ੴ

ਸਿੱਖਬਾਣੀ · SikhBani

ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥

chahu dis fool rahee bikhiaa bikh gur mantru mookh...
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1209 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਕਿਆ ਸੋਚਉ. ਸੋਚ ਬਿਸਾਰੀ ॥

ab kiaa sochau. soch bisaaree |

Sant Singh KhalsaNow what should I think? I have given up thinking.
Manmohan SinghWhat should I think of now? I have abandoned all thought.
Manmohan Singh (Punjabi)ਮੈਂ ਹੁਣ ਕੀ ਸੋਚ ਵਿਚਾਰ ਕਰਾਂ? ਮੈਂ ਸਮੂਹ ਸੋਚ ਵਿਚਾਰ ਛੱਡ ਦਿੱਤੀ ਹੈ।
Fareedkot Teekaਹੇ ਮਹਾਰਾਜ! ਅਬ ਮੈਂ ਕ੍ਯਾ ਸੋਚ ਕਰੋਂ, ਮੈਨੇ ਸੋਚ ਚਿੰਤਾ ਬਿਸਾਰੀ ਹੈ॥
Prof. Sahib Singh(ਤੇਰੇ ਨਾਮ ਦੀ ਬਰਕਤਿ ਨਾਲ) ਹੁਣ ਮੈਂ ਹੋਰ ਹੋਰ ਕਿਹੜੀਆਂ ਸੋਚਾਂ ਸੋਚਾਂ? ਮੈਂ ਹਰੇਕ ਸੋਚ ਵਿਸਾਰ ਦਿੱਤੀ ਹੈ।

ਪਦ ਅਰਥ ਸੋਚਉ = ਸੋਚਉਂ, ਮੈਂ ਸੋਚਾਂ। ਕਿਆ ਸੋਚਉ = ਮੈਂ ਕੀਹ ਸੋਚਾਂ ਕਰਾਂ? ਬਿਸਾਰੀ = ਛੱਡ ਦਿੱਤੀ ਹੈ।

SikhNet (Spanish)He abandonado todo pensamiento, pues en qué podría pensar,

ਕਰਣਾ ਸਾ. ਸੋਈ ਕਰਿ ਰਹਿਆ; ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥

karanaa saa. soee kar rahiaa; dehi naau balihaaree |1| rahaau |

Sant Singh KhalsaYou do whatever You wish to do. Please bless me with Your Name - I am a sacrifice to You. ||1||Pause||
Manmohan SinghWhatsoever He is to do, that He is doing. Bless Thou me with Thy Name, O Lord. A sacrifice am I unto Thee. Pause.
Manmohan Singh (Punjabi)ਜਿਹੜਾ ਕੁਛ ਉਸ ਨੇ ਕਰਨਾ ਹੈ? ਉਹ ਨੂੰ ਉਹ ਕਰ ਰਿਹਾ ਹੈ। ਤੂੰ ਮੈਨੂੰ ਆਪਣਾ ਨਾਮ ਬਖਸ਼, ਹੇ ਸਾਈਂ! ਕੁਰਬਾਨ ਹਾਂ ਮੇ ਤੇਰੇ ਉਤੋਂ। ਠਹਿਰਾਉ।
Fareedkot Teekaਜੋ ਕੁਛ ਤੈਨੇ ਕਰਨਾ ਥਾ, ਸੋ ਕਰ ਰਹਾ ਹੈਂ, ਅਪਣਾ ਨਾਮੁ ਮੇਰੇ ਕੋ ਦੇਹੁ ਅਰ ਮੈਂ ਆਪ ਕੇ ਬਲਿਹਾਰਨੇ ਜਾਤਾ ਹੂੰ॥੧॥ ਰਹਾਉ ॥
Prof. Sahib Singh(ਉਸ ਦੇ ਨਾਮ ਦਾ ਸਦਕਾ ਹੁਣ ਮੈਨੂੰ ਯਕੀਨ ਬਣ ਗਿਆ ਹੈ ਕਿ) ਜੋ ਕੁਝ ਕਰਨਾ ਚਾਹੁੰਦਾ ਹੈ ਉਹੀ ਕੁਝ ਉਹ ਕਰ ਰਿਹਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਸਾ = ਸੀ। ਬਲਿਹਾਰੀ = ਮੈਂ ਸਦਕੇ ਹਾਂ ॥੧॥ ਰਹਾਉ ॥

