ੴ

ਸਿੱਖਬਾਣੀ · SikhBani

ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥

tapat bujhaanee amrit baanee tripate jiau baarik kheer
Guru Arjan Dev Ji ਗੁਰੂ ਅਰਜਨ ਦੇਵ ਜੀ · Raag Nat Naaraayan · Ang 978, 979 · 7 lines
Translations

ਨਟ ਮਹਲਾ ੫ ॥

natt mahalaa 5 | Ang 978

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino, Du-Padas.

ਜਾ ਕਉ; ਭਈ ਤੁਮਾਰੀ ਧੀਰ ॥

jaa kau; bhee tumaaree dheer | Ang 978

Sant Singh KhalsaWhoever has You for support,
Manmohan SinghHe, who has Thine support, O Lord.
Manmohan Singh (Punjabi)ਜਿਸ ਨੂੰ ਤੇਰਾ ਆਸਰਾ ਹੈ, ਹੇ ਸੁਆਮੀ!
Fareedkot Teekaਜਿਨ ਕੋ ਤੁਮਾਰੀ ਧੀਰ ਵਾ ਧੀਰਜਤਾ ਪ੍ਰਾਪਤਿ ਭਈ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੀ ਦਿੱਤੀ ਧੀਰਜ ਮਿਲ ਗਈ,

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ। ਧੀਰ = ਧੀਰਜ, ਹੌਸਲਾ।

SikhNet (Spanish)Quien sea que Te tiene como Soporte, el miedo a la muerte

ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ; ਨਿਕਸੀ ਹਉਮੈ ਪੀਰ ॥੧॥ ਰਹਾਉ ॥

jam kee traas mittee sukh paaeaa; nikasee haumai peer |1| rahaau | Ang 978

Sant Singh Khalsahas the fear of death removed; peace is found, and the disease of egotism is taken away. ||1||Pause||
Manmohan SinghHis fear of Death is removed he obtains peace and his pain of pride departs. Pause.
Manmohan Singh (Punjabi)ਉਸ ਦਾ ਮੌਤ ਦਾ ਡਰ ਚੁੱਕਿਆ ਜਾਂਦਾ ਹੈ, ਉਹ ਆਰਾਮ ਪਾ ਲੈਂਦਾ ਹੈ ਅਤੇ ਉਸ ਦੀ ਹੰਕਾਰ ਦੀ ਪੀੜ ਨਵਿਰਤ ਹੋ ਜਾਂਦੀ ਹੈ। ਠਹਿਰਾਉ।
Fareedkot Teekaਜਮ ਕੀ ਤ੍ਰਾਸ ਤਿਸ ਕੀ ਮਿਟ ਗਈ ਔ ਸੁਖ ਪਾਇਆ ਹੈ ਪੁਨਾ ਹੌਮੈਂ ਕੀ ਪੀਰ ਨਿਕਸ ਗਈ ਹੈ॥੧॥ ਰਹਾਉ ॥
Prof. Sahib Singhਉਸ ਦੇ ਅੰਦਰੋਂ ਮੌਤ ਦਾ ਹਰ ਵੇਲੇ ਦਾ ਸਹਿਮ ਮਿਟ ਗਿਆ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ, ਉਸ ਦੇ ਮਨ ਵਿਚੋਂ ਹਉਮੈ ਦੀ ਚੋਭ ਭੀ ਨਿਕਲ ਗਈ ॥੧॥ ਰਹਾਉ ॥

ਪਦ ਅਰਥ ਤ੍ਰਾਸ = ਸਹਿਮ, ਡਰ। ਨਿਕਸੀ = ਨਿਕਲ ਗਈ। ਪੀਰ = ਪੀੜ, ਚੋਭ ॥੧॥ ਰਹਾਉ ॥

SikhNet (Spanish)y la enfermedad del egoísmo le son removidos.(1-Pausa)

