ਮਾਰੂ ਮਹਲਾ ੪ ॥
maaroo mahalaa 4 |
Sant Singh KhalsaMaaroo, Fourth Mehl:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Cuarto Canal Divino.
ਹਉ ਪੂੰਜੀ ਨਾਮੁ ਦਸਾਇਦਾ; ਕੋ ਦਸੇ ਹਰਿ ਧਨੁ ਰਾਸਿ ॥
hau poonjee naam dasaaeidaa; ko dase har dhan raas |
Sant Singh KhalsaI inquire about the commodity of the Naam, the Name of the Lord. Is there anyone who can show me the wealth, the capital of the Lord?
Manmohan SinghI ask about the commodity of Name. let some one point out to me the God's True riches.
Manmohan Singh (Punjabi)ਮੈਂ ਪ੍ਰਭੂ ਦੇ ਨਾਮ ਦੇ ਵੱਖਰ ਬਾਰੇ ਪੁੱਛਦਾ ਫਿਰਦਾ ਹਾਂ। ਕੋਈ ਜਣਾ ਮੈਨੂੰ ਵਾਹਿਗੁਰੂ ਦੀ ਸੱਚੀ ਦੌਲਤ ਦਾ ਥਹੁ ਪਤਾ ਦੇਵੇ।
Fareedkot Teekaਹੇ ਭਾਈ! ਮੈਂ ਪੂੰਜੀ ਨਾਮ ਕੀ ਹੀ ਪੂਛਤਾ ਹੂੰ, ਕੋਈ ਹਮਾਰੇ ਕੋ ਹਰੀ ਨਾਮ ਧਨ ਜੋ(ਰਾਸਿ) ਸਚਾ ਹੈ, ਸੋ ਦਸੇ॥
Prof. Sahib Singhਮੈਂ ਹਰਿ-ਨਾਮ ਸਰਮਾਏ ਦੀ ਭਾਲ ਕਰਦਾ ਫਿਰਦਾ ਹਾਂ। ਜੇ ਕੋਈ ਮੈਨੂੰ ਉਸ ਨਾਮ-ਧਨ ਨਾਮ-ਸਰਮਾਏ ਦੀ ਦੱਸ ਪਾ ਦੇਵੇ,ਪਦ ਅਰਥ ਹਉ = ਹਉਂ, ਮੈਂ। ਪੂੰਜੀ = ਰਾਸਿ, ਸਰਮਾਇਆ। ਦਸਾਇਦਾ = ਦਸਾਂਇਦਾ, ਮੈਂ ਪੁੱਛਦਾ ਹਾਂ, ਮੈਂ ਭਾਲ ਰਿਹਾ ਹਾਂ। ਕੋ = ਕੋਈ (ਸੱਜਣ)। ਦਸੇ = ਦੱਸੇ, ਮੈਨੂੰ ਦੱਸ ਪਾਏ। ਰਾਸਿ = ਪੂੰਜੀ।
SikhNet (Spanish)¿Hay alguien que me pueda revelar el Tesoro del Nombre del Señor?
ਹਉ. ਤਿਸੁ ਵਿਟਹੁ ਖਨ ਖੰਨੀਐ; ਮੈ ਮੇਲੇ ਹਰਿ ਪ੍ਰਭ ਪਾਸਿ ॥
hau. tis vittahu khan khaneeai; mai mele har prabh paas |
Sant Singh KhalsaI cut myself into pieces, and make myself a sacrifice to that one who leads me to meet my Lord God.
Manmohan SinghI am a sacrifice, bit by bit, unto him, who makes me meet with my God Master.
