ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ ॥
raag gaurree guaareree mahalaa 5 chaupade dupade |
Sant Singh KhalsaRaag Gauree Gwaarayree, Fifth Mehl, Chau-Padhay, Dho-Padhay:
Manmohan SinghRag Gauri Guareri 5th Guru. Chaupade Dupade
Manmohan Singh (Punjabi)ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ। ਚਉਪਦੇ ਦੁਪਦੇ।
SikhNet (Spanish)Raag Gauri Gwaarayre, Quinto Canal Divino, Chau-Padas, Du-Padas:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the favour of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un creador Universal, Dios, por la gracia del Verdadero Guru.
ਜੋ ਪਰਾਇਓ; ਸੋਈ ਅਪਨਾ ॥
jo paraaeo; soee apanaa |
Sant Singh KhalsaThat which belongs to another - he claims as his own.
Manmohan SinghWhat belongs to another, that the man deems his own.
Manmohan Singh (Punjabi)ਜਿਹੜਾ ਦੂਜੇ ਦੀ ਮਲਕੀਅਤ ਹੈ, ਉਸ ਨੂੰ ਬੰਦਾ ਆਪਣਾ ਨਿੱਜ ਦਾ ਸਮਝਦਾ ਹੈ।
Fareedkot Teekaਜਿਸ ਸਰੀਰ ਕੇ ਮਾਤਾ ਪਿਤਾ ਇਸਤ੍ਰੀ ਰਾਜਾ ਸੁਆਨ ਸ੍ਰਿੰਗਾਲ ਅਗਨੀ ਆਦਿ ਅਭਿਮਾਨ ਹੈਂ ਤਿਸ ਕੋ ਅਪਨਾ ਜਾਨਿਆ ਹੈ॥
Prof. Sahib Singh(ਮਾਲ-ਧਨ ਆਦਿਕ) ਜੋ (ਆਖ਼ਿਰ) ਬਿਗਾਨਾ ਹੋ ਜਾਣਾ ਹੈ, ਉਸ ਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ,
SikhNet (Spanish)Eso que pertenece a otro- lo reclama Suyo
ਜੋ ਤਜਿ ਛੋਡਨ; ਤਿਸੁ ਸਿਉ ਮਨੁ ਰਚਨਾ ॥੧॥
jo taj chhoddan; tis siau man rachanaa |1|
Sant Singh KhalsaThat which he must abandon - to that, his mind is attracted. ||1||
Manmohan SinghWhat has to be abandoned, with that his mind is attached.
Manmohan Singh (Punjabi)ਜਿਹੜਾ ਕੁਝ ਛੱਡ ਜਾਣਾ ਹੈ, ਉਸ ਨਾਲ ਉਸ ਦਾ ਮਨੂਆਂ ਜੁੜਿਆ ਹੋਇਆ ਹੈ।
Fareedkot Teekaਪੁਨਾ ਜੋ ਕੁਟੰਬ ਤਜ ਛੋਡਨਾ ਅਰਥਾਤ ਤਿਆਗ ਜਾਨਾ ਹੈ ਤਿਸ ਕੇ ਸਾਥ (ਨਾ) ਪੁਰਸ ਕਾ ਮਨ ਰਚਾ ਹੈ॥੧॥
Prof. Sahib Singhਸਾਡਾ ਮਨ ਉਸ (ਮਾਲ-ਧਨ) ਨਾਲ ਮਸਤ ਰਹਿੰਦਾ ਹੈ, ਜਿਸ ਨੂੰ (ਆਖ਼ਿਰ) ਛੱਡ ਜਾਣਾ ਹੈ ॥੧॥ਪਦ ਅਰਥ ਤਜਿ = ਤਿਆਗ ਕੇ। ਸਿਉ = ਨਾਲ ॥੧॥
SikhNet (Spanish)Eso que debería dejar - a eso su mente es atraída. (1)
ਕਹਹੁ; ਗੁਸਾਈ ਮਿਲੀਐ ਕੇਹ ॥
kahahu; gusaaee mileeai keh |
Sant Singh KhalsaTell me, how can he meet the Lord of the World?
Manmohan SinghSay, how can the Lord of earth be found?
Manmohan Singh (Punjabi)ਦਸੋਂ ਧਰਤੀ ਦਾ ਸੁਆਮੀ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਹੇ ਭਾਈ ਕਹੋ! ਗੋਸਾਈ ਕੋ ਕਿਸ ਪ੍ਰਕਾਰ ਮਿਲਾਂ॥
Prof. Sahib Singh(ਹੇ ਭਾਈ!) ਦੱਸੋ, ਅਸੀਂ ਖਸਮ-ਪ੍ਰਭੂ ਨੂੰ ਕਿਵੇਂ ਮਿਲ ਸਕਦੇ ਹਾਂ,ਪਦ ਅਰਥ ਕਹਹੁ = ਦੱਸੋ। ਕੇਹੁ = ਕਿਸ ਤਰ੍ਹਾਂ?
