ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਕਲਿਜੁਗ ਮਹਿ; ਮਿਲਿ ਆਏ ਸੰਜੋਗ ॥
kalijug meh; mil aae sanjog |
Sant Singh KhalsaIn the Dark Age of Kali Yuga, they come together through destiny.
Manmohan SinghIn the dark age, husband and wife have come together through destiny.
Manmohan Singh (Punjabi)ਕਾਲੇ ਸਮੇਂ ਅੰਦਰ ਪਤੀ ਤੇ ਪਤਨੀ ਪ੍ਰਾਲਬੰਧ ਰਾਹੀਂ ਆ ਇਕੱਠੇ ਹੋਏ ਹਨ।
Fareedkot Teekaਕਲਿ ਉਪਲਖਤਿ ਚਾਰੋਂ ਜੁਗੋਂ ਮੇਂ ਜੀਵ ਸੰਜੋਗ ਪੂਰਬ ਅਦ੍ਰਿਸਟੋਂ ਕਰ ਕੇ ਆਨ ਕਰ ਮਿਲੇ ਹੈਂ॥
Prof. Sahib Singhਇਸ ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ (ਇਸਤਰੀ ਤੇ ਪਤੀ) ਪਿਛਲੇ ਸੰਬੰਧਾਂ ਦੇ ਕਾਰਨ ਮਿਲ ਕੇ ਆ ਇਕੱਠੇ ਹੁੰਦੇ ਹਨ।ਪਦ ਅਰਥ ਕਲਿਜੁਗ ਮਹਿ = ਜਗਤ ਵਿਚ, ਕਲੇਸ਼ਾਂ-ਵੇੜ੍ਹੀ ਦੁਨੀਆ ਵਿਚ। ਮਿਲਿ = ਮਿਲ ਕੇ। ਸੰਜੋਗ = (ਪਿਛਲੇ) ਸੰਬੰਧਾਂ ਦੇ ਕਾਰਨ। ਆਏ = ਆ ਇਕੱਠੇ ਹੁੰਦੇ ਹਨ।
SikhNet (Spanish)En la Era de Kali, el hombre y la mujer se encuentran como les fue destinado,
ਜਿਚਰੁ ਆਗਿਆ; ਤਿਚਰੁ ਭੋਗਹਿ ਭੋਗ ॥੧॥
jichar aagiaa; tichar bhogeh bhog |1|
Sant Singh KhalsaAs long as the Lord commands, they enjoy their pleasures. ||1||
Manmohan SinghSo long as is the Lord's command till then, they enjoy pleasures.
Manmohan Singh (Punjabi)ਜਦ ਤਾਈ ਸਾਹਿਬ ਦਾ ਫੁਰਮਾਨ ਹੈ, ਉਦੋਂ ਤਾਈ ਉਹ ਆਨੰਦ ਮਾਣਦੇ ਹਨ।
Fareedkot Teekaਜਬ ਤਕ ਕਰਮ ਫਲ ਪ੍ਰਦਾਤਾ ਪਰਮੇਸ੍ਵਰ ਕੀ ਆਗਿਆ ਹੈ ਉਤਨਾ ਕਾਲ ਈਹਾਂ ਭੋਗ ਭੋਗਤੇ ਹੈਂ॥੧॥
Prof. Sahib Singhਜਿਤਨਾ ਚਿਰ (ਪਰਮਾਤਮਾ ਵਲੋਂ) ਹੁਕਮ ਮਿਲਦਾ ਹੈ ਉਤਨਾ ਚਿਰ (ਦੋਵੇਂ ਮਿਲ ਕੇ ਜਗਤ ਦੇ) ਪਦਾਰਥ ਮਾਣਦੇ ਹਨ ॥੧॥ਪਦ ਅਰਥ ਜਿਚਰੁ = ਜਿਤਨਾ ਚਿਰ। ਭੋਗਹਿ = ਭੋਗਦੇ ਹਨ ॥੧॥
SikhNet (Spanish)y así como les fue destinado, así gozan de sí mismos. (1)
ਜਲੈ. ਨ ਪਾਈਐ; ਰਾਮ ਸਨੇਹੀ ॥
jalai. na paaeeai; raam sanehee |
Sant Singh KhalsaBy burning oneself, the Beloved Lord is not obtained.
Manmohan SinghBy burning thyself the Loved Lord is not obtained.
