ੴ

ਸਿੱਖਬਾਣੀ · SikhBani

ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥

har naam binaa jagat hai niradhan bin naavai tripat naahee
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1091, 1092 · 6 lines
Translations

ਪਉੜੀ ॥

paurree | Ang 1091

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਨਾਮ ਬਿਨਾ. ਜਗਤੁ ਹੈ ਨਿਰਧਨੁ; ਬਿਨੁ ਨਾਵੈ. ਤ੍ਰਿਪਤਿ ਨਾਹੀ ॥

har naam binaa. jagat hai niradhan; bin naavai. tripat naahee | Ang 1091

Sant Singh KhalsaWithout the Lord's Name, the world is poor. Without the Name, no one is satisfied.
Manmohan SinghWithout the God's Name, the world is poor. Without the Name, man is satiated not.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਗ਼ੈਰ ਸੰਸਾਰ ਕੰਗਾਲ ਹੈ। ਨਾਮ ਦੇ ਬਗ਼ੈਰ ਇਨਸਾਨ ਰਝਦਾ ਨਹੀਂ।
Fareedkot Teekaਹਰੀ ਨਾਮ ਸੇ ਬਿਨਾਂ ਸਭ ਜਗਤ ਨਿਰਧਨ ਹੈ, ਕਿਉਂਕਿ ਬਿਨਾਂ ਨਾਮ ਸੇ ਤ੍ਰਿਪਤ ਨਹੀਂ ਹੈ॥
Prof. Sahib Singhਪ੍ਰਭੂ ਦੇ 'ਨਾਮ' ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) 'ਨਾਮ' ਤੋਂ ਬਿਨਾ ਸੰਤੋਖ ਨਹੀਂ ਆਉਂਦਾ।

ਪਦ ਅਰਥ ਨਿਰਧਨੁ = ਕੰਗਾਲ। ਤ੍ਰਿਪਤਿ = ਸੰਤੋਖ।

SikhNet (Spanish)Sin el Nombre del Señor, el mundo se encuentra en la pobreza.

ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥

doojai bharam bhulaaeaa haumai dukh paahee | Ang 1091

Sant Singh KhalsaHe is deluded by duality and doubt. In egotism, he suffers in pain.
Manmohan SinghThe mortal strays in the doubt of duality, and in ego he suffers sorrow.
Manmohan Singh (Punjabi)ਪ੍ਰਾਣੀ ਦਵੈਤ-ਭਾਵ ਦੇ ਸੰਦੇਹ ਅੰਦਰ ਭਟਕਦਾ ਹੈ ਅਤੇ ਹੰਕਾਰ ਅੰਦਰ ਕਸ਼ਟ ਉਠਾਉਂਦਾ ਹੈ।
Fareedkot Teekaਜੋ ਜੀਵ ਦ੍ਵੈਤ ਨੇ ਭਰਮ ਮੇਂ ਭੁਲਾਇਆ ਹੈ, ਸੋਈ ਹੰਤਾ ਔ ਮਮਤਾ ਕਰ ਕੇ ਦੁਖ ਪਾਵਤਾ ਹੈ॥
Prof. Sahib Singhਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ।

ਪਦ ਅਰਥ ਦੂਜੈ = ਮਾਇਆ ਦੇ ਮੋਹ ਦੇ ਕਾਰਨ। ਭਰਮਿ = ਭੁਲੇਖੇ ਵਿਚ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ।

SikhNet (Spanish)Sí, sin el Nombre uno no encuentra la satisfacción y es desviado por la idea del otro, pues actuando en ego sólo sufre dolor.