SikhNet (Spanish)Díganme, como responderá al Señor del Mundo?
ਜੋ ਬਿਬਰਜਤ; ਤਿਸ ਸਿਉ ਨੇਹ ॥੧॥ ਰਹਾਉ ॥
jo bibarajat; tis siau neh |1| rahaau |
Sant Singh KhalsaThat which is forbidden - with that, he is in love. ||1||Pause||
Manmohan SinghWhat is forbidden, with that he cherishes affection. Pause.
Manmohan Singh (Punjabi)ਜਿਹੜਾ ਕੁਛ ਮਨ੍ਹਾਂ ਕੀਤਾ ਹੋਇਆ ਹੈ, ਉਸ ਨਾਲ ਉਸ ਦਾ ਪਿਆਰ ਹੈ। ਠਹਿਰਾਉ।
Fareedkot Teekaਕਿਉਂਕਿ ਜਿਸ ਕਰਮ ਸੇ ਬੇਦ ਨੇ ਹਟਾਇਆ ਹੈ ਤਿਸ ਕੇ ਸਾਥ ਹਮ ਜੀਵੋਂ ਕੀ ਪ੍ਰੀਤੀ ਹੈ॥੧॥ ਰਹਾਉ ॥
Prof. Sahib Singhਜੇ ਸਾਡਾ (ਸਦਾ) ਉਸ ਮਾਇਆ ਨਾਲ ਪਿਆਰ ਹੈ, ਜਿਸ ਵਲੋਂ ਸਾਨੂੰ ਵਰਜਿਆ ਹੋਇਆ ਹੈ? ॥੧॥ ਰਹਾਉ ॥ਪਦ ਅਰਥ ਬਿਬਰਜਤ = ਮਨਹ। ਨੇਹ = ਪਿਆਰ ॥੧॥ ਰਹਾਉ ॥
SikhNet (Spanish)Eso que esta prohibido - eso ama (1-pausa)
ਝੂਠੁ ਬਾਤ; ਸਾ ਸਚੁ ਕਰਿ ਜਾਤੀ ॥
jhootth baat; saa sach kar jaatee |
Sant Singh KhalsaThat which is false - he deems as true.
Manmohan SinghThe false thing, that he deems as true.
Manmohan Singh (Punjabi)ਕੂੜੀ ਗੱਲ ਉਸ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।
Fareedkot Teekaਔਰ ਜੋ ਜੀਵਨੇ ਕੀ ਬਾਤ ਝੂਠ ਹੈ, ਸੋ ਸਚ ਕਰ ਕੇ ਜਾਣੀ ਹੈ॥
Prof. Sahib Singh(ਇਹ ਖ਼ਿਆਲ ਝੂਠਾ ਹੈ ਕਿ ਅਸਾਂ ਇਥੇ ਸਦਾ ਬਹਿ ਰਹਿਣਾ ਹੈ, ਪਰ ਇਹ) ਜੋ ਝੂਠੀ ਗੱਲ ਹੈ ਇਸ ਨੂੰ ਅਸਾਂ ਠੀਕ ਸਮਝਿਆ ਹੋਇਆ ਹੈ,ਪਦ ਅਰਥ ਜਾਤੀ = ਜਾਣੀ ਹੈ।
SikhNet (Spanish)Eso que es falso - piensa verdadero.
ਸਤਿ ਹੋਵਨੁ; ਮਨਿ ਲਗੈ ਨ. ਰਾਤੀ ॥੨॥
sat hovan; man lagai na. raatee |2|
Sant Singh KhalsaThat which is true - his mind is not attached to that at all. ||2||
Manmohan SinghThe heart is not, in the least attached to what is ever True.
