish)pues me he encontrado con mi Dios, el Maestro de Lakshmi. (4-4)

Open this shabad →

Shabad Bhagat Namdev Ji Raag Bhairao

ਕਬਹੂ; ਖੀਰਿ ਖਾਡ ਘੀਉ. ਨ ਭਾਵੈ ॥

kabahoo; kheer khaadd gheeo. na bhaavai |

Sant Singh KhalsaSometimes, people do not appreciate milk, sugar and ghee.
Manmohan SinghSometimes man likes not even milk, sugar and ghee.
Manmohan Singh (Punjabi)ਕਦੇ ਤਾਂ ਬੰਦੇ ਨੂੰ ਦੁੱਧ ਖੰਡ ਅਤੇ ਘਿਉ ਭੀ ਚੰਗੇ ਨਹੀਂ ਲਗਦੇ।
Fareedkot Teekaਕਬੀ ਤੋ ਐਸਾ ਸਮਾਂ ਹੋਤਾ ਹੈ ਕਿ ਖੀਰ, ਖੰਡ ਅਰੁ ਘੀਉ ਨਹੀਂ ਭਾਵਤਾ, ਭਾਵ ਪਦਾਰਥੋਂ ਕੀ ਬਹੁਲਤਾ ਹੋਤੀ ਹੈ॥
Prof. Sahib Singhਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ;

ਪਦ ਅਰਥ ਖੀਰਿ = ਤਸਮਈ, ਦੁੱਧ ਚਾਵਲ ਇਕੱਠੇ ਰਿੱਝੇ ਹੋਏ (ਨੋਟ: ਲਫ਼ਜ਼ 'ਖੀਰੁ' ਦਾ ਅਰਥ ਹੈ 'ਦੁੱਧ', ਇਸ ਦਾ ਜੋੜ ਵੱਖਰਾ ਹੈ)। ਨ ਭਾਵੈ = ਚੰਗਾ ਨਹੀਂ ਲੱਗਦਾ।

SikhNet (Spanish)A veces no me gustan ni los postres, ni el azúcar,

ਕਬਹੂ; ਘਰ ਘਰ ਟੂਕ ਮਗਾਵੈ ॥

kabahoo; ghar ghar ttook magaavai |

Sant Singh KhalsaSometimes, they have to beg for bread from door to door.
Manmohan SinghSometimes the Lord makes him beg bread from door to door.
Manmohan Singh (Punjabi)ਕਦੇ ਪ੍ਰਭੂ ਉਸ ਪਾਸੋ ਬੂਹੇ ਬੂਹੇ ਤੇ ਟੁੱਕਰ ਮੰਗਵਾਉਂਦੇ ਹੈ।
Fareedkot Teekaਕਬੀ ਘਰ ਘਰ ਕੇ ਟੁਕੜੇ ਮੰਗਾਵਤਾ ਹੈ॥
Prof. Sahib Singhਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ),
SikhNet (Spanish)ni el guí y a veces Dios me hace pedir de puerta en puerta,

ਕਬਹੂ; ਕੂਰਨੁ ਚਨੇ ਬਿਨਾਵੈ ॥੧॥

kabahoo; kooran chane binaavai |1|

Sant Singh KhalsaSometimes, they have to pick out the grain from the chaff. ||1||
Manmohan SinghSometimes, he picks up gram out of husk.
Manmohan Singh (Punjabi)ਕਦੇ ਉਹ ਸੂਹੜੀ ਵਿਚੋਂ ਛੋਲੇ ਚੁਗਦਾ ਹੈ।
Fareedkot Teekaਕਬੀ (ਕੂਰਨੁ) ਸੂੜੀ ਮੇਂ ਸੇ ਚਣੇ ਵਾ ਕਰੜੇ ਚਣੇ (ਬਿਨਾਵੈ) ਚੁਗਾਵਤਾ ਹੈ॥੧॥
Prof. Sahib Singhਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ ॥੧॥

ਪਦ ਅਰਥ ਕੂਰਨੁ = ਕੂੜਾ। ਚਨੇ = ਛੋਲੇ। ਬਿਨਾਵੈ = ਚੁਣਾਉਂਦਾ ਹੈ ॥੧॥

SikhNet (Spanish)y a veces me hace recoger el polvo del basurero. (1)

ਜਿਉ ਰਾਮੁ ਰਾਖੈ; ਤਿਉ ਰਹੀਐ ਰੇ ਭਾਈ ॥

jiau raam raakhai; tiau raheeai re bhaaee |

Sant Singh KhalsaAs the Lord keeps us, so do we live, O Siblings of Destiny.
Manmohan SinghAs the Lord makes me live, so do live I, O brother,
Manmohan Singh (Punjabi)ਜਿਸ ਤਰ੍ਹਾਂ ਸੁਆਮੀ ਮੈਨੂੰ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਹੈ ਵੀਰ!
Fareedkot Teekaਹੇ ਭਾਈ! ਜਿਸ ਤਰਾਂ ਰਾਮ ਰਾਖੈ ਤਿਸੀ ਪ੍ਰਕਾਰ ਰਹੀਤਾ ਹੈ॥
Prof. Sahib Singhਹੇ ਭਾਈ! ਜਿਸ ਹਾਲਤ ਵਿਚ ਪਰਮਾਤਮਾ (ਸਾਨੂੰ ਜੀਵਾਂ ਨੂੰ) ਰੱਖਦਾ ਹੈ ਉਸੇ ਹਾਲਤ ਵਿਚ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ) ਰਹਿਣਾ ਚਾਹੀਦਾ ਹੈ।
SikhNet (Spanish)Oh Dios, vivo así como Tú me haces que viva,

ਹਰਿ ਕੀ ਮਹਿਮਾ; ਕਿਛੁ ਕਥਨੁ. ਨ ਜਾਈ ॥੧॥ ਰਹਾਉ ॥

har kee mahimaa; kichh kathan. na jaaee |1| rahaau |

Sant Singh KhalsaThe Lord's Glory cannot even be described. ||1||Pause||
Manmohan Singhthe glory of God can be described not even a bit. Pause.
Manmohan Singh (Punjabi)ਵਾਹਿਗੁਰੂ ਦੀ ਪ੍ਰਭਤਾ ਥੋੜੀ ਜਿੰਨੀ ਭੀ ਵਰਣਨ ਨਹੀਂ ਕੀਤੀ ਜਾ ਸਕਦੀ। ਠਹਿਰਾਉ।
Fareedkot Teekaਹਰੀ ਕੀ ਮਹਿਮਾਂ ਕੁਛ ਕਥਨ ਮੇਂ ਨਹੀਂ ਆਵਤੀ॥੧॥ ਰਹਾਉ ॥
Prof. Sahib Singhਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕੇਡਾ ਵੱਡਾ ਹੈ (ਸਾਡੇ ਦੁਖਾਂ ਸੁਖਾਂ ਦਾ ਭੇਤ ਉਹ ਹੀ ਜਾਣਦਾ ਹੈ) ॥੧॥ ਰਹਾਉ ॥

