ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਹਸਤ ਪੁਨੀਤ ਹੋਹਿ; ਤਤਕਾਲ ॥
hasat puneet hohi; tatakaal |
Sant Singh KhalsaThe hands are sanctified instantly,
Manmohan SinghThe hands are rendered pure forthwith,
Manmohan Singh (Punjabi)ਹੱਥ ਝਟ ਪਟ ਹੀ ਪਵਿੱਤ੍ਰ ਹੋ ਜਾਂਦੇ ਹਨ,
Fareedkot Teekaਤਤਕਾਲ ਹੀ ਹਾਥ ਪਵਿਤ੍ਰ ਹੋਵੇਂਗੇ॥
Prof. Sahib Singh(ਪ੍ਰਭੂ ਦੀ ਸਿਫ਼ਤ ਲਿਖ ਕੇ) ਉਸੇ ਵੇਲੇ ਤੇਰੇ ਹੱਥ ਪਵਿਤ੍ਰ ਹੋ ਜਾਣਗੇ।ਪਦ ਅਰਥ ਹਸਤ = {हस्त} ਹੱਥ। ਪੁਨੀਤ = ਪਵਿਤ੍ਰ। ਹੋਹਿ = ਹੋ ਜਾਂਦੇ ਹਨ। {ਹੋਇ = ਹੋ ਜਾਂਦਾ ਹੈ}। ਤਤਕਾਲ = ਤੁਰਤ।
SikhNet (Spanish)Las manos son santificadas al instante,
ਬਿਨਸਿ ਜਾਹਿ; ਮਾਇਆ ਜੰਜਾਲ ॥
binas jaeh; maaeaa janjaal |
Sant Singh Khalsaand the entanglements of Maya are dispelled.
Manmohan Singhand the entanglements of mammon are destroyed,
Manmohan Singh (Punjabi)ਮੋਹਣੀ ਦੇ ਅਲਸੇਟੇ ਮੁਕ ਜਾਂਦੇ ਹਨ,
Fareedkot Teekaਔਰ ਮਾਇਆ ਕੇ ਜੰਜਾਲ ਬੰਧਨ ਬਿਨਸ ਜਾਵੇਂਗੇ॥
Prof. Sahib Singhਤੇਰੇ ਮਾਇਆ (ਦੇ ਮੋਹ) ਦੇ ਫਾਹੇ ਦੂਰ ਹੋ ਜਾਣਗੇ।ਪਦ ਅਰਥ ਜੰਜਾਲ = ਫਾਹੇ।
SikhNet (Spanish)Y los enredos del Maya son desechados.
ਰਸਨਾ ਰਮਹੁ; ਰਾਮ ਗੁਣ ਨੀਤ ॥
rasanaa ramahu; raam gun neet |
Sant Singh KhalsaRepeat constantly with your tongue the Glorious Praises of the Lord,
Manmohan Singhif the praises of Pervading God are ever repeated with the tongue.
Manmohan Singh (Punjabi)ਜੇਕਰ ਜੀਭ ਦੇ ਨਾਲ ਹਮੇਸ਼ਾਂ ਹੀ ਵਿਆਪਕ ਵਾਹਿਗੁਰੂ ਦਾ ਜੱਸ ਉਚਾਰਣ ਕੀਤਾ ਜਾਵੇ।
Fareedkot Teekaਜਿਹਬਾ ਕਰ ਕੇ ਨਿਤੰਪ੍ਰਤੀ ਰਾਮ ਕੇ ਗੁਣ ਜਪੋ॥
Prof. Sahib Singhਆਪਣੀ ਜੀਭ ਨਾਲ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੁਣ ਗਾਂਦਾ ਰਹੁ,ਪਦ ਅਰਥ ਰਸਨਾ = ਜੀਭ (ਨਾਲ)। ਰਮਹੁ = ਸਿਮਰੋ, ਜਪੋ। ਨੀਤ = ਨਿੱਤ, ਸਦਾ।
SikhNet (Spanish)Repite con tu lengua las alabanzas del Señor constantemente.
