ੴ

ਸਿੱਖਬਾਣੀ · SikhBani

ਜੇ ਵਡਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ॥

je vaddabhaag hoveh vadd mere jan miladiaa dtil na laaeeai
Guru Ramdas Ji ਗੁਰੂ ਰਾਮਦਾਸ ਜੀ · Raag Raamkalee · Ang 881 · 11 lines
Translations

ਰਾਮਕਲੀ ਮਹਲਾ ੪ ॥

raamakalee mahalaa 4 |

Sant Singh KhalsaRaamkalee, Fourth Mehl:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
SikhNet (Spanish)Ramkali, Mejl Guru Ram Das, Cuarto Canal Divino.

ਜੇ ਵਡਭਾਗ ਹੋਵਹਿ ਵਡ ਮੇਰੇ; ਜਨ ਮਿਲਦਿਆ ਢਿਲ. ਨ ਲਾਈਐ ॥

je vaddabhaag hoveh vadd mere; jan miladiaa dtil. na laaeeai |

Sant Singh KhalsaIf I am blessed with supreme high destiny, I will meet the humble servants of the Lord, without delay.
Manmohan SinghIf I have very great good destiny I shall meet with the Lord's slave sans delay.
Manmohan Singh (Punjabi)ਜੇਕਰ ਮੇਰੀ ਪਰਮ ਸ੍ਰੇਸ਼ਟ, ਚੰਗੀ ਪ੍ਰਾਲਬਧ ਹੋਵੇ, ਤਾਂ ਮੈਂ ਬਿਨਾ ਦੇਰੀ ਦੇ ਰੱਬ ਦੇ ਗੋਲੇ ਨੂੰ ਮਿਲ ਪਵਾਂਗਾ।
Fareedkot Teekaਜੇ ਵਡਿਓਂ ਸੇ ਵਡੇ ਭਾਗ ਮੇਰੇ ਹੋਵੈਂ ਤੌ ਸੰਤ ਜਨੋਂ ਸੇ ਮਿਲਦਿਆਂ (ਢਿਲ) ਦੇਰੀ ਨ ਲਾਈਏ॥
Prof. Sahib Singhਹੇ ਭਾਈ! ਸੰਤ ਜਨਾਂ ਨੂੰ ਮਿਲਣ ਵਿਚ ਰਤਾ ਭੀ ਢਿੱਲ ਨਹੀਂ ਕਰਨੀ ਚਾਹੀਦੀ। ਜੇ ਮੇਰੇ ਵੱਡੇ ਭਾਗ ਜਾਗ ਪੈਣ (ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਵਸਰ ਮਿਲਦਾ ਹੈ)।

ਪਦ ਅਰਥ ਹੋਵਹਿ = ਹੋ ਜਾਣ {ਬਹੁ-ਵਚਨ}। ਜਨ ਮਿਲਦਿਆ = ਸੰਤ ਜਨਾਂ ਨੂੰ ਮਿਲਣ ਵਿਚ।

SikhNet (Spanish)Si tuviera un Destino elevado, encontraría a los Santos sin tardanza,