ਪਦ ਅਰਥ ਮਹਿਮਾ = ਬਜ਼ੁਰਗੀ ॥੧॥ ਰਹਾਉ ॥

SikhNet (Spanish)pero nunca podría acabar de recitar y describir toda Tu Gloria. (1-Pausa)

ਕਬਹੂ; ਤੁਰੇ ਤੁਰੰਗ ਨਚਾਵੈ ॥

kabahoo; ture turang nachaavai |

Sant Singh KhalsaSometimes, people prance around on horses.
Manmohan SinghAt times man(while riding) horses and steeds makes them to dance.
Manmohan Singh (Punjabi)ਕਦੇ ਆਦਮੀ ਘੋੜੇ ਤੇ ਕੌਤਲ (ਉਤੇ ਚੜ੍ਹ ਕੇ ਉਨ੍ਹਾਂ ਨੂੰ) ਨਚਾਉਂਦਾ ਹੈ।
Fareedkot Teekaਕਬੀ ਤੌ ਜੀਵ ਪਰਮੇਸ੍ਵਰ ਕੇ ਹੁਕਮ ਮੇਂ ਤੁਰੇ ਉਤਮ ਜਾਤੀ ਕੇ ਘੋੜੇ ਨਚਾਵਤਾ ਹੈ॥
Prof. Sahib Singhਕਦੇ (ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ) ਸੋਹਣੇ ਘੋੜੇ ਨਚਾਉਂਦਾ ਹੈ (ਭਾਵ, ਕਦੇ ਉਸ ਪਾਸ ਐਸੀ ਸੁਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ, ਮਾਨੋ, ਉਹ ਨੱਚ ਰਹੇ ਹਨ),

ਪਦ ਅਰਥ ਤੁਰੇ = ਘੋੜੇ। ਤੁਰੰਗ = ਘੋੜੇ।

SikhNet (Spanish)A veces me dejas montar los corceles de mis opciones

ਕਬਹੂ; ਪਾਇ ਪਨਹੀਓ. ਨ ਪਾਵੈ ॥੨॥

kabahoo; paae panaheeo. na paavai |2|

Sant Singh KhalsaSometimes, they do not even have shoes for their feet. ||2||
Manmohan SinghAt times, he obtains not shoes for his feet.
Manmohan Singh (Punjabi)ਕਦੇ ਉਸ ਨੂੰ ਆਪਦੇ ਪੈਰਾ ਲਹੀ ਜੁੱਤੀ ਭੀ ਨਹੀਂ ਮਿਲਦੀ।
Fareedkot Teekaਕਬੀ ਪੈਰੋਂ ਮੇਂ ਪਾਵਣੇ ਕੋ (ਪਨਹੀਓ) ਜੂਤੀ ਨਹੀਂ ਮਿਲਤੀ॥੨॥
Prof. Sahib Singhਪਰ ਕਦੇ ਉਸ ਨੂੰ ਪੈਰੀਂ ਜੁੱਤੀ (ਪਾਣ ਜੋਗੀ) ਭੀ ਨਹੀਂ ਲੱਭਦੀ ॥੨॥

ਪਦ ਅਰਥ ਪਾਇ = ਪੈਰੀਂ। ਪਨਹੀਓ = ਜੁੱਤੀ ਭੀ ॥੨॥

SikhNet (Spanish)y a veces no tengo ni zapatos que ponerme. (2)

ਕਬਹੂ; ਖਾਟ ਸੁਪੇਦੀ ਸੁਵਾਵੈ ॥

kabahoo; khaatt supedee suvaavai |

Sant Singh KhalsaSometimes, people sleep on cozy beds with white sheets.
Manmohan SinghSome times, the Lord makes man sleep on a couch with a white coverlet.
Manmohan Singh (Punjabi)ਕਦੇ, ਪ੍ਰਭੂ ਇਨਸਾਨ ਨੂੰ ਚਿੱਟੀ ਚਾਦਰ ਵਾਲੇ ਪਲੰਘ ਤੇ ਸੁਆਲਦਾ ਹੈ।
Fareedkot Teekaਕਬੀ ਤੋ ਸੁਫੈਦ ਵਛਾਈ ਯੁਕਤ ਪਲੰਘ ਕੇ ਉਪਰ ਸੁਵਾਵਤਾ ਹੈ॥
Prof. Sahib Singhਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ,

ਪਦ ਅਰਥ ਖਾਟੁ = ਮੰਜਾ। ਸੁਪੇਦੀ = ਚਿੱਟੇ ਵਿਛਾਉਣੇ।

SikhNet (Spanish)A veces me pones a dormir en precioso aposento, con sábanas blancas como la leche

ਕਬਹੂ; ਭੂਮਿ ਪੈਆਰੁ. ਨ ਪਾਵੈ ॥੩॥

kabahoo; bhoom paiaar. na paavai |3|

Sant Singh KhalsaSometimes, they do not even have straw to put down on the ground. ||3||
Manmohan SinghSometimes, he gets not even straw to lie down on the ground.
Manmohan Singh (Punjabi)ਕਦੇ, ਉਸ ਨੂੰ ਧਰਤੀ ਤੇ ਪੈਣ ਲਈ ਪਰਾਲੀ ਭੀ ਨਹੀਂ ਮਿਲਦੀ।
Fareedkot Teekaਕਬੀ ਪ੍ਰਿਥੀ ਪੁਰ ਸੌਣੇ ਹੇਤ ਵਿਛਾਵਣੇ ਕੋ ਪਿਆਰ ਪਰਾਲੀ ਭੀ ਨਹੀਂ ਪਾਵਤਾ॥
Prof. Sahib Singhਪਰ ਕਦੇ ਉਸ ਨੂੰ ਭੁੰਞੇ (ਵਿਛਾਉਣ ਲਈ) ਪਰਾਲੀ ਭੀ ਨਹੀਂ ਮਿਲਦੀ ॥੩॥

ਪਦ ਅਰਥ ਪੈਆਰੁ = ਪਰਾਲੀ। ਨ ਪਾਵੈ = ਹਾਸਲ ਨਹੀਂ ਕਰ ਸਕਦਾ ॥੩॥

SikhNet (Spanish)y a veces no encuentro ni una paja para ponerla sobre el piso pelón. (3)

