ਰਾਗੁ ਸੂਹੀ ਮਹਲਾ ੫ ਘਰੁ ੬ ॥
raag soohee mahalaa 5 ghar 6 | Ang 746
Sant Singh KhalsaRaag Soohee, Fifth Mehl, Sixth House:
Manmohan SinghSuhi Measure. 5th Guru.
Manmohan Singh (Punjabi)ਰਾਗ ਸੂਹੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Suji, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 746
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਸਤਿਗੁਰ ਪਾਸਿ ਬੇਨੰਤੀਆ; ਮਿਲੈ ਨਾਮੁ ਆਧਾਰਾ ॥
satigur paas benanteea; milai naam aadhaaraa | Ang 746
Sant Singh KhalsaI offer this prayer to the True Guru, to bless me with the sustenance of the Naam.
Manmohan SinghI supplicate my True Guru, to bless me with the sustenance of the Lord's Name.
Manmohan Singh (Punjabi)ਸੁਆਮੀ ਦੇ ਨਾਮ ਦਾ ਆਹਾਰ ਪਰਾਪਤ ਕਰਨ ਲਈ ਮੈਂ ਆਪਣੇ ਸੱਚੇ ਗੁਰਾਂ ਕੋਲ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਭਾਈ! ਸਤਿਗੁਰੋਂ ਪਾਸ ਐਸੀ ਬੇਨਤੀ ਕਰੀਏ, ਹੇ ਸਤਿਗੁਰੋ! ਮੇਰੇ ਕੋ ਨਾਮ ਕਾ ਆਸਰਾ ਮਿਲੇ॥
Prof. Sahib Singhਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)।ਪਦ ਅਰਥ ਆਧਾਰਾ = (ਜ਼ਿੰਦਗੀ ਦਾ) ਆਸਰਾ।
SikhNet (Spanish)Mi oración al Guru Verdadero es que yo sea bendecido con el Sustento del Nombre del Señor,
ਤੁਠਾ ਸਚਾ ਪਾਤਿਸਾਹੁ; ਤਾਪੁ ਗਇਆ ਸੰਸਾਰਾ ॥੧॥
tutthaa sachaa paatisaahu; taap geaa sansaaraa |1| Ang 746
Sant Singh KhalsaWhen the True King is pleased, the world is rid of its diseases. ||1||
Manmohan SinghWhen the True King is pleased, the world is cured of its fever.
Manmohan Singh (Punjabi)ਜਦ ਸੱਚਾ ਸੁਲਤਾਨ ਪ੍ਰਸੰਨ ਹੋ ਜਾਂਦਾ ਹੈ, ਤਦ ਜਗਤ ਦਾ ਬੁਖਾਰ ਉੱਤਰ ਜਾਂਦਾ ਹੈ।
Fareedkot Teekaਜਬ ਵਾਹਿਗੁਰੂ ਪ੍ਰਸੰਨ ਹੂਆ ਹੈ ਤਬ ਤਾਪ (ਸੰਸਾਰਾ) ਦੁਖ ਜਨਮ ਮਰਣ ਕਾ ਚਲਾ ਗਿਆ ਹੈ, ਭਾਵ ਮੁਕਤ ਹੂਏ ਹੈਂ॥੧॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ ॥੧॥ਪਦ ਅਰਥ ਤੁਠਾ = ਪ੍ਰਸੰਨ ਹੋਇਆ। ਸਚਾ = ਸਦਾ-ਥਿਰ ਰਹਿਣ ਵਾਲਾ। ਤਾਪੁ = ਸੰਸਾਰ ਵਾਲਾ ਤਾਪ, ਮਾਇਆ ਦੇ ਮੋਹ ਦਾ ਤਾਪ ॥੧॥
SikhNet (Spanish)pues nuestro Señor Verdadero es Compasivo con nosotros y libera al mundo entero de sus aflicciones. (1)
ਭਗਤਾ ਕੀ ਟੇਕ ਤੂੰ. ਸੰਤਾ ਕੀ ਓਟ ਤੂੰ; ਸਚਾ ਸਿਰਜਨਹਾਰਾ ॥੧॥ ਰਹਾਉ ॥
bhagataa kee ttek toon. santaa kee ott toon; sachaa sirajanahaaraa |1| rahaau | Ang 746
Sant Singh KhalsaYou are the Support of Your devotees, and the Shelter of the Saints, O True Creator Lord. ||1||Pause||
Manmohan SinghThou, O True creator, art the support of the devotees and Thou the shelter of the saints. Pause.
Manmohan Singh (Punjabi)ਤੂੰ ਹੇ ਸੱਚੇ ਕਰਤਾਰ! ਸ਼ਰਧਾਲੂ ਦਾ ਆਸਰਾ ਹੈਂ ਅਤੇ ਸਾਧੂਆਂ ਦੀ ਪਨਾਹ। ਠਹਿਰਾਉ।
Fareedkot Teekaਹੇ ਸਚਾ! ਤੂੰ ਸਭ ਕੇ ਰਚਨੇਹਾਰਾ ਹੈਂ ਅਰ ਤੂੰ ਹੀ ਸ਼ਾਂਤਿ ਰੂਪ ਭਗਤੋਂ ਕੀ ਮਨ ਤਨ ਕਰ ਓਟ ਹੈਂ॥੧॥ ਰਹਾਉ ॥
Prof. Sahib Singhਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ ॥੧॥ ਰਹਾਉ ॥ਪਦ ਅਰਥ ਟੇਕ = ਸਹਾਰਾ। ਓਟ = ਆਸਰਾ। ਸਿਰਜਨਹਾਰਾ = ਪੈਦਾ ਕਰਨ ਵਾਲਾ ॥੧॥ ਰਹਾਉ ॥
SikhNet (Spanish)Oh Señor Creador, eres el Refugio de Tus Devotos. (1-Pausa)
ਸਚੁ ਤੇਰੀ ਸਾਮਗਰੀ; ਸਚੁ ਤੇਰਾ ਦਰਬਾਰਾ ॥
sach teree saamagaree; sach teraa darabaaraa | Ang 746
Sant Singh KhalsaTrue are Your devices, and True is Your Court.
Manmohan SinghTrue are Thy chattels and true Thine court.
Manmohan Singh (Punjabi)ਸੱਚੀ ਹੈ ਤੇਰੀ ਵਸਤ ਵਲੇਵ ਅਤੇ ਸੱਚੀ ਤੇਰੀ ਦਰਗਾਹ।
Fareedkot Teekaਹੇ ਪਰਮੇਸਰ! ਤੇਰੀ ਗੁਣੋਂ ਰੂਪੀ ਸਮਗ੍ਰੀ ਭੀ ਸਚ ਸਰੂਪ ਹੈ, ਤੇਰਾ (ਦਰਬਾਰਾ) ਦੀਵਾਨ ਬੈਕੁੰਠ ਵਾ ਸਤਿਸੰਗ ਭੀ ਸਚਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ,ਪਦ ਅਰਥ ਸਚੁ = ਸਦਾ-ਥਿਰ। ਸਾਮਗਰੀ = ਸਾਮਾਨ, ਪਦਾਰਥ।
SikhNet (Spanish)Verdad es Tu Corte, Verdad las características de Tu Naturaleza;
ਸਚੁ ਤੇਰੇ ਖਾਜੀਨਿਆ; ਸਚੁ ਤੇਰਾ ਪਾਸਾਰਾ ॥੨॥
sach tere khaajeeniaa; sach teraa paasaaraa |2| Ang 746
Sant Singh KhalsaTrue are Your treasures, and True is Your expanse. ||2||
Manmohan SinghTrue are Thine treasures and true Thy extension.
Manmohan Singh (Punjabi)ਸੱਚੇ ਹਨ ਤੇਰੇ ਖਜਾਨੇ ਅਤੇ ਸੱਚਾ ਹੈ ਤੇਰਾ ਖਿਲਾਰਾ।
Fareedkot Teekaਭਗਤਾਂ ਕੇ ਰਿਦੇ ਵਾ ਨਾਮ ਰੂਪ ਤੇਰੇ (ਖਾਜੀਨਿਆ) ਖਜਾਨੇ ਭੀ ਸਚੇ ਹੈਂ ਅਰ ਤੇਰਾ (ਪਾਸਾਰਾ) ਪ੍ਰਪੰਚ ਭੀ ਸਚਾ ਹੈ॥ ਯਥਾ-☬"ਆਪਿ ਸਤਿ ਕੀਆ ਸਭੁ ਸਤਿ॥"॥੨॥
Prof. Sahib Singh(ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ ॥੨॥ਪਦ ਅਰਥ ਖਾਜੀਨਿਆ = ਖ਼ਜ਼ਾਨੇ। ਪਾਸਾਰਾ = ਜਗਤ-ਖਿਲਾਰਾ ॥੨॥
SikhNet (Spanish)Verdad son Tus Tesoros, Verdad es el gastarlos. (2)
ਤੇਰਾ ਰੂਪੁ ਅਗੰਮੁ ਹੈ; ਅਨੂਪੁ ਤੇਰਾ ਦਰਸਾਰਾ ॥
teraa roop agam hai; anoop teraa darasaaraa | Ang 746
Sant Singh KhalsaYour Form is inaccessible, and Your Vision is incomparably beautiful.
Manmohan SinghThy form is unapproachable and extremely beauteous is Thine vision.
Manmohan Singh (Punjabi)ਤੇਰਾ ਸਰੂਪ ਪਹੁੰਚ ਤੋਂ ਪਰੇ ਹੈ ਅਤੇ ਪਰਮ ਸੁੰਦਰ ਹੈ ਤੇਰਾ ਦਰਸ਼ਨ।
Fareedkot Teekaਹੇ ਵਾਹਿਗੁਰੂ! ਤੇਰਾ ਸਰੂਪ ਮਨ ਬਾਣੀ ਕਾ ਪਰਾ ਹੈ ਪਾਵਣਾ ਬੜਾ ਕਠਨ ਹੈ ਔਰ ਤੇਰਾ ਦਰਸਨ (ਅਨੂਪੁ) ਉਪਮਾ ਸੇ ਰਹਿਤ ਹੈ॥
Prof. Sahib Singhਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ)।ਪਦ ਅਰਥ ਅਗੰਮੁ = {अगभ्य} ਅਪਹੁੰਚ। ਅਨੂਪੁ = ਬੇ-ਮਿਸਾਲ, ਅਦੁੱਤੀ। ਦਰਸਾਰਾ = ਦਰਸਨ।
SikhNet (Spanish)Tu Forma es Infinita, Tu Visión Encantadora;
ਹਉ ਕੁਰਬਾਣੀ ਤੇਰਿਆ ਸੇਵਕਾ; ਜਿਨੑ ਹਰਿ ਨਾਮੁ ਪਿਆਰਾ ॥੩॥
hau kurabaanee teriaa sevakaa; jina har naam piaaraa |3| Ang 746
Sant Singh KhalsaI am a sacrifice to Your servants; they love Your Name, O Lord. ||3||
Manmohan SinghI am a sacrifice unto Thine servants, to whom Thy Name is sweet, O Lord.
Manmohan Singh (Punjabi)ਮੈਂ ਤੇਰਿਆਂ ਗੋਲਿਆਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਮਿੱਠੜਾ ਲੱਗਦਾ ਹੈ, ਹੇ ਪ੍ਰਭੂ!
Fareedkot Teekaਕੋਈ ਉਪਮਾਨ ਤੇਰੇ ਸਾਦਰਸ ਨਹੀਂ ਹੋ ਸਕਤਾ। ਹੇ ਹਰੀ! ਜਿਨ ਕੋ ਤੇਰਾ ਨਾਮ ਪਿਆਰਾ ਹੈ, ਤਿਨ ਤੇਰਿਆਂ ਸੇਵਕੋਂ ਪਰ ਮੈਂ ਕੁਰਬਾਣ ਹਾਂ॥੩॥
Prof. Sahib Singhਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ॥੩॥ਪਦ ਅਰਥ ਹਉ = ਮੈਂ ॥੩॥
SikhNet (Spanish)oh Dios, ofrezco mi ser en sacrificio a aquellos de Tus Devotos que aman Tu Nombre. (3)
ਸਭੇ ਇਛਾ ਪੂਰੀਆ; ਜਾ ਪਾਇਆ ਅਗਮ ਅਪਾਰਾ ॥
sabhe ichhaa pooreea; jaa paaeaa agam apaaraa | Ang 747
Sant Singh KhalsaAll desires are fulfilled, when the Inaccessible and Infinite Lord is obtained.
Manmohan SinghAll the desires are fulfilled, when the Inaccessible and Infinite Lord is obtained.
Manmohan Singh (Punjabi)ਜਦ ਅਪੁੱਜ ਅਤੇ ਬੇਅੰਤ ਪ੍ਰਭੂ ਪਰਾਪਤ ਹੋ ਜਾਂਦਾ ਹੈ ਤਾਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹੇ ਅਗਮ ਅਪਾਰ ਰੂਪ! ਜਬ ਤੈਨੂੰ ਪਾਇਆ ਤਬ ਸਭ ਇਛਾਂ ਪੂਰਣ ਹੋ ਗਈਆਂ॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)।ਪਦ ਅਰਥ ਅਗਮ = ਅਪਹੁੰਚ। ਅਪਾਰਾ = ਬੇਅੰਤ।
SikhNet (Spanish)Todos los deseos son cumplidos cuando uno se entona en el Señor Infinito e Insondable.
ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ; ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥
gur naanak miliaa paarabraham; teriaa charanaa kau balihaaraa |4|1|47| Ang 747
Sant Singh KhalsaGuru Nanak has met the Supreme Lord God; I am a sacrifice to Your Feet. ||4||1||47||
Manmohan SinghGuru Nanak has met his Transcendent Lord and is a sacrifice unto His feet.
Manmohan Singh (Punjabi)ਗੁਰੂ ਨਾਨਕ ਆਪਣੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ ਅਤੇ ਉਸ ਦੇ ਪੈਰਾਂ ਤੋਂ ਘੋਲੀ ਜਾਂਦਾ ਹੈ।
Fareedkot Teekaਹੇ ਪਾਰਬ੍ਰਹਮ! ਤੂੰ ਗੁਰਾਂ ਦੁਆਰੇ ਮਿਲਾ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੇਰੇ ਚਰਣਾਂ ਉਪਰੋਂ ਬਲਿਹਾਰੇ ਜਾਤਾ ਹਾਂ॥੪॥੧॥੪੭॥
Prof. Sahib Singhਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੧॥੪੭॥ਪਦ ਅਰਥ ਕਉ = ਨੂੰ, ਤੋਂ ॥੪॥੧॥੪੭॥
SikhNet (Spanish)Nanak ha encontrado a su Señor Trascendente; oh, en sacrificio ofrece él su ser a los Pies de su Señor.(4-1-47)