ੴ

ਸਿੱਖਬਾਣੀ · SikhBani

Ang 881

Sri Guru Granth Sahib · Raag Raamkalee · 3 shabads, 32 lines
Translations
Shabad Guru Ramdas Ji Raag Raamkalee continued from Ang 880

ਰਾਮ ਜਨ; ਗੁਰਮਤਿ ਰਾਮੁ ਬੋਲਾਇ ॥

raam jan; guramat raam bolaae |

Sant Singh KhalsaO humble servant of the Lord, follow the Guru's Teachings, and chant the Name of the Lord.
Manmohan SinghO Lord's man, utter thou the Lord's Name, under the Guru's guidance.
Manmohan Singh (Punjabi)ਹੇ ਪ੍ਰਭੂ ਦੇ ਬੰਦੇ! ਤੂੰ ਗੁਰਾਂ ਦੀ ਅਗਵਾਈ ਤਾਬੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਜੋ ਸੰਤ ਗੁਰਮਤੀਏ ਹੈਂ, ਸੋ ਰਾਮ ਕੋ ਬੁਲਾਵਤੇ ਹੈਂ, ਭਾਵ ਜਗ੍ਯਾਸੂਓਂ ਕੋ ਜਪਾਵਤੇ ਹੈਂ॥
Prof. Sahib Singhਹੇ ਪ੍ਰਭੂ ਦੇ ਭਗਤ-ਜਨੋ! (ਮੈਨੂੰ) ਗੁਰੂ ਦੀ ਸਿਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ।

ਪਦ ਅਰਥ ਰਾਮ ਜਨ = ਹੇ ਪ੍ਰਭੂ ਦੇ ਸੇਵਕ! ਰਾਮੁ ਬੋਲਾਇ = ਹਰਿ-ਨਾਮ ਸਿਮਰਨ ਦੀ ਪ੍ਰੇਰਨਾ ਕਰ।

SikhNet (Spanish)Oh, humilde Sirviente del Señor, sigue las Enseñanzas del Guru y recita el Nombre del Señor,

ਜੋ ਜੋ ਸੁਣੈ ਕਹੈ ਸੋ ਮੁਕਤਾ; ਰਾਮ ਜਪਤ ਸੋਹਾਇ ॥੧॥ ਰਹਾਉ ॥

jo jo sunai kahai so mukataa; raam japat sohaae |1| rahaau |

Sant Singh KhalsaWhoever hears and speaks it is liberated; chanting the Lord's Name, one is embellished with beauty. ||1||Pause||
Manmohan SinghWho-so-ever hears, utters and contemplates the Lord's Name he is embellished and emancipated. Pause.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੇ ਨਾਮ ਨੂੰ ਸੁਣਦਾ, ਉਚਾਰਦਾ ਅਤੇ ਸਿਮਰਦਾ ਹੈ, ਉਹ ਸ਼ਸ਼ੋਭਤ ਅਤੇ ਮੁਕਤ ਹੋ ਜਾਂਦਾ ਹੈ। ਠਹਿਰਾਓ।
Fareedkot Teekaਤਿਨ ਦੁਆਰੇ ਜੋ ਸੁਨੀਤਾ ਹੈ ਔਰ ਕਹਤਾ ਹੈ, ਸੋ ਮੁਕਤਾ ਅਰਥਾਤ ਮੁਕਤ ਕੋ ਪ੍ਰਾਪਤਿ ਹੋਤਾ ਹੈ, ਕਿਉਂਕਿ ਵਹੁ ਨਾਮ ਕੋ ਜਪਤੇ ਹੀ ਸੋਭਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ (ਜਾਂ) ਉਚਾਰਦਾ ਹੈ, ਉਹ (ਦੁਰਮਤਿ ਤੋਂ) ਸੁਤੰਤਰ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਜਪ ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕਹੈ = ਉਚਾਰਦਾ ਹੈ। ਮੁਕਤਾ = ਵਿਕਾਰਾਂ ਤੋਂ ਸੁਤੰਤਰ। ਸੋਹਾਇ = ਸੋਹਣਾ ਹੋ ਜਾਂਦਾ ਹੈ, ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥

SikhNet (Spanish)quien sea que Lo escucha y Lo canta es liberado; recitando el Nombre del Señor, uno es decorado con total Belleza.(1-Pausa)

ਜੇ ਵਡਭਾਗ ਹੋਵਹਿ ਮੁਖਿ ਮਸਤਕਿ; ਹਰਿ ਰਾਮ ਜਨਾ ਭੇਟਾਇ ॥

je vaddabhaag hoveh mukh masatak; har raam janaa bhettaae |

Sant Singh KhalsaIf someone has supremely high destiny written on his forehead, the Lord leads him to meet the humble servants of the Lord.
Manmohan SinghIf supreme good destiny is recorded on the forehead the Lord makes man meet His slaves (Saints).
Manmohan Singh (Punjabi)ਜੇਕਰ ਪਰਮ ਚੰਗੇ ਨਸੀਬ ਮੱਥੇ ਉਤੇ ਲਿਖੇ ਹੋਏ ਹੋਣ ਤਾਂ ਹੀ ਪ੍ਰਭੂ ਬੰਦੇ ਨੂੰ ਆਪਣੇ ਗੋਲਿਆਂ (ਸੰਤਾਂ) ਨਾਲ ਮਿਲਾਉਂਦਾ ਹੈ।
Fareedkot Teekaਜੇ (ਵਡੇ) ਮੁਖ ਸ੍ਰੇਸਟ ਭਾਗ ਮਾਥੇ ਪੈ ਹੋਵੈਂ, ਤੋ ਹਰੀ ਰਾਮ ਕੇ ਜੋ ਜਨੁ ਹੈਂ ਤਿਨ ਕੇ ਸਾਥ (ਭੇਟਾਇ) ਮੇਲਾਪ ਹੋਤਾ ਹੈ॥
Prof. Sahib Singhਹੇ ਭਾਈ! ਜੇ ਕਿਸੇ ਮਨੁੱਖ ਦੇ ਮੱਥੇ ਉਤੇ ਚੰਗੇ ਭਾਗ ਜਾਗ ਪੈਣ, ਤਾਂ ਪਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਂਦਾ ਹੈ।

ਪਦ ਅਰਥ ਮੁਖਿ = ਮੂੰਹ ਉੱਤੇ। ਮਸਤਕਿ = ਮੱਥੇ ਉਤੇ। ਭੇਟਾਇ = ਮਿਲਾਂਦਾ ਹੈ।

SikhNet (Spanish)Si uno despierta en su Destino, el Señor lo guía hasta Sus Devotos.

ਦਰਸਨੁ ਸੰਤ ਦੇਹੁ ਕਰਿ ਕਿਰਪਾ; ਸਭੁ ਦਾਲਦੁ ਦੁਖੁ ਲਹਿ ਜਾਇ ॥੨॥

darasan sant dehu kar kirapaa; sabh daalad dukh leh jaae |2|

Sant Singh KhalsaBe merciful, and grant me the Blessed Vision of the Saints' Darshan, which shall rid me of all poverty and pain. ||2||
Manmohan SinghMy Master! mercifully bless me with the vision of Thine saints, that I be rid of all poverty and pain.
Manmohan Singh (Punjabi)ਮੇਰੇ ਮਾਲਕ, ਮਿਹਰਬਾਨੀ ਕਰਕੇ ਮੈਨੂੰ ਆਪਣੇ ਸਾਧੂਆਂ ਦਾ ਦੀਦਾਰ ਬਖਸ਼ ਤਾਂ ਜੋ ਮੇਰੀ ਸਾਰੀ ਗਰੀਬੀ ਤੇ ਦੁਖ ਦੂਰ ਹੋ ਜਾਣ।
Fareedkot Teekaਤਾਂ ਤੇ ਹੇ ਹਰੀ! ਕ੍ਰਿਪਾ ਕਰ ਕੇ ਸੰਤੋਂ ਕੋ ਦਰਸਨ ਦੇਹੁ। ਜਿਸ ਦਰਸਨ ਸੇ ਦਰਿਦ੍ਰ ਅਰ ਦੁਖ ਸਭ ਲਹਿ ਜਾਵੈਂ॥੨॥
Prof. Sahib Singhਹੇ ਪ੍ਰਭੂ! ਕਿਰਪਾ ਕਰ ਕੇ (ਮੈਨੂੰ) ਸੰਤ ਜਨਾਂ ਦਾ ਦਰਸ਼ਨ ਬਖ਼ਸ਼, (ਸੰਤ ਜਨਾਂ ਦਾ ਦਰਸ਼ਨ ਕਰ ਕੇ) ਸਾਰਾ ਦਰਿੱਦਰ ਦੁੱਖ ਦੂਰ ਹੋ ਜਾਂਦਾ ਹੈ ॥੨॥

