ਸਾਰਗ ਮਹਲਾ ੫ ਦੁਪਦੇ ਘਰੁ ੪ ॥
saarag mahalaa 5 dupade ghar 4 |
Sant Singh KhalsaSaarang, Fifth Mehl, Dho-Padhay, Fourth House:
Manmohan SinghSarang 5th Guru. Dupadas.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ। ਦੁਪਦੇ।
Prof. Sahib Singhਰਾਗ ਸਾਰੰਗ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Sarang, Mejl Guru Aryan Dev, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਮੋਹਨ ਘਰਿ ਆਵਹੁ; ਕਰਉ ਜੋਦਰੀਆ ॥
mohan ghar aavahu; krau jodareea |
Sant Singh KhalsaO my Fascinating Lord, I pray to You: come into my house.
Manmohan SinghO my Fascinating Lord, I make supplication unto Thee Come Thou into my home.
Manmohan Singh (Punjabi)ਹੇ ਮੇਰੇ ਮਨਮੋਹਨ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ। ਤੂੰ ਮੇਰੇ ਗ੍ਰਹਿ ਅੰਦਰ ਆ।
Fareedkot Teekaਹੇ ਮੋਹਨ ਮੇਰੇ ਘਰ ਵਿਖੇ ਆਵੋ! ਮੈਂ ਆਪ ਅਗੇ (ਜੋਦਰੀਆ) ਬੇਨਤੀ ਕਰਤੀ ਹੂੰ॥
Prof. Sahib Singhਹੇ ਮੋਹਨ-ਪ੍ਰਭੂ! ਮੈਂ ਮਿੰਨਤ ਕਰਦੀ ਹਾਂ ਮੇਰੇ ਹਿਰਦੇ-ਘਰ ਵਿਚ ਆ ਵੱਸ।ਪਦ ਅਰਥ ਮੋਹਨ = ਹੇ ਮਨ ਨੂੰ ਮੋਹਣ ਵਾਲੇ! ਘਰਿ = (ਮੇਰੇ ਹਿਰਦੇ-) ਘਰ ਵਿਚ। ਕਰਉ = ਕਰਉਂ, ਮੈਂ ਕਰਦੀ ਹਾਂ। ਜੋਦਰੀਆ = ਜੋਦੜੀ, ਮਿੰਨਤ।
SikhNet (Spanish)Oh mi Fascinante Señor, mi oración es que vengas a mi hogar.
ਮਾਨੁ ਕਰਉ. ਅਭਿਮਾਨੈ ਬੋਲਉ; ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥
maan krau. abhimaanai bolau; bhool chook teree pria chireea |1| rahaau |
Sant Singh KhalsaI act in pride, and speak in pride. I am mistaken and wrong, but I am still Your hand-maiden, O my Beloved. ||1||Pause||
Manmohan SinghI indulge in self-esteem and egoistic is my speech. Though in error and mistake, but still I am Thine hand-maiden, O my Spouse. Pause.
Manmohan Singh (Punjabi)ਮੈਂ ਸਵੈ-ਸਨਮਾਨ ਅੰਦਰ ਗਲਤਾਨ ਹਾਂ ਅਤੇ ਹੰਕਾਰੀਮਤੀ ਹੈ ਮੇਰੀ ਬੋਲਚਾਲ। ਭਾਵੇਂ ਮੈਂ ਭੁਲੇਖੇ ਅਤੇ ਗਲਤੀ ਵਿੱਚ ਹਾਂ ਪਰ ਫਿਰ ਭੀ ਮੈਂ ਤੇਰੀ ਚੇਰੀ ਹਾਂ, ਹੇ ਮੇਰੀ ਪਤੀ। ਠਹਿਰਾਉ।
Fareedkot Teekaਜੋ ਬੇਨਤੀ ਕਾ ਮਾਨੁ ਕਰ ਕੇ ਅਭਿਮਾਨ ਸਹਿਤ ਬੋਲਤੀ ਹੂੰ ਤੇਰੇ ਸੇ ਭੂਲਣੇ ਕਰ ਮੇਰੀ ਚੂਕ ਹੈ। ਤਾਂ ਤੇ ਹੇ (ਪ੍ਰਿਅ) ਪਤੀ! ਮੈਂ ਤੇਰੀ (ਚਿਰੀਆ) ਚੇਰੀ ਹਾਂ, ਮੇਰੇ ਕੋ ਬਖਸੋ॥੧॥ ਰਹਾਉ ॥
