ੴ

ਸਿੱਖਬਾਣੀ · SikhBani

Ang 996

Sri Guru Granth Sahib · Raag Maaroo · 3 shabads, 34 lines
Translations
Shabad Guru Ramdas Ji Raag Maaroo

ਮਾਰੂ ਮਹਲਾ ੪ ਘਰੁ ੩ ॥

maaroo mahalaa 4 ghar 3 |

Sant Singh KhalsaMaaroo, Fourth Mehl, Third House:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Maru, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਪੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਹਰਿ ਹਰਿ ਨਾਮੁ ਨਿਧਾਨੁ ਲੈ; ਗੁਰਮਤਿ ਹਰਿ ਪਤਿ ਪਾਇ ॥

har har naam nidhaan lai; guramat har pat paae |

Sant Singh KhalsaTake the treasure of the Name of the Lord, Har, Har. Follow the Guru's Teachings, and the Lord shall bless you with honor.
Manmohan SinghThrough the Guru's guidance, gather thou the treasure of the God's name and thereby thou shalt obtain honour in the Lord's court.
Manmohan Singh (Punjabi)ਗੁਰਾਂ ਦੀ ਅਗਵਾਈ ਰਾਹੀਂ ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾਂ ਇਕੱਤਰ ਕਰ ਅਤੇ ਉਸ ਦੁਆਰਾ ਤੈਨੂੰ ਪ੍ਰਭੂ ਦੇ ਦਰਬਾਰ ਅੰਦਰ ਇਜ਼ਤ ਪ੍ਰਾਪਤ ਹੋਵੇਗੀ।
Fareedkot Teekaਹੇ ਸਤਿਗੁਰੋ! ਹਰਿ ਹਰਿ ਨਾਮ ਜੋ ਨਿਧਾਂ ਕਾ ਘਰ ਹੈ, ਜੋ ਤੁਮਾਰੀ ਸਿਖ੍ਯਾ ਲੈ ਕਮਾਵੇ ਸੋ ਹਰਿ ਜਗਾ (ਪਤਿ) ਇਜ਼ਤ ਪਾਵੇ ਹੈ॥
Prof. Sahib Singhਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ; ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ਖ਼ਜ਼ਾਨਾ) ਹਾਸਲ ਕਰ, (ਜਿਸ ਦੇ ਪਾਸ ਇਹ ਖ਼ਜ਼ਾਨਾ ਹੁੰਦਾ ਹੈ, ਉਹ) ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ।

ਪਦ ਅਰਥ ਨਿਧਾਨੁ = (ਅਸਲ) ਖ਼ਜ਼ਾਨਾ। ਲੈ = ਹਾਸਲ ਕਰ। ਗੁਰਮਤਿ = ਗੁਰੂ ਦੀ ਮੱਤ ਰਾਹੀਂ। ਪਤਿ = ਇੱਜ਼ਤ।

SikhNet (Spanish)Toma el Tesoro del Nombre del Señor, sigue las Enseñanzas del Guru y el Señor te bendecirá con Su Gloria.

ਹਲਤਿ ਪਲਤਿ ਨਾਲਿ ਚਲਦਾ; ਹਰਿ. ਅੰਤੇ ਲਏ ਛਡਾਇ ॥

halat palat naal chaladaa; har. ante le chhaddaae |

Sant Singh KhalsaHere and hereafter, the Lord goes with you; in the end, He shall deliver you.
Manmohan SinghHere and hereafter, God goes with thee and shall deliver thee in the end.
Manmohan Singh (Punjabi)ਏਥੇ ਅਤੇ ਓਥੇ, ਇਹ ਤੇਰੇ ਨਾਲ ਜਾਂਦਾ ਹੈ ਅਤੇ ਅਖ਼ੀਰ ਦੇ ਵੇਲੇ ਸਾਈਂ ਤੈਨੂੰ ਛੁਡਾ ਲਵੇਗਾ।
Fareedkot Teekaਲੋਕ ਪ੍ਰਲੋਕ ਮੇਂ ਹਰੀ ਨਾਮ ਹੀ ਸਾਥ ਚੱਲਦਾ ਹੈ ਔ ਅੰਤ ਕੋ ਜਮੋਂ ਸੇ ਭੀ ਛੁਡਾਇ ਲੇਤਾ ਹੈ॥
Prof. Sahib Singh(ਇਹ ਖ਼ਜ਼ਾਨਾ) ਇਸ ਲੋਕ ਵਿਚ ਤੇ ਪਰਲੋਕ ਵਿਚ ਸਾਥ ਨਿਬਾਹੁੰਦਾ ਹੈ, ਤੇ ਅਖ਼ੀਰ ਵੇਲੇ ਭੀ ਪਰਮਾਤਮਾ (ਦੁੱਖਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਹਲਤਿ = ਇਸ ਲੋਕ ਵਿਚ {अत्र}। ਪਲਤਿ = ਪਰਲੋਕ ਵਿਚ {परत्र}। ਚਲਦਾ = ਸਾਥ ਨਿਬਾਹੁੰਦਾ। ਅੰਤੇ = ਅਖ਼ੀਰ ਵੇਲੇ।

SikhNet (Spanish)Mira, Él está contigo aquí y se irá contigo al más allá.