SikhNet (Spanish)cuando mi Señor está haciendo lo que Él tiene que hacer, así, oh Dios, bendíceme sólo con Tu Nombre Bendito. (1-Pausa)

ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ; ਗੁਰ ਮੰਤ੍ਰੁ ਮੂਖਿ ਗਰੁੜਾਰੀ ॥

chahu dis fool rahee bikhiaa bikh; gur mantru mookh garurraaree |

Sant Singh KhalsaThe poison of corruption is flowering forth in the four directions; I have taken the GurMantra as my antidote.
Manmohan SinghThe poison of sins is flowering in the four directions. Guru's word's antidote I have within my mouth.
Manmohan Singh (Punjabi)ਪਾਪਾਂ ਦੀ ਜਹਿਰ ਚਾਰੇ ਹੀ ਪਾਸੀਂ ਪ੍ਰਫੁੱਲਤ ਹੋ ਰਹੀ ਹੈ। ਗੁਰਾਂ ਦੀ ਬਾਣੀ ਵਿਹੁ-ਨਾਸਕ-ਅੱਖਧੀ ਮੇਰੇ ਮੂੰਹ ਵਿੱਚ ਹੈ।
Fareedkot Teekaਚਾਰੋਂ ਦਿਸ਼ਾ ਮੇਂ ਬਿਸ਼੍ਯੋਂ ਰੂਪੀ ਬਿਖ ਫੂਲ ਰਹੀ ਹੈ ਔਰ ਗੁਰੋਂ ਨੇ ਜੋ ਉਪਦੇਸ਼ ਕੀਆ ਹੈ, ਏਹ ਬਿਖੇ ਰੂਪ ਬਿਖ ਉਤਾਰਨੇ ਕੋ ਮੁਖ ਮੇਂ ਗਾਰੜ ਮੰਤ੍ਰ ਦੀਆ ਹੈ॥
Prof. Sahib Singhਸਾਰੇ ਜਗਤ ਵਿਚ ਮਾਇਆ (ਸਪਣੀ) ਦੀ ਜ਼ਹਰ ਵਧ-ਫੁੱਲ ਰਹੀ ਹੈ (ਇਸ ਤੋਂ ਉਹੀ ਬਚਦਾ ਹੈ ਜਿਸ ਦੇ) ਮੂੰਹ ਵਿਚ ਗੁਰੂ ਦਾ ਉਪਦੇਸ਼ ਗਰੁੜ-ਮੰਤ੍ਰ ਹੈ।

ਪਦ ਅਰਥ ਚਹੁ ਦਿਸ = ਚੌਹੀਂ ਪਾਸੀਂ, ਸਾਰੇ ਜਗਤ ਵਿਚ। ਬਿਖਿਆ = ਮਾਇਆ। ਬਿਖੁ = ਜ਼ਹਰ। ਮੂਖਿ = ਮੂੰਹ ਵਿਚ। ਗਰੁੜਾਰੀ = (ਸੱਪ ਦਾ ਜ਼ਹਰ ਕੱਟਣ ਵਾਲਾ) ਗਰੁੜ-ਮੰਤ੍ਰ।

SikhNet (Spanish)Las flores envenenadas están floreciendo por todas partes, sólo la Palabra del Guru puede actuar como antídoto.