ਹਰਿ ਜਨ. ਅੰਮ੍ਰਿਤ ਕੁੰਟ ਸਰ ਨੀਕੇ; ਵਡਭਾਗੀ ਤਿਤੁ ਨਾਵਾਈਐ ॥੧॥

har jan. amrit kuntt sar neeke; vaddabhaagee tith naavaaeeai |1|

Sant Singh KhalsaThe Lord's humble servants are pools of ambrosial nectar; by great good fortune, one bathes in them. ||1||
Manmohan SinghGod's slaves are the vat and tank of sublime Nectar. By great good destiny man bathes therein.
Manmohan Singh (Punjabi)ਰੱਬ ਦੇ ਗੋਲੇ ਅੰਮ੍ਰਿਤ ਦੇ ਕੁੰਡ ਦੇ ਤਾਲਾਬ ਹਨ। ਭਾਰੇ ਚੰਗੇ ਨਸੀਬਾਂ ਦੁਆਰਾ ਬੰਦਾ ਉਸ ਅੰਦਰ ਇਸ਼ਨਾਨ ਕਰਦਾ ਹੈ।
Fareedkot Teekaਜੋ ਸੰਤ ਜਨ ਹੈਂ, ਸੋ ਅੰਮ੍ਰਿਤ ਕੇ (ਕੁੰਟ) ਤਲਾਵੌਂ ਕੇ ਸਾਦਰਸ (ਨੀਕੇ) ਸ੍ਰੇਸਟ ਹੈਂ। ਜੋ ਵਡਭਾਗੀ ਹੈਂ, ਸੋ ਤਿਨ ਮੇਂ ਨ੍ਹਾਵਤੇ ਹੈਂ, ਭਾਵ ਸੇ ਸੋ ਸਤਿਸੰਗ ਕਰਤੇ ਹੈਂ ਐਂਸੇ ਪ੍ਰਾਰਥਨਾ ਕਰੀਏ॥੧॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸੋਹਣੇ ਚਸ਼ਮੇ ਹਨ, ਸੋਹਣੇ ਸਰੋਵਰ ਹਨ। ਉਸ ਚਸ਼ਮੇ ਵਿਚ ਉਸ ਸਰੋਵਰ ਵਿਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ ॥੧॥

ਪਦ ਅਰਥ ਕੁੰਟ = ਚਸ਼ਮੇ। ਸਰ = ਤਾਲਾਬ। ਨੀਕੇ = ਸੋਹਣੇ। ਤਿਤੁ = ਉਸ (ਚਸ਼ਮੇ) ਵਿਚ, ਉਸ (ਸਰੋਵਰ) ਵਿਚ ॥੧॥

SikhNet (Spanish)ellos son el Tanque de Néctar y es por una buena Fortuna que uno se baña ahí (1)

ਰਾਮ; ਮੋ ਕਉ ਹਰਿ ਜਨ ਕਾਰੈ ਲਾਈਐ ॥

raam; mo kau har jan kaarai laaeeai |

Sant Singh KhalsaO Lord, let me work for the humble servants of the Lord.
Manmohan SinghO Lord, apply me to the service of the God's slave.
Manmohan Singh (Punjabi)ਹੇ ਸੁਆਮੀ! ਮੈਨੂੰ ਰੱਬ ਦੇ ਗੋਲੇ ਦੀ ਸੇਵਾ ਅੰਦਰ ਜੋੜ ਦੇ।
Fareedkot Teekaਹੇ ਰਾਮ! ਮੇਰੇ ਕੋ (ਹਰਿ ਜਨ) ਸੰਤੋਂ ਕੀ ਕਾਰ ਅਰਥਾਤ ਸੇਵਾ ਮੇਂ ਲਾਈਐ॥
Prof. Sahib Singhਹੇ (ਮੇਰੇ) ਰਾਮ! ਮੈਨੂੰ (ਆਪਣੇ) ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ।

ਪਦ ਅਰਥ ਰਾਮ = ਹੇ ਰਾਮ! ਮੋ ਕਉ = ਮੈਨੂੰ। ਕਾਰੈ = ਕਾਰ ਵਿਚ, ਸੇਵਾ ਵਿਚ।

SikhNet (Spanish)Oh Dios, condúceme hasta el Servicio de Tu Santo;

ਹਉ ਪਾਣੀ ਪਖਾ ਪੀਸਉ. ਸੰਤ ਆਗੈ; ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥੧॥ ਰਹਾਉ ॥

hau paanee pakhaa peesau. sant aagai; pag mal mal dhoor mukh laaeeai |1| rahaau |

