ੴ

ਸਿੱਖਬਾਣੀ · SikhBani

ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥

dekhe naanaa roop bahu rangaa an naahee tum bhaante
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1209 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਮੋਹਿ; ਸਰਬ ਉਪਾਵ ਬਿਰਕਾਤੇ ॥

ab mohi; sarab upaav birakaate |

Sant Singh KhalsaNow I have abandoned all efforts and devices.
Manmohan SinghI have now abandoned all efforts.
Manmohan Singh (Punjabi)ਮੈਂ ਹੁਣ ਸਾਰੇ ਉਪਰਾਲੇ ਤਿਆਗ ਦਿੱਤੇ ਹਨ।
Fareedkot Teekaਅਬ ਹਮ ਸਰਬ ਉਪਾਵੋਂ ਸੇ ਬਿਰਕਤ ਭਏ ਹੈਂ॥
Prof. Sahib Singhਹੁਣ ਮੈਂ ਹੋਰ ਸਾਰੇ ਹੀਲੇ ਛੱਡ ਦਿੱਤੇ ਹਨ।

ਪਦ ਅਰਥ ਅਬ = ਹੁਣ (ਗੁਰ ਮਿਲਿ)। ਮੋਹਿ = ਮੈਂ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਬਿਰਕਾਤੇ = ਛੱਡ ਦਿੱਤੇ ਹਨ।

SikhNet (Spanish)He abandonado todo esfuerzo, pues sólo Tú eres mi Dios Todopoderoso,

ਕਰਣ ਕਾਰਣ ਸਮਰਥ ਸੁਆਮੀ; ਹਰਿ ਏਕਸੁ ਤੇ. ਮੇਰੀ ਗਾਤੇ ॥੧॥ ਰਹਾਉ ॥

karan kaaran samarath suaamee; har ekas te. meree gaate |1| rahaau |

Sant Singh KhalsaMy Lord and Master is the All-powerful Creator, the Cause of causes, my only Saving Grace. ||1||Pause||
Manmohan SinghThe Omnipotent Lord is the Doer of all deeds. From Thee alone, O God, is my deliverance. Pause.
Manmohan Singh (Punjabi)ਸਰਬ-ਸ਼ਕਤੀਵਾਨ ਸਾਹਿਬ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ। ਕੇਵਲ ਤੇਰੇ ਕੋਲੋ ਹੀ ਹੇ ਵਾਹਿਗੁਰੂ! ਮੇਰੀ ਕਲਿਆਣ ਹੈ। ਠਹਿਰਾਉ।
Fareedkot Teekaਤੂੰ (ਕਾਰਣ) ਬ੍ਰਹਮਾਦਿਕੋਂ ਕੇ ਉਤਪਤ ਕਰਣੇ ਕੋ ਜੋ ਸਮਰਥ ਸ੍ਵਾਮੀ ਹੈਂ, ਤਿਸ ਏਕ ਤੇਰੇ ਸੇ ਮੇਰੀ (ਗਾਤੇ) ਗਤੀ ਹੋਈ ਹੈ॥੧॥ ਰਹਾਉ ॥
Prof. Sahib Singhਹੇ ਜਗਤ ਦੇ ਮੂਲ ਹਰੀ! ਹੇ ਸਾਰੀਆਂ ਤਾਕਤਾਂ ਦੇ ਮਾਲਕ ਸੁਆਮੀ! (ਗੁਰੂ ਨੂੰ ਮਿਲ ਕੇ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਿਰਫ਼ ਤੇਰੇ ਦਰ ਤੋਂ ਹੀ ਮੇਰੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੧॥ ਰਹਾਉ ॥

ਪਦ ਅਰਥ ਕਰਣ = ਜਗਤ। ਕਰਣ ਕਾਰਣ = ਹੇ ਜਗਤ ਦੇ ਮੂਲ! ਸਮਰਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਸੁਆਮੀ = ਹੇ ਮਾਲਕ! ਏਕਸੁ ਤੇ = ਇਕ ਤੈਥੋਂ ਹੀ। ਗਾਤੇ = ਗਤਿ, ਉੱਚੀ ਆਤਮਕ ਅਵਸਥਾ ॥੧॥ ਰਹਾਉ ॥

SikhNet (Spanish)el Creador y la Causa, el Maestro, y sólo a través de Ti logro mi Liberación. (1-Pausa)