Prof. Sahib Singhਹੇ ਮੋਹਨ! ਮੈਂ (ਸਦਾ) ਮਾਣ ਕਰਦੀ ਰਹਿੰਦੀ ਹਾਂ, ਮੈਂ (ਸਦਾ) ਅਹੰਕਾਰ ਨਾਲ ਗੱਲਾਂ ਕਰਦੀ ਹਾਂ, ਮੈਂ ਬਥੇਰੀਆਂ ਭੁੱਲਾਂ-ਚੁੱਕਾਂ ਕਰਦੀ ਹਾਂ, (ਫਿਰ ਭੀ) ਹੇ ਪਿਆਰੇ! ਮੈਂ ਤੇਰੀ (ਹੀ) ਦਾਸੀ ਹਾਂ ॥੧॥ ਰਹਾਉ ॥ਪਦ ਅਰਥ ਅਭਿਮਾਨੈ = ਅਹੰਕਾਰ ਨਾਲ। ਬੋਲਉ = ਬੋਲਉਂ, ਬੋਲਦੀ ਹਾਂ। ਭੂਲ ਚੂਕ = ਗ਼ਲਤੀਆਂ, ਉਕਾਈਆਂ। ਪ੍ਰਿਅ = ਹੇ ਪਿਆਰੇ! ਤੇਰੀ ਚਿਰੀਆ = ਤੇਰੀ ਚੇਰੀ, ਤੇਰੀ ਦਾਸੀ ॥੧॥ ਰਹਾਉ ॥
SikhNet (Spanish)Vano es mi hablar, que permanece envuelto en el ego, pero no Te fijes en mis banalidades, pues yo Te pertenezco. (1-Pausa)
ਨਿਕਟਿ ਸੁਨਉ ਅਰੁ ਪੇਖਉ ਨਾਹੀ; ਭਰਮਿ ਭਰਮਿ ਦੁਖ ਭਰੀਆ ॥
nikatt sunau ar pekhau naahee; bharam bharam dukh bhareea |
Sant Singh KhalsaI hear that You are near, but I cannot see You. I wander in suffering, deluded by doubt.
Manmohan SinghI hear Thou are near, but I see Thee not, Wandering in doubt I suffer in sorrow.
Manmohan Singh (Punjabi)ਮੈਂ ਤੈਨੂੰ ਨੇੜੇ ਹੀ ਸੁਣਦਾ ਹਾਂ, ਪ੍ਰੰਤੂ ਤੂੰ ਮੈਨੂੰ ਦਿੱਸਦਾ ਨਹੀਂ। ਵਹਿਮ ਅੰਦਰ ਭਟਕ ਕੇ ਮੈਂ ਕਸਟ ਉਠਾਉਂਦੀ ਹਾਂ।
Fareedkot Teekaਨਿਕਟ ਹੀ ਸੁਨਤੀ ਹੂੰ ਅਰ ਦੇਖਤੀ ਨਹੀਂ, ਭਰਮ ਕਰ ਕੇ ਦੁਖ ਕੌ ਭਰਤੀ ਹੂੰ॥
Prof. Sahib Singhਹੇ ਮੋਹਨ! ਮੈਂ ਸੁਣਦੀ ਹਾਂ (ਤੂੰ) ਨੇੜੇ (ਵੱਸਦਾ ਹੈਂ), ਪਰ ਮੈਂ (ਤੈਨੂੰ) ਵੇਖ ਨਹੀਂ ਸਕਦੀ। ਸਦਾ ਭਟਕ ਭਟਕ ਕੇ ਮੈਂ ਦੁੱਖਾਂ ਵਿਚ ਫਸੀ ਰਹਿੰਦੀ ਹਾਂ।ਪਦ ਅਰਥ ਨਿਕਟਿ = ਨੇੜੇ। ਸੁਨਉ = ਸੁਨਉਂ, ਮੈਂ ਸੁਣਦੀ ਹਾਂ। ਅਰੁ = ਅਤੇ। ਪੇਖਉ = ਪੇਖਉਂ, ਮੈਂ ਵੇਖਦੀ ਹਾਂ। ਭਰਮਿ = ਭਟਕ ਕੇ।
SikhNet (Spanish)Escucho que Estás cerca, pero no Te veo aquí y, engañado por la duda, vago lejos y por todas partes y sufro muchas penas,
ਹੋਇ ਕ੍ਰਿਪਾਲ ਗੁਰ. ਲਾਹਿ ਪਾਰਦੋ; ਮਿਲਉ ਲਾਲ. ਮਨੁ ਹਰੀਆ ॥੧॥
hoe kripaal gur. laeh paarado; milau laal. man hareea |1|
Sant Singh KhalsaThe Guru has become merciful to me; He has removed the veils. Meeting with my Beloved, my mind blossoms forth in abundance. ||1||
Manmohan SinghBecoming merciful the Guru has removed the screen and meeting with my Beloved, my soul is in bloom.
