ੴ

ਸਿੱਖਬਾਣੀ · SikhBani

ਸਗਲ ਸਿਆਨਪ ਛਾਡਿ ॥

sagal siaanap chhaadd
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 895 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਸਗਲ ਸਿਆਨਪ ਛਾਡਿ ॥

sagal siaanap chhaadd |

Sant Singh KhalsaAbandon all your clever tricks.
Manmohan SinghForsake thou thy all cleverness.
Manmohan Singh (Punjabi)ਤੂੰ ਆਪਣੀ ਸਾਰੀ ਚਤੁਰਾਈ ਨੂੰ ਤਿਆਗ ਦੇ।
Fareedkot Teekaਹੇ ਭਾਈ! ਸਭ ਸਿਆਨਪਾਂ ਕੋ ਛੋਡ ਦੇਹ॥
Prof. Sahib Singhਹੇ ਭਾਈ! ਇਹੋ ਜਿਹੇ ਸਾਰੇ ਖ਼ਿਆਲ ਛੱਡ ਦੇਹ ਕਿ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਤੂੰ ਬੜਾ ਸਿਆਣਾ ਹੈਂ,

ਪਦ ਅਰਥ ਸਗਲ ਸਿਆਨਪ = ਸਾਰੀਆਂ ਚਤੁਰਾਈਆਂ, ਇਹੋ ਜਿਹੇ ਖ਼ਿਆਲ ਕਿ ਤੂੰ ਬੜਾ ਸਿਆਣਾ ਹੈਂ।

SikhNet (Spanish)Oh mente mía, haz a un lado tus astucias,

ਕਰਿ ਸੇਵਾ. ਸੇਵਕ ਸਾਜਿ ॥

kar sevaa. sevak saaj |

Sant Singh KhalsaBecome His servant, and serve Him.
Manmohan SinghMaking thy mind the Lord's slave, perform thou His service.
Manmohan Singh (Punjabi)ਆਪਣੇ ਮਨ ਨੂੰ ਪ੍ਰਭੂ ਦਾ ਗੋਲਾ ਬਣਾ ਕੇ, ਤੂੰ ਉਸ ਦੀ ਟਹਿਲ ਸੇਵਾ ਕਮਾ।
Fareedkot Teekaਸੇਵਕੋਂ ਕਾ ਸਾਜ ਸਾਜਕੇ ਤੂੰ ਸਤਿਗੁਰੋਂ ਕੀ ਸੇਵਾ ਕਰ, ਭਾਵ ਅਤੀ ਨਿਮ੍ਰ ਹੋਇ॥
Prof. Sahib Singhਸੇਵਕ ਵਾਲੀ ਭਾਵਨਾ ਨਾਲ (ਗੁਰੂ ਦੇ ਦਰ ਤੇ) ਸੇਵਾ ਕਰਿਆ ਕਰ।

ਪਦ ਅਰਥ ਸੇਵਕ ਸਾਜਿ = ਸੇਵਕ ਦੀ ਮਰਯਾਦਾ ਨਾਲ, ਸੇਵਕ ਬਣ ਕੇ।

SikhNet (Spanish)sirve a tu Señor haciendo de tu mente Su Esclava.

ਅਪਨਾ ਆਪੁ ਸਗਲ ਮਿਟਾਇ ॥

apanaa aap sagal mittaae |

Sant Singh KhalsaTotally erase your self-conceit.
Manmohan SinghObliterate thou completely thy self-conceit.
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ ਨੂੰ ਪੂਰੀ ਤਰ੍ਹਾਂ ਮਿਟਾ ਦੇ।
Fareedkot Teeka(ਅਪਨਾ ਆਪੁ) ਹੰਕਾਰ ਸਭ ਮਿਟਾਇ ਦੇਹੁ॥
Prof. Sahib Singh(ਜਿਹੜਾ ਮਨੁੱਖ ਗੁਰੂ ਦੇ ਦਰ ਤੇ) ਆਪਣਾ ਸਾਰਾ ਆਪਾ-ਭਾਵ ਮਿਟਾ ਦੇਂਦਾ ਹੈ,

