ੴ

ਸਿੱਖਬਾਣੀ · SikhBani

ਪਾਰਜਾਤੁ ਇਹੁ ਹਰਿ ਕੋ ਨਾਮ ॥

paarajaat ihu har ko naam
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 265 · 10 lines
Translations

ਪਾਰਜਾਤੁ ਇਹੁ; ਹਰਿ ਕੋ ਨਾਮ ॥

paarajaat ihu; har ko naam |

Sant Singh KhalsaThis Elysian Tree of miraculous powers is the Name of the Lord.
Manmohan SinghThis Name of God is the elysian tree.
Manmohan Singh (Punjabi)ਇਹ ਰੱਬ ਦਾ ਨਾਮ ਕਲਪ-ਬਿਰਛ ਹੈ।
Fareedkot Teekaਹੇ ਭਾਈ! ਇਹੁ ਹਰੀ ਕਾ ਨਾਮ ਹੀ (ਪਾਰਜਾਤੁ) ਕਲਪ ਬ੍ਰਿਛ ਰੂਪ ਹੈ॥
Prof. Sahib Singhਪ੍ਰਭੂ ਦਾ ਇਹ ਨਾਮ (ਹੀ) "ਪਾਰਜਾਤ" ਰੁੱਖ ਹੈ,

ਪਦ ਅਰਥ ਪਾਰਜਾਤੁ = ਸੁਰਗ ਦੇ ਪੰਜ ਰੁੱਖ। पचैते देवतरवो मंदारः पारिजातिकः ॥ संतानः कल्पवृक्षश्च पुंसि वा हरिचन्दनम् ॥ ਸੁਰਗ ਦੇ ਪੰਜ ਰੁੱਖਾਂ ਵਿਚੋਂ ਇਕ ਦਾ ਨਾਮ 'ਪਾਰਜਾਤ' ਹੈ, ਇਸ ਦੀ ਬਾਬਤ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇਹ ਹਰੇਕ ਮਨੋ-ਕਾਮਨਾ ਪੂਰੀ ਕਰਦਾ ਹੈ।

SikhNet (Spanish)El Nombre de Dios es el Árbol de Elíseo,

ਕਾਮਧੇਨ; ਹਰਿ ਹਰਿ ਗੁਣ ਗਾਮ ॥

kaamadhen; har har gun gaam |

Sant Singh KhalsaThe Khaamadhayn, the cow of miraculous powers, is the singing of the Glory of the Lord's Name, Har, Har.
Manmohan SinghThe singing of Lord God's praise is the cow of Gods.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਨਾ ਦੇਵਤਿਆਂ ਦੀ ਗਾਂ ਹੈ।
Fareedkot Teekaਔ ਹਰਿ ਹਰਿ ਕੇ ਗੁਣੋਂ ਕਾ ਗਾਵਣਾ ਹੀ ਕਾਮਧੇਨ ਰੂਪ ਹੈ, ਭਾਵ ਦਰਿਦ੍ਰ ਕੋ ਦੂਰ ਕਰ ਸਰਬ ਕਾਮਨਾ ਪੂਰਨ ਕਰਤਾ ਹੈ॥
Prof. Sahib Singhਪ੍ਰਭੂ ਦੇ ਗੁਣ ਗਾਉਣੇ (ਹੀ ਇੱਛਾ-ਪੂਰਕ) "ਕਾਮਧੇਨ" ਹੈ।

ਪਦ ਅਰਥ ਕਾਮਧੇਨ = ਸੁਰਗ ਦੀ ਗਾਂ ਜੋ ਹਰੇਕ ਮਨੋ-ਕਾਮਨਾ ਪੂਰੀ ਕਰਦੀ ਹੈ। ਗਾਮ = ਗਾਉਣੇ।

SikhNet (Spanish)el Cuerno de la Abundancia, cantando las glorias del Señor , Har, Har.