Manmohan Singh (Punjabi)ਭੋਰਾ ਭਰ ਭੀ ਦਿਲ ਉਸ ਨਾਲ ਨਹੀਂ ਜੁੜਿਆ ਜੋ ਸਦਾ ਸੱਚਾ ਹੈ।
Fareedkot Teekaਪੁਨਾ ਜੋ ਨਿਹਚੇ ਕਰ ਕੇ ਮਰਨਾ ਹੋਵੇਗਾ ਸੋ ਮਨ ਮੇਂ ਰਤੀ ਮਾਤ੍ਰ ਭੀ ਨਹੀਂ ਲਾਗਤਾ ਹੈ, ਭਾਵ ਯੇਹਿ ਕਿ ਜੀਵ ਆਠ ਪਹਰ ਮੇਂ ਮਰਨੇ ਕੋ ਖਿਨ ਮਾਤ੍ਰ ਭੀ ਯਾਦ ਨਹੀਂ ਕਰਤਾ। ਕਿਉਂਕਿ ਮਰਨਾ ਯਾਦ ਰਹੇ ਤੌ ਪਾਪ ਨ ਕਰੇ॥੨॥
Prof. Sahib Singh(ਮੌਤ) ਜੋ ਜ਼ਰੂਰ ਵਾਪਰਨੀ ਹੈ ਉਹ ਸਾਡੇ ਮਨ ਵਿਚ ਰਤਾ ਭਰ ਭੀ ਨਹੀਂ ਜਚਦੀ ॥੨॥ਪਦ ਅਰਥ ਸਤਿ = ਸੱਚ। ਮਨਿ = ਮਨ ਵਿਚ। ਰਾਤੀ = ਰਤਾ ਭੀ ॥੨॥
SikhNet (Spanish)Pensamos que lo pasajero durará para siempre, y Lo que sí perdura no nos interesa para nada. (2)
ਬਾਵੈ ਮਾਰਗੁ; ਟੇਢਾ ਚਲਨਾ ॥
baavai maarag; ttedtaa chalanaa |
Sant Singh KhalsaHe takes the crooked path of the unrighteous way;
Manmohan SinghHe goes crookedly by the left (wrong) way,
Manmohan Singh (Punjabi)ਉਹ ਖਬੇ ਰਾਹੇ ਵਿੰਗਾ ਤੜਿੰਗਾ ਹੋ ਟੁਰਦਾ ਹੈ।
Fareedkot Teekaਬਾਮੀਓਂ ਕਾ ਮਾਰਗ ਮਦਰਾ ਮਾਸ ਇਸਤ੍ਰੀ ਗਵਨ ਇਸ ਮੇਂ, ਵਾ ਪਰਮੇਸ੍ਵਰ ਸੇ ਜੋ ਬੇਮੁਖ ਮਾਰਗ ਹੈ, ਸੋ ਸਭੀ ਥਾਵੇ ਹੈਂ। ਤਿਨ ਮੇਂ (ਟੇਢਾ) ਕੁਟਲ ਜੀਵ ਚਲਨਾ ਕਰਤਾ ਹੈ॥
Prof. Sahib Singh(ਮੰਦੇ ਪਾਸੇ ਪਿਆਰ ਪਾਣ ਦੇ ਕਾਰਨ) ਅਸਾਂ ਮੰਦੇ ਪਾਸੇ ਜੀਵਨ ਰਸਤਾ ਮੱਲਿਆ ਹੋਇਆ ਹੈ, ਅਸੀਂ ਜੀਵਨ ਦੀ ਵਿੰਗੀ ਚਾਲ ਚੱਲ ਰਹੇ ਹਾਂ।ਪਦ ਅਰਥ ਬਾਵੈ = ਬਾਏਂ, ਖੱਬੇ ਪਾਸੇ, ਉਲਟੇ ਪਾਸੇ। ਮਾਰਗੁ = ਰਸਤਾ।
SikhNet (Spanish)Si nos cargamos solamente a la izquierda y abandonamos la derecha,
ਸੀਧਾ ਛੋਡਿ; ਅਪੂਠਾ ਬੁਨਨਾ ॥੩॥
seedhaa chhodd; apootthaa bunanaa |3|
Sant Singh Khalsaleaving the straight and narrow path, he weaves his way backwards. ||3||
Manmohan Singhand leaving the straight way, he weaves backwards.
Manmohan Singh (Punjabi)ਸਿੱਧੇ ਸਤੇਲ ਰਸਤੇ ਨੂੰ ਤਿਆਗ ਕੇ, ਉਹ ਪਿਛੇ ਨੂੰ ਉਣਦਾ ਹੈ।
Fareedkot Teekaਸੀਧਾ ਛੋਡ ਅਰਥਾਤ ਨਿਸਕਾਮ ਕਰਮ ਕਰਨੇ ਛੋਡ ਕਰ, ਜੋ ਪਰਮੇਸ੍ਵਰ ਸੇ ਉਲਟੀ ਤਰਫ ਚਲਾਉਣੇ ਵਾਲੇ ਸਕਾਮ ਕਰਮ ਹੈਂ ਇਨ ਕੋ ਬੁਨਨਾ ਅਰਥਾਤ ਧਾਰਨ ਕਰਤਾ ਹੈ॥੩॥
Prof. Sahib Singhਜੀਵਨ ਦਾ ਸਿੱਧਾ ਰਾਹ ਛੱਡ ਕੇ ਅਸੀਂ ਜੀਵਨ-ਤਾਣੀ ਦੀ ਪੁੱਠੀ ਬੁਣਤ ਬੁਣ ਰਹੇ ਹਾਂ ॥੩॥ਪਦ ਅਰਥ ਛੋਡਿ = ਛੱਡ ਕੇ। ਅਪੂਠਾ = ਪੁੱਠਾ ॥੩॥
SikhNet (Spanish)el telar no teje el zigzag y produce el patrón equivocado. (3)
ਦੁਹਾ ਸਿਰਿਆ ਕਾ; ਖਸਮੁ ਪ੍ਰਭੁ ਸੋਈ ॥
duhaa siriaa kaa; khasam prabh soee |
Sant Singh KhalsaGod is the Lord and Master of both worlds.