Manmohan Singh (Punjabi)ਮੈਂ ਉਸ ਉਤੋਂ ਭੋਰਾ ਭੋਰਾ ਹੋ ਵਾਰਨੇ ਜਾਂਦਾ ਹਾਂ, ਜੋ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾਉਂਦਾ ਹੈ।
Fareedkot Teekaਮੈਂ ਤਿਸ ਉਪਰੋਂ ਟੁਕੜੇ ਹੋਇਕੇ ਵਾਰਨੇ ਜਾਤਾ ਹੂੰ, ਜੋ ਮੇਰੇ ਕੋ ਹਰੀ ਸਾਮ੍ਰਥ ਮੇਲੇ ਜੋ ਪਾਸ ਹੀ ਹੈ॥
Prof. Sahib Singhਤੇ, ਮੈਨੂੰ ਹਰੀ-ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।ਪਦ ਅਰਥ ਵਿਟਹੁ = ਤੋਂ। ਖਨ ਖੰਨੀਐ = ਸਦਕੇ। ਪਾਸਿ = ਨਾਲ।
SikhNet (Spanish)Ofrecería mi ser en sacrificio a él, pedazo por pedazo, a quien me una con mi Dios.
ਮੈ ਅੰਤਰਿ ਪ੍ਰੇਮੁ ਪਿਰੰਮ ਕਾ; ਕਿਉ ਸਜਣੁ ਮਿਲੈ ਮਿਲਾਸਿ ॥੧॥
mai antar prem piram kaa; kiau sajan milai milaas |1|
Sant Singh KhalsaI am filled with the Love of my Beloved; how can I meet my Friend, and merge with Him? ||1||
Manmohan SinghWithin my mind is the love of my Beloved. How can I meet my God, The Friend, that I may blend with Him?
Manmohan Singh (Punjabi)ਮੇਰੇ ਹਿਰਦੇ ਅੰਦਰ ਮੇਰੇ ਪ੍ਰੀਤਮ ਦਾ ਪਿਆਰ ਹੈ। ਮੈਂ ਆਪਣੇ ਵਾਹਿਗੁਰੂ ਮਿੱਤਰ ਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ? ਤਾਂ ਜੋ ਮੈਂ ਉਸ ਨਾਲ ਅਭੇਦ ਹੋ ਜਾਵਾਂ।
Fareedkot Teekaਮੇਰੇ ਅੰਤਰ ਪਤੀ ਕਾ ਪ੍ਰੇਮ ਹੈ, ਸੋ ਸੱਜਣ ਕਿਸ ਪ੍ਰਕਾਰ ਮਿਲੇ? ਮੇਰੇ ਕੋ ਮਿਲਣੇ ਕੀ ਬਹੁਤ ਆਸ ਲਗ ਰਹੀ ਹੈ॥੧॥
Prof. Sahib Singhਮੇਰੇ ਹਿਰਦੇ ਵਿਚ ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। ਉਹ ਸੱਜਣ ਮੈਨੂੰ ਕਿਵੇਂ ਮਿਲੇ? ਮੈਂ ਉਸ ਨੂੰ ਕਿਵੇਂ ਮਿਲਾਂ? ॥੧॥ਪਦ ਅਰਥ ਮੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਪਿਰੰਮ ਕਾ = ਪਿਆਰੇ ਪ੍ਰਭੂ ਦਾ। ਕਿਉ = ਕਿਉਂ, ਕਿਸ ਤਰ੍ਹਾਂ? ॥੧॥
SikhNet (Spanish)En mi interior está el Amor de mi Dios Amoroso, oh, ¿cómo podría encontrar a mi Señor?(1)
ਮਨ ਪਿਆਰਿਆ ਮਿਤ੍ਰਾ; ਮੈ. ਹਰਿ ਹਰਿ ਨਾਮੁ ਧਨੁ ਰਾਸਿ ॥
man piaariaa mitraa; mai. har har naam dhan raas |
Sant Singh KhalsaO my beloved friend, my mind, I take the wealth, the capital of the Name of the Lord, Har, Har.
Manmohan SinghO man my dear friend, I posses the wealth and capital of the Master's Name.