Sant Singh KhalsaI carry water, wave the fan and grind the corn for them; I massage and wash their feet. I apply the dust of their feet to my forehead. ||1||Pause||
Manmohan SinghI draw water for the saints, fan them grind their corn and rub and shampoo their feet and apply their dust to my face. Pause.
Manmohan Singh (Punjabi)ਮੈਂ ਸੰਤਾਂ ਲਈ ਜਲ ਢੋਦਾਂ ਹਾਂ, ਉਹਨਾਂ ਨੂੰ ਪੱਖੀ ਝੱਲਦਾ ਹਾਂ, ਉਹਨਾਂ ਦੇ ਦਾਣੇ ਪੀਹਦਾਂ ਹਾਂ ਤੇ ਉਹਨਾਂ ਦੇ ਪੈਰਾਂ ਨੂੰ ਮੁੱਠੀ ਚਾਪੀ ਕਰਕੇ ਧੋਦਾਂ ਹਾਂ ਅਤੇ ਉਹਨਾਂ ਦੀ ਰੇਣ ਆਪਦੇ ਚਿਹਰੇ ਤੇ ਮਲਦਾ ਹਾਂ। ਠਹਿਰਾਓ।
Fareedkot Teekaਮੈਂ ਪੰਖਾ ਕਰੂੰ ਔ ਪਾਣੀ ਢੋਵਾਂ ਪੁਨਹ ਸੰਤੋਂ ਕੇ ਆਗੇ ਪੀਸਉਂਗਾ ਤਥਾ ਚਰਨੋਂ ਕੀ ਧੂੜੀ ਕੋ ਮਲ ਮਲ ਕੇ ਅੰਗੋਂ ਕੋ ਲਗਾਵੋਂਗਾ॥੧॥ ਰਹਾਉ ॥
Prof. Sahib Singhਮੈਂ ਸੰਤ ਜਨਾਂ ਦੇ ਦਰ ਤੇ ਪਾਣੀ ਢੋਵਾਂ, ਪੱਖਾਂ ਝੱਲਾਂ, (ਆਟਾ) ਪੀਹਾਂ। ਮੈਂ ਸੰਤ ਜਨਾਂ ਦੇ ਪੈਰ ਮਲ ਮਲ ਕੇ ਧੋਵਾਂ, ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾਂ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਪੀਸਉ = ਪੀਸਉਂ, ਚੱਕੀ ਪੀਹਾਂ। ਪਗ = ਪੈਰ {ਬਹੁ-ਵਚਨ}। ਮਲਿ = ਮਲ ਕੇ। ਧੂਰਿ = ਚਰਨਾਂ ਦੀ ਧੂੜ। ਮੁਖਿ = ਮੂੰਹ ਉਤੇ, ਮੱਥੇ ਉਤੇ ॥੧॥ ਰਹਾਉ ॥

SikhNet (Spanish)le molería el maíz, movería el abanico sobre su cabeza y untaría el Polvo de Sus Pies sobre mi frente. (1-Pausa)

ਹਰਿ ਜਨ ਵਡੇ ਵਡੇ ਵਡ ਊਚੇ; ਜੋ ਸਤਗੁਰ ਮੇਲਿ ਮਿਲਾਈਐ ॥

har jan vadde vadde vadd aooche; jo satagur mel milaaeeai |

Sant Singh KhalsaThe Lord's humble servants are great, very great, the greatest and most exalted; they lead us to meet the True Guru.
Manmohan SinghVery great and very lofty are the God's saints, who make man meet the True Guru's society.
Manmohan Singh (Punjabi)ਬਹੁਤ ਵਿਸ਼ਾਲ ਤੇ ਬਹੁਤ ਬੁਲੰਦ ਹਨ ਵਾਹਿਗੁਰੂ ਦੇ ਸਾਧੂ ਜਿਹੜੇ ਬੰਦੇ ਨੂੰ ਸੱਚੇ ਗੁਰਾਂ ਦੀ ਸੰਗਤ ਨਾਲ ਮਿਲਾ ਦਿੰਦੇ ਹਨ।
Fareedkot Teekaਸੰਤ ਜਨ ਜੋ ਹੈਂ ਮਨ ਤਨ ਬਾਣੀ ਕਰਿ ਵਡੇ ਊਚੇ ਹੈਂ, ਜੋ ਸਤਿਗੁਰੂ ਕੇ ਮੇਲ ਮੇਂ ਮਿਲਾਵਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਦਾ ਮਿਲਾਪ ਸਤਿਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ।