ਦੇਖੇ ਨਾਨਾ ਰੂਪ ਬਹੁ ਰੰਗਾ; ਅਨ ਨਾਹੀ. ਤੁਮ ਭਾਂਤੇ ॥

dekhe naanaa roop bahu rangaa; an naahee. tum bhaante |

Sant Singh KhalsaI have seen numerous forms of incomparable beauty, but nothing is like You.
Manmohan SinghI have seen good many beauties of various colours, but none else is like Thee.
Manmohan Singh (Punjabi)ਮੈਂ ਅਨੇਕਾਂ ਰੰਗਤਾਂ ਦੇ ਘਣੇਰੇ ਹੁਸਨ ਵੇਖੇ ਹਨ, ਪਰ ਹੋਰ ਕੋਈ ਭੀ ਤੇਰੇ ਵਰਗਾ ਨਹੀਂ।
Fareedkot Teekaਨਾਨਾ ਪ੍ਰਕਾਰ ਕੇ (ਰੂਪ) ਅਕਾਰ ਬਹੁਤ ਰੰਗੋਂ ਕੇ ਦੇਖੇ ਹੈਂ, (ਅਨ) ਔਰ ਤੁਮਾਰੀ (ਭਾਂਤੇ) ਸਦਰਸ ਕੋਈ ਨਹੀਂ ਹੈ॥
Prof. Sahib Singhਹੇ ਪ੍ਰਭੂ! ਮੈਂ (ਜਗਤ ਦੇ) ਅਨੇਕਾਂ ਕਈ ਕਿਸਮਾਂ ਦੇ ਰੂਪ ਰੰਗ ਵੇਖ ਲਏ ਹਨ, ਤੇਰੇ ਵਰਗਾ (ਸੋਹਣਾ) ਹੋਰ ਕੋਈ ਨਹੀਂ ਹੈ।

ਪਦ ਅਰਥ ਨਾਨਾ = ਕਈ ਕਿਸਮਾਂ ਦੇ। ਬਹੁ = ਅਨੇਕਾਂ। ਅਨ = {अन्य} ਕੋਈ ਹੋਰ। ਭਾਂਤੇ = ਵਰਗਾ।

SikhNet (Spanish)He observado el colorido juego del mundo en sus mil aspectos; pero nunca he visto algo como Tú,

ਦੇਂਹਿ ਅਧਾਰੁ ਸਰਬ ਕਉ ਠਾਕੁਰ; ਜੀਅ ਪ੍ਰਾਨ ਸੁਖਦਾਤੇ ॥੧॥

denhi adhaar sarab kau tthaakur; jeea praan sukhadaate |1|

Sant Singh KhalsaYou give Your Support to all, O my Lord and Master; You are the Giver of peace, of the soul and the breath of life. ||1||
Manmohan SinghThou, O Lord, lend support to all and are the Giver of soul, vital-breath and peace.
Manmohan Singh (Punjabi)ਤੂੰ ਹੇ ਸੁਆਮੀ! ਸਾਰਿਆਂ ਨੂੰ ਆਸਰਾ ਦਿੰਦਾ ਹੈ ਅਤੇ ਆਤਮਾ, ਜਿੰਦ-ਜਾਨ ਤੇ ਆਰਾਮ ਬਖਸ਼ਣਹਾਰ ਹੈ।
Fareedkot Teekaਹੇ ਠਾਕੁਰ! ਤੂੰ ਸਰਬ ਕੋ ਅਧਾਰ ਦੇਤਾ ਹੈਂ। ਜੀਵੋਂ ਕੇ ਪ੍ਰਾਨ ਰੂਪ ਔਰ ਸੁਖੋਂ ਕਾ ਦਾਤਾ ਹੈਂ॥੧॥
Prof. Sahib Singhਹੇ ਠਾਕੁਰ! ਹੇ ਜਿੰਦ ਦਾਤੇ! ਹੇ ਪ੍ਰਾਣ ਦਾਤੇ! ਹੇ ਸੁਖਦਾਤੇ! ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ ॥੧॥

ਪਦ ਅਰਥ ਦੇਂਹਿ = ਤੂੰ ਦੇਂਦਾ ਹੈਂ {ਇਹ (ਂ) ਵੰਨਗੀ-ਮਾਤ੍ਰ ਹੈ ਰਾਹਬਰੀ ਵਾਸਤੇ। ਜਦੋਂ ਭੀ ਕਿਤੇ ਵਰਤਮਾਨ ਕਾਲ ਮੱਧਮ ਪੁਰਖ ਇਕ-ਵਚਨ ਦੀ ਕ੍ਰਿਆ ਹੋਵੇ, ਤਦੋਂ ਉਸ ਦੇ 'ਹ' ਦੇ ਨਾਲ ਬਿੰਦੀ (ਂ) ਦਾ ਉਚਾਰਨ ਕਰਨਾ ਹੈ}। ਅਧਾਰੁ = ਆਸਰਾ। ਠਾਕੁਰ = ਹੇ ਠਾਕੁਰ! ਜੀਅ ਦਾਤੇ = ਹੇ ਜਿੰਦ ਦੇ ਦੇਣ ਵਾਲੇ! ਪ੍ਰਾਨ ਦਾਤੇ = ਹੇ ਪ੍ਰਾਣ ਦੇਣ ਵਾਲੇ! ਸੁਖ ਦਾਤੇ = ਹੇ ਸੁਖ ਦੇਣ ਵਾਲੇ! ॥੧॥

