ੴ

ਸਿੱਖਬਾਣੀ · SikhBani

Ang 403

Sri Guru Granth Sahib · Raag Aasaa · 5 shabads, 36 lines
Translations
Shabad Guru Arjan Dev Ji Raag Aasaa continued from Ang 402

ਜੈਸੇ ਮੀਠੈ ਸਾਦਿ ਲੋਭਾਏ; ਝੂਠ ਧੰਧਿ ਦੁਰਗਾਧੇ ॥੨॥

jaise meetthai saad lobhaae; jhootth dhandh duragaadhe |2|

Sant Singh KhalsaThe sweet flavors tempt you, and you are occupied by your false and filthy business. ||2||
Manmohan SinghAs men are lured by sweet savours so art thou lured by false and filthy occupations.
Manmohan Singh (Punjabi)ਜਿਸ ਤਰ੍ਹਾਂ ਬੰਦਿਆਂ ਨੂੰ ਮਿੱਠੇ ਸੁਆਦਾਂ ਨੇ ਲੁਭਾਇਮਾਨ ਕੀਤਾ ਹੋਇਆ ਹੈ, ਏਸੇ ਤਰ੍ਹਾਂ ਹੀ ਤੈਨੂੰ ਕੂੜੇ ਤੇ ਗੰਦੇ ਕਾਰਾਂ-ਵਿਹਾਰਾ ਨੇ।
Fareedkot Teekaਜੀਵ ਝੂਠੇ ਧੰਧਿਓਂ ਕੋ ਮੀਠੇ ਔਰ ਸ੍ਵਾਦੀਕ ਜਾਨ ਕਰ ਲੁਭਾਏ ਹੈਂ ਅਰ ਯਿਹ ਜੈਸੇ ਦੁਰਗੰਧੀ ਹੋਤੀ ਹੈ ਤਦਵਤ ਹੈਂ॥੨॥
Prof. Sahib Singhਜਿਵੇਂ ਮਿੱਠੇ ਦੇ ਸੁਆਦ ਵਿਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿਚ ਦੁਰਗੰਧ ਵਿਚ ਫਸਿਆ ਰਹਿੰਦਾ ਹੈ ॥੨॥

ਪਦ ਅਰਥ ਸਾਦਿ = ਸੁਆਦ ਵਿਚ। ਧੰਧਿ = ਧੰਧੇ ਵਿਚ। ਦੁਰਗਾਧੇ = ਦੁਰਗੰਧ ਵਿਚ ॥੨॥

SikhNet (Spanish)Estoy apegado a este falso y apestoso negocio del mundo, como cuando uno es seducido por el sabor dulce. (2)

ਕਾਮ ਕ੍ਰੋਧ ਅਰੁ ਲੋਭ ਮੋਹ; ਇਹ ਇੰਦ੍ਰੀ ਰਸਿ ਲਪਟਾਧੇ ॥

kaam krodh ar lobh moh; ih indree ras lapattaadhe |

Sant Singh KhalsaYour senses are beguiled by sensual pleasures of sex, by anger, greed and emotional attachment.
Manmohan SinghThese sense organs of thine are attached to the pleasures of lust wrath avarice and worldly love.
Manmohan Singh (Punjabi)ਤੇਰੇ ਇਹ ਗਿਆਨ-ਅੰਗ ਵਿਸ਼ੇ ਭੋਗ, ਗੁਸੇ, ਲਾਲਚ ਅਤੇ ਸੰਸਾਰੀ ਮਮਤਾ ਦੇ ਸੁਆਦਾ ਨਾਲ ਜੁੜੇ ਹੋਏ ਹਨ।
Fareedkot Teekaਇੰਦ੍ਰੀਓਂ ਕੇ ਰਸ ਮੇਂ (ਲਪਟਾਧੇ) ਲਪਟ ਕਰ ਕੇ ਕਾਮ ਕ੍ਰੋਧ ਲੋਭ ਮੋਹ ਕਰਤਾ ਹੈਂ॥
Prof. Sahib Singhਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰਾਂ ਵਿਚ) ਇੰਦ੍ਰਿਆਂ ਦੇ ਰਸ ਵਿਚ (ਮਨੁੱਖ) ਗ਼ਲਤਾਨ ਰਹਿੰਦਾ ਹੈ।

ਪਦ ਅਰਥ ਇੰਦ੍ਰੀ ਰਸਿ = ਇੰਦ੍ਰਿਆਂ ਦੇ ਰਸ ਵਿਚ।

SikhNet (Spanish)Así estoy seducido por los deseos sensuales de la lujuria, el enojo, la avaricia y la infatuación.

ਦੀਈ ਭਵਾਰੀ ਪੁਰਖਿ ਬਿਧਾਤੈ; ਬਹੁਰਿ ਬਹੁਰਿ ਜਨਮਾਧੇ ॥੩॥

deeee bhavaaree purakh bidhaatai; bahur bahur janamaadhe |3|

Sant Singh KhalsaThe All-powerful Architect of Destiny has ordained that you shall be reincarnated over and over again. ||3||
Manmohan SinghThe Omnipotent scribe of destiny has caused thee to go round again and again in births.
Manmohan Singh (Punjabi)ਸਰਬ-ਸ਼ਕਤੀਵਾਨ ਕਿਸਮਤ ਦੇ ਲਿਖਾਰੀ ਨੇ ਤੈਨੂੰ ਮੁੜ ਮੁੜ ਕੇ ਜਨਮਾਂ ਅੰਦਰ ਜਾਣ ਦੀ ਭੁਆਟਣੀ ਦਿੱਤੀ ਹੈ।
Fareedkot Teekaਇਨ ਕਰਮੋਂ ਕਾ ਫਲ੍ਹ ਤੇ ਪੁਰਖ ਨੇ ਚੌਰਾਸੀ ਮੇਂ ਫਿਰਨ ਰੂਪ ਭਵਾਰੀ ਦੀ ਹੈ, ਤਾਂ ਤੇ ਬਾਰੰਬਾਰ ਜਨਮਤੇ ਹੈਂ॥੩॥
Prof. Sahib Singh(ਇਹਨਾਂ ਕੁਕਰਮਾਂ ਦੇ ਕਾਰਨ ਜਦੋਂ) ਸਿਰਜਨਹਾਰ ਅਕਾਲ ਪੁਰਖ ਨੇ (ਇਸ ਨੂੰ ਚੌਰਾਸੀ ਲੱਖ ਜੂਨਾਂ ਵਾਲੀ) ਭਵਾਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿਚ ਭਟਕਦਾ ਫਿਰਦਾ ਹੈ ॥੩॥

ਪਦ ਅਰਥ ਦੀਈ = ਦਿੱਤੀ। ਭਵਾਰੀ = ਭਵਾਟਣੀ। ਪੁਰਖਿ = ਪੁਰਖ ਨੇ। ਬਿਧਾਤੈ = ਵਿਧਾਤਾ ਨੇ ॥੩॥

SikhNet (Spanish)Y el Señor de mi destino hace que tome la ronda de vidas una y otra vez. (3)

ਜਉ ਭਇਓ ਕ੍ਰਿਪਾਲੁ. ਦੀਨ ਦੁਖ ਭੰਜਨੁ; ਤਉ ਗੁਰ ਮਿਲਿ, ਸਭ ਸੁਖ ਲਾਧੇ ॥

jau bheo kripaal. deen dukh bhanjan; tau gur mil, sabh sukh laadhe |

Sant Singh KhalsaWhen the Destroyer of the pains of the poor becomes merciful, then, as Gurmukh, you shall find absolute peace.
Manmohan SinghWhen the Destroyer of the sorrows of the poor becomes merciful then on meeting the Guru all the comforts are obtained.
Manmohan Singh (Punjabi)ਜਦ ਗਰੀਬਾ ਦੇ ਗਮ ਨਾਸ ਕਰਨ ਵਾਲਾ ਮਿਹਰਬਾਨ ਹੋ ਜਾਂਦਾ ਹੈ, ਤਦ ਗੁਰਾਂ ਨੂੰ ਮਿਲ ਕੇ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਜਬ ਦੀਨ ਦੁਖ ਭੰਜਨ ਅਕਾਲ ਪੁਰਖੁ ਕ੍ਰਿਪਾਲੁ ਹੂਆ, ਤਬ ਗੁਰੋਂ ਸੇ ਮਿਲ ਕਰ ਕੇ ਮੈਨੇ ਸਭ ਸੁਖ (ਲਾਧੇ) ਪਾਏ ਹੈਂ॥
Prof. Sahib Singhਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਇਸ ਉਤੇ) ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ।

ਪਦ ਅਰਥ ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ। ਤਉ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Cuando el Señor, el Destructor de nuestras tristezas, muestra Su Compasión con nosotros, con Su pobre gente, encontramos al Guru y encontramos la Paz.