Manmohan Singh (Punjabi)ਹੇ ਇਨਸਾਨ! ਮੇਰੇ ਸਨੇਹੀ ਸੱਜਣ! ਮੇਰੇ ਪੱਲੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਅਤੇ ਪੂੰਜੀ ਹੈ।
Fareedkot Teekaਹੇ ਪਿਆਰਿਆ ਮਿਤ੍ਰਾ! ਮੇਰੇ ਮਨ ਮੇਂ ਤੋ ਹਰੀ ਨਾਮ ਧਨ ਕੀ ਹਰ ਪਰਕਾਰ ਕਰ ਕੇ (ਰਾਸਿ) ਪੂੰਜੀ, ਭਾਵ ਸ੍ਰਧਾ ਹੈ॥
Prof. Sahib Singhਹੇ ਮੇਰੇ ਮਨ! ਹੇ ਪਿਆਰੇ ਮਿੱਤਰ! ਪਰਮਾਤਮਾ ਦਾ ਨਾਮ ਹੀ ਮੈਨੂੰ (ਅਸਲ) ਧਨ (ਅਸਲ) ਸਰਮਾਇਆ (ਜਾਪਦਾ ਹੈ)।ਪਦ ਅਰਥ ਮਨ = ਹੇ ਮਨ!
SikhNet (Spanish)Oh mi mente bien amada, amiga mía, mi Capital es el Nombre del Señor.
ਗੁਰਿ ਪੂਰੈ. ਨਾਮੁ ਦ੍ਰਿੜਾਇਆ; ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥
gur poorai. naam drirraaeaa; har dheerak har saabaas |1| rahaau |
Sant Singh KhalsaThe Perfect Guru has implanted the Naam within me; the Lord is my support - I celebrate the Lord. ||1||Pause||
Manmohan SinghThe Perfect Guru has enshrined the Name within me, The Lord is my support and all honour is unto my Lord. Pause.
Manmohan Singh (Punjabi)ਪੂਰਨ ਗੁਰਾਂ ਨੇ ਨਾਮ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ। ਸੁਆਮੀ ਮੇਰਾ ਆਸਰਾ ਹੈ, ਅਤੇ ਸਮੂਹ ਵਡਿਆਈ ਮੇਰੇ ਸੁਆਮੀ ਦੀ ਹੈ। ਠਹਿਰਾਓ।
Fareedkot Teekaਜਿਨੋਂ ਕੌ ਗੁਰ ਪੂਰਿਓਂ ਨੇ ਹਰਿ ਨਾਮ ਦ੍ਰਿੜ ਕਰਾਇ ਦੀਆ ਹੈ, ਤਿਨ ਕੋ ਧੀਰਜ ਔਰ ਸਾਬਾਸੀ ਹਰੀ ਨੇ ਦੀ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਪਰਮਾਤਮਾ ਧੀਰਜ ਦੇਂਦਾ ਹੈ ਉਸ ਨੂੰ ਸ਼ਾਬਾਸ਼ ਦੇਂਦਾ ਹੈ ॥੧॥ ਰਹਾਉ ॥ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਧੀਰਕ = ਹੌਸਲਾ ॥੧॥ ਰਹਾਉ ॥
SikhNet (Spanish)Sí, soy instruido en el Nombre por el Guru Perfecto, y ahora Dios es mi Refugio, oh, Bendito sea mi Dios.(1-Pausa)
ਹਰਿ ਹਰਿ ਆਪਿ ਮਿਲਾਇ ਗੁਰੁ; ਮੈ ਦਸੇ ਹਰਿ ਧਨੁ ਰਾਸਿ ॥
har har aap milaae gur; mai dase har dhan raas |
Sant Singh KhalsaO my Guru, please unite me with the Lord, Har, Har; show me the wealth, the capital of the Lord.
Manmohan SinghO my Guru, unite thou me with the Lord and reveal unto me the Divine wealth and capital.