ਤਪਤਿ ਬੁਝਾਨੀ ਅੰਮ੍ਰਿਤ ਬਾਨੀ; ਤ੍ਰਿਪਤੇ ਜਿਉ ਬਾਰਿਕ ਖੀਰ ॥

tapat bujhaanee amrit baanee; tripate jiau baarik kheer | Ang 978

Sant Singh KhalsaThe fire within is quenched, and one is satisfied through the Ambrosial Word of the Guru's Bani, as the baby is satisfied by milk.
Manmohan SinghThe Guru's Nectareous 'Bani' quenches his inner fire and satiates him, as the milk does the child.
Manmohan Singh (Punjabi)ਗੁਰਾਂ ਦੀ ਅੰਮ੍ਰਿਤਮਈ ਬਾਣੀ, ਉਸ ਦੀ ਅੰਦਰ ਦੀ ਅੱਗ ਨੂੰ ਬੁਝਾ ਦਿੰਦੀ ਹੈ ਅਤੇ ਉਸ ਨੂੰ ਐਉਂ ਪ੍ਰਸੰਨ ਕਰ ਦਿੰਦੀ ਹੈ, ਜਿਸ ਤਰ੍ਹਾਂ ਦੁੱਧ ਬੱਚੇ ਨੂੰ ਕਰ ਦਿੰਦਾ ਹੈ।
Fareedkot Teekaਤਿਸਨਾ ਦੂਰ ਹੋਈ ਪੁਨਃ ਅੰਮ੍ਰਿਤ ਵਤ ਬਾਣੀ ਮੀਠੀ ਹੋ ਗਈ, ਤ੍ਰਪਤਿ ਐਸੇ ਹੂਏ ਜਿਉ ਬਾਲਕ ਦੂਧ ਸੇ ਹੋਤਾ ਹੈ॥
Prof. Sahib Singh(ਜਿਨ੍ਹਾਂ ਮਨੁੱਖਾਂ ਦੇ ਅੰਦਰੋਂ) ਸਤਿਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਨੇ ਮਾਇਆ ਦੀ ਤ੍ਰਿਸ਼ਨਾ ਦੀ ਤਪਸ਼ ਬੁਝਾ ਦਿੱਤੀ, ਉਹ (ਮਾਇਆ ਵਲੋਂ) ਇਉਂ ਰੱਜ ਗਏ, ਜਿਵੇਂ ਬਾਲਕ ਦੁੱਧ ਨਾਲ ਰੱਜਦੇ ਹਨ।

ਪਦ ਅਰਥ ਤਪਤਿ = (ਤ੍ਰਿਸ਼ਨਾ ਦੀ) ਤਪਸ਼। ਅੰਮ੍ਰਿਤ ਬਾਨੀ = ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਨੇ। ਤ੍ਰਿਪਤੇ = ਰੱਜ ਗਏ। ਬਾਰਿਕ = ਬਾਲਕ। ਖੀਰ = ਦੁੱਧ {क्षीर}।

SikhNet (Spanish)El fuego interior se apaga a través de la Palabra Ambrosial de los Banis del Guru y así uno encuentra la Satisfacción, así como cuando el bebé queda satisfecho con la leche de su madre.

ਮਾਤ ਪਿਤਾ ਸਾਜਨ ਸੰਤ ਮੇਰੇ; ਸੰਤ ਸਹਾਈ ਬੀਰ ॥੧॥

maat pitaa saajan sant mere; sant sahaaee beer |1| Ang 978

Sant Singh KhalsaThe Saints are my mother, father and friends. The Saints are my help and support, and my brothers. ||1||
Manmohan SinghThe saints are my mother, father and friend and the saints my succourer and brother.
Manmohan Singh (Punjabi)ਸਾਧੂ ਮੇਰੀ ਅੰਮੜੀ, ਬਾਬਲ ਅਤੇ ਮਿਤ੍ਰ ਹਨ ਅਤੇ ਸਾਧੂ ਹੀ ਮੈਂਡੇ ਸਹਾਇਕ ਅਤੇ ਅੰਮਾ-ਜਾਏ ਭਰਾ।
Fareedkot Teekaਸੰਤ ਮੇਰੇ ਮਾਤਾ ਪਿਤਾ ਹੈਂ ਔਰ (ਸਾਜਨ) ਸਹਾਇਤਾ ਕਰਨੇ ਯੋਗ੍ਯ ਔ ਸੰਤ ਹੀ ਮੇਰੇ ਭਾਈ ਹੈਂ॥੧॥
Prof. Sahib Singhਮੇਰੇ ਵਾਸਤੇ ਭੀ ਸੰਤ ਜਨ ਹੀ ਮਾਪੇ ਹਨ, ਸੰਤ ਜਨ ਹੀ ਸੱਜਣ ਭਰਾ ਮਦਦਗਾਰ ਹਨ ॥੧॥

ਪਦ ਅਰਥ ਸਹਾਈ = ਮਦਦਗਾਰ। ਬੀਰ = ਵੀਰ, ਭਰਾ ॥੧॥

SikhNet (Spanish)Los Santos son mi madre, mi padre y amigos, son mi ayuda y soporte, también son mis hermanos.

