ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਦਰਸਨੁ ਦੇਖਿ ਜੀਵਾ; ਗੁਰ ਤੇਰਾ ॥
darasan dekh jeevaa; gur teraa |
Sant Singh KhalsaGazing upon the Blessed Vision of Your Darshan, I live.
Manmohan SinghO my Guru, I live seeing thine vision.
Manmohan Singh (Punjabi)ਹੇ ਮੇਰੇ ਗੁਰਦੇਵ! ਮੈਂ ਤੇਰਾ ਦੀਦਾਰ ਵੇਖ ਕੇ ਜੀਉਂਦਾ ਹਾਂ।
Fareedkot Teekaਹੇ ਪੂਜਨੇ ਯੋਗ੍ਯ! ਤੇਰਾ ਦਰਸਨ ਦੇਖ ਕੇ ਮੈਂ ਜੀਵਾਂ॥
Prof. Sahib Singhਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।ਪਦ ਅਰਥ ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ!
SikhNet (Spanish)Vivo teniendo la Visión de Tu Darshan, oh mi Dios,
ਪੂਰਨ ਕਰਮੁ ਹੋਇ; ਪ੍ਰਭ ਮੇਰਾ ॥੧॥
pooran karam hoe; prabh meraa |1|
Sant Singh KhalsaMy karma is perfect, O my God. ||1||
Manmohan SinghLike this my destiny is completed, O Lord.
Manmohan Singh (Punjabi)ਇਸ ਤਰ੍ਹਾਂ ਮੇਰੇ ਭਾਗ ਮੁਕੰਮਲ ਹੋ ਗਏ ਹਨ, ਹੋ ਸੁਆਮੀ!
Fareedkot Teekaਹੇ ਪ੍ਰਭੂ! ਇਸੀ ਤੇ ਮੇਰਾ ਕਰਮ ਪੂਰਨ ਅਰਥਾਤ ਸਫਲਾ ਹੋਵੇਗਾ॥੧॥
Prof. Sahib Singhਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ॥੧॥ਪਦ ਅਰਥ ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ! ॥੧॥
SikhNet (Spanish)así mi Karma es Perfecto. (1)
ਇਹ ਬੇਨੰਤੀ ਸੁਣਿ, ਪ੍ਰਭ ਮੇਰੇ ॥
eih benantee sun, prabh mere |
Sant Singh KhalsaPlease, listen to this prayer, O my God.
Manmohan SinghHear this my supplication, O my Lord.
Manmohan Singh (Punjabi)ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ, ਹੇ ਮੇਰੇ ਸਾਹਿਬ!
Fareedkot Teekaਹੇ ਮੇਰੇ ਪ੍ਰਭੂ! ਏਹ ਮੇਰੀ ਬੇਨਤੀ ਸੁਣ॥
Prof. Sahib Singhਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ,ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Escucha mi Alabanza, oh Señor,
ਦੇਹਿ ਨਾਮੁ; ਕਰਿ ਅਪਣੇ ਚੇਰੇ ॥੧॥ ਰਹਾਉ ॥
dehi naam; kar apane chere |1| rahaau |
Sant Singh KhalsaPlease bless me with Your Name, and make me Your chaylaa, Your disciple. ||1||Pause||
Manmohan SinghBless me with Thy Name and make me Thy slave. Pause.
Manmohan Singh (Punjabi)ਮੈਨੂੰ ਆਪਣਾ ਨਾਮ ਬਖਸ਼ ਅਤੇ ਮੈਨੂੰ ਆਪਣਾ ਗੋਲਾ ਬਣਾ ਲੈ। ਠਹਿਰਾਉ।
Fareedkot Teekaਹਮਾਰੇ ਕੋ ਅਪਨੇ ਦਾਸ ਜਾਨ ਕਰ ਨਾਮ ਕਾ ਸਿਮਰਣ ਦੇਵੋ॥੧॥ ਰਹਾਉ ॥
Prof. Sahib Singh(ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼ ॥੧॥ ਰਹਾਉ ॥ਪਦ ਅਰਥ ਕਰਿ = ਬਣਾ ਕੇ। ਚੇਰੇ = ਸੇਵਕ ॥੧॥ ਰਹਾਉ ॥
SikhNet (Spanish)bendíceme con Tu Nombre y conviérteme en Tu Chela, en Tu Discípulo. (1-Pausa)
ਅਪਣੀ ਸਰਣਿ ਰਾਖੁ; ਪ੍ਰਭ ਦਾਤੇ ॥
apanee saran raakh; prabh daate |
Sant Singh KhalsaPlease keep me under Your Protection, O God, O Great Giver.
Manmohan SinghMy Beneficent Lord, keep Thou me under Thine protection.
Manmohan Singh (Punjabi)ਮੇਰੇ ਦਾਤਾਰ ਸੁਆਮੀ, ਤੂੰ ਮੈਨੂੰ ਆਪਣੀ ਪਨਾਹ ਹੇਠਾਂ ਰੱਖ।
Fareedkot Teekaਹੇ ਪ੍ਰਭੂ ਸਰਬ ਕੇ ਦਾਤੇ! ਮੈਨੂੰ ਅਪਨੀ ਸਰਨ ਮੇਂ ਰਖ॥
Prof. Sahib Singhਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ।ਪਦ ਅਰਥ ਦਾਤੇ = ਹੇ ਸਭ ਦਾਤਾਂ ਦੇਣ ਵਾਲੇ!
SikhNet (Spanish)Consérvame en Tu Refugio, oh Señor Compasivo.