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Deja tu orgullo y recibe

ਮਨ ਚਿੰਦੇ ਸੇਈ ਫਲ ਪਾਇ ॥੧॥

man chinde seee fal paae |1|

Sant Singh KhalsaYou shall obtain the fruits of your mind's desires. ||1||
Manmohan SinghThen shalt thou obtain the fruits, which thy mind desires.
Manmohan Singh (Punjabi)ਤਦ ਤੂੰ ਉਹ ਮੇਵੇ ਪਾ ਲਵੇਗਾਂ, ਜਿਨ੍ਹਾਂ ਨੂੰ ਤੇਰਾ ਚਿੱਤ ਚਾਹੁੰਦਾ ਹੈ।
Fareedkot Teekaਜੇ ਐਸੇ ਕਰੇਂ ਤੋ ਜੋ ਮਨ ਮੇਂ (ਚਿੰਦੇ) ਚਿਤਵੇਂ ਸੋਈ ਫਲ ਤੂੰ ਪਾਇ ਲੇਵੋ॥੧॥
Prof. Sahib Singhਉਹੀ ਮਨ ਦੇ ਚਿਤਵੇ ਹੋਏ ਫਲ ਪ੍ਰਾਪਤ ਕਰਦਾ ਹੈ ॥੧॥

ਪਦ ਅਰਥ ਮਨ ਚਿੰਦੇ = ਮਨ ਦੇ ਚਿਤਵੇ ਹੋਏ। ਪਾਇ = ਪਾਂਦਾ ਹੈ ॥੧॥

SikhNet (Spanish)el fruto de los frutos de tu corazón.(1)

ਹੋਹੁ ਸਾਵਧਾਨ; ਅਪੁਨੇ ਗੁਰ ਸਿਉ ॥

hohu saavadhaan; apune gur siau |

Sant Singh KhalsaBe awake and aware with your Guru.
Manmohan SinghMeeting with thy Guru, remain thou ever wakeful.
Manmohan Singh (Punjabi)ਆਪਣੇ ਗੁਰਾਂ ਨਾਲ ਮਿਲ ਕੇ ਤੂੰ ਸਦੀਵ ਹੀ ਸੁਚੇਤ ਰਹੁ।
Fareedkot Teekaਹੇ ਜੀਵ! ਅਪਨੇ ਗੁਰੋਂ ਸੇ ਮਿਲ ਕੇ ਤੂੰ ਸਾਵਧਾਨ ਹੋ॥☬ਪ੍ਰਸ਼ਨ: ਕਿਆ ਪ੍ਰਾਪਤ ਹੋਗਾ?☬ਉਤਰ:
Prof. Sahib Singhਹੇ ਭਾਈ! ਆਪਣੇ ਗੁਰੂ ਦੇ ਉਪਦੇਸ਼ ਵਲ, ਪੂਰਾ ਧਿਆਨ ਰੱਖਿਆ ਕਰ,

ਪਦ ਅਰਥ ਸਾਵਧਾਨ = ਸ-ਅਵਧਾਨ, ਅਵਧਾਨ ਸਹਿਤ, ਧਿਆਨ ਸਹਿਤ। ਗੁਰ ਸਿਉ = ਗੁਰੂ ਨਾਲ।

SikhNet (Spanish)Despierta en la Sabiduría del Guru y entónate en Su Tesoro;

