ੴ

ਸਿੱਖਬਾਣੀ · SikhBani

ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥

bahu saasatr bahu simritee pekhe sarab dtadtol
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 265 · 3 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਬਹੁ ਸਾਸਤ੍ਰ. ਬਹੁ ਸਿਮ੍ਰਿਤੀ; ਪੇਖੇ ਸਰਬ ਢਢੋਲਿ ॥

bahu saasatr. bahu simritee; pekhe sarab dtadtol |

Sant Singh KhalsaThe many Shaastras and the many Simritees - I have seen and searched through them all.
Manmohan SinghMany Shashtras and many Simirtis, have I seen and searched them all.
Manmohan Singh (Punjabi)ਬੜੇ ਸ਼ਾਸਤਰ ਅਤੇ ਘਣੀਆਂ ਹੀ ਸਿੰਮ੍ਰਤੀਆਂ ਮੈਂ ਵੇਖੀਆਂ ਹਨ ਅਤੇ ਉਨ੍ਹਾਂ ਸਾਰਿਆਂ ਦੀ ਖੋਜ ਭਾਲ ਕੀਤੀ ਹੈ।
Fareedkot Teekaਬਹੁਤ ਸਾਸਤ੍ਰ ਔ ਬਹੁਤ ਸੀ ਸਿੰਮ੍ਰਿਤੀਆਂ ਔਰ ਸਰਬ ਦੇਵ ਆਦਿ (ਢਢੋਲ) ਢੂੰਢ ਕਰ ਅਰਥਾਤ ਵਿਚਾਰ ਕਰ ਕੇ ਦੇਖੇ ਹੈਂ॥
Prof. Sahib Singhਬਹੁਤ ਸ਼ਾਸਤ੍ਰ ਤੇ ਬਹੁ ਸਿੰਮ੍ਰਿਤੀਆਂ, ਸਾਰੇ (ਅਸਾਂ) ਖੋਜ ਕੇ ਵੇਖੇ ਹਨ; (ਇਹ ਪੁਸਤਕ ਕਈ ਤਰ੍ਹਾਂ ਦੀ ਗਿਆਨ-ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ)

ਪਦ ਅਰਥ ਪੇਖੇ = ਵੇਖੇ ਹਨ। ਸਰਬ = ਸਾਰੇ। ਢਢੋਲਿ = ਢੂੰਡ ਕੇ, ਖੋਜ ਕੇ।

SikhNet (Spanish)Existen infinidad de textos sobre moral y religión. Habiendo estudiado a fondo todo lo que proponen,

ਪੂਜਸਿ ਨਾਹੀ. ਹਰਿ ਹਰੇ; ਨਾਨਕ ਨਾਮ ਅਮੋਲ ॥੧॥

poojas naahee. har hare; naanak naam amol |1|

Sant Singh KhalsaThey are not equal to Har, Haray - O Nanak, the Lord's Invaluable Name. ||1||
Manmohan SinghNanak they equal not Lord God's invaluable Name.
Manmohan Singh (Punjabi)ਨਾਨਕ, ਉਹ ਵਾਹਿਗੁਰੂ ਸੁਆਮੀ ਦੇ ਅਮੋਲਕ ਨਾਮ ਦੇ ਬਰਾਬਰ ਨਹੀਂ ਪੁਜਦੇ।
Fareedkot Teekaਪਰੰਤੂ ਨਰੋਂ ਕੇ ਹਰੇ ਕਰਨੇ ਹਾਰ ਹਰਿ ਨਾਮ ਕੇ ਤੁਲ ਕੋਈ ਨਹੀਂ (ਪੂਜਸਿ) ਪਹੁੰਚ ਸਕਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਹਰੀ ਕਾ ਨਾਮ ਹੀ ਅਮੋਲਕ ਰੂਪ ਹੈ॥੧॥
Prof. Sahib Singh(ਪਰ ਇਹ) ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ। ਹੇ ਨਾਨਕ! (ਪ੍ਰਭੂ ਦੇ) ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ॥੧॥

ਪਦ ਅਰਥ ਪੂਜਸਿ ਨਾਹੀ = ਨਹੀਂ ਅੱਪੜਦੇ, ਬਰਾਬਰੀ ਨਹੀਂ ਕਰਦੇ। ਅਮੋਲ = ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਾਸਤ੍ਰ = {Skt. शास्त्र} ੧. ਧਾਰਮਿਕ ਪੁਸਤਕ। ੨. ਪਦਾਰਥ ਵਿੱਦਿਆ ਦੇ ਪੁਸਤਕ। ਸਿਮ੍ਰਿਤਿ = ਹਿੰਦੂ ਕੌਮ ਵਾਸਤੇ ਧਾਰਮਿਕ ਤੇ ਭਾਈਚਾਰਕ ਕਾਨੂੰਨ ਦੀਆਂ ਪੁਸਤਕਾਂ ਜੋ ਮਨੂ ਆਦਿਕ ਆਗੂਆਂ ਨੇ ਲਿਖੀਆਂ ॥੧॥

SikhNet (Spanish)descubro que nada es comparable a la Gracia Salvadora del Nombre. (1)
Answers quote the Granth verbatim with Ang citations. AI commentary is not Gurbani and not a religious ruling.