ਭਨਤਿ ਨਾਮਦੇਉ; ਇਕੁ ਨਾਮੁ ਨਿਸਤਾਰੈ ॥

bhanat naamadeo; ik naam nisataarai |

Sant Singh KhalsaNaam Dayv prays, only the Naam, the Name of the Lord, can save us.
Manmohan SinghSays Nam Dev the Lord's Name alone saves one.
Manmohan Singh (Punjabi)ਨਾਮਦੇਵ ਆਖਦਾ ਹੈ, ਕੇਵਲ ਸਾਈਂ ਦਾ ਨਾਮ ਹੀ ਬੰਦੇ ਦੀ ਰੱਖਿਆ ਕਰਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਏਕ ਪਰਮੇਸ੍ਵਰ ਕਾ ਨਾਮ ਹੀ ਉਧਾਰਨੇ ਵਾਲਾ ਹੈ॥
Prof. Sahib Singhਨਾਮਦੇਵ ਆਖਦਾ ਹੈ ਕਿ ਪ੍ਰਭੂ ਦਾ ਇਕ ਨਾਮ ਹੀ ਹੈ ਜੋ (ਇਹਨਾਂ ਦੋਹਾਂ ਹਾਲਤਾਂ ਵਿਚੋਂ ਅਛੋਹ ਰੱਖ ਕੇ) ਪਾਰ ਲੰਘਾਉਂਦਾ ਹੈ,
SikhNet (Spanish)Dice Namdev, sólo el Naam, el Nombre del Señor es Lo que emancipa,

ਜਿਹ ਗੁਰੁ ਮਿਲੈ; ਤਿਹ ਪਾਰਿ ਉਤਾਰੈ ॥੪॥੫॥

jih gur milai; tih paar utaarai |4|5|

Sant Singh KhalsaOne who meets the Guru, is carried across to the other side. ||4||5||
Manmohan SinghHe whom the Guru meets; him the Lord ferries across the world ocean.
Manmohan Singh (Punjabi)ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ, ਉਸ ਨੂੰ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਪਰੰਤੂ ਜਿਸ ਪੁਰਸ਼ ਕੋ ਗੁਰੋਂ ਦ੍ਵਾਰੇ ਨਾਮ ਮਿਲਤਾ ਹੈ ਤਿਸ ਕੋ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਦੇਤਾ ਹੈ॥੪॥੫॥☬ਏਕ ਸਮੇਂ ਨਾਮਦੇਵ ਜੀ ਏਕ ਦੇਵ ਮੰਦਰ ਮੇਂ ਗਏ। ਤਹਾਂ ਬਹੁਤ ਭੀੜ ਥੀ। ਫਿਕਰ ਨਿਬ੍ਰਤੀ ਵਾਸਤੇ ਚਰਨ ਦਾਸੀ ਲੱਕ ਨਾਲ ਬੰਨ ਕੇ ਮੰਦਰ ਕੇ ਅੰਦਰ ਲੇ ਗਏ। ਭਜਨ ਆਰਤੀ ਸਮੇਂ ਛੈਣਿਆਂ ਨੂੰ ਭੁਲ ਗਏ ਔਰ ਚਰਨ ਦਾਸੀ ਬਜਾਵਣੇ ਲਗ ਗਏ। ਤਬ ਬ੍ਰਾਹਮਣੋ ਨੇ ਪਕੜ ਕਰ ਮੰਦਰ ਸੇ ਬਾਹਿਰ ਨਿਕਾਲ ਦੀਆ। ਤਬ ਨਾਮ ਦੇਵ ਜੀ ਮੰਦਰ ਕੇ ਪੀਛੇ ਬੈਠਕੇ ਭਗਵੰਤ ਕੇ ਸਨਮੁਖ ਉਪਾਲੰਭ ਮਈ ਦੀਨਤਾ ਸੁਨਾਵਤੇ ਹੂਏ ਕਹਤੇ ਹੈਂ:
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ) ਤੋਂ ਪਾਰ ਉਤਾਰਦਾ ਹੈ ॥੪॥੫॥

ਪਦ ਅਰਥ ਜਿਹ = ਜਿਸ ਨੂੰ ॥੪॥੫॥

* ਸ਼ਬਦ ਦਾ ਭਾਵ: ਧਨ ਪਦਾਰਥ ਦਾ ਮਾਣ ਕੂੜਾ ਹੈ-ਨਾ ਅਮੀਰੀ ਵਿਚ ਆਫਰੇ, ਤੇ ਨਾ ਗਰੀਬੀ ਆਇਆਂ ਘਾਬਰੇ।

SikhNet (Spanish)oh hermanos y sólo aquél que se encuentra con el Guru es llevado a través. (4-5)

Open this shabad →

Shabad Bhagat Namdev Ji Raag Bhairao

ਹਸਤ ਖੇਲਤ; ਤੇਰੇ ਦੇਹੁਰੇ ਆਇਆ ॥

hasat khelat; tere dehure aaeaa |

Sant Singh KhalsaLaughing and playing, I came to Your Temple, O Lord.
Manmohan SinghIn a laughing and sportive mood, I came to Thy temple, O Lord.
Manmohan Singh (Punjabi)ਹੰਸਦੜੀ ਅਤੇ ਖਿਲੰਦੜੀ ਦਸ਼ਾ ਅੰਦਰ ਮੈਂ ਤੇਰੇ ਮੰਦਰ ਨੂੰ ਆਇਆ ਹੈ, ਹੇ ਸੁਆਮੀ!
Fareedkot Teekaਮੈਂ ਤੋ ਹਸਤਾ ਖੇਲਤਾ ਪ੍ਰਸੰਨਤਾ ਸਹਿਤ ਤੇਰੇ (ਦੇਹੁਰੇ) ਮੰਦ੍ਰ ਮੇਂ ਆਯਾ ਥਾ॥
Prof. Sahib Singhਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ,

ਪਦ ਅਰਥ ਹਸਤ ਖੇਲਤ = ਹੱਸਦਾ ਖੇਡਦਾ, ਬੜੇ ਚਾਉ ਨਾਲ। ਦੇਹੁਰੇ = ਮੰਦਰ ਵਿਚ {Skt. देवालय}।

SikhNet (Spanish)Llegué a Tu Templo, oh Señor con toda inspiración

ਭਗਤਿ ਕਰਤ; ਨਾਮਾ ਪਕਰਿ ਉਠਾਇਆ ॥੧॥

bhagat karat; naamaa pakar utthaaeaa |1|

Sant Singh KhalsaWhile Naam Dayv was worshipping, he was grabbed and driven out. ||1||
Manmohan SinghWhilst Nama, was worshipping, he was caught hold of and driven away.
Manmohan Singh (Punjabi)ਜਦ ਨਾਮਾ ਉਪਾਸ਼ਨਾ ਕਰ ਰਿਹਾ ਸੀ, ਉਸ ਨੂੰ ਫੜ ਕੇ ਬਾਹਰ ਕਢ ਦਿਤਾ ਗਿਆ।
Fareedkot Teekaਨਾਮਦੇਵ ਜੀ ਨੇ ਕਹਾ ਭਗਤੀ ਕਰਤੇ ਹੂਏ ਏਕ ਮੇਰੇ ਕੋ ਹੀ ਪਕੜ ਕਰ ਕੇ ਬ੍ਰਾਹਮਣੋ ਨੇ ਉਠਾ ਦੀਆ॥੧॥
Prof. Sahib Singhਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥

ਪਦ ਅਰਥ ਕਰਤ = ਕਰਦਾ ॥੧॥

SikhNet (Spanish)y Te estaba alabando cuando Tu Gente llegó y me echó para afuera. (1)

ਹੀਨੜੀ ਜਾਤਿ ਮੇਰੀ; ਜਾਦਿਮ ਰਾਇਆ ॥

heenarree jaat meree; jaadim raaeaa |

Sant Singh KhalsaI am of a low social class, O Lord;
Manmohan SinghA low caste is mine, O my Lord, the king of Yadwas.
Manmohan Singh (Punjabi)ਨੀਵੀ ਹੈ ਜਾਤੀ ਮੇਰੀ, ਹੇ ਮੇਰੇ ਪ੍ਰਭੂ! ਯਾਂਦਵਾਂ ਦੇ ਪਾਤਿਸ਼ਾਹ।
Fareedkot Teekaਹੇ ਜਾਦਵੋਂ ਕੇ ਰਾਈ! ਮੇਰੀ ਜਾਤ (ਹੀਨੜੀ) ਛੋਟੀ ਹੈ॥
Prof. Sahib Singhਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ)

ਪਦ ਅਰਥ ਹੀਨੜੀ = ਬਹੁਤ ਹੀਣੀ, ਬਹੁਤ ਨੀਵੀਂ। ਜਾਦਮ ਰਾਇਆ = ਹੇ ਜਾਦਮ ਰਾਇ! {Skt. यादव an epither of Krishna} ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ!

SikhNet (Spanish)O rey de Yadav, oh Krishna, decían que mi casta era baja y si eso es así,

ਛੀਪੇ ਕੇ ਜਨਮਿ; ਕਾਹੇ ਕਉ ਆਇਆ ॥੧॥ ਰਹਾਉ ॥

chheepe ke janam; kaahe kau aaeaa |1| rahaau |

Sant Singh Khalsawhy was I born into a family of fabric dyers? ||1||Pause||
Manmohan SinghWhy was I born a calico-printer? Pause.
Manmohan Singh (Punjabi)ਮੇਰੀ ਪੈਦਾਇਸ਼ ਛੀਬੇ ਦੇ ਘਰ ਕਿਉਂ ਹੋਈ? ਠਹਿਰਾਉ।
Fareedkot Teekaਮੇਰਾ ਜਨਮੁ ਛੀਪੇ ਕੇ ਘਰ ਕਿਸ ਵਾਸਤੇ ਆਇਆ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥

ਪਦ ਅਰਥ ਕਾਹੇ ਕਉ = ਕਾਹਦੇ ਲਈ? ਕਿਉਂ? ਆਇਆ = ਮੈਂ ਜੰਮਿਆ ॥੧॥ ਰਹਾਉ ॥

SikhNet (Spanish)entonces ¿por qué me hiciste nacer y ser un impresor? (1-Pausa)

ਲੈ ਕਮਲੀ; ਚਲਿਓ ਪਲਟਾਇ ॥

lai kamalee; chalio palattaae |

Sant Singh KhalsaI picked up my blanket and went back,
Manmohan SinghTaking up his blanket, Nama went back,
Manmohan Singh (Punjabi)ਆਪਣੀ ਕੰਬਲੀ ਚੁਕ ਕੇ ਨਾਮਾ ਪਿਛੇ ਮੁੜ ਆਇਆ,
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਪ੍ਰਤੀ ਸੁਨਾਵਤੇ ਹੈਂ: ਪਰਮੇਸ੍ਵਰ ਭਗਤ ਵਤਸਲ ਹੈ ਭਗਤੋਂ ਕਾ ਅੰਗ ਕਰਤਾ ਹੈ। ਤਿਸ ਸਮੇਂ ਨਾਮਦੇਉ ਆਪਣੀ ਕੰਬਲੀ ਲੇ ਕਰ ਮੁੜ ਚਲਿਆ॥
Prof. Sahib Singhਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ,

ਪਦ ਅਰਥ ਪਲਟਾਇ = ਪਰਤ ਕੇ, ਮੁੜ ਕੇ।

SikhNet (Spanish)Recogí mi zarape, me fui de ahí

ਦੇਹੁਰੈ ਪਾਛੈ; ਬੈਠਾ ਜਾਇ ॥੨॥

dehurai paachhai; baitthaa jaae |2|

Sant Singh Khalsato sit behind the temple. ||2||
Manmohan Singhand going behind the temple sat down there.
Manmohan Singh (Punjabi)ਅਤੇ ਮੰਦਰ ਦੇ ਪਿਛਲੇ ਪਾਸੇ ਜਾਂ ਕੇ ਉਥੇ ਬੈਠ ਗਿਆ ਹੈ।
Fareedkot Teekaਮੰਦਰ ਕੇ ਪੀਛੇ ਜਾਇ ਬੈਠਾ ਔਰ ਭਗਵੰਤ ਕੇ ਗੁਣ ਗਾਵਣੇ ਲਾਗਾ॥੨॥
Prof. Sahib Singhਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥

ਪਦ ਅਰਥ ਜਾਇ = ਜਾ ਕੇ ॥੨॥

SikhNet (Spanish)y me senté en la parte de atrás de Tu Templo. (2)

ਜਿਉ ਜਿਉ ਨਾਮਾ; ਹਰਿ ਗੁਣ ਉਚਰੈ ॥

jiau jiau naamaa; har gun ucharai |

Sant Singh KhalsaAs Naam Dayv uttered the Glorious Praises of the Lord,
Manmohan SinghAs Nam Dev uttered the Lord's praise,
Manmohan Singh (Punjabi)ਜਿਉ ਜਿਉ ਨਾਮਦੇਵ ਪ੍ਰਭੂ ਦਾ ਜੱਸ ਉਚਾਰਨ ਕਰਦਾ ਸੀ,
Fareedkot Teekaਜ੍ਯੋਂ ਜ੍ਯੋਂ ਨਾਮਦੇਵ ਹਰੀ ਕੇ ਗੁਣੋਂ ਕੋ ਉਚਾਰਨ ਕਰਤਾ ਥਾ॥
Prof. Sahib Singh(ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,
SikhNet (Spanish)Y ve, mientras más recitaba Tu Alabanza, oh Dios,

