ੴ

ਸਿੱਖਬਾਣੀ · SikhBani

ਕਬਹੂ ਖੀਰਿ ਖਾਡ ਘੀਉ ਨ ਭਾਵੈ ॥

kabahoo kheer khaadd gheeo na bhaavai
Bhagat Namdev Ji ਭਗਤ ਨਾਮਦੇਵ ਜੀ · Raag Bhairao · Ang 1164 · 11 lines
Translations

ਕਬਹੂ; ਖੀਰਿ ਖਾਡ ਘੀਉ. ਨ ਭਾਵੈ ॥

kabahoo; kheer khaadd gheeo. na bhaavai |

Sant Singh KhalsaSometimes, people do not appreciate milk, sugar and ghee.
Manmohan SinghSometimes man likes not even milk, sugar and ghee.
Manmohan Singh (Punjabi)ਕਦੇ ਤਾਂ ਬੰਦੇ ਨੂੰ ਦੁੱਧ ਖੰਡ ਅਤੇ ਘਿਉ ਭੀ ਚੰਗੇ ਨਹੀਂ ਲਗਦੇ।
Fareedkot Teekaਕਬੀ ਤੋ ਐਸਾ ਸਮਾਂ ਹੋਤਾ ਹੈ ਕਿ ਖੀਰ, ਖੰਡ ਅਰੁ ਘੀਉ ਨਹੀਂ ਭਾਵਤਾ, ਭਾਵ ਪਦਾਰਥੋਂ ਕੀ ਬਹੁਲਤਾ ਹੋਤੀ ਹੈ॥
Prof. Sahib Singhਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ;

ਪਦ ਅਰਥ ਖੀਰਿ = ਤਸਮਈ, ਦੁੱਧ ਚਾਵਲ ਇਕੱਠੇ ਰਿੱਝੇ ਹੋਏ (ਨੋਟ: ਲਫ਼ਜ਼ 'ਖੀਰੁ' ਦਾ ਅਰਥ ਹੈ 'ਦੁੱਧ', ਇਸ ਦਾ ਜੋੜ ਵੱਖਰਾ ਹੈ)। ਨ ਭਾਵੈ = ਚੰਗਾ ਨਹੀਂ ਲੱਗਦਾ।

SikhNet (Spanish)A veces no me gustan ni los postres, ni el azúcar,

ਕਬਹੂ; ਘਰ ਘਰ ਟੂਕ ਮਗਾਵੈ ॥

kabahoo; ghar ghar ttook magaavai |

Sant Singh KhalsaSometimes, they have to beg for bread from door to door.
Manmohan SinghSometimes the Lord makes him beg bread from door to door.
Manmohan Singh (Punjabi)ਕਦੇ ਪ੍ਰਭੂ ਉਸ ਪਾਸੋ ਬੂਹੇ ਬੂਹੇ ਤੇ ਟੁੱਕਰ ਮੰਗਵਾਉਂਦੇ ਹੈ।
Fareedkot Teekaਕਬੀ ਘਰ ਘਰ ਕੇ ਟੁਕੜੇ ਮੰਗਾਵਤਾ ਹੈ॥
Prof. Sahib Singhਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ),
SikhNet (Spanish)ni el guí y a veces Dios me hace pedir de puerta en puerta,

ਕਬਹੂ; ਕੂਰਨੁ ਚਨੇ ਬਿਨਾਵੈ ॥੧॥

kabahoo; kooran chane binaavai |1|

Sant Singh KhalsaSometimes, they have to pick out the grain from the chaff. ||1||
Manmohan SinghSometimes, he picks up gram out of husk.
Manmohan Singh (Punjabi)ਕਦੇ ਉਹ ਸੂਹੜੀ ਵਿਚੋਂ ਛੋਲੇ ਚੁਗਦਾ ਹੈ।
Fareedkot Teekaਕਬੀ (ਕੂਰਨੁ) ਸੂੜੀ ਮੇਂ ਸੇ ਚਣੇ ਵਾ ਕਰੜੇ ਚਣੇ (ਬਿਨਾਵੈ) ਚੁਗਾਵਤਾ ਹੈ॥੧॥
Prof. Sahib Singhਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ ॥੧॥

ਪਦ ਅਰਥ ਕੂਰਨੁ = ਕੂੜਾ। ਚਨੇ = ਛੋਲੇ। ਬਿਨਾਵੈ = ਚੁਣਾਉਂਦਾ ਹੈ ॥੧॥

SikhNet (Spanish)y a veces me hace recoger el polvo del basurero. (1)

