ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸੋ ਸਤਸੰਗਤਿ ਸਬਦਿ ਮਿਲੈ; ਜੋ ਗੁਰਮੁਖਿ ਚਲੈ ॥
so satasangat sabad milai; jo guramukh chalai |
Sant Singh KhalsaThey alone walk as Gurmukh, who receive the Shabad in the Sat Sangat, the True Congregation.
Manmohan SinghHe alone, who walks in the Guru's will, meets with the Lord, through the society of saints.
Manmohan Singh (Punjabi)ਕੇਵਲ ਉਹ ਹੀ, ਜੋ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ, ਸਾਧ ਸੰਗਤ ਦੇ ਰਾਹੀਂ ਸਾਹਿਬ ਨੂੰ ਮਿਲ ਪੈਂਦਾ ਹੈ।
Fareedkot Teekaਜੋ ਗੁਰਮੁਖ ਹੋ ਕਰ ਚਲੇ ਹੈਂ, ਸੋ ਸਤਸੰਗ ਦਵਾਰੇ ਬ੍ਰਹਮ ਮੇਂ ਮਿਲੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸਾਧ ਸੰਗਤ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਜੁੜਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ, ਗੁਰੂ ਦੇ ਹੁਕਮ ਵਿਚ। ਸੋ = ਉਹ ਮਨੁੱਖ। ਸਬਦਿ = ਗੁਰੂ ਦੇ ਸ਼ਬਦ ਵਿਚ।
SikhNet (Spanish)Sólo caminan como Gurmukjs, quienes reciben el Shabd en la Saad Sangat, la Verdadera Congregación.
ਸਚੁ ਧਿਆਇਨਿ ਸੇ ਸਚੇ; ਜਿਨ ਹਰਿ ਖਰਚੁ ਧਨੁ ਪਲੈ ॥
sach dhiaaein se sache; jin har kharach dhan palai |
Sant Singh KhalsaMeditating on the True Lord, they become truthful; they carry in their robes the supplies of the Lord's wealth.
Manmohan SinghThey alone who in their skirt have the viaticum of the Lord's wealth, become truthful by contemplating the True Lord.
Manmohan Singh (Punjabi)ਕੇਵਲ ਉਹ, ਜਿਨ੍ਹਾਂ ਦੀ ਝੋਲੀ ਵਿੱਚ ਪ੍ਰਭੂ ਦੀ ਦੌਲਤ ਦਾ ਸਫਰ ਖਰਚ ਹੈ, ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਤਵਾਦੀ ਹੋ ਜਾਂਦੇ ਹਨ।
Fareedkot Teekaਜਿਨ ਕੇ (ਪਲੈ) ਰਿਦੇ ਮੇਂ ਹਰਿ ਧਨ ਕਾ ਹੀ ਖਰਚ ਹੈ, ਜੋ ਸਚ ਕੋ ਧਿਆਵਤੇ ਹੈਂ, ਸੋ ਸਚੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ-ਰੂਪ ਧਨ ਹੈ (ਜ਼ਿੰਦਗੀ ਦੇ ਸਫ਼ਰ ਲਈ) ਖ਼ਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ।ਪਦ ਅਰਥ ਧਿਆਇਨਿ = ਧਿਆਉਂਦੇ ਹਨ। ਜਿਨ ਪਲੈ = ਜਿਨ੍ਹਾਂ ਦੇ ਪੱਲੇ ਵਿਚ, ਜਿਨ੍ਹਾਂ ਦੇ ਪਾਸ।
SikhNet (Spanish)Meditando en el Señor Verdadero, se vuelven verdaderos, y llevan en sus túnicas la Riqueza del Señor.
ਭਗਤ ਸੋਹਨਿ. ਗੁਣ ਗਾਵਦੇ; ਗੁਰਮਤਿ ਅਚਲੈ ॥
bhagat sohan. gun gaavade; guramat achalai |
Sant Singh KhalsaThe devotees look beautiful, singing the Praises of the Lord; following the Guru's Teachings, they become stable and unchanging.
Manmohan SinghThe saints look beauteous, singing God's praise and by Guru's instruction become immovable.