ਕਹੁ ਨਾਨਕ. ਦਿਨੁ ਰੈਨਿ ਧਿਆਵਉ; ਮਾਰਿ ਕਾਢੀ. ਸਗਲ ਉਪਾਧੇ ॥੪॥

kahu naanak. din rain dhiaavau; maar kaadtee. sagal upaadhe |4|

Sant Singh KhalsaSays Nanak, meditate on the Lord, day and night, and all your sickness shall be banished. ||4||
Manmohan SinghSays Nanak day and night I meditate on the Lord and He has beaten and banished all my ailments.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਦਿਹੁੰ ਰਾਤ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਉਸ ਨੇ ਮੇਰੇ ਸਾਰੇ ਰੋਗ ਕੁਟ ਕੇ ਬਾਹਰ ਕੱਢ ਛੱਡੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੈਂ ਰਾਤ੍ਰਿ ਦਿਨ ਉਸੀ ਨਾਮ ਕਾ ਚਿੰਤਨ ਕਰਤਾ ਹੂੰ ਔਰ ਸਭ ਉਪਾਧਿ ਮਾਰ ਕਰ ਨਿਕਾਲ ਦੀ ਹੈ॥੪॥
Prof. Sahib Singhਨਾਨਕ ਆਖਦਾ ਹੈ- (ਪਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ) ਮੈਂ ਦਿਨ ਰਾਤ (ਹਰ ਵੇਲੇ ਪਰਮਾਤਮਾ ਦਾ) ਧਿਆਨ ਧਰਦਾ ਹਾਂ, ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ ॥੪॥

ਪਦ ਅਰਥ ਧਿਆਵਉ = ਮੈਂ ਧਿਆਉਂਦਾ ਹਾਂ। ਉਪਾਧੇ = ਉਪਾਧੀਆਂ, ਵਿਕਾਰ ॥੪॥

SikhNet (Spanish)Dice Nanak, contempla a tu Señor, y deshazte de todos tus vicios. (4)

ਇਉ ਜਪਿਓ ਭਾਈ; ਪੁਰਖੁ ਬਿਧਾਤੇ ॥

eiau japio bhaaee; purakh bidhaate |

Sant Singh KhalsaMeditate in this way, O Siblings of Destiny, on the Lord, the Architect of Destiny.
Manmohan SinghLike this O my brother contemplate thou on the powerful Lord of destiny.
Manmohan Singh (Punjabi)ਇਸ ਤਰ੍ਹਾਂ ਹੇ ਮੇਰੇ ਵੀਰ! ਤੂੰ ਬਲਵਾਨ, ਕਿਸਮਤ ਦੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਭਾਈ! ਮੈਨੇ ਬਿਧਾਤੇ ਪੁਰਖੁ ਕੋ ਇਸ ਪ੍ਰਕਾਰ ਜਪਾ ਹੈ॥
Prof. Sahib Singhਇਸ ਤਰ੍ਹਾਂ ਹੀ (ਪਰਮਾਤਮਾ ਦੀ ਮੇਹਰ ਨਾਲ ਗੁਰੂ ਨੂੰ ਮਿਲ ਕੇ ਹੀ, ਮਨੁੱਖ) ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ।

ਪਦ ਅਰਥ ਇਉ = ਇਸ ਤਰ੍ਹਾਂ (ਭਾਵ, ਗੁਰੂ ਨੂੰ ਮਿਲ ਕੇ)। ਜਪਿਓ = ਜਿਸ ਨੇ ਜਪਿਆ।

SikhNet (Spanish)Sí, contempla a tu Señor, el Arquitecto de tu destino,

ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ; ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥

bheo kripaal deen dukh bhanjan; janam maran dukh laathe |1| rahaau doojaa |4|4|126|

Sant Singh KhalsaThe Destroyer of the pains of the poor has become merciful; He has removed the pains of birth and death. ||1||Second Pause||4||4||126||
Manmohan SinghThe Remover of the grief of the meek has become compassionate and the pain of my birth and death is removed. Pause Second.
Manmohan Singh (Punjabi)ਮਸਕੀਨਾਂ ਦੇ ਗਮ ਦੂਰ ਕਰਨ ਵਾਲਾ ਦਇਆਵਾਨ ਹੋ ਗਿਆ ਹੈ ਅਤੇ ਮੇਰੀ ਜੰਮਨ ਅਤੇ ਮਰਣ ਦੀ ਪੀੜ ਨਵਿਰਤ ਹੋ ਗਈ ਹੈ। ਠਹਿਰਾਉ ਦੂਜਾ।
Fareedkot Teekaਔਰ ਦੀਨ ਦੁਖ ਭੰਜਨ ਮੇਰੇ ਪਰ ਕ੍ਰਿਪਾਲੂ ਹੂਆ ਹੈ। ਅਬ ਮੇਰੇ ਜਨਮ ਮਰਨ ਕੇ ਦੁਖ ਲਾਥੇ, ਭਾਵ ਦੂਰ ਹੋ ਗਏ ਹੈਂ॥੧॥ ਰਹਾਉ ਦੂਜਾ॥੪॥੪॥੧੨੬॥
Prof. Sahib Singhਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ (ਦੇ ਗੇੜ) ਦੇ ਦੁੱਖ ਲਹਿ ਜਾਂਦੇ ਹਨ ॥੧॥ਰਹਾਉ ਦੂਜਾ॥੪॥੪॥੧੨੬॥
SikhNet (Spanish)de tal forma que Él, el Destructor de las penas del pobre, en Su Misericordia, destierre el dolor de nacimientos y muertes. (1-segunda Pausa-4-4-126)

Open this shabad (13 lines, Angs 402-403) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਨਿਮਖ ਕਾਮ ਸੁਆਦ ਕਾਰਣਿ; ਕੋਟਿ ਦਿਨਸ ਦੁਖੁ ਪਾਵਹਿ ॥

nimakh kaam suaad kaaran; kott dinas dukh paaveh |

Sant Singh KhalsaFor a moment of sexual pleasure, you shall suffer in pain for millions of days.
Manmohan SinghFor a moment's sexual pleasure thou shalt suffer torture for millions of days.
Manmohan Singh (Punjabi)ਸ਼ਹਿਵਤ ਦੀ ਮੁਹਤ ਦੀ ਮੋਜਬਹਾਰ ਖਾਤਰ ਤੂੰ ਕਰੋੜਾਂ ਦਿਹਾੜੇ ਕਸ਼ਟ ਉਠਾਵੇਗਾ।
Fareedkot Teekaਨਿਮਖ ਮਾਤਰ ਕਾਮ ਕੇ ਸ੍ਵਾਦ ਵਾਸਤੇ ਕ੍ਰੋੜੋਂ, ਭਾਵ ਬਹੁਤੇ ਦਿਨ ਦੁਖ ਪਾਵਤਾ ਹੈ॥
Prof. Sahib Singhਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ।

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਕਾਰਣਿ = ਦੀ ਖ਼ਾਤਰ। ਕੋਟਿ = ਕ੍ਰੋੜਾਂ।

SikhNet (Spanish)Por un momento de placer sexual uno incurre en el dolor por incontables días;