ਜਿਉ ਰਾਮੁ ਰਾਖੈ; ਤਿਉ ਰਹੀਐ ਰੇ ਭਾਈ ॥

jiau raam raakhai; tiau raheeai re bhaaee |

Sant Singh KhalsaAs the Lord keeps us, so do we live, O Siblings of Destiny.
Manmohan SinghAs the Lord makes me live, so do live I, O brother,
Manmohan Singh (Punjabi)ਜਿਸ ਤਰ੍ਹਾਂ ਸੁਆਮੀ ਮੈਨੂੰ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਹੈ ਵੀਰ!
Fareedkot Teekaਹੇ ਭਾਈ! ਜਿਸ ਤਰਾਂ ਰਾਮ ਰਾਖੈ ਤਿਸੀ ਪ੍ਰਕਾਰ ਰਹੀਤਾ ਹੈ॥
Prof. Sahib Singhਹੇ ਭਾਈ! ਜਿਸ ਹਾਲਤ ਵਿਚ ਪਰਮਾਤਮਾ (ਸਾਨੂੰ ਜੀਵਾਂ ਨੂੰ) ਰੱਖਦਾ ਹੈ ਉਸੇ ਹਾਲਤ ਵਿਚ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ) ਰਹਿਣਾ ਚਾਹੀਦਾ ਹੈ।
SikhNet (Spanish)Oh Dios, vivo así como Tú me haces que viva,

ਹਰਿ ਕੀ ਮਹਿਮਾ; ਕਿਛੁ ਕਥਨੁ. ਨ ਜਾਈ ॥੧॥ ਰਹਾਉ ॥

har kee mahimaa; kichh kathan. na jaaee |1| rahaau |

Sant Singh KhalsaThe Lord's Glory cannot even be described. ||1||Pause||
Manmohan Singhthe glory of God can be described not even a bit. Pause.
Manmohan Singh (Punjabi)ਵਾਹਿਗੁਰੂ ਦੀ ਪ੍ਰਭਤਾ ਥੋੜੀ ਜਿੰਨੀ ਭੀ ਵਰਣਨ ਨਹੀਂ ਕੀਤੀ ਜਾ ਸਕਦੀ। ਠਹਿਰਾਉ।
Fareedkot Teekaਹਰੀ ਕੀ ਮਹਿਮਾਂ ਕੁਛ ਕਥਨ ਮੇਂ ਨਹੀਂ ਆਵਤੀ॥੧॥ ਰਹਾਉ ॥
Prof. Sahib Singhਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕੇਡਾ ਵੱਡਾ ਹੈ (ਸਾਡੇ ਦੁਖਾਂ ਸੁਖਾਂ ਦਾ ਭੇਤ ਉਹ ਹੀ ਜਾਣਦਾ ਹੈ) ॥੧॥ ਰਹਾਉ ॥

ਪਦ ਅਰਥ ਮਹਿਮਾ = ਬਜ਼ੁਰਗੀ ॥੧॥ ਰਹਾਉ ॥

SikhNet (Spanish)pero nunca podría acabar de recitar y describir toda Tu Gloria. (1-Pausa)

ਕਬਹੂ; ਤੁਰੇ ਤੁਰੰਗ ਨਚਾਵੈ ॥

kabahoo; ture turang nachaavai |

Sant Singh KhalsaSometimes, people prance around on horses.
Manmohan SinghAt times man(while riding) horses and steeds makes them to dance.
Manmohan Singh (Punjabi)ਕਦੇ ਆਦਮੀ ਘੋੜੇ ਤੇ ਕੌਤਲ (ਉਤੇ ਚੜ੍ਹ ਕੇ ਉਨ੍ਹਾਂ ਨੂੰ) ਨਚਾਉਂਦਾ ਹੈ।
Fareedkot Teekaਕਬੀ ਤੌ ਜੀਵ ਪਰਮੇਸ੍ਵਰ ਕੇ ਹੁਕਮ ਮੇਂ ਤੁਰੇ ਉਤਮ ਜਾਤੀ ਕੇ ਘੋੜੇ ਨਚਾਵਤਾ ਹੈ॥
Prof. Sahib Singhਕਦੇ (ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ) ਸੋਹਣੇ ਘੋੜੇ ਨਚਾਉਂਦਾ ਹੈ (ਭਾਵ, ਕਦੇ ਉਸ ਪਾਸ ਐਸੀ ਸੁਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ, ਮਾਨੋ, ਉਹ ਨੱਚ ਰਹੇ ਹਨ),