ਹਾਥ ਦੇਇ ਰਾਖਿਓ, ਕਰਿ ਅਪੁਨਾ; ਜਿਉ ਜਲ, ਕਮਲਾ ਅਲਿਪਾਰੀ ॥੧॥

haath dee raakhio, kar apunaa; jiau jal, kamalaa alipaaree |1|

Sant Singh KhalsaGiving me His Hand, He has saved me as His Own; like the lotus in the water, I remain unattached. ||1||
Manmohan SinghLending His Hand, the Lord has saved me as His own and like the lotus in water, I now remain detached.
Manmohan Singh (Punjabi)ਆਪਣਾ ਹੱਥ ਦੇ ਕੇ, ਸਾਈਂ ਨੇ ਮੈਨੂੰ ਆਪਣਾ ਜਾਣ ਕੇ ਬਚਾਅ ਲਿਆ ਹੈ ਅਤੇ ਕੰਵਲ ਦੇ ਪਾਣੀ ਵਿੱਚ ਹੋਣ ਦੀ ਤਰ੍ਹਾਂ ਹੁਣ ਮੈਂ ਨਿਰਲੇਪ ਰਹਿੰਦਾ ਹਾਂ।
Fareedkot Teekaਗੁਰੋਂ ਨੇ ਅਪਨਾ ਜਾਨ ਕੇ ਹਾਥ ਦੇ ਕਰ ਰਾਖਾ ਹੈ। ਜਿਸ ਪ੍ਰਕਾਰ ਜਲ ਸੇ ਕਮਲ (ਅਲਿਪਾਰੀ) ਅਸੰਗ ਰਹਿਤਾ ਹੈ, ਤੈਸੇ ਮੈਂ ਰਹਿਤਾ ਹੂੰ॥੧॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪਣੇ ਹੱਥ ਦੇ ਕੇ ਆਪਣਾ ਬਣਾ ਕੇ ਰੱਖਿਆ ਕਰਦਾ ਹੈ, ਉਹ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁੱਲ ॥੧॥

ਪਦ ਅਰਥ ਦੇਇ = ਦੇ ਕੇ। ਰਾਖਿਓ = ਰੱਖਿਆ ਕੀਤੀ। ਕਰਿ = ਕਰ ਕੇ, ਬਣਾ ਕੇ। ਅਲਿਪਾਰੀ = ਅਲਿਪਤ, ਨਿਰਲੇਪ ॥੧॥

SikhNet (Spanish)í, cuando el Señor me da Su Mano soy salvado como el loto que flota en las aguas sin mancharse con el lodo sobre el que flota. (1)

ਹਉ ਨਾਹੀ ਕਿਛੁ. ਮੈ ਕਿਆ ਹੋਸਾ; ਸਭ ਤੁਮ ਹੀ ਕਲ ਧਾਰੀ ॥

hau naahee kichh. mai kiaa hosaa; sabh tum hee kal dhaaree |

Sant Singh KhalsaI am nothing. What am I? You hold all in Your Power.
Manmohan SinghI am nothing. What can I be? Thou alone, O Lord, are the upholder of all powers.
Manmohan Singh (Punjabi)ਮੈਂ ਕੁਝ ਭੀ ਨਹੀਂ। ਮੈਂ ਕੀ ਹੋ ਸਕਦਾ ਹਾਂ? ਕੇਵਲ ਤੂੰ ਹੀ ਹੇ ਸੁਆਮੀ! ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲਾ ਹੈ।
Fareedkot Teekaਮੈਂ ਤੋ ਕੁਛ ਪਹਿਲੇ ਹੀ ਨਹੀਂ ਹੂੰ ਔਰ ਅਬ ਭੀ ਨਹੀਂ ਹੂੰ ਔਰ (ਕਿਆ ਹੋਸਾ) ਅਗੇ ਕੋ ਕਯਾ ਹੋਵੋਂਗਾ, ਭਾਵ ਸੇ ਆਗੇ ਕੋ ਭੀ ਮੇਂ ਕੁਛ ਨਹੀਂ ਹੋਵਾਂਗਾ। ਹੇ (ਕਲਿਧਾਰੀ) ਸਰਬ ਸ਼ਕਤੀਓਂ ਕੇ ਧਾਰਨੇਹਾਰੇ! ਸਭ ਤੂੰ ਹੀ ਹੈਂ॥
Prof. Sahib Singhਨਾਹ ਹੁਣ ਹੀ ਮੇਰੀ ਕੋਈ ਪਾਂਇਆਂ ਹੈ, ਨਾਹ ਅਗਾਂਹ ਨੂੰ ਭੀ ਮੇਰੀ ਕੋਈ ਪਾਂਇਆਂ ਹੋ ਸਕਦੀ ਹੈ। ਹਰ ਥਾਂ ਤੂੰ ਹੀ ਆਪਣੀ ਸੱਤਿਆ ਟਿਕਾਈ ਹੋਈ ਹੈ।