ਪਦ ਅਰਥ ਦਾਲਦੁ = ਕੰਗਾਲਤਾ ॥੨॥

SikhNet (Spanish)Oh Santos, bendíganme con su Visión para que me libere de mi pena y de mi pobreza.(2)

ਹਰਿ ਕੇ ਲੋਗ. ਰਾਮ ਜਨ ਨੀਕੇ; ਭਾਗਹੀਣ. ਨ ਸੁਖਾਇ ॥

har ke log. raam jan neeke; bhaagaheen. na sukhaae |

Sant Singh KhalsaThe Lord's people are good and sublime; the unfortunate ones do not like them at all.
Manmohan SinghGood are the God's men and the Lord's slaves, but the illdestined, love them not.
Manmohan Singh (Punjabi)ਸ੍ਰੇਸ਼ਟ ਹਨ ਵਾਹਿਗੁਰੂ ਦੇ ਬੰਦੇ ਅਤੇ ਸੁਆਮੀ ਦੇ ਗੋਲੇ! ਪ੍ਰੰਤੂ, ਨਿਕਰਮਣ ਉਨ੍ਹਾਂ ਨਾਲ ਪਿਆਰ ਨਹੀਂ ਕਰਦੇ।
Fareedkot Teekaਜੋ ਹਰੀ ਰਾਮ ਕੇ ਲੋਗ ਰਾਮ ਜਨ ਸੰਤ (ਨੀਕੇ) ਸ੍ਰੇਸਟ ਹੈਂ, ਸੋ ਭਾਗ ਹੀਣ ਮਨਮੁਖੋਂ ਕੋ ਨਹੀਂ ਸੁਖਾਵਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ (ਜੀਵਨ ਵਾਲੇ) ਹੁੰਦੇ ਹਨ, ਪਰ ਮੰਦ-ਭਾਗੀ ਮਨੁੱਖਾਂ ਨੂੰ (ਉਹਨਾਂ ਦਾ ਦਰਸ਼ਨ) ਚੰਗਾ ਨਹੀਂ ਲੱਗਦਾ।

ਪਦ ਅਰਥ ਨੀਕੇ = ਚੰਗੇ। ਨ ਸੁਖਾਇ = ਚੰਗਾ ਨਹੀਂ ਲੱਗਦਾ, ਨਹੀਂ ਸੁਖਾਂਦਾ।

SikhNet (Spanish)Los Santos del Señor son buenos y viven bendecidos, pero los que tienen un destino malvado, no los aman,

ਜਿਉ ਜਿਉ ਰਾਮ ਕਹਹਿ ਜਨ ਊਚੇ; ਨਰ ਨਿੰਦਕ ਡੰਸੁ ਲਗਾਇ ॥੩॥

jiau jiau raam kaheh jan aooche; nar nindak ddans lagaae |3|

Sant Singh KhalsaThe more the Lord's exalted servants speak of Him, the more the slanderers attack and sting them. ||3||
Manmohan SinghThe more the lofty slaves utter the Lord's praise, the more the slanderous persons sting them.
Manmohan Singh (Punjabi)ਜਿੰਨੀ ਬਹੁਤੀ ਉਚੀ ਗੋਲੇ, ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਓਨਾ ਹੀ ਬਹੁਤਾ ਬਦਖੋਈ ਕਰਨ ਵਾਲੇ ਪੁਰਸ਼ ਉਹਨਾਂ ਨੂੰ ਡੰਗ ਮਾਰਦੇ ਹਨ।
Fareedkot Teekaਜਿਉਂ ਜਿਉਂ ਸੰਤ ਜਨ ਰਾਮ ਕਾ ਨਾਮ ਊਚੀ ਸੁਰ ਸਾਥ ਕਹਤੇ ਹੈਂ, ਜੋ ਨਿੰਦਕ ਨਰ ਹੈਂ ਤਿਨ ਕੋ ਤੋ ਸਰਪ ਕਾ (ਡੰਸੁ) ਡੰਗ ਅਰਥਾਤ ਕਾਟਨਾ ਲਾਗਤਾ ਹੈ, ਭਾਵ ਬਹੁਤ ਦੁਖੀ ਹੋਤੇ ਹੈਂ॥੩॥
Prof. Sahib Singhਹੇ ਭਾਈ! ਸੰਤ ਜਨ ਜਿਉਂ ਜਿਉਂ ਹਰਿ-ਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ, ਪਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ ॥੩॥

ਪਦ ਅਰਥ ਕਹਹਿ = ਆਖਦੇ ਹਨ। ਡੰਸੁ = ਡੰਗ ॥੩॥

SikhNet (Spanish)y mientras más fuerte recitan los Santos el Nombre del Señor, los malvados más los odian.(3)

ਧ੍ਰਿਗੁ ਧ੍ਰਿਗੁ ਨਰ ਨਿੰਦਕ, ਜਿਨ ਜਨ. ਨਹੀ ਭਾਏ; ਹਰਿ ਕੇ ਸਖਾ ਸਖਾਇ ॥

dhrig dhrig nar nindak, jin jan. nahee bhaae; har ke sakhaa sakhaae |

Sant Singh KhalsaCursed, cursed are the slanderers who do not like the humble, the friends and companions of the Lord.
Manmohan SinghAccursed, accursed are the traducers, who like not the saints, the friends and comrades of God.
Manmohan Singh (Punjabi)ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹਨ, ਕਲੰਕ ਲਾਉਣ ਵਾਲੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਮਿੱਤਰ, ਸਾਥੀ ਤੇ ਸਾਧੂ ਚੰਗੇ ਨਹੀਂ ਲਗਦੇ।
Fareedkot Teekaਤਿਨ ਨਰੋਂ ਕੋ ਮਨ ਬਾਣੀ ਕਰ ਧਿਕਾਰ ਹੈ, ਜਿਨੋਂ ਕੋ ਸੰਤ ਜਨ ਨਹੀਂ ਭਾਏ ਹੈਂ। ਕੈਸੇ ਸੰਤ ਜਨ? ਜੋ ਹਰੀ ਕੇ ਮਿਤ੍ਰ ਹੈਂ ਔ ਦਾਸੋਂ ਕੇ (ਸਖਾਇ) ਸਹਾਈ ਹੈਂ॥
Prof. Sahib Singhਹੇ ਭਾਈ! ਨਿੰਦਕ ਮਨੁੱਖ ਫਿਟਕਾਰ-ਜੋਗ (ਜੀਵਨ ਵਾਲੇ) ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ।

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਭਾਏ = ਚੰਗੇ ਲੱਗੇ। ਸਖਾ ਸਖਾਇ = ਮਿੱਤਰ, ਸਾਥੀ।

SikhNet (Spanish)Malditos sean los difamadores que no aman a los Amigos de Dios.

ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ; ਜਿਨ ਗੁਰ ਕੀ ਪੈਜ. ਨ ਭਾਇ ॥੪॥

se har ke chor vemukh mukh kaale; jin gur kee paij. na bhaae |4|

Sant Singh KhalsaThose who do not like the honor and glory of the Guru are faithless, black-faced thieves, who have turned their backs on the Lord. ||4||
Manmohan SinghThey, who like not the Guru's glory, are the black-faced and faithless thieves of God.
Manmohan Singh (Punjabi)ਜਿਨ੍ਹਾਂ ਨੂੰ ਗੁਰਾਂ ਦੀ ਪ੍ਰਭਤਾ ਸੁਖਾਉਂਦੀ ਨਹੀਂ, ਉਹ ਸਿਆਹ ਚਿਹਰੇ ਵਾਲੇ ਤੇ ਅਧਰਮੀ, ਹਰੀ ਦੇ ਚੋਰ ਹਨ।
Fareedkot Teekaਵੁਹ ਜੋ ਵੇਮੁਖ ਹੈਂ ਕਾਲੇ ਮੂੰਹ ਵਾਲੇ ਹੈਂ, ਸੋ ਹਰੀ ਕੇ ਚੋਰ ਹੈਂ। ਜਿਨ ਕੋ ਗੁਰੋਂ ਕੀ ਪ੍ਰਤਿਗ੍ਯਾ ਜੋ ਨਾਮ ਉਚਾਰਨੇ ਕੀ ਹੈ ਵਾ ਪ੍ਰਤਿਸਟਾ ਨਹੀਂ ਭਾਵਤੀ॥੪॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ (ਹੁੰਦੀ) ਪਸੰਦ ਨਹੀਂ ਆਉਂਦੀ, ਉਹ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਰੱਬ ਦੇ ਭੀ ਚੋਰ ਬਣ ਜਾਂਦੇ ਹਨ (ਪ੍ਰਭੂ ਨੂੰ ਭੀ ਮੂੰਹ ਦੇਣ-ਜੋਗੇ ਨਹੀਂ ਰਹਿੰਦੇ, ਵਿਕਾਰਾਂ ਦੇ ਕਾਰਨ) ਉਹ ਭ੍ਰਿਸ਼ਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ ॥੪॥