ਪਦ ਅਰਥ ਤੁਰੇ = ਘੋੜੇ। ਤੁਰੰਗ = ਘੋੜੇ।

SikhNet (Spanish)A veces me dejas montar los corceles de mis opciones

ਕਬਹੂ; ਪਾਇ ਪਨਹੀਓ. ਨ ਪਾਵੈ ॥੨॥

kabahoo; paae panaheeo. na paavai |2|

Sant Singh KhalsaSometimes, they do not even have shoes for their feet. ||2||
Manmohan SinghAt times, he obtains not shoes for his feet.
Manmohan Singh (Punjabi)ਕਦੇ ਉਸ ਨੂੰ ਆਪਦੇ ਪੈਰਾ ਲਹੀ ਜੁੱਤੀ ਭੀ ਨਹੀਂ ਮਿਲਦੀ।
Fareedkot Teekaਕਬੀ ਪੈਰੋਂ ਮੇਂ ਪਾਵਣੇ ਕੋ (ਪਨਹੀਓ) ਜੂਤੀ ਨਹੀਂ ਮਿਲਤੀ॥੨॥
Prof. Sahib Singhਪਰ ਕਦੇ ਉਸ ਨੂੰ ਪੈਰੀਂ ਜੁੱਤੀ (ਪਾਣ ਜੋਗੀ) ਭੀ ਨਹੀਂ ਲੱਭਦੀ ॥੨॥

ਪਦ ਅਰਥ ਪਾਇ = ਪੈਰੀਂ। ਪਨਹੀਓ = ਜੁੱਤੀ ਭੀ ॥੨॥

SikhNet (Spanish)y a veces no tengo ni zapatos que ponerme. (2)

ਕਬਹੂ; ਖਾਟ ਸੁਪੇਦੀ ਸੁਵਾਵੈ ॥

kabahoo; khaatt supedee suvaavai |

Sant Singh KhalsaSometimes, people sleep on cozy beds with white sheets.
Manmohan SinghSome times, the Lord makes man sleep on a couch with a white coverlet.
Manmohan Singh (Punjabi)ਕਦੇ, ਪ੍ਰਭੂ ਇਨਸਾਨ ਨੂੰ ਚਿੱਟੀ ਚਾਦਰ ਵਾਲੇ ਪਲੰਘ ਤੇ ਸੁਆਲਦਾ ਹੈ।
Fareedkot Teekaਕਬੀ ਤੋ ਸੁਫੈਦ ਵਛਾਈ ਯੁਕਤ ਪਲੰਘ ਕੇ ਉਪਰ ਸੁਵਾਵਤਾ ਹੈ॥
Prof. Sahib Singhਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ,

ਪਦ ਅਰਥ ਖਾਟੁ = ਮੰਜਾ। ਸੁਪੇਦੀ = ਚਿੱਟੇ ਵਿਛਾਉਣੇ।

SikhNet (Spanish)A veces me pones a dormir en precioso aposento, con sábanas blancas como la leche

ਕਬਹੂ; ਭੂਮਿ ਪੈਆਰੁ. ਨ ਪਾਵੈ ॥੩॥

kabahoo; bhoom paiaar. na paavai |3|

Sant Singh KhalsaSometimes, they do not even have straw to put down on the ground. ||3||
Manmohan SinghSometimes, he gets not even straw to lie down on the ground.
Manmohan Singh (Punjabi)ਕਦੇ, ਉਸ ਨੂੰ ਧਰਤੀ ਤੇ ਪੈਣ ਲਈ ਪਰਾਲੀ ਭੀ ਨਹੀਂ ਮਿਲਦੀ।
Fareedkot Teekaਕਬੀ ਪ੍ਰਿਥੀ ਪੁਰ ਸੌਣੇ ਹੇਤ ਵਿਛਾਵਣੇ ਕੋ ਪਿਆਰ ਪਰਾਲੀ ਭੀ ਨਹੀਂ ਪਾਵਤਾ॥
Prof. Sahib Singhਪਰ ਕਦੇ ਉਸ ਨੂੰ ਭੁੰਞੇ (ਵਿਛਾਉਣ ਲਈ) ਪਰਾਲੀ ਭੀ ਨਹੀਂ ਮਿਲਦੀ ॥੩॥

ਪਦ ਅਰਥ ਪੈਆਰੁ = ਪਰਾਲੀ। ਨ ਪਾਵੈ = ਹਾਸਲ ਨਹੀਂ ਕਰ ਸਕਦਾ ॥੩॥

SikhNet (Spanish)y a veces no encuentro ni una paja para ponerla sobre el piso pelón. (3)