Manmohan Singh (Punjabi)ਰੱਬ ਦਾ ਜੱਸ ਗਾਉਂਦੇ ਹੋਏ ਸੰਤ ਸੁੰਦਰ ਦਿਸਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਅਟੱਲ ਹੋ ਜਾਂਦੇ ਹਨ।
Fareedkot Teekaਜੋ ਭਗਤ ਗੁਰੋਂ ਕੀ ਮਤ ਕਰ ਅਚੱਲ ਹੂਏ ਹੈਂ ਔ ਗੁਣ ਗਾਵਤੇ ਸੁਭਾਇਮਾਨ ਹੂਏ ਹੈਂ॥
Prof. Sahib Singhਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਸੋਹਣੇ ਲੱਗਦੇ ਹਨ, ਸਤਿਗੁਰੂ ਦੀ ਮੱਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ।ਪਦ ਅਰਥ ਸੋਹਨਿ = ਸੋਭਦੇ ਹਨ। ਅਚਲੈ = ਅਡੋਲ (ਹੋ ਜਾਂਦੇ ਹਨ)।
SikhNet (Spanish)Los Devotos se ven bellos, cantando las Glorias del Señor, siguiendo las Enseñanzas del Guru, se estabilizan sin inmutarse.
ਰਤਨ ਬੀਚਾਰੁ ਮਨਿ ਵਸਿਆ; ਗੁਰ ਕੈ ਸਬਦਿ ਭਲੈ ॥
ratan beechaar man vasiaa; gur kai sabad bhalai |
Sant Singh KhalsaThey enshrine the jewel of contemplation within their minds, and the most sublime Word of the Guru's Shabad.
Manmohan SinghBy the Guru's sublime instruction, the jewel of hl Lord's meditation is enshrined in the mind,
Manmohan Singh (Punjabi)ਗੁਰਾਂ ਦੀ ਸ਼੍ਰੇਸਟ ਸਿੱਖਿਆ ਦੁਆਰਾ, ਸੁਆਮੀ ਦੇ ਸਿਮਰਨ ਦਾ ਜਵੇਹਰ ਚਿੱਤ ਅੰਦਰ ਟਿੱਕ ਜਾਂਦਾ ਹੈ।
Fareedkot Teekaਗੁਰੋਂ ਕੇ ਭਲੇ ਉਪਦੇਸ ਕਰ ਕੇ ਤਿਨ ਕੇ ਮਨ ਮੇਂ ਵੀਚਾਰ ਰੂਪ ਰਤਨ ਵਸਿਆ ਹੈ॥☬ਪਰਮੇਸਰ ਪਾਸ ਐਸੇ ਬੇਨਤੀ ਕਰਤੇ ਹੈਂ:
Prof. Sahib Singhਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਉਹਨਾਂ ਦੇ ਮਨ ਵਿਚ ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ ਆ ਵੱਸਦੀ ਹੈ।ਪਦ ਅਰਥ ਰਤਨ ਬੀਚਾਰੁ = ਪ੍ਰਭੂ ਦੇ ਨਾਮ-ਰਤਨ ਦੀ ਵਿਚਾਰ, ਪ੍ਰਭੂ ਦੇ ਸ੍ਰੇਸ਼ਟ ਨਾਮ ਦੀ ਵਿਚਾਰ। ਸਬਦਿ ਭਲੈ = ਸੋਹਣੇ ਸ਼ਬਦ ਦੀ ਰਾਹੀਂ।
SikhNet (Spanish)Ellos enaltecen la Joya de la Meditación y la más Sublime Palabra del Shabd del Guru en sus mentes.
ਆਪੇ ਮੇਲਿ ਮਿਲਾਇਦਾ; ਆਪੇ ਦੇਇ ਵਡਿਆਈ ॥੧੯॥
aape mel milaaeidaa; aape dee vaddiaaee |19|
Sant Singh KhalsaHe Himself unites in His Union; He Himself grants glorious greatness. ||19||
Manmohan SinghThe Lord Himself unites man in His union and Himself blesses him with glory.
Manmohan Singh (Punjabi)ਸੁਆਮੀ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ, ਤੇ ਖੁਦ ਹੀ ਉਸ ਨੂੰ ਪ੍ਰਭੁਤਾ ਪ੍ਰਦਾਨ ਕਰਦਾ ਹੈ।
Fareedkot Teekaਹੇ ਪ੍ਰਮੇਸਰ! ਆਪਣੇ ਮੇਲ ਮੇਂ ਆਪ ਹੀ ਮਿਲਾਉਤਾ ਹੈ ਔ ਆਪ ਹੀ ਤੂੰ ਵਡਿਆਈ ਦੇਤਾ ਹੈਂ॥੧੯॥
Prof. Sahib Singh(ਭਗਤ ਜਨਾਂ ਨੂੰ) ਪ੍ਰਭੂ ਆਪ ਹੀ ਆਪਣੇ ਵਿਚ ਮਿਲਾਂਦਾ ਹੈ, ਆਪ ਹੀ ਉਹਨਾਂ ਨੂੰ ਸੋਭਾ ਦੇਂਦਾ ਹੈ ॥੧੯॥
SikhNet (Spanish)Él Mismo los funde en Su Unión y les otorga la Gloria. (19)