Manmohan Singh (Punjabi)ਸੜ ਜਾਣ ਦੁਆਰਾ ਪਿਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
Fareedkot Teekaਹੇ ਭਾਈ! ਜਲਨੇ ਕਰ ਕੇ ਪ੍ਯਾਰੇ ਰਾਮ ਕੋ ਨਹੀਂ ਪਾਈਤਾ॥
Prof. Sahib Singh(ਅੱਗ ਵਿਚ) ਸੜਨ ਨਾਲ ਪਿਆਰ ਕਰਨ ਵਾਲਾ ਪਤੀ ਨਹੀਂ ਮਿਲ ਸਕਦਾ,ਪਦ ਅਰਥ ਜਲੈ = ਅੱਗ ਵਿਚ ਸੜਿਆਂ। ਸਨੇਹੀ = ਪਿਆਰਾ, ਪਿਆਰ ਕਰਨ ਵਾਲਾ।
SikhNet (Spanish)Pero ella no alcanza a su Amado Señor arrojándose a la hoguera funeraria,
ਕਿਰਤਿ ਸੰਜੋਗਿ; ਸਤੀ ਉਠਿ ਹੋਈ ॥੧॥ ਰਹਾਉ ॥
kirat sanjog; satee utth hoee |1| rahaau |
Sant Singh KhalsaOnly by the actions of destiny does she rise up and burn herself, as a 'satee'. ||1||Pause||
Manmohan SinghThrough wrought deeds, she arises and gets burned with her dead husband. Pause.
Manmohan Singh (Punjabi)ਕੀਤੇ ਹੋਏ ਕਰਮਾਂ ਦੇ ਰਾਹੀਂ ਉਹ ਉਠ ਕੇ ਆਪਣੇ ਮਰੇ ਹੋਏ ਪਤੀ ਦੇ ਨਾਲ ਸੜ ਜਾਂਦੀ ਹੈ। ਠਹਿਰਾਉ।
Fareedkot Teekaਕ੍ਰਮੋਂ ਕੇ ਸਬੰਧ ਕਰ ਕੇ ਉਠ ਕਰ ਸਤੀ ਹੋਈ ਹੈ। ਤੈਸੇ ਤਮੋਂ ਗੁਨੀ ਤਪਸੀ ਅਗਨੀ ਆਦਿਕੋਂ ਮੇਂ ਜਲਤੇ ਹੈਂ, ਸੋ ਤਿਨ ਕੇ ਅਦਿਸਟੋਂ ਕਾ ਫਲੁ ਹੈ॥੧॥ ਰਹਾਉ ॥☬ਪ੍ਰਸ਼ਨ: ਸਤੀ ਹੋਨਾ ਅਰੁ ਪੰਚ ਅਗਨੀ ਤਾਪਨੀ ਸਾਸਤ੍ਰ ਮੇਂ ਵਿਧਾਨ ਹੈ ਆਪ ਨਿਖੇਧ ਕਿਉਂ ਕਰਤੇ ਹੋ? ਤਿਸ ਪਰ ਕਹਤੇ ਹੈਂ:
Prof. Sahib Singh(ਆਪਣੇ ਮਰੇ ਪਤੀ ਨਾਲ ਮੁੜ) ਕੀਤੇ ਜਾ ਸਕਣ ਵਾਲੇ ਮਿਲਾਪ ਦੀ ਖ਼ਾਤਰ (ਇਸਤਰੀ) ਉੱਠ ਕੇ ਸਤੀ ਹੋ ਜਾਂਦੀ ਹੈ, (ਪਤੀ ਦੀ ਚਿਖ਼ਾ ਵਿਚ ਫ਼ਜ਼ੂਲ ਹੀ ਸੜ ਮਰਦੀ ਹੈ) ॥੧॥ ਰਹਾਉ ॥ਪਦ ਅਰਥ ਕਿਰਤਿ = {कृत्य} ਕਰਨ-ਯੋਗ, ਜਿਸ ਦੇ ਕਰਨ ਦੀ ਤਾਂਘ ਹੈ। ਸੰਜੋਗ = ਮਿਲਾਪ ਦੀ ਖ਼ਾਤਰ। ਉਠਿ = ਉੱਠ ਕੇ ॥੧॥ ਰਹਾਉ ॥
SikhNet (Spanish)suicidándose como consecuencia inevitable de sus acciones. (1-Pausa)
ਦੇਖਾ ਦੇਖੀ; ਮਨਹਠਿ ਜਲਿ ਜਾਈਐ ॥
dekhaa dekhee; manahatth jal jaaeeai |
Sant Singh KhalsaImitating what she sees, with her stubborn mind-set, she goes into the fire.