ਸਭ ਤੇ ਊਤਮ; ਹਰਿ ਕੀ ਕਥਾ ॥

sabh te aootam; har kee kathaa |

Sant Singh KhalsaHighest of all is the Lord's Speech.
Manmohan SinghGod's discourse is the best of all.
Manmohan Singh (Punjabi)ਵਾਹਿਗੁਰੂ ਦੀ ਗਿਆਨ ਗੋਸ਼ਟ ਸਾਰਿਆਂ ਨਾਲੋ ਸ਼੍ਰੇਸ਼ਟ ਹੈ।
Fareedkot Teekaਸਭ ਸੇ ਉਤਮ ਹਰੀ ਕੀ ਕਥਾ ਹੈ॥
Prof. Sahib Singhਪ੍ਰਭੂ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ (ਹੋਰ) ਸਭ (ਗੱਲਾਂ) ਤੋਂ ਚੰਗੀਆਂ ਹਨ,
SikhNet (Spanish)Por encima de todo el mensaje del Señor.

ਨਾਮੁ ਸੁਨਤ; ਦਰਦ ਦੁਖ ਲਥਾ ॥

naam sunat; darad dukh lathaa |

Sant Singh KhalsaHearing the Naam, pain and sorrow are removed.
Manmohan SinghBy hearing the Name pain and sorrow are removed.
Manmohan Singh (Punjabi)ਨਾਮ ਨੂੰ ਸ੍ਰਵਣ ਕਰਨ ਦੁਆਰਾ ਪੀੜ ਤੇ ਗ਼ਮ ਦੂਰ ਹੋ ਜਾਂਦੇ ਹਨ।
Fareedkot Teekaਜਿਸ ਕਥਾ ਦ੍ਵਾਰੇ ਹਰੀ ਕਾ ਨਾਮ ਸੁਨਤਿਆਂ ਦੁਖ ਔਰ ਦਰਦ ਉਤਰ ਗ੍ਯਾ ਹੈ॥
Prof. Sahib Singh(ਕਿਉਂਕਿ ਪ੍ਰਭੂ ਦਾ) ਨਾਮ ਸੁਣਿਆਂ ਸਾਰੇ ਦੁਖ ਦਰਦ ਲਹਿ ਜਾਂਦੇ ਹਨ।
SikhNet (Spanish)Al escuchar al Naam el sufrimiento y dolor se desvanecen.

ਨਾਮ ਕੀ ਮਹਿਮਾ; ਸੰਤ ਰਿਦ ਵਸੈ ॥

naam kee mahimaa; sant rid vasai |

Sant Singh KhalsaThe Glory of the Naam abides in the hearts of His Saints.
Manmohan SinghThe praise of the Name abides within the mind of the saint.
Manmohan Singh (Punjabi)ਨਾਮ ਦੀ ਉਸਤਤੀ ਸਾਧੂ ਦੇ ਚਿੱਤ ਅੰਦਰ ਨਿਵਾਸ ਰਖਦੀ ਹੈ।
Fareedkot Teekaਨਾਮ ਕੀ ਮਹਿਮਾ ਸੰਤੋਂ ਕੇ ਰਿਦੇ ਮੇਂ ਵਸਤੀ ਹੈ॥
Prof. Sahib Singh(ਪ੍ਰਭੂ ਦੇ) ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿਚ ਵੱਸਦੀ ਹੈ,
SikhNet (Spanish)El Santo sabe como glorificar el Nombre,

ਸੰਤ ਪ੍ਰਤਾਪਿ; ਦੁਰਤੁ ਸਭੁ ਨਸੈ ॥

sant prataap; durat sabh nasai |

Sant Singh KhalsaBy the Saint's kind intervention, all guilt is dispelled.
Manmohan SinghBy saints' influence all the sin flees.
Manmohan Singh (Punjabi)ਸਾਧੂ ਦੇ ਤਪ ਤੇਜ ਦੁਆਰਾ ਸਾਰਾ ਪਾਪ ਦੌੜ ਜਾਂਦਾ ਹੈ।
Fareedkot Teekaਸੰਤੋਂ ਕੇ ਪ੍ਰਤਾਪ ਸੇ (ਦੁਰਤੁ) ਪਾਪੁ ਸਭੀ (ਨਸੈ) ਭਾਗ ਜਾਤੇ ਹੈਂ॥
Prof. Sahib Singh(ਅਤੇ) ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ।

ਪਦ ਅਰਥ ਦੁਰਤੁ = ਪਾਪ।

SikhNet (Spanish)por la Gracia de los Santos uno es liberado de la confusión.