ਘਰੀ ਮੁਹਤ ਰੰਗ ਮਾਣਹਿ; ਫਿਰਿ. ਬਹੁਰਿ ਬਹੁਰਿ ਪਛੁਤਾਵਹਿ ॥੧॥

gharee muhat rang maaneh; fir. bahur bahur pachhutaaveh |1|

Sant Singh KhalsaFor an instant, you may savor pleasure, but afterwards, you shall regret it, again and again. ||1||
Manmohan SinghFor an instant and a trice thou shalt enjoy revelments but afterwards thou shalt repent again and again.
Manmohan Singh (Punjabi)ਤੂੰ ਇਕ ਚਸੇ ਅਤੇ ਛਿਨ ਲਈ ਰੰਗ-ਰਲੀਆਂ ਭੋਗੇਗਾ ਅਤੇ ਮਗਰੋਂ ਮੁੜ ਮੁੜ ਕੇ ਤੂੰ ਪਸਚਾਤਾਪ ਕਰੇਗਾ।
Fareedkot Teekaਘਰੀ ਵਾ ਮੂਰਤ ਆਧੀ ਘੜੀ ਸੁਖ ਭੋਗਤਾ ਹੈ, ਫਿਰ ਬਾਰੰਬਾਰ ਪਸਚਾਤਾਪ ਕਰਤਾ ਹੈ ਵਾ ਕਰੇਂਗਾ॥੧॥
Prof. Sahib Singhਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ ॥੧॥

ਪਦ ਅਰਥ ਘਰੀ = ਘੜੀ। ਮੁਹਤ = ਮੁਹੂਰਤ, ਦੋ ਘੜੀਆਂ, ਪਲ ਮਾਤ੍ਰ। ਮਾਣਹਿ = ਤੂੰ ਮਾਣਦਾ ਹੈਂ ॥੧॥

SikhNet (Spanish)sí, uno disfruta por un instante, y luego llora una y otra vez. (1)

ਅੰਧੇ ਚੇਤਿ; ਹਰਿ ਹਰਿ ਰਾਇਆ ॥

andhe chet; har har raaeaa |

Sant Singh KhalsaO blind man, meditate on the Lord, the Lord, your King.
Manmohan SinghO blind man meditate thou on thy Sovereign Lord Master.
Manmohan Singh (Punjabi)ਹੇ ਮੁਨਾਖੇ ਮਨੁੱਖ! ਤੂੰ ਆਪਣੇ ਪਾਤਸ਼ਾਹ ਪ੍ਰਭੂ ਪਰਮੇਸ਼ਰ ਦਾ ਆਰਾਧਨ ਕਰ।
Fareedkot Teekaਹੇ ਅੰਧੇ! ਹਰ ਪ੍ਰਕਾਰ ਸੇ ਹਰੀ ਰਾਜਾ ਕੇ ਨਾਮ ਕੋ ਚਿੰਤਨ ਕਰ॥
Prof. Sahib Singhਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ।

ਪਦ ਅਰਥ ਅੰਧੇ = ਹੇ ਕਾਮ ਵਾਸਨਾ ਵਿਚ ਅੰਨ੍ਹੇ ਹੋਏ ਜੀਵ! ਹਰਿ ਰਾਇਆ = ਪ੍ਰਭੂ ਪਾਤਿਸ਼ਾਹ।

SikhNet (Spanish)Oh hombre ciego, contempla a Tu Señor, tu Rey,

ਤੇਰਾ ਸੋ ਦਿਨੁ; ਨੇੜੈ ਆਇਆ ॥੧॥ ਰਹਾਉ ॥

teraa so din; nerrai aaeaa |1| rahaau |

Sant Singh KhalsaYour day is drawing near. ||1||Pause||
Manmohan SinghThy that day of death is drawing nigh. Pause.
Manmohan Singh (Punjabi)ਤੇਰਾ ਉਹ ਮੌਤ ਦਾ ਦਿਹਾੜਾ ਤੇਰੇ ਨਜ਼ਦੀਕ ਢੁਕ ਰਿਹਾ ਹੈ। ਠਹਿਰਾਉ।
Fareedkot Teekaਤੇਰਾ ਮਰਨੇ ਕਾ ਦਿਨ ਜੋ ਹੈ, ਸੋ ਸਮੀਪ ਆਯਾ ਹੂਆ ਹੈ॥੧॥ ਰਹਾਉ ॥
Prof. Sahib Singhਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ॥੧॥ ਰਹਾਉ ॥
SikhNet (Spanish)puesto que el día de la Verdad se acerca. (1-Pausa)

ਪਲਕ ਦ੍ਰਿਸਟਿ ਦੇਖਿ ਭੂਲੋ; ਆਕ ਨੀਮ ਕੋ. ਤੂੰਮਰੁ ॥

palak drisatt dekh bhoolo; aak neem ko. toonmar |

Sant Singh KhalsaYou are deceived, beholding with your eyes, the bitter melon and swallow-wort.
Manmohan SinghThou art misled on beholding with thine eyes for a moment the ak (swallow wort neem (azadirachta) and tumma (indica)
Manmohan Singh (Punjabi)ਤੂੰ ਇਕ ਮੁਹਤ ਲਈ ਆਪਣੀਆਂ ਅੱਖਾਂ ਨਾਲ ਕੌੜੇ ਅੱਕ ਨਿੰਮ ਤੇ ਤੁਮੇ ਨੂੰ ਵੇਖ ਕੇ ਭੁੱਲ ਗਿਆ ਹੈ।
Fareedkot Teeka(ਪਲਕ) ਥੋੜਾ ਕਾਲ (ਦ੍ਰਿਸਟਿ) ਦਿਖਾਈ ਦੇਣੇ ਵਾਲੇ ਵਿਖੇ ਸੁਖੋਂ ਕੋ ਦੇਖ ਕਰ ਤੂੰ ਭੁਲ ਗਿਆ ਹੈਂ। ਪਰੰਤੂ ਜੈਸੇ ਅਕ ਅਰ ਨਿੰਮ ਤਥਾ ਤੂੰਬੇ ਕੋ ਤੂੰ ਕੌੜਾ ਜਾਨਤਾ ਹੈਂ॥
Prof. Sahib Singhਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ।

ਪਦ ਅਰਥ ਪਲਕ ਦ੍ਰਿਸਟਿ = ਅੱਖ ਝਮਕਣ ਜਿਤਨਾ ਸਮਾ। ਆਕ ਨੀਮ ਕੋ ਤੂੰਮਰੁ = ਅੱਕ ਨਿੰਮ ਵਰਗਾ ਕੌੜਾ ਤੁੰਮਾ।

SikhNet (Spanish)Estás siendo engañado viendo sólo la belleza externa de los frutos amargos,

ਜੈਸਾ ਸੰਗੁ. ਬਿਸੀਅਰ ਸਿਉ ਹੈ ਰੇ; ਤੈਸੋ ਹੀ ਇਹੁ ਪਰ ਗ੍ਰਿਹੁ ॥੨॥

jaisaa sang. biseear siau hai re; taiso hee ihu par grihu |2|

Sant Singh KhalsaBut, like the companionship of a poisonous snake, so is the desire for another's spouse. ||2||
Manmohan SinghAs is the companionship of a venomous serpent so is the ravishing of another's wife.
Manmohan Singh (Punjabi)ਜਿਸ ਤਰ੍ਹਾਂ ਦੀ ਸੁਹਬਤ ਹੈ ਜ਼ਹਿਰੀਲੇ ਸੱਪ ਦੀ ਉਸੇ ਤਰ੍ਹਾਂ ਦਾ ਹੈ ਭੋਗ-ਬਿਲਾਸ ਪ੍ਰਾਈ ਇਸਤਰੀ ਦਾ।
Fareedkot Teekaਤੈਸੇ ਇਨ ਕੋ ਬਿਰੱਸ ਜਾਨ, ਭਾਵ ਏਹੁ ਹੈ, ਜਬ ਤਕ ਇੰਦ੍ਰ੍ਯ ਔਰ ਬਿਸ੍ਯ ਕਾ ਸੰਜੋਗ ਤਬ ਤਕ ਸੁਖ ਪਰਾਪਤ ਹੋਤਾ ਹੈ। ਜਬ ਬ੍ਯੋਗ ਹੂਆ, ਤਬ ਦੁਖ ਹੋਤਾ ਹੈ। ਜੈਸੇ (ਬਿਸੀਅਰ) ਸਰਪ ਕਾ ਸੰਗ ਹੈ ਅਰੇ ਤੈਸਾ ਹੀ ਯਹ (ਪਰ ਗ੍ਰਿਹੁ) ਪਰ ਇਸਤ੍ਰੀ ਕਾ ਸੰਗ ਹੈ॥੨॥
Prof. Sahib Singhਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ ॥੨॥