ਸੁਖੁ ਪਾਵਹੁ; ਮੇਰੇ ਭਾਈ ਮੀਤ ॥੧॥
sukh paavahu; mere bhaaee meet |1|
Sant Singh Khalsaand you shall find peace, O my friends, O Siblings of Destiny. ||1||
Manmohan SinghThus shalt thou obtain peace, O my brother and friend.
Manmohan Singh (Punjabi)ਐਸ ਤਰ੍ਹਾਂ ਤੂੰ ਠੰਢ ਚੈਨ ਨੂੰ ਪ੍ਰਾਪਤ ਹੋ ਜਾਵੇਗਾ, ਹੇ ਮੇਰੇ ਭਰਾ ਤੇ ਮਿੱਤ੍ਰ।
Fareedkot Teekaਹੇ ਮੇਰੇ ਭਾਈ ਮਿਤ੍ਰੋ! ਸੁਖ ਪਾਵੋਗੇ॥੧॥
Prof. Sahib Singhਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਤੂੰ ਆਤਮਕ ਆਨੰਦ ਮਾਣੇਂਗਾ ॥੧॥ਪਦ ਅਰਥ ਭਾਈ = ਹੇ ਵੀਰ! ਮੀਤ = ਹੇ ਮਿੱਤਰ! ॥੧॥
SikhNet (Spanish)y encontraran la Paz amigos míos, Hijos del Destino(1)
ਲਿਖੁ ਲੇਖਣਿ; ਕਾਗਦਿ ਮਸਵਾਣੀ ॥
likh lekhan; kaagad masavaanee |
Sant Singh KhalsaWith pen and ink, write upon your paper
Manmohan SinghWith thy pen and inkpot, write thou on paper,
Manmohan Singh (Punjabi)ਆਪਣੀ ਕਲਮ ਤੇ ਦਵਾਤ ਨਾਲ ਤੂੰ ਕਾਗਜ ਉਤੇ ਲਿਖਾਈ ਕਰ,
Fareedkot Teekaਹੇ ਭਾਈ! (ਮਸਵਾਣੀ) ਦਵਾਇਤ ਔਰ ਲਿਖਣ ਸੇ ਕਾਗਜ ਉਪਰ ਲਿਖ॥
Prof. Sahib Singh(ਹੇ ਮੇਰ ਵੀਰ! ਆਪਣੀ 'ਸੁਰਤਿ' ਦੀ) ਕਲਮ (ਲੈ ਕੇ ਆਪਣੀ 'ਕਰਣੀ' ਦੇ) ਕਾਗ਼ਜ਼ ਉਤੇ ('ਮਨ' ਦੀ) ਦਵਾਤ ਨਾਲ ਪਰਮਾਤਮਾ ਦਾ ਨਾਮ ਲਿਖ,ਪਦ ਅਰਥ ਲੇਖਣਿ = ਕਲਮ (ਭਾਵ, ਸੁਰਤਿ)। ਕਾਗਦਿ = ਕਾਗ਼ਜ਼ ਉਤੇ ('ਕਰਣੀ' ਦੇ ਕਾਗ਼ਜ਼ ਉਤੇ)। ਮਸਵਾਣੀ = ਦਵਾਤ ('ਮਨ' ਦੀ ਦਵਾਤ ਲੈ ਕੇ)।
SikhNet (Spanish)Con pluma y tinta , escriban sobre un papel
ਰਾਮ ਨਾਮ; ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥
raam naam; har amrit baanee |1| rahaau |
Sant Singh Khalsathe Name of the Lord, the Ambrosial Word of the Lord's Bani. ||1||Pause||
Manmohan Singhthe Pervading God's Name and God's Nectareal Gurbani. Pause.
