ਗਉੜੀ ਭੀ ਸੋਰਠਿ ਭੀ ॥
gaurree bhee soratth bhee |
Sant Singh KhalsaGauree And Also Sorat'h:
Manmohan SinghGauri and Sorath both.
Manmohan Singh (Punjabi)ਗਉੜੀ ਅਤੇ ਸੋਰਠ ਦੋਵੇਂ।
SikhNet (Spanish)Gauri y Sorath.
ਰੇ ਜੀਅ ਨਿਲਜ; ਲਾਜ ਤੋੁਹਿ ਨਾਹੀ ॥
re jeea nilaj; laaj tuohi naahee |
Sant Singh KhalsaO shameless being, don't you feel ashamed?
Manmohan SinghO shameless fellow, do thou feel not shame?
Manmohan Singh (Punjabi)ਹੇ ਬੇਸ਼ਰਮ ਬੰਦੇ! ਕੀ ਤੈਨੂੰ ਸ਼ਰਮ ਨਹੀਂ ਆਉਂਦੀ?
Fareedkot Teekaਰੇ ਨਿਲਜ੍ਯ ਜੀਵ! ਤੇਰੇ ਕੋ ਲਾਜ ਨਹੀਂ॥
Prof. Sahib Singhਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ?ਪਦ ਅਰਥ ਨਿਲਜ = ਬੇ-ਸ਼ਰਮ। ਤਹਿ = ਤੈਨੂੰ।
SikhNet (Spanish)Oh sinvergüenza, ¿has perdido todo sentido de vergüenza?
ਹਰਿ ਤਜਿ; ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥
har taj; kat kaahoo ke jaanhee |1| rahaau |
Sant Singh KhalsaYou have forsaken the Lord - now where will you go? Unto whom will you turn? ||1||Pause||
Manmohan SinghForsaking God, whither and to whom goest thou? Pause.
Manmohan Singh (Punjabi)ਵਾਹਿਗੁਰੂ ਨੂੰ ਛੱਡ ਕੇ ਤੂੰ ਕਿੱਥੇ ਅਤੇ ਕੀਹਦੇ ਕੋਲ ਜਾਂਦਾ ਹੈ? ਠਹਿਰਾਉ।
Fareedkot Teekaਹਰੀ ਕੋ ਤਜ ਕਰ ਕੇ ਅਰਥਾਤ ਹਰੀ ਕਾ ਭਜਨ ਛੋਡ ਕਰ ਕਿਸ ਵਾਸਤੇ ਕਿਸੀ ਕੇ ਜਾਤਾ ਹੈਂ, ਭਾਵ ਦੇਵਤਿਓਂ ਕੀ ਉਪਾਸਨਾ ਕਿਉਂ ਕਰਤਾ ਹੈ॥੧॥ ਰਹਾਉ ॥☬ਪ੍ਰਸ਼ਨ: ਦੇਵਤਿਓਂ ਕੀ ਉਪਾਸਨਾ ਕਰ ਕਿਆ ਹਾਨੀ ਹੈ?☬ਉੱਤ੍ਰ:
Prof. Sahib Singhਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ॥੧॥ ਰਹਾਉ ॥ਪਦ ਅਰਥ ਤਜਿ = ਛੱਡ ਕੇ। ਕਤ = ਕਿੱਥੇ? ਕਾਹੂ ਕੇ = ਕਿਸ ਦੇ ਪਾਸ?॥੧॥ਰਹਾਉ॥ ❀ ਨੋਟ: ਪਹਿਲੀ ਹੀ ਤੁਕ ਦੇ ਲਫ਼ਜ਼ "ਤਹਿ" ਦੇ ਅੱਖਰ 'ਤ' ਨਾਲ ਦੋ ਲਗਾਂ ਵਰਤੀਆਂ ਗਈਆਂ ਹਨ (ੋ) ਅਤੇ (ੁ)। ਲਫ਼ਜ਼ ਦੀ ਅਸਲੀ ਲਗ (ੋ) ਹੈ, ਪਰ ਇੱਥੇ (ੁ) ਪੜ੍ਹਨਾ ਹੈ, ਭਾਵ, ਲਫ਼ਜ਼ 'ਤੋਹਿ' ਨੂੰ ਇੱਥੇ 'ਤੁਹਿ' ਪੜ੍ਹਨਾ ਹੈ।
SikhNet (Spanish)De otra forma, ¿cómo dejaste a tu Maestro y te fuiste con otro? (1-Pausa)
ਜਾ ਕੋ ਠਾਕੁਰੁ; ਊਚਾ ਹੋਈ ॥
jaa ko tthaakur; aoochaa hoee |
Sant Singh KhalsaOne whose Lord and Master is the highest and most exalted
Manmohan SinghWhose Master is the most high,
Manmohan Singh (Punjabi)ਜਿਸ ਦਾ ਮਾਲਕ ਸਭ ਤੋਂ ਉੱਚਾ ਹੈ,
Fareedkot Teekaਜਿਸ ਕਾ ਠਾਕੁਰ ਊਚਾ ਹੋਤਾ ਹੈ॥
Prof. Sahib Singhਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ,ਪਦ ਅਰਥ ਜਾ ਕੋ = ਜਿਸ ਦਾ।
SikhNet (Spanish)Para quien su Maestro es lo más alto de lo alto,
ਸੋ ਜਨੁ; ਪਰ ਘਰ ਜਾਤ. ਨ ਸੋਹੀ ॥੧॥
so jan; par ghar jaat. na sohee |1|
Sant Singh Khalsa- it is not proper for him to go to the house of another. ||1||
Manmohan Singhfor that man, It seems not graceful to go to another's house.