ਭਗਤ ਜਨਾਂ ਕਉ; ਦੇਹੁਰਾ ਫਿਰੈ ॥੩॥੬॥

bhagat janaan kau; dehuraa firai |3|6|

Sant Singh Khalsathe temple turned around to face the Lord's humble devotee. ||3||6||
Manmohan Singhso did the temple turn towards the saintly person.
Manmohan Singh (Punjabi)ਤਿਉ ਤਿਉ ਹੀ ਮੰਦਰ ਸੰਤ ਸਰੂਪ ਪੁਰਸ਼ ਵਲ ਮੁੜਦਾ ਜਾਂਦਾ ਸੀ।
Fareedkot Teekaਤ੍ਯੋਂ ਤ੍ਯੋਂ ਭਗਤ ਜਨਾਂ ਕੇ ਮਾਨ ਰਖਣੇ ਹੇਤ ਦੇਹੁਰਾ ਫਿਰਤਾ ਥਾ, ਭਾਵ ਯਹਿ ਕਿ ਮੰਦਰ ਕਾ ਮੁਖ ਨਾਮਦੇਵ ਕੀ ਤਰਫ ਔਰ ਪੰਡਿਓਂ ਕੀ ਤਰਫ ਪੀਠ ਹੋ ਗਈ॥੩॥੬॥☬ਨਾਮਦੇਵ ਜੀ ਦ੍ਰਿਸਟਾਂਤੋਂ ਕਰ ਅਪਨੀ ਪ੍ਰੀਤੀ ਜਨਾਵਤੇ ਹੂਏ ਕਹਤੇ ਹੈਂ:
Prof. Sahib Singh(ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥

ਪਦ ਅਰਥ ਕਉ = ਦੀ ਖ਼ਾਤਰ, ਵਾਸਤੇ ॥੩॥੬॥

* ਭਾਵ: ਸਿਮਰਨ ਦੀ ਬਰਕਤਿ-ਨਿਰਭੈਤਾ। ਉੱਚੀ ਜਾਤ ਵਾਲਿਆਂ ਵਲੋਂ ਸ਼ੂਦਰ-ਅਖਵਾਂਦਿਆਂ ਉੱਤੇ ਹੋ ਰਹੀਆਂ ਵਧੀਕੀਆਂ ਦੇ ਵਿਰੁੱਧ ਪ੍ਰਭੂ ਅੱਗੇ ਰੋਸ। ਜਿਉਂ ਜਿਉਂ ਇਹ ਰੋਸ ਸ਼ੂਦਰ-ਅਖਵਾਂਦੇ ਮਨੁੱਖ ਦੇ ਅੰਦਰ ਸ੍ਵੈ-ਮਾਨ ਪੈਦਾ ਕਰਦਾ ਹੈ, ਉੱਚ-ਜਾਤੀਏ ਦੀ ਆਕੜ ਘਟਦੀ ਹੈ। * ਨੋਟ: ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿਚ ਗੁਜ਼ਾਰਿਆ; ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਵ ਛੀਂਬਾ ਹੈ, ਤੇ ਸ਼ੂਦਰ ਹੈ। ਸ਼ੂਦਰ ਨੂੰ ਮੰਦਰ ਜਾਣ ਦੀ ਮਨਾਹੀ ਸੀ। ਕਿਸੇ ਦਿਨ ਬੰਦਗੀ ਦੀ ਮੌਜ ਵਿਚ ਨਾਮਦੇਵ ਜੀ ਮੰਦਰ ਚਲੇ ਗਏ, ਅੱਗੋਂ ਉੱਚੀ ਜਾਤਿ ਵਾਲਿਆਂ ਨੇ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਜੇ ਨਾਮਦੇਵ ਜੀ ਕਿਸੇ ਬੀਠੁਲ, ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਅਤੇ ਪੂਜਾ ਕਰਦੇ ਹੁੰਦੇ ਤਾਂ ਰੋਜ਼ ਆਉਣ ਵਾਲੇ ਨਾਮਦੇਵ ਨੂੰ ਉਹਨਾਂ ਲੋਕਾਂ ਨੇ ਕਿਸੇ ਇੱਕ ਦਿਨ 'ਹੀਨੜੀ ਜਾਤਿ' ਦਾ ਜਾਣ ਕੇ ਕਿਉਂ ਬਾਹਰ ਕੱਢਣਾ ਸੀ? ਇਹ ਇੱਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਨਾਮਦੇਵ ਜੀ ਨਾ ਮੰਦਰ ਜਾਇਆ ਕਰਦੇ ਸਨ, ਨਾ ਸ਼ੂਦਰ ਹੋਣ ਕਰਕੇ ਉੱਚੀ ਜਾਤ ਵਾਲਿਆਂ ਵਲੋਂ ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਸੀ। ਇਹ ਤਾਂ ਇਕ ਦਿਨ ਕਿਸੇ ਮੌਜ ਵਿਚ ਆਏ ਹੋਏ ਚਲੇ ਗਏ ਤੇ ਅੱਗੋਂ ਧੱਕੇ ਪਏ।

SikhNet (Spanish)la gente cada vez volteaba más y más hacia mí. Oh, qué Maravilloso eres, oh Señor. (3-6)

Open this shabad →

Shabad Bhagat Namdev Ji Raag Bhairao

ਭੈਰਉ ਨਾਮਦੇਉ ਜੀਉ ਘਰੁ ੨ ॥

bhairau naamadeo jeeo ghar 2 |

Sant Singh KhalsaBhairao, Naam Dayv Jee, Second House:
Manmohan SinghBhairo Nam Dev Ji.
Manmohan Singh (Punjabi)ਭੈਰਉ ਨਾਮਦੇਵ ਜੀ।
Prof. Sahib Singhਰਾਗ ਭੈਰਉ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Bhairo, Namdev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਜੈਸੀ; ਭੂਖੇ ਪ੍ਰੀਤਿ ਅਨਾਜ ॥

jaisee; bhookhe preet anaaj |

Sant Singh KhalsaAs the hungry person loves food,
Manmohan SinghAs the hungry man loves food,
Manmohan Singh (Punjabi)ਜਿਸ ਤਰ੍ਹਾਂ ਭੁਖਾ ਆਦਮੀ ਭੋਜਨ ਨੂੰ ਪਿਆਰ ਕਰਦਾ ਹੈ,
Fareedkot Teekaਜੈਸੇ ਭੂਖੇ ਪੁਰਸ ਕੇ ਅਨਾਜ ਕੇ ਸਾਥ ਪ੍ਰੀਤੀ ਹੋਤੀ ਹੈ॥
Prof. Sahib Singhਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ,
SikhNet (Spanish)Así como el hambriento ama la comida

ਤ੍ਰਿਖਾਵੰਤ; ਜਲ ਸੇਤੀ ਕਾਜ ॥

trikhaavant; jal setee kaaj |

Sant Singh Khalsaand the thirsty person is obsessed with water,
Manmohan Singhas the thirsty man has business with water,
Manmohan Singh (Punjabi)ਜਿਸ ਤਰ੍ਹਾਂ ਤਿਹਾਏ ਆਦਮੀ ਦਾ ਪਾਣੀ ਨਾਲ ਵਿਹਾਰ ਹੈ,
Fareedkot Teekaਜਿਸ ਤਰਾਂ ਪਿਆਸੇ ਪੁਰਸ ਕੋ ਜਲ ਕੇ ਸਾਥ ਹੀ ਕਾਮ ਹੋਤਾ ਹੈ॥
Prof. Sahib Singhਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ,

ਪਦ ਅਰਥ ਤ੍ਰਿਖਾਵੰਤ = ਤਿਹਾਇਆ, ਪਿਆਸਾ। ਸੇਤੀ = ਨਾਲ। ਕਾਜ = ਲੋੜ, ਗ਼ਰਜ਼।

SikhNet (Spanish)y el sediento no añora más que el agua.