ਖੁਲੇ ਭ੍ਰਮ ਭੀਤਿ. ਮਿਲੇ ਗੋਪਾਲਾ; ਹੀਰੈ ਬੇਧੇ ਹੀਰ ॥

khule bhram bheet. mile gopaalaa; heerai bedhe heer | Ang 979

Sant Singh KhalsaThe doors of doubt are thrown open, and I have met the Lord of the World; God's diamond has pierced the diamond of my mind.
Manmohan SinghThe doors of doubt are flung open, God's jewel has pierced my mind's jewel and I have met my Lord the world Cherisher.
Manmohan Singh (Punjabi)ਵਹਿਮ ਦੇ ਕਿਵਾੜ ਖੁਲ੍ਹ ਗਏ ਹਨ, ਵਾਹਿਗੁਰੂ ਦੇ ਹੀਰੇ ਨੇ ਮੇਰੇ ਮਨ ਦੇ ਹੀਰੇ ਨੂੰ ਵਿੰਨ੍ਹ ਦਿੱਤਾ ਹੈ ਅਤੇ ਮੈਂ ਸੰਸਾਰ ਦੇ ਪਾਲਣਹਾਰ, ਆਪਣੇ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਜੋ ਭ੍ਰਮ ਰੂਪ ਕਪਾਟ (ਭੀਤਿ) ਭੈ ਕੇ ਦੇਨੇ ਵਾਲੇ ਥੇ, ਸੋ ਖੁਲ ਗਏ ਹੈਂ ਔ ਗੋਪਾਲ ਮਿਲੇ ਹੈਂ ਔ ਹੀਰੇ ਪ੍ਰਮਾਤਮਾ ਮੇਂ (ਬੇਧੇ) ਮਿਲਿ ਗਿਆ ਹੈ (ਹੀਰ) ਜੀਉ॥
Prof. Sahib Singh(ਉਹਨਾਂ ਦੇ ਅੰਦਰੋਂ ਮਾਇਆ ਦੇ ਪਿੱਛੇ) ਭਟਕਦੇ ਫਿਰਨ ਦੇ ਭਿੱਤ ਖੁਲ੍ਹ ਜਾਂਦੇ ਹਨ, ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਮਿਲ ਪੈਂਦਾ ਹੈ, (ਪ੍ਰਭੂ ਉਹਨਾਂ ਦੀ ਜਿੰਦ ਨੂੰ ਆਪਣੇ ਚਰਨਾਂ ਵਿਚ ਇਉਂ ਜੋੜ ਲੈਂਦਾ ਹੈ ਜਿਵੇਂ) ਹੀਰੇ ਨੂੰ ਹੀਰਾ ਵਿੰਨ੍ਹ ਲੈਂਦਾ ਹੈ।

ਪਦ ਅਰਥ ਭ੍ਰਮ = ਭਰਮ, ਭਟਕਣ। ਭੀਤਿ = ਭਿੱਤ, ਕਿਵਾੜ, ਪੜਦੇ। ਬੇਧੇ = ਵਿੰਨ੍ਹ ਲਿਆ।

SikhNet (Spanish)Las puertas de la duda se abren de par en par y entonces encuentro al Señor del mundo.

ਬਿਸਮ ਭਏ ਨਾਨਕ ਜਸੁ ਗਾਵਤ; ਠਾਕੁਰ ਗੁਨੀ ਗਹੀਰ ॥੨॥੨॥੩॥

bisam bhe naanak jas gaavat; tthaakur gunee gaheer |2|2|3| Ang 979

Sant Singh KhalsaNanak blossoms forth in ecstasy, singing the Lord's Praises; my Lord and Master is the ocean of virtue. ||2||2||3||
Manmohan SinghMy Master is the ocean of virtues. Singing His praise, Nanak is wondrously pleased.
Manmohan Singh (Punjabi)ਮੈਡਾਂ ਮਾਲਕ ਨੇਕੀਆਂ ਦਾ ਸਮੁੰਦਰ ਹੈ। ਉਸ ਦੀ ਮਹਿਮਾ ਗਾਇਨ ਕਰਨ ਦੁਆਰਾ, ਨਾਨਕ ਅਦਭੁੱਤ ਤੌਰ ਤੇ ਪ੍ਰਸੰਨ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਠਾਕੁਰ ਗੁਨੀ ਗਹੀਰ ਕੇ ਜਸ ਗਾਵਤੇ ਅਸਚਤਹ, ਭਾਵ ਅਤੀ ਅਨੰਦ ਹੂਏ ਹੈਂ॥੨॥੩॥
Prof. Sahib Singhਹੇ ਨਾਨਕ! ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਗੁਣ ਗਾਣ ਵਾਲੇ ਮਨੁੱਖ) ਆਨੰਦ-ਮਗਨ ਹੀ ਹੋ ਜਾਂਦੇ ਹਨ ॥੨॥੨॥੩॥

ਪਦ ਅਰਥ ਬਿਸਮ = ਆਨੰਦ-ਭਰਪੂਰ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਗੁਨੀ ਗਹੀਰ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ॥੨॥੨॥੩॥

SikhNet (Spanish)El Diamante de Dios ha atravesado el diamante de mi mente. Nanak florece de Dicha, cantando las Alabanzas del Señor. Mi Señor y Maestro es el Océano de Virtud. (2-2-3)
Answers quote the Granth verbatim with Ang citations. AI commentary is not Gurbani and not a religious ruling.