ਪਦ ਅਰਥ ਵੇਮੁਖ = ਉਲਟਾਏ ਹੋਏ ਮੂੰਹ ਵਾਲੇ। ਪੈਜ = ਇੱਜ਼ਤ ॥੪॥

SikhNet (Spanish)Ennegrecidos sean los semblantes de los ladrones, de aquéllos que han dado la espalda a Dios y no les gusta la Gloria del Guru. (4)

ਦਇਆ ਦਇਆ ਕਰਿ ਰਾਖਹੁ ਹਰਿ ਜੀਉ; ਹਮ ਦੀਨ ਤੇਰੀ ਸਰਣਾਇ ॥

deaa deaa kar raakhahu har jeeo; ham deen teree saranaae |

Sant Singh KhalsaHave mercy, have mercy, please save me, Dear Lord. I am meek and humble - I seek Your protection.
Manmohan SinghMercifully, mercifully save Thou me, O Sire Master. I, the meek one, have sought Thine protection.
Manmohan Singh (Punjabi)ਮਿਹਰ, ਮਿਹਰ ਧਾਰ ਕੇ, ਤੂੰ ਮੇਰੀ ਰੱਖਿਆ ਕਰ, ਹੇ ਮਹਾਰਾਜ ਮਾਲਕ! ਮੈਂ ਮਸਕੀਨ ਨੇ ਤੇਰੀ ਪਨਾਹ ਲਈ ਹੈ।
Fareedkot Teekaਹੇ (ਦਇਆ) ਦਯਾ ਕੀ ਖਾਨ ਹਰਿ ਜੀਉ ਹਮ ਦੀਨ ਹੋਇਕੇ ਤੇਰੀ ਸਰਨ ਕੋ ਪ੍ਰਾਪਤਿ ਹੂਏ ਹੈਂ। ਹਮਾਰੇ ਪਰ ਦਯਾ ਕਰਿ, ਭਾਵ ਹਮਾਰੀ ਰਖਿਆ ਕਰੋ॥
Prof. Sahib Singhਹੇ ਪ੍ਰਭੂ! ਅਸੀਂ ਗਰੀਬ (ਜੀਵ) ਤੇਰੀ ਸਰਨ ਆਏ ਹਾਂ, ਕਿਰਪਾ ਕਰ ਕੇ (ਸਾਨੂੰ ਆਪਣੀ) ਸਰਨ ਵਿਚ ਰੱਖੀ ਰੱਖੋ।

ਪਦ ਅਰਥ ਦੀਨ = ਗ਼ਰੀਬ।

SikhNet (Spanish)Oh Dios, por Tu Misericordia sálvame; con toda humildad he buscado Tu Santuario.

ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ; ਜਨ ਨਾਨਕ. ਬਖਸਿ ਮਿਲਾਇ ॥੫॥੨॥

ham baarik tum pitaa prabh mere; jan naanak. bakhas milaae |5|2|

Sant Singh KhalsaI am Your child, and You are my father, God. Please forgive servant Nanak and merge him with Yourself. ||5||2||
Manmohan SinghI am thy child and Thou, O Lord, art my Father. Forgive Thou, Thy serf Nanak and blend him with Thyself.
Manmohan Singh (Punjabi)ਮੈਂ ਤੇਰਾ ਬੱਚਾ ਹਾਂ ਤੇ ਤੂੰ ਹੇ ਸਾਹਿਬ! ਮੈਡਾਂ ਪਿਤਾ ਹੈਂ। ਤੂੰ ਆਪਣੇ ਨਫਰ ਨਾਨਕ ਨੂੰ ਮਾਫ ਕਰ ਦੇ ਅਤੇ ਉਸ ਨੂੰ ਆਪਣੇ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪਿਤਾ ਪ੍ਰਭੂ! ਹਮ ਤੇਰੇ ਬਾਰਕ ਅਰਥਾਤ ਪੁਤ੍ਰ ਹੈਂ। ਤਾਂ ਤੇ ਹਮ ਦਾਸੋਂ ਕੋ ਬਖਸ਼ ਕੇ ਸਤਸੰਗਤਿ ਵਾ ਅਪਨੇ ਮੇਂ ਮਿਲਾਇ ਲੈ॥੫॥੨॥☬ਅਤੀ ਉਮੰਗ ਕਰ ਪੁਨਹ ਵਹੀ ਸਤਸੰਗ ਮਾਂਗਤੇ ਹੈਂ:
Prof. Sahib Singhਹੇ ਮੇਰੇ ਪ੍ਰਭੂ! ਤੂੰ ਸਾਡਾ ਪਿਤਾ ਹੈਂ, ਅਸੀਂ ਤੇਰੇ ਬੱਚੇ ਹਾਂ। ਦਾਸ ਨਾਨਕ ਉਤੇ ਬਖ਼ਸ਼ਸ਼ ਕਰ ਕੇ ਆਪਣੇ ਚਰਨਾਂ ਵਿਚ ਟਿਕਾਈ ਰੱਖ ॥੫॥੨॥

ਪਦ ਅਰਥ ਬਾਰਿਕ = ਬੱਚੇ, ਅੰਞਾਣੇ। ਬਖਸਿ = ਬਖ਼ਸ਼ਸ਼ ਕਰ ਕੇ, ਕਿਰਪਾ ਕਰ ਕੇ ॥੫॥੨॥

SikhNet (Spanish)Oh mi Dios, oh Padre mío, une a este hijo en Tu ser. (5-2)

Open this shabad (13 lines, Angs 880-881) →

Shabad Guru Ramdas Ji Raag Raamkalee

ਰਾਮਕਲੀ ਮਹਲਾ ੪ ॥

raamakalee mahalaa 4 |

Sant Singh KhalsaRaamkalee, Fourth Mehl:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
SikhNet (Spanish)Ramkali, Mejl Guru Ram Das, Cuarto Canal Divino.

ਹਰਿ ਕੇ ਸਖਾ ਸਾਧ ਜਨ ਨੀਕੇ; ਤਿਨ ਊਪਰਿ ਹਾਥੁ ਵਤਾਵੈ ॥

har ke sakhaa saadh jan neeke; tin aoopar haath vataavai |

Sant Singh KhalsaThe friends of the Lord, the humble, Holy Saints are sublime; the Lord spreads out His protecting hands above them.
Manmohan SinghSublime are the saints, the friends of God Over them is the protecting hand of the Lord.
Manmohan Singh (Punjabi)ਸ੍ਰੇਸ਼ਟ ਹਨ, ਵਾਹਿਗੁਰੂ ਦੇ ਮਿੱਤਰ, ਸੰਤ। ਉਹਨਾਂ ਦੇ ਉਤੇ ਰੱਖਿਆ ਕਰਨ ਵਾਲਾ ਪ੍ਰਭੂ ਦਾ ਹੱਥ ਹੈ।
Fareedkot Teekaਹਰੀ ਕੇ ਮਿਤ੍ਰ ਸੰਤ ਜਨ ਹੀ ਹੈਂ। (ਨੀਕੇ) ਭਲੀ ਪ੍ਰਕਾਰ ਸੇ ਤਿਨ ਕੇ ਊਪਰ ਹਾਥ (ਵਤਾਵੈ) ਫੇਰਤਾ ਹੈ, ਭਾਵ ਸੇ ਪਿਆਰੇ ਪੁਤ੍ਰ ਸਮ ਜਾਨ ਕੇ ਰਖਿਆ ਕਰਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਚਰਨਾਂ ਵਿਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ।

ਪਦ ਅਰਥ ਸਖਾ = ਮਿੱਤਰ। ਨੀਕੇ = ਚੰਗੇ। ਵਤਾਵੈ = ਫੇਰਦਾ ਹੈ।

SikhNet (Spanish)Los Santos, los Devotos de Dios, viven protegidos, pues sobre ellos está la Mano Protectora de Dios.