ਆਸਾ ਮਨਸਾ ਪੂਰਨ ਹੋਵੈ; ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥

aasaa manasaa pooran hovai; paaveh sagal nidhaan gur siau |1| rahaau |

Sant Singh KhalsaYour hopes and desires shall be fulfilled, and you shall obtain all treasures from the Guru. ||1||Pause||
Manmohan SinghThy hope and aspiration shall be fulfilled, and thou shalt obtain all the treasures from the Guru. Pause.
Manmohan Singh (Punjabi)ਤੇਰੀ ਆਸ ਤੇ ਇਛਿਆ ਪੂਰੀਆਂ ਹੋ ਜਾਣਗੀਆਂ ਅਤੇ ਗੁਰਾਂ ਪਾਸੋਂ ਤੂੰ ਸਾਰੇ ਖਜਾਨੇ ਪਾ ਲਵੇਗਾਂ। ਠਹਿਰਾਓ।
Fareedkot Teekaਮਨ ਮੇਂ ਜੋ ਆਸਾ ਹੈ (ਸਾ) ਸੋ ਤੇਰੀ ਸਭ ਪੂਰਨ ਹੋਵੇਗੀ ਅੋ ਸਤਿਗੁਰੋਂ ਸੇ ਸਭ ਸੁਖ ਪਾਵੈਂਗਾ॥੧॥ ਰਹਾਉ ॥
Prof. Sahib Singhਤੇਰੀ (ਹਰੇਕ) ਆਸ ਪੂਰੀ ਹੋ ਜਾਇਗੀ, ਤੇਰਾ (ਹਰੇਕ) ਮਨ ਦਾ ਫੁਰਨਾ ਪੂਰਾ ਹੋ ਜਾਇਗਾ। ਆਪਣੇ ਗੁਰੂ ਪਾਸੋਂ ਤੂੰ ਸਾਰੇ ਖ਼ਜ਼ਾਨੇ ਹਾਸਲ ਕਰ ਲਏਂਗਾ ॥੧॥ ਰਹਾਉ ॥

ਪਦ ਅਰਥ ਮਨਸਾ = ਮਨ ਦਾ ਫੁਰਨਾ। ਪਾਵਹਿ = ਤੂੰ ਪ੍ਰਾਪਤ ਕਰੇਂਗਾ। ਨਿਧਾਨ = ਖ਼ਜ਼ਾਨੇ ॥੧॥ ਰਹਾਉ ॥

SikhNet (Spanish)así es como uno logra la satisfacción última.(1-Pausa)

ਦੂਜਾ; ਨਹੀ ਜਾਨੈ ਕੋਇ ॥

doojaa; nahee jaanai koe |

Sant Singh KhalsaLet no one think that God and Guru are separate.
Manmohan SinghLet no one deem the Guru distinct from God.
Manmohan Singh (Punjabi)ਕੋਈ ਜਣਾ ਗੁਰਾਂ ਨੂੰ ਵਾਹਿਗੁਰੂ ਨਾਲੋਂ ਭਿੰਨ ਖਿਆਲ ਨਾਂ ਕਰੇ।
Fareedkot Teekaਤੈਨੂੰ ਇਹ ਚਾਹੀਏ ਗੁਰਾਂ ਨੂੰ ਕੋਈ ਦੂਜਾ ਕਰ ਕੇ ਨਾ ਜਾਨੈ॥
Prof. Sahib Singhਹੇ ਭਾਈ! ਗੁਰੂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਖਰੀ ਹਸਤੀ) ਨਹੀਂ ਜਾਣਦਾ।

ਪਦ ਅਰਥ ਜਾਨੈ = ਜਾਣਦਾ।

SikhNet (Spanish)No pienses que tu Guru es distinto y se encuentra separado de tu Dios,

ਸਤਗੁਰੁ ਨਿਰੰਜਨੁ ਸੋਇ ॥

satagur niranjan soe |

Sant Singh KhalsaThe True Guru is the Immaculate Lord.
Manmohan SinghThe True Guru is the embodiment of that Immaculate Lord.
Manmohan Singh (Punjabi)ਸੱਚੇ ਗੁਰੂ ਜੀ ਉਸ ਪਵਿੱਤਰ ਪ੍ਰਭੂ ਦਾ ਸਰੂਪ ਹਨ।
Fareedkot Teekaਸੋ ਸਤਗੁਰੂ ਨਿਰੰਜਨ ਪੁਰਖ ਕਾ ਰੂਪੁ ਹੈ॥
Prof. Sahib Singhਗੁਰੂ ਉਸ ਮਾਇਆ-ਰਹਿਤ ਨਿਰਲੇਪ ਪ੍ਰਭੂ ਨੂੰ ਹੀ (ਹਰ ਥਾਂ) ਜਾਣਦਾ ਹੈ।

ਪਦ ਅਰਥ ਨਿਰੰਜਨੁ = {ਨਿਰ-ਅੰਜਨੁ} ਮਾਇਆ-ਰਹਿਤ ਪ੍ਰਭੂ ਨੂੰ।

SikhNet (Spanish)pues el Guru Verdadero es Él Mismo, el Señor Inmaculado.