ਜੈਸੀ ਮੂੜ; ਕੁਟੰਬ ਪਰਾਇਣ ॥

jaisee moorr; kuttanb paraaein |

Sant Singh Khalsaand as the fool is attached to his family
Manmohan Singhand as a fool is dedicated unto is his dear ones,
Manmohan Singh (Punjabi)ਅਤੇ ਜਿਸ ਤਰ੍ਹਾਂ ਮੂਰਖ ਆਪਣੇ ਪਰਵਾਰ ਦੇ ਸਮਰਪਨ ਹੋਇਆ ਹਇਆ ਹੈ,
Fareedkot Teekaਜੈਸੀ (ਮੂੜ) ਮੂਰਖ ਪੁਰਸ ਕੀ ਸਨਬੰਧੀਓਂ ਕੇ ਸਨੇਹ ਮੇਂ ਤਤਪਰ ਰਹਣੇ ਕੀ ਪ੍ਰੀਤਿ ਹੋਤੀ ਹੈ॥
Prof. Sahib Singhਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ,

ਪਦ ਅਰਥ ਮੂੜ = ਮੂਰਖ ਬੰਦੇ। ਕੁਟੰਬ = ਪਰਵਾਰ। ਪਰਾਇਣ = ਆਸਰੇ।

SikhNet (Spanish)Así como la mujer ignorante se apoya en su familia,

ਐਸੀ; ਨਾਮੇ ਪ੍ਰੀਤਿ ਨਰਾਇਣ ॥੧॥

aisee; naame preet naraaein |1|

Sant Singh Khalsa- just so, the Lord is very dear to Naam Dayv. ||1||
Manmohan Singhso does Nama love his Lord.
Manmohan Singh (Punjabi)ਏਸੇ ਤਰ੍ਹਾਂ ਹੀ ਨਾਮੇ ਨੂੰ ਪ੍ਰਭੂ ਪਿਆਰਾ ਹੈ।
Fareedkot Teekaਨਾਮਦੇਵ ਜੀ ਕਹਤੇ ਹੈਂ ਐਸੀ ਹੀ ਹਮਾਰੀ ਪ੍ਰੀਤੀ ਨਰਾਇਣ ਕੇ ਸਾਥ ਹੈ॥੧॥
Prof. Sahib Singhਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ॥੧॥
SikhNet (Spanish)así igual yo amo a mi Señor, el Dios. (1)

ਨਾਮੇ ਪ੍ਰੀਤਿ; ਨਾਰਾਇਣ ਲਾਗੀ ॥

naame preet; naaraaein laagee |

Sant Singh KhalsaNaam Dayv is in love with the Lord.
Manmohan SinghNama is in love with His Lord.
Manmohan Singh (Punjabi)ਨਾਮੇ ਦਾ ਪਿਆਰ ਆਪਣੇ ਪ੍ਰਭੂ ਨਾਲ ਹੈ।
Fareedkot Teekaਮੁਝ ਨਾਮੇ ਕੀ ਪ੍ਰੀਤਿ ਨਰਾਇਣ ਕੇ ਸਾਥ ਲਾਗੀ ਹੈ॥
Prof. Sahib Singh(ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ,
SikhNet (Spanish)Estoy totalmente enamorado de mi Dios y ve,

ਸਹਜ ਸੁਭਾਇ, ਭਇਓ ਬੈਰਾਗੀ ॥੧॥ ਰਹਾਉ ॥

sehaj subhaae, bheo bairaagee |1| rahaau |

Sant Singh KhalsaHe has naturally and intuitively become detached from the world. ||1||Pause||
Manmohan SinghHe has easily become detached. Pause.
Manmohan Singh (Punjabi)ਉਹ ਸੁਖੈਨ ਹੀ ਉਪਰਾਮ ਹੋ ਗਿਆ ਹੈ। ਠਹਿਰਾਉ।
Fareedkot Teeka(ਸਹਜ) ਗ੍ਯਾਨ ਸੁਭਾਵਕਰ ਸੰਸਾਰ ਸੇ (ਬੈਰਾਗੀ) ਤ੍ਯਾਗੀ ਭਇਆ ਹੂੰ॥੧॥ ਰਹਾਉ ॥
Prof. Sahib Singh(ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ ॥੧॥ ਰਹਾਉ ॥

ਪਦ ਅਰਥ ਸਹਜ ਸੁਭਾਇ = ਸੁਤੇ ਹੀ, ਕੋਈ ਖ਼ਾਸ ਉਚੇਚ ਕਰਨ ਤੋਂ ਬਿਨਾ ਹੀ। ਬੈਰਾਗੀ = ਵਿਰਕਤ ॥੧॥ ਰਹਾਉ ॥

SikhNet (Spanish)de forma espontánea me he vuelto desapegado. (1-Pausa)

ਜੈਸੀ; ਪਰ ਪੁਰਖਾ ਰਤ ਨਾਰੀ ॥

jaisee; par purakhaa rat naaree |

Sant Singh KhalsaLike the woman who falls in love with another man,
Manmohan SinghAs a woman is involved in love with another person,
Manmohan Singh (Punjabi)ਜਿਸ ਤਰ੍ਹਾਂ ਇਸਤ੍ਰੀ ਪਰਾਏ ਪੁਰਸ਼ ਦੇ ਪਿਆਰ ਵਿੱਚ ਰੰਗੀ ਹੋਵੇ,
Fareedkot Teekaਜੈਸੇ ਬਿਭਚਾਰਨੀ ਇਸਤ੍ਰੀ ਕੀ ਪਰਾਏ ਪੁਰਸ ਮੇਂ ਪ੍ਰੀਤੀ ਹੋਤੀ ਹੈ॥
Prof. Sahib Singhਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ,