ਪਦ ਅਰਥ ਹਉ = ਮੈਂ। ਹੋਸਾ = ਹੋਸਾਂ, ਹੋਵਾਂਗਾ, ਹੋ ਸਕਦਾ ਹਾਂ। ਕਲ = ਸੱਤਿਆ। ਧਾਰੀ = ਟਿਕਾਈ ਹੋਈ ਹੈ।

SikhNet (Spanish)Yo no soy, oh Dios, por favor, qué puedo ser,

ਨਾਨਕ. ਭਾਗਿ ਪਰਿਓ, ਹਰਿ ਪਾਛੈ; ਰਾਖੁ ਸੰਤ ਸਦਕਾਰੀ ॥੨॥੨॥੨੫॥

naanak. bhaag pario, har paachhai; raakh sant sadakaaree |2|2|25|

Sant Singh KhalsaNanak has run to Your Sanctuary, Lord; please save him, for the sake of Your Saints. ||2||2||25||
Manmohan SinghI, Nanak, have hastened into Thy sanctuary, O Lord. Save Thou me for the sake of Thine saints.
Manmohan Singh (Punjabi)ਮੈਂ ਨਾਨਕ ਨੇ, ਦੌੜ ਕੇ ਤੇਰੀ ਸ਼ਰਣ ਨਹੀਂ ਹੈ, ਹੇ ਪ੍ਰਭੂ! ਆਪਣਿਆਂ ਸਾਧੂਆਂ ਦੇ ਸਦਕਾ ਤੂੰ ਮੇਰੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਮੈਂ (ਭਾਗਿ) ਦੌੜ ਕਰ ਆਪ ਕੇ ਪੀਛੇ, ਭਾਵ ਆਪ ਕੀ ਸਰਣ ਪੜਾ ਹੂੰ। ਆਪਣੇ ਸੰਤੋਂ ਕਾ ਸਦਕਾ, ਭਾਵ ਸੰਤੋਂ ਕੇ ਨਮਿਤ ਕਰ ਕੇ ਮੇਰੇ ਕੋ ਰਾਖ ਲੀਜੀਏ॥੨॥੨॥੨੫॥
Prof. Sahib Singhਹੇ ਹਰੀ! (ਮਾਇਆ ਸਪਣੀ ਤੋਂ ਬਚਣ ਲਈ) ਮੈਂ ਨਾਨਕ ਭੱਜ ਕੇ ਤੇਰੇ ਸੰਤਾਂ ਦੀ ਸਰਨ ਪਿਆ ਹਾਂ, ਸੰਤ-ਸਰਨ ਦਾ ਸਦਕਾ ਮੇਰੀ ਰੱਖਿਆ ਕਰ ॥੨॥੨॥੨੫॥

ਪਦ ਅਰਥ ਭਾਗਿ = ਭੱਜ ਕੇ। ਪਾਛੈ = ਸਰਨ। ਰਾਖੁ = ਰੱਖਿਆ ਕਰ। ਹਰਿ = ਹੇ ਹਰੀ! ਸਦਕਾਰੀ = ਸਦਕਾ ॥੨॥੨॥੨੫॥

SikhNet (Spanish)eres Tú Quien sostiene todo con Tu Gloria, no Te voy a dejar, oh Dios, sálvame por todos los Santos. (2-2-25)
Answers quote the Granth verbatim with Ang citations. AI commentary is not Gurbani and not a religious ruling.