ਮਾਨੁਖ ਕਾ ਕਰਿ ਰੂਪੁ. ਨ ਜਾਨੁ ॥

maanukh kaa kar roop. na jaan |

Sant Singh KhalsaDo not believe that He is a mere human being;
Manmohan SinghDeem him not to be a mere human personality,
Manmohan Singh (Punjabi)ਉਹਨੂੰ ਕੇਵਲ ਮਨੁੱਖ ਵਿਅਕਤੀ ਖਿਆਲ ਨਾਂ ਕਰ,
Fareedkot Teekaਸਤਿਗੁਰੋਂ ਕੋ ਮਾਨੁਖ ਕਾ ਰੂਪ ਕਰ ਕੇ ਨਾ ਜਾਨ, ਭਾਵ ਸੇ ਪਰਮੇਸਰ ਰੂਪ ਜਾਨ॥
Prof. Sahib Singh(ਇਸ ਵਾਸਤੇ ਗੁਰੂ ਨੂੰ) ਨਿਰਾ ਮਨੁੱਖ ਦਾ ਰੂਪ ਹੀ ਨਾਹ ਸਮਝ ਰੱਖ।

ਪਦ ਅਰਥ ਨ ਜਾਨੁ = ਨਾਹ ਸਮਝ।

SikhNet (Spanish)No pienses que es un simple hombre;

ਮਿਲੀ ਨਿਮਾਨੇ ਮਾਨੁ ॥੨॥

milee nimaane maan |2|

Sant Singh KhalsaHe gives honor to the dishonored. ||2||
Manmohan Singhthen, even if without honour, thou shalt obtain honour.
Manmohan Singh (Punjabi)ਤਦ ਇਜਤ ਆਬਰੂ ਦੇ ਬਗੈਰ ਹੁੰਦਾ ਹੋਇਆ ਭੀ ਤੂੰ ਇਜਤ ਆਬਰੂ ਪ੍ਰਾਪਤ ਕਰ ਲਵੇਗਾਂ।
Fareedkot Teekaਨਿਮਾਣੇ ਹੋਣੇ ਸੇ ਹੀ ਸਤਿਗੁਰੋਂ ਸੇ ਮਾਨ ਮਿਲੇਗਾ॥੨॥
Prof. Sahib Singh(ਗੁਰੂ ਦੇ ਦਰ ਤੋਂ ਉਸੇ ਮਨੁੱਖ ਨੂੰ) ਆਦਰ ਮਿਲਦਾ ਹੈ ਜੋ (ਆਪਣੀ ਸਿਆਣਪ ਦਾ) ਅਹੰਕਾਰ ਛੱਡ ਦੇਂਦਾ ਹੈ ॥੨॥

ਪਦ ਅਰਥ ਮਿਲੀ = ਮਿਲਦਾ ਹੈ। ਮਾਨੁ = ਆਦਰ ॥੨॥

SikhNet (Spanish)aquél que, en su humildad, entiende esto es bendecido con Honor. (2)

ਗੁਰ ਕੀ ਹਰਿ ਟੇਕ ਟਿਕਾਇ ॥

gur kee har ttek ttikaae |

Sant Singh KhalsaHold tight to the Support of the Guru, the Lord.
Manmohan SinghDepend thou only on thy Guru-God's prop,
Manmohan Singh (Punjabi)ਤੂੰ ਕੇਵਲ ਗੁਰੂ-ਪ੍ਰਮੇਸ਼ਰ ਦੇ ਆਸਰੇ ਤੇ ਭਰੋਸਾ ਰੱਖ,
Fareedkot Teekaਹਰੀ ਰੂਪ ਗੁਰੋਂ ਕੀ ਟੇਕ ਕੋ ਅਪਨੇ ਮਨ ਮੇਂ ਰਖ॥
Prof. Sahib Singhਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦਾ ਹੀ ਆਸਰਾ-ਪਰਨਾ ਫੜ,