Manmohan Singh (Punjabi)ਮਿਹਰਬਾਨ ਹੋ ਗੁਰਾਂ ਨੇ ਪੜਦਾ ਲਾਹ ਦਿੱਤਾ ਹੈ ਅਤੇ ਆਪਣੇ ਪ੍ਰੀਤਮ ਨਾਲ ਮਿਲ ਕੇ ਮੇਰੀ ਜਿੰਦੜੀ ਪ੍ਰਫੁੱਲਤ ਹੋ ਗਈ ਹੈ।
Fareedkot Teekaਜਬ ਗੁਰੂ ਕਿਰਪਾਲ ਹੋ ਕਰ ਅਗ੍ਯਾਨ ਰੂਪ ਪੜਦਾ ਮੇਰਾ ਲਾਹਿ ਦੇਵੇਂਗੇ, ਤੌ ਮਨ ਕੇ ਹਰਨੇਵਾਲੇ ਲਾਲ ਤੇਰੇ ਕੋ ਮੈਂ ਮਿਲੋਂਗੀ॥੧॥
Prof. Sahib Singhਹੇ ਗੁਰੂ! ਜੇ ਤੂੰ ਦਇਆਵਾਨ ਹੋ ਕੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਦੂਰ ਕਰ ਦੇਵੇਂ, ਮੈਂ (ਸੋਹਣੇ) ਲਾਲ (ਪ੍ਰਭੂ) ਨੂੰ ਮਿਲ ਪਵਾਂ, ਤੇ, ਮੇਰਾ ਮਨ (ਆਤਮਕ ਜੀਵਨ ਨਾਲ) ਹਰ-ਭਰਾ ਹੋ ਜਾਏ ॥੧॥ਪਦ ਅਰਥ ਗੁਰ = ਹੇ ਗੁਰੂ! ਹੋਇ = ਹੋ ਕੇ। ਲਾਹਿ = ਦੂਰ ਕਰ। ਪਾਰਦੋ = ਪਰਦਾ, ਵਿੱਥ। ਮਿਲਉ = ਮਿਲਉਂ, ਮੈਂ ਮਿਲ ਸਕਾਂ। ਹਰੀਆ = ਹਰ-ਭਰਾ ॥੧॥
SikhNet (Spanish)muéstrame Tu Compasión, oh mi Guru y rasga el velo y revela Tu Presencia para que mi mente se ilumine. (1)
ਏਕ ਨਿਮਖ. ਜੇ ਬਿਸਰੈ ਸੁਆਮੀ; ਜਾਨਉ ਕੋਟਿ ਦਿਨਸ ਲਖ ਬਰੀਆ ॥
ek nimakh. je bisarai suaamee; jaanau kott dinas lakh bareea |
Sant Singh KhalsaIf I were to forget my Lord and Master, even for an instant, it would be like millions of days, tens of thousands of years.
Manmohan SinghIf I forget my Lord even for an instant, I deem that equal to myriads of days and lacs of years.
