ੴ

ਸਿੱਖਬਾਣੀ · SikhBani

ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥

mithiaa sang sang lapattaae moh maaeaa kar baadhe
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 402, 403 · 13 lines
Translations

ਆਸਾ ਮਹਲਾ ੫ ॥

aasaa mahalaa 5 | Ang 402

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਮਿਥਿਆ ਸੰਗਿ ਸੰਗਿ ਲਪਟਾਏ; ਮੋਹ ਮਾਇਆ ਕਰਿ ਬਾਧੇ ॥

mithiaa sang sang lapattaae; moh maaeaa kar baadhe | Ang 402

Sant Singh KhalsaThey are attached to falsehood; clinging to the transitory, they are trapped in emotional attachment to Maya.
Manmohan SinghMen are attached with the association of perishable things With the love of mammon they are bound.
Manmohan Singh (Punjabi)ਆਦਮੀ ਨਾਸਵੰਤ ਚੀਜ਼ਾ ਦੀ ਸੰਗਤ ਨਾਲ ਚਿਮੜੇ ਹੋਏ ਹਨ। ਮੋਹਨੀ ਦੀ ਮੁਹੱਬਤ ਨਾਲ ਉਹ ਜਕੜੇ ਹੋਏ ਹਨ।
Fareedkot Teekaਜੀਵ ਝੂਠੇ ਪਦਾਰਥੋਂ ਕੇ (ਸੰਗਿ) ਸੰਗਮ ਸਮੂਹ ਸਾਥ ਲੰਪਟ ਹੋ ਰਹੇ ਹੈਂ; ਵਾ ਜਿਨ ਪਦਾਰਥੋਂ ਸੇ ਸੰਗਣਾ ਥਾ ਉਨ ਮਿਥ੍ਯਾ ਪਦਾਰਥਾਂ ਕੇ ਸੰਗ ਲੰਪਟ ਹੋ ਰਹੇ ਹੈਂ, ਪੁਨਃ ਮਾਯਾ ਕੇ ਮੋਹ ਕਰ ਬੰਧੇ ਹੂਏ ਹੈਂ॥
Prof. Sahib Singh(ਮੰਦ-ਭਾਗੀ ਮਨੁੱਖ) ਝੂਠੇ ਸਾਥੀਆਂ ਦੀ ਸੰਗਤਿ ਵਿਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ,

ਪਦ ਅਰਥ ਮਿਥਿਆ = ਝੂਠਾ, ਨਾਸਵੰਤ। ਸੰਗਿ = ਸੰਗੀ, ਸਾਥੀ। ਸੰਗਿ = ਨਾਲ, ਸੰਗਤਿ ਵਿਚ। ਲਪਟਾਏ = ਚੰਬੜੇ ਹੋਏ, ਮੋਹ ਵਿਚ ਫਸੇ ਹੋਏ। ਕਰਿ = ਦੇ ਕਾਰਨ। ਬਾਧੇ = ਬੱਝੇ ਹੋਏ।

SikhNet (Spanish)Nos apegamos a la falsedad y nos aferramos a ella, siendo atrapados por Maya y por la infatuación.

ਜਹ ਜਾਨੋ. ਸੋ ਚੀਤਿ ਨ ਆਵੈ; ਅਹੰਬੁਧਿ ਭਏ ਆਂਧੇ ॥੧॥

jeh jaano. so cheet na aavai; ahanbudh bhe aandhe |1| Ang 402

Sant Singh KhalsaWherever they go, they do not think of the Lord; they are blinded by intellectual egotism. ||1||
Manmohan SinghWhither they have to go that they mind not and through haughty intellect they have gone blind.
Manmohan Singh (Punjabi)ਜਿਥੇ ਉਨ੍ਹਾਂ ਨੇ ਜਾਣਾ ਹੈ, ਉਸ ਨੂੰ ਉਹ ਯਾਦ ਹੀ ਨਹੀਂ ਕਰਦੇ। ਹੰਕਾਰੀ-ਮਤ ਰਾਹੀਂ ਉਹ ਅੰਨ੍ਹੇ ਹੋ ਗਏ ਹਨ।
Fareedkot Teekaਜਹਾਂ ਪਰਲੋਕ ਜਾਨਾ ਹੈ ਵਹੁ ਘਰ ਯਾਦ ਨਹੀਂ ਆਵਤਾ ਹੈ ਅਰੁ ਅਹੰਬੁਧਿ ਕਰ ਅੰਧੇ ਹੋ ਰਹੇ ਹੈਂ॥੧॥
Prof. Sahib Singh(ਇਹ ਜਗਤ ਛੱਡ ਕੇ) ਜਿੱਥੇ (ਆਖ਼ਰ) ਚਲੇ ਜਾਣਾ ਹੈ ਉਹ ਥਾਂ (ਇਸ ਦੇ) ਚਿੱਤ ਵਿਚ ਕਦੇ ਨਹੀਂ ਆਉਂਦਾ, ਹਉਮੈ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ॥੧॥