ਪਦ ਅਰਥ ਸੰਗੁ = ਸਾਥ। ਬਿਸੀਅਰ = ਸੱਪ। ਪਰ ਗ੍ਰਿਹੁ = ਪਰਾਇਆ ਘਰ, ਪਰਾਈ ਇਸਤ੍ਰੀ ਦਾ ਸੰਗ ॥੨॥

SikhNet (Spanish)y el amor destructivamente posesivo es tan acogedor como una víbora venenosa. (2)

ਬੈਰੀ ਕਾਰਣਿ ਪਾਪ ਕਰਤਾ; ਬਸਤੁ ਰਹੀ ਅਮਾਨਾ ॥

bairee kaaran paap karataa; basat rahee amaanaa |

Sant Singh KhalsaFor the sake of your enemy, you commit sins, while you neglect the reality of your faith.
Manmohan SinghThou committest sins for the sake of wealth thy enemy and thou hast neglected the commodity of Lord's faith.
Manmohan Singh (Punjabi)ਆਪਣੀ ਦੁਸ਼ਮਣ ਧਨ-ਦੋਲਤ ਖਾਤਰ ਤੂੰ ਗੁਨਾਹ ਕਰਦਾ ਹੈ ਅਤੇ ਸੁਆਮੀ ਦੇ ਈਮਾਨ ਦੇ ਵਖਰੇ ਨੂੰ ਤਿਆਗ ਦਿੱਤਾ ਹੈ।
Fareedkot Teekaਬੈਰੀਓਂ ਕੇ ਤੁਲ ਜੋ ਸਨਬੰਧੀ ਹੈਂ ਤਿਨ ਕੇ ਕਾਰਣ ਪਾਪ ਕਰਤਾ ਹੈ ਔਰ ਆਤਮ ਬਸਤ ਅਮਾਨ ਜਯੋਂ ਕੀ ਤਯੋਂ ਪੜੀ ਹੈ, ਉਸ ਓਰ ਤੇਰਾ ਧਿਆਨ ਨਹੀਂ ਜਾਤਾ ਹੈ ਅਰਥਾਤ ਆਤਮਾ ਕੋ ਬ੍ਰਹਮ ਨਹੀਂ ਜਾਨਤਾ ਹੈ॥
Prof. Sahib Singhਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ।

ਪਦ ਅਰਥ ਬੈਰੀ = ਵੈਰਨ, ਮਾਇਆ। ਬਸਤੁ = (ਅਸਲ) ਚੀਜ਼। ਅਮਾਨਾ = ਅਮਨ ਅਮਾਨ, ਲਾਂਭੇ ਹੀ।

SikhNet (Spanish)Tratas de congraciarte con lo ilusorio, tu enemigo, y la Verdad la mantienes apartada de ti.

ਛੋਡਿ ਜਾਹਿ. ਤਿਨ ਹੀ ਸਿਉ ਸੰਗੀ; ਸਾਜਨ ਸਿਉ ਬੈਰਾਨਾ ॥੩॥

chhodd jaeh. tin hee siau sangee; saajan siau bairaanaa |3|

Sant Singh KhalsaYour friendship is with those who abandon you, and you are angry with your friends. ||3||
Manmohan SinghThey who leave thee (in lurch) with them is thy friendship and with thy intimates thou bearest enmity.
Manmohan Singh (Punjabi)ਜੌ ਮੈਨੂੰ ਤਿਆਗ ਦਿੰਦੇ ਹਨ, ਉਨ੍ਹਾਂ ਨਾਲ ਤੇਰਾ ਸੰਗਪਣ ਹੈ ਅਤੇ ਆਪਣੇ ਮਿੱਤ੍ਰਾਂ ਨਾਲ ਤੇਰਾ ਵੈਰ ਹੈ।
Fareedkot Teekaਅਰ ਜੋ ਪਦਾਰਥ ਵਾ ਸਨਬੰਧੀ ਤੈਨੂੰ ਛੋਡ ਕਰ ਚਲੇ ਜਾਵੇਂਗੇ ਤੂੰ ਤਿਨ ਕਾ ਸੰਗੀ ਹੋ ਰਹਾ ਹੈਂ। ਅਰ ਜੋ ਸੁਭ ਗੁਣ ਰੂਪ ਵਾ ਸੰਤ ਰੂਪ ਸਾਜਨ ਹੈਂ ਤਿਨ ਸੇ ਬਿਗਾਨਾ ਹੋ ਰਹਾ ਹੈਂ ਅਰਥਾਤ ਤਿਨ ਸੇ ਪਰੀਤ ਨਹੀਂ ਕਰਤਾ ਹੈਂ॥੩॥
Prof. Sahib Singhਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ ॥੩॥

ਪਦ ਅਰਥ ਬੈਰਾਨਾ = ਵੈਰ ॥੩॥

SikhNet (Spanish)Eso que te abandonará lo consideras tu amigo, y eso que será tu Compañía Eterna, lo abandonas. (3)

ਸਗਲ ਸੰਸਾਰੁ. ਇਹੈ ਬਿਧਿ ਬਿਆਪਿਓ; ਸੋ ਉਬਰਿਓ ਜਿਸੁ ਗੁਰੁ ਪੂਰਾ ॥

sagal sansaar. ihai bidh biaapio; so ubario jis gur pooraa |

Sant Singh KhalsaThe entire world is entangled in this way; he alone is saved, who has the Perfect Guru.
Manmohan SinghThe entire world is entangled in this way. He alone is saved whose Guru is perfect.
Manmohan Singh (Punjabi)ਸਾਰਾ ਜਹਾਨ ਏਸੇ ਤਰੀਕੇ ਨਾਲ ਫ਼ਾਬਾ ਹੋਇਆ ਹੈ। ਕੇਵਲ ਓਹੀ ਪਾਰ ਉਤਰਦਾ ਹੈ, ਜਿਸ ਦਾ ਗੁਰੂ ਪੂਰਨ ਹੈ।
Fareedkot Teekaਸੰਪੂਰਨ ਸੰਸਾਰ ਇਸ ਪਰਕਾਰ ਮਾਯਾ ਮੇਂ ਬਿਆਪ ਰਹਾ ਹੈ। ਇਸ ਸੇ ਵਹੀ ਬਚਾ ਹੈ ਜਿਸ ਕੋ ਪੂਰਾ ਸਤਿਗੁਰ ਮਿਲਾ ਹੈ॥
Prof. Sahib Singhਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ।

ਪਦ ਅਰਥ ਇਹੈ ਬਿਧਿ = ਇਸੇ ਤਰ੍ਹਾਂ। ਬਿਆਪਿਓ = ਫਸਿਆ ਹੋਇਆ ਹੈ। ਉਬਰਿਓ = ਬਚਿਆ।

SikhNet (Spanish)El mundo entero está así involucrado, y solamente es salvado aquél cuyo Guru es Perfecto.

