ਰਾਗੁ ਸੂਹੀ ਮਹਲਾ ੫ ਘਰੁ ੭ ॥
raag soohee mahalaa 5 ghar 7 |
Sant Singh KhalsaRaag Soohee, Fifth Mehl, Seventh House:
Manmohan SinghSuhi Measure. 5th Guru.
Manmohan Singh (Punjabi)ਰਾਗ ਸੂਹੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਤੇਰਾ ਭਾਣਾ. ਤੂਹੈ ਮਨਾਇਹਿ; ਜਿਸ ਨੋ ਹੋਹਿ ਦਇਆਲਾ ॥
teraa bhaanaa. toohai manaaeihi; jis no hohi deaalaa |
Sant Singh KhalsaHe alone obeys Your Will, O Lord, unto whom You are Merciful.
Manmohan SinghO Lord, him alone Thou makest obey Thy will, to whom Thou art merciful.
Manmohan Singh (Punjabi)ਹੇ ਸਾਈਂ! ਆਪਣੀ ਰਜਾ ਤੂੰ ਕੇਵਲ ਉਸ ਨੂੰ ਮਨਾਉਂਦਾ ਹੈਂ ਜਿਸ ਉਤੇ ਤੂੰ ਮਿਹਰਬਾਨ ਹੁੰਦਾ ਹੈ।
Fareedkot Teekaਤੇਰਾ ਜੋ ਭਾਣਾ ਹੈ ਜਿਸ ਪਰ ਤੂੰ ਕਿਰਪਾਲ ਹੋਵੇਂ ਤਿਸ ਕੋ ਮਨਾਵਤਾ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈਂ।ਪਦ ਅਰਥ ਤੂੰ ਹੈ = ਤੂੰ ਆਪ ਹੀ। ਭਾਣਾ = ਮਨਾਇਹਿ = ਤੂੰ ਰਜ਼ਾ ਵਿਚ ਤੋਰਦਾ ਹੈਂ। ਜਿਸ ਨੋ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਹੋਹਿ = ਤੂੰ ਹੁੰਦਾ ਹੈਂ। ਦਇਆਲਾ = ਦਇਆਵਾਨ।
SikhNet (Spanish)Sólo actúa en Tu Voluntad, oh Señor, aquél que tiene el Regalo de Tu Misericordia.
ਸਾਈ ਭਗਤਿ. ਜੋ ਤੁਧੁ ਭਾਵੈ; ਤੂੰ ਸਰਬ ਜੀਆ ਪ੍ਰਤਿਪਾਲਾ ॥੧॥
saaee bhagat. jo tudh bhaavai; toon sarab jeea pratipaalaa |1|
Sant Singh KhalsaThat alone is devotional worship, which is pleasing to Your Will. You are the Cherisher of all beings. ||1||
Manmohan SinghThat alone is Thy devotional service, which pleases Thee. Thou art the Cherisher of all the beings.
Manmohan Singh (Punjabi)ਕੇਵਲ ਉਹ ਹੀ ਤੇਰੀ ਪ੍ਰੇਮ-ਮਈ ਸੇਵਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ। ਤੂੰ ਸਾਰੇ ਜੀਵਾਂ ਨੂੰ ਪਾਲਣ-ਪੋਸ਼ਣ ਵਾਲਾ ਹੈ।
Fareedkot Teekaਭਗਤੀ ਵਹੀ ਹੈ, ਜੋ ਤੇਰੇ ਕੋ ਭਾਵੈ ਔ ਤੂੰ ਸਰਬ ਜੀਵੋਂ ਕਾ ਪ੍ਰਤਿਪਾਲਕ ਹੈਂ॥੧॥
Prof. Sahib Singhਅਸਲ ਭਗਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ ॥੧॥ਪਦ ਅਰਥ ਸਾਈ = ਉਹੀ। ਤੁਧੁ ਭਾਵੈ = ਤੈਨੂੰ ਪਸੰਦ ਆਉਂਦੀ ਹੈ ॥੧॥
SikhNet (Spanish)Sólo lo que Te complace es Tu Devoción, eres el Sostenedor de toda la vida. (1)
ਮੇਰੇ ਰਾਮ ਰਾਇ; ਸੰਤਾ ਟੇਕ ਤੁਮੑਾਰੀ ॥
mere raam raae; santaa ttek tumaaree |
Sant Singh KhalsaO my Sovereign Lord, You are the Support of the Saints.
Manmohan SinghMy sovereign Lord, the saints have Thine prop alone.
