ੴ

ਸਿੱਖਬਾਣੀ · SikhBani

ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥

kamar kattaaraa bankurraa banke kaa asavaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 956 · 3 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਕਮਰਿ ਕਟਾਰਾ ਬੰਕੁੜਾ; ਬੰਕੇ ਕਾ ਅਸਵਾਰੁ ॥

kamar kattaaraa bankurraa; banke kaa asavaar |

Sant Singh KhalsaA beautiful dagger hangs by your waist, and you ride such a beautiful horse.
Manmohan SinghAt thy waist is a handsome dagger and thou art mounted on a beauteous horse.
Manmohan Singh (Punjabi)ਤੇਰੇ ਲੱਕ ਨਾਲ ਸੁਹਣਾ ਛੁਰਾ ਹੈ ਅਤੇ ਤੂੰ ਸੁੰਦਰ ਘੋੜੇ ਉੱਤੇ ਸਵਾਰ ਹੋਇਆ ਹੋਇਆ ਹੈ।
Fareedkot Teekaਏਕ ਕੋਈ ਸੁੰਦਰ ਜੁਆਨ ਸੁੰਦਰ ਘੋੜੇ ਪਰ ਅਸਵਾਰ ਹੂਆ ਕਮਰ ਮੇਂ ਕਟਾਰ ਸ਼ਸਤ੍ਰ ਬਾਂਧੇ ਹੂਏ ਜਾਤਾ ਥਾ। ਚਲੇ ਜਾਤੇ ਹੰਕਾਰੀ ਨੇ ਰਸਤੇ ਚਲਤੇ ਭਾਈ ਮਰਦਾਨੇ ਕੋ ਰਕਾਬ ਮਾਰੀ। ਮਰਦਾਨੇ ਨੇ ਦੁਖੀ ਹੋ ਕਰ ਗੁਰੂ ਜੀ ਪਾਸ ਪੁਕਾਰ ਕਰੀ, ਗੁਰੂ ਜੀ ਨੇ ਸਲੋਕ ਉਚਾਰਾ। ਇਤਨੇਂ ਮੇਂ ਥੋੜੀ ਦੂਰ ਤਕ ਜਾਕਰ ਘੋੜਾ ਸਿਰ ਪਰਨੇ ਗਿਰ ਕਰ ਮਰ ਗਿਆ। ਕਾਠੀ ਸਿਰ ਪਰ ਉਠਾ ਕਰ ਚਲਤਾ ਭ੍ਯਾ, ਵਾਹਿਜ ਪਰਸਿਧ ਹੈ। ਦੂਸਰਾ ਅੰਤ੍ਰੀਵ ਕਥਨ ਕਰਤੇ ਹੈਂ: ਸੁੰਦਰ ਸਰੀਰ ਕਾ ਅਸਵਾਰ ਹੋ ਰਹਾ ਹੈ, ਸ਼ਾਸਤ੍ਰ ਕਾ ਗ੍ਯਾਨ ਰੂਪ ਸੁੰਦਰ ਕਟਾਰਾ (ਕਮਰ) ਬੁਧੀ ਮੇਂ ਬਾਂਧਾ ਹੂਆ ਹੈ॥
Prof. Sahib Singhਲੱਕ ਦੁਆਲੇ ਸੋਹਣੀ ਜਿਹੀ ਕਟਾਰ ਹੋਵੇ ਤੇ ਸੋਹਣੇ ਘੋੜੇ ਦਾ ਸੁਆਰ ਹੋਵੇ,

ਪਦ ਅਰਥ ਕਮਰਿ = ਲੱਕ ਤੇ, ਲੱਕ ਦੁਆਲੇ। ਬੰਕੁੜਾ = ਬਾਂਕਾ ਜਿਹਾ, ਸੋਹਣਾ ਜਿਹਾ। ਕਟਾਰਾ = ਖ਼ੰਜਰ। ਬੰਕੇ ਕਾ = ਸੋਹਣੇ ਘੋੜੇ ਦਾ।

SikhNet (Spanish)Montar un bello caballo con una espada danzando al lado,

ਗਰਬੁ. ਨ ਕੀਜੈ ਨਾਨਕਾ; ਮਤੁ ਸਿਰਿ ਆਵੈ ਭਾਰੁ ॥੩॥

garab. na keejai naanakaa; mat sir aavai bhaar |3|

Sant Singh KhalsaBut don't be too proud; O Nanak, you may fall head first to the ground. ||3||
Manmohan SinghTake thou not pride, O Nanak lest thou should fall head long on the ground,
Manmohan Singh (Punjabi)ਤੂੰ ਹੰਕਾਰ ਨਾਂ ਕਰ, ਹੇ ਨਾਨਕ! ਮਤੇ ਤੂੰ ਸਿਰ ਦੇ ਭਾਰ ਧਰਤੀ ਤੇ ਜਾ ਪਵੇਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਗਰਬ ਨਾ ਕਰਨਾ ਚਾਹੀਏ, ਕਿਉਂਕਿ ਕ੍ਯਾ ਜਾਣੀਏ ਗਰਬ ਕਰ ਕੇ ਸਿਰ ਭਾਰ, ਭਾਵ ਗਰਭ ਮੇਂ ਆਵਣਾ ਪੜੇ॥੩॥
Prof. Sahib Singh(ਫਿਰ ਭੀ) ਹੇ ਨਾਨਕ! ਮਾਣ ਨਾਹ ਕਰੀਏ, (ਕੀਹ ਪਤਾ ਹੈ) ਮਤਾਂ ਸਿਰ-ਭਾਰ ਡਿੱਗ ਪਏ ॥੩॥

ਪਦ ਅਰਥ ਗਰਬੁ = ਅਹੰਕਾਰੁ। ਮਤੁ = ਮਤਾਂ। ਸਿਰਿ = ਸਿਰ ਉੱਤੇ। ਆਵੈ ਭਾਰੁ = (ਸਾਰਾ) ਬੋਝ ਸਿਰ ਉੱਤੇ ਆ ਜਾਏ, ਭਾਵ, ਸਿਰ-ਭਾਰ ਡਿੱਗ ਪਏ ॥੩॥

SikhNet (Spanish)no debe de enorgullecernos, pues podría uno caerse de cabeza al suelo. (3)
Answers quote the Granth verbatim with Ang citations. AI commentary is not Gurbani and not a religious ruling.