ਪਦ ਅਰਥ ਸਤਿਗੁਰ ਮੇਲਿ = ਗੁਰੂ ਦੀ ਸੰਗਤਿ ਵਿਚ। ਊਚੇ = ਉੱਚੇ ਜੀਵਨ ਵਾਲੇ।

SikhNet (Spanish)Los Santos del Señor, que uno conoce por la Gracia del Guru, son lo más Elevado y Magnánimo;

ਸਤਗੁਰ ਜੇਵਡੁ ਅਵਰੁ. ਨ ਕੋਈ; ਮਿਲਿ ਸਤਗੁਰ ਪੁਰਖ ਧਿਆਈਐ ॥੨॥

satagur jevadd avar. na koee; mil satagur purakh dhiaaeeai |2|

Sant Singh KhalsaNo one else is as great as the True Guru; meeting the True Guru, I meditate on the Lord, the Primal Being. ||2||
Manmohan SinghNo one is as great as the True Guru. Meeting with the True Guru. the Lord is meditated upon.
Manmohan Singh (Punjabi)ਕੋਈ ਭੀ ਸੱਚੇ ਗੁਰਾਂ ਜਿੱਡਾ ਵੱਡਾ ਨਹੀਂ। ਸੱਚੇ ਗੁਰਾਂ ਨਾਲ ਮਿਲ ਕੇ ਸੁਆਮੀ ਸਿਮਰਿਆ ਜਾਂਦਾ ਹੈ।
Fareedkot Teekaਸਤਿਗੁਰੋਂ ਜੈਸਾ ਵਡਾ ਹੋਰ ਕੋਈ ਨਹੀਂ ਹੈ, ਕਿਉਂਕਿ ਸਤਿਗੁਰੋਂ ਸੇ ਮਿਲ ਕੇ ਪੁਰਖ ਪਰਮੇਸ੍ਵਰ ਕਾ ਧਿਆਨ ਕਰਤਾ ਹੈ॥੨॥
Prof. Sahib Singhਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ। ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੨॥

ਪਦ ਅਰਥ ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਧਿਆਈਐ = ਧਿਆਇਆ ਜਾ ਸਕਦਾ ਹੈ ॥੨॥

SikhNet (Spanish)sí, no hay nadie más Grandioso que el Guru Verdadero, pues encontrándolo uno contempla el Nombre del Señor. (2)

ਸਤਗੁਰ ਸਰਣਿ ਪਰੇ ਤਿਨ ਪਾਇਆ; ਮੇਰੇ ਠਾਕੁਰ ਲਾਜ ਰਖਾਈਐ ॥

satagur saran pare tin paaeaa; mere tthaakur laaj rakhaaeeai |

Sant Singh KhalsaThose who seek the Sanctuary of the True Guru find the Lord. My Lord and Master saves their honor.
Manmohan SinghThey, who seek the True Guru's refuge, obtain God and my Lord saves their honour.
Manmohan Singh (Punjabi)ਜੋ ਸੱਚੇ ਗੁਰਾਂ ਦੀ ਓਟ ਲੈਂਦੇ ਹਨ, ਉਹ ਵਾਹਿਗੁਰੂ ਨੂੰ ਪਾ ਲੈਂਦੇ ਹਨ, ਮੇਰਾ ਸੁਆਮੀ ਉਹਨਾਂ ਦੀ ਪਤਿ ਰੱਖਦਾ ਹੈ।
Fareedkot Teekaਜੋ ਸਤਿਗੁਰੋਂ ਕੀ ਸਰਣ ਪਏ ਹੈਂ ਤਿਨੋਂ ਨੇ ਸਰੂਪ ਕਾ ਗਿਆਨੁ ਪਾਇਆ ਹੈ ਔਰ ਤਿਨੋਂ ਕੀ ਮੇਰੇ ਸ੍ਵਾਮੀ ਨੇ ਲਾਜ ਰਖੀ ਹੈ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਗਏ, ਉਹਨਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਮੇਰੇ ਮਾਲਕ-ਪ੍ਰਭੂ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਰੱਖ ਲਈ।