Manmohan Singh (Punjabi)ਹੇ ਮੇਰੇ ਗੁਰੂ ਜੀ! ਤੁਸੀਂ ਮੈਨੂੰ ਸੁਆਮੀ ਵਾਹਿਗੁਰੂ ਨਾਲ ਮਿਲਾ ਦਿਓ ਅਤੇ ਮੈਨੂੰ ਈਸ਼ਵਰੀ ਦੌਲਤ ਅਤੇ ਪੂੰਜੀ ਦਾ ਪਤਾ ਦਿਓ।
Fareedkot Teekaਮੈਨੇ ਪੁਨਾ ਹਰੀ ਪਾਸ ਪ੍ਰਾਰਥਨਾ ਕਰੀ ਹੈ ਕਿ ਹੇ ਹਰਿ! ਹਰ ਪ੍ਰਕਾਰ ਕਰ ਕੇ ਮੇਰੇ ਕੋ ਸਤਿਗੁਰੂ ਮਿਲਾਵੋ, ਜੋ ਮੇਰੇ ਕੋ ਤੇਰਾ ਹਰੀ ਨਾਮ ਰੂਪ ਸਚਾ ਧਨ ਬਤਾਵੇ॥
Prof. Sahib Singhਹੇ ਹਰੀ! ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇਹ, ਤਾ ਕਿ ਗੁਰੂ ਮੈਨੂੰ ਤੇਰਾ ਨਾਮ-ਧਨ ਸਰਮਾਇਆ ਵਿਖਾ ਦੇਵੇ।ਪਦ ਅਰਥ ਹਰਿ ਹਰਿ = ਹੇ ਹਰੀ! ਮੈ = ਮੈਨੂੰ। ਦਸੇ = ਦੱਸੇ, ਦੱਸ ਪਾਏ, ਵਿਖਾ ਦੇਵੇ।
SikhNet (Spanish)Oh Dios, guíame hasta mi Guru, para que ÉL me revele todos Tus Tesoros,
ਬਿਨੁ ਗੁਰ. ਪ੍ਰੇਮੁ, ਨ ਲਭਈ; ਜਨ ਵੇਖਹੁ ਮਨਿ ਨਿਰਜਾਸਿ ॥
bin gur. prem, na labhee; jan vekhahu man nirajaas |
Sant Singh KhalsaWithout the Guru, love does not well up; see this, and know it in your mind.
Manmohan SinghWithout the Guru, the Lord's love wells up not. See and ascertain thou in thy mind, O man.
Manmohan Singh (Punjabi)ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਉਤਪੰਨ ਨਹੀਂ ਹੁੰਦਾ। ਤੂੰ ਆਪਣੇ ਚਿੱਤ ਵਿੱਚ ਨਰਾਇਣ ਕਰਕੇ ਦੇਖ ਲੈ, ਹੇ ਬੰਦੇ!
Fareedkot Teekaਹੇ ਪੁਰਸੋ! ਮਨ ਮੇਂ ਨਿਰਨੇ ਕਰ ਕੇ ਦੇਖੋ, ਗੁਰੋਂ ਸੇ ਬਿਨਾ ਪ੍ਰੇਮ ਨਹੀਂ ਪ੍ਰਾਪਤ ਹੋਤਾ॥
Prof. Sahib Singhਹੇ ਸੱਜਣੋ! ਆਪਣੇ ਮਨ ਵਿਚ ਨਿਰਣਾ ਕਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ।ਪਦ ਅਰਥ ਨ ਲਭਈ = ਨ ਲੱਭੇ, ਨਹੀਂ ਲੱਭਦਾ। ਜਨ = ਹੇ ਜਨ। ਹੇ ਭਾਈ! ਮਨਿ = ਮਨਿ ਵਿਚ। ਨਿਰਜਾਸਿ = ਨਿਰਨਾ ਕਰ ਕੇ।
SikhNet (Spanish)pues sin el Guru, el Amor no es construido, traten, oh buscadores y si pueden vean esto.