ਭਨਤਿ ਨਾਮਦੇਉ; ਇਕੁ ਨਾਮੁ ਨਿਸਤਾਰੈ ॥

bhanat naamadeo; ik naam nisataarai |

Sant Singh KhalsaNaam Dayv prays, only the Naam, the Name of the Lord, can save us.
Manmohan SinghSays Nam Dev the Lord's Name alone saves one.
Manmohan Singh (Punjabi)ਨਾਮਦੇਵ ਆਖਦਾ ਹੈ, ਕੇਵਲ ਸਾਈਂ ਦਾ ਨਾਮ ਹੀ ਬੰਦੇ ਦੀ ਰੱਖਿਆ ਕਰਦਾ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਏਕ ਪਰਮੇਸ੍ਵਰ ਕਾ ਨਾਮ ਹੀ ਉਧਾਰਨੇ ਵਾਲਾ ਹੈ॥
Prof. Sahib Singhਨਾਮਦੇਵ ਆਖਦਾ ਹੈ ਕਿ ਪ੍ਰਭੂ ਦਾ ਇਕ ਨਾਮ ਹੀ ਹੈ ਜੋ (ਇਹਨਾਂ ਦੋਹਾਂ ਹਾਲਤਾਂ ਵਿਚੋਂ ਅਛੋਹ ਰੱਖ ਕੇ) ਪਾਰ ਲੰਘਾਉਂਦਾ ਹੈ,
SikhNet (Spanish)Dice Namdev, sólo el Naam, el Nombre del Señor es Lo que emancipa,

ਜਿਹ ਗੁਰੁ ਮਿਲੈ; ਤਿਹ ਪਾਰਿ ਉਤਾਰੈ ॥੪॥੫॥

jih gur milai; tih paar utaarai |4|5|

Sant Singh KhalsaOne who meets the Guru, is carried across to the other side. ||4||5||
Manmohan SinghHe whom the Guru meets; him the Lord ferries across the world ocean.
Manmohan Singh (Punjabi)ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ, ਉਸ ਨੂੰ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਪਰੰਤੂ ਜਿਸ ਪੁਰਸ਼ ਕੋ ਗੁਰੋਂ ਦ੍ਵਾਰੇ ਨਾਮ ਮਿਲਤਾ ਹੈ ਤਿਸ ਕੋ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਦੇਤਾ ਹੈ॥੪॥੫॥☬ਏਕ ਸਮੇਂ ਨਾਮਦੇਵ ਜੀ ਏਕ ਦੇਵ ਮੰਦਰ ਮੇਂ ਗਏ। ਤਹਾਂ ਬਹੁਤ ਭੀੜ ਥੀ। ਫਿਕਰ ਨਿਬ੍ਰਤੀ ਵਾਸਤੇ ਚਰਨ ਦਾਸੀ ਲੱਕ ਨਾਲ ਬੰਨ ਕੇ ਮੰਦਰ ਕੇ ਅੰਦਰ ਲੇ ਗਏ। ਭਜਨ ਆਰਤੀ ਸਮੇਂ ਛੈਣਿਆਂ ਨੂੰ ਭੁਲ ਗਏ ਔਰ ਚਰਨ ਦਾਸੀ ਬਜਾਵਣੇ ਲਗ ਗਏ। ਤਬ ਬ੍ਰਾਹਮਣੋ ਨੇ ਪਕੜ ਕਰ ਮੰਦਰ ਸੇ ਬਾਹਿਰ ਨਿਕਾਲ ਦੀਆ। ਤਬ ਨਾਮ ਦੇਵ ਜੀ ਮੰਦਰ ਕੇ ਪੀਛੇ ਬੈਠਕੇ ਭਗਵੰਤ ਕੇ ਸਨਮੁਖ ਉਪਾਲੰਭ ਮਈ ਦੀਨਤਾ ਸੁਨਾਵਤੇ ਹੂਏ ਕਹਤੇ ਹੈਂ:
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ) ਤੋਂ ਪਾਰ ਉਤਾਰਦਾ ਹੈ ॥੪॥੫॥

ਪਦ ਅਰਥ ਜਿਹ = ਜਿਸ ਨੂੰ ॥੪॥੫॥

* ਸ਼ਬਦ ਦਾ ਭਾਵ: ਧਨ ਪਦਾਰਥ ਦਾ ਮਾਣ ਕੂੜਾ ਹੈ-ਨਾ ਅਮੀਰੀ ਵਿਚ ਆਫਰੇ, ਤੇ ਨਾ ਗਰੀਬੀ ਆਇਆਂ ਘਾਬਰੇ।

SikhNet (Spanish)oh hermanos y sólo aquél que se encuentra con el Guru es llevado a través. (4-5)
Answers quote the Granth verbatim with Ang citations. AI commentary is not Gurbani and not a religious ruling.