Manmohan SinghImitatingly and through mind's obstinacy, she gets burnt up.
Manmohan Singh (Punjabi)ਰੀਸੋ ਰੀਸੀ ਅਤੇ ਮਨੂਏ ਦੀ ਜ਼ਿੱਦ ਰਾਹੀਂ ਉਹ ਸੜ ਬਲ ਜਾਂਦੀ ਹੈ।
Fareedkot Teekaਪਤਿ ਕੇ ਪ੍ਰੇਮ ਰਹਿਤ ਬਿਭਚਾਰਨੀ ਹੈ, ਵਾ ਪਰਮੇਸ੍ਵਰ ਦੇ ਪ੍ਰੇਮ ਤੇ ਰਹਤ ਪਖੰਡੀ ਹੈ। ਪਰੰਤੂ ਔਰੋਂ ਕੋ ਦੇਖ ਦੇਖ ਮਨ ਕੇ ਹਠ ਕਰ ਜਲ ਜਾਤੀ ਹੈਂ॥
Prof. Sahib Singhਇਕ ਦੂਜੀ ਨੂੰ ਵੇਖ ਕੇ ਮਨ ਦੇ ਹਠ ਨਾਲ (ਹੀ) ਸੜ ਜਾਈਦਾ ਹੈ (ਪਰ ਮਰੇ ਪਤੀ ਦੀ ਚਿਖ਼ਾ ਵਿਚ ਸੜ ਕੇ ਇਸਤਰੀ ਆਪਣੇ) ਪਿਆਰੇ ਦਾ ਸਾਥ ਨਹੀਂ ਪ੍ਰਾਪਤ ਕਰ ਸਕਦੀ।ਪਦ ਅਰਥ ਦੇਖਾ ਦੇਖੀ = ਵਿਖਾਵੇ ਦੀ ਖ਼ਾਤਰ, ਲੋਕ-ਲਾਜ ਦੀ ਖ਼ਾਤਰ। ਹਠਿ = ਹਠ ਨਾਲ। ਜਲਿ ਜਾਈਐ = ਸੜ ਜਾਈਦਾ ਹੈ।
SikhNet (Spanish)En el conformismo ella sigue la costumbre que ha creado en su mente, y se echa al fuego,
ਪ੍ਰਿਅ. ਸੰਗੁ ਨ ਪਾਵੈ; ਬਹੁ ਜੋਨਿ ਭਵਾਈਐ ॥੨॥
pria. sang na paavai; bahu jon bhavaaeeai |2|
Sant Singh KhalsaShe does not obtain the Company of her Beloved Lord, and she wanders through countless incarnations. ||2||
Manmohan SinghShe obtains not the company of her Spouse, and is made to wander through many existences.
Manmohan Singh (Punjabi)ਉਹ ਆਪਣੇ ਪਤੀ ਦੀ ਸੰਗਤ ਨੂੰ ਪ੍ਰਾਪਤ ਨਹੀਂ ਹੁੰਦੀ ਅਤੇ ਅਨੇਕਾ ਜੂਨੀਆਂ ਅੰਦਰ ਭਟਕਾਈ ਜਾਂਦੀ ਹੈ।
Fareedkot Teekaਤਿਨ ਕੋ ਪਤੀ ਕਾ ਸੰਗ ਪ੍ਰਾਪਤਿ ਨਹੀਂ ਹੋਤਾ ਬਹੁਤ ਜੂਨੋਂ ਮੇਂ ਭਰਮਾਈਤੀ ਹੈਂ॥੨॥☬ਪ੍ਰਸ਼ਨ: ਜੀਵ ਸੁਖੀ ਕੈਸੇ ਹੋਵੈ?☬ਉੱਤ੍ਰ:
Prof. Sahib Singh(ਇਸ ਤਰ੍ਹਾਂ ਸਗੋਂ) ਕਈ ਜੂਨਾਂ ਵਿਚ ਹੀ ਭਟਕੀਦਾ ਹੈ ॥੨॥ਪਦ ਅਰਥ ਪ੍ਰਿਅ ਸੰਗੁ = ਪਿਆਰੇ (ਪਤੀ) ਦਾ ਸਾਥ ॥੨॥
SikhNet (Spanish)pero no conoce por eso la Unión Divina, y por lo tanto, su Alma seguirá en la trasmigración.(2)
ਸੀਲ ਸੰਜਮਿ; ਪ੍ਰਿਅ ਆਗਿਆ ਮਾਨੈ ॥
seel sanjam; pria aagiaa maanai |
Sant Singh KhalsaWith pure conduct and self-restraint, she surrenders to her Husband Lord's Will;