SikhNet (Spanish)oh mi Maestro de Éxtasis, Lo más Vital de mi ser, mi Alma, eres Lo Principal en Tus seres. (1)

ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ; ਤਉ ਗੁਰ ਮਿਲਿ. ਚਰਨ ਪਰਾਤੇ ॥

bhramatau bhramatau haar jau pario; tau gur mil. charan paraate |

Sant Singh KhalsaWandering, wandering, I grew so tired; meeting the Guru, I fell at His Feet.
Manmohan SinghWandering, wandering when I got tired, then meeting with the Guru, fell I at the Lord's feet.
Manmohan Singh (Punjabi)ਭਟਕਦਾ ਭਟਕਦਾ, ਜਦ ਮੈਂ ਹਾਰ ਹੁਟ ਗਿਆ ਤਦ ਗੁਰਾਂ ਨਾਲ ਮਿਲ ਕੇ ਮੈਂ ਪ੍ਰਭੂ ਦੇ ਪੈਰੀ ਜਾ ਪਿਆ।
Fareedkot Teekaਬਾਰੰਬਾਰ ਭ੍ਰਮਤਾ ਹੂਆ ਜਬ ਹਾਰ ਪੜਾ, ਤੌ ਗੁਰੋਂ ਕੋ ਮਿਲ ਕੇ ਤੇਰੇ ਚਰਨ (ਪਰਾਤੇ) ਪਛਾਤੇ ਹੈਂ॥
Prof. Sahib Singhਭਟਕਦਿਆਂ ਭਟਕਦਿਆਂ ਜਦੋਂ ਮੈਂ ਥੱਕ ਗਿਆ, ਤਦੋਂ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਚਰਨਾਂ ਦੀ ਕਦਰ ਪਛਾਣ ਲਈ।

ਪਦ ਅਰਥ ਭ੍ਰਮਤੌ = ਭਟਕਦਿਆਂ। ਜਉ = ਜਦੋਂ। ਹਾਰਿ ਪਰਿਓ = ਥੱਕ ਗਿਆ। ਤਉ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਪਰਾਤੇ = ਪਛਾਣ ਲਏ, ਕਦਰ ਸਮਝ ਲਈ।

SikhNet (Spanish)He andado por todas partes, cerca y muy lejos, pero ahora quiero postrar mi ser ante Ti,

ਕਹੁ ਨਾਨਕ. ਮੈ ਸਰਬ ਸੁਖੁ ਪਾਇਆ; ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥

kahu naanak. mai sarab sukh paaeaa; ih sookh bihaanee raate |2|3|26|

Sant Singh KhalsaSays Nanak, I have found total peace; this life-night of mine passes in peace. ||2||3||26||
Manmohan SinghSays Nanak, I have attained all bliss and this life night of mine now passes in peace.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਨੂੰ ਸਮੂਹ ਖੁਸ਼ੀ ਪਰਾਪਤ ਹੋ ਗਈ ਹੈ ਅਤੇ ਮੇਰੀ ਜੀਵਨ ਰਾਤ੍ਰੀ ਹੁਣ ਆਰਾਮ ਅੰਦਰ ਬੀਤਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਨੇ ਸਰਬ ਸੁਖੁ ਭਾਉ ਆਤਮ ਅਨੰਦੁ ਪਾਇਆ ਹੈ, ਇਹੁ ਅਵਸਥਾ ਰੂਪੀ ਰਾਤ੍ਰਿ ਸੁਖ ਪੂਰਬਕ ਬਿਤੀਤ ਹੋਈ ਹੈ॥੨॥੩॥੨੬॥
Prof. Sahib Singhਨਾਨਕ ਆਖਦਾ ਹੈ- ਹੁਣ ਮੈਂ ਸਾਰੇ ਸੁਖ ਦੇਣ ਵਾਲਾ ਪ੍ਰਭੂ ਲੱਭ ਲਿਆ ਹੈ, ਤੇ ਮੇਰੀ (ਜ਼ਿੰਦਗੀ ਦੀ) ਰਾਤ ਸੁਖ ਆਨੰਦ ਵਿਚ ਬੀਤ ਰਹੀ ਹੈ ॥੨॥੩॥੨੬॥

ਪਦ ਅਰਥ ਸਰਬ ਸੁਖ = ਸਾਰੇ ਸੁਖ ਦੇਣ ਵਾਲਾ। ਸੂਖਿ = ਸੁਖ ਵਿਚ, ਆਨੰਦ ਵਿਚ। ਬਿਹਾਨੀ = ਬੀਤ ਰਹੀ ਹੈ। ਰਾਤੇ = ਜ਼ਿੰਦਗੀ ਦੀ ਰਾਤ ॥੨॥੩॥੨੬॥

SikhNet (Spanish)sí, encontrando al Guru, he visto Tus Pies. Dice Nanak, estoy en total Gloria, y ahora paso en Paz la noche de mi vida. (2-3-26)
Answers quote the Granth verbatim with Ang citations. AI commentary is not Gurbani and not a religious ruling.