ਪਦ ਅਰਥ ਪਰੇ = ਪਏ। ਤਿਨ ਪਾਇਆ = ਉਹਨਾਂ ਨੇ (ਪ੍ਰਭੂ ਦਾ ਮਿਲਾਪ) ਪਾ ਲਿਆ। ਲਾਜ = ਇੱਜ਼ਤ।

SikhNet (Spanish)Aquéllos que buscan el Santuario del Guru Verdadero, obtienen a Dios y Dios salva su honor.

ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ; ਜਿਉ ਬਗੁਲ ਸਮਾਧਿ ਲਗਾਈਐ ॥੩॥

eik apanai suaae aae baheh gur aagai; jiau bagul samaadh lagaaeeai |3|

Sant Singh KhalsaSome come for their own purposes, and sit before the Guru; they pretend to be in Samaadhi, like storks with their eyes closed. ||3||
Manmohan SinghSome come for their own objects and sit before the Guru in contemplative mood, like the crane.
Manmohan Singh (Punjabi)ਕਈ ਆਪਣੇ ਨਿਜ ਦੇ ਮਨੋਰਥ ਲਈ ਆਉਂਦੇ ਹਨ ਅਤੇ ਬਗਲੇ ਦੀ ਮਾਨੰਦ ਧਿਆਨ ਅਵਸਥਾ ਅੰਦਰ ਗੁਰਾਂ ਦੇ ਮੂਹਰੇ ਬੈਠ ਜਾਂਦੇ ਹਨ।
Fareedkot Teekaਇਕੁ ਅਪਨੇ ਸੰਸਾਰਕ ਪ੍ਰਜੋਜਨ ਲੀਏ ਕੇ ਸਤਿਗੁਰੋਂ ਕੇ ਆਗੇ ਬਗੁਲੇ ਕੀ (ਜਿਉ) ਨਿਆਈ ਸਮਾਧੀ ਲਾਇਕੈ ਆਇ ਬੈਠਤੇ ਹੈਂ॥੩॥
Prof. Sahib Singhਪਰ ਅਨੇਕਾਂ ਬੰਦੇ ਐਸੇ ਭੀ ਹਨ ਜੋ ਆਪਣੀ ਕਿਸੇ ਗ਼ਰਜ਼ ਦੀ ਖ਼ਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗੁਲੇ ਵਾਂਗ ਸਮਾਧੀ ਲਾ ਲੈਂਦੇ ਹਨ ॥੩॥

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਅਨੇਕਾਂ। ਸੁਆਇ = ਸੁਆਰਥ ਦੀ ਖ਼ਾਤਰ। ਆਇ = ਆ ਕੇ। ਬਹਹਿ = ਬਹਿ ਜਾਂਦੇ ਹਨ ॥੩॥

SikhNet (Spanish)Pero algunos llegan hasta el Guru para servir sus propios fines y se sientan en meditación, así como la grulla. (3)