Manmohan SinghShe, who possess goodness, and self-restraint, and submits to her Lord's order,
Manmohan Singh (Punjabi)ਜਿਸ ਦੇ ਪੱਲੇ ਸ਼ਰਾਫਤ ਤੇ ਸਵੈ-ਕਾਬੂ ਹੈ, ਅਤੇ ਜੋ ਆਪਣੇ ਸਿਰ ਦੇ ਸਾਈਂ ਦੇ ਹੁਕਮ ਮੰਨਦੀ ਹੈ,
Fareedkot Teeka(ਸੀਲ) ਸੁਭ ਸੁਭਾਵ ਔਰ (ਸੰਜਮ) ਇੰਦ੍ਰੈਜੀਤ ਹੋ ਕਰ ਜੋ ਪਤੀ ਪਰਮੇਸਰ ਕੀ ਆਗਿਆ ਮਾਨੇ॥
Prof. Sahib Singhਜੇਹੜੀ ਇਸਤਰੀ ਮਿੱਠੇ ਸੁਭਾਵ ਦੀ ਜੁਗਤਿ ਵਿਚ ਰਹਿ ਕੇ (ਆਪਣੇ) ਪਿਆਰੇ (ਪਤੀ) ਦਾ ਹੁਕਮ ਮੰਨਦੀ ਰਹਿੰਦੀ ਹੈ,ਪਦ ਅਰਥ ਸੀਲ = ਮਿੱਠਾ ਸੁਭਾਉ। ਸੰਜਮਿ = ਸੰਜਮ ਵਿਚ, ਮਰਯਾਦਾ ਵਿਚ, ਜੁਗਤਿ ਵਿਚ। ਪ੍ਰਿਅ = ਪਿਆਰੇ ਦੀ।
SikhNet (Spanish)La que tiene dominio sobre sí misma, es piadosa y se somete a la Voluntad de su Bienamado.
ਤਿਸੁ ਨਾਰੀ ਕਉ; ਦੁਖੁ ਨ ਜਮਾਨੈ ॥੩॥
tis naaree kau; dukh na jamaanai |3|
Sant Singh Khalsathat woman shall not suffer pain at the hands of the Messenger of Death. ||3||
Manmohan Singhthat women suffers not anguish at the hands of Death's Couriers.
Manmohan Singh (Punjabi)ਉਹ ਇਸਤਰੀ ਮੌਤ ਦੇ ਦੂਤਾਂ ਦੇ ਹੱਥੋ ਤਕਲੀਫ ਨਹੀਂ ਉਠਾਉਂਦੀ।
Fareedkot Teekaਤਿਸ ਜੀਵ ਇਸਤ੍ਰੀ ਕੋ ਕਿਸੀ ਸਮੇਂ ਮੇਂ ਦੂਖ ਨਹੀਂ ਹੋਤਾ, ਵਾ (ਜਮਾਨੈ) ਜਮੋਂ ਕਾ ਦੁਖ ਨਹੀਂ ਹੋਤਾ॥੩॥
Prof. Sahib Singhਉਸ ਇਸਤ੍ਰੀ ਨੂੰ ਜਮਾਂ ਦਾ ਦੁੱਖ ਨਹੀਂ ਪੋਹ ਸਕਦਾ ॥੩॥ਪਦ ਅਰਥ ਜਮਾਨੈ ਦੁਖੁ = ਜਮਾਂ ਦਾ ਦੁੱਖ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ ॥੩॥
SikhNet (Spanish)Y así no se lamenta en el castigo de la muerte.(3)
ਕਹੁ ਨਾਨਕ; ਜਿਨਿ. ਪ੍ਰਿਉ ਪਰਮੇਸਰੁ ਕਰਿ ਜਾਨਿਆ ॥
kahu naanak; jin. priau paramesar kar jaaniaa |
Sant Singh KhalsaSays Nanak, she who looks upon the Transcendent Lord as her Husband,