ਹਰਿ ਗੁਰ ਵਿਚਿ ਆਪੁ ਰਖਿਆ; ਹਰਿ ਮੇਲੇ ਗੁਰ ਸਾਬਾਸਿ ॥੨॥
har gur vich aap rakhiaa; har mele gur saabaas |2|
Sant Singh KhalsaThe Lord has installed Himself within the Guru; so praise the Guru, who unites us with the Lord. ||2||
Manmohan SinghGod has enshrined Himself in the Guru and he unites man with God. Hail, hail unto my Guru.
Manmohan Singh (Punjabi)ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰਾਂ ਦੇ ਅੰਦਰ ਟਿਕਾਇਆ ਹੋਇਆ ਹੈ। ਅਤੇ ਉਹ ਬੰਦੇ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਸ਼ਾਬਾਸ਼ੇ, ਸ਼ਾਬਾਸ਼ੇ! ਮੇਰੇ ਗੁਰਾਂ ਨੂੰ।
Fareedkot Teekaਗੁਰੋਂ ਕੇ ਬੀਚ ਹਰੀ ਨੇ ਆਪਨਾ ਆਪ ਰਖਿਆ ਹੂਆ ਹੈ। ਗੁਰੂ ਹੀ ਧੰਨਤਾ ਯੋਗ੍ਯ ਹਰੀ ਕੋ ਮੇਲਤੇ ਹੈਂ॥੨॥
Prof. Sahib Singhਪਰਮਾਤਮਾ ਨੇ ਗੁਰੂ ਵਿਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ, ਗੁਰੂ ਹੀ ਉਸ ਨਾਲ ਮਿਲਾਂਦਾ ਹੈ। ਗੁਰੂ ਦੀ ਵਡਿਆਈ ਕਰੋ ॥੨॥ਪਦ ਅਰਥ ਆਪੁ = ਆਪਣਾ ਆਪ। ਗੁਰ ਸਾਬਾਸਿ = ਗੁਰੂ ਨੂੰ ਸ਼ਾਬਾਸ਼ੇ ਹੈ ॥੨॥
SikhNet (Spanish)Sí, en el Guru está enaltecido el Señor Mismo y Él nos une con Dios, oh, Bendito, Bendito sea el Guru. (2)
ਸਾਗਰ ਭਗਤਿ ਭੰਡਾਰ ਹਰਿ; ਪੂਰੇ ਸਤਿਗੁਰ ਪਾਸਿ ॥
saagar bhagat bhanddaar har; poore satigur paas |
Sant Singh KhalsaThe ocean, the treasure of devotional worship of the Lord, rests with the Perfect True Guru.
Manmohan SinghWith the Perfect True Guru is the ocean and treasure of the Lord's devotional service.
Manmohan Singh (Punjabi)ਪੂਰਨ ਸੱਚੇ ਗੁਰਦੇਵ ਜੀ ਦੇ ਕੋਲ ਪ੍ਰਭੂ ਦੀ ਪ੍ਰੇਮਮਈ ਸੇਵਾ ਦਾ ਸਮੁੰਦਰ ਅਤੇ ਖ਼ਜ਼ਾਨਾਂ ਹੈ।
Fareedkot Teekaਸੰਸਾਰ ਸਮੁੰਦਰ ਮੇਂ ਹਰੀ ਭਗਤੀ ਕਾ ਖਜਾਨਾ ਪੂਰੇ ਸਤਿਗੁਰੋਂ ਪਾਸ ਹੈ॥
Prof. Sahib Singhਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖ਼ਜ਼ਾਨੇ ਮੌਜੂਦ ਹਨ।ਪਦ ਅਰਥ ਸਾਗਰ = ਸਮੁੰਦਰ। ਭੰਡਾਰ = ਖ਼ਜ਼ਾਨੇ। ਪਾਸਿ = ਕੋਲ।
SikhNet (Spanish)El Guru es el mar de la Devoción de Dios, y aquél que llega hasta Él participa de esto.
ਸਤਿਗੁਰੁ ਤੁਠਾ ਖੋਲਿ ਦੇਇ; ਮੁਖਿ ਗੁਰਮੁਖਿ ਹਰਿ ਪਰਗਾਸਿ ॥
satigur tutthaa khol dee; mukh guramukh har paragaas |
Sant Singh KhalsaWhen it pleases the True Guru, He opens the treasure, and and the Gurmukhs are illuminated by the Lord's Light.