ਕਹੁ ਨਾਨਕ. ਭਵ ਸਾਗਰੁ ਤਰਿਓ; ਭਏ ਪੁਨੀਤ ਸਰੀਰਾ ॥੪॥੫॥੧੨੭॥

kahu naanak. bhav saagar tario; bhe puneet sareeraa |4|5|127|

Sant Singh KhalsaSays Nanak, I have crossed over the terrifying world-ocean; my body has become sanctified. ||4||5||127||
Manmohan SinghSays Nanak I have crossed the terrible world ocean and my body has become purified.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰੀ ਦੇਹਿ ਪਵਿੱਤ੍ਰ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜੋ ਉਬਰੇ ਹੈਂ ਉਨ ਕੇ ਸਰੀਰ ਪਵਿਤਰ ਭਏ ਹੈਂ ਅਰ ਵਹ ਸੰਸਾਰ ਰੂਪ ਸਮੁੰਦਰ ਸੇ ਪਾਰ ਉਤਰ ਗਏ ਹੈਂ॥੪॥੫॥੧੨੭॥
Prof. Sahib Singhਨਾਨਕ ਆਖਦਾ ਹੈ- ਐਸਾ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ) ॥੪॥੫॥੧੨੭॥

ਪਦ ਅਰਥ ਭਵ ਸਾਗਰੁ = ਸੰਸਾਰ-ਸਮੁੰਦਰ ॥੪॥੫॥੧੨੭॥

SikhNet (Spanish)El Verdadero Guru hace que uno nade a través del mar de la existencia, y entonces el cuerpo es santificado. (4-5-127)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ਦੁਪਦੇ ॥

aasaa mahalaa 5 dupade |

Sant Singh KhalsaAasaa, Fifth Mehl Dho-Padhay:
Manmohan SinghAsa 5th Guru Dupade.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ ਦੁਪਦੇ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾ ਵਿਲੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਲੂਕਿ ਕਮਾਨੋ. ਸੋਈ ਤੁਮੑ ਪੇਖਿਓ; ਮੂੜ ਮੁਗਧ ਮੁਕਰਾਨੀ ॥

look kamaano. soee tuma pekhio; moorr mugadh mukaraanee |

Sant Singh KhalsaO Lord, You behold whatever we do in secrecy; the fool may stubbornly deny it.
Manmohan SinghWhat man does in secret, that Though beholdest O Lord, though the fool and blockhead deny it.
Manmohan Singh (Punjabi)ਜਿਹੜਾ ਕੁੱਝ ਇਨਸਾਨ ਲੁਕਾ ਕੇ ਕਰਦਾ ਹੈ, ਉਸ ਨੂੰ ਤੂੰ ਦੇਖਦਾ ਹੈ, ਸੁਆਮੀ! ਭਾਵੇਂ ਮੂਰਖ ਤੇ ਬੁੱਧੂ ਇਸ ਤੋਂ ਮੁਕਰਦੇ ਹਨ।
Fareedkot Teekaਜੋ ਕਰਮ ਤੈਨੇ ਲੁਕ ਕਰ ਕੀਆ ਹੈ, ਸੋ ਬਿਆਪਕ ਨੇ ਦੇਖ ਲਿਆ ਹੈ। ਹੇ (ਮੂੜ ਮੁਗਧ) ਅਤੀ ਮੂਰਖ ਜੀਵ! ਤੂੰ ਤਿਸ ਸੇ (ਮੁਕਰਾਨੀ) ਮੁਕਰਤਾ ਹੈ ਕਿ ਮੈਂਨੇ ਨਹੀਂ ਕੀਆ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ।

ਪਦ ਅਰਥ ਲੂਕਿ = ਲੁਕ ਕੇ, ਲੋਕਾਂ ਤੋਂ ਛਿਪਾ ਕੇ। ਪੇਖਿਓ = ਵੇਖ ਲਿਆ, ਵੇਖ ਲੈਂਦਾ ਹੈਂ। ਮੂੜ ਮੁਗਧ = ਮੂਰਖ ਬੰਦੇ। ਮੁਕਰਾਨੀ = ਮੁੱਕਰਦੇ ਹਨ।

SikhNet (Spanish)Oh Dios, Tú ves lo que hacemos en secreto, sin embargo nosotros, los ignorantes, Te negamos.

ਆਪ ਕਮਾਨੇ ਕਉ ਲੇ ਬਾਂਧੇ; ਫਿਰਿ ਪਾਛੈ ਪਛੁਤਾਨੀ ॥੧॥

aap kamaane kau le baandhe; fir paachhai pachhutaanee |1|

Sant Singh KhalsaBy his own actions, he is tied down, and in the end, he regrets and repents. ||1||
Manmohan SinghFor his own actions, he is bound down and then, afterwards he regrets.
Manmohan Singh (Punjabi)ਆਪਣੇ ਨਿੱਜ ਦੇ ਅਮਲਾਂ ਦੀ ਖਾਤਰ ਉਹ ਨਰੜ ਲਿਆ ਜਾਂਦਾ ਹੈ ਅਤੇ ਤਦ, ਉਹ ਮਗਰੋਂ ਅਫਸੋਸ ਕਰਦਾ ਹੈ।
Fareedkot Teekaਜਬ ਆਪਣੇ ਕਮਾਏ ਹੂਏ ਕਰਮੋਂ ਕੇ ਫਲੋਂ ਕੋ ਲੇ ਕਰ ਕੇ ਬਾਂਧੇ ਗਏ ਫਿਰ ਪੀਛੇ ਸੇ ਪਛਤਾਉਣੀ ਹੀ ਰਹਿ ਜਾਵੇਗੀ॥੧॥
Prof. Sahib Singhਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ (ਤੇਰੀ ਹਜ਼ੂਰੀ ਵਿਚ ਉਹ ਵਿਕਾਰ ਉੱਘੜਨ ਤੇ) ਫਿਰ ਪਿਛੋਂ ਉਹ ਪਛੁਤਾਂਦੇ ਹਨ ॥੧॥

ਪਦ ਅਰਥ ਬਾਂਧੇ = ਬੱਝ ਜਾਂਦੇ ਹਨ ॥੧॥

SikhNet (Spanish)Sí, estamos atados por nuestros propios hechos, y luego lloramos. (1)

ਪ੍ਰਭ ਮੇਰੇ; ਸਭ ਬਿਧਿ ਆਗੈ ਜਾਨੀ ॥

prabh mere; sabh bidh aagai jaanee |

Sant Singh KhalsaMy God knows, ahead of time, all things.
Manmohan SinghMy Lord comes to know, before hand, all the designs of man.
Manmohan Singh (Punjabi)ਮੈਡਾ ਸੁਆਮੀ ਬੰਦੇ ਦੇ ਸਾਰੇ ਤ੍ਰੀਕੇ, ਪਹਿਲਾ ਹੀ ਜਾਣ ਲੈਦਾ ਹੈ।
Fareedkot Teekaਹੇ ਜੀਵ! ਮੇਰੇ ਪ੍ਰਭੂ ਨੇ ਸਭ ਬਿਧ ਆਗੇ ਹੀ ਸੇ ਜਾਨੀ ਹੈ ਅਰਥਾਤ ਜਬ ਭਲਾ ਬੁਰਾ ਸੰਕਲਪ ਹੋਤਾ ਹੈ ਅੰਤਰਜਾਮੀ ਜਾਨ ਜਾਤਾ ਹੈ॥
Prof. Sahib Singh(ਹੇ ਮੂਰਖ ਮਨੁੱਖ! ਤੂੰ ਇਸ ਭੁਲੇਖੇ ਵਿਚ ਰਹਿੰਦਾ ਹੈਂ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ, ਪਰ) ਮੇਰਾ ਮਾਲਕ-ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ।

ਪਦ ਅਰਥ ਆਗੈ = ਅੱਗੇ ਹੀ, ਪਹਿਲਾਂ ਹੀ।

SikhNet (Spanish)Mi Señor prevé el estado de nuestras mentes, sin embargo engañados por la dualidad,