Manmohan Singh (Punjabi)ਉਸ ਵਿਆਪਕ ਵਾਹਿਗੁਰੂ ਦਾ ਨਾਮ ਤੇ ਰੱਬੀ ਅੰਮ੍ਰਿਤਮਈ ਗੁਰਬਾਣੀ। ਠਹਿਰਾਉ।
Fareedkot Teekaਹਰੀ ਕੀ ਜੋ ਰਾਮ ਨਾਮ ਰੂਪ ਅੰਮ੍ਰਿਤ ਬਾਣੀ ਹੈ, ਸੋ ਲਿਖ॥੧॥ ਰਹਾਉ ॥
Prof. Sahib Singhਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਲਿਖ ॥੧॥ ਰਹਾਉ ॥ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੧॥ ਰਹਾਉ ॥
SikhNet (Spanish)el nombre del Señor , La Palabra Ambrosia del Bani del Señor. (1-Pausa)
ਇਹ ਕਾਰਜਿ; ਤੇਰੇ ਜਾਹਿ ਬਿਕਾਰ ॥
eih kaaraj; tere jaeh bikaar |
Sant Singh KhalsaBy this act, your sins shall be washed away.
Manmohan SinghBy this act thy sins shall be washed off.
Manmohan Singh (Punjabi)ਏਸ ਕਰਮ ਨਾਲ ਤੇਰੇ ਪਾਪ ਧੋਤੇ ਜਾਣਗੇ।
Fareedkot Teekaਇਸ ਕਾਰਜ ਕਰਨੇ ਸੇ ਅਰਥਾਤ ਰਾਮ ਨਾਮ ਜਪਣੇ ਸੇ ਤੇਰੇ ਬਿਕਾਰ ਜਾਤੇ ਰਹੇਂਗੇ॥
Prof. Sahib Singh(ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਇਸ ਕੰਮ ਦੇ ਕਰਨ ਨਾਲ ਤੇਰੇ (ਅੰਦਰੋਂ) ਵਿਕਾਰ ਨੱਸ ਜਾਣਗੇ।ਪਦ ਅਰਥ ਇਹ ਕਾਰਜਿ = ਇਸ ਕੰਮ ਨਾਲ।
SikhNet (Spanish)Haciendo esto sus pecados serán perdonados.
ਸਿਮਰਤ ਰਾਮ; ਨਾਹੀ ਜਮ ਮਾਰ ॥
simarat raam; naahee jam maar |
Sant Singh KhalsaRemembering the Lord in meditation, you shall not be punished by the Messenger of Death.
Manmohan SinghBy remembering the Pervading Lord, Death's myrmidon shall not punish thee.
Manmohan Singh (Punjabi)ਵਿਆਪਕ ਸਾਹਿਬ ਦਾ ਭਜਨ ਕਰਨ ਦੁਆਰਾ, ਮੌਤ ਦਾ ਫ਼ਰਿਸ਼ਤਾ ਤੈਨੂੰ ਸਜ਼ਾ ਨਹੀਂ ਦੇਵੇਗਾ।
Fareedkot Teekaਰਾਮ ਕੇ ਸਿਮਰਨੇ ਸੇ ਜਮ ਕੀ ਮਾਰ ਨਹੀਂ ਹੋਵੇਗੀ॥
Prof. Sahib Singhਪਰਮਾਤਮਾ ਦਾ ਨਾਮ ਸਿਮਰਿਆਂ (ਤੇਰੇ ਵਾਸਤੇ) ਆਤਮਕ ਮੌਤ ਨਹੀਂ ਰਹੇਗੀ।ਪਦ ਅਰਥ ਜਮ ਮਾਰ = ਜਮਾਂ ਦੀ ਮਾਰ, ਆਤਮਕ ਮੌਤ।
SikhNet (Spanish)Recordando al Señor en meditación, no serán castigados por el Mensajero de la Muerte.
ਧਰਮ ਰਾਇ ਕੇ ਦੂਤ; ਨ ਜੋਹੈ ॥
dharam raae ke doot; na johai |
Sant Singh KhalsaThe couriers of the Righteous Judge of Dharma shall not touch you.