ਪਦ ਅਰਥ ਟੇਕ = ਆਸਰਾ। ਟੇਕ ਟਿਕਾਇ = ਆਸਰਾ ਲੈ।

SikhNet (Spanish)Apóyate sólo en tu Guru y en tu Dios;

ਅਵਰ ਆਸਾ ਸਭ ਲਾਹਿ ॥

avar aasaa sabh laeh |

Sant Singh KhalsaGive up all other hopes.
Manmohan Singhand give up all other hopes.
Manmohan Singh (Punjabi)ਅਤੇ ਹੋਰ ਸਾਰੀਆਂ ਆਸਾਂ ਉਮੈਦਾਂ ਛੱਡ ਦੇ।
Fareedkot Teekaਹੋਰ ਇੱਛਾ ਸਭ ਲਾਹਿ ਦੇ॥
Prof. Sahib Singhਹੋਰ (ਆਸਰਿਆਂ ਦੀਆਂ) ਸਭ ਆਸਾਂ (ਮਨ ਵਿਚੋਂ) ਦੂਰ ਕਰ ਦੇਹ।

ਪਦ ਅਰਥ ਲਾਹਿ = ਦੂਰ ਕਰ ਦੇ।

SikhNet (Spanish)no descanses tus esperanzas en nadie más.

ਹਰਿ ਕਾ ਨਾਮੁ; ਮਾਗੁ ਨਿਧਾਨੁ ॥

har kaa naam; maag nidhaan |

Sant Singh KhalsaAsk for the treasure of the Name of the Lord,
Manmohan SinghAsk for the treasure of God's Name,
Manmohan Singh (Punjabi)ਤੂੰ ਵਾਹਿਗੁਰੂ ਦੇ ਨਾਮ ਦੇ ਖਜਾਨੇ ਦੀ ਜਾਚਨਾ ਕਰ,
Fareedkot Teekaਹਰੀ ਕਾ ਨਾਮ ਜੋ ਨਿਧੋਂ ਕਾ ਘਰ ਹੈ ਤਿਸ ਕੋ ਗੁਰੋਂ ਸੇ ਮਾਗੁ॥
Prof. Sahib Singh(ਗੁਰੂ ਦੇ ਦਰ ਤੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੰਗਿਆ ਕਰ,

ਪਦ ਅਰਥ ਮਾਗੁ = ਮੰਗ। ਨਿਧਾਨੁ = ਖ਼ਜ਼ਾਨਾ।

SikhNet (Spanish)Pide por el Nombre del Señor,

ਤਾ ਦਰਗਹ ਪਾਵਹਿ ਮਾਨੁ ॥੩॥

taa daragah paaveh maan |3|

Sant Singh Khalsaand then you shall be honored in the Court of the Lord. ||3||
Manmohan Singhthen shalt thou obtain honour in His court.
Manmohan Singh (Punjabi)ਤਦ ਹੀ ਤੂੰ ਉਸ ਦੇ ਦਰਬਾਰ ਅੰਦਰ ਇਜਤ ਆਬਰੂ ਪਾਵੇਗਾਂ।
Fareedkot Teekaਤੋ ਤੂੰ ਦਰਗਾਹਿ ਮੇਂ ਮਾਨੁ ਪਾਵੈਂਗਾ॥੩॥
Prof. Sahib Singhਤਦੋਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰੇਂਗਾ ॥੩॥
SikhNet (Spanish)el Tesoro de tesoros, y así serás honrado en la Corte del Señor. (3)