Manmohan SinghThat Lord is the Master of both the worlds (extremities).
Manmohan Singh (Punjabi)ਉਹ ਸਾਹਿਬ ਦੌਨਾ ਜਹਾਨਾਂ (ਕਿਨਾਰਿਆਂ) ਦਾ ਮਾਲਕ ਹੈ।
Fareedkot Teekaਹੇ ਭਾਈ! ਦੋਹਾਂ ਸਿਰਿਆਂ ਕਾ ਅਰਥਾਤ ਲੋਕ ਪ੍ਰਲੋਕ ਵਾ ਗੁਰਮੁਖਾਂ ਮਨਮੁਖਾਂ ਕਾ ਮਾਲਕ ਸੋਈ ਪ੍ਰਭੂ ਹੈ॥
Prof. Sahib Singh(ਜੀਵਾਂ ਦੇ ਭੀ ਕੀਹ ਵੱਸ?) (ਜੀਵਨ ਦੇ ਚੰਗੇ ਤੇ ਮੰਦੇ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੀ ਹੈ।ਪਦ ਅਰਥ ਦੁਹਾ ਸਿਰਿਆ ਕਾ = ਦੋਹਾਂ ਪਾਸਿਆਂ ਦਾ (ਉਲਟੇ ਮਾਰਗ ਅਤੇ ਸਿੱਧੇ ਮਾਰਗ ਦਾ)।
SikhNet (Spanish)El Señor está en los dos extremos,
ਜਿਸੁ ਮੇਲੇ ਨਾਨਕ; ਸੋ ਮੁਕਤਾ ਹੋਈ ॥੪॥੨੯॥੯੮॥
jis mele naanak; so mukataa hoee |4|29|98|
Sant Singh KhalsaHe, whom the Lord unites with Himself, O Nanak, is liberated. ||4||29||98||
Manmohan SinghHe, whom the Lord unites with Himself, O Nanak, becomes emancipated.
Manmohan Singh (Punjabi)ਜਿਸ ਨੂੰ ਸੁਆਮੀ ਆਪਣੇ ਨਾਲ ਜੋੜ ਲੈਂਦਾ ਹੈ, ਹੇ ਨਾਨਕ! ਉਹ ਮੁਕਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਕ੍ਰਿਪਾ ਕਰ ਕੇ ਅਪਨੇ ਸਾਥ ਮੇਲੇ ਸੋ ਮੁਕਤਾ ਹੋਤਾ ਹੈ॥੪॥੨੯॥੯੮॥☬ਗੁਰੂ ਜੀ ਕੇ ਪਾਸ ਸਭਾ ਮੇਂ ਕਿਸੀ ਸਿਖ ਨੇ ਕਹਾ ਕਿ ਆਜ ਏਕ ਇਸਤ੍ਰੀ ਅਪਨੇ ਭਰਤਾ ਕੇ ਸਾਥ ਬਡੇ ਚਾਉ ਸੰਜੁਗਤ ਸਤੀ ਹੋਈ ਹੈ। ਤਿਸ ਕੋ ਸੁਨ ਕਰ ਜੋ ਪਤੀਬ੍ਰਤ ਭਾਵ ਸੇ ਰਹਿਤ ਸਤੀ ਹੈ ਤਿਸ ਕਾ ਨਿਖੇਧ ਕਰਤੇ ਹੈਂ:
Prof. Sahib Singh(ਪਰ) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮੰਦੇ ਪਾਸੇ ਵਲੋਂ ਬਚ ਜਾਂਦਾ ਹੈ ॥੪॥੨੯॥੯੮॥ਪਦ ਅਰਥ ਮੁਕਤਾ = ਵਿਕਾਰਾਂ ਤੋਂ ਅਜ਼ਾਦ ॥੪॥
SikhNet (Spanish)y a aquél que el Señor toma para unirlo con Él será liberado. (4-29-98)