Manmohan SinghThe couriers of the Righteous judge shall not spy thee;
Manmohan Singh (Punjabi)ਪਰਮ ਰਾਜੇ ਦੇ ਕਾਸਦ ਤੈਨੂੰ ਤਕਾਉਣਗੇ ਨਹੀਂ,
Fareedkot Teekaਔਰ ਧਰਮ ਰਾਇ ਕੇ ਦੂਤ ਦੇਖ ਨਹੀਂ ਸਕੇਂਗੇ॥
Prof. Sahib Singh(ਕਾਮਾਦਿਕ) ਦੂਤ ਜੋ ਧਰਮਰਾਜ ਦੇ ਵੱਸ ਪਾਂਦੇ ਹਨ ਤੇਰੇ ਵਲ ਤੱਕ ਨਹੀਂ ਸਕਣਗੇ,ਪਦ ਅਰਥ ਜੋਹੈ = ਜੋਹੈਂ, ਤੱਕਦੇ। ਧਰਮ ਰਾਇ ਕੇ ਦੂਤ = (ਭਾਵ, ਕਾਮ ਆਦਿਕ ਵਿਕਾਰ ਜੋ ਜੀਵ ਨੂੰ ਆਪਣੇ ਪੰਜੇ ਵਿਚ ਫਸਾ ਕੇ ਧਰਮਰਾਜ ਦੇ ਵੱਸ ਪਾਂਦੇ ਹਨ)।
SikhNet (Spanish)Los mensajeros del Juez Verdadero del Destino no os tocaran.
ਮਾਇਆ ਮਗਨ; ਨ ਕਛੂਐ ਮੋਹੈ ॥੨॥
maaeaa magan; na kachhooai mohai |2|
Sant Singh KhalsaThe intoxication of Maya shall not entice you at all. ||2||
Manmohan SinghAnd the mammon's intoxication shall not fascinate thee, even in the least.
Manmohan Singh (Punjabi)ਮੋਹਨੀ ਦਾ ਸਰੂਰ ਤੈਨੂੰ ਭੋਰਾ ਭਰ ਭੀ ਫ਼ਰੇਫ਼ਤਾ ਨਹੀਂ ਕਰੇਗਾ।
Fareedkot Teekaਪੁਨਾ ਮਾਇਆ ਕੀ ਮਗਨਤਾ ਕੁਛ ਮੋਹਤ ਨਹੀਂ ਕਰ ਸਕੇਗੀ॥੨॥
Prof. Sahib Singhਤੂੰ ਮਾਇਆ (ਦੇ ਮੋਹ) ਵਿਚ ਨਹੀਂ ਡੁੱਬੇਂਗਾ, ਕੋਈ ਭੀ ਚੀਜ਼ ਤੈਨੂੰ ਮੋਹ ਨਹੀਂ ਸਕੇਗੀ ॥੨॥ਪਦ ਅਰਥ ਮਗਨ = ਮਸਤ। ਕਛੂਐ = ਕੋਈ ਭੀ ਚੀਜ਼ ॥੨॥
SikhNet (Spanish)No serán atraídos al veneno del Maya.(2)
ਉਧਰਹਿ ਆਪਿ; ਤਰੈ ਸੰਸਾਰੁ ॥
audhareh aap; tarai sansaar |
Sant Singh KhalsaYou shall be redeemed, and through you, the whole world shall be saved,
Manmohan SinghThou Thyself shalt be saves and through thee shall be saves the world,
Manmohan Singh (Punjabi)ਤੂੰ ਆਪ ਪਾਰ ਉਤਰ ਜਾਵੇਗਾ ਅਤੇ ਤੇਰੇ ਰਾਹੀਂ ਜਗਤ ਪਾਰ ਉਤਰ ਜਾਵੇਗਾ,
Fareedkot Teekaਸੋ ਆਪ ਜਗਤ ਸੇ ਉਧਰੇ ਹੈਂ ਔਰ ਸਤਿਸੰਗੀਓਂ ਕੋ ਤਾਰ ਲੇਤੇ ਹੈਂ॥
Prof. Sahib Singh(ਰਾਮ ਨਾਮ ਜਪ ਕੇ) ਤੂੰ ਆਪ (ਵਿਕਾਰਾਂ ਤੋਂ) ਬਚ ਜਾਏਂਗਾ, (ਤੇਰੀ ਸੰਗਤਿ ਵਿਚ) ਜਗਤ ਭੀ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਇਗਾ।ਪਦ ਅਰਥ ਉਧਰਹਿ = ਤੂੰ ਬਚ ਜਾਏਂਗਾ।
SikhNet (Spanish)Serán renovados, Y a través de ustedes el mundo será salvado,
ਰਾਮ ਨਾਮ ਜਪਿ; ਏਕੰਕਾਰੁ ॥
raam naam jap; ekankaar |
Sant Singh Khalsaif you chant the Name of the One and Only Lord.