ਗੁਰਮੁਖਿ ਸਾਧ ਸੇਈ ਪ੍ਰਭ ਭਾਏ; ਕਰਿ ਕਿਰਪਾ ਆਪਿ ਮਿਲਾਵੈ ॥੧॥

guramukh saadh seee prabh bhaae; kar kirapaa aap milaavai |1|

Sant Singh KhalsaThe Gurmukhs are the Holy Saints, pleasing to God; in His mercy, He blends them with Himself. ||1||
Manmohan SinghThe Guru-wards are the saints and they are pleasing to the Lord. Them He mercifully merges with Himself.
Manmohan Singh (Punjabi)ਗੁਰੂ ਅਨੁਸਾਰੀ ਹੀ ਸੰਤ ਹਨ ਤੇ ਊਹ ਸੁਆਮੀ ਨੂੰ ਚੰਗੇ ਲਗਦੇ ਹਨ। ਉਹਨਾਂ ਨੂੰ ਊਹ ਦਇਆ ਧਾਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਗੁਰਮੁਖਿ ਸਾਧ ਹੈਂ ਸੋਈ ਪ੍ਰਭੂ ਕੋ ਭਾਵਤੇ ਹੈਂ, ਤਿਨ ਪਰ ਕ੍ਰਿਪਾ ਕਰ ਕੇ ਅਪਨੇ ਮੇਂ ਮਿਲਾਵਤਾ ਹੈ॥੧॥
Prof. Sahib Singhਗੁਰੂ ਦੀ ਸਰਨ ਰਹਿਣ ਵਾਲੇ ਉਹੀ ਸਾਧੂ-ਜਨ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਪ੍ਰਭੂ ਆਪਣੀ ਮੇਹਰ ਕਰ ਕੇ ਆਪ (ਉਹਨਾਂ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੧॥

ਪਦ ਅਰਥ ਸੇਈ = ਉਹੀ। ਪ੍ਰਭ ਭਾਏ = (ਜੇਹੜੇ) ਪ੍ਰਭੂ ਨੂੰ ਪਿਆਰੇ ਲੱਗਦੇ ਹਨ ॥੧॥

SikhNet (Spanish)Sí, sólo son Santos con Conciencia de Dios, a quienes, en Su Misericordia, el Señor ama y los une en Su Ser. (1)

ਰਾਮ; ਮੋ ਕਉ ਹਰਿ ਜਨ ਮੇਲਿ. ਮਨਿ ਭਾਵੈ ॥

raam; mo kau har jan mel. man bhaavai |

Sant Singh KhalsaO Lord, my mind longs to meet with the humble servants of the Lord.
Manmohan SinghMy Lord, my soul Longs to meet with the God's slaves.
Manmohan Singh (Punjabi)ਮੇਰੇ ਸੁਆਮੀ, ਮੇਰੀ ਜਿੰਦੜੀ ਰੱਬ ਦੇ ਗੋਲਿਆਂ ਨੂੰ ਮਿਲਣ ਨੂੰ ਲੋਚਦੀ ਹੈ।
Fareedkot Teekaਹੇ ਰਾਮ! ਮੇਰੇ ਕਉ (ਹਰਿ ਜਨ) ਸੰਤ ਮੇਲ। ਉਨ ਕਾ ਮੇਲ ਹੀ ਮੇਰੇ ਮਨ ਕੋ ਭਾਵਤਾ ਹੈ॥
Prof. Sahib Singhਹੇ ਮੇਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ, (ਮੇਰੇ) ਮਨ ਵਿਚ ਇਹੀ ਤਾਂਘ ਹੈ।

ਪਦ ਅਰਥ ਰਾਮ = ਹੇ ਰਾਮ! ਮੋ ਕਉ = ਮੈਨੂੰ। ਮੇਲਿ = ਮਿਲਾ। ਮਨਿ ਭਾਵੈ = (ਮੇਰੇ) ਮਨ ਵਿਚ (ਇਹੀ) ਚੰਗਾ ਲੱਗਦਾ ਹੈ।

SikhNet (Spanish)Oh Dios, quisiera estar asociado con Tus Santos,

ਅਮਿਉ ਅਮਿਉ ਹਰਿ ਰਸੁ ਹੈ ਮੀਠਾ; ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ ॥

amiau amiau har ras hai meetthaa; mil sant janaa mukh paavai |1| rahaau |

Sant Singh KhalsaThe sweet, subtle essence of the Lord is immortalizing ambrosia. Meeting the Saints, I drink it in. ||1||Pause||
Manmohan SinghImmortalising, immortalising, is the Lord's sweet Nectar. Meeting with the saints, man quaffs it with his mouth. Pause.
Manmohan Singh (Punjabi)ਅਮਰ ਕਰ ਦੇਣ ਵਾਲਾ, ਅਮਰ ਕਰ ਦੇਣ ਵਾਲਾ ਹੈ ਪ੍ਰਭੂ ਦਾ ਮਿੱਠਾ ਅੰਮ੍ਰਿਤ ਸਾਧੂਆਂ ਨਾਲ ਮਿਲ ਕੇ, ਬੰਦਾ ਨੂੰ ਆਪਣੇ ਮੂੰਹ ਨਾਲ ਪਾਨ ਕਰਦਾ ਹੈ। ਠਹਿਰਾਓ।
Fareedkot Teekaਹੇ ਹਰੀ! ਤੇਰੇ ਨਾਮ ਕਾ ਰਸ ਅੰਮ੍ਰਿਤ ਸੇ ਭੀ ਅੰਮ੍ਰਿਤੁ ਮੀਠਾ ਹੈ, ਪਰੰਤੂ ਸੰਤ ਜਨੋਂ ਕੋ ਜੋ ਮਿਲਤਾ ਹੈ, ਸੋ ਇਸ ਰਸ ਕੋ ਮੁਖ ਮੇਂ ਪਾਵਤਾ ਹੈ ਵਾ ਹਮ ਪਾਵੈਂ॥੧॥ ਰਹਾਉ ॥
Prof. Sahib Singhਹੇ ਰਾਮ! ਤੇਰਾ ਨਾਮ-ਰਸ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। (ਤੇਰਾ ਇਹ ਦਾਸ ਤੇਰੇ) ਸੰਤ ਜਨਾਂ ਨੂੰ ਮਿਲ ਕੇ (ਇਹੀ ਅੰਮ੍ਰਿਤ) ਮੂੰਹ ਵਿਚ ਪਾਣਾ ਚਾਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਅਮਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮੁਖਿ ਪਾਵੈ = (ਤੇਰਾ ਇਹ ਦਾਸ) ਮੂੰਹ ਵਿਚ ਪਾਏ ॥੧॥ ਰਹਾਉ ॥

SikhNet (Spanish)pues de ellos recibo Tu Néctar, Tu Dulce Esencia y de Ella me alimento. (1-Pausa)

ਹਰਿ ਕੇ ਲੋਗ ਰਾਮ ਜਨ ਊਤਮ; ਮਿਲਿ ਊਤਮ ਪਦਵੀ ਪਾਵੈ ॥

har ke log raam jan aootam; mil aootam padavee paavai |

Sant Singh KhalsaThe Lord's people are the most lofty and exalted. Meeting with them, the most exalted status is obtained.
Manmohan SinghSublime are the pious persons, the men of God. Associating with them, the mortal obtains the sublime status.
Manmohan Singh (Punjabi)ਸ੍ਰੇਸ਼ਟ ਹਨ ਰੱਬ ਦੇ ਬੰਦੇ, ਪਵਿੱਤਰ ਪੁਰਸ਼। ਉਹਨਾਂ ਦੀ ਸੰਗਤ ਦੁਆਰਾ ਪ੍ਰਾਣੀ ਸ੍ਰੇਸ਼ਟ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਹਰੀ ਕੇ ਲੋਗ (ਰਾਮ ਜਨ) ਸੰਤ ਹੈਂ, ਸੋ ਬਹੁਤ ਊਤਮ ਹੈਂ, ਜੋ ਤਿਨ ਕੋ ਮਿਲਤਾ ਹੈ, ਸੋ ਭੀ ਊਤਮ ਪਦਵੀ ਕੋ ਪਾਵਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਪਦਵੀ = ਆਤਮਕ ਦਰਜਾ।

SikhNet (Spanish)Los Santos del Señor son sublimes y gloriosos y encontrándolos uno logra el más elevado Estado de Éxtasis.