ਜਿਥੈ ਅਵਘਟ ਗਲੀਆ ਭੀੜੀਆ; ਤਿਥੈ ਹਰਿ ਹਰਿ ਮੁਕਤਿ ਕਰਾਇ ॥੧॥

jithai avaghatt galeea bheerreea; tithai har har mukat karaae |1|

Sant Singh KhalsaWhere the path is difficult and the street is narrow, there the Lord shall liberate you. ||1||
Manmohan SinghWhere there are difficult paths and narrow streets, there the Lord-master alone shall rescue thee.
Manmohan Singh (Punjabi)ਜਿਥੇ ਬਿਖੜੇ ਰਸਤੇ ਅਤੇ ਤੰਗ ਗਲੀਆਂ ਹਨ। ਓਥੇ ਕੇਵਲ ਸੁਆਮੀ ਮਾਲਕ ਹੀ ਤੇਰੀ ਰੱਖਿਆ ਕਰੇਗਾ।
Fareedkot Teekaਜਿਸ ਜਮ ਮਾਰਗ ਮੇਂ ਔਖੀਆਂ ਔ ਭੀੜੀਆਂ ਗਲੀਆਂ ਹੈਂ ਤਿਸ ਮਾਰਗ ਮੇਂ ਹੇ ਹਰਿ! ਕਾ ਨਾਮ ਹੀ ਹਰ ਪ੍ਰਕਾਰ ਸੇ (ਮੁਕਤਿ) ਲੰਘਾਵਣਾ ਕਰਤਾ ਹੈ॥੧॥
Prof. Sahib Singhਜੀਵਨ ਦੇ ਜਿਸ ਇਸ ਰਸਤੇ ਵਿਚ ਪੱਤਣ ਤੋਂ ਲਾਂਭ ਦੇ ਬਿਖੜੇ ਰਸਤੇ ਹਨ, ਬੜੀਆਂ ਭੀੜੀਆਂ ਗਲੀਆਂ ਹਨ (ਜਿਨ੍ਹਾਂ ਵਿਚ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ) ਉਥੇ ਪਰਮਾਤਮਾ ਹੀ ਖ਼ਲਾਸੀ ਦਿਵਾਂਦਾ ਹੈ ॥੧॥

ਪਦ ਅਰਥ ਘਾਟ = ਪੱਤਣ। ਅਵਘਟ = ਪੱਤਣ ਤੋਂ ਲਾਂਭ ਦਾ ਬਿਖੜਾ ਰਸਤਾ। ਮੁਕਤਿ = ਖ਼ਲਾਸੀ ॥੧॥

SikhNet (Spanish)Sí, tu Dios te liberará al final, pues cuando el sendero se vuelva dificil y el camino estrecho, ahí el Señor te liberará. (1)

ਮੇਰੇ ਸਤਿਗੁਰਾ; ਮੈ ਹਰਿ ਹਰਿ ਨਾਮੁ ਦ੍ਰਿੜਾਇ ॥

mere satiguraa; mai har har naam drirraae |

Sant Singh KhalsaO my True Guru, implant within me the Name of the Lord, Har, Har.
Manmohan SinghO my True Guru, enshrine thou within me the Lord-God's Name.
Manmohan Singh (Punjabi)ਹੇ ਮੇਰੇ ਸੱਚੇ ਗੁਰਦੇਵ ਜੀ! ਤੁਸੀਂ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕਾ ਦਿਓ।
Fareedkot Teekaਹੇ ਮੇਰੇ ਸਤਿਗੁਰੋ! ਮੇਰੇ ਕੋ ਹਰਿ ਹਰਿ ਨਾਮ ਦ੍ਰਿੜ ਕਰਾਵੋ॥
Prof. Sahib Singhਹੇ ਮੇਰੇ ਸਤਿਗੁਰੂ! ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦੇਹ।

ਪਦ ਅਰਥ ਸਤਿਗੁਰਾ = ਹੇ ਸਤਿਗੁਰ! ਮੈ ਦ੍ਰਿੜਾਇ = ਮੇਰੇ ਹਿਰਦੇ ਵਿਚ ਪੱਕਾ ਕਰ।

SikhNet (Spanish)Oh mi Guru Verdadero, hazme Sabio en el Nombre del Señor, pues sin mi Señor, no tengo ni padre, ni madre, ni hijos, ni parientes;