ਗੁਰ ਪ੍ਰਸਾਦਿ; ਕਿਨੈ ਵਿਰਲੈ ਜਾਤੇ ॥੨॥
gur prasaad; kinai viralai jaate |2|
Sant Singh KhalsaBy Guru's Grace, a few people understand this. ||2||
Manmohan SinghBy Guru's grace, some rare person understands Thee.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਪੁਰਸ਼ ਹੀ ਤੈਨੂੰ ਸਮਝਦਾ ਹੈ।
Fareedkot Teekaਆਪ ਗੁਰੋਂ ਕੀ ਕ੍ਰਿਪਾ ਕਰ ਕੇ ਕਿਸੇ ਵਿਰਲੇ ਨੇ ਜਾਤੇ ਹੋ, ਭਾਵ ਗੁਰੋਂ ਕੀ ਕ੍ਰਿਪਾ ਸੇ ਆਪ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੨॥ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ ॥੨॥
SikhNet (Spanish)Oh Dios, extraordinario es aquél que te ha concebido por la Gracia del Guru.(2)
ਸੁਨਹੁ ਬਿਨਉ; ਪ੍ਰਭ ਮੇਰੇ ਮੀਤਾ ॥
sunahu binau; prabh mere meetaa |
Sant Singh KhalsaPlease hear my prayer, O God, my Friend.
Manmohan SinghO Lord, my friend, hear Thou my supplication.
Manmohan Singh (Punjabi)ਹੇ ਮੇਰੇ ਮਿੱਤਰ ਸੁਆਮੀ! ਤੂੰ ਮੇਰੀ ਪ੍ਰਾਰਥਨਾ ਸੁਣ।
Fareedkot Teekaਹੇ ਪ੍ਰਭੂ ਮੇਰੇ ਮਿਤ੍ਰ! ਮੇਰੀ ਬੇਨਤੀ ਸੁਨੋ॥
Prof. Sahib Singhਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ,ਪਦ ਅਰਥ ਬਿਨਉ = {विनय} ਬੇਨਤੀ। ਮੀਤਾ = ਹੇ ਮਿੱਤਰ!
SikhNet (Spanish)Escucha mi oración, oh mi Amigo,
ਚਰਣ ਕਮਲ ਵਸਹਿ; ਮੇਰੈ ਚੀਤਾ ॥੩॥
charan kamal vaseh; merai cheetaa |3|
Sant Singh KhalsaMay Your Lotus Feet abide within my consciousness. ||3||
Manmohan SinghMay Thine lotus feet abide within my mind.
Manmohan Singh (Punjabi)ਤੇਰੇ ਕੰਵਲ-ਰੂਪੀ ਚਰਨ ਮੇਰੇ ਹਿਰਦੇ ਅੰਦਰ ਨਿਵਾਸ ਕਰਨ।
Fareedkot Teekaਆਪ ਕੇ ਚਰਨ ਕਮਲ ਮੇਰੇ ਚਿਤ ਮੇਂ ਨਿਵਾਸ ਕਰੈਂ॥੩॥
Prof. Sahib Singh(ਮੇਹਰ ਕਰ! ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ ॥੩॥ਪਦ ਅਰਥ ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ ॥੩॥
SikhNet (Spanish)para que así el Loto de Tus Pies sea enaltecido en mi mente. (3)
ਨਾਨਕੁ; ਏਕ ਕਰੈ ਅਰਦਾਸਿ ॥
naanak; ek karai aradaas |
Sant Singh KhalsaNanak makes one prayer:
Manmohan SinghNanak makes one prayer,
Manmohan Singh (Punjabi)ਨਾਨਕ ਇਕ ਬੇਨਤੀ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਏਕ ਏਹੀ ਬੇਨਤੀ ਕਰਤਾ ਹੂੰ॥
Prof. Sahib Singh(ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ,ਪਦ ਅਰਥ ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ।
SikhNet (Spanish)La única oración de Nanak es:
ਵਿਸਰੁ ਨਾਹੀ; ਪੂਰਨ ਗੁਣਤਾਸਿ ॥੪॥੧੮॥੨੪॥
visar naahee; pooran gunataas |4|18|24|
Sant Singh Khalsamay I never forget You, O perfect treasure of virtue. ||4||18||24||
Manmohan Singhthat I may not forget Thee, O Thou the Perfect Treasure of virtues.
Manmohan Singh (Punjabi)ਕਿ ਮੈਂ ਮੈਨੂੰ ਨਾਂ ਭੁੱਲਾਂ, ਹੇ ਤੂੰ ਨੇਕੀਆਂ ਦੇ ਮੁਕੰਮਲ ਖਜਾਨੇ।
Fareedkot Teekaਹੇ ਪਰੀ ਪੂਰਨ ਗੁਣੋਂ ਕੇ ਸਮੁੰਦ੍ਰ ਵਾਹਗੁਰੂ! ਤੂੰ ਹਮਾਰੇ ਕੋ ਨਾ ਵਿਸਰ ॥੪॥੧੮॥੨੪॥☬ਸਰਬ ਸੰਬੰਧੀ ਰੂਪ ਪਰਮੇਸਰ ਕੋ ਕਹਿ ਕਰ ਉਸਤਤੀ ਕਰਤੇ ਹੈਂ:
Prof. Sahib Singhਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ ॥੪॥੧੮॥੨੪॥ਪਦ ਅਰਥ ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ! ॥੪॥੧੮॥੨੪॥
SikhNet (Spanish)oh Tesoro de Virtud, no me abandones. (4-18-24)