Manmohan Singh (Punjabi)ਮੇਰੇ ਸੁਲਤਾਨ ਸੁਆਮੀ! ਸਾਧੂਆਂ ਨੂੰ ਕੇਵਲ ਤੇਰਾ ਹੀ ਆਸਰਾ ਹੈ।
Fareedkot Teekaਹੇ ਮੇਰੇ ਰਾਮ ਰਾਜਾ! ਸੰਤੋਂ ਕੋ ਤੋ ਤੁਮਾਰੀ ਹੀ ਟੇਕ ਹੈ॥
Prof. Sahib Singhਹੇ ਮੇਰੇ ਪ੍ਰਭੂ ਪਾਤਿਸ਼ਾਹ! ਤੇਰੇ ਸੰਤਾਂ ਨੂੰ (ਸਦਾ) ਤੇਰਾ ਹੀ ਆਸਰਾ ਰਹਿੰਦਾ ਹੈ।ਪਦ ਅਰਥ ਰਾਮਰਾਇ = ਹੇ ਪ੍ਰਭੂ ਪਾਤਿਸ਼ਾਹ! ਟੇਕ = ਆਸਰਾ।
SikhNet (Spanish)Oh mi Dios, mi Rey, Tus Santos se apoyan sólo en Ti;
ਜੋ ਤੁਧੁ ਭਾਵੈ ਸੋ ਪਰਵਾਣੁ; ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥
jo tudh bhaavai so paravaan; man tan toohai adhaaree |1| rahaau |
Sant Singh KhalsaWhatever pleases You, they accept. You are the sustenance of their minds and bodies. ||1||Pause||
Manmohan SinghWhatever pleases Thee, that they accept, Thou art the support of their soul and body. Pause.
Manmohan Singh (Punjabi)ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਕਬੂਲ ਕਰਦੇ ਹਨ। ਤੂੰ ਉਨ੍ਹਾਂ ਦੀ ਆਤਮਾ ਅਤੇ ਦੇਹ ਦਾ ਆਸਰਾ ਹੈਂ। ਠਹਿਰਾਉ।
Fareedkot Teekaਜੋ ਤੇਰੇ ਕੋ ਭਾਵਤਾ ਹੈ, ਸੋਈ ਸੰਤੋਂ ਕੋ ਪਰਵਾਨ ਹੈ ਔਰ ਮਨ ਤਨ ਬਾਣੀ ਕਰ ਕੇ ਤੂੰ ਹੀ (ਅਧਾਰੀ) ਆਸਰਾ ਹੈਂ॥੧॥ ਰਹਾਉ ॥
Prof. Sahib Singhਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ (ਤੇਰੇ ਸੰਤਾਂ ਨੂੰ) ਪਰਵਾਨ ਹੁੰਦਾ ਹੈ। ਉਹਨਾਂ ਦੇ ਮਨ ਵਿਚ, ਉਹਨਾਂ ਦੇ ਤਨ ਵਿਚ, ਤੂੰ ਹੀ ਆਸਰਾ ਹੈਂ ॥੧॥ ਰਹਾਉ ॥ਪਦ ਅਰਥ ਪਰਵਾਣ = ਕਬੂਲ। ਮਨਿ = ਮਨ ਵਿਚ। ਅਧਾਰੀ = ਆਸਰਾ ॥੧॥ ਰਹਾਉ ॥
SikhNet (Spanish)lo que sea que Te gusta, eso lo aceptan, pues eres lo Principal para su cuerpo y mente. (1-Pausa)
ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ; ਮਨਸਾ ਪੂਰਣਹਾਰਾ ॥
toon deaal kripaal kripaa nidh; manasaa pooranahaaraa |
Sant Singh KhalsaYou are kind and compassionate, the treasure of mercy, the fulfiller of our hopes.
Manmohan SinghThou, O Lord are kind, compassionate, treasure of mercy and the fulfiller of aspirations.