ਭ੍ਰਮ ਕੇ ਮੂਸੇ. ਤੂੰ ਰਾਖਤ ਪਰਦਾ; ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥

bhram ke moose. toon raakhat paradaa; paachhai jeea kee maanee |1| rahaau |

Sant Singh KhalsaDeceived by doubt, you may hide your actions, but in the end, you shall have to confess the secrets of your mind. ||1||Pause||
Manmohan SinghDeceived by doubt, though, O man, concealest thine deeds, but afterwards, though shalt have to confess the secrets of thy mind. Pause.
Manmohan Singh (Punjabi)ਵਹਿਮ ਦੇ ਠੱਗੇ ਹੋਏ ਹੇ ਬੰਦੇ! ਤੂੰ ਆਪਣੇ ਅਮਲਾਂ ਤੇ ਪੜਦਾ ਪਾਉਂਦਾ ਹੈ, ਪ੍ਰੰਤੂ ਮਗਰੋਂ ਤੈਨੂੰ ਆਪਣੇ ਮਨ ਦੇ ਭੈਤਾਂ ਤਸਲੀਮ ਕਰਨਾ ਪਵੇਗਾ। ਠਹਿਰਾਉ।
Fareedkot Teekaਹੇ ਭਰਮ ਕੇ ਲੂਟੇ ਹੂਏ ਜੀਵ! ਤੂੰ ਤਿਸ ਪਾਸ ਸੇ ਪਰਦਾ ਰਖਤਾ ਹੈਂ, ਭਾਵ ਇਹ ਕਿ ਲੁਕਾਇ ਕੇ ਕਰਮ ਕਰਤਾ ਹੈਂ। (ਪਾਛੈ) ਮਰਨ ਕਾਲ ਸੇ ਉਪਰੰਤ ਪਰਲੋਕ ਮੇਂ ਪੁਰਸ ਕੇ ਮਨ ਕੀ ਬਾਤ ਮਾਨੀ ਜਾਏਗੀ ਅਰਥਾਤ ਨਹੀਂ ਮਾਨੀ ਜਾਏਗੀ। ਵਾ ਮਨ ਕੀ ਭਾਵਨਾ ਹੀ ਮਾਨੀ ਜਾਵੇਗੀ ਉਪਰਕਾ ਦਿਖਾਵਾ ਨਹੀਂ ਜਾਵੇਗਾ॥੧॥ ਰਹਾਉ ॥
Prof. Sahib Singhਹੇ ਭੁਲੇਖੇ ਵਿਚ ਆਤਮਕ ਜੀਵਨ ਲੁਟਾ ਰਹੇ ਜੀਵ! ਤੂੰ ਪਰਮਾਤਮਾ ਪਾਸੋਂ ਉਹਲਾ ਕਰਦਾ ਹੈਂ, ਤੇ, ਲੁਕ ਕੇ ਮਨ-ਮੰਨੀਆਂ ਕਰਦਾ ਹੈਂ ॥੧॥ ਰਹਾਉ ॥

ਪਦ ਅਰਥ ਮੂਸੇ = ਠੱਗੇ ਹੋਏ। ਪਾਛੈ = ਲੁਕ ਕੇ। ਜੀਅ ਕੀ ਮਾਨੀ = ਮਨ-ਮੰਨੀ (ਕਰਦਾ ਹੈ) ॥੧॥ ਰਹਾਉ ॥

SikhNet (Spanish)ocultamos nuestros hechos y después tenemos que confesar los secretos de la mente. (1-Pausa)

ਜਿਤੁ ਜਿਤੁ ਲਾਏ. ਤਿਤੁ ਤਿਤੁ ਲਾਗੇ; ਕਿਆ ਕੋ ਕਰੈ ਪਰਾਨੀ ॥

jit jit laae. tith tit laage; kiaa ko karai paraanee |

Sant Singh KhalsaWhatever they are attached to, they remain joined to that. What can any mere mortal do?
Manmohan SinghTo whatever they(the people) are yoked, to that remain yoked. What can any mortal do?
Manmohan Singh (Punjabi)ਜਿੱਥੇ ਕਿਤੇ ਉਹ ਜੋੜੇ ਹਨ, ਉਸੇ ਨੂੰ ਹੀ ਜੁੜੇ ਰਹਿੰਦੇ ਹਨ। ਕੋਈ ਫਾਨੀ ਬੰਦਾ ਕੀ ਕਰ ਸਕਦਾ ਹੈ?
Fareedkot Teekaਤਾਂ ਤੇ ਐਸੇ ਬੇਨਤੀ ਕਰੇ: ਹੇ ਭਗਵੰਤ! ਜਿਸ ਜਿਸ ਤਰਫੁ ਜੀਵ ਤੈਨੇ ਲਗਾਏ ਹੈਂ ਤਿਸ ੨ ਓਰ ਲਗੇ ਹੈਂ। ਆਪਣੇ ਆਪ ਸੇ ਕੋਈ ਜੀਵ ਕਿਆ ਕਰ ਸਕਤਾ ਹੈ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਜਿਸ ਪਾਸੇ ਪਰਮਾਤਮਾ ਜੀਵਾਂ ਨੂੰ ਲਾਂਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ। ਕੋਈ ਜੀਵ (ਪਰਮਾਤਮਾ ਦੀ ਪ੍ਰੇਰਨਾ ਅੱਗੇ) ਕੋਈ ਹੀਲ-ਹੁੱਜਤ ਨਹੀਂ ਕਰ ਸਕਦਾ।

ਪਦ ਅਰਥ ਕੋ ਪਰਾਨੀ = ਕੋਈ ਜੀਵ।

SikhNet (Spanish)Es el Señor que amarra a todos a lo que hacen; ¿qué otra cosa puede hacer el mortal?

ਬਖਸਿ ਲੈਹੁ ਪਾਰਬ੍ਰਹਮ ਸੁਆਮੀ; ਨਾਨਕ. ਸਦ ਕੁਰਬਾਨੀ ॥੨॥੬॥੧੨੮॥

bakhas laihu paarabraham suaamee; naanak. sad kurabaanee |2|6|128|

Sant Singh KhalsaPlease, forgive me, O Supreme Lord Master. Nanak is forever a sacrifice to You. ||2||6||128||
Manmohan SinghPardon me, O Supreme Lord Master, Nanak is ever a sacrifice unto Thee.
Manmohan Singh (Punjabi)ਹੇ ਸ਼੍ਰੋਮਣੀ ਸਾਹਿਬ-ਮਾਲਕ! ਮੈਨੂੰ ਮਾਫ ਕਰ ਦੇ, ਨਾਨਕ ਸਦੀਵ ਹੀ ਮੇਰੇ ਉਤੋਂ ਘੋਲੀ ਵੰਞਦਾ ਹੈ।
Fareedkot Teekaਹੇ ਪਾਰਬ੍ਰਹਮ ਸ੍ਵਾਮੀ! ਮੇਰੇ ਕੋ ਬਖਸ਼ ਲੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੇ ਸਦਾ ਬਲਿਹਾਰਨੇ ਜਾਤਾ ਹੂੰ॥੨॥੬॥੧੨੮॥☬ਪਰਮੇਸ੍ਵਰ ਕੋ ਅਪਨੇ ਸੇਵਕੋਂ ਕਾ ਸਹਾਈ ਦਿਖਾਵਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਪਰਮਾਤਮਾ! ਹੇ ਜੀਵਾਂ ਦੇ ਖਸਮ! ਤੂੰ ਆਪ ਜੀਵਾਂ ਉਤੇ ਬਖ਼ਸ਼ਸ਼ ਕਰ, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੬॥੧੨੮॥
SikhNet (Spanish)Oh Señor, Bendice con Tu Perdón a Nanak porque él ofrece siempre su ser en sacrificio a Ti. (2-6-128)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਅਪੁਨੇ ਸੇਵਕ ਕੀ. ਆਪੇ ਰਾਖੈ; ਆਪੇ ਨਾਮੁ ਜਪਾਵੈ ॥

apune sevak kee. aape raakhai; aape naam japaavai |

Sant Singh KhalsaHe Himself preserves His servants; He causes them to chant His Name.
Manmohan SinghThe Lord Himself preserves the honour of His slave, and of Himself He causes him to repeat His name.
Manmohan Singh (Punjabi)ਸੁਆਮੀ ਆਪ ਆਪਣੇ ਗੋਲੇ ਦੀ ਇਜ਼ਤ ਰਖਦਾ ਹੈ ਅਤੇ ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਅਪਨੇ ਸੇਵਕੋਂ ਕੀ ਆਪ ਹੀ ਪਤਿ ਰਾਖਤਾ ਹੈ ਔਰ ਆਪ ਹੀ ਉਨਸੇ ਨਾਮ ਜਪਾਵਤਾ ਹੈ॥
Prof. Sahib Singhਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ।

ਪਦ ਅਰਥ ਰਾਖੈ = ਰੱਖ ਲੈਂਦਾ ਹੈ, ਇੱਜ਼ਤ ਰੱਖਦਾ ਹੈ। ਆਪੇ = ਆਪ ਹੀ।

SikhNet (Spanish)El Señor Mismo mantiene el honor de Su Propio Sirviente, y Él Mismo lo une a Su Servicio.