Manmohan SinghBy His pleasure, the True Guru opens treasure and the supreme Guru wards are blessed with the Lord's Light.
Manmohan Singh (Punjabi)ਆਪਣੀ ਪ੍ਰਸੰਨਤਾ ਦੁਆਰਾ ਸੱਚੇ ਗੁਰਦੇਵ ਜੀ ਖ਼ਜ਼ਾਨਾ ਖੋਲ੍ਹ ਦਿੰਦੇ ਹਨ ਅਤੇ ਸ਼ਰੋਮਣੀ ਗੁਰੂ ਅਨੁਸਾਰੀਆਂ ਨੂੰ ਪ੍ਰਭੂ ਦੇ ਪ੍ਰਕਾਸ਼ ਦੀ ਬਖਸ਼ਿਸ਼ ਹੁੰਦੀ ਹੈ।
Fareedkot Teekaਸਤਿਗੁਰੂ ਜੋ ਕਿਰਪਾਲ ਸਰੂਪ ਹੋ ਕਰ ਜੋ ਖਜਾਨਾ ਖੋਲ ਦੇਵੇਂ, ਤੌ ਮੁਖ ਜੋ ਗੁਰਮੁਖ ਜਨ ਹੈਂ ਤਿਨ ਕੋ ਹੀ ਹਰੀ ਕੀ ਭਗਤੀ ਰੂਪ ਪ੍ਰਕਾਸ ਹੋਤਾ ਹੈ॥
Prof. Sahib Singhਜਿਸ ਗੁਰਮੁਖ ਮਨੁੱਖ ਉਤੇ ਗੁਰੂ ਮਿਹਰਵਾਨ ਹੁੰਦਾ ਹੈ (ਇਹ ਖ਼ਜ਼ਾਨੇ) ਖੋਲ੍ਹ ਕੇ (ਉਸ ਨੂੰ) ਦੇ ਦੇਂਦਾ ਹੈ, ਮੂੰਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰੱਬੀ ਨੂਰ ਪਰਗਟ ਹੋ ਜਾਂਦਾ ਹੈ।ਪਦ ਅਰਥ ਤੁਠਾ = ਮਿਹਰਵਾਨ ਹੋਇਆ। ਖੋਲਿ = ਖੋਲ੍ਹ ਕੇ। ਦੇਇ = ਦੇਂਦਾ ਹੈ। ਮੁਖਿ = ਮੂੰਹੋਂ (ਉਪਦੇਸ਼ਦਾ ਹੈ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਪਰਗਾਸ = ਚਾਨਣ ਕਰਦਾ ਹੈ।
SikhNet (Spanish)Sí, el Guru en Su Misericordia, abre el Tesoro de Sus Labios, y mira, ahí está la Luz de Dios para que todos los Seres Concientes en Dios La vean.
ਮਨਮੁਖਿ ਭਾਗ ਵਿਹੂਣਿਆ; ਤਿਖ ਮੁਈਆ ਕੰਧੀ ਪਾਸਿ ॥੩॥
manamukh bhaag vihooniaa; tikh mueea kandhee paas |3|
Sant Singh KhalsaThe unfortunate self-willed manmukhs die of thirst, on the very bank of the river. ||3||
Manmohan SinghThe Unfortunate apostate dies of thirst on the bank of the ambrosial stream.