ਮੇਰਾ ਮਾਤ ਪਿਤਾ ਸੁਤ ਬੰਧਪੋ; ਮੈ. ਹਰਿ ਬਿਨੁ ਅਵਰੁ. ਨ ਮਾਇ ॥੧॥ ਰਹਾਉ ॥

meraa maat pitaa sut bandhapo; mai. har bin avar. na maae |1| rahaau |

Sant Singh KhalsaThe Lord is my mother, father, child and relative; I have none other than the Lord, O my mother. ||1||Pause||
Manmohan SinghThe Lord is my mother, father, son and relation. Without God, I have not another, O my mother. Pause.
Manmohan Singh (Punjabi)ਪ੍ਰਭੂ ਹੀ ਮੇਰੀ ਮਾਂ, ਪਿਓ, ਪੁੱਤਰ ਅਤੇ ਸੰਨਬੰਧੀ ਹੈ। ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਨਹੀਂ। ਹੇ ਮੇਰੀ ਮਾਤਾ! ਠਹਿਰਾਓ।
Fareedkot Teekaਮੇਰਾ ਮਾਤਾ, ਪਿਤਾ, ਪੁਤ੍ਰ, ਸਨਬੰਧੀ ਸਭ ਹਰੀ ਹੀ ਹੈ, ਮੇਰੇ ਕੋ (ਮਾਇ) ਮਾਯਾ ਪਤੀ ਹਰੀ ਬਿਨਾਂ ਔਰ ਕੋਈ ਹਿਤੂ ਨਜਰ ਨਹੀਂ ਆਵਤਾ॥੧॥ ਰਹਾਉ ॥
Prof. Sahib Singhਹੇ ਮੇਰੀ ਮਾਂ! ਹਰੀ ਹੀ ਮੇਰੀ ਮਾਂ ਹੈ, ਹਰੀ ਹੀ ਮੇਰਾ ਪਿਉ ਹੈ, ਹਰੀ ਹੀ ਮੇਰੇ ਪੁੱਤਰ ਹਨ, ਹਰੀ ਹੀ ਮੇਰਾ ਸਨਬੰਧੀ ਹੈ। ਹੇ ਮਾਂ! ਹਰੀ ਤੋਂ ਬਿਨਾ ਹੋਰ ਕੋਈ ਮੇਰਾ (ਪੱਕਾ ਸਾਕ) ਨਹੀਂ ॥੧॥ ਰਹਾਉ ॥

ਪਦ ਅਰਥ ਸੁਤ = ਪੁੱਤਰ। ਬੰਧਪੋ = ਰਿਸ਼ਤੇਦਾਰ। ਮਾਇ = ਹੇ ਮਾਂ! ॥੧॥ ਰਹਾਉ ॥

SikhNet (Spanish)oh madre, sin Él no puedo apoyarme en nadie más. (1-Pausa)

ਮੈ. ਹਰਿ ਬਿਰਹੀ ਹਰਿ ਨਾਮੁ ਹੈ; ਕੋਈ ਆਣਿ ਮਿਲਾਵੈ ਮਾਇ ॥

mai. har birahee har naam hai; koee aan milaavai maae |

Sant Singh KhalsaI feel the pains of love and yearning for the Lord, and the Name of the Lord. If only someone would come and unite me with Him, O my mother.
Manmohan SinghGod's Name and God is dear unto me. Let some one come and unite me with Him, O my mother.
Manmohan Singh (Punjabi)ਰੱਬ ਦਾ ਨਾਮ ਅਤੇ ਰੱਬ ਮੈਨੂੰ ਮਿੱਠੜਾ ਲੱਗਦਾ ਹੈ। ਕੋਈ ਜਣਾ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ। ਹੇ ਮੇਰੀ ਅੰਮੜੀਏ!
Fareedkot Teekaਹੇ ਭਾਈ! ਹਰਿ ਹਰਿ ਨਾਮੁ ਕਾ ਮੈਂ ਪ੍ਰੇਮੀ ਹੂੰ, ਕੋਈ ਕ੍ਰਿਪਾ ਕਰ ਕੇ ਲਿਆਇ ਮਿਲਾਵੇ॥
Prof. Sahib Singhਪਰਮਾਤਮਾ ਦਾ ਨਾਮ ਹੀ ਮੇਰਾ (ਅਸਲ) ਪਿਆਰਾ (ਮਿੱਤਰ) ਹੈ। ਹੇ ਮਾਂ! ਜੇ ਕੋਈ (ਉਸ ਮਿੱਤਰ ਨੂੰ) ਲਿਆ ਕੇ (ਮੇਰੇ ਨਾਲ) ਮਿਲਾਪ ਕਰਾ ਸਕਦਾ ਹੋਵੇ,

ਪਦ ਅਰਥ ਬਿਰਹੀ = ਪਿਆਰਾ। ਆਣਿ = ਲਿਆ ਕੇ।

SikhNet (Spanish)Estoy enamorado del Nombre del Señor, oh madre, ¿cómo podré encontrar a mi Señor?