Manmohan SinghSay Nanak, She who looks upon the Supreme Lord as her Spouse,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜੋ ਸ਼ਰੋਮਣੀ ਸਾਹਿਬ ਨੂੰ ਆਪਣਾ ਕੰਤ ਕਰਕੇ ਜਾਣਦੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਪਤੀ ਕੋ ਪਰਮੇਸ੍ਵਰ ਕਰਕੇ, ਵਾ ਜਿਸ ਜੀਵ ਨੇ ਪਰਮੇਸ੍ਵਰ ਕੋ ਹੀ ਪਤੀ ਜਾਨਿਆ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ (ਇਸਤ੍ਰੀ) ਨੇ ਆਪਣੇ ਪਤੀ ਨੂੰ ਹੀ ਇੱਕ ਖਸਮ ਕਰ ਕੇ ਸਮਝਿਆ ਹੈ (ਭਾਵ, ਸਿਰਫ਼ ਆਪਣੇ ਪਤੀ ਵਿਚ ਹੀ ਪਤੀ-ਭਾਵਨਾ ਰੱਖੀ ਹੈ) ਜਿਵੇਂ ਭਗਤ ਦਾ ਪਤੀ ਇੱਕ ਪਰਮਾਤਮਾ ਹੈ,ਪਦ ਅਰਥ ਜਿਨਿ = ਜਿਸ (ਇਸਤਰੀ) ਨੇ। ਪ੍ਰਿਉ = ਪਤੀ। ਕਰਿ = ਕਰ ਕੇ।
SikhNet (Spanish)Oh, dice Nanak, Quien toma al Dios Supremo como su Esposo,
ਧੰਨੁ ਸਤੀ; ਦਰਗਹ ਪਰਵਾਨਿਆ ॥੪॥੩੦॥੯੯॥
dhan satee; daragah paravaaniaa |4|30|99|
Sant Singh Khalsais the blessed 'satee'; she is received with honor in the Court of the Lord. ||4||30||99||
Manmohan Singhis the blessed chaste wife, and she becomes acceptable in God's court.
Manmohan Singh (Punjabi)ਉਹ ਪਾਕ ਦਾਮਨ ਪਤਨੀ ਮੁਬਾਰਕ ਹੈ ਤੇ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦੀ ਹੈ।
Fareedkot Teekaਵਹੁ ਸਤੀ ਵਾ ਸਤਵਾਦੀ ਪੁਰਸੁ ਧੰਨ੍ਯ ਹੈ ਔਰ ਪ੍ਰਲੋਕ ਮੇਂ ਪ੍ਰਵਾਨ ਹੈ॥੪॥☬ਜੋ ਪਖੰਡ ਸਹਤ ਪੰਚ ਅਗਨੀ ਆਦਿ ਤਾਪਤੇ ਹੈਂ, ਸੋ ਪਰਮੇਸ੍ਵਰ ਕੋ ਪ੍ਰਾਪਤ ਨਹੀਂ ਹੋਤੇ ਹੈਂ। ਔਰ ਜੋ ਸੀਲ ਸੰਜਮ ਆਦਿ ਗੁਣੋਂ ਕੋ ਧਾਰ ਕਰ ਵਾਹਿਗੁਰੂ ਕੀ ਆਗਿਆ ਮਾਨਤੇ ਹੈਂ, ਸੋ ਪਰਮੇਸ੍ਵਰ ਕੋ ਪਾ ਲੇਤੇ ਹੈਂ॥੪॥੩੦॥੯੯॥☬ਪ੍ਰਸ਼ਨ: ਆਪ ਕੋ ਕੌਨ ਸਾਧਨ ਕਰ ਕੇ ਪਰਮੇਸ੍ਵਰ ਕੀ ਪ੍ਰਾਪਤੀ ਹੂਈ ਹੈ? ਤਿਸ ਪਰ ਅਪਨੀ ਦਸ਼ਾ ਕਹਤੇ ਹੈਂ:
Prof. Sahib Singhਉਹ ਇਸਤ੍ਰੀ ਅਸਲੀ ਸਤੀ ਹੈ, ਉਹ ਭਾਗਾਂ ਵਾਲੀ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੈ ॥੪॥੩੦॥੯੯॥ਪਦ ਅਰਥ ਧੰਨੁ = ਸਲਾਹੁਣ-ਯੋਗ ॥੪॥
SikhNet (Spanish)Bendita es su entrega, y es la Sati Glorificada en la Corte del Señor.(4-30-99)