Manmohan Singh (Punjabi)ਜੇਕਰ ਮੈਂ ਆਪਣੇ ਸਾਈਂ ਨੂੰ ਇਕ ਮੁਹਤ ਭਰ ਨਹੀਂ ਭੀ ਭੁਲ ਜਾਵਾਂ ਮੈਂ ਉਸ ਨੂੰ ਕ੍ਰੋੜਾਂ ਦਿਹਾੜਿਆਂ ਤੇ ਲੱਖਾਂ ਸਾਲਾਂ ਦੇ ਤੁਲ ਜਾਣਦੀ ਹਾਂ।
Fareedkot Teekaਏਕ ਨਿਮਖ ਮਾਤ੍ਰ, ਜੇਕਰ ਹੇ ਸ੍ਵਾਮੀ! ਤੂੰ ਬਿਸਰ ਜਾਵੈ ਤੌ ਮੈਂ ਲਖੋਂ ਕ੍ਰੋੜੋਂ (ਬਰੀਆ) ਬਰਸੋਂ ਕੇ ਦਿਨ ਜਾਨਤੀ ਹੂੰ॥
Prof. Sahib Singhਜੇ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਾਲਕ-ਪ੍ਰਭੂ (ਮਨ ਤੋਂ) ਭੁੱਲ ਜਾਏ, ਤਾਂ ਮੈਂ ਇਉਂ ਸਮਝਦੀ ਹਾਂ ਕਿ ਕ੍ਰੋੜਾਂ ਦਿਨ ਲੱਖਾਂ ਵਰ੍ਹੇ ਲੰਘ ਗਏ ਹਨ।ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਜਾਨਉ = ਜਾਨਉਂ, ਮੈਂ ਜਾਣਦੀ ਹਾਂ। ਕੋਟਿ = ਕ੍ਰੋੜਾਂ। ਬਰੀਆ = ਵਰ੍ਹੇ।
SikhNet (Spanish)Si me dejas aunque sea por un segundo, ese momento se vuelve para mí una eternidad.
ਸਾਧਸੰਗਤਿ ਕੀ ਭੀਰ ਜਉ ਪਾਈ; ਤਉ ਨਾਨਕ. ਹਰਿ ਸੰਗਿ ਮਿਰੀਆ ॥੨॥੧॥੨੪॥
saadhasangat kee bheer jau paaee; tau naanak. har sang mireea |2|1|24|
Sant Singh KhalsaWhen I joined the Saadh Sangat, the Company of the Holy, O Nanak, I met my Lord. ||2||1||24||
Manmohan SinghWhen I obtained the association of the saints' congregation, then met I with my God, O Nanak.
Manmohan Singh (Punjabi)ਜਦ ਸਤਿਸੰਗਤ ਦਾ ਸਮਾਗਮ ਪਰਾਪਤ ਹੋਇਆ ਤਦ ਮੇਰਾ ਆਪਣੇ ਵਾਹਿਗੁਰੂ ਨਾਲ ਮਿਲਾਪ ਹੋ ਗਿਆ, ਹੇ ਨਾਨਕ!
Fareedkot Teekaਜਬ ਸਾਧ ਸੰਗਤ ਕੀ (ਭੀਰ), ਭਾਵ ਸਭਾ ਪ੍ਰਾਪਤਿ ਭਈ ਤਬ, ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਤੇਰੇ ਸੰਗ (ਮਿਰੀਆ) ਮਿਲਾਪੁ ਹੂਆ ਹੈ॥੨॥੧॥੨੪॥☬ਪੁਨਹ ਬੇਨਤੀ ਕਰਤੇ ਹੂਏ ਕਹਿਤੇ ਹੈਂ:
Prof. Sahib Singhਹੇ ਨਾਨਕ! ਜਦੋਂ ਮੈਨੂੰ ਸਾਧ ਸੰਗਤ ਦਾ ਸਮਾਗਮ ਪ੍ਰਾਪਤ ਹੋਇਆ, ਤਦੋਂ ਪਰਮਾਤਮਾ ਨਾਲ ਮੇਲ ਹੋ ਗਿਆ ॥੨॥੧॥੨੪॥ਪਦ ਅਰਥ ਭੀਰ = ਭੀੜ, ਇਕੱਠ। ਜਉ = ਜਦੋਂ। ਤਉ = ਤਦੋਂ। ਨਾਨਕ = ਹੇ ਨਾਨਕ! ਸੰਗਿ = ਨਾਲ। ਮਿਰੀਆ = ਮਿਲ ਗਈ ॥੨॥੧॥੨੪॥
SikhNet (Spanish)Pero mira la Maravilla, cuando penetro en el Santuario de los Santos, me encuentro Contigo, oh mi Dios. (2-1-24)