ਪਦ ਅਰਥ ਰਤ = ਰੱਤੀ ਹੋਈ, ਪਿਆਰ ਪਾਣ ਵਾਲੀ।

SikhNet (Spanish)Como la mujer que añora a un hombre para tener sexo,

ਲੋਭੀ ਨਰੁ; ਧਨ ਕਾ ਹਿਤਕਾਰੀ ॥

lobhee nar; dhan kaa hitakaaree |

Sant Singh Khalsaand the greedy man who loves only wealth,
Manmohan Singhas a greedy man loves riches,
Manmohan Singh (Punjabi)ਜਿਸ ਤਰ੍ਹਾਂ ਕਿ ਲਾਲਚੀ ਆਦਮੀ ਦੌਲਤ ਨੂੰ ਪਿਆਰ ਕਰਦਾ ਹੈ,
Fareedkot Teekaਲੋਭੀ ਪੁਰਸ ਜਿਸ ਪ੍ਰਕਾਰ ਧਨ ਕਾ ਹਿਤਕਾਰੀ ਹੋਤਾ ਹੈ॥
Prof. Sahib Singhਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ।

ਪਦ ਅਰਥ ਹਿਤਕਾਰੀ = ਹਿਤ ਕਰਨ ਵਾਲਾ, ਪ੍ਰੇਮ ਕਰਨ ਵਾਲਾ।

SikhNet (Spanish)así como el avaro añora tener más y más riqueza,

ਕਾਮੀ ਪੁਰਖ; ਕਾਮਨੀ ਪਿਆਰੀ ॥

kaamee purakh; kaamanee piaaree |

Sant Singh Khalsaand the sexually promiscuous man who loves women and sex,
Manmohan Singhand as a lustful man loves a women,
Manmohan Singh (Punjabi)ਤੇ ਜਿਸ ਤਰ੍ਹਾਂ ਵਿਸ਼ਈ ਇਨਸਾਨ ਇਸਤਰੀ ਨੂੰ ਪਿਆਰ ਕਰਦਾ ਹੈ,
Fareedkot Teekaਕਾਮੀ ਪੁਰਸ ਕੋ ਜੈਸੇ ਇਸਤ੍ਰੀ ਪ੍ਯਾਰੀ ਹੋਤੀ ਹੈ॥
Prof. Sahib Singhਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ,

ਪਦ ਅਰਥ ਕਾਮੀ = ਵਿਸ਼ਈ। ਕਾਮਨੀ = ਇਸਤ੍ਰੀ।

SikhNet (Spanish)así como el que vive en la lujuria sólo desea tener una mujer más.

ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥

aisee naame preet muraaree |2|

Sant Singh Khalsajust so, Naam Dayv is in love with the Lord. ||2||
Manmohan Singhso does Nama love his Lord, the enemy of ego.
Manmohan Singh (Punjabi)ਇਸ ਤਰ੍ਹਾਂ ਹੀ ਨਾਮਾ ਹੰਕਾਰ ਦੇ ਵੈਰੀ ਆਪਣੇ ਪ੍ਰਭੂ ਨੂੰ ਪਿਆਰ ਕਰਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਤੈਸੇ ਹੀ ਹਮਾਰੀ ਮੁਰਾਰੀ ਕੇ ਸਾਥ ਪ੍ਰੀਤੀ ਹੈ॥੨॥
Prof. Sahib Singhਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ ॥੨॥
SikhNet (Spanish)Así igual yo amo a mi Señor, el Dios. (2)

ਸਾਈ ਪ੍ਰੀਤਿ; ਜਿ ਆਪੇ ਲਾਏ ॥

saaee preet; ji aape laae |

Sant Singh KhalsaBut that alone is real love, which the Lord Himself inspires;
Manmohan SinghThat is real love, by which the Lord attaches man to Himself,
Manmohan Singh (Punjabi)ਉਹ ਹੀ ਅਸਲੀ ਪਿਆਰ ਹੈ, ਜਿਸ ਦੁਆਰਾ ਪ੍ਰਭੂ ਪ੍ਰਾਣੀ ਨੂੰ ਆਪਦੇ ਨਾਲ ਜੋੜ ਲੈਂਦਾ ਹੈ,
Fareedkot Teekaਸਾਈ ਪ੍ਰੀਤੀ ਸ੍ਰੇਸ੍ਟ ਹੈ, ਜੋ ਪਰਮੇਸ੍ਵਰ ਆਪ ਲਗਾਵਤਾ ਹੈ॥
Prof. Sahib Singhਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ,

ਪਦ ਅਰਥ ਸਾਈ = ਉਹੀ (ਅਸਲ)। ਜਿ = ਜਿਹੜੀ।

SikhNet (Spanish)Sólo es Amor, Aquéllo con lo que Dios Mismo nos bendice

ਗੁਰ ਪਰਸਾਦੀ; ਦੁਬਿਧਾ ਜਾਏ ॥

gur parasaadee; dubidhaa jaae |

Sant Singh Khalsaby Guru's Grace, duality is eradicated.
Manmohan Singhand by which duality departs, through the Guru's grace.
Manmohan Singh (Punjabi)ਅਤੇ ਜਿਸ ਦੁਆਰਾ ਗੁਰਾਂ ਦੀ ਮਿਹਰ ਸਦਕਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।
Fareedkot Teekaਜਿਸ ਕੀ ਪ੍ਰੀਤੀ ਲਗਾਤਾ ਹੈ ਗੁਰੋਂ ਕੀ ਕ੍ਰਿਪਾ ਸੇ ਤਿਸ ਪੁਰਸ ਕੀ ਦ੍ਵੈਤ ਭਾਵਨਾ ਨਿਬ੍ਰਿਤ ਹੋ ਜਾਤੀ ਹੈ॥
Prof. Sahib Singhਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ।

ਪਦ ਅਰਥ ਦੁਬਿਧਾ = ਮੇਰ-ਤੇਰ।

SikhNet (Spanish)y sólo así no liberamos de la dualidad, por la Gracia del Guru.

ਕਬਹੁ. ਨ ਤੂਟਸਿ; ਰਹਿਆ ਸਮਾਇ ॥

kabahu. na toottas; rahiaa samaae |

Sant Singh KhalsaSuch love never breaks; through it, the mortal remains merged in the Lord.
Manmohan SinghNama's love breaks not ever and he remains merged in his Lord.
Manmohan Singh (Punjabi)ਨਾਮੇ ਦੀ ਪਿਰਹੜੀ ਕਦੇ ਭੀ ਟੁਟਦੀ ਨਹੀਂ ਅਤੇ ਉਹ ਆਪਣੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।
Fareedkot Teekaਕਬੀ ਤੂਟਤਾ ਨਹੀਂ ਹੈ ਔਰ ਤਿਸੀ ਮੇਂ ਅਭੇਦ ਹੋ ਰਹਾ ਹੈ॥
Prof. Sahib Singhਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਨ ਤੂਟਸਿ = ਉਹ ਪ੍ਰੀਤ ਕਦੇ ਟੁੱਟਦੀ ਨਹੀਂ।