ਪਦ ਅਰਥ ਜਹ = ਜਿੱਥੇ। ਜਾਨੋ = ਜਾਨਾ, ਜਾਣਾ। ਚੀਤਿ = ਚਿੱਤ ਵਿਚ। ਅਹੰਬੁਧਿ = {ਅਹੰ = ਮੈਂ। ਬੁਧਿ = ਅਕਲ} ਮੈਂ ਮੈਂ ਆਖਣ ਵਾਲੀ ਅਕਲ, ਹਉਮੈ। ਆਂਧੇ = ਅੰਨ੍ਹੇ ॥੧॥

SikhNet (Spanish)Y a Aquél que nos Bendice con la vida, cegados por el ego, no Lo alabamos. (1)

ਮਨ ਬੈਰਾਗੀ; ਕਿਉ. ਨ ਅਰਾਧੇ ॥

man bairaagee; kiau. na araadhe | Ang 402

Sant Singh KhalsaO mind, O renunciate, why don't you adore Him?
Manmohan SinghBecoming renouncer O man why rememberest thou not the Lord?
Manmohan Singh (Punjabi)ਇੱਛਾ-ਰਹਿਤ ਹੋ ਕੇ, ਹੇ ਬੰਦੇ! ਤੂੰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ?
Fareedkot Teekaਹੇ ਮਨ! ਤੂੰ ਵੈਰਾਗਵਾਨ ਹੋ ਕਰ ਅਕਾਲ ਪੁਰਖ ਕਾ ਅਰਾਧਨ ਕ੍ਯੋਂ ਨਹੀਂ ਕਰਤਾ ਤੂੰ॥
Prof. Sahib Singhਹੇ ਮੇਰੇ ਮਨ! ਤੂੰ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ਪਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ?

ਪਦ ਅਰਥ ਮਨ = ਹੇ ਮਨ! ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ।

SikhNet (Spanish)¿Por qué la mente no se desapega y contempla a su Único Señor?,

ਕਾਚ ਕੋਠਰੀ ਮਾਹਿ ਤੂੰ ਬਸਤਾ; ਸੰਗਿ ਸਗਲ, ਬਿਖੈ ਕੀ ਬਿਆਧੇ ॥੧॥ ਰਹਾਉ ॥

kaach kottharee maeh toon basataa; sang sagal, bikhai kee biaadhe |1| rahaau | Ang 402

Sant Singh KhalsaYou dwell in that flimsy chamber, with all the sins of corruption. ||1||Pause||
Manmohan SinghThou abidest in the frail chamber where the diseases of all the sins are with thee. Pause.
Manmohan Singh (Punjabi)ਤੂੰ ਕੱਚੀ ਕੋਠੜੀ ਵਿੱਚ ਰਹਿੰਦਾ ਹੈ, ਜਿੱਥੇ ਸਾਰਿਆਂ ਪਾਪਾਂ ਦੀਆਂ ਬੀਮਾਰੀਆਂ ਤੇਰੇ ਨਾਲ ਹਨ। ਠਹਿਰਾਉ।
Fareedkot Teekaਇਸ ਦੇਹਿ ਰੂਪ ਕਚੀ ਕੋਠਰੀ ਮੇਂ ਬਸਤਾ ਹੈਂ। ਜਥਾ: "ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣਹ"☬ਔਰ ਮੇਰੇ ਮੇਂ ਸੰਪੂਰਨ ਬਿਸਯੋਂ ਕੀ ਬਾਸਨਾ ਰੂਪ ਬ੍ਯਾਧੇਂ ਲਗ ਰਹੀ ਹੈਂ॥੧॥ ਰਹਾਉ ॥
Prof. Sahib Singh(ਤੇਰਾ ਇਹ ਸਰੀਰ) ਕੱਚੀ ਕੋਠੜੀ ਹੈ ਜਿਸ ਵਿਚ ਤੂੰ ਵੱਸ ਰਿਹਾ ਹੈਂ, ਤੇਰੇ ਨਾਲ ਸਾਰੇ ਵਿਸ਼ੇ-ਵਿਕਾਰਾਂ ਦੇ ਰੋਗ ਚੰਬੜੇ ਪਏ ਹਨ ॥੧॥ ਰਹਾਉ ॥