ਹਮ ਹੋਵਤ ਚੇਰੀ ਦਾਸ ਦਾਸਨ ਕੀ; ਮੇਰਾ ਠਾਕੁਰੁ ਖੁਸੀ ਕਰਾਵੈ ॥੨॥

ham hovat cheree daas daasan kee; meraa tthaakur khusee karaavai |2|

Sant Singh KhalsaI am the slave of the slave of the Lord's slaves; my Lord and Master is pleased with me. ||2||
Manmohan SinghI am the hand-maiden of the slaves of the slaves of God and my Lord is pleased with me.
Manmohan Singh (Punjabi)ਮੈਂ ਵਾਹਿਗੁਰੂ ਦੇ ਗੋਲਿਆਂ ਦੇ ਗੋਲਿਆਂ ਦੀ ਦਾਸੀ ਹਾਂ ਅਤੇ ਮੇਰਾ ਸੁਆਮੀ ਮੇਰੇ ਉਤੇ ਪ੍ਰਸੰਨ ਹੈ।
Fareedkot Teekaਤਿਨ ਸੰਤੋਂ ਕੇ ਦਾਸੋਂ ਕੀ ਮੈਂ ਦਾਸੀ ਹੋਤੀ ਹੂੰ। ਹੇ ਮੇਰੇ ਠਾਕੁਰ! ਜੇ ਤੂੰ ਮੇਰੇ ਪਰ ਖੁਸੀ ਕਰਾਵੈਂ, ਭਾਵ ਗੁਰੋਂ ਕੋ ਮੇਰੇ ਪਰ ਪ੍ਰਸੰਨ ਰਾਖੇਂ॥੨॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਮੇਰਾ ਮਾਲਕ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ॥੨॥

ਪਦ ਅਰਥ ਚੇਰੀ = ਦਾਸੀ। ਖੁਸੀ ਕਰਾਵੈ = ਮੇਹਰ ਕਰਦਾ ਹੈ ॥੨॥

SikhNet (Spanish)Sé que mi Maestro se complacerá si puedo ser el Esclavo de los Esclavos del Señor. (2)

ਸੇਵਕ ਜਨ ਸੇਵਹਿ ਸੇ ਵਡਭਾਗੀ; ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥

sevak jan seveh se vaddabhaagee; rid man tan preet lagaavai |

Sant Singh KhalsaThe humble servant serves; one who enshrines love for the Lord in his heart, mind and body is very fortunate.
Manmohan SinghThe servant-man serves his Lord. Very fortunate is he, who within his mind, heart and body, enshrines affection for his Lord.
Manmohan Singh (Punjabi)ਦਾਸ-ਮਨੁੱਖ ਆਪਣੇ ਸੁਆਮੀ ਦੀ ਟਹਿਲ ਕਮਾਉਂਦਾ ਹੈ। ਵੱਡੇ ਨਸੀਬਾਂ ਵਾਲਾ ਹੈ ਊਹ, ਜੋ ਆਪਣੇ ਹਿਰਦੇ, ਦਿਲ ਤੇ ਦੇਹ ਅੰਦਰ ਆਪਣੇ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਜੋ ਰਿਦਿਓਂ ਵਾ ਮਨ ਤਨ ਸੇ ਪ੍ਰੀਤਿ ਲਗਾਇਕੈ (ਸੇਵਕ ਜਨ) ਸੰਤ ਜਨੋਂ ਕੋ ਸੇਵਤੇ ਹੈਂ, ਸੋ ਵਡਭਾਗੀ ਹੈਂ॥
Prof. Sahib Singhਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ।

ਪਦ ਅਰਥ ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੇ = ਉਹ {ਬਹੁ-ਵਚਨ}। ਰਿਦ = ਹਿਰਦੇ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ।

SikhNet (Spanish)Aquél que sirve a los Sirvientes del Señor es afortunado, pues así enaltece al Señor en su cuerpo y en su Alma.

ਬਿਨੁ ਪ੍ਰੀਤੀ. ਕਰਹਿ ਬਹੁ ਬਾਤਾ; ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥

bin preetee. kareh bahu baataa; koorr bol koorro fal paavai |3|

Sant Singh KhalsaOne who talks too much without love, speaks falsely, and obtains only false rewards. ||3||
Manmohan SinghHe, who without loving the Lord talks very boastfully; he talks falsehood and reaps the false reward.
Manmohan Singh (Punjabi)ਜੋ ਬਿਨਾ ਪ੍ਰਭੂ ਨੂੰ ਪਿਆਰ ਕਰਨ ਦੇ ਸ਼ੇਖੀ ਨਾਲ ਬਹੁਤੀਆਂ ਗੱਲਾਂ ਕਰਦਾ ਹੈ। ਉਹ ਝੂਠ ਬਕਦਾ ਹੈ ਅਤੇ ਝੂਠਾ ਹੀ ਸਿਲਾ ਪਾਉਂਦਾ ਹੈ।
Fareedkot Teekaਜੋ ਬਿਨਾ ਪ੍ਰੀਤੀ ਸੇ ਬਹੁਤ ਬਾਤਾਂ ਕਰਤੇ ਹੈਂ ਪੁਨਹ ਝੂਠ ਬੋਲਤੇ ਹੈਂ, ਵਹੁ ਝੂਠੇ ਹੀ ਫਲ ਪਾਵੇਂਗੇ॥੩॥
Prof. Sahib Singhਪਰ ਕਈ ਮਨੁੱਖ ਇਸ ਪ੍ਰੀਤ (ਦੀ ਦਾਤਿ) ਤੋਂ ਬਿਨਾ ਹੀ ਬਹੁਤ ਗੱਲਾਂ ਕਰਦੇ ਹਨ। (ਕਿ ਸਾਡੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਵੱਸ ਰਹੀ ਹੈ) ਅਜੇਹਾ ਮਨੁੱਖ ਝੂਠ ਬੋਲ ਕੇ ਝੂਠ ਹੀ (ਉਸ ਦਾ) ਫਲ ਪ੍ਰਾਪਤ ਕਰਦਾ ਹੈ (ਉਸ ਦੇ ਹਿਰਦੇ ਵਿਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵੱਸਿਆ ਰਹਿੰਦਾ ਹੈ) ॥੩॥

ਪਦ ਅਰਥ ਕੂੜੋ ਫਲੁ = ਕੂੜ ਹੀ ਫਲ (ਵਜੋਂ) ॥੩॥

SikhNet (Spanish)Si uno habla altaneramente sin amar al Señor, sólo habla falsedad y cosecha ilusiones. (3)

ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ; ਹਰਿ ਸੰਤ ਪਗੀ, ਲੇ ਪਾਵੈ ॥

mo kau dhaar kripaa jagajeevan daate; har sant pagee, le paavai |

Sant Singh KhalsaTake pity on me, O Lord of the World, O Great Giver; let me fall at the feet of the Saints.
Manmohan SinghO Beneficent Lord, the Life of the World, take Thou pity on me and make me fall on the feet of Thy saints.
Manmohan Singh (Punjabi)ਹੇ ਸ਼੍ਰਿਸ਼ਟੀ ਦੀ ਜਿੰਦ ਜਾਨ, ਦਾਤਾਰ ਪ੍ਰਭੂ! ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਆਪਣੇ ਸਾਧੂਆਂ ਦੇ ਪੈਰੀਂ ਪਾ ਦੇ।
Fareedkot Teekaਹੇ ਹਰੀ ਜਗ ਜੀਵਨ ਦਾਤੇ! ਮੇਰੇ ਕੋ ਕ੍ਰਿਪਾ ਕਰਿ, ਜੋ ਸੰਤ ਹੈਂ ਤਿਨ ਕੀ ਚਰਣੀ ਲੈ ਕੇ ਪਾਉ॥
Prof. Sahib Singhਹੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਹਰੀ! ਮੇਰੇ ਉਤੇ ਮੇਹਰ ਕਰ, (ਤਾ ਕਿ ਕੋਈ ਗੁਰਮੁਖ ਮਨੁੱਖ ਮੈਨੂੰ ਤੇਰੇ) ਸੰਤ ਜਨਾਂ ਦੀ ਚਰਨੀਂ ਲਾ ਦੇਵੇ।

ਪਦ ਅਰਥ ਜਗ ਜੀਵਨ = ਹੇ ਜਗਤ ਦੇ ਜੀਵਨ! ਦਾਤੇ = ਹੇ ਦਾਤਾਰ! ਸੰਤ ਪਗੀ = ਸੰਤਾਂ ਦੇ ਚਰਨਾਂ ਵਿਚ।

SikhNet (Spanish)Oh Dios, Vida de toda la vida, ten Compasión de mí y déjame postrarme a los Pies de Tus Santos.

ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ; ਜਿਤੁ ਨਾਨਕ. ਸੰਤੁ ਚੜਿ ਆਵੈ ॥੪॥੩॥

hau kaattau kaatt baadt sir raakhau; jit naanak. sant charr aavai |4|3|

Sant Singh KhalsaI would cut off my head, and cut it into pieces, O Nanak, and set it down for the Saints to walk upon. ||4||3||
Manmohan SinghO Nanak, I cut and sever my head and place it on the path, so that the saint may comfortably walk thereon.
Manmohan Singh (Punjabi)ਮੈਂ ਆਪਣਾ ਸੀਸ ਵੱਢ ਅਤੇ ਵੱਖਰਾ ਕਰ ਕੇ ਰਸਤੇ ਤੇ ਰੱਖਦਾ ਹਾਂ ਤਾਂ ਜੋ ਸਾਧੂ ਜਨ ਆਰਾਮ ਨਾਲ ਉਸ ਉਤੇ ਤੁਰਿਆ ਆਵੇ, ਹੇ ਨਾਨਕ!
Fareedkot Teekaਕਾਟਨੇ ਵਾਲਾ ਹੋ ਕਰ ਮੈਂ ਤਲਵਾਰ ਕੋ ਬਾਢ ਚੜਾਇਕਰ ਸਿਰ ਕੋ ਕਾਟਿ ਕਰਿ ਬਿਖੜੇ ਰਸਤੇ ਮੇਂ ਰਾਖ ਦੇਵੋਂ। ਸ੍ਰੀ ਗੁਰੂ ਜੀ ਕਹਤੇ ਹੈਂ: (ਜਿਤੁ) ਜਿਸ ਪਰ ਚੜ੍ਹਕੈ ਸੁਖੈਨ ਹੀ ਸੰਤ ਜਨ ਆ ਜਾਵੇ, ਭਾਵ ਸੰਤਾਂ ਮੇਂ ਅਤੀ ਸ੍ਰਧਾ ਕਰਨੀ ਚਾਹੀਏ॥੪॥੩॥☬ਪੁਨਹ ਵਹੀ ਉਥਾਨਕਾ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ (ਭਾਵ, ਮੈਂ ਸਦਕੇ ਕੁਰਬਾਨ ਜਾਂਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ॥੪॥੩॥

ਪਦ ਅਰਥ ਹਉ = ਮੈਂ। ਕਾਟਉ = ਕਾਟਉਂ, ਮੈਂ ਕੱਟ ਦਿਆਂ। ਕਾਟਿ ਬਾਢਿ = ਕੱਟ ਵੱਢ ਕੇ। ਰਾਖਉ = ਮੈਂ ਰੱਖ ਦਿਆਂ। ਜਿਤੁ ਚੜਿ = ਜਿਸ ਉੱਤੇ ਚੜ੍ਹ ਕੇ ॥੪॥੩॥

SikhNet (Spanish)Dice Nanak, cortaría mi cabeza en pequeños pedazos y los esparciría todos sobre el Sendero por el que pasan Tus Santos. (4-3)

Open this shabad →

Shabad Guru Ramdas Ji Raag Raamkalee

ਰਾਮਕਲੀ ਮਹਲਾ ੪ ॥

raamakalee mahalaa 4 |

Sant Singh KhalsaRaamkalee, Fourth Mehl:
Manmohan SinghRamkali 4th Guru.
Manmohan Singh (Punjabi)ਰਾਮਕਲੀ ਚੌਥੀ ਪਾਤਿਸ਼ਾਹੀ।
SikhNet (Spanish)Ramkali, Mejl Guru Ram Das, Cuarto Canal Divino.

ਜੇ ਵਡਭਾਗ ਹੋਵਹਿ ਵਡ ਮੇਰੇ; ਜਨ ਮਿਲਦਿਆ ਢਿਲ. ਨ ਲਾਈਐ ॥

je vaddabhaag hoveh vadd mere; jan miladiaa dtil. na laaeeai |

Sant Singh KhalsaIf I am blessed with supreme high destiny, I will meet the humble servants of the Lord, without delay.
Manmohan SinghIf I have very great good destiny I shall meet with the Lord's slave sans delay.
Manmohan Singh (Punjabi)ਜੇਕਰ ਮੇਰੀ ਪਰਮ ਸ੍ਰੇਸ਼ਟ, ਚੰਗੀ ਪ੍ਰਾਲਬਧ ਹੋਵੇ, ਤਾਂ ਮੈਂ ਬਿਨਾ ਦੇਰੀ ਦੇ ਰੱਬ ਦੇ ਗੋਲੇ ਨੂੰ ਮਿਲ ਪਵਾਂਗਾ।
Fareedkot Teekaਜੇ ਵਡਿਓਂ ਸੇ ਵਡੇ ਭਾਗ ਮੇਰੇ ਹੋਵੈਂ ਤੌ ਸੰਤ ਜਨੋਂ ਸੇ ਮਿਲਦਿਆਂ (ਢਿਲ) ਦੇਰੀ ਨ ਲਾਈਏ॥
Prof. Sahib Singhਹੇ ਭਾਈ! ਸੰਤ ਜਨਾਂ ਨੂੰ ਮਿਲਣ ਵਿਚ ਰਤਾ ਭੀ ਢਿੱਲ ਨਹੀਂ ਕਰਨੀ ਚਾਹੀਦੀ। ਜੇ ਮੇਰੇ ਵੱਡੇ ਭਾਗ ਜਾਗ ਪੈਣ (ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਵਸਰ ਮਿਲਦਾ ਹੈ)।

ਪਦ ਅਰਥ ਹੋਵਹਿ = ਹੋ ਜਾਣ {ਬਹੁ-ਵਚਨ}। ਜਨ ਮਿਲਦਿਆ = ਸੰਤ ਜਨਾਂ ਨੂੰ ਮਿਲਣ ਵਿਚ।

SikhNet (Spanish)Si tuviera un Destino elevado, encontraría a los Santos sin tardanza,

ਹਰਿ ਜਨ. ਅੰਮ੍ਰਿਤ ਕੁੰਟ ਸਰ ਨੀਕੇ; ਵਡਭਾਗੀ ਤਿਤੁ ਨਾਵਾਈਐ ॥੧॥

har jan. amrit kuntt sar neeke; vaddabhaagee tith naavaaeeai |1|

Sant Singh KhalsaThe Lord's humble servants are pools of ambrosial nectar; by great good fortune, one bathes in them. ||1||
Manmohan SinghGod's slaves are the vat and tank of sublime Nectar. By great good destiny man bathes therein.
Manmohan Singh (Punjabi)ਰੱਬ ਦੇ ਗੋਲੇ ਅੰਮ੍ਰਿਤ ਦੇ ਕੁੰਡ ਦੇ ਤਾਲਾਬ ਹਨ। ਭਾਰੇ ਚੰਗੇ ਨਸੀਬਾਂ ਦੁਆਰਾ ਬੰਦਾ ਉਸ ਅੰਦਰ ਇਸ਼ਨਾਨ ਕਰਦਾ ਹੈ।
Fareedkot Teekaਜੋ ਸੰਤ ਜਨ ਹੈਂ, ਸੋ ਅੰਮ੍ਰਿਤ ਕੇ (ਕੁੰਟ) ਤਲਾਵੌਂ ਕੇ ਸਾਦਰਸ (ਨੀਕੇ) ਸ੍ਰੇਸਟ ਹੈਂ। ਜੋ ਵਡਭਾਗੀ ਹੈਂ, ਸੋ ਤਿਨ ਮੇਂ ਨ੍ਹਾਵਤੇ ਹੈਂ, ਭਾਵ ਸੇ ਸੋ ਸਤਿਸੰਗ ਕਰਤੇ ਹੈਂ ਐਂਸੇ ਪ੍ਰਾਰਥਨਾ ਕਰੀਏ॥੧॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸੋਹਣੇ ਚਸ਼ਮੇ ਹਨ, ਸੋਹਣੇ ਸਰੋਵਰ ਹਨ। ਉਸ ਚਸ਼ਮੇ ਵਿਚ ਉਸ ਸਰੋਵਰ ਵਿਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ ॥੧॥

ਪਦ ਅਰਥ ਕੁੰਟ = ਚਸ਼ਮੇ। ਸਰ = ਤਾਲਾਬ। ਨੀਕੇ = ਸੋਹਣੇ। ਤਿਤੁ = ਉਸ (ਚਸ਼ਮੇ) ਵਿਚ, ਉਸ (ਸਰੋਵਰ) ਵਿਚ ॥੧॥

SikhNet (Spanish)ellos son el Tanque de Néctar y es por una buena Fortuna que uno se baña ahí (1)

ਰਾਮ; ਮੋ ਕਉ ਹਰਿ ਜਨ ਕਾਰੈ ਲਾਈਐ ॥

raam; mo kau har jan kaarai laaeeai |

Sant Singh KhalsaO Lord, let me work for the humble servants of the Lord.
Manmohan SinghO Lord, apply me to the service of the God's slave.
Manmohan Singh (Punjabi)ਹੇ ਸੁਆਮੀ! ਮੈਨੂੰ ਰੱਬ ਦੇ ਗੋਲੇ ਦੀ ਸੇਵਾ ਅੰਦਰ ਜੋੜ ਦੇ।
Fareedkot Teekaਹੇ ਰਾਮ! ਮੇਰੇ ਕੋ (ਹਰਿ ਜਨ) ਸੰਤੋਂ ਕੀ ਕਾਰ ਅਰਥਾਤ ਸੇਵਾ ਮੇਂ ਲਾਈਐ॥
Prof. Sahib Singhਹੇ (ਮੇਰੇ) ਰਾਮ! ਮੈਨੂੰ (ਆਪਣੇ) ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ।