SikhNet (Spanish)Nuestro Amor no se quiebra

ਨਾਮੇ ਚਿਤੁ ਲਾਇਆ; ਸਚਿ ਨਾਇ ॥੩॥

naame chit laaeaa; sach naae |3|

Sant Singh KhalsaNaam Dayv has focused his consciousness on the True Name. ||3||
Manmohan SinghNama has attached his mind to the True Name.
Manmohan Singh (Punjabi)ਨਾਮੇ ਨੇ ਆਪਣਾ ਮਨ ਸਚੇ ਨਾਮ ਨਾਲ ਜੋੜ ਲਿਆ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਹਮ ਨੇ ਸਚੇ ਵਾਹਿਗੁਰੂ ਕੇ ਨਾਮ ਮੇਂ ਐਸਾ ਚਿਤੁ ਲਗਾਯਾ ਹੈ॥
Prof. Sahib Singh(ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ ॥੩॥

ਪਦ ਅਰਥ ਸਚਿ = ਸੱਚ ਵਿਚ। ਨਾਇ = ਨਾਮ ਵਿਚ ॥੩॥

SikhNet (Spanish)y así permanezco también entonado en el Verdadero Nombre. (3)

ਜੈਸੀ ਪ੍ਰੀਤਿ; ਬਾਰਿਕ ਅਰੁ ਮਾਤਾ ॥

jaisee preet; baarik ar maataa |

Sant Singh KhalsaLike the love between the child and its mother,
Manmohan SinghAs is the love between a child and its mother,
Manmohan Singh (Punjabi)ਜੇਹੋ ਜੇਹੀ ਮੁਹੱਬਤ ਹੈ ਬੱਚੇ ਅਤੇ ਉਸ ਦੀ ਅੰਮੜੀ ਵਿਚਕਾਰ,
Fareedkot Teekaਜੈਸੀ ਪ੍ਰੀਤਿ ਪੁਤ੍ਰ ਔਰ ਮਾਤਾ ਕੀ ਹੋਤੀ ਹੈ॥
Prof. Sahib Singhਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ,
SikhNet (Spanish)Así como es el amor entre la madre y su hijo,

ਐਸਾ ਹਰਿ ਸੇਤੀ. ਮਨੁ ਰਾਤਾ ॥

aisaa har setee. man raataa |

Sant Singh Khalsaso is my mind imbued with the Lord.
Manmohan Singhso is my soul imbued with God.
Manmohan Singh (Punjabi)ਏਸੇ ਤਰ੍ਹਾਂ ਹੀ ਮੇਰੀ ਜਿੰਦੜੀ ਹਰੀ ਨਾਲ ਰੰਗੀ ਹੋਈ ਹੈ।
Fareedkot Teekaਤੈਸੇ ਹਮਾਰਾ ਹਰੀ ਕੇ ਚਰਨੋਂ ਮੇਂ ਮਨੁ ਰਾਤਾ ਹੈ॥
Prof. Sahib Singhਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ।

ਪਦ ਅਰਥ ਰਾਤਾ = ਰੰਗਿਆ ਹੋਇਆ।

SikhNet (Spanish)así mi mente está imbuida en el Amor de Dios.

ਪ੍ਰਣਵੈ ਨਾਮਦੇਉ. ਲਾਗੀ ਪ੍ਰੀਤਿ ॥

pranavai naamadeo. laagee preet |

Sant Singh KhalsaPrays Naam Dayv, I am in love with the Lord.
Manmohan SinghSupplicates Nam Dev, that I have imbibe affection,
Manmohan Singh (Punjabi)ਨਾਮ ਦੇਵ ਪ੍ਰਾਰਥਨਾ ਕਰਦਾ ਹੈ ਕਿ ਮੇਰੀ ਪਿਰਹੜੀ ਪੈ ਗਈ ਹੈ,
Fareedkot Teekaਨਾਮਦੇਵ ਜੀ ਕਹਤੇ ਹੈਂ: ਅਬ ਐਸੀ ਪ੍ਰੀਤੀ ਲਾਗੀ ਹੈ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ-ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ,
SikhNet (Spanish)Reza Namdev, así permanezco apegado a mi Señor

ਗੋਬਿਦੁ ਬਸੈ; ਹਮਾਰੈ ਚੀਤਿ ॥੪॥੧॥੭॥

gobid basai; hamaarai cheet |4|1|7|

Sant Singh KhalsaThe Lord of the Universe abides within my consciousness. ||4||1||7||
Manmohan Singhfor the Lord of the universe, who abides within my mind.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ ਨਾਲ ਜੋ ਕਿ ਮੇਰੇ ਮਨ ਅੰਦਰ ਵਸਦਾ ਹੈ।
Fareedkot Teekaਕਿ ਗੋਵਿੰਦ ਜੀ ਨੇ ਹਮਾਰੇ ਚਿਤ ਮੇਂ ਆਇ ਕਰ ਨਿਵਾਸੁ ਕਰ ਲੀਆ ਹੈ॥੪॥੧॥੭॥
Prof. Sahib Singhਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ॥੪॥੧॥੭॥

ਪਦ ਅਰਥ ਚੀਤਿ = ਚਿੱਤ ਵਿਚ ॥੪॥੧॥੭॥

* ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਉਸ ਦੀ ਯਾਦ ਕਦੇ ਨਾ ਭੁੱਲੇ, ਸੁਤੇ ਹੀ ਕਿਸੇ ਹੋਰ ਪਾਸੇ ਚਿੱਤ ਨਾ ਜਾਏ। ਇਸ ਪ੍ਰੀਤ ਦੀ ਬਰਕਤਿ ਨਾਲ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ। ਪਰ ਇਹ ਮਿਲਦੀ ਹੈ ਉਸ ਦੀ ਆਪਣੀ ਮਿਹਰ ਨਾਲ।

SikhNet (Spanish)y mi Dios habita para siempre en mi mente. (4-1-7)

Open this shabad →

Shabad Bhagat Namdev Ji Raag Bhairao continues on Ang 1165

ਘਰ ਕੀ ਨਾਰਿ; ਤਿਆਗੈ ਅੰਧਾ ॥

ghar kee naar; tiaagai andhaa |

Sant Singh KhalsaThe blind fool abandons the wife of his own home,
Manmohan SinghThe mind-blind-man abandons the wife of his home,
Manmohan Singh (Punjabi)ਮਨ ਦਾ ਅੰਨ੍ਹਾ ਇਨਸਾਨ ਆਪਣੇ ਘਰ ਦੀ ਵਹੁਟੀ ਨੂੰ ਛੱਡ ਦਿੰਦਾ ਹੈ,
Fareedkot Teekaਕਾਂਮ ਕਰ ਅੰਧਾ ਪੁਰਸੁ ਘਰ ਕੀ ਇਸਤ੍ਰੀ ਕੋ ਤੋ ਤ੍ਯਾਗ ਦੇਤਾ ਹੈ॥
Prof. Sahib Singhਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ,
SikhNet (Spanish)El ciego abandona a su pareja de su propio hogar

Open this shabad (18 lines, Angs 1164-1165) →

Ang 1164 of 1430