Manmohan Singh (Punjabi)ਤੂੰ ਹੇ ਸੁਆਮੀ! ਮਿਹਰਬਾਨ, ਮਇਆਵਾਨ, ਰਹਿਮਤ ਦਾ ਖਜਾਨਾ ਅਤੇ ਸੱਧਰਾਂ ਪੂਰੀਆਂ ਕਰਨ ਵਾਲਾ ਹੈ।
Fareedkot Teekaਪੀਛੇ ਤੂੰ ਦਿਆਲ ਥਾ, ਵਰਤਮਾਨ ਮੇਂ ਕਿਰਪਾਲੂ ਹੈਂ, ਭਵਿਖਤ ਮੇਂ ਕਿਰਪਾ ਨਿਧੀ ਹੋਵੇਂਗਾ। ਸਭ ਕੀ ਤੀਨ ਕਾਲ ਮੇਂ ਤੂੰ ਮਨਸਾ ਪੂਰਣਹਾਰਾ ਹੈ॥
Prof. Sahib Singh(ਹੇ ਪ੍ਰਭੂ)! ਤੂੰ ਦਇਆ ਦਾ ਘਰ ਹੈਂ, ਤੂੰ ਕਿਰਪਾ ਦਾ ਖ਼ਜ਼ਾਨਾ ਹੈਂ, ਤੂੰ (ਆਪਣੇ ਭਗਤਾਂ ਦੀ) ਮਨੋ-ਕਾਮਨਾ ਪੂਰੀ ਕਰਨ ਵਾਲਾ ਹੈਂ।ਪਦ ਅਰਥ ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਮਨਸਾ = {मनीषा} ਮਨ ਦੀ ਕਾਮਨਾ।
SikhNet (Spanish)Eres nuestro Señor Compasivo y Benévolo, eres el que llena todas nuestras esperanzas,
ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ; ਤੂੰ. ਭਗਤਨ ਕਾ ਪਿਆਰਾ ॥੨॥
bhagat tere sabh praanapat preetam; toon. bhagatan kaa piaaraa |2|
Sant Singh KhalsaYou are the Beloved Lord of life of all Your devotees; You are the Beloved of Your devotees. ||2||
Manmohan SinghO Thou the Lord of life, all the saints are dear unto Thee, and Thou art Thine saints Beloved.
Manmohan Singh (Punjabi)ਹੇ ਤੂੰ ਜਿੰਦ-ਜਾਨ ਦੇ ਸੁਆਮੀ! ਸਮੂਹ ਸਾਧੂ ਤੈਨੂੰ ਪਿਆਰੇ ਹਨ, ਅਤੇ ਤੂੰ ਆਪਣੇ ਸਾਧੂਆਂ ਦਾ ਦਿਲਬਰ ਹੈ।
Fareedkot Teekaਹੇ ਪ੍ਰਾਣਾਂ ਕੇ ਪਤੀ! ਭਗਤ ਤੇਰੇ ਪ੍ਰੀਤਮ ਹੈਂ, ਭਾਵ ਸਭ ਕੁਟੰਬ ਸੇ ਤੋੜ ਕਰ ਏਕ ਤੇਰੇ ਮੇਂ ਹੀ ਤਿਨ ਕੀ ਪ੍ਰੀਤੀ ਹੈ, ਇਸੀ ਪਰਕਾਰ ਤੂੰ ਭੀ ਭਗਤੋਂ ਕਾ ਪਿਆਰਾ ਹੈਂ॥੨॥
Prof. Sahib Singhਹੇ ਜਿੰਦ ਦੇ ਮਾਲਕ! ਹੇ ਪ੍ਰੀਤਮ ਪ੍ਰਭੂ! ਤੇਰੇ ਸਾਰੇ ਭਗਤ (ਤੈਨੂੰ ਪਿਆਰੇ ਲੱਗਦੇ ਹਨ), ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈਂ ॥੨॥ਪਦ ਅਰਥ ਭਗਤ = {ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖੋ}। ਸਭਿ = ਸਾਰੇ। ਪ੍ਰਾਣਪਤਿ = ਹੇ ਜਿੰਦ ਦੇ ਮਾਲਕ! ॥੨॥
SikhNet (Spanish)oh Vida de vidas. Tus Devotos Te pertenecen sólo a Ti y Tú eres el Bienamado de Tus Devotos. (2)
ਤੂ ਅਥਾਹੁ ਅਪਾਰੁ ਅਤਿ ਊਚਾ; ਕੋਈ ਅਵਰੁ. ਨ ਤੇਰੀ ਭਾਤੇ ॥
too athaahu apaar at aoochaa; koee avar. na teree bhaate |
Sant Singh KhalsaYou are unfathomable, infinite, lofty and exalted. There is no one else like You.
Manmohan SinghThou art Unfathomable, Infinite and exceedingly Lofty, No one else is like Thee.