ਪਦ ਅਰਥ ਕਾਚ = ਕੱਚੀ। ਮਾਹਿ = ਵਿਚ। ਬਿਖੈ = ਵਿਸ਼ੇ-ਵਿਕਾਰ। ਬਿਆਧੇ = ਰੋਗ ॥੧॥ ਰਹਾਉ ॥

SikhNet (Spanish)tiende a habitar en el hogar perecedero en la compañía de la maldad y del error. (1-Pausa)

ਮੇਰੀ ਮੇਰੀ ਕਰਤ, ਦਿਨੁ ਰੈਨਿ ਬਿਹਾਵੈ; ਪਲੁ ਖਿਨੁ. ਛੀਜੈ ਅਰਜਾਧੇ ॥

meree meree karat, din rain bihaavai; pal khin. chheejai arajaadhe | Ang 402

Sant Singh KhalsaCrying out, "Mine, mine", your days and nights pass away; moment by moment, your life is running out.
Manmohan SinghClaiming as mine, mine the days and nights pass away and every moment and trice thy life is wearing off.
Manmohan Singh (Punjabi)ਅਪਣੱਤ ਕਰਦਿਆ ਕਰਦਿਆਂ, ਦਿਹੁੰ ਤੇ ਰਾਤ ਬੀਤ ਜਾਂਦੇ ਹਨ। ਹਰ ਮੁਹਤ ਤੇ ਛਿੰਨ ਤੇਰੀ ਉਮਰ ਭੁਰਦੀ ਜਾ ਰਹੀ ਹੈ।
Fareedkot Teekaਯਹ ਬਸਤੁ ਮੇਰੀ ਹੈ ਯਹ ਮੇਰੀ ਹੈ ਐਸੇ ਕਰਤੇ ਰਾਤ ਦਿਨ ਬੀਤਤਾ ਹੈ ਖਿਨ ਪਲ ਮੇਂ (ਅਰਜਾਧੇ) ਆਯੁ ਖੀਣ ਹੋਤੀ ਜਾਤੀ ਹੈ॥
Prof. Sahib Singh'ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ'-ਇਹ ਆਖਦਿਆਂ ਹੀ (ਮੰਦ-ਭਾਗੀ ਮਨੁੱਖ ਦਾ) ਦਿਨ ਗੁਜ਼ਰ ਜਾਂਦਾ ਹੈ (ਇਸ ਤਰ੍ਹਾਂ ਹੀ ਫਿਰ) ਰਾਤ ਲੰਘ ਜਾਂਦੀ ਹੈ, ਪਲ ਪਲ ਛਿਨ ਛਿਨ ਕਰ ਕੇ ਇਸ ਦੀ ਉਮਰ ਘਟਦੀ ਜਾਂਦੀ ਹੈ।

ਪਦ ਅਰਥ ਰੈਨਿ = ਰਾਤ। ਬਿਹਾਵੈ = ਲੰਘਦੀ ਹੈ। ਛੀਜੈ = ਘਟ ਰਹੀ ਹੈ, ਛਿੱਜ ਰਹੀ ਹੈ। ਅਰਜਾਧੇ = ਆਰਜਾ, ਉਮਰ।

SikhNet (Spanish)Noche y día estoy gritando, “esto es mío, esto es mío”, y mi vida se consume a cada momento.