ਬਿਨੁ ਕਰਮਾ ਕਿਛੂ. ਨ ਪਾਈਐ; ਜੇ ਬਹੁਤੁ ਲੋਚਾਹੀ ॥

bin karamaa kichhoo. na paaeeai; je bahut lochaahee | Ang 1092

Sant Singh KhalsaWithout good karma, he does not obtain anything, no matter how much he may wish for it.
Manmohan SinghWithout good luck, he attains naught, however much he may desire.
Manmohan Singh (Punjabi)ਚੰਗੇ ਭਾਗਾਂ ਦੇ ਬਾਝੋਂ ਉਸ ਨੂੰ ਕੁਝ ਭੀ ਪ੍ਰਾਪਤ ਨਹੀਂ ਹੁੰਦਾ; ਚਾਹੇ ਜਿੰਨੀ ਘਣੇਰੀ ਚਾਹਨਾ ਉਹ ਪਿਆ ਕਰੇ।
Fareedkot Teekaਜੇ ਜੀਵ ਬਹੁਤ ਭੀ ਚਾਹੇ ਤਉ ਭੀ ਭਾਗਾਂ ਸੇ ਬਿਨਾਂ ਕਛੁ ਨਹੀਂ ਪਾਈਤਾ॥
Prof. Sahib Singhਪਰ ਭਾਵੇਂ ਕਿਤਨੀ ਹੀ ਲਾਲਸਾ ਕਰਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾਮ ਨਹੀਂ ਮਿਲਦਾ।
SikhNet (Spanish)Sin un buen Karma, uno no logra nada, no importa cuánto desee o añore, así uno va y viene,

ਆਵੈ ਜਾਇ ਜੰਮੈ ਮਰੈ; ਗੁਰ ਸਬਦਿ ਛੁਟਾਹੀ ॥

aavai jaae jamai marai; gur sabad chhuttaahee | Ang 1092

Sant Singh KhalsaComing and going in reincarnation, and birth and death are ended, through the Word of the Guru's Shabad.
Manmohan SinghThrough the Guru's word, one is delivered of coming, going (birth and death).
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਇਨਸਾਨ ਆਉਣ, ਜਾਣ, ਜੰਮਣ ਅਤੇ ਮਰਨ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਸੰਸਾਰ ਮੇਂ ਆਇਕੈ ਜਨਮਤਾ ਹੈ ਔ ਮਰ ਕੇ ਪਰਲੋਕ ਮੇਂ ਜਾਤਾ ਹੈ, ਇਸ ਫੇਰੀ ਸੇ ਗੁਰ ਉਪਦੇਸ ਹੀ ਛੁਡਾਵਤਾ ਹੈ॥
Prof. Sahib Singh(ਸੋ, ਇਸ ਮੋਹ ਵਿਚ ਹੀ) ਜਗਤ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ। (ਇਸ ਗੇੜ ਵਿਚੋਂ) ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬਚ ਸਕਦੇ ਹਨ।
SikhNet (Spanish)nace y muere una y otra vez. Es sólo a través de la Palabra del Shabd del Guru que uno es liberado.

ਆਪਿ ਕਰੈ ਕਿਸੁ ਆਖੀਐ; ਦੂਜਾ ਕੋ ਨਾਹੀ ॥੧੬॥

aap karai kis aakheeai; doojaa ko naahee |16| Ang 1092

Sant Singh KhalsaHe Himself acts, so unto whom should we complain? There is no other at all. ||16||
Manmohan SinghThe Lord Himself does everything, so whom else one should complain, when without Him, there is not another.
Manmohan Singh (Punjabi)ਸੁਆਮੀ ਆਪੇ ਹੀ ਸਾਰਾ ਕੁੱਛ ਕਰਦਾ ਹੈ, ਇਸ ਲਈ ਬੰਦਾ ਹੋਰ ਕੀਹਦੇ ਕੋਲ ਫ਼ਰਿਆਦੀ ਹੋਵ।, ਜਦ ਉਸ ਦੇ ਬਗ਼ੈਰ, ਕੋਈ ਹੋਰ ਹੈ ਹੀ ਨਹੀਂ।
Fareedkot Teekaਆਪ ਹੀ ਸਭ ਕੁਛ ਕਰਤਾ ਹੈ। ਹੋਰ ਕਿਸ ਕੋ ਕਹੀਏ? ਦੂਜਾ ਤੋ ਕੋਈ ਨਹੀਂ ਹੈ॥੧੬॥
Prof. Sahib Singhਪਰ ਇਹ ਸਾਰੀ ਖੇਡ ਪ੍ਰਭੂ ਆਪ ਕਰ ਰਿਹਾ ਹੈ, ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ ॥੧੬॥
SikhNet (Spanish)Si Dios Mismo hace todo, ¿quién es uno para ir a quejarse cuando no hay nada sin Él? (16)
Answers quote the Granth verbatim with Ang citations. AI commentary is not Gurbani and not a religious ruling.