Manmohan Singh (Punjabi)ਤੂੰ ਬੇਥਾਹ, ਬੇਅੰਤ ਅਤੇ ਪਰਮ ਉਚਾ ਹੈਂ। ਕੋਈ ਹੋਰ ਤੇਰੇ ਵਰਗਾ ਨਹੀਂ।
Fareedkot Teekaਸੋ ਅਥਾਹ ਹੈਂ, ਭਾਵ ਬੇਦ ਭੀ ਨੇਤ ਨੇਤ ਕਹਿਤੇ ਹੈਂ, (ਅਪਾਰੁ) ਮਨ ਬੁਧਿ ਆਦਿਕੋਂ ਤੇ ਪਰੇ ਹੈਂ, (ਊਚਾ) ਬ੍ਰਹਮਾਦਿਕੋਂ ਸੇ ਭੀ ਤੂੰ ਅਤਿਅੰਤ ਊਚਾ ਹੈਂ, ਕੋਈ ਔਰ ਤੇਰੀ (ਭਾਤੇ) ਤ੍ਰਹ ਕਾ, ਭਾਵ ਬਰਾਬਰ ਨਹੀਂ ਹੈ॥
Prof. Sahib Singhਹੇ ਪ੍ਰਭੂ! (ਤੇਰੇ ਦਿਲ ਦੀ) ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਬਹੁਤ ਹੀ ਉੱਚਾ ਹੈਂ, ਕੋਈ ਹੋਰ ਤੇਰੇ ਵਰਗਾ ਨਹੀਂ ਹੈ।ਪਦ ਅਰਥ ਅਥਾਹੁ = ਜਿਸ ਦੀ ਹਾਥ ਨਾਹ ਪੈ ਸਕੇ। ਅਪਾਰੁ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਤੇਰੀ ਭਾਤੇ = ਤੇਰੀ ਭਾਂਤਿ ਦਾ, ਤੇਰੇ ਵਰਗੇ।
SikhNet (Spanish)Eres Insondable e Infinito, lo más Alto de lo alto; no hay nadie más como Tú.
ਇਹ ਅਰਦਾਸਿ ਹਮਾਰੀ ਸੁਆਮੀ; ਵਿਸਰੁ ਨਾਹੀ. ਸੁਖਦਾਤੇ ॥੩॥
eih aradaas hamaaree suaamee; visar naahee. sukhadaate |3|
Sant Singh KhalsaThis is my prayer, O my Lord and Master; may I never forget You, O Peace-giving Lord. ||3||
Manmohan SinghO my Bliss-giving Lord, this to Thee is my prayer, that I may forget Thee not ever.
Manmohan Singh (Punjabi)ਹੇ ਮੇਰੇ ਖੁਸ਼ੀ ਬਖਸ਼ਣਹਾਰ ਪ੍ਰਭੂ! ਤੇਰੇ ਅਗੇ ਮੇਰੀ ਇਹ ਪ੍ਰਾਰਥਨਾ ਹੈ ਕਿ ਮੈਂ ਤੈਨੂੰ ਕਦੇ ਭੀ ਨਾਂ ਭੁੱਲਾ।
Fareedkot Teekaਹੇ ਸੁਖਦਾਤੇ ਸੁਆਮੀ! ਏਹ ਹਮਾਰੀ ਬੇਨਤੀ ਮਾਨ ਕਰ ਏਕ ਸੁਆਸ ਭੀ ਵਿਸਰ ਨਾਹੀਂ॥੩॥
Prof. Sahib Singhਹੇ ਮਾਲਕ! ਹੇ ਸੁਖਾਂ ਦੇ ਦੇਣ ਵਾਲੇ! ਅਸਾਂ ਜੀਵਾਂ ਦੀ (ਤੇਰੇ ਅੱਗੇ) ਇਹੀ ਅਰਜ਼ੋਈ ਹੈ, ਕਿ ਸਾਨੂੰ ਤੂੰ ਕਦੇ ਭੀ ਨਾਹ ਭੁੱਲ ॥੩॥ਪਦ ਅਰਥ ਸੁਆਮੀ = ਹੇ ਸੁਆਮੀ! ਸੁਖ ਦਾਤੇ = ਹੇ ਸੁਖ ਦੇਣ ਵਾਲੇ! ॥੩॥
SikhNet (Spanish)Esta es nuestra oración hacia Ti, oh Señor Dador de Éxtasis, por favor no nos abandones. (3)
ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ; ਜੇ ਸੁਆਮੀ ਤੁਧੁ ਭਾਵਾ ॥
din rain saas saas gun gaavaa; je suaamee tudh bhaavaa |
Sant Singh KhalsaDay and night, with each and every breath, I sing Your Glorious Praises, if it is pleasing to Your Will.
Manmohan SinghIf it pleases Thee, O my Master, with every breath of mine, I shall ever sing Thy praise.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ, ਹੇ ਮੇਰੇ ਮਾਲਕ! ਆਪਣੇ ਹਰ ਸੁਆਸ ਨਾਲ ਸਦਾ ਹੀ ਮੈਂ ਤੇਰਾ ਜੱਸ ਗਾਇਨ ਕਰਾਂਗਾ।
Fareedkot Teekaਹੇ ਸੁਆਮੀ! ਜੇਕਰ ਤੁਝ ਕੋ ਭਾਵੇ ਤੋ ਦਿਨ ਰੈਨ ਸੁਆਸ ਸੁਆਸ ਤੇਰੇ ਗੁਣ ਗਾਵਤਾ ਰਹਾਂ॥
Prof. Sahib Singhਹੇ ਸੁਆਮੀ! ਜੇ ਮੈਂ ਤੈਨੂੰ ਚੰਗਾ ਲੱਗਾਂ (ਜੇ ਤੇਰੀ ਮੇਰੇ ਉਤੇ ਮੇਹਰ ਹੋਵੇ) ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ।ਪਦ ਅਰਥ ਰੈਣਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗਾਵਾ = ਗਾਵਾਂ, ਮੈਂ ਗਾਂਦਾ ਰਹਾਂ।
SikhNet (Spanish)Voy a cantar Tu Alabanza siempre, oh Dios; si Estás complacido conmigo,
ਨਾਮੁ ਤੇਰਾ ਸੁਖੁ ਨਾਨਕੁ ਮਾਗੈ; ਸਾਹਿਬ ਤੁਠੈ ਪਾਵਾ ॥੪॥੧॥੪੮॥
naam teraa sukh naanak maagai; saahib tutthai paavaa |4|1|48|
Sant Singh KhalsaNanak begs for the peace of Your Name, O Lord and Master; as it is pleasing to Your Will, I shall attain it. ||4||1||48||
Manmohan SinghO Lord, Nanak asks for the peace of Thy Name. Through Thine pleasure alone, can I attain to it.
Manmohan Singh (Punjabi)ਹੇ ਸੁਆਮੀ! ਨਾਨਕ ਤੇਰੇ ਨਾਮ ਦੀ ਠੰਢ-ਚੈਨ ਦੀ ਯਾਚਨਾ ਕਰਦਾ ਹੈ। ਕੇਵਲ ਤੇਰੀ ਪ੍ਰਸੰਨਤਾ ਰਾਹੀਂ ਹੀ ਮੂ ਇਸ ਨੂੰ ਪਰਾਪਤ ਕਰ ਸਕਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਤੇਰਾ ਸੁਖ ਸਰੂਪ ਹੈ ਤਿਸ ਕੋ ਮੈਂ ਮਾਂਗਤਾ ਹੂੰ। ਹੇ ਸਾਹਿਬ! ਜੇ ਤੂੰ ਕਿਰਪਾਲ ਹੋਵੈਂ ਤਬ ਹੀ ਮੈਂ ਪਾਵੋਂ, ਭਾਵ ਤੇਰੀ ਕਿਰਪਾ ਬਿਨਾਂ ਨਾਮ ਕੀ ਪ੍ਰਾਪਤੀ ਨਹੀਂ ਹੋਤੀ॥੪॥੧॥੪੮॥
Prof. Sahib Singh(ਤੇਰਾ ਦਾਸ) ਨਾਨਕ (ਤੈਥੋਂ) ਤੇਰਾ ਨਾਮ ਮੰਗਦਾ ਹੈ (ਇਹੀ ਨਾਨਕ ਵਾਸਤੇ) ਸੁਖ (ਹੈ)। ਹੇ ਮੇਰੇ ਸਾਹਿਬ! ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਨੂੰ ਇਹ ਦਾਤ ਮਿਲ ਜਾਏ ॥੪॥੧॥੪੮॥ਪਦ ਅਰਥ ਤੁਠੈ = ਜੇ ਤ੍ਰੁੱਠ ਪਏ। ਪਾਵਾ = ਪਾਵਾਂ, ਮੈਂ ਹਾਸਲ ਕਰਾਂ ॥੪॥੧॥੪੮॥
SikhNet (Spanish)oh Maestro, por Misericordia bendíceme con la Paz de Tu Nombre (4-1-48)