ਜੈਸੇ ਮੀਠੈ ਸਾਦਿ ਲੋਭਾਏ; ਝੂਠ ਧੰਧਿ ਦੁਰਗਾਧੇ ॥੨॥

jaise meetthai saad lobhaae; jhootth dhandh duragaadhe |2| Ang 403

Sant Singh KhalsaThe sweet flavors tempt you, and you are occupied by your false and filthy business. ||2||
Manmohan SinghAs men are lured by sweet savours so art thou lured by false and filthy occupations.
Manmohan Singh (Punjabi)ਜਿਸ ਤਰ੍ਹਾਂ ਬੰਦਿਆਂ ਨੂੰ ਮਿੱਠੇ ਸੁਆਦਾਂ ਨੇ ਲੁਭਾਇਮਾਨ ਕੀਤਾ ਹੋਇਆ ਹੈ, ਏਸੇ ਤਰ੍ਹਾਂ ਹੀ ਤੈਨੂੰ ਕੂੜੇ ਤੇ ਗੰਦੇ ਕਾਰਾਂ-ਵਿਹਾਰਾ ਨੇ।
Fareedkot Teekaਜੀਵ ਝੂਠੇ ਧੰਧਿਓਂ ਕੋ ਮੀਠੇ ਔਰ ਸ੍ਵਾਦੀਕ ਜਾਨ ਕਰ ਲੁਭਾਏ ਹੈਂ ਅਰ ਯਿਹ ਜੈਸੇ ਦੁਰਗੰਧੀ ਹੋਤੀ ਹੈ ਤਦਵਤ ਹੈਂ॥੨॥
Prof. Sahib Singhਜਿਵੇਂ ਮਿੱਠੇ ਦੇ ਸੁਆਦ ਵਿਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿਚ ਦੁਰਗੰਧ ਵਿਚ ਫਸਿਆ ਰਹਿੰਦਾ ਹੈ ॥੨॥

ਪਦ ਅਰਥ ਸਾਦਿ = ਸੁਆਦ ਵਿਚ। ਧੰਧਿ = ਧੰਧੇ ਵਿਚ। ਦੁਰਗਾਧੇ = ਦੁਰਗੰਧ ਵਿਚ ॥੨॥

SikhNet (Spanish)Estoy apegado a este falso y apestoso negocio del mundo, como cuando uno es seducido por el sabor dulce. (2)

ਕਾਮ ਕ੍ਰੋਧ ਅਰੁ ਲੋਭ ਮੋਹ; ਇਹ ਇੰਦ੍ਰੀ ਰਸਿ ਲਪਟਾਧੇ ॥

kaam krodh ar lobh moh; ih indree ras lapattaadhe | Ang 403

Sant Singh KhalsaYour senses are beguiled by sensual pleasures of sex, by anger, greed and emotional attachment.
Manmohan SinghThese sense organs of thine are attached to the pleasures of lust wrath avarice and worldly love.
Manmohan Singh (Punjabi)ਤੇਰੇ ਇਹ ਗਿਆਨ-ਅੰਗ ਵਿਸ਼ੇ ਭੋਗ, ਗੁਸੇ, ਲਾਲਚ ਅਤੇ ਸੰਸਾਰੀ ਮਮਤਾ ਦੇ ਸੁਆਦਾ ਨਾਲ ਜੁੜੇ ਹੋਏ ਹਨ।
Fareedkot Teekaਇੰਦ੍ਰੀਓਂ ਕੇ ਰਸ ਮੇਂ (ਲਪਟਾਧੇ) ਲਪਟ ਕਰ ਕੇ ਕਾਮ ਕ੍ਰੋਧ ਲੋਭ ਮੋਹ ਕਰਤਾ ਹੈਂ॥
Prof. Sahib Singhਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰਾਂ ਵਿਚ) ਇੰਦ੍ਰਿਆਂ ਦੇ ਰਸ ਵਿਚ (ਮਨੁੱਖ) ਗ਼ਲਤਾਨ ਰਹਿੰਦਾ ਹੈ।

ਪਦ ਅਰਥ ਇੰਦ੍ਰੀ ਰਸਿ = ਇੰਦ੍ਰਿਆਂ ਦੇ ਰਸ ਵਿਚ।

SikhNet (Spanish)Así estoy seducido por los deseos sensuales de la lujuria, el enojo, la avaricia y la infatuación.