ਬਗੁਲਾ ਕਾਗ ਨੀਚ ਕੀ ਸੰਗਤਿ; ਜਾਇ ਕਰੰਗ ਬਿਖੂ ਮੁਖਿ ਲਾਈਐ ॥

bagulaa kaag neech kee sangat; jaae karang bikhoo mukh laaeeai |

Sant Singh KhalsaAssociating with the wretched and the lowly, like the stork and the crow, is like feeding on a carcass of poison.
Manmohan SinghAssociating with the groveling like crane and crow, man puts his mouth to the poisonous carcass.
Manmohan Singh (Punjabi)ਬਗਲੇ ਅਤੇ ਕਾਂ ਵਰਗੇ ਕਮੀਣਿਆਂ ਨਾਲ ਮਿਲ ਕੇ, ਇਨਸਾਨ ਜ਼ਹਿਰੀਲੇ ਮੁਰਦਾਰ ਨੂੰ ਜਾ ਮੂੰਹ ਪਾਉਂਦਾ ਹੈ।
Fareedkot Teekaਬਗਲਾ ਔ ਕਾਗਵਤ ਨੀਚੋਂ ਕੀ ਸੰਗਤਿ ਹੈ। ਕਿਉਂਕਿ ਬਗਲੇ ਔ ਕਾਗ ਤੇ ਕਰੰਗ ਔ ਮਾਸ ਪਰ ਜਾਤੇ ਹੈਂ। ਸੋ ਬਿਸਿਆਂ ਕੋ ਮੁਖ ਲਗਾਵਤੇ ਹੈਂ ਅਰਥਾਤ ਪਿਆਰ ਕਰਤੇ ਹੈਂ॥
Prof. Sahib Singhਹੇ ਭਾਈ! ਬਗੁਲਾ ਅਤੇ ਕਾਂ ਨੀਚ ਦੀ ਸੰਗਤਿ ਹੀ ਪਸੰਦ ਕਰਦੇ ਹਨ (ਜੇ ਉਹ ਕਿਸੇ ਸੁਆਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਭੀ ਹਨ, ਤਾਂ ਇਥੋਂ) ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿਚ ਪਾਂਦੇ ਹਨ।

ਪਦ ਅਰਥ ਕਾਗ = ਕਾਂ। ਜਾਇ = ਜਾ ਕੇ। ਕਰੰਗ = ਮੁਰਦਾਰ। ਬਿਖੂ = ਵਿਸ਼ਟਾ (ਜ਼ਹਿਰ)। ਮੁਖਿ = ਮੂੰਹ ਵਿਚ।

SikhNet (Spanish)Si uno se asocia con una grulla o con un cuervo, se va a alimentar de puros cadáveres.

ਨਾਨਕ. ਮੇਲਿ ਮੇਲਿ ਪ੍ਰਭ ਸੰਗਤਿ; ਮਿਲਿ ਸੰਗਤਿ ਹੰਸੁ ਕਰਾਈਐ ॥੪॥੪॥

naanak. mel mel prabh sangat; mil sangat hans karaaeeai |4|4|

Sant Singh KhalsaNanak: O God, unite me with the Sangat, the Congregation. United with the Sangat, I will become a swan. ||4||4||
Manmohan SinghMy Lord, unite, unite me with the society of saints I shall become a swan.
Manmohan Singh (Punjabi)ਹੇ ਮੇਰੇ ਸੁਆਮੀ! ਮੈਨੂੰ ਸਤਿ ਸੰਗਤ ਨਾਲ ਜੋੜ ਦੇ। ਸਤਿ ਸੰਗਤ ਨਾਲ ਮਿਲ ਕੇ ਮੈਂ ਰਾਜਹੰਸ ਹੋ ਜਾਂਵਾਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਹਮ ਕੋ ਸਤਿਸੰਗਤ ਕੇ ਮੇਲ ਮੇਂ ਮਿਲਾਉ। ਮਿਲ ਕੇ ਸਤਸੰਗਤ ਮੇਂ ਅਪਨੇ ਆਪ ਕੋ ਹੰਸ ਕਰਾਈਐ, ਭਾਵ ਸੇ ਤਤ ਸਿਖਿਆ ਕੇ ਬਿਬੇਚਨ ਵਾਲੇ ਹੋਈਏ॥੪॥੪॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲਾਈ ਰੱਖ। ਗੁਰੂ ਦੀ ਸੰਗਤਿ ਵਿਚ ਮਿਲ ਕੇ (ਕਾਂ ਤੋਂ) ਹੰਸ ਬਣ ਜਾਈਦਾ ਹੈ ॥੪॥੪॥

ਪਦ ਅਰਥ ਮੇਲਿ = ਮਿਲਾ ਲੈ ॥੪॥੪॥

SikhNet (Spanish)Oh Dios, llévame hasta la Saad Sangat, la Sociedad de los Santos y mi Alma se volverá un Blanco Cisne. (4-4)
Answers quote the Granth verbatim with Ang citations. AI commentary is not Gurbani and not a religious ruling.