Manmohan Singh (Punjabi)ਉਹ ਪੁਰਸ਼ ਹੋਰਸ ਦੇ ਗ੍ਰਹਿ ਨੂੰ ਜਾਂਦਾ ਸ਼ੋਭਾ ਨਹੀਂ ਪਾਉਂਦਾ।
Fareedkot Teekaਸੋ ਪੁਰਸ ਪਰਾਏ ਘਰ ਜਾਤਾ ਨਹੀਂ ਸੋਭਤਾ॥੧॥☬ਪ੍ਰਸ਼ਨ: ਵਹੁ ਊਚਾ ਠਾਕੁਰ ਕਹਾਂ ਹੈ?
Prof. Sahib Singhਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ ॥੧॥ਪਦ ਅਰਥ ਪਰ ਘਰ = ਪਰਾਏ ਘਰਾਂ ਵਿਚ। ਜਾਤ = ਜਾਂਦਾ। ਨ ਸੋਹੀ = ਨਹੀਂ ਸੋਭਦਾ ॥੧॥
SikhNet (Spanish)no es propio que se vaya a la casa de otro. (1)
ਸੋ ਸਾਹਿਬੁ; ਰਹਿਆ ਭਰਪੂਰਿ ॥
so saahib; rahiaa bharapoor |
Sant Singh KhalsaThat Lord and Master is pervading everywhere.
Manmohan SinghThat Lord is fully pervading everywhere.
Manmohan Singh (Punjabi)ਉਹ ਸੁਆਮੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
Fareedkot Teekaਸੋ ਸਾਹਿਬੁ ਸਭ ਜਗਾ ਮੇਂ ਪੂਰਨ ਹੋ ਰਹਾ ਹੈ॥
Prof. Sahib Singh(ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ,ਪਦ ਅਰਥ ਭਰਪੂਰਿ = ਸਭ ਥਾਈਂ ਮੌਜੂਦ, ਵਿਆਪਕ।
SikhNet (Spanish)Él, nuestro Señor, prevalece en todo, y llena todo
ਸਦਾ ਸੰਗਿ; ਨਾਹੀ ਹਰਿ ਦੂਰਿ ॥੨॥
sadaa sang; naahee har door |2|
Sant Singh KhalsaThe Lord is always with us; He is never far away. ||2||
Manmohan SinghGod is ever with us, and is never distant.
Manmohan Singh (Punjabi)ਹਰੀ ਹਮੇਸ਼ਾਂ ਸਾਡੇ ਨਾਲ ਹੈ ਅਤੇ ਕਦੇ ਭੀ ਦੁਰੇਡੇ ਨਹੀਂ।
Fareedkot Teekaਔਰ ਸਭ ਕੇ ਸਦਾ ਸੰਗ ਹੈ ਵਹੁ ਹਰੀ ਦੂਰ ਨਹੀਂ ਹੈ॥੨॥☬ਜੇ ਕਰ ਤੂੰ ਸੁਖੋਂ ਕੀ ਇਛਾ ਕਰ ਦੇਵਤੋਂ ਕੀ ਉਪਾਸਨਾ ਕਰਿਆ ਚਾਹਤਾ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ ॥੨॥
SikhNet (Spanish)y nos guarda siempre compañía; sí, Él no está lejos. (2)
ਕਵਲਾ; ਚਰਨ ਸਰਨ ਹੈ ਜਾ ਕੇ ॥
kavalaa; charan saran hai jaa ke |
Sant Singh KhalsaEven Maya takes to the Sanctuary of His Lotus Feet.