Manmohan Singh (Punjabi)ਨਿਕਰਮਨ, ਅਧਰਮੀ ਅੰਮ੍ਰਿਤ ਦੀ ਨਦੀ ਦੇ ਕੰਢੇ ਉਤੋਂ ਹੀ ਪਿਆਸ ਨਾਲ ਮਰ ਜਾਂਦਾ ਹੈ।
Fareedkot Teekaਮਨਮੁਖ ਜੋ ਭਾਗ ਰਹਿਤ ਹੈਂ, ਸੋ (ਕੰਧੀ ਪਾਸਿ) ਕਨਾਰੇ ਪਰ ਬੈਠੇ ਹੀ ਤ੍ਰਿਖਾ ਕਰ ਕੇ ਮਰੇ; ਭਾਵ ਮਹਾਤਮਾਂ ਜਨੋਂ ਕੇ ਪਾਸ ਹੋਤਿਆਂ ਹੀ ਉਪਦੇਸ ਨਹੀਂ ਲੀਆ ਹੈ॥੩॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਬਦ-ਕਿਸਮਤ ਹੁੰਦੀ ਹੈ, ਉਹ ਗੁਰੂ ਦੇ ਨੇੜੇ ਹੁੰਦਿਆਂ ਭੀ ਉਵੇਂ ਆਤਮਕ ਮੌਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਭੀ ਤਿਹਾਇਆ ਮਰ ਜਾਂਦਾ ਹੈ ॥੩॥ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਤਿਖ = ਤ੍ਰੇਹ, ਤ੍ਰਿਸ਼ਨਾ। ਮੁਈਆ = ਮਰ ਗਈ, ਆਤਮਕ ਮੌਤੇ ਮਰ ਗਈ। ਕੰਧੀ ਪਾਸਿ = ਸਰੋਵਰ ਦੇ ਕੰਢੇ ਦੇ ਕੋਲ ॥੩॥
SikhNet (Spanish)Pero mira, los desafortunados arrogantes Manmukjs, mueren de sed a la orilla del río.(3)
ਗੁਰੁ ਦਾਤਾ ਦਾਤਾਰੁ ਹੈ; ਹਉ ਮਾਗਉ ਦਾਨੁ ਗੁਰ ਪਾਸਿ ॥
gur daataa daataar hai; hau maagau daan gur paas |
Sant Singh KhalsaThe Guru is the Great Giver; I beg for this gift from the Guru,
Manmohan SinghThe Guru is the beneficent Giver and I ask for this boon from the Guru,
Manmohan Singh (Punjabi)ਗੁਰੂ ਜੀ ਦਰਿਆ ਦਿਲ ਸਖੀ ਹਨ, ਅਤੇ ਮੈਂ ਗੁਰਾਂ ਪਾਸੋਂ ਇਹ ਦਾਤ ਮੰਗਦਾ ਹਾਂ,
Fareedkot Teekaਗੁਰੂ ਜੋ ਹੈਂ, ਸੋ ਦਾਤਿਓਂ ਕੇ ਦਾਤਾ ਹੈਂ। ਤਿਨ ਗੁਰੋਂ ਸੇ ਮੈਂ ਇਹੀ ਦਾਨ ਮਾਂਗਤਾ ਹੂੰ॥
Prof. Sahib Singhਗੁਰੂ ਸਭ ਦਾਤਾਂ ਦੇਣ ਦੇ ਸਮਰੱਥ ਹੈ। ਮੈਂ ਗੁਰੂ ਪਾਸੋਂ ਇਹ ਖ਼ੈਰ ਮੰਗਦਾ ਹਾਂ,ਪਦ ਅਰਥ ਹਉ ਮਾਗਉ = ਹਉਂ ਮਾਗਉਂ, ਮੈਂ ਮੰਗਦਾ ਹਾਂ।
SikhNet (Spanish)El Guru es el Gran Dador, sí, busco este Regalo del Guru, que Él me una a Dios,
ਚਿਰੀ ਵਿਛੁੰਨਾ ਮੇਲਿ ਪ੍ਰਭ; ਮੈ ਮਨਿ ਤਨਿ ਵਡੜੀ ਆਸ ॥
chiree vichhunaa mel prabh; mai man tan vaddarree aas |
Sant Singh Khalsathat He may unite me with God, from whom I was separated for so long! This is the great hope of my mind and body.