ਸੰਤ ਕਾ ਸੰਗੁ; ਵਡਭਾਗੀ ਪਾਈਐ ॥

sant kaa sang; vaddabhaagee paaeeai |

Sant Singh KhalsaThe Society of the Saints is obtained by great good fortune.
Manmohan SinghThe society of saints is obtained through the greatest good luck.
Manmohan Singh (Punjabi)ਸਾਧਾਂ ਦੀ ਸੰਗਤ ਪਰਮ ਚੰਗੇ ਨਸੀਬਾਂ ਰਾਹੀਂ ਪਰਾਪਤ ਹੁੰਦੀ ਹੈ।
Fareedkot Teekaਪਰੰਤੂ ਸੰਤੋਂ ਕਾ ਸੰਗੁ ਵੱਡੇ ਭਾਗੋਂ ਕਰ ਕੇ ਪਾਈਤਾ ਹੈ॥
Prof. Sahib Singhਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤਿ ਮਿਲਦੀ ਹੈ,
SikhNet (Spanish)Bienaventurado aquél que encuentra a un Devoto de Dios,

ਸੰਤ ਕੀ ਸੇਵਾ; ਨਾਮੁ ਧਿਆਈਐ ॥

sant kee sevaa; naam dhiaaeeai |

Sant Singh KhalsaServing the Saint, one meditates on the Naam.
Manmohan SinghBy saints service the Name is meditated upon.
Manmohan Singh (Punjabi)ਸਾਧੂਆਂ ਦੀ ਟਹਿਲ ਦੁਆਰਾ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ।
Fareedkot Teekaਔਰੁ ਸੰਤੋਂ ਕੀ ਸੇਵਾ ਕਰ ਕੇ ਹੀ ਹਰੀ ਨਾਮ ਕੋ ਧਿਆਈਤਾ ਹੈ॥
Prof. Sahib Singh(ਅਤੇ) ਸੰਤਾਂ ਦੀ ਸੇਵਾ (ਕੀਤਿਆਂ) (ਪ੍ਰਭੂ ਦਾ) ਨਾਮ ਸਿਮਰੀਦਾ ਹੈ।
SikhNet (Spanish)pues así aprenderá la práctica del Nombre.

ਨਾਮ ਤੁਲਿ; ਕਛੁ ਅਵਰੁ. ਨ ਹੋਇ ॥

naam tul; kachh avar. na hoe |

Sant Singh KhalsaThere is nothing equal to the Naam.
Manmohan SinghThere is nothing equal to God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਸ਼ੈ ਨਹੀਂ।
Fareedkot Teekaਇਸ ਨਾਮ ਜਾਪ ਕੇ ਤੁਲ ਕੁਛ ਔਰ ਕਰਮ ਨਹੀਂ ਹੋਤਾ ਹੈ॥
Prof. Sahib Singhਪ੍ਰਭੂ-ਨਾਮ ਦੇ ਬਰਾਬਰ ਹੋਰ ਕੋਈ (ਪਦਾਰਥ) ਨਹੀਂ,

ਪਦ ਅਰਥ ਨਾਮ ਤੁਲਿ = ਨਾਮ ਦੇ ਬਰਾਬਰ।

SikhNet (Spanish)De entre incontables personas,

ਨਾਨਕ ਗੁਰਮੁਖਿ; ਨਾਮੁ ਪਾਵੈ ਜਨੁ ਕੋਇ ॥੮॥੨॥

naanak guramukh; naam paavai jan koe |8|2|

Sant Singh KhalsaO Nanak, rare are those, who, as Gurmukh, obtain the Naam. ||8||2||
Manmohan SinghNanak some rare person receives the Name, through the Guru.
Manmohan Singh (Punjabi)ਨਾਨਕ, ਕੋਈ ਵਿਰਲਾ ਪੁਰਸ਼ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਤਿਸ ਨਾਮ ਕੌ ਗੁਰੋਂ ਦ੍ਵਾਰੇ ਕੋਇਕ ਵਿਰਲਾ ਹੀ ਪਾਵਤਾ ਹੈ॥੮॥੨॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ (ਦੀ ਦਾਤਿ) ਲੱਭਦਾ ਹੈ ॥੮॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਜਨੁ ਕੋਇ = ਕੋਈ ਵਿਰਲਾ ਮਨੁੱਖ ॥੮॥

SikhNet (Spanish)bienaventurada, mil veces es aquélla que concibe el Nombre. (8-2)
Answers quote the Granth verbatim with Ang citations. AI commentary is not Gurbani and not a religious ruling.