ਪਦ ਅਰਥ ਰਾਮ = ਹੇ ਰਾਮ! ਮੋ ਕਉ = ਮੈਨੂੰ। ਕਾਰੈ = ਕਾਰ ਵਿਚ, ਸੇਵਾ ਵਿਚ।

SikhNet (Spanish)Oh Dios, condúceme hasta el Servicio de Tu Santo;

ਹਉ ਪਾਣੀ ਪਖਾ ਪੀਸਉ. ਸੰਤ ਆਗੈ; ਪਗ ਮਲਿ ਮਲਿ ਧੂਰਿ ਮੁਖਿ ਲਾਈਐ ॥੧॥ ਰਹਾਉ ॥

hau paanee pakhaa peesau. sant aagai; pag mal mal dhoor mukh laaeeai |1| rahaau |

Sant Singh KhalsaI carry water, wave the fan and grind the corn for them; I massage and wash their feet. I apply the dust of their feet to my forehead. ||1||Pause||
Manmohan SinghI draw water for the saints, fan them grind their corn and rub and shampoo their feet and apply their dust to my face. Pause.
Manmohan Singh (Punjabi)ਮੈਂ ਸੰਤਾਂ ਲਈ ਜਲ ਢੋਦਾਂ ਹਾਂ, ਉਹਨਾਂ ਨੂੰ ਪੱਖੀ ਝੱਲਦਾ ਹਾਂ, ਉਹਨਾਂ ਦੇ ਦਾਣੇ ਪੀਹਦਾਂ ਹਾਂ ਤੇ ਉਹਨਾਂ ਦੇ ਪੈਰਾਂ ਨੂੰ ਮੁੱਠੀ ਚਾਪੀ ਕਰਕੇ ਧੋਦਾਂ ਹਾਂ ਅਤੇ ਉਹਨਾਂ ਦੀ ਰੇਣ ਆਪਦੇ ਚਿਹਰੇ ਤੇ ਮਲਦਾ ਹਾਂ। ਠਹਿਰਾਓ।
Fareedkot Teekaਮੈਂ ਪੰਖਾ ਕਰੂੰ ਔ ਪਾਣੀ ਢੋਵਾਂ ਪੁਨਹ ਸੰਤੋਂ ਕੇ ਆਗੇ ਪੀਸਉਂਗਾ ਤਥਾ ਚਰਨੋਂ ਕੀ ਧੂੜੀ ਕੋ ਮਲ ਮਲ ਕੇ ਅੰਗੋਂ ਕੋ ਲਗਾਵੋਂਗਾ॥੧॥ ਰਹਾਉ ॥
Prof. Sahib Singhਮੈਂ ਸੰਤ ਜਨਾਂ ਦੇ ਦਰ ਤੇ ਪਾਣੀ ਢੋਵਾਂ, ਪੱਖਾਂ ਝੱਲਾਂ, (ਆਟਾ) ਪੀਹਾਂ। ਮੈਂ ਸੰਤ ਜਨਾਂ ਦੇ ਪੈਰ ਮਲ ਮਲ ਕੇ ਧੋਵਾਂ, ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾਂ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਪੀਸਉ = ਪੀਸਉਂ, ਚੱਕੀ ਪੀਹਾਂ। ਪਗ = ਪੈਰ {ਬਹੁ-ਵਚਨ}। ਮਲਿ = ਮਲ ਕੇ। ਧੂਰਿ = ਚਰਨਾਂ ਦੀ ਧੂੜ। ਮੁਖਿ = ਮੂੰਹ ਉਤੇ, ਮੱਥੇ ਉਤੇ ॥੧॥ ਰਹਾਉ ॥

SikhNet (Spanish)le molería el maíz, movería el abanico sobre su cabeza y untaría el Polvo de Sus Pies sobre mi frente. (1-Pausa)

ਹਰਿ ਜਨ ਵਡੇ ਵਡੇ ਵਡ ਊਚੇ; ਜੋ ਸਤਗੁਰ ਮੇਲਿ ਮਿਲਾਈਐ ॥

har jan vadde vadde vadd aooche; jo satagur mel milaaeeai |

Sant Singh KhalsaThe Lord's humble servants are great, very great, the greatest and most exalted; they lead us to meet the True Guru.
Manmohan SinghVery great and very lofty are the God's saints, who make man meet the True Guru's society.
Manmohan Singh (Punjabi)ਬਹੁਤ ਵਿਸ਼ਾਲ ਤੇ ਬਹੁਤ ਬੁਲੰਦ ਹਨ ਵਾਹਿਗੁਰੂ ਦੇ ਸਾਧੂ ਜਿਹੜੇ ਬੰਦੇ ਨੂੰ ਸੱਚੇ ਗੁਰਾਂ ਦੀ ਸੰਗਤ ਨਾਲ ਮਿਲਾ ਦਿੰਦੇ ਹਨ।
Fareedkot Teekaਸੰਤ ਜਨ ਜੋ ਹੈਂ ਮਨ ਤਨ ਬਾਣੀ ਕਰਿ ਵਡੇ ਊਚੇ ਹੈਂ, ਜੋ ਸਤਿਗੁਰੂ ਕੇ ਮੇਲ ਮੇਂ ਮਿਲਾਵਤੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਦਾ ਮਿਲਾਪ ਸਤਿਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ।

ਪਦ ਅਰਥ ਸਤਿਗੁਰ ਮੇਲਿ = ਗੁਰੂ ਦੀ ਸੰਗਤਿ ਵਿਚ। ਊਚੇ = ਉੱਚੇ ਜੀਵਨ ਵਾਲੇ।

SikhNet (Spanish)Los Santos del Señor, que uno conoce por la Gracia del Guru, son lo más Elevado y Magnánimo;

ਸਤਗੁਰ ਜੇਵਡੁ ਅਵਰੁ. ਨ ਕੋਈ; ਮਿਲਿ ਸਤਗੁਰ ਪੁਰਖ ਧਿਆਈਐ ॥੨॥

satagur jevadd avar. na koee; mil satagur purakh dhiaaeeai |2|

Sant Singh KhalsaNo one else is as great as the True Guru; meeting the True Guru, I meditate on the Lord, the Primal Being. ||2||
Manmohan SinghNo one is as great as the True Guru. Meeting with the True Guru. the Lord is meditated upon.
Manmohan Singh (Punjabi)ਕੋਈ ਭੀ ਸੱਚੇ ਗੁਰਾਂ ਜਿੱਡਾ ਵੱਡਾ ਨਹੀਂ। ਸੱਚੇ ਗੁਰਾਂ ਨਾਲ ਮਿਲ ਕੇ ਸੁਆਮੀ ਸਿਮਰਿਆ ਜਾਂਦਾ ਹੈ।
Fareedkot Teekaਸਤਿਗੁਰੋਂ ਜੈਸਾ ਵਡਾ ਹੋਰ ਕੋਈ ਨਹੀਂ ਹੈ, ਕਿਉਂਕਿ ਸਤਿਗੁਰੋਂ ਸੇ ਮਿਲ ਕੇ ਪੁਰਖ ਪਰਮੇਸ੍ਵਰ ਕਾ ਧਿਆਨ ਕਰਤਾ ਹੈ॥੨॥
Prof. Sahib Singhਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ। ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੨॥

ਪਦ ਅਰਥ ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਧਿਆਈਐ = ਧਿਆਇਆ ਜਾ ਸਕਦਾ ਹੈ ॥੨॥

SikhNet (Spanish)sí, no hay nadie más Grandioso que el Guru Verdadero, pues encontrándolo uno contempla el Nombre del Señor. (2)