Manmohan Singhif thou repeat the Name of the only One omnipresent Lord.
Manmohan Singh (Punjabi)ਜੇਕਰ ਤੂੰ ਕੇਵਲ ਇਕ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰੇਂਗਾ।
Fareedkot Teekaਹੇ ਭਾਈ! ਜੋ ਏਕੰਕਾਰ ਰਾਮ ਨਾਮ ਕੇ (ਜਪਿ) ਜਪਣੇ ਵਾਲੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਜਪ, ਇਕ ਓਅੰਕਾਰ ਨੂੰ ਸਿਮਰਦਾ ਰਹੁ।
SikhNet (Spanish)Si alaban el nombre del Único y Verdadero Dios,
ਆਪਿ ਕਮਾਉ; ਅਵਰਾ ਉਪਦੇਸ ॥
aap kamaau; avaraa upades |
Sant Singh KhalsaPractice this yourself, and teach others;
Manmohan SinghPractise Name's meditation thyself and instruct others,
Manmohan Singh (Punjabi)ਨਾਮ ਸਿਮਰਨ ਦੀ ਖੁਦ ਕਮਾਈ ਕਰ ਅਤੇ ਹੋਰਨਾ ਨੂੰ ਸਿੱਖ-ਮਤ ਦੇ।
Fareedkot Teekaਆਪ ਕਮਾਉ ਔਰੋਂ ਕੋ ਉਪਦੇਸ ਕਰੋ॥
Prof. Sahib Singh(ਹੇ ਮੇਰੇ ਵੀਰ! ਤੂੰ ਆਪ ਨਾਮ ਸਿਮਰਨ ਦੀ ਕਮਾਈ ਕਰ, ਹੋਰਨਾਂ ਨੂੰ ਭੀ ਉਪਦੇਸ਼ ਕਰ,ਪਦ ਅਰਥ ਕਮਾਉ = ਨਾਮ ਸਿਮਰਨ ਦੀ ਕਮਾਈ ਕਰ।
SikhNet (Spanish)Vívanlo y Practíquenlo con otros;
ਰਾਮ ਨਾਮ; ਹਿਰਦੈ ਪਰਵੇਸ ॥੩॥
raam naam; hiradai paraves |3|
Sant Singh Khalsainstill the Lord's Name in your heart. ||3||
Manmohan SinghInstill God's Name unto thy heart.
Manmohan Singh (Punjabi)ਰੱਬ ਦੇ ਨਾਮ ਨੂੰ ਆਪਣੇ ਦਿਲ ਅੰਦਰ ਬਿਠਾ।
Fareedkot Teekaਤਾਂ ਤੇ ਰਾਮ ਨਾਮ ਹਿਰਦੇ ਮੇਂ ਪ੍ਰਵੇਸ਼ ਕਰਕੇ॥੩॥
Prof. Sahib Singhਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ॥੩॥ਪਦ ਅਰਥ ਹਿਰਦੈ = ਹਿਰਦੇ ਵਿਚ ॥੩॥
SikhNet (Spanish)y mantengan el nombre del Señor en su corazón. (3)
ਜਾ ਕੈ ਮਾਥੈ; ਏਹੁ ਨਿਧਾਨੁ ॥
jaa kai maathai; ehu nidhaan |
Sant Singh KhalsaThat person, who has this treasure upon his forehead
Manmohan SinghOn whose brow the receipt of this treasure is recorded,
Manmohan Singh (Punjabi)ਜਿਸ ਦੇ ਮੱਥੇ ਉਤੇ ਇਸ ਖਜਾਨੇ ਦੀ ਪ੍ਰਾਪਤੀ ਲਿਖੀ ਹੋਈ ਹੈ,
Fareedkot Teekaਪਰੰਤੂ ਜਿਸ ਕੇ ਮਸਤਕ ਮੇਂ ਏਹ ਨਿਧਾਨ ਪ੍ਰਾਪਤਿ ਹੋਨੇ ਕਾ ਲੇਖ ਲਿਖਾ ਹੈ॥