ਤਿਸੁ ਆਗੈ ਮੈ ਜੋਦੜੀ; ਮੇਰਾ ਪ੍ਰੀਤਮੁ ਦੇਇ ਮਿਲਾਇ ॥

tis aagai mai jodarree; meraa preetam dee milaae |

Sant Singh KhalsaI bow in humble devotion to one who inspires me to meet with my Beloved.
Manmohan SinghI make obeisance before him, who may make me meet with my beloved.
Manmohan Singh (Punjabi)ਮੈਂ ਉਸ ਮੂਹਰੇ ਪ੍ਰਣਾਮ ਕਰਦਾ ਹਾਂ। ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ।
Fareedkot Teekaਤਿਸ ਕੇ ਆਗੇ ਮੈਂ (ਜੋਦੜੀ) ਬੇਨਤੀ ਵਾ ਮੇਹਨਤ ਕਰਾਂ, ਜੋ ਮੇਰਾ ਪ੍ਰੀਤਮ ਮਿਲਾਇ ਦੇਵੈ॥
Prof. Sahib Singhਮੈਂ ਉਸ ਅੱਗੇ ਨਿੱਤ ਅਰਜ਼ੋਈ ਕਰਦਾ ਰਹਾਂ, ਭਲਾ ਜਿ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇਵੇ।

ਪਦ ਅਰਥ ਜੋਦੜੀ = ਅਰਜ਼ੋਈ। ਦੇਇ ਮਿਲਾਇ = ਮਿਲਾ ਦੇਵੇ।

SikhNet (Spanish)Sí, a quien me una con el Amado de mi corazón, a él lo obedeceré con toda humildad y devoción.

ਸਤਿਗੁਰੁ ਪੁਰਖੁ ਦਇਆਲ ਪ੍ਰਭੁ; ਹਰਿ ਮੇਲੇ. ਢਿਲ, ਨ ਪਾਇ ॥੨॥

satigur purakh deaal prabh; har mele. dtil, na paae |2|

Sant Singh KhalsaThe almighty and merciful True Guru unites me with the Lord God instantaneously. ||2||
Manmohan SinghThe mighty and merciful True Guru is the embodiment of the Lord. He make no delay in uniting the mortal with God.
Manmohan Singh (Punjabi)ਬਲਵਾਨ ਅਤੇ ਮਿਹਰਵਾਨ ਸੱਚੇ ਗੁਰੂ ਜੀ ਸੁਆਮੀ ਦਾ ਸਰੂਪ ਹਨ। ਇਨਸਾਨ ਨੂੰ ਵਾਹਿਗੁਰੂ ਨਾਲ ਮਿਲਾਉਣ ਵਿੱਚ ਉਹ ਕੋਈ ਚਿਰ ਨਹੀਂ ਲਾਉਂਦੇ।
Fareedkot Teekaਸਤਿਗੁਰੂ ਪੁਰਖ ਜੋ ਦਇਆਲ ਮੂਰਤੀ ਹੈਂ ਵਹੁ ਪ੍ਰਭੂ ਹਰੀ ਕੋ ਮੇਲੈਂਗੇ, ਢਿਲ ਨਹੀਂ ਪੜੇਗੀ॥੨॥
Prof. Sahib Singhਹੇ ਮਾਂ! ਗੁਰੂ ਹੀ ਦਇਆਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦੇਂਦਾ ਹੈ ਤੇ ਰਤਾ ਢਿੱਲ ਨਹੀਂ ਪੈਂਦੀ ॥੨॥

ਪਦ ਅਰਥ ਪ੍ਰਭੁ ਹਰਿ ਮੇਲੇ = ਹਰੀ ਪ੍ਰਭੂ (ਨਾਲ) ਮਿਲਾ ਦੇਂਦਾ ਹੈ ॥੨॥

SikhNet (Spanish)El Guru Verdadero, el Purusha, es Compasivo, nos une con Dios de forma instantánea. (2)

ਜਿਨ ਹਰਿ ਹਰਿ ਨਾਮੁ. ਨ ਚੇਤਿਓ; ਸੇ ਭਾਗਹੀਣ ਮਰਿ ਜਾਇ ॥

jin har har naam. na chetio; se bhaagaheen mar jaae |

Sant Singh KhalsaThose who do not remember the Name of the Lord, Har, Har, are most unfortunate, and are slaughtered.
Manmohan SinghThey, who deliberate not over the Lord Master's Name are unfortunate and are annihilated.
Manmohan Singh (Punjabi)ਜੋ ਸੁਆਮੀ ਮਾਲਕ ਦੇ ਨਾਮ ਦਾ ਭਜਨ ਨਹੀਂ ਕਰਦੇ, ਉਹ ਨਿਕਰਮਨ ਹਨ ਅਤੇ ਮਲੀਆ ਮੇਟ ਥੀ ਵੰਞਦੇ ਹਨ।
Fareedkot Teekaਜਿਨ ਸਾਕਤੋਂ ਨੇ ਹਰਿ ਹਰਿ ਨਾਮ ਕੋ ਨਹੀਂ ਯਾਦ ਕੀਆ ਸੇ ਭਾਗਹੀਣ ਹੈਂ ਔ ਮਰਤੇ ਜਨਮਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਹ ਬਦ-ਕਿਸਮਤ ਹਨ। (ਨਾਮ-ਹੀਣ ਮਨੁੱਖ) ਆਤਮਕ ਮੌਤੇ ਮਰਿਆ ਰਹਿੰਦਾ ਹੈ।

ਪਦ ਅਰਥ ਜਿਨ = {ਬਹੁ-ਵਚਨ} ਜਿਨ੍ਹਾਂ ਨੇ। ਸੇ = ਉਹ ਬੰਦੇ {ਬਹੁ-ਵਚਨ}। ਭਾਗ ਹੀਣ = ਬਦ-ਕਿਸਮਤ {ਬਹੁ-ਵਚਨ}। ਮਰਿ ਜਾਇ = {ਇਕ-ਵਚਨ} ਮਰ ਜਾਂਦਾ ਹੈ, ਆਤਮਕ ਮੌਤੇ ਮਰਦਾ ਹੈ।

SikhNet (Spanish)Sí, aquéllos que no aprecian el Nombre del Señor, son desafortunados y destruidos.

ਓਇ ਫਿਰਿ ਫਿਰਿ ਜੋਨਿ ਭਵਾਈਅਹਿ; ਮਰਿ ਜੰਮਹਿ ਆਵੈ ਜਾਇ ॥

oe fir fir jon bhavaaeeeh; mar jameh aavai jaae |

Sant Singh KhalsaThey wander in reincarnation, again and again; they die, and are re-born, and continue coming and going.
Manmohan SinghThey are, over and over again, goaded into existences. They die, are reborn and continue coming and going.
Manmohan Singh (Punjabi)ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਉਹ ਮਰ ਜਾਂਦੇ ਹਨ। ਮੁੜ ਜੰਮ ਪੈਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਵਹੁ ਬਾਰੰਬਾਰ ਜੋਨੀਓਂ ਮੇਂ ਭਵਾਈਤੇ ਹੈਂ, ਮਰਤੇ ਜਨਮਤੇ ਇਸ ਸੰਸਾਰ ਮੇਂ ਆਵਤੇ ਪੁਨਾ ਜਾਤੇ ਹੈਂ॥
Prof. Sahib Singhਉਹ (ਨਾਮ ਤੋਂ ਸੱਖਣੇ) ਬੰਦੇ ਮੁੜ ਮੁੜ ਜੂਨਾਂ ਵਿਚ ਭਵਾਏ ਜਾਂਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਮ-ਹੀਣ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।

ਪਦ ਅਰਥ ਓਇ = ਉਹ ਬੰਦੇ {ਲਫ਼ਜ਼ 'ਓਹ' ਤੋਂ ਬਹੁ-ਵਚਨ}। ਭਵਾਈਅਹਿ = ਭਵਾਏ ਜਾਂਦੇ ਹਨ। ਮਰਿ ਜੰਮਹਿ = ਮਰ ਕੇ ਜੰਮਦੇ ਹਨ, ਮਰਦੇ ਹਨ ਜੰਮਦੇ ਹਨ। ਆਵੈ ਜਾਇ = {ਇਕ-ਵਚਨ} ਆਉਂਦਾ ਹੈ ਜਾਂਦਾ ਹੈ, ਜੰਮਦਾ ਮਰਦਾ ਹੈ।

SikhNet (Spanish)Vagan de vida en vida y así van y vienen, sí, nacen sólo para morir

ਓਇ ਜਮ ਦਰਿ ਬਧੇ ਮਾਰੀਅਹਿ; ਹਰਿ ਦਰਗਹ ਮਿਲੈ ਸਜਾਇ ॥੩॥

oe jam dar badhe maareeeh; har daragah milai sajaae |3|

Sant Singh KhalsaBound and gagged at Death's Door, they are cruelly beaten, and punished in the Court of the Lord. ||3||
Manmohan SinghBound at the death's door, they are soundly beaten and suffer punishment at the God's court.
Manmohan Singh (Punjabi)ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਦੰਡ ਸਹਾਰਦੇ ਹਨ।
Fareedkot Teekaਵੁਹ ਜਮ ਕੀ ਦਰਗਾਹਿ ਮੇਂ ਬੰਧੀਤੇ ਹੈਂ ਪੁਨਾ ਮਾਰੀਤੇ ਹੈਂ। ਹਰੀ ਕੀ ਦਰਗਾਹਿ ਮੇਂ ਇਸੀ ਪ੍ਰਕਾਰ ਵਾਰ ਵਾਰ ਸਜਾਇ ਮਿਲਤੀ ਰਹਿਤੀ ਹੈ॥੩॥
Prof. Sahib Singhਉਹ (ਨਾਮ ਤੋਂ ਵਾਂਜੇ ਹੋਏ) ਬੰਦੇ ਜਮਰਾਜ ਦੇ ਦਰ ਤੇ ਬੱਝੇ ਮਾਰੀ-ਕੁੱਟੀਦੇ ਹਨ। ਪ੍ਰਭੂ ਦੀ ਦਰਗਾਹ ਵਿਚ ਉਹਨਾਂ ਨੂੰ (ਇਹ) ਸਜ਼ਾ ਮਿਲਦੀ ਹੈ ॥੩॥

ਪਦ ਅਰਥ ਜਮ ਦਰਿ = ਜਮਰਾਜ ਦੇ ਦਰ ਤੇ। ਮਾਰੀਅਹਿ = ਮਾਰੀ-ਕੁੱਟੀਦੇ ਹਨ ॥੩॥

SikhNet (Spanish)y ve, son castigados en la puerta de Yama, el emisario de la muerte y también en la Corte del Señor. (3)

ਤੂ ਪ੍ਰਭੁ. ਹਮ ਸਰਣਾਗਤੀ; ਮੋ ਕਉ ਮੇਲਿ ਲੈਹੁ ਹਰਿ ਰਾਇ ॥

too prabh. ham saranaagatee; mo kau mel laihu har raae |

Sant Singh KhalsaO God, I seek Your Sanctuary; O my Sovereign Lord King, please unite me with Yourself.
Manmohan SinghThou art my Master, I seek Thine refuge, O God, the king, unite Thou me with Thyself.
Manmohan Singh (Punjabi)ਤੂੰ ਮੇਰਾ ਮਾਲਕ ਹੈਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਪਾਤਿਸ਼ਾਹ! ਪ੍ਰਮੇਸ਼ਵਰ! ਤੂੰ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਤੁਮ ਹਮਾਰੇ ਸ੍ਵਾਮੀ ਹੋ, ਇਸੀ ਤੇ ਹਮ ਆਪਕੀ ਸਰਨਾਗਤਿ ਹੂਏ ਹੈਂ। ਮੇਰੇ ਕੋ ਹੇ ਹਰਿ ਰਾਜਾ! ਆਪਨੇ ਮੇਂ ਮੇਲ ਲੇਹੋ॥
Prof. Sahib Singhਹੇ ਪਾਤਿਸ਼ਾਹ! ਤੂੰ ਸਾਡਾ ਮਾਲਕ ਹੈਂ, ਅਸੀਂ ਜੀਵ ਤੇਰੀ ਸਰਣ ਹਾਂ। ਹੇ ਪਾਤਿਸ਼ਾਹ! ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ।

ਪਦ ਅਰਥ ਪ੍ਰਭੂ-ਮਾਲਕ। ਹਮ = ਅਸੀਂ ਜੀਵ। ਸਰਣਾਗਤੀ = ਸਰਣ ਆਏ ਹਾਂ। ਮੋ ਕਉ = ਮੈਨੂੰ। ਹਰਿ ਰਾਇ = ਹੇ ਪ੍ਰਭੂ ਪਾਤਿਸ਼ਾਹ!

SikhNet (Spanish)Oh Tú, Dios Todopoderoso, sólo busco Tu Refugio, oh Rey, úneme Contigo.

ਹਰਿ ਧਾਰਿ ਕ੍ਰਿਪਾ ਜਗਜੀਵਨਾ; ਗੁਰ ਸਤਿਗੁਰ ਕੀ ਸਰਣਾਇ ॥

har dhaar kripaa jagajeevanaa; gur satigur kee saranaae |

Sant Singh KhalsaO Lord, Life of the World, please shower me with Your Mercy; grant me the Sanctuary of the Guru, the True Guru.
Manmohan SinghO God, the life of the world, take Thou pity on me and keep me under the protection of the Great True Guru.
Manmohan Singh (Punjabi)ਹੇ ਜਗਤ ਦੀ ਜਿੰਦਜਾਨ ਵਾਹਿਗੁਰੂ! ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਵੱਡੇ ਸੱਚੇ ਗੁਰਾਂ ਦੀ ਪਨਾਹ ਹੇਠ ਰੱਖ।
Fareedkot Teekaਹੇ ਹਰੀ ਜਗ ਜੀਵਨ! ਹਮਾਰੇ ਪਰ ਕ੍ਰਿਪਾ ਧਾਰ, (ਗੁਰ) ਪੂਜ੍ਯ ਸਤਿਗੁਰੋਂ ਕੀ ਮੇਰੇ ਕੋ ਸਰਣ ਦੇਹੁ॥
Prof. Sahib Singhਹੇ ਹਰੀ! ਹੇ ਜਗਤ ਦੇ ਜੀਵਨ ਹਰੀ! (ਮੇਰੇ ਉਤੇ) ਮਿਹਰ ਕਰ, ਮੈਨੂੰ ਗੁਰੂ ਦੀ ਸਰਨ ਸਤਿਗੁਰੂ ਦੀ ਸਰਨ ਵਿਚ (ਸਦਾ ਰੱਖ)।

ਪਦ ਅਰਥ ਹਰਿ = ਹੇ ਹਰੀ! ਜਗ ਜੀਵਨਾ = ਹੇ ਜਗਤ ਦੇ ਜੀਵਨ ਹਰੀ!

SikhNet (Spanish)Oh Vida de toda vida, Ten Compasión para que así me pueda someter a la Voluntad del Guru,

ਹਰਿ ਜੀਉ ਆਪਿ ਦਇਆਲੁ ਹੋਇ; ਜਨ ਨਾਨਕ. ਹਰਿ ਮੇਲਾਇ ॥੪॥੧॥੩॥

har jeeo aap deaal hoe; jan naanak. har melaae |4|1|3|

Sant Singh KhalsaThe Dear Lord, becoming merciful, has blended servant Nanak with Himself. ||4||1||3||
Manmohan SinghBecoming merciful, the Sire Lord-Master has blended serf Nanak with Himself.
Manmohan Singh (Punjabi)ਮਿਹਰਵਾਨ ਥੀ ਕੇ ਮਾਹਰਾਜ ਸੁਆਮੀ ਮਾਲਕ ਨੇ ਦਾਸ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਹੇ ਹਰਿ ਜੀਉ! ਤੁਮ ਆਪ ਦਿਆਲ ਹੋਇਕੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਹਰਿ ਜਨ ਹਮ ਕੋ ਮਿਲਾਇ ਦੀਜੀਏ॥੪॥੧॥੩॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਨੂੰ (ਗੁਰੂ ਦੀ ਸਰਨ ਵਿਚ ਰੱਖ ਕੇ) ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩॥

ਪਦ ਅਰਥ ਦਇਆਲੁ = ਦਇਆਵਾਨ ॥੪॥੧॥੩॥

SikhNet (Spanish)oh Dios, Ten Misericordia y úneme, a mí, a Tu Esclavo, con Tu Ser. (4-1-3)

Open this shabad →

Shabad Guru Ramdas Ji Raag Maaroo

ਮਾਰੂ ਮਹਲਾ ੪ ॥

maaroo mahalaa 4 |

Sant Singh KhalsaMaaroo, Fourth Mehl:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Cuarto Canal Divino.

ਹਉ ਪੂੰਜੀ ਨਾਮੁ ਦਸਾਇਦਾ; ਕੋ ਦਸੇ ਹਰਿ ਧਨੁ ਰਾਸਿ ॥

hau poonjee naam dasaaeidaa; ko dase har dhan raas |

Sant Singh KhalsaI inquire about the commodity of the Naam, the Name of the Lord. Is there anyone who can show me the wealth, the capital of the Lord?
Manmohan SinghI ask about the commodity of Name. let some one point out to me the God's True riches.
Manmohan Singh (Punjabi)ਮੈਂ ਪ੍ਰਭੂ ਦੇ ਨਾਮ ਦੇ ਵੱਖਰ ਬਾਰੇ ਪੁੱਛਦਾ ਫਿਰਦਾ ਹਾਂ। ਕੋਈ ਜਣਾ ਮੈਨੂੰ ਵਾਹਿਗੁਰੂ ਦੀ ਸੱਚੀ ਦੌਲਤ ਦਾ ਥਹੁ ਪਤਾ ਦੇਵੇ।
Fareedkot Teekaਹੇ ਭਾਈ! ਮੈਂ ਪੂੰਜੀ ਨਾਮ ਕੀ ਹੀ ਪੂਛਤਾ ਹੂੰ, ਕੋਈ ਹਮਾਰੇ ਕੋ ਹਰੀ ਨਾਮ ਧਨ ਜੋ(ਰਾਸਿ) ਸਚਾ ਹੈ, ਸੋ ਦਸੇ॥
Prof. Sahib Singhਮੈਂ ਹਰਿ-ਨਾਮ ਸਰਮਾਏ ਦੀ ਭਾਲ ਕਰਦਾ ਫਿਰਦਾ ਹਾਂ। ਜੇ ਕੋਈ ਮੈਨੂੰ ਉਸ ਨਾਮ-ਧਨ ਨਾਮ-ਸਰਮਾਏ ਦੀ ਦੱਸ ਪਾ ਦੇਵੇ,

ਪਦ ਅਰਥ ਹਉ = ਹਉਂ, ਮੈਂ। ਪੂੰਜੀ = ਰਾਸਿ, ਸਰਮਾਇਆ। ਦਸਾਇਦਾ = ਦਸਾਂਇਦਾ, ਮੈਂ ਪੁੱਛਦਾ ਹਾਂ, ਮੈਂ ਭਾਲ ਰਿਹਾ ਹਾਂ। ਕੋ = ਕੋਈ (ਸੱਜਣ)। ਦਸੇ = ਦੱਸੇ, ਮੈਨੂੰ ਦੱਸ ਪਾਏ। ਰਾਸਿ = ਪੂੰਜੀ।

SikhNet (Spanish)¿Hay alguien que me pueda revelar el Tesoro del Nombre del Señor?

ਹਉ. ਤਿਸੁ ਵਿਟਹੁ ਖਨ ਖੰਨੀਐ; ਮੈ ਮੇਲੇ ਹਰਿ ਪ੍ਰਭ ਪਾਸਿ ॥

hau. tis vittahu khan khaneeai; mai mele har prabh paas |

Sant Singh KhalsaI cut myself into pieces, and make myself a sacrifice to that one who leads me to meet my Lord God.
Manmohan SinghI am a sacrifice, bit by bit, unto him, who makes me meet with my God Master.
Manmohan Singh (Punjabi)ਮੈਂ ਉਸ ਉਤੋਂ ਭੋਰਾ ਭੋਰਾ ਹੋ ਵਾਰਨੇ ਜਾਂਦਾ ਹਾਂ, ਜੋ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾਉਂਦਾ ਹੈ।
Fareedkot Teekaਮੈਂ ਤਿਸ ਉਪਰੋਂ ਟੁਕੜੇ ਹੋਇਕੇ ਵਾਰਨੇ ਜਾਤਾ ਹੂੰ, ਜੋ ਮੇਰੇ ਕੋ ਹਰੀ ਸਾਮ੍ਰਥ ਮੇਲੇ ਜੋ ਪਾਸ ਹੀ ਹੈ॥
Prof. Sahib Singhਤੇ, ਮੈਨੂੰ ਹਰੀ-ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।

ਪਦ ਅਰਥ ਵਿਟਹੁ = ਤੋਂ। ਖਨ ਖੰਨੀਐ = ਸਦਕੇ। ਪਾਸਿ = ਨਾਲ।

SikhNet (Spanish)Ofrecería mi ser en sacrificio a él, pedazo por pedazo, a quien me una con mi Dios.

ਮੈ ਅੰਤਰਿ ਪ੍ਰੇਮੁ ਪਿਰੰਮ ਕਾ; ਕਿਉ ਸਜਣੁ ਮਿਲੈ ਮਿਲਾਸਿ ॥੧॥

mai antar prem piram kaa; kiau sajan milai milaas |1|

Sant Singh KhalsaI am filled with the Love of my Beloved; how can I meet my Friend, and merge with Him? ||1||
Manmohan SinghWithin my mind is the love of my Beloved. How can I meet my God, The Friend, that I may blend with Him?
Manmohan Singh (Punjabi)ਮੇਰੇ ਹਿਰਦੇ ਅੰਦਰ ਮੇਰੇ ਪ੍ਰੀਤਮ ਦਾ ਪਿਆਰ ਹੈ। ਮੈਂ ਆਪਣੇ ਵਾਹਿਗੁਰੂ ਮਿੱਤਰ ਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ? ਤਾਂ ਜੋ ਮੈਂ ਉਸ ਨਾਲ ਅਭੇਦ ਹੋ ਜਾਵਾਂ।
Fareedkot Teekaਮੇਰੇ ਅੰਤਰ ਪਤੀ ਕਾ ਪ੍ਰੇਮ ਹੈ, ਸੋ ਸੱਜਣ ਕਿਸ ਪ੍ਰਕਾਰ ਮਿਲੇ? ਮੇਰੇ ਕੋ ਮਿਲਣੇ ਕੀ ਬਹੁਤ ਆਸ ਲਗ ਰਹੀ ਹੈ॥੧॥
Prof. Sahib Singhਮੇਰੇ ਹਿਰਦੇ ਵਿਚ ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। ਉਹ ਸੱਜਣ ਮੈਨੂੰ ਕਿਵੇਂ ਮਿਲੇ? ਮੈਂ ਉਸ ਨੂੰ ਕਿਵੇਂ ਮਿਲਾਂ? ॥੧॥

ਪਦ ