ੴ

ਸਿੱਖਬਾਣੀ · SikhBani

Ang 747

Sri Guru Granth Sahib · Raag Soohee · 4 shabads, 35 lines
Translations
Shabad Guru Arjan Dev Ji Raag Soohee continued from Ang 746

ਸਭੇ ਇਛਾ ਪੂਰੀਆ; ਜਾ ਪਾਇਆ ਅਗਮ ਅਪਾਰਾ ॥

sabhe ichhaa pooreea; jaa paaeaa agam apaaraa |

Sant Singh KhalsaAll desires are fulfilled, when the Inaccessible and Infinite Lord is obtained.
Manmohan SinghAll the desires are fulfilled, when the Inaccessible and Infinite Lord is obtained.
Manmohan Singh (Punjabi)ਜਦ ਅਪੁੱਜ ਅਤੇ ਬੇਅੰਤ ਪ੍ਰਭੂ ਪਰਾਪਤ ਹੋ ਜਾਂਦਾ ਹੈ ਤਾਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹੇ ਅਗਮ ਅਪਾਰ ਰੂਪ! ਜਬ ਤੈਨੂੰ ਪਾਇਆ ਤਬ ਸਭ ਇਛਾਂ ਪੂਰਣ ਹੋ ਗਈਆਂ॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ)।

ਪਦ ਅਰਥ ਅਗਮ = ਅਪਹੁੰਚ। ਅਪਾਰਾ = ਬੇਅੰਤ।

SikhNet (Spanish)Todos los deseos son cumplidos cuando uno se entona en el Señor Infinito e Insondable.

ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ; ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥

gur naanak miliaa paarabraham; teriaa charanaa kau balihaaraa |4|1|47|

Sant Singh KhalsaGuru Nanak has met the Supreme Lord God; I am a sacrifice to Your Feet. ||4||1||47||
Manmohan SinghGuru Nanak has met his Transcendent Lord and is a sacrifice unto His feet.
Manmohan Singh (Punjabi)ਗੁਰੂ ਨਾਨਕ ਆਪਣੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ ਅਤੇ ਉਸ ਦੇ ਪੈਰਾਂ ਤੋਂ ਘੋਲੀ ਜਾਂਦਾ ਹੈ।
Fareedkot Teekaਹੇ ਪਾਰਬ੍ਰਹਮ! ਤੂੰ ਗੁਰਾਂ ਦੁਆਰੇ ਮਿਲਾ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੇਰੇ ਚਰਣਾਂ ਉਪਰੋਂ ਬਲਿਹਾਰੇ ਜਾਤਾ ਹਾਂ॥੪॥੧॥੪੭॥
Prof. Sahib Singhਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੧॥੪੭॥

ਪਦ ਅਰਥ ਕਉ = ਨੂੰ, ਤੋਂ ॥੪॥੧॥੪੭॥

SikhNet (Spanish)Nanak ha encontrado a su Señor Trascendente; oh, en sacrificio ofrece él su ser a los Pies de su Señor.(4-1-47)

Open this shabad (11 lines, Angs 746-747) →

Shabad Guru Arjan Dev Ji Raag Soohee

ਰਾਗੁ ਸੂਹੀ ਮਹਲਾ ੫ ਘਰੁ ੭ ॥

raag soohee mahalaa 5 ghar 7 |

Sant Singh KhalsaRaag Soohee, Fifth Mehl, Seventh House:
Manmohan SinghSuhi Measure. 5th Guru.
Manmohan Singh (Punjabi)ਰਾਗ ਸੂਹੀ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਤੇਰਾ ਭਾਣਾ. ਤੂਹੈ ਮਨਾਇਹਿ; ਜਿਸ ਨੋ ਹੋਹਿ ਦਇਆਲਾ ॥

teraa bhaanaa. toohai manaaeihi; jis no hohi deaalaa |

Sant Singh KhalsaHe alone obeys Your Will, O Lord, unto whom You are Merciful.
Manmohan SinghO Lord, him alone Thou makest obey Thy will, to whom Thou art merciful.
Manmohan Singh (Punjabi)ਹੇ ਸਾਈਂ! ਆਪਣੀ ਰਜਾ ਤੂੰ ਕੇਵਲ ਉਸ ਨੂੰ ਮਨਾਉਂਦਾ ਹੈਂ ਜਿਸ ਉਤੇ ਤੂੰ ਮਿਹਰਬਾਨ ਹੁੰਦਾ ਹੈ।
Fareedkot Teekaਤੇਰਾ ਜੋ ਭਾਣਾ ਹੈ ਜਿਸ ਪਰ ਤੂੰ ਕਿਰਪਾਲ ਹੋਵੇਂ ਤਿਸ ਕੋ ਮਨਾਵਤਾ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈਂ।

ਪਦ ਅਰਥ ਤੂੰ ਹੈ = ਤੂੰ ਆਪ ਹੀ। ਭਾਣਾ = ਮਨਾਇਹਿ = ਤੂੰ ਰਜ਼ਾ ਵਿਚ ਤੋਰਦਾ ਹੈਂ। ਜਿਸ ਨੋ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਹੋਹਿ = ਤੂੰ ਹੁੰਦਾ ਹੈਂ। ਦਇਆਲਾ = ਦਇਆਵਾਨ।

SikhNet (Spanish)Sólo actúa en Tu Voluntad, oh Señor, aquél que tiene el Regalo de Tu Misericordia.

ਸਾਈ ਭਗਤਿ. ਜੋ ਤੁਧੁ ਭਾਵੈ; ਤੂੰ ਸਰਬ ਜੀਆ ਪ੍ਰਤਿਪਾਲਾ ॥੧॥

saaee bhagat. jo tudh bhaavai; toon sarab jeea pratipaalaa |1|

Sant Singh KhalsaThat alone is devotional worship, which is pleasing to Your Will. You are the Cherisher of all beings. ||1||
Manmohan SinghThat alone is Thy devotional service, which pleases Thee. Thou art the Cherisher of all the beings.
Manmohan Singh (Punjabi)ਕੇਵਲ ਉਹ ਹੀ ਤੇਰੀ ਪ੍ਰੇਮ-ਮਈ ਸੇਵਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ। ਤੂੰ ਸਾਰੇ ਜੀਵਾਂ ਨੂੰ ਪਾਲਣ-ਪੋਸ਼ਣ ਵਾਲਾ ਹੈ।
Fareedkot Teekaਭਗਤੀ ਵਹੀ ਹੈ, ਜੋ ਤੇਰੇ ਕੋ ਭਾਵੈ ਔ ਤੂੰ ਸਰਬ ਜੀਵੋਂ ਕਾ ਪ੍ਰਤਿਪਾਲਕ ਹੈਂ॥੧॥
Prof. Sahib Singhਅਸਲ ਭਗਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ ॥੧॥

ਪਦ ਅਰਥ ਸਾਈ = ਉਹੀ। ਤੁਧੁ ਭਾਵੈ = ਤੈਨੂੰ ਪਸੰਦ ਆਉਂਦੀ ਹੈ ॥੧॥

SikhNet (Spanish)Sólo lo que Te complace es Tu Devoción, eres el Sostenedor de toda la vida. (1)

ਮੇਰੇ ਰਾਮ ਰਾਇ; ਸੰਤਾ ਟੇਕ ਤੁਮੑਾਰੀ ॥

mere raam raae; santaa ttek tumaaree |

Sant Singh KhalsaO my Sovereign Lord, You are the Support of the Saints.
Manmohan SinghMy sovereign Lord, the saints have Thine prop alone.
Manmohan Singh (Punjabi)ਮੇਰੇ ਸੁਲਤਾਨ ਸੁਆਮੀ! ਸਾਧੂਆਂ ਨੂੰ ਕੇਵਲ ਤੇਰਾ ਹੀ ਆਸਰਾ ਹੈ।
Fareedkot Teekaਹੇ ਮੇਰੇ ਰਾਮ ਰਾਜਾ! ਸੰਤੋਂ ਕੋ ਤੋ ਤੁਮਾਰੀ ਹੀ ਟੇਕ ਹੈ॥
Prof. Sahib Singhਹੇ ਮੇਰੇ ਪ੍ਰਭੂ ਪਾਤਿਸ਼ਾਹ! ਤੇਰੇ ਸੰਤਾਂ ਨੂੰ (ਸਦਾ) ਤੇਰਾ ਹੀ ਆਸਰਾ ਰਹਿੰਦਾ ਹੈ।

ਪਦ ਅਰਥ ਰਾਮਰਾਇ = ਹੇ ਪ੍ਰਭੂ ਪਾਤਿਸ਼ਾਹ! ਟੇਕ = ਆਸਰਾ।

SikhNet (Spanish)Oh mi Dios, mi Rey, Tus Santos se apoyan sólo en Ti;

ਜੋ ਤੁਧੁ ਭਾਵੈ ਸੋ ਪਰਵਾਣੁ; ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥

jo tudh bhaavai so paravaan; man tan toohai adhaaree |1| rahaau |

Sant Singh KhalsaWhatever pleases You, they accept. You are the sustenance of their minds and bodies. ||1||Pause||
Manmohan SinghWhatever pleases Thee, that they accept, Thou art the support of their soul and body. Pause.
Manmohan Singh (Punjabi)ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਕਬੂਲ ਕਰਦੇ ਹਨ। ਤੂੰ ਉਨ੍ਹਾਂ ਦੀ ਆਤਮਾ ਅਤੇ ਦੇਹ ਦਾ ਆਸਰਾ ਹੈਂ। ਠਹਿਰਾਉ।
Fareedkot Teekaਜੋ ਤੇਰੇ ਕੋ ਭਾਵਤਾ ਹੈ, ਸੋਈ ਸੰਤੋਂ ਕੋ ਪਰਵਾਨ ਹੈ ਔਰ ਮਨ ਤਨ ਬਾਣੀ ਕਰ ਕੇ ਤੂੰ ਹੀ (ਅਧਾਰੀ) ਆਸਰਾ ਹੈਂ॥੧॥ ਰਹਾਉ ॥
Prof. Sahib Singhਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ (ਤੇਰੇ ਸੰਤਾਂ ਨੂੰ) ਪਰਵਾਨ ਹੁੰਦਾ ਹੈ। ਉਹਨਾਂ ਦੇ ਮਨ ਵਿਚ, ਉਹਨਾਂ ਦੇ ਤਨ ਵਿਚ, ਤੂੰ ਹੀ ਆਸਰਾ ਹੈਂ ॥੧॥ ਰਹਾਉ ॥

ਪਦ ਅਰਥ ਪਰਵਾਣ = ਕਬੂਲ। ਮਨਿ = ਮਨ ਵਿਚ। ਅਧਾਰੀ = ਆਸਰਾ ॥੧॥ ਰਹਾਉ ॥

SikhNet (Spanish)lo que sea que Te gusta, eso lo aceptan, pues eres lo Principal para su cuerpo y mente. (1-Pausa)

ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ; ਮਨਸਾ ਪੂਰਣਹਾਰਾ ॥

toon deaal kripaal kripaa nidh; manasaa pooranahaaraa |

Sant Singh KhalsaYou are kind and compassionate, the treasure of mercy, the fulfiller of our hopes.
Manmohan SinghThou, O Lord are kind, compassionate, treasure of mercy and the fulfiller of aspirations.
Manmohan Singh (Punjabi)ਤੂੰ ਹੇ ਸੁਆਮੀ! ਮਿਹਰਬਾਨ, ਮਇਆਵਾਨ, ਰਹਿਮਤ ਦਾ ਖਜਾਨਾ ਅਤੇ ਸੱਧਰਾਂ ਪੂਰੀਆਂ ਕਰਨ ਵਾਲਾ ਹੈ।
Fareedkot Teekaਪੀਛੇ ਤੂੰ ਦਿਆਲ ਥਾ, ਵਰਤਮਾਨ ਮੇਂ ਕਿਰਪਾਲੂ ਹੈਂ, ਭਵਿਖਤ ਮੇਂ ਕਿਰਪਾ ਨਿਧੀ ਹੋਵੇਂਗਾ। ਸਭ ਕੀ ਤੀਨ ਕਾਲ ਮੇਂ ਤੂੰ ਮਨਸਾ ਪੂਰਣਹਾਰਾ ਹੈ॥
Prof. Sahib Singh(ਹੇ ਪ੍ਰਭੂ)! ਤੂੰ ਦਇਆ ਦਾ ਘਰ ਹੈਂ, ਤੂੰ ਕਿਰਪਾ ਦਾ ਖ਼ਜ਼ਾਨਾ ਹੈਂ, ਤੂੰ (ਆਪਣੇ ਭਗਤਾਂ ਦੀ) ਮਨੋ-ਕਾਮਨਾ ਪੂਰੀ ਕਰਨ ਵਾਲਾ ਹੈਂ।

ਪਦ ਅਰਥ ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਮਨਸਾ = {मनीषा} ਮਨ ਦੀ ਕਾਮਨਾ।

SikhNet (Spanish)Eres nuestro Señor Compasivo y Benévolo, eres el que llena todas nuestras esperanzas,

ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ; ਤੂੰ. ਭਗਤਨ ਕਾ ਪਿਆਰਾ ॥੨॥

bhagat tere sabh praanapat preetam; toon. bhagatan kaa piaaraa |2|

Sant Singh KhalsaYou are the Beloved Lord of life of all Your devotees; You are the Beloved of Your devotees. ||2||
Manmohan SinghO Thou the Lord of life, all the saints are dear unto Thee, and Thou art Thine saints Beloved.
Manmohan Singh (Punjabi)ਹੇ ਤੂੰ ਜਿੰਦ-ਜਾਨ ਦੇ ਸੁਆਮੀ! ਸਮੂਹ ਸਾਧੂ ਤੈਨੂੰ ਪਿਆਰੇ ਹਨ, ਅਤੇ ਤੂੰ ਆਪਣੇ ਸਾਧੂਆਂ ਦਾ ਦਿਲਬਰ ਹੈ।
Fareedkot Teekaਹੇ ਪ੍ਰਾਣਾਂ ਕੇ ਪਤੀ! ਭਗਤ ਤੇਰੇ ਪ੍ਰੀਤਮ ਹੈਂ, ਭਾਵ ਸਭ ਕੁਟੰਬ ਸੇ ਤੋੜ ਕਰ ਏਕ ਤੇਰੇ ਮੇਂ ਹੀ ਤਿਨ ਕੀ ਪ੍ਰੀਤੀ ਹੈ, ਇਸੀ ਪਰਕਾਰ ਤੂੰ ਭੀ ਭਗਤੋਂ ਕਾ ਪਿਆਰਾ ਹੈਂ॥੨॥
Prof. Sahib Singhਹੇ ਜਿੰਦ ਦੇ ਮਾਲਕ! ਹੇ ਪ੍ਰੀਤਮ ਪ੍ਰਭੂ! ਤੇਰੇ ਸਾਰੇ ਭਗਤ (ਤੈਨੂੰ ਪਿਆਰੇ ਲੱਗਦੇ ਹਨ), ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈਂ ॥੨॥

ਪਦ ਅਰਥ ਭਗਤ = {ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖੋ}। ਸਭਿ = ਸਾਰੇ। ਪ੍ਰਾਣਪਤਿ = ਹੇ ਜਿੰਦ ਦੇ ਮਾਲਕ! ॥੨॥

SikhNet (Spanish)oh Vida de vidas. Tus Devotos Te pertenecen sólo a Ti y Tú eres el Bienamado de Tus Devotos. (2)

ਤੂ ਅਥਾਹੁ ਅਪਾਰੁ ਅਤਿ ਊਚਾ; ਕੋਈ ਅਵਰੁ. ਨ ਤੇਰੀ ਭਾਤੇ ॥

too athaahu apaar at aoochaa; koee avar. na teree bhaate |

Sant Singh KhalsaYou are unfathomable, infinite, lofty and exalted. There is no one else like You.
Manmohan SinghThou art Unfathomable, Infinite and exceedingly Lofty, No one else is like Thee.
Manmohan Singh (Punjabi)ਤੂੰ ਬੇਥਾਹ, ਬੇਅੰਤ ਅਤੇ ਪਰਮ ਉਚਾ ਹੈਂ। ਕੋਈ ਹੋਰ ਤੇਰੇ ਵਰਗਾ ਨਹੀਂ।
Fareedkot Teekaਸੋ ਅਥਾਹ ਹੈਂ, ਭਾਵ ਬੇਦ ਭੀ ਨੇਤ ਨੇਤ ਕਹਿਤੇ ਹੈਂ, (ਅਪਾਰੁ) ਮਨ ਬੁਧਿ ਆਦਿਕੋਂ ਤੇ ਪਰੇ ਹੈਂ, (ਊਚਾ) ਬ੍ਰਹਮਾਦਿਕੋਂ ਸੇ ਭੀ ਤੂੰ ਅਤਿਅੰਤ ਊਚਾ ਹੈਂ, ਕੋਈ ਔਰ ਤੇਰੀ (ਭਾਤੇ) ਤ੍ਰਹ ਕਾ, ਭਾਵ ਬਰਾਬਰ ਨਹੀਂ ਹੈ॥
Prof. Sahib Singhਹੇ ਪ੍ਰਭੂ! (ਤੇਰੇ ਦਿਲ ਦੀ) ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਬਹੁਤ ਹੀ ਉੱਚਾ ਹੈਂ, ਕੋਈ ਹੋਰ ਤੇਰੇ ਵਰਗਾ ਨਹੀਂ ਹੈ।

ਪਦ ਅਰਥ ਅਥਾਹੁ = ਜਿਸ ਦੀ ਹਾਥ ਨਾਹ ਪੈ ਸਕੇ। ਅਪਾਰੁ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਤੇਰੀ ਭਾਤੇ = ਤੇਰੀ ਭਾਂਤਿ ਦਾ, ਤੇਰੇ ਵਰਗੇ।

SikhNet (Spanish)Eres Insondable e Infinito, lo más Alto de lo alto; no hay nadie más como Tú.

ਇਹ ਅਰਦਾਸਿ ਹਮਾਰੀ ਸੁਆਮੀ; ਵਿਸਰੁ ਨਾਹੀ. ਸੁਖਦਾਤੇ ॥੩॥

eih aradaas hamaaree suaamee; visar naahee. sukhadaate |3|

Sant Singh KhalsaThis is my prayer, O my Lord and Master; may I never forget You, O Peace-giving Lord. ||3||
Manmohan SinghO my Bliss-giving Lord, this to Thee is my prayer, that I may forget Thee not ever.
Manmohan Singh (Punjabi)ਹੇ ਮੇਰੇ ਖੁਸ਼ੀ ਬਖਸ਼ਣਹਾਰ ਪ੍ਰਭੂ! ਤੇਰੇ ਅਗੇ ਮੇਰੀ ਇਹ ਪ੍ਰਾਰਥਨਾ ਹੈ ਕਿ ਮੈਂ ਤੈਨੂੰ ਕਦੇ ਭੀ ਨਾਂ ਭੁੱਲਾ।
Fareedkot Teekaਹੇ ਸੁਖਦਾਤੇ ਸੁਆਮੀ! ਏਹ ਹਮਾਰੀ ਬੇਨਤੀ ਮਾਨ ਕਰ ਏਕ ਸੁਆਸ ਭੀ ਵਿਸਰ ਨਾਹੀਂ॥੩॥
Prof. Sahib Singhਹੇ ਮਾਲਕ! ਹੇ ਸੁਖਾਂ ਦੇ ਦੇਣ ਵਾਲੇ! ਅਸਾਂ ਜੀਵਾਂ ਦੀ (ਤੇਰੇ ਅੱਗੇ) ਇਹੀ ਅਰਜ਼ੋਈ ਹੈ, ਕਿ ਸਾਨੂੰ ਤੂੰ ਕਦੇ ਭੀ ਨਾਹ ਭੁੱਲ ॥੩॥

ਪਦ ਅਰਥ ਸੁਆਮੀ = ਹੇ ਸੁਆਮੀ! ਸੁਖ ਦਾਤੇ = ਹੇ ਸੁਖ ਦੇਣ ਵਾਲੇ! ॥੩॥

SikhNet (Spanish)Esta es nuestra oración hacia Ti, oh Señor Dador de Éxtasis, por favor no nos abandones. (3)

ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ; ਜੇ ਸੁਆਮੀ ਤੁਧੁ ਭਾਵਾ ॥

din rain saas saas gun gaavaa; je suaamee tudh bhaavaa |

Sant Singh KhalsaDay and night, with each and every breath, I sing Your Glorious Praises, if it is pleasing to Your Will.
Manmohan SinghIf it pleases Thee, O my Master, with every breath of mine, I shall ever sing Thy praise.
Manmohan Singh (Punjabi)ਜੇਕਰ ਤੈਨੂੰ ਚੰਗਾ ਲੱਗੇ, ਹੇ ਮੇਰੇ ਮਾਲਕ! ਆਪਣੇ ਹਰ ਸੁਆਸ ਨਾਲ ਸਦਾ ਹੀ ਮੈਂ ਤੇਰਾ ਜੱਸ ਗਾਇਨ ਕਰਾਂਗਾ।
Fareedkot Teekaਹੇ ਸੁਆਮੀ! ਜੇਕਰ ਤੁਝ ਕੋ ਭਾਵੇ ਤੋ ਦਿਨ ਰੈਨ ਸੁਆਸ ਸੁਆਸ ਤੇਰੇ ਗੁਣ ਗਾਵਤਾ ਰਹਾਂ॥
Prof. Sahib Singhਹੇ ਸੁਆਮੀ! ਜੇ ਮੈਂ ਤੈਨੂੰ ਚੰਗਾ ਲੱਗਾਂ (ਜੇ ਤੇਰੀ ਮੇਰੇ ਉਤੇ ਮੇਹਰ ਹੋਵੇ) ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ।

ਪਦ ਅਰਥ ਰੈਣਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗਾਵਾ = ਗਾਵਾਂ, ਮੈਂ ਗਾਂਦਾ ਰਹਾਂ।

SikhNet (Spanish)Voy a cantar Tu Alabanza siempre, oh Dios; si Estás complacido conmigo,

ਨਾਮੁ ਤੇਰਾ ਸੁਖੁ ਨਾਨਕੁ ਮਾਗੈ; ਸਾਹਿਬ ਤੁਠੈ ਪਾਵਾ ॥੪॥੧॥੪੮॥

naam teraa sukh naanak maagai; saahib tutthai paavaa |4|1|48|

Sant Singh KhalsaNanak begs for the peace of Your Name, O Lord and Master; as it is pleasing to Your Will, I shall attain it. ||4||1||48||
Manmohan SinghO Lord, Nanak asks for the peace of Thy Name. Through Thine pleasure alone, can I attain to it.
Manmohan Singh (Punjabi)ਹੇ ਸੁਆਮੀ! ਨਾਨਕ ਤੇਰੇ ਨਾਮ ਦੀ ਠੰਢ-ਚੈਨ ਦੀ ਯਾਚਨਾ ਕਰਦਾ ਹੈ। ਕੇਵਲ ਤੇਰੀ ਪ੍ਰਸੰਨਤਾ ਰਾਹੀਂ ਹੀ ਮੂ ਇਸ ਨੂੰ ਪਰਾਪਤ ਕਰ ਸਕਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਾਮ ਤੇਰਾ ਸੁਖ ਸਰੂਪ ਹੈ ਤਿਸ ਕੋ ਮੈਂ ਮਾਂਗਤਾ ਹੂੰ। ਹੇ ਸਾਹਿਬ! ਜੇ ਤੂੰ ਕਿਰਪਾਲ ਹੋਵੈਂ ਤਬ ਹੀ ਮੈਂ ਪਾਵੋਂ, ਭਾਵ ਤੇਰੀ ਕਿਰਪਾ ਬਿਨਾਂ ਨਾਮ ਕੀ ਪ੍ਰਾਪਤੀ ਨਹੀਂ ਹੋਤੀ॥੪॥੧॥੪੮॥
Prof. Sahib Singh(ਤੇਰਾ ਦਾਸ) ਨਾਨਕ (ਤੈਥੋਂ) ਤੇਰਾ ਨਾਮ ਮੰਗਦਾ ਹੈ (ਇਹੀ ਨਾਨਕ ਵਾਸਤੇ) ਸੁਖ (ਹੈ)। ਹੇ ਮੇਰੇ ਸਾਹਿਬ! ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਨੂੰ ਇਹ ਦਾਤ ਮਿਲ ਜਾਏ ॥੪॥੧॥੪੮॥

ਪਦ ਅਰਥ ਤੁਠੈ = ਜੇ ਤ੍ਰੁੱਠ ਪਏ। ਪਾਵਾ = ਪਾਵਾਂ, ਮੈਂ ਹਾਸਲ ਕਰਾਂ ॥੪॥੧॥੪੮॥

SikhNet (Spanish)oh Maestro, por Misericordia bendíceme con la Paz de Tu Nombre (4-1-48)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਵਿਸਰਹਿ ਨਾਹੀ. ਜਿਤੁ ਤੂ ਕਬਹੂ; ਸੋ ਥਾਨੁ ਤੇਰਾ ਕੇਹਾ ॥

visareh naahee. jit too kabahoo; so thaan teraa kehaa |

Sant Singh KhalsaWhere is that place, where You are never forgotten, Lord?
Manmohan SinghWhat kind is that place of Thine, O Lord, where the mortal forgets Thee not ever,
Manmohan Singh (Punjabi)ਤੇਰਾ ਉਹ ਅਸਥਾਨ ਕਿਹੋ ਜਿਹਾ ਹੈ, ਹੇ ਸਾਈਂ! ਜਿਥੇ ਪ੍ਰਾਣੀ ਤੈਨੂੰ ਕਦਾਚਿਤ ਭੁਲਦਾ ਨਹੀਂ,
Fareedkot Teekaਹੇ ਭਗਵਨ! ਜਹਾਂ ਤੂੰ ਕਬੀ ਭੀ ਨਾ ਬਿਸਰੇਂ, ਵਹੁ ਅਸਥਾਨ ਤੇਰਾ ਕੌਨ ਹੈ?
Prof. Sahib Singhਹੇ ਮੇਰੇ ਰਾਮ! ਤੇਰਾ ਉਹ (ਸਾਧ ਸੰਗਤਿ) ਥਾਂ ਬੜਾ ਹੀ ਅਸਚਰਜ ਹੈ, ਜਿਸ ਵਿਚ ਬੈਠਿਆਂ ਤੂੰ ਕਦੇ ਭੀ ਨਾਹ ਭੁੱਲੇਂ,

ਪਦ ਅਰਥ ਜਿਤੁ = ਜਿੱਥੇ, ਜਿਸ ਥਾਂ ਵਿਚ। ਕਬ ਹੂ = ਕਦੇ ਭੀ। ਕੇਹਾ = ਬੜਾ ਅਸਚਰਜ।

SikhNet (Spanish)¿Qué tipo de lugar sagrado es ese en donde uno Te alaba siempre, oh Señor,

ਆਠ ਪਹਰ ਜਿਤੁ ਤੁਧੁ ਧਿਆਈ; ਨਿਰਮਲ ਹੋਵੈ ਦੇਹਾ ॥੧॥

aatth pehar jit tudh dhiaaee; niramal hovai dehaa |1|

Sant Singh KhalsaTwenty-four hours a day, they meditate on You, and their bodies become spotless and pure. ||1||
Manmohan Singhand where he contemplates Thee throughout the eight watches and his body becomes pure?
Manmohan Singh (Punjabi)ਅਤੇ ਜਿਥੇ ਉਹ ਅੱਠੇ ਪਹਿਰ ਹੀ ਤੈਨੂੰ ਸਿਮਰਦਾ ਹੈ ਅਤੇ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ।
Fareedkot Teekaਜਹਾਂ ਅੱਠੇ ਪਹਿਰ ਤੇਰੇ ਹੀ ਕੋ ਧ੍ਯਾਈਏ ਪੁਨਾ ਸਰੀਰ ਨਿਰਮਲ ਹੋਵੇ॥੧॥
Prof. Sahib Singhਜਿਸ ਵਿਚ ਬੈਠ ਕੇ ਮੈਂ ਤੈਨੂੰ ਅੱਠੇ ਪਹਰ ਯਾਦ ਕਰ ਸਕਾਂ, ਤੇ, ਮੇਰਾ ਸਰੀਰ ਪਵਿਤ੍ਰ ਹੋ ਜਾਏ ॥੧॥

ਪਦ ਅਰਥ ਤੁਧੁ = ਤੈਨੂੰ। ਧਿਆਈ = ਧਿਆਈਂ, ਮੈਂ ਧਿਆਨ ਧਰਦਾ ਰਹਾਂ। ਦੇਹਾ = ਸਰੀਰ ॥੧॥

SikhNet (Spanish)en dónde uno vive en Ti noche y día, y el cuerpo propio se vuelve inmaculado?(1)

ਮੇਰੇ ਰਾਮ; ਹਉ ਸੋ ਥਾਨੁ ਭਾਲਣ ਆਇਆ ॥

mere raam; hau so thaan bhaalan aaeaa |

Sant Singh KhalsaO my Lord, I have come searching for that place.
Manmohan SinghMy Lord I have come to search that place.
Manmohan Singh (Punjabi)ਮੇਰੇ ਸੁਆਮੀ! ਮੈਂ ਉਸ ਅਸਥਾਨ ਨੂੰ ਲੱਭਣ ਲਈ ਆਇਆ ਹਾਂ।
Fareedkot Teekaਹੇ ਮੇਰੇ ਰਾਮ! ਮੈਂ ਵਹੁ ਅਸਥਾਨ ਢੂੰਢਣੇ ਕੋ ਆਯਾ ਹੂੰ॥
Prof. Sahib Singhਹੇ ਮੇਰੇ ਰਾਮ! ਮੈਂ ਉਹ ਥਾਂ ਲੱਭਣ ਤੁਰ ਪਿਆ (ਜਿੱਥੇ ਮੈਂ ਤੇਰਾ ਦਰਸਨ ਕਰ ਸਕਾਂ)।

ਪਦ ਅਰਥ ਹਉ = ਮੈਂ।

SikhNet (Spanish)Oh Dios, he estado en búsqueda de ese lugar,

ਖੋਜਤ ਖੋਜਤ ਭਇਆ ਸਾਧਸੰਗੁ; ਤਿਨੑ ਸਰਣਾਈ ਪਾਇਆ ॥੧॥ ਰਹਾਉ ॥

khojat khojat bheaa saadhasang; tina saranaaee paaeaa |1| rahaau |

Sant Singh KhalsaAfter seeking and searching, I found Sanctuary in the Saadh Sangat, the Company of the Holy. ||1||Pause||
Manmohan SinghSearching and searching, I found it to be the society of saints, whose sanctuary I have now entered. Pause.
Manmohan Singh (Punjabi)ਲੱਭਦਿਆਂ, ਲੱਭਦਿਆਂ, ਇਹ ਥਾਂ ਮੈਂ ਸੰਤਾਂ ਦੀ ਸੰਗਤ ਪਾਈ ਹੈ, ਜਿਨ੍ਹਾਂ ਦੀ ਪਨਾਹ ਹੁਣ ਮੈਂ ਲਈ ਹੈ। ਠਹਿਰਾਉ।
Fareedkot Teekaਜਬ ਖੋਜਤਿਆਂ ਖੋਜਤਿਆਂ ਸਾਧੂਓਂ ਕਾ ਸੰਗ ਹੂਆ, ਤਿਨੋਂ ਕੀ ਸਰਣ ਮੇਂ ਜਬ ਬ੍ਰਿਤੀ ਜੋੜੀ ਤਬ ਇਸ ਗ੍ਯਾਨ ਕੋ ਪਾਯਾ॥੧॥ ਰਹਾਉ ॥
Prof. Sahib Singhਲੱਭਦਿਆਂ ਲੱਭਦਿਆਂ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਗਿਆ, ਉਹਨਾਂ (ਗੁਰਮੁਖਾਂ) ਦੀ ਸਰਨ ਪੈ ਕੇ ਮੈਂ (ਤੈਨੂੰ ਭੀ) ਲੱਭ ਲਿਆ ॥੧॥ ਰਹਾਉ ॥

ਪਦ ਅਰਥ ਖੋਜਤ = ਭਾਲਦਿਆਂ। ਸਾਧ ਸੰਗੁ = ਗੁਰਮੁਖਾਂ ਦਾ ਮੇਲ। ਤਿਨ੍ਹ੍ਹ ਸਰਣਾਈ = ਉਹਨਾਂ ਦੀ ਸਰਨ ਵਿਚ ॥੧॥ ਰਹਾਉ ॥

SikhNet (Spanish)pero después de una larga indagación, he encontrado que es en la Sociedad de Tus Santos en donde puedo tener mi Refugio.(1-Pausa)

ਬੇਦ ਪੜੇ ਪੜਿ ਬ੍ਰਹਮੇ ਹਾਰੇ; ਇਕੁ ਤਿਲੁ. ਨਹੀ ਕੀਮਤਿ ਪਾਈ ॥

bed parre parr brahame haare; ik til. nahee keemat paaee |

Sant Singh KhalsaReading and reciting the Vedas, Brahma grew weary, but he did not find even a tiny bit of God's worth.
Manmohan SinghReading and reciting the Vedas Brahma grew, He found not even a sesame's worth of God.
Manmohan Singh (Punjabi)ਵੇਦਾਂ ਨੂੰ ਵਾਚਦਾ ਤੇ ਪੜ੍ਹਦਾ ਹੋਇਆ ਬ੍ਰਹਮਾ ਹੰਭ ਗਿਆ। ਉਸ ਨੂੰ ਇਕ ਜਰਾ ਜਿੰਨੀ ਭੀ ਵਾਹਿਗੁਰੂ ਦੇ ਮੁੱਲ ਦਾ ਪਤਾ ਨਾਂ ਲੱਗਾ।
Fareedkot Teekaਬੇਦ ਪੜ੍ਹ ਪੜ੍ਹ ਕੇ ਤੌ ਕਈ ਬ੍ਰਹਮੇ ਹਾਰ ਗਏ, ਇਕ ਤਿਲ ਮਾਤ੍ਰ ਭੀ ਕੀਮਤ ਨਹੀਂ ਪਾਈ, ਭਾਵ ਨੇਤ ਨੇਤ ਹੀ ਕਹਤੇ ਚਲੇ ਗਏ॥
Prof. Sahib Singhਹੇ ਮੇਰੇ ਰਾਮ! ਬ੍ਰਹਮਾ ਵਰਗੇ ਅਨੇਕਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਪਰ ਉਹ ਤੇਰੀ ਰਤਾ ਭੀ ਕਦਰ ਨਾਹ ਸਮਝ ਸਕੇ।

ਪਦ ਅਰਥ ਪੜੇ ਪੜਿ = ਪੜ੍ਹ ਪੜ੍ਹ ਕੇ, ਪੜਿ ਪੜਿ। ਬ੍ਰਹਮੇ = ਬ੍ਰਹਮਾ ਵਰਗੇ ਅਨੇਕਾਂ। ਤਿਲੁ = ਰਤਾ ਭਰ।

SikhNet (Spanish)De nada le sirvió a Brahma estudiar los Vedas, pues nunca logró encontrar ahí el Verdadero Valor del Señor.

ਸਾਧਿਕ ਸਿਧ ਫਿਰਹਿ ਬਿਲਲਾਤੇ; ਤੇ ਭੀ ਮੋਹੇ ਮਾਈ ॥੨॥

saadhik sidh fireh bilalaate; te bhee mohe maaee |2|

Sant Singh KhalsaThe seekers and Siddhas wander around bewailing; they too are enticed by Maya. ||2||
Manmohan SinghThe strivers and adepts roam about wailing They too are bewitched by mammon.
Manmohan Singh (Punjabi)ਅਭਿਆਸੀ ਤੇ ਪੂਰਨ ਪੁਸ਼ਰ ਵੀ ਰੋਂਦੇ ਫਿਰਦੇ ਹਨ। ਉਨ੍ਹਾਂ ਨੂੰ ਵੀ ਮਾਇਆ ਨੇ ਮੋਹਿਤ ਕਰ ਲਿਆ ਹੈ।
Fareedkot Teeka(ਸਾਧਿਕ) ਸਾਧਨ ਕਰਨੇ ਵਾਲੇ ਔ ਜੋ ਸਿਧ ਹੂਏ ਹੈਂ ਵਹੁ ਅੰਤ ਲੇਨੇ ਕੋ ਬਿਲਲਾਤੇ ਫਿਰਤੇ ਹੈਂ, ਸੋ ਭੀ ਮਾਯਾ ਕੇ ਮੋਹੇ ਹੂਏ ਹੈਂ॥੨॥
Prof. Sahib Singhਸਾਧਨਾਂ ਕਰਨ ਵਾਲੇ ਜੋਗੀ, ਕਰਾਮਾਤੀ ਜੋਗੀ (ਤੇਰੇ ਦਰਸਨ ਨੂੰ) ਵਿਲਕਦੇ ਫਿਰਦੇ ਹਨ, ਪਰ ਉਹ ਭੀ ਮਾਇਆ ਦੇ ਮੋਹ ਵਿਚ ਹੀ ਫਸੇ ਰਹੇ ॥੨॥

ਪਦ ਅਰਥ ਸਾਧਿਕ = ਸਾਧਨ ਕਰਨ ਵਾਲੇ। ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਕਰਾਮਾਤੀ ਜੋਗੀ। ਤੇ ਭੀ = ਉਹ ਭੀ {ਬਹੁ-ਵਚਨ}। ਮਾਈ = ਮਾਇਆ ॥੨॥

SikhNet (Spanish)Los adeptos y los Sidha yoguis vivían en el lamento, pues fueron engañados por Maya. (2)

ਦਸ ਅਉਤਾਰ. ਰਾਜੇ ਹੋਇ ਵਰਤੇ; ਮਹਾਦੇਵ ਅਉਧੂਤਾ ॥

das aautaar. raaje hoe varate; mahaadev aaudhootaa |

Sant Singh KhalsaThere were ten regal incarnations of Vishnu; and then there was Shiva, the renunciate.
Manmohan SinghThere have been ten incarnations, Kings and forsakers like Shiva.
Manmohan Singh (Punjabi)ਦਸ ਅਵਤਾਰ, ਪਾਤਿਸ਼ਾਹ ਅਤੇ ਸ਼ਿਵਜੀ ਵਰਗੇ ਤਿਆਗੀ ਹੋ ਗੁਜ਼ਰੇ ਹਨ।
Fareedkot Teekaਦਸ ਜੋ ਮੁੱਖ ਅਵਤਾਰ ਚੌਵੀਓਂ ਮੇਂ ਰਾਮ ਕ੍ਰਿਸ਼੍ਨਾਂਦਿ ਹੋਏ ਹੈਂ ਔ ਰਾਜੇ ਪ੍ਰਥੂ ਆਦਿ ਜੋ ਅੰਸਾਵਤਾਰ ਹੋਇ ਵਰਤੇ ਹੈਂ ਔ ਸਿਵ ਪੁਨਃ (ਅਉਧੂਤਾ) ਦੱਤ੍ਰਾਤ੍ਰੇ ਆਦ ਹੈਂ॥
Prof. Sahib Singhਹੇ ਮੇਰੇ ਰਾਮ! (ਵਿਸ਼ਨੂ ਦੇ) ਦਸ ਅਵਤਾਰ (ਆਪੋ ਆਪਣੇ ਜੁਗ ਵਿਚ) ਸਤਕਾਰ ਪ੍ਰਾਪਤ ਕਰਦੇ ਰਹੇ। ਸ਼ਿਵ ਜੀ ਬੜਾ ਤਿਆਗੀ ਪ੍ਰਸਿੱਧ ਹੋਇਆ।

ਪਦ ਅਰਥ ਦਸ ਅਉਤਾਰ = {ਮੱਛ, ਕੱਛ, ਵਰਾਹ, ਨਰਸਿੰਘ, ਵਾਮਨ = ਸਤਜੁਗ ਦੇ ਅਵਤਾਰ। ਪਰਸ ਰਾਮ, ਰਾਮਚੰਦ੍ਰ = ਤ੍ਰੇਤੇ ਦੇ ਅਵਤਾਰ। ਕ੍ਰਿਸ਼ਨ-ਦੁਆਪਰ ਦਾ ਅਵਤਾਰ। ਬੁੱਧ, ਕਲਕੀ = ਕਲਿਜੁਗ ਦੇ ਅਵਤਾਰ}। ਰਾਜੇ = ਪੂਜਨੀਕ। ਮਹਾ ਦੇਵ = ਸ਼ਿਵ। ਅਵਧੂਤਾ = ਤਿਆਗੀ।

SikhNet (Spanish)Las diez encarnaciones las vivió Shiva como rey, jugando el papel de la realeza;

ਤਿਨੑ ਭੀ ਅੰਤੁ. ਨ ਪਾਇਓ ਤੇਰਾ; ਲਾਇ ਥਕੇ ਬਿਭੂਤਾ ॥੩॥

tina bhee ant. na paaeo teraa; laae thake bibhootaa |3|

Sant Singh KhalsaHe did not find Your limits either, although he grew weary of smearing his body with ashes. ||3||
Manmohan SinghThey too found not thine limit, though some grew weary of smearing their body with ashes.
Manmohan Singh (Punjabi)ਉਨ੍ਹਾਂ ਨੂੰ ਭੀ ਤੇਰੇ ਔੜਕ ਦਾ ਪਤਾ ਨਹੀਂ ਲੱਗਾ, ਭਾਵੇਂ ਕਈ ਆਪਣੀ ਦੇਹ ਨੂੰ ਸੁਆਹ ਮਲਦੇ ਹਾਰ ਹੁਟ ਗਏ ਹਨ।
Fareedkot Teekaਸੋ ਭੀ ਬਿਭੂਤਾ ਕੋ ਲਗਾਇ ਕਰ ਥਕ ਗਏ ਹੈਂ, ਤਿਨੋਂ ਨੇ ਭੀ ਤੇਰਾ ਅੰਤ ਨਹੀਂ ਪਾਯਾ ਹੈ॥੩॥
Prof. Sahib Singhਪਰ ਉਹ ਭੀ ਤੇਰੇ ਗੁਣਾਂ ਦਾ ਅੰਤ ਨਾਹ ਪਾ ਸਕੇ। (ਸ਼ਿਵ ਆਦਿਕ ਅਨੇਕਾਂ ਆਪਣੇ ਸਰੀਰ ਉਤੇ) ਸੁਆਹ ਮਲ ਮਲ ਕੇ ਥੱਕ ਗਏ ॥੩॥

ਪਦ ਅਰਥ ਬਿਭੂਤਾ = ਸੁਆਹ ॥੩॥

SikhNet (Spanish)aun así Shiva, el dios de la renunciación, no pudo encontrar los Límites del Señor por más que untó su cuerpo con cenizas. (3)

ਸਹਜ ਸੂਖ ਆਨੰਦ ਨਾਮ ਰਸ; ਹਰਿ ਸੰਤੀ ਮੰਗਲੁ ਗਾਇਆ ॥

sehaj sookh aanand naam ras; har santee mangal gaaeaa |

Sant Singh KhalsaPeace, poise and bliss are found in the subtle essence of the Naam. The Lord's Saints sing the songs of joy.
Manmohan SinghPoise, peace and bliss are in the Name Nectar, So the Lord's saints sing His praise.
Manmohan Singh (Punjabi)ਅਡੋਲਤਾ, ਆਰਾਮ ਅਤੇ ਖੁਸ਼ੀ ਨਾਮ-ਅੰਮ੍ਰਿਤ ਵਿੱਚ ਹਨ। ਇਸ ਲਈ ਸਾਈਂ ਦੇ ਸਾਧੂ ਉਸ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਹਰਿ ਕੇ ਸੰਤੋਂ ਨੇ ਜਬ ਤੇਰਾ ਮੰਗਲ ਰੂਪ ਜਸ ਗਾਯਾ ਹੈ ਤਬ ਆਤਮ ਸੁਖ ਤਥਾ ਨਾਮ ਕੇ ਰਸ ਕਾ ਅਨੰਦ ਤਿਨ ਕੋ ਪ੍ਰਾਪਤਿ ਹੂਆ ਹੈ॥
Prof. Sahib Singhਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਂਵਿਆ, ਉਹਨਾਂ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇ, ਉਹਨਾਂ ਨਾਮ ਦਾ ਰਸ ਚੱਖਿਆ।

ਪਦ ਅਰਥ ਸਹਜ = ਆਤਮਕ ਅਡੋਲਤਾ। ਸੰਤੀ = ਸੰਤਾਂ ਨੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ।

SikhNet (Spanish)La Paz del Equilibrio y el Éxtasis se encuentran en la Dicha del Nombre del Señor; por eso los Santos cantan la Alabanza

ਸਫਲ ਦਰਸਨੁ ਭੇਟਿਓ ਗੁਰ ਨਾਨਕ; ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥

safal darasan bhettio gur naanak; taa man tan har har dhiaaeaa |4|2|49|

Sant Singh KhalsaI have obtained the Fruitful Vision of Guru Nanak's Darshan, and with my mind and body I meditate on the Lord, Har, Har. ||4||2||49||
Manmohan SinghNanak has seen the accredited sight of the Guru and with his soul and body he has pondered over the Lord Master.
Manmohan Singh (Punjabi)ਨਾਨਕ ਨੇ ਗੁਰਾਂ ਦਾ ਅਮੋਘ ਦੀਦਾਰ ਵੇਖ ਲਿਆ ਹੈ ਅਤੇ ਆਪਣੀ ਜਿੰਦੜੀ ਤੇ ਦੇਹ ਨਾਲ ਉਹ ਸੁਆਮੀ ਮਾਲਕ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਫਲ ਦਰਸਨ ਵਾਲੇ ਗੁਰੂ ਜੋ ਮਿਲੇਂ ਤਾਂ ਮਨੋਂ ਤਨੋਂ ਹੋ ਕਰ ਹੇ ਹਰਿ! ਤੇਰਾ ਨਾਮ ਧਿਆਇਆ, ਭਾਵ ਜਪਾ ਹੈ॥੪॥੨॥੪੯॥☬ਉਪਦੇਸ਼:
Prof. Sahib Singhਹੇ ਨਾਨਕ! (ਆਖ-) ਜਦੋਂ ਉਹਨਾਂ ਨੂੰ ਉਹ ਗੁਰੂ ਮਿਲ ਪਿਆ, ਜਿਸ ਦਾ ਦਰਸਨ ਹੀ ਜੀਵਨ-ਮਨੋਰਥ ਪੂਰਾ ਕਰ ਦੇਂਦਾ ਹੈ, ਤਦੋਂ ਉਹਨਾਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਸ਼ੁਰੂ ਕਰ ਦਿੱਤਾ ॥੪॥੨॥੪੯॥

ਪਦ ਅਰਥ ਸਫਲ ਦਰਸਨੁ = ਜਿਸ ਦਾ ਦਰਸਨ ਫਲ ਦੇਣ ਵਾਲਾ ਹੈ। ਭੇਟਿਆ = ਮਿਲਿਆ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ ॥੪॥੨॥੪੯॥

SikhNet (Spanish)del Nombre y son bendecidos con el Éxtasis que da la Visión de Dios. Ellos viven en Dios en cuerpo y Alma.(4-2-49)

Open this shabad →

Shabad Guru Arjan Dev Ji Raag Soohee continues on Ang 748

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਕਰਮ ਧਰਮ ਪਾਖੰਡ. ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ॥

karam dharam paakhandd. jo deeseh; tin jam jaagaatee loottai |

Sant Singh KhalsaThe religious rites, rituals and hypocrisies which are seen, are plundered by the Messenger of Death, the ultimate tax collector.
Manmohan SinghThe rituals, religious rites and hypocrisies, which are seen, them plunders Yama the tax-gatherer.
Manmohan Singh (Punjabi)ਕਰਮ ਕਾਂਡਾਂ, ਮਜ਼ਹਬੀ ਰਸਮਾਂ ਅਤੇ ਦੰਭਾਂ ਨੂੰ ਜਿਹੜੇ ਦਿਸ ਆਉਂਦੇ ਹਨ, ਉਨ੍ਹਾਂ ਨੂੰ ਮੌਤ ਦਾ ਦੂਤ, ਮਸੂਲੀਆ ਲੁੱਟ ਲੈਂਦਾ ਹੈ।
Fareedkot Teekaਹੇ ਭਾਈ! ਜੋ ਪਾਖੰਡ ਸਹਿਤ ਕਰਮ ਧਰਮ ਦੇਖੀਤੇ ਹੈਂ ਤਿਨ ਕੋ ਜਮ ਜਾਗਾਤੀਆ ਲੂਟ ਲੇਤਾ ਹੈ। ਭਾਵ ਜਬ ਤਪਤ ਕਰਿ ਜੀਵ ਜਮ ਮਾਰਗ ਮੇਂ ਦੁਖੀ ਹੋ ਕਰ ਪਾਨੀ ਮਾਂਗਤਾ ਹੈ ਤਬ ਜਿਤਨੇ ਸਕਾਮ ਕਰਮ ਕੀਏ ਹੂਏ ਹੋਤੇ ਹੈਂ ਤਿਨ ਸਭ ਕਾ ਸੰਕਲਪ ਲੈਕਰ ਪਾਨੀ ਕਾ ਏਕ ਕੌਲ ਦੇਤੇ ਹੈਂ। ਏਹੀ ਤਿਨ ਜਮੋਂ ਕਾ ਲੂਟਨਾ ਹੈ। ਐਸੇ ਹੀ ਥੋੜਾ ਪਦਾਰਥ ਦੇ ਕਰ ਸਰਬ ਪੁੱਨੋਂ ਕੋ ਲੇਤੇ ਹੈਂ॥
Prof. Sahib Singhਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ।

ਪਦ ਅਰਥ ਕਰਮ ਧਰਮ = (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ। ਪਾਖੰਡ = ਵਿਖਾਵੇ ਦੇ ਕੰਮ। ਤਿਨ = ਉਹਨਾਂ ਨੂੰ। ਜਾਗਾਤੀ = ਮਸੂਲੀਆ।

SikhNet (Spanish)El mostrar buenas acciones y actitudes piadosas está sujeto al impuesto de Yama;

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥੧॥

nirabaan keeratan gaavahu karate kaa; nimakh simarat jit chhoottai |1|

Sant Singh KhalsaIn the state of Nirvaanaa, sing the Kirtan of the Creator's Praises; contemplating Him in meditation, even for an instant, one is saved. ||1||
Manmohan SinghSing thou the pure praise of the Creator, contemplating whom, even for a moment, thou shalt be emancipated.
Manmohan Singh (Punjabi)ਤੂੰ ਸਿਰਜਣਹਾਰ ਦਾ ਨਿਰਮਲ ਜੱਸ ਗਾਇਨ ਕਰ, ਜਿਸ ਨੂੰ ਇਕ ਮੁਹਤ ਲਈ ਭੀ ਆਰਾਧਨ ਕਰਨ ਦੁਆਰਾ ਤੂੰ ਤਰ ਜਾਵੇਗਾ।
Fareedkot Teekaਤਾਂ ਤੇ ਹੇ ਭਾਈ! ਨਿਰਬਾਣ ਜੋ ਕਰਤਾ ਹੈ ਤਿਸ ਕਾ ਜਸ ਗਾਇਨ ਕਰੋ। ਵਹੁ ਕੈਸਾ ਜਸ ਹੈ? ਜਿਸ ਕੇ ਨਿਮਖ ਮਾਤ੍ਰ ਸਿਮਰਨ ਕਰ ਕੇ ਜੀਵ ਦੁਖੋਂ ਸੇ ਛੂਟ ਜਾਤਾ ਹੈ॥੧॥
Prof. Sahib Singh(ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ ॥੧॥

ਪਦ ਅਰਥ ਨਿਰਬਾਣ = {निर्वाण} ਵਾਸਨਾ-ਰਹਿਤ ਹੋ ਕੇ। ਕਰਤੇ ਕਾ = ਕਰਤਾਰ ਦਾ। ਨਿਮਖ = ਅੱਖ ਝਮਕਣ ਜਿਤਨਾ ਸਮਾ। ਜਿਤੁ = ਜਿਸ ਦੀ ਰਾਹੀਂ, ਜਿਸ (ਕੀਰਤਨ) ਦੀ ਰਾਹੀਂ। ਛੂਟੈ = (ਮਨੁੱਖ ਵਿਕਾਰਾਂ ਤੋਂ) ਬਚ ਜਾਂਦਾ ਹੈ ॥੧॥

SikhNet (Spanish)mejor canten la Alabanza desinteresada del Señor, ya que viviendo esa experiencia, aunque sea por un instante, la Emancipación es inminente. (1)

ਸੰਤਹੁ; ਸਾਗਰੁ ਪਾਰਿ ਉਤਰੀਐ ॥

santahu; saagar paar utareeai |

Sant Singh KhalsaO Saints, cross over the world-ocean.
Manmohan SinghO saints, thus is crossed the world-ocean.
Manmohan Singh (Punjabi)ਹੇ ਸਾਧੂਓ! ਇਸ ਤਰ੍ਹਾਂ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਹੇ ਭਾਈ! ਸੰਤੋਂ ਦ੍ਵਾਰੇ ਸੰਸਾਰ ਸਾਗਰ ਸੇ ਪਾਰ ਉਤਰੀਤਾ ਹੈ॥
Prof. Sahib Singhਹੇ ਸੰਤ ਜਨੋ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।

ਪਦ ਅਰਥ ਸਾਗਰੁ = (ਸੰਸਾਰ-) ਸਮੁੰਦਰ। ਉਤਰੀਐ = ਲੰਘ ਜਾਈਦਾ ਹੈ।

SikhNet (Spanish)Oh Santos, así es como uno cruza el mar de las existencias materiales,

ਜੇ ਕੋ ਬਚਨੁ ਕਮਾਵੈ ਸੰਤਨ ਕਾ; ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥

je ko bachan kamaavai santan kaa; so gur parasaadee tareeai |1| rahaau |

Sant Singh KhalsaOne who practices the Teachings of the Saints, by Guru's Grace, is carried across. ||1||Pause||
Manmohan SinghHe who practises the word of the saints, he is ferried across by Guru's Grace. Pause.
Manmohan Singh (Punjabi)ਜਿਹੜਾ ਕੋਈ ਸਾਧੂਆਂ ਦੀ ਸਿੱਖ-ਮਤ ਤੇ ਅਮਲ ਕਰਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਪਾਰ ਉਤਰ ਜਾਂਦਾ ਹੈ। ਠਹਿਰਾਉ।
Fareedkot Teekaਜੇ ਕੋਈ ਸੰਤੋਂ ਕਾ ਬਚਨ ਕਮਾਵੇ ਪੁਨਾ ਸੋ ਗੁਰੋਂ ਕੀ ਕ੍ਰਿਪਾ ਸੇ ਪਾਰ ਉਤਰਤਾ ਹੈ॥੧॥ ਰਹਾਉ ॥
Prof. Sahib Singhਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ (ਜੀਵਨ ਵਿਚ) ਕਮਾ ਲਏ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕੋ = ਕੋਈ ਮਨੁੱਖ। ਪਰਸਾਦੀ = ਕਿਰਪਾ ਨਾਲ ॥੧॥ ਰਹਾਉ ॥

SikhNet (Spanish)pues aquél que practica la Palabra del Shabd de los Santos, es llevado a través por la Gracia del Guru.(1-Pausa)

ਕੋਟਿ ਤੀਰਥ ਮਜਨ ਇਸਨਾਨਾ; ਇਸੁ ਕਲਿ ਮਹਿ ਮੈਲੁ ਭਰੀਜੈ ॥

kott teerath majan isanaanaa; is kal meh mail bhareejai |

Sant Singh KhalsaMillions of cleansing baths at sacred shrines of pilgrimage only fill the mortal with filth in this Dark Age of Kali Yuga.
Manmohan SinghMillions of baths and ablutions at the holy places fill the mortal with filth in this dark-age.
Manmohan Singh (Punjabi)ਧਰਮ ਅਸਥਾਨ ਤੇ ਕ੍ਰੋੜਾਂ ਹੀ ਨ੍ਹਾਉਣੇ ਅਤੇ ਇਸ਼ਨਾਨ ਇਸ ਕਾਲੇ ਯੁੱਗ ਵਿੱਚ ਪ੍ਰਾਣੀ ਨੂੰ ਗੰਦਗੀ ਨਾਲ ਭਰ ਦਿੰਦੇ ਹਨ।
Fareedkot Teekaਕ੍ਰੋੜ ਤੀਰਥੋਂ ਮੇਂ ਪੁਰਬੋਂ ਕੇ ਸ੍ਨਾਨ ਕੀਏ ਸੇ ਭੀ ਇਸ ਕਲੀਕਾਲ ਮੇਂ ਇਹ ਜੀਵ ਅਭਿਮਾਨ ਮੈਲ ਕਰ ਭਰੀਤਾ ਹੈ॥
Prof. Sahib Singhਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿਚ (ਵਿਕਾਰਾਂ ਦੀ) ਮੈਲ ਨਾਲ ਲਿਬੜ ਜਾਈਦਾ ਹੈ।

ਪਦ ਅਰਥ ਕੋਟਿ = ਕ੍ਰੋੜਾਂ। ਮਜਨ = ਇਸ਼ਨਾਨ। ਕਲਿ ਮਹਿ = ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਚੱਲ ਰਿਹਾ}।

SikhNet (Spanish)El bañarse en las aguas santas nos contaminan cada vez más en la Era de Kali Yug,

ਸਾਧਸੰਗਿ ਜੋ ਹਰਿ ਗੁਣ ਗਾਵੈ; ਸੋ ਨਿਰਮਲੁ ਕਰਿ ਲੀਜੈ ॥੨॥

saadhasang jo har gun gaavai; so niramal kar leejai |2|

Sant Singh KhalsaOne who sings the Glorious Praises of the Lord in the Saadh Sangat, the Company of the Holy, becomes spotlessly pure. ||2||
Manmohan SinghHe, who sings ' society; he is rendered immaculate.
Manmohan Singh (Punjabi)ਜਿਹੜਾ ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ।
Fareedkot Teekaਔਰ ਸਾਧ ਸੰਗ ਮੇਂ ਮਿਲ ਕੇ ਜੋ ਹਰੀ ਕੇ ਗੁਣ ਗਾਉਤਾ ਹੈ, ਸੋ ਨਿਰਮਲ ਕਰ ਲਈਤਾ ਹੈ॥੨॥
Prof. Sahib Singhਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੨॥

ਪਦ ਅਰਥ ਸੰਗਿ = ਸੰਗਤਿ ਵਿਚ। ਕਰਿ ਲੀਜੈ = ਕਰ ਲਿਆ ਜਾਂਦਾ ਹੈ ॥੨॥

SikhNet (Spanish)pero si uno canta la Alabanza del Señor en la Sociedad de los Santos, su Alma se vuelve inmaculada y pura. (2)

ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ; ਇਨੑ ਪੜਿਆ ਮੁਕਤਿ, ਨ ਹੋਈ ॥

bed kateb simrit sabh saasat; ina parriaa mukat, na hoee |

Sant Singh KhalsaOne may read all the books of the Vedas, the Bible, the Simritees and the Shaastras, but they will not bring liberation.
Manmohan SinghAll the Vedas, the religious books of the Muslims, the Simirtis and Shastras, by reading these, salvation is not obtained.
Manmohan Singh (Punjabi)ਇਨ੍ਹਾਂ ਸਾਰੇ ਵੇਦਾਂ, ਮੁਸਲਮਾਨੀ ਮਜ਼ਹਬੀ ਕਿਤਾਬਾਂ ਸਿਮਰਤੀਆਂਅਤੇ ਸ਼ਾਸਤਰਾਂ ਨੂੰ ਵਾਚਣ ਦੁਆਰਾ ਮੁਕਤੀ ਪਰਾਪਤ ਨਹੀਂ ਹੁੰਦੀ।
Fareedkot Teekaਬੇਦ, ਕਤੇਬ, ਸਿੰਮ੍ਰਿਤੀਆਂ ਔ ਸਾਸਤ੍ਰ ਏਹ ਸਭ ਪੜਨੇ ਸੇ ਮੁਕ੍ਤੀ ਨਹੀਂ ਹੋਤੀ॥
Prof. Sahib Singhਹੇ ਭਾਈ! ਵੇਦ ਪੁਰਾਣ ਸਿੰਮ੍ਰਤੀਆਂ ਇਹ ਸਾਰੇ (ਹਿੰਦੂ ਧਰਮ ਦੇ ਪੁਸਤਕ) (ਕੁਰਾਨ ਅੰਜੀਲ ਆਦਿਕ) ਇਹ ਸਾਰੇ (ਸ਼ਾਮੀ ਮਤਾਂ ਦੇ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ।

ਪਦ ਅਰਥ ਕਤੇਬ = ਸ਼ਾਮੀ ਮਤਾਂ ਦੇ ਧਰਮ = ਪੁਸਤਕ (ਕੁਰਾਨ, ਅੰਜੀਲ, ਜ਼ੰਬੂਰ, ਤੌਰੇਤ)। ਸਭਿ = ਸਾਰੇ। ਪੜਿਆ = ਨਿਰੇ ਪੜ੍ਹਨ ਨਾਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।

SikhNet (Spanish)Podrás leer los Vedas, la Biblia, los Shastras y los textos Semíticos pero no te darán la Liberación,

ਏਕੁ ਅਖਰੁ. ਜੋ ਗੁਰਮੁਖਿ ਜਾਪੈ; ਤਿਸ ਕੀ ਨਿਰਮਲ ਸੋਈ ॥੩॥

ek akhar. jo guramukh jaapai; tis kee niramal soee |3|

Sant Singh KhalsaOne who, as Gurmukh, chants the One Word, acquires a spotlessly pure reputation. ||3||
Manmohan SinghHe, who by Guru's instruction utters the one Name; He gathers the pure glory.
Manmohan Singh (Punjabi)ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ, ਇਕ ਨਾਮ ਦਾ ਉਚਾਰਨ ਕਰਦਾ ਹੈ, ਉਹ ਪਵਿੱਤਰ ਪ੍ਰਭਤਾ ਪਾ ਲੈਂਦਾ ਹੈ।
Fareedkot Teekaਜੇ ਗੁਰੋਂ ਦ੍ਵਾਰਾ ਇਨ ਕਾ ਸਿਧਾਂਤ ਰੂਪ ਜੋ ਏਕ ਅਖਰ ਪ੍ਰਮਾਤਮਾਂ ਹੈ ਤਿਸ ਕੋ ਸੋ (ਜਾਪੈ) ਜਾਣੈ, ਤਿਸ ਕੀ ਨਿਰਮਲ (ਸੋਈ) ਸੋਭਾ ਹੋਤੀ ਹੈ॥੩॥
Prof. Sahib Singhਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਬਣ ਜਾਂਦੀ ਹੈ ॥੩॥

ਪਦ ਅਰਥ ਅਖਰੁ = {अक्षर} ਨਾਸ-ਰਹਿਤ, ਅਬਿਨਾਸੀ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਸੋਈ = ਸੋਭਾ ॥੩॥

SikhNet (Spanish)pero el Gurmukj que canta la Palabra del Shabd, logra una reputación pura y sin mancha.(3)

ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥

khatree braahaman sood vais; upades chahu varanaa kau saajhaa |

Sant Singh KhalsaThe four castes - the Kh'shaatriyas, Brahmins, Soodras and Vaishyas - are equal in respect to the teachings.
Manmohan SinghThe four castes of warriors, priests, farmers and menials are equal partners in divine instruction.
Manmohan Singh (Punjabi)ਖੱਤ੍ਰੀ, ਬ੍ਰਾਹਮਣ, ਕਿਸਾਨ ਅਤੇ ਕਮੀਣ, ਚਾਰੇ ਹੀ ਜਾਤਾ ਈਸ਼ਵਰੀ ਸਿੱਖਿਆ ਅੰਦਰ ਇਕੋ ਜਿਹੇ ਭਾਈਵਾਲ ਹਨ।
Fareedkot Teekaਖਤ੍ਰੀ, ਬ੍ਰਹਮਣ, ਸੂਦ, ਵੈਸ, ਏਹ ਉਪਦੇਸ਼ ਚੋਹਾਂ ਹੀ ਵਰਣੋਂ ਕੌ ਸਾਂਝਾ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ।
SikhNet (Spanish)Las cuatro castas, Kshatrias, Brahmanes, Sudras y Vaishyas, son iguales ante las Enseñanzas.

Open this shabad (11 lines, Angs 747-748) →

Ang 747 of 1430