ਦੀਈ ਭਵਾਰੀ ਪੁਰਖਿ ਬਿਧਾਤੈ; ਬਹੁਰਿ ਬਹੁਰਿ ਜਨਮਾਧੇ ॥੩॥

deeee bhavaaree purakh bidhaatai; bahur bahur janamaadhe |3| Ang 403

Sant Singh KhalsaThe All-powerful Architect of Destiny has ordained that you shall be reincarnated over and over again. ||3||
Manmohan SinghThe Omnipotent scribe of destiny has caused thee to go round again and again in births.
Manmohan Singh (Punjabi)ਸਰਬ-ਸ਼ਕਤੀਵਾਨ ਕਿਸਮਤ ਦੇ ਲਿਖਾਰੀ ਨੇ ਤੈਨੂੰ ਮੁੜ ਮੁੜ ਕੇ ਜਨਮਾਂ ਅੰਦਰ ਜਾਣ ਦੀ ਭੁਆਟਣੀ ਦਿੱਤੀ ਹੈ।
Fareedkot Teekaਇਨ ਕਰਮੋਂ ਕਾ ਫਲ੍ਹ ਤੇ ਪੁਰਖ ਨੇ ਚੌਰਾਸੀ ਮੇਂ ਫਿਰਨ ਰੂਪ ਭਵਾਰੀ ਦੀ ਹੈ, ਤਾਂ ਤੇ ਬਾਰੰਬਾਰ ਜਨਮਤੇ ਹੈਂ॥੩॥
Prof. Sahib Singh(ਇਹਨਾਂ ਕੁਕਰਮਾਂ ਦੇ ਕਾਰਨ ਜਦੋਂ) ਸਿਰਜਨਹਾਰ ਅਕਾਲ ਪੁਰਖ ਨੇ (ਇਸ ਨੂੰ ਚੌਰਾਸੀ ਲੱਖ ਜੂਨਾਂ ਵਾਲੀ) ਭਵਾਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿਚ ਭਟਕਦਾ ਫਿਰਦਾ ਹੈ ॥੩॥

ਪਦ ਅਰਥ ਦੀਈ = ਦਿੱਤੀ। ਭਵਾਰੀ = ਭਵਾਟਣੀ। ਪੁਰਖਿ = ਪੁਰਖ ਨੇ। ਬਿਧਾਤੈ = ਵਿਧਾਤਾ ਨੇ ॥੩॥

SikhNet (Spanish)Y el Señor de mi destino hace que tome la ronda de vidas una y otra vez. (3)

ਜਉ ਭਇਓ ਕ੍ਰਿਪਾਲੁ. ਦੀਨ ਦੁਖ ਭੰਜਨੁ; ਤਉ ਗੁਰ ਮਿਲਿ, ਸਭ ਸੁਖ ਲਾਧੇ ॥

jau bheo kripaal. deen dukh bhanjan; tau gur mil, sabh sukh laadhe | Ang 403

Sant Singh KhalsaWhen the Destroyer of the pains of the poor becomes merciful, then, as Gurmukh, you shall find absolute peace.
Manmohan SinghWhen the Destroyer of the sorrows of the poor becomes merciful then on meeting the Guru all the comforts are obtained.
Manmohan Singh (Punjabi)ਜਦ ਗਰੀਬਾ ਦੇ ਗਮ ਨਾਸ ਕਰਨ ਵਾਲਾ ਮਿਹਰਬਾਨ ਹੋ ਜਾਂਦਾ ਹੈ, ਤਦ ਗੁਰਾਂ ਨੂੰ ਮਿਲ ਕੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਜਬ ਦੀਨ ਦੁਖ ਭੰਜਨ ਅਕਾਲ ਪੁਰਖੁ ਕ੍ਰਿਪਾਲੁ ਹੂਆ, ਤਬ ਗੁਰੋਂ ਸੇ ਮਿਲ ਕਰ ਕੇ ਮੈਨੇ ਸਭ ਸੁਖ (ਲਾਧੇ) ਪਾਏ ਹੈਂ॥
Prof. Sahib Singhਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਇਸ ਉਤੇ) ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ।

ਪਦ ਅਰਥ ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ। ਤਉ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Cuando el Señor, el Destructor de nuestras tristezas, muestra Su Compasión con nosotros, con Su pobre gente, encontramos al Guru y encontramos la Paz.

ਕਹੁ ਨਾਨਕ. ਦਿਨੁ ਰੈਨਿ ਧਿਆਵਉ; ਮਾਰਿ ਕਾਢੀ. ਸਗਲ ਉਪਾਧੇ ॥੪॥

kahu naanak. din rain dhiaavau; maar kaadtee. sagal upaadhe |4| Ang 403

Sant Singh KhalsaSays Nanak, meditate on the Lord, day and night, and all your sickness shall be banished. ||4||
Manmohan SinghSays Nanak day and night I meditate on the Lord and He has beaten and banished all my ailments.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਦਿਹੁੰ ਰਾਤ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਉਸ ਨੇ ਮੇਰੇ ਸਾਰੇ ਰੋਗ ਕੁਟ ਕੇ ਬਾਹਰ ਕੱਢ ਛੱਡੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੈਂ ਰਾਤ੍ਰਿ ਦਿਨ ਉਸੀ ਨਾਮ ਕਾ ਚਿੰਤਨ ਕਰਤਾ ਹੂੰ ਔਰ ਸਭ ਉਪਾਧਿ ਮਾਰ ਕਰ ਨਿਕਾਲ ਦੀ ਹੈ॥੪॥
Prof. Sahib Singhਨਾਨਕ ਆਖਦਾ ਹੈ- (ਪਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ) ਮੈਂ ਦਿਨ ਰਾਤ (ਹਰ ਵੇਲੇ ਪਰਮਾਤਮਾ ਦਾ) ਧਿਆਨ ਧਰਦਾ ਹਾਂ, ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ ॥੪॥