Prof. Sahib Singh(ਪਰ ਹੇ ਮੇਰੇ ਵੀਰ!) ਉਹੀ ਮਨੁੱਖ ਭਗਵਾਨ ਨੂੰ ਯਾਦ ਕਰਦਾ ਹੈ ਜਿਸ ਦੇ ਮੱਥੇ ਉਤੇ (ਭਗਵਾਨ ਦੀ ਕਿਰਪਾ ਨਾਲ) ਇਹ ਖ਼ਜ਼ਾਨਾ (ਪ੍ਰਾਪਤ ਕਰਨ ਦਾ ਲੇਖ ਲਿਖਿਆ ਹੋਇਆ) ਹੈ।ਪਦ ਅਰਥ ਜਾ ਕੈ ਮਾਥੈ = ਜਿਸ ਦੇ ਮੱਥੇ ਉਤੇ। ਨਿਧਾਨੁ = ਖ਼ਜ਼ਾਨਾ {ਨਿਧਾਨ, ਖ਼ਜ਼ਾਨੇ}।
SikhNet (Spanish)esa persona, con ese tesoro en su mente,
ਸੋਈ ਪੁਰਖੁ; ਜਪੈ ਭਗਵਾਨੁ ॥
soee purakh; japai bhagavaan |
Sant Singh Khalsathat person meditates on God.
Manmohan Singhthat person ponders on the Lord.
Manmohan Singh (Punjabi)ਉਹ ਪੁਰਸ਼ ਸਾਈਂ ਨੂੰ ਅਰਾਧਦਾ ਹੈ।
Fareedkot Teekaਸੋਈ ਪੁਰਖ ਭਗਵਾਨ ਕੇ ਨਾਮ ਕੋ ਜਪਤਾ ਹੈ॥
Prof. Sahib Singhਹੇ ਨਾਨਕ ਆਖ-ਮੈਂ ਉਸ ਮਨੁੱਖ ਤੋਂ ਕੁਰਬਾਨ ਜਾਂਦਾ ਹਾਂ, ਜੇਹੜਾ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੨੮॥੯੭॥
SikhNet (Spanish)medita en Dios.
ਆਠ ਪਹਰ; ਹਰਿ ਹਰਿ ਗੁਣ ਗਾਉ ॥
aatth pehar; har har gun gaau |
Sant Singh KhalsaTwenty-four hours a day, chant the Glorious Praises of the Lord, Har, Har.
Manmohan SinghThe whole day sing the praises of the Lord God.
Manmohan Singh (Punjabi)ਸਾਰੀ ਦਿਹਾੜੀ ਹੀ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।
Fareedkot Teekaਜੋ ਪੁਰਸ ਆਠ ਪਹਰ ਹਰਿ ਕੇ ਗੁਣ ਗਾਵਤਾ ਹੈ॥
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਦੋ-ਪਦਿਆਂ ਵਾਲੀ ਬਾਣੀ।
SikhNet (Spanish)veinte y cuatro horas al día canta las Alabanzas del Señor, Har, Har,
ਕਹੁ ਨਾਨਕ; ਹਉ ਤਿਸੁ ਬਲਿ ਜਾਉ ॥੪॥੨੮॥੯੭॥
kahu naanak; hau tis bal jaau |4|28|97|
Sant Singh KhalsaSays Nanak, I am a sacrifice to Him. ||4||28||97||
Manmohan SinghSays Nanak, I am a sacrifice unto him.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸ ਕੇ ਬਲਿਹਾਰ ਜਾਤਾ ਹੂੰ॥੪॥੨੮॥੯੭॥
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।ਪਦ ਅਰਥ ਬਲਿ = ਸਦਕੇ ॥੪॥
SikhNet (Spanish)Dice Nanak, soy un sacrificio para El. (4-28-97)