Manmohan Singhthat he may unite me with my Lord, from whom I am separated since long. This alone is the great desire of my heart and body.
Manmohan Singh (Punjabi)ਕਿ ਉਹ ਮੈਨੂੰ ਮੇਰੇ ਸਾਈਂ ਨਾਲ ਮਿਲਾ ਦੇਣ। ਜਿਸ ਨਾਲੋਂ ਕਿ ਮੈਂ ਦੇਰ ਤੋਂ ਵਿਛੜਿਆ ਹੋਇਆ ਹਾਂ। ਕੇਵਲ ਇਹ ਹੀ ਮੇਰੇ ਦਿਲੋਂ ਅਤੇ ਸਰੀਰੋਂ ਵੱਡੀ ਖਾਹਿਸ਼ ਹੈ।
Fareedkot Teekaਹੇ ਗੁਰੋ! ਚਿਰ ਕਾ ਵਿਛੜਿਆ ਹੂਆ ਜੋ ਪ੍ਰਭੂ ਹੈ ਤਿਸ ਕੇ ਸਾਥ ਮੇਰੇ ਕੋ ਮੇਲੋ, ਕਿਉਂਕਿ ਮੇਰੇ ਮਨ ਤਨ ਮੇਂ ਬਡੀ ਆਸਾ ਲਗ ਰਹੀ ਹੈ॥
Prof. Sahib Singhਕਿ ਮੈਨੂੰ ਚਿਰ ਤੋਂ ਵਿਛੁੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਇਹ ਬੜੀ ਤਾਂਘ ਹੈ।ਪਦ ਅਰਥ ਚਿਰੀ ਵਿਛੁੰਨਾ = ਚਿਰ ਤੋਂ ਵਿਛੁੜਿਆ ਹੋਇਆ। ਮੈ ਮਨਿ ਤਨਿ = ਮੇਰੇ ਮਨ ਵਿਚ ਮੇਰੇ ਤਨ ਵਿਚ।
SikhNet (Spanish)después de una larga separación, pues mi mente y mi cuerpo están llenos de una inmensa esperanza.
ਗੁਰ ਭਾਵੈ ਸੁਣਿ ਬੇਨਤੀ; ਜਨ ਨਾਨਕ ਕੀ ਅਰਦਾਸਿ ॥੪॥੨॥੪॥
gur bhaavai sun benatee; jan naanak kee aradaas |4|2|4|
Sant Singh KhalsaIf it pleases You, O my Guru, please listen to my prayer; this is servant Nanak's prayer. ||4||2||4||
Manmohan SinghSerf Nanak makes a supplication. If it so please thee, O my Guru, hear thou this entreaty of mine.
Manmohan Singh (Punjabi)ਨਫ਼ਰ ਨਾਨਕ ਇੱਕ ਅਰਜ਼ ਗੁਜਾਰਦਾ ਹੈ, ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਮੇਰੇ ਗੁਰੂ! ਤੂੰ ਮੇਰੀ ਇਹ ਪ੍ਰਾਰਥਨਾਂ ਸੁਣ।
Fareedkot Teekaਜੇ ਗੁਰੋਂ ਕੋ ਭਾਵੇ ਤੌ ਮੇਰੀ ਬੇਨਤੀ ਸੁਣੇ ਹੀਂ ਗੇ। ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਦਾਸੋਂ ਨੇ ਤੌ ਅਰਦਾਸ ਹੀ ਕਰਨੀ ਹੈ॥੪॥੨॥੪॥
Prof. Sahib Singhਹੇ ਗੁਰੂ! ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ, ਅਰਦਾਸ ਸੁਣ ॥੪॥੨॥੪॥ਪਦ ਅਰਥ ਗੁਰ ਭਾਵੈ = ਹੇ ਗੁਰੂ! ਜੇ ਤੈਨੂੰ ਭਾਵੇ ॥੪॥੨॥੪॥
SikhNet (Spanish)Oh Guru, si así lo deseas, escucha mi oración y úneme con mi Dios.(4-2-4)