ਗੁਰ ਕਾ ਬਚਨੁ ਜਪਿ ਮੰਤੁ ॥

gur kaa bachan jap mant |

Sant Singh KhalsaChant the Mantra of the Guru's Word.
Manmohan SinghFor the fulfillment of thine objects, utter thou the Guru's hymns.
Manmohan Singh (Punjabi)ਆਪਣੇ ਮਨੋਰਥਾਂ ਦੀ ਸਿੱਧੀ ਲਈ ਤੂੰ ਗੁਰਾਂ ਦੀ ਬਾਣੀ ਦਾ ਉਚਾਰਨ ਕਰ।
Fareedkot Teekaਗੁਰੋਂ ਕਾ ਜੋ ਉਪਦੇਸ ਰੂਪ ਬਚਨ ਹੈ ਤਿਸ ਮੰਤ੍ਰ ਕੋ ਭਲੀ ਪ੍ਰਕਾਰ ਜਪੁ॥
Prof. Sahib Singhਹੇ ਭਾਈ! ਗੁਰੂ ਦਾ ਬਚਨ ਗੁਰੂ ਦਾ ਸ਼ਬਦ-ਮੰਤ੍ਰ (ਸਦਾ) ਜਪਿਆ ਕਰ,

ਪਦ ਅਰਥ ਮੰਤੁ = ਮੰਤਰ, ਉਪਦੇਸ਼। ਜਪਿ = ਜਪਿਆ ਕਰ।

SikhNet (Spanish)Contempla el Mantra de la Palabra del Shabd del Guru;

ਏਹਾ ਭਗਤਿ ਸਾਰ ਤਤੁ ॥

ehaa bhagat saar tat |

Sant Singh KhalsaThis is the essence of true devotional worship.
Manmohan SinghThis is the real essence of the Lord's devotional service.
Manmohan Singh (Punjabi)ਸਾਈਂ ਦੀ ਪ੍ਰੇਮ-ਮਈ ਸੇਵਾ ਦਾ ਏਹੀ ਅਸਲੀ ਨਿਚੋੜ ਹੈ।
Fareedkot Teekaਏਹੀ ਭਗਤੀ ਕਾ ਸ੍ਰੇਸਟ ਤਤੁ ਹੈ॥
Prof. Sahib Singhਇਹੀ ਵਧੀਆ ਭਗਤੀ ਹੈ, ਇਹੀ ਹੈ ਭਗਤੀ ਦੀ ਅਸਲੀਅਤ।

ਪਦ ਅਰਥ ਸਾਰ = ਸ੍ਰੇਸ਼ਟ। ਤਤੁ = ਅਸਲੀਅਤ।

SikhNet (Spanish)medita en Él, pues es la Esencia de la Alabanza y de la Devoción.

ਸਤਿਗੁਰ ਭਏ ਦਇਆਲ ॥

satigur bhe deaal |

Sant Singh KhalsaWhen the True Guru becomes merciful,
Manmohan SinghWhen the True Guru becomes merciful,
Manmohan Singh (Punjabi)ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,
Fareedkot Teekaਜਿਸ ਪਰ ਸਤਿਗੁਰੂ ਦਿਆਲ ਹੂਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,
SikhNet (Spanish)Tu Guru Verdadero tendrá Compasión de ti y tú,

ਨਾਨਕ ਦਾਸ ਨਿਹਾਲ ॥੪॥੨੮॥੩੯॥

naanak daas nihaal |4|28|39|

Sant Singh Khalsaslave Nanak is enraptured. ||4||28||39||
Manmohan Singhthen is the slave Nanak enraptured.
Manmohan Singh (Punjabi)ਤਦ ਗੋਲਾ ਨਾਨਕ ਪਰਮ ਪ੍ਰਸੰਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਦਾਸ ਨਿਹਾਲ ਹੂਆ ਹੈ॥੪॥੨੮॥੩੮॥☬ਪੁਨ:ਵਹੀ ਪ੍ਰਕਾਰ ਹੈ:
Prof. Sahib Singhਹੇ ਨਾਨਕ! ਉਹ ਦਾਸ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ ॥੪॥੨੮॥੩੯॥

ਪਦ ਅਰਥ ਨਿਹਾਲ = ਪ੍ਰਸੰਨ, ਚੜ੍ਹਦੀ ਕਲਾ ਵਾਲੇ ॥੪॥੨੮॥੩੯॥

SikhNet (Spanish)el Esclavo del Señor, serás emancipado.(4-28-39)
Answers quote the Granth verbatim with Ang citations. AI commentary is not Gurbani and not a religious ruling.