Manmohan SinghAt whose feet the goodness of wealth takes refuge,
Manmohan Singh (Punjabi)ਜਿਸ ਦੇ ਪੈਰਾਂ ਦੀ ਪਨਾਹ ਧਨ-ਦੌਲਤ ਦੀ ਦੇਵੀ ਲੈਂਦੀ ਹੈ,
Fareedkot Teekaਜਿਸ ਕੇ ਚਰਨੋਂ ਕੀ ਸਰਨ ਮੇਂ ਲਛਮੀ ਰਹਤੀ ਹੈ॥
Prof. Sahib Singhਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ,ਪਦ ਅਰਥ ਕਵਲਾ = ਲੱਛਮੀ, ਮਾਇਆ। ਜਾ ਕੇ = ਜਿਸ (ਪ੍ਰਭੂ) ਦੇ।
SikhNet (Spanish)Él, en el Cual Maya también busca refugio,
ਕਹੁ ਜਨ; ਕਾ ਨਾਹੀ ਘਰ ਤਾ ਕੇ ॥੩॥
kahu jan; kaa naahee ghar taa ke |3|
Sant Singh KhalsaTell me, what is there which is not in His home? ||3||
Manmohan SinghSay, O man, what is there not in His Mansion?
Manmohan Singh (Punjabi)ਦੱਸੋ ਖਾਂ ਓ ਬੰਦਿਓ! ਉਸ ਦੇ ਮੰਦਰ ਅੰਦਰ ਕਿਹੜੀ ਚੀਜ਼ ਨਹੀਂ?
Fareedkot Teekaਹੇ ਜਨ! ਕਹੁ ਤੋ ਤਿਸ ਕੇ ਘਰ ਕਿਆ ਨਹੀਂ ਹੈ, ਭਾਵ ਸਭੀ ਕਛੁ ਹਰੀ ਸੇ ਹੀ ਮਿਲੇਗਾ॥੩॥
Prof. Sahib Singhਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ? ॥੩॥ਪਦ ਅਰਥ ਕਹੁ = ਦੱਸ, ਆਖ। ਜਨ = ਹੇ ਮਨੁੱਖ! ਕਾ ਨਾਹੀ = ਕਿਹੜੀ ਸ਼ੈ ਨਹੀਂ? ਤਾ ਕੇ = ਉਸ (ਪ੍ਰਭੂ) ਦੇ ॥੩॥
SikhNet (Spanish)di, oh hombre, ¿qué es lo que Él, el Señor, no tiene en Su hogar? (3)
ਸਭੁ ਕੋਊ ਕਹੈ; ਜਾਸੁ ਕੀ ਬਾਤਾ ॥
sabh koaoo kahai; jaas kee baataa |
Sant Singh KhalsaEveryone speaks of Him; He is All-powerful.
Manmohan SinghHe, of whom everyone speaks,
Manmohan Singh (Punjabi)ਉਹ ਜਿਸ ਦੀ ਹਰ ਕੋਈ ਗੱਲ ਕਰਦਾ ਹੈ,
Fareedkot Teekaਜਿਸ ਕੀ ਉਤਪਤੀ ਪਾਲਨਾ ਸੰਘਾਰ ਕੀਆਂ ਬਾਤਾਂ ਸਭ ਕੋਈ ਕਹਤਾ ਹੈ॥
Prof. Sahib Singhਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ,ਪਦ ਅਰਥ ਸਭੁ ਕੋਊ = ਹਰੇਕ ਜੀਵ। ਜਾਸੁ ਕੀ = ਜਿਸ (ਪ੍ਰਭੂ) ਦੀਆਂ।
SikhNet (Spanish)Él, de quien todos hablan, es Todopoderoso,
ਸੋ ਸੰਮ੍ਰਥੁ; ਨਿਜ ਪਤਿ ਹੈ ਦਾਤਾ ॥੪॥
so samrath; nij pat hai daataa |4|
Sant Singh KhalsaHe is His Own Master; He is the Giver. ||4||
Manmohan Singhis Omnipotent, His own Master and the Bestower.