ਪਦ ਅਰਥ ਧਿਆਵਉ = ਮੈਂ ਧਿਆਉਂਦਾ ਹਾਂ। ਉਪਾਧੇ = ਉਪਾਧੀਆਂ, ਵਿਕਾਰ ॥੪॥

SikhNet (Spanish)Dice Nanak, contempla a tu Señor, y deshazte de todos tus vicios. (4)

ਇਉ ਜਪਿਓ ਭਾਈ; ਪੁਰਖੁ ਬਿਧਾਤੇ ॥

eiau japio bhaaee; purakh bidhaate | Ang 403

Sant Singh KhalsaMeditate in this way, O Siblings of Destiny, on the Lord, the Architect of Destiny.
Manmohan SinghLike this O my brother contemplate thou on the powerful Lord of destiny.
Manmohan Singh (Punjabi)ਇਸ ਤਰ੍ਹਾਂ ਹੇ ਮੇਰੇ ਵੀਰ! ਤੂੰ ਬਲਵਾਨ, ਕਿਸਮਤ ਦੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਭਾਈ! ਮੈਨੇ ਬਿਧਾਤੇ ਪੁਰਖੁ ਕੋ ਇਸ ਪ੍ਰਕਾਰ ਜਪਾ ਹੈ॥
Prof. Sahib Singhਇਸ ਤਰ੍ਹਾਂ ਹੀ (ਪਰਮਾਤਮਾ ਦੀ ਮੇਹਰ ਨਾਲ ਗੁਰੂ ਨੂੰ ਮਿਲ ਕੇ ਹੀ, ਮਨੁੱਖ) ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ।

ਪਦ ਅਰਥ ਇਉ = ਇਸ ਤਰ੍ਹਾਂ (ਭਾਵ, ਗੁਰੂ ਨੂੰ ਮਿਲ ਕੇ)। ਜਪਿਓ = ਜਿਸ ਨੇ ਜਪਿਆ।

SikhNet (Spanish)Sí, contempla a tu Señor, el Arquitecto de tu destino,

ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ; ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥

bheo kripaal deen dukh bhanjan; janam maran dukh laathe |1| rahaau doojaa |4|4|126| Ang 403

Sant Singh KhalsaThe Destroyer of the pains of the poor has become merciful; He has removed the pains of birth and death. ||1||Second Pause||4||4||126||
Manmohan SinghThe Remover of the grief of the meek has become compassionate and the pain of my birth and death is removed. Pause Second.
Manmohan Singh (Punjabi)ਮਸਕੀਨਾਂ ਦੇ ਗਮ ਦੂਰ ਕਰਨ ਵਾਲਾ ਦਇਆਵਾਨ ਹੋ ਗਿਆ ਹੈ ਅਤੇ ਮੇਰੀ ਜੰਮਨ ਅਤੇ ਮਰਣ ਦੀ ਪੀੜ ਨਵਿਰਤ ਹੋ ਗਈ ਹੈ। ਠਹਿਰਾਉ ਦੂਜਾ।
Fareedkot Teekaਔਰ ਦੀਨ ਦੁਖ ਭੰਜਨ ਮੇਰੇ ਪਰ ਕ੍ਰਿਪਾਲੂ ਹੂਆ ਹੈ। ਅਬ ਮੇਰੇ ਜਨਮ ਮਰਨ ਕੇ ਦੁਖ ਲਾਥੇ, ਭਾਵ ਦੂਰ ਹੋ ਗਏ ਹੈਂ॥੧॥ ਰਹਾਉ ਦੂਜਾ॥੪॥੪॥੧੨੬॥
Prof. Sahib Singhਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ (ਦੇ ਗੇੜ) ਦੇ ਦੁੱਖ ਲਹਿ ਜਾਂਦੇ ਹਨ ॥੧॥ਰਹਾਉ ਦੂਜਾ॥੪॥੪॥੧੨੬॥
SikhNet (Spanish)de tal forma que Él, el Destructor de las penas del pobre, en Su Misericordia, destierre el dolor de nacimientos y muertes. (1-segunda Pausa-4-4-126)
Answers quote the Granth verbatim with Ang citations. AI commentary is not Gurbani and not a religious ruling.