ਸਤਗੁਰ ਸਰਣਿ ਪਰੇ ਤਿਨ ਪਾਇਆ; ਮੇਰੇ ਠਾਕੁਰ ਲਾਜ ਰਖਾਈਐ ॥

satagur saran pare tin paaeaa; mere tthaakur laaj rakhaaeeai |

Sant Singh KhalsaThose who seek the Sanctuary of the True Guru find the Lord. My Lord and Master saves their honor.
Manmohan SinghThey, who seek the True Guru's refuge, obtain God and my Lord saves their honour.
Manmohan Singh (Punjabi)ਜੋ ਸੱਚੇ ਗੁਰਾਂ ਦੀ ਓਟ ਲੈਂਦੇ ਹਨ, ਉਹ ਵਾਹਿਗੁਰੂ ਨੂੰ ਪਾ ਲੈਂਦੇ ਹਨ, ਮੇਰਾ ਸੁਆਮੀ ਉਹਨਾਂ ਦੀ ਪਤਿ ਰੱਖਦਾ ਹੈ।
Fareedkot Teekaਜੋ ਸਤਿਗੁਰੋਂ ਕੀ ਸਰਣ ਪਏ ਹੈਂ ਤਿਨੋਂ ਨੇ ਸਰੂਪ ਕਾ ਗਿਆਨੁ ਪਾਇਆ ਹੈ ਔਰ ਤਿਨੋਂ ਕੀ ਮੇਰੇ ਸ੍ਵਾਮੀ ਨੇ ਲਾਜ ਰਖੀ ਹੈ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਗਏ, ਉਹਨਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਮੇਰੇ ਮਾਲਕ-ਪ੍ਰਭੂ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਰੱਖ ਲਈ।

ਪਦ ਅਰਥ ਪਰੇ = ਪਏ। ਤਿਨ ਪਾਇਆ = ਉਹਨਾਂ ਨੇ (ਪ੍ਰਭੂ ਦਾ ਮਿਲਾਪ) ਪਾ ਲਿਆ। ਲਾਜ = ਇੱਜ਼ਤ।

SikhNet (Spanish)Aquéllos que buscan el Santuario del Guru Verdadero, obtienen a Dios y Dios salva su honor.

ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ; ਜਿਉ ਬਗੁਲ ਸਮਾਧਿ ਲਗਾਈਐ ॥੩॥

eik apanai suaae aae baheh gur aagai; jiau bagul samaadh lagaaeeai |3|

Sant Singh KhalsaSome come for their own purposes, and sit before the Guru; they pretend to be in Samaadhi, like storks with their eyes closed. ||3||
Manmohan SinghSome come for their own objects and sit before the Guru in contemplative mood, like the crane.
Manmohan Singh (Punjabi)ਕਈ ਆਪਣੇ ਨਿਜ ਦੇ ਮਨੋਰਥ ਲਈ ਆਉਂਦੇ ਹਨ ਅਤੇ ਬਗਲੇ ਦੀ ਮਾਨੰਦ ਧਿਆਨ ਅਵਸਥਾ ਅੰਦਰ ਗੁਰਾਂ ਦੇ ਮੂਹਰੇ ਬੈਠ ਜਾਂਦੇ ਹਨ।
Fareedkot Teekaਇਕੁ ਅਪਨੇ ਸੰਸਾਰਕ ਪ੍ਰਜੋਜਨ ਲੀਏ ਕੇ ਸਤਿਗੁਰੋਂ ਕੇ ਆਗੇ ਬਗੁਲੇ ਕੀ (ਜਿਉ) ਨਿਆਈ ਸਮਾਧੀ ਲਾਇਕੈ ਆਇ ਬੈਠਤੇ ਹੈਂ॥੩॥
Prof. Sahib Singhਪਰ ਅਨੇਕਾਂ ਬੰਦੇ ਐਸੇ ਭੀ ਹਨ ਜੋ ਆਪਣੀ ਕਿਸੇ ਗ਼ਰਜ਼ ਦੀ ਖ਼ਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗੁਲੇ ਵਾਂਗ ਸਮਾਧੀ ਲਾ ਲੈਂਦੇ ਹਨ ॥੩॥

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਅਨੇਕਾਂ। ਸੁਆਇ = ਸੁਆਰਥ ਦੀ ਖ਼ਾਤਰ। ਆਇ = ਆ ਕੇ। ਬਹਹਿ = ਬਹਿ ਜਾਂਦੇ ਹਨ ॥੩॥

SikhNet (Spanish)Pero algunos llegan hasta el Guru para servir sus propios fines y se sientan en meditación, así como la grulla. (3)

ਬਗੁਲਾ ਕਾਗ ਨੀਚ ਕੀ ਸੰਗਤਿ; ਜਾਇ ਕਰੰਗ ਬਿਖੂ ਮੁਖਿ ਲਾਈਐ ॥

bagulaa kaag neech kee sangat; jaae karang bikhoo mukh laaeeai |

Sant Singh KhalsaAssociating with the wretched and the lowly, like the stork and the crow, is like feeding on a carcass of poison.
Manmohan SinghAssociating with the groveling like crane and crow, man puts his mouth to the poisonous carcass.
Manmohan Singh (Punjabi)ਬਗਲੇ ਅਤੇ ਕਾਂ ਵਰਗੇ ਕਮੀਣਿਆਂ ਨਾਲ ਮਿਲ ਕੇ, ਇਨਸਾਨ ਜ਼ਹਿਰੀਲੇ ਮੁਰਦਾਰ ਨੂੰ ਜਾ ਮੂੰਹ ਪਾਉਂਦਾ ਹੈ।
Fareedkot Teekaਬਗਲਾ ਔ ਕਾਗਵਤ ਨੀਚੋਂ ਕੀ ਸੰਗਤਿ ਹੈ। ਕਿਉਂਕਿ ਬਗਲੇ ਔ ਕਾਗ ਤੇ ਕਰੰਗ ਔ ਮਾਸ ਪਰ ਜਾਤੇ ਹੈਂ। ਸੋ ਬਿਸਿਆਂ ਕੋ ਮੁਖ ਲਗਾਵਤੇ ਹੈਂ ਅਰਥਾਤ ਪਿਆਰ ਕਰਤੇ ਹੈਂ॥
Prof. Sahib Singhਹੇ ਭਾਈ! ਬਗੁਲਾ ਅਤੇ ਕਾਂ ਨੀਚ ਦੀ ਸੰਗਤਿ ਹੀ ਪਸੰਦ ਕਰਦੇ ਹਨ (ਜੇ ਉਹ ਕਿਸੇ ਸੁਆਰਥ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਭੀ ਹਨ, ਤਾਂ ਇਥੋਂ) ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿਚ ਪਾਂਦੇ ਹਨ।

ਪਦ ਅਰਥ ਕਾਗ = ਕਾਂ। ਜਾਇ = ਜਾ ਕੇ। ਕਰੰਗ = ਮੁਰਦਾਰ। ਬਿਖੂ = ਵਿਸ਼ਟਾ (ਜ਼ਹਿਰ)। ਮੁਖਿ = ਮੂੰਹ ਵਿਚ।

SikhNet (Spanish)Si uno se asocia con una grulla o con un cuervo, se va a alimentar de puros cadáveres.

ਨਾਨਕ. ਮੇਲਿ ਮੇਲਿ ਪ੍ਰਭ ਸੰਗਤਿ; ਮਿਲਿ ਸੰਗਤਿ ਹੰਸੁ ਕਰਾਈਐ ॥੪॥੪॥

naanak. mel mel prabh sangat; mil sangat hans karaaeeai |4|4|

Sant Singh KhalsaNanak: O God, unite me with the Sangat, the Congregation. United with the Sangat, I will become a swan. ||4||4||
Manmohan SinghMy Lord, unite, unite me with the society of saints I shall become a swan.
Manmohan Singh (Punjabi)ਹੇ ਮੇਰੇ ਸੁਆਮੀ! ਮੈਨੂੰ ਸਤਿ ਸੰਗਤ ਨਾਲ ਜੋੜ ਦੇ। ਸਤਿ ਸੰਗਤ ਨਾਲ ਮਿਲ ਕੇ ਮੈਂ ਰਾਜਹੰਸ ਹੋ ਜਾਂਵਾਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਹਮ ਕੋ ਸਤਿਸੰਗਤ ਕੇ ਮੇਲ ਮੇਂ ਮਿਲਾਉ। ਮਿਲ ਕੇ ਸਤਸੰਗਤ ਮੇਂ ਅਪਨੇ ਆਪ ਕੋ ਹੰਸ ਕਰਾਈਐ, ਭਾਵ ਸੇ ਤਤ ਸਿਖਿਆ ਕੇ ਬਿਬੇਚਨ ਵਾਲੇ ਹੋਈਏ॥੪॥੪॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲਾਈ ਰੱਖ। ਗੁਰੂ ਦੀ ਸੰਗਤਿ ਵਿਚ ਮਿਲ ਕੇ (ਕਾਂ ਤੋਂ) ਹੰਸ ਬਣ ਜਾਈਦਾ ਹੈ ॥੪॥੪॥

ਪਦ ਅਰਥ ਮੇਲਿ = ਮਿਲਾ ਲੈ ॥੪॥੪॥

SikhNet (Spanish)Oh Dios, llévame hasta la Saad Sangat, la Sociedad de los Santos y mi Alma se volverá un Blanco Cisne. (4-4)

Open this shabad →

Ang 881 of 1430