Manmohan Singh (Punjabi)ਸਰਬ-ਸ਼ਕਤੀਵਾਨ ਆਪਣੇ ਆਪ ਦਾ ਆਪ ਮਾਲਕ ਅਤੇ ਦਾਤਾਰ ਹੈ।
Fareedkot Teekaਸੋ ਅਪਨਾ ਪਤੀ ਸਾਮਰਥ ਸਭ ਕਾ ਦਾਤਾ ਹੈ॥੪॥
Prof. Sahib Singhਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ॥੪॥ਪਦ ਅਰਥ ਸੰਮ੍ਰਥੁ = ਸਮਰਥਾ ਵਾਲਾ, ਸੱਤਿਆ ਵਾਲਾ। ਨਿਜ ਪਤਿ = ਅਸਾਡਾ ਖਸਮ। ਦਾਤਾ = ਦੇਣ ਵਾਲਾ ॥੪॥
SikhNet (Spanish)y en Sí Mismo es Su propio Maestro. (4)
ਕਹੈ ਕਬੀਰੁ; ਪੂਰਨ ਜਗ ਸੋਈ ॥
kahai kabeer; pooran jag soee |
Sant Singh KhalsaSays Kabeer, he alone is perfect in this world,
Manmohan SinghSays Kabir, that man alone is perfect in this world,
Manmohan Singh (Punjabi)ਕਬੀਰ ਜੀ ਆਖਦੇ ਹਨ, ਇਸ ਜਹਾਨ ਅੰਦਰ ਕੇਵਲ ਉਹੀ ਪੁਰਸ਼ ਮੁਕੰਮਲ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਗਤ ਮੇਂ ਪੂਰਨ ਕਾਮ ਸੋਈ ਪੁਰਸ਼ ਹੈ॥
Prof. Sahib Singhਕਬੀਰ ਆਖਦਾ ਹੈ-ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ,ਪਦ ਅਰਥ ਪੂਰਨ = ਭਰਿਆ ਹੋਇਆ, ਸਭ ਗੁਣਾਂ ਵਾਲਾ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਸੋਈ = ਉਹੀ ਮਨੁੱਖ।
SikhNet (Spanish)Dice Kabir, la perfección es lograda solamente por aquél
ਜਾ ਕੇ ਹਿਰਦੈ; ਅਵਰੁ. ਨ ਹੋਈ ॥੫॥੩੮॥
jaa ke hiradai; avar. na hoee |5|38|
Sant Singh Khalsain whose heart there is none other than the Lord. ||5||38||
Manmohan Singhin whose mind none else but God abides.
Manmohan Singh (Punjabi)ਜਿਸ ਦੇ ਮਨ ਵਿੱਚ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ ਵਸਦਾ।
Fareedkot Teekaਜਿਸ ਕੇ ਹਿਰਦੇ ਮੇਂ ਪਰਮੇਸ੍ਵਰ ਸੇ ਬਿਨਾਂ ਔਰ ਕੀ ਉਪਾਸਨਾ ਨਹੀਂ ਹੋਤੀ ਹੈ॥੫॥੩੮॥☬ਏਕ ਪੁਰਖ ਪੁਤ੍ਰ ਕੇ ਵਿਜੋਗ ਕਰ ਵਿਰਲਾਪ ਕਰਤਾ ਥਾ ਕਿ ਅਬ ਮੇਂ ਕੈਸੇ ਜੀਵੂੰਗਾ। ਤਿਸ ਪਰ ਸਭ ਸੰਬੰਧੀਓਂ ਕੋ ਝੂਠੇ ਜਨਾਵਤੇ ਹੂਏ ਕਹਤੇ ਹੈਂ:
Prof. Sahib Singhਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ ॥੫॥੩੮॥ਪਦ ਅਰਥ ਜਾ ਕੈ ਹਿਰਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਅਵਰੁ = (ਪ੍ਰਭੂ ਤੋਂ ਬਿਨਾ) ਕੋਈ ਹੋਰ ॥੫॥੩੮॥
* ਸ਼ਬਦ ਦਾ ਭਾਵ: ਪ੍ਰਭੂ ਸਭ ਜੀਵਾਂ ਨੂੰ ਪਾਲਣ ਵਾਲਾ ਹੈ, ਹਰੇਕ ਦੇ ਅੰਗ-ਸੰਗ ਹੈ, ਉਸ ਦੇ ਘਰ ਵਿਚ ਕੋਈ ਕਮੀ ਨਹੀਂ। ਉਸ ਨੂੰ ਵਿਸਾਰ ਕੇ ਕੋਈ ਹੋਰ ਆਸਰਾ ਤੱਕਣਾ ਬੜੀ ਹਾਣਤ ਵਾਲੀ ਗੱਲ ਹੈ।੩੮। * ਨੋਟ: ਇਹ ਸ਼ਬਦ ਗਉੜੀ ਰਾਗਨੀ ਵਿਚ ਭੀ ਗਾਉਣਾ ਹੈ ਤੇ ਸੋਰਠਿ ਰਾਗਨੀ ਵਿਚ ਭੀ।
SikhNet (Spanish)que enaltece en su mente a nadie más que a su Dios.(5-38)