ਜਹ ਜਹ ਕਾਜ ਕਿਰਤਿ ਸੇਵਕ ਕੀ; ਤਹਾ ਤਹਾ ਉਠਿ ਧਾਵੈ ॥੧॥

jeh jeh kaaj kirat sevak kee; tahaa tahaa utth dhaavai |1|

Sant Singh KhalsaWherever the business and affairs of His servants are, there the Lord hurries to be. ||1||
Manmohan SinghWheresoever the business and affair of His slave is, thither the Lord runs.
Manmohan Singh (Punjabi)ਜਿੱਥੇ ਕਿਤੇ ਭੀ ਉਸ ਦੇ ਗੋਲੇ ਦਾ ਕੰਮ ਕਾਜ ਹੈ, ਉਥੇ ਹੀ ਸੁਅਮੀ ਭੱਜ ਕੇ ਜਾਂਦਾ ਹੈ।
Fareedkot Teekaਜਹਾਂ ਜਹਾਂ ਸੇਵਕੋਂ ਕੋ ਕਾਰਜ ਬਡਾ ਔ ਖੇਤੀ ਆਦਿ ਕ੍ਰਿਤ ਆਨ ਬਨਤੀ ਹੈ, (ਕਾਜ) ਜੈਸੇ ਨਰਸੀ ਭਗਤ ਕੇ ਗਏ ਪੁਨਾ ਜੈਸੇ ਧੰਨੇ ਕੀ ਕ੍ਰਿਤ ਖੇਤੀ ਕਰੀ, ਨਾਮਦੇਉ ਕੀ ਛਪਰੀ ਛਾਈ, ਤਹਾਂ ਤਹਾਂ ਉਠ ਦੌੜਤਾ ਹੈ ਅਰਥਾਤ ਉਸੀ ਕਾਜ ਕੋ ਪੂਰਣ ਕਰ ਦੇਤਾ ਹੈ॥੧॥
Prof. Sahib Singhਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ ॥੧॥

ਪਦ ਅਰਥ ਜਹ ਜਹ = ਜਿੱਥੇ ਜਿੱਥੇ। ਕਾਜ ਕਿਰਤਿ = ਕੰਮ-ਕਾਰ। ਉਠਿ ਧਾਵੈ = ਉੱਠ ਕੇ ਦੌੜ ਪੈਂਦਾ ਹੈ, ਛੇਤੀ ਪਹੁੰਚ ਜਾਂਦਾ ਹੈ ॥੧॥

SikhNet (Spanish)Y cualquiera que sea el trabajo de Su Sirviente, ahí el Señor asiste para que cumpla con su obra. (1)

ਸੇਵਕ ਕਉ; ਨਿਕਟੀ ਹੋਇ ਦਿਖਾਵੈ ॥

sevak kau; nikattee hoe dikhaavai |

Sant Singh KhalsaThe Lord appears near at hand to His servant.
Manmohan SinghTo his servant, the Lord shows Himself to be near.
Manmohan Singh (Punjabi)ਆਪਣੇ ਨੌਕਰ ਨੂੰ ਸਾਹਿਬ ਆਪਣੇ ਆਪ ਨੂੰ ਨੇੜੇ ਵਿਖਾਲਦਾ ਹੈ।
Fareedkot Teekaਪ੍ਰਭੂ ਕਾ ਬਿਰਦ ਹੈ, ਜੋ ਸੇਵਕ ਕੋ (ਨਿਕਟੀ) ਸਮੀਪ ਹੋ ਕਰ ਅਪਨਾ ਰੂਪ ਵਾ ਪ੍ਰਤਾਪ ਦਿਖਲਾਉਤਾ ਹੈ॥
Prof. Sahib Singhਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ),

ਪਦ ਅਰਥ ਕਉ = ਨੂੰ। ਦਿਖਾਵੈ = ਆਪਣਾ ਆਪ ਵਿਖਾਂਦਾ ਹੈ। ਨਿਕਟੀ = ਨਿਕਟ-ਵਰਤੀ, ਅੰਗ-ਸੰਗ ਰਹਿਣ ਵਾਲਾ।

SikhNet (Spanish)De Su Sirviente, el Señor parece estar muy cerca; lo que el Sirviente

ਜੋ ਜੋ ਕਹੈ ਠਾਕੁਰ ਪਹਿ ਸੇਵਕੁ; ਤਤਕਾਲ ਹੋਇ ਆਵੈ ॥੧॥ ਰਹਾਉ ॥

jo jo kahai tthaakur peh sevak; tatakaal hoe aavai |1| rahaau |

Sant Singh KhalsaWhatever the servant asks of his Lord and Master, immediately comes to pass. ||1||Pause||
Manmohan SinghWhatever the servant asks his Master, forthwith comes to pass. Pause.
Manmohan Singh (Punjabi)ਜਿਹੜਾ ਕੁਛ ਨੌਕਰ ਆਪਣੇ ਮਾਲਕ ਕੋਲ ਆਖਦਾ ਹੈ, ਉਹ ਤੁਰਤ ਹੀ ਹੋ ਜਾਂਦਾ ਹੈ। ਠਹਿਰਾਉ।
Fareedkot Teekaਸੇਵਕ ਜੋ ਜੋ ਮਨੋਰਥ ਠਾਕਰ ਕੇ ਪਾਸ ਕਹਿਤਾ ਹੈ, ਸੋ ਸੀਘ੍ਰ ਹੋਇ ਆਵਤਾ ਹੈ॥੧॥ ਰਹਾਉ ॥
Prof. Sahib Singhਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਠਾਕੁਰ ਪਹਿ = ਮਾਲਕ-ਪ੍ਰਭੂ ਪਾਸ। ਕਹੈ = ਆਖਦਾ ਹੈ। ਤਤਕਾਲ = ਤੁਰਤ, ਉਸੇ ਵੇਲੇ ॥੧॥ ਰਹਾਉ ॥

SikhNet (Spanish)Le pide a su Amo, eso viene a suceder en un instante. (1-Pausa)

ਤਿਸੁ ਸੇਵਕ ਕੈ ਹਉ ਬਲਿਹਾਰੀ; ਜੋ ਅਪਨੇ ਪ੍ਰਭ ਭਾਵੈ ॥

tis sevak kai hau balihaaree; jo apane prabh bhaavai |

Sant Singh KhalsaI am a sacrifice to that servant, who is pleasing to his God.
Manmohan SinghI am a sacrifice unto the attendant, who is pleasing to his Master.
Manmohan Singh (Punjabi)ਮੈਂ ਉਸ ਟਹਿਲੂਏ ਉਤੇ ਕੁਰਬਾਨ ਹਾਂ, ਜਿਹੜਾ ਆਪਣੇ ਮਾਲਕ ਨੂੰ ਚੰਗਾ ਲਗਦਾ ਹੈ।
Fareedkot Teekaਜੋ ਅਪਨੇ ਸ੍ਵਾਮੀ ਕੋ ਅਛਾ ਲਗਤਾ ਹੈ ਮੈਂ ਤਿਸ ਸੇਵਕ ਕੇ ਬਲਿਹਾਰੇ ਜਾਤਾ ਹੂੰ॥
Prof. Sahib Singhਹੇ ਨਾਨਕ! (ਆਖ-) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਹਉ = ਮੈਂ। ਬਲਿਹਾਰੀ = ਸਦਕੇ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।

SikhNet (Spanish)Yo ofrezco mi ser en sacrificio al Sirviente del Señor, con quien el Señor está complacido.

ਤਿਸ ਕੀ ਸੋਇ ਸੁਣੀ, ਮਨੁ ਹਰਿਆ; ਤਿਸੁ ਨਾਨਕ. ਪਰਸਣਿ ਆਵੈ ॥੨॥੭॥੧੨੯॥

tis kee soe sunee, man hariaa; tis naanak. parasan aavai |2|7|129|

Sant Singh KhalsaHearing of his glory, the mind is rejuvenated; Nanak comes to touch his feet. ||2||7||129||
Manmohan SinghHearing his glory, Nanak's mind is reverdured and to him Nanak goes to touch his feet.
Manmohan Singh (Punjabi)ਉਸ ਦੀ ਸੋਭਾ ਸੁਣ ਕੇ ਨਾਨਕ ਦਾ ਹਿਰਦਾ ਹਰਾ ਭਰਾ ਹੋ ਜਾਂਦਾ ਹੈ। ਉਸ ਦੇ ਪੈਰਾ ਨੂੰ ਛੁਹਣ ਲਈ ਨਾਨਕ ਉਸ ਕੋਲ ਜਾਂਦਾ ਹੈ।
Fareedkot Teekaਤਿਸ ਕੀ ਸੋਭਾ ਸੁਣਨੇ ਕਰ ਕੇ ਮੇਰਾ ਮਨ ਹਰਿਆ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਪਰਸਨ ਕੋ ਆਉਤਾ ਹੂੰ, ਭਾਵ ਐਸੇ ਮਹਾਤਮਾ ਕਾ ਦਰਸ਼ਨ ਕਰਤਾ ਹੂੰ॥੨॥੭॥੧੨੯॥☬ਸੰਤ ਮਿਤ੍ਰੋਂ ਪ੍ਰਤੀ ਉਪਦੇਸ਼:
Prof. Sahib Singhਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ ॥੨॥੭॥੧੨੯॥

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਸੁਣੀ = ਸੁਣਿਆਂ। ਪਰਸਣਿ = ਛੁਹਣ ਲਈ ॥੨॥੭॥੧੨੯॥

SikhNet (Spanish)Escuchando de la Gloria del Sirviente, la mente de uno florece, y Nanak busca ponerse a Sus Pies. (2-7-129)

Open this shabad →

Shabad Guru Arjan Dev Ji Raag Aasaa continues on Ang 404

ਆਸਾ ਘਰੁ ੧੧ ਮਹਲਾ ੫ ॥

aasaa ghar 11 mahalaa 5 |

Sant Singh KhalsaAasaa, Eleventh House, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨਟੂਆ ਭੇਖ ਦਿਖਾਵੈ. ਬਹੁ ਬਿਧਿ; ਜੈਸਾ ਹੈ. ਓਹੁ ਤੈਸਾ ਰੇ ॥

nattooaa bhekh dikhaavai. bahu bidh; jaisaa hai. ohu taisaa re |

Sant Singh KhalsaThe actor displays himself in many disguises, but he remains just as he is.
Manmohan SinghThe buffoon exhibits guises in many ways, but he remains the same as he is.
Manmohan Singh (Punjabi)ਬਰੂਪੀਆਂ ਬਹੁਤਿਆਂ ਤਰੀਕਿਆਂ ਨਾਲ ਸਾਗ ਵਿਖਾਲਦਾ ਹੈ। ਪਰ ਉਹ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ, ਜੇਹੋ ਜੇਹਾ ਉਹ ਹੈ।
Fareedkot Teekaਜਿਨੋਂ ਨੇ ਹਰੀ ਕੇ ਗੁਨ ਨਹੀਂ ਗਾਏ ਅਰ ਹੋਰ ਕਰਮ ਕੀਤੇ ਹੈਂ, ਤਿਸ ਪਰ ਦ੍ਰਿਸਟਾਂਤ ਕਹਤੇ ਹੈਂ: ਜੈਸੇ ਨਟ ਬਹੁਤ ਪ੍ਰਕਾਰ ਕੇ ਭੇਖ ਦਿਖਾਵਤਾ ਹੈ ਪਰੰਤੂ ਉਸ ਕਾ ਸਰੂਪ ਵੈਸਾ ਹੀ ਹੈ, ਭਾਵ ਬਹੁਰੂਪੀਆ ਕੀ ਜਾਤੀ ਨਹੀਂ ਬਦਲਤੀ॥
Prof. Sahib Singhਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ)।

ਪਦ ਅਰਥ ਨਟੂਆ = ਬਹੁ-ਰੂਪੀਆ। ਭੇਖ = ਸਾਂਗ। ਬਹੁ ਬਿਧ = ਕਈ ਤਰ੍ਹਾਂ ਦੇ। ਰੇ = ਹੇ ਭਾਈ!

SikhNet (Spanish)Él mismo se exhibe de muchas formas, pero por adentro se mantiene como es.

ਅਨਿਕ ਜੋਨਿ ਭ੍ਰਮਿਓ. ਭ੍ਰਮ ਭੀਤਰਿ; ਸੁਖਹਿ. ਨਾਹੀ ਪਰਵੇਸਾ ਰੇ ॥੧॥

anik jon bhramio. bhram bheetar; sukheh. naahee paravesaa re |1|

Sant Singh KhalsaThe soul wanders through countless incarnations in doubt, but it does not come to dwell in peace. ||1||
Manmohan SinghSo does the soul wander in many births through doubt, but remains the same and enters not the peace.
Manmohan Singh (Punjabi)ਏਸੇ ਤਰ੍ਹਾਂ ਸੰਦੇਹ ਦੇ ਰਾਹੀਂ ਬਹੁਤਿਆਂ ਜਨਮਾਂ ਅੰਦਰ ਭਟਕਦੀ ਹੈ ਪ੍ਰੰਤੂ ਉਹੋ ਜੇਹੀ ਹੀ ਰਹਿੰਦੀ ਹੈ ਅਤੇ ਆਰਾਮ ਅੰਦਰ ਦਾਖਲ ਨਹੀਂ ਹੁੰਦੀ।
Fareedkot Teekaਤਿਸੀ ਪ੍ਰਕਾਰ ਭ੍ਰਮ ਮੇਂ ਪੜ ਕਰ ਯਦ੍ਯਪ ਅਨੇਕ ਜੋਨਿ ਮੇਂ ਜੀਵ ਭ੍ਰਮਤਾ ਹੈ, ਤਥਾਪਿ ਇਸ ਭ੍ਰਮਣੇ ਸੇ ਬ੍ਰਹਮ ਸੇ ਅਤ੍ਰਿਕ੍ਤ ਔਰ ਕੁਛ ਨਹੀਂ ਹੋ ਗਿਆ। ਪਰੰਤੂ ਉਸ ਕੋ ਆਤਮ ਸੁਖ ਕਾ ਪ੍ਰਵੇਸ਼ ਨਹੀਂ ਹੂਆ ਇਸ ਤੇ ਸਰਬਦਾ ਦੁਖੀ ਹੀ ਰਹਾ॥੧॥
Prof. Sahib Singhਇਸੇ ਤਰ੍ਹਾਂ ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ ॥੧॥

ਪਦ ਅਰਥ ਭ੍ਰਮ ਭੀਤਰਿ = ਭਟਕਣਾ ਵਿਚ ਪੈ ਕੇ। ਸੁਖਹਿ = ਸੁਖ ਵਿਚ ॥੧॥

SikhNet (Spanish)Así la mente del hombre vaga a través de muchos nacimientos, pero se mantiene siempre él mismo, y no entra en la Casa de la Paz.(1)

Open this shabad (10 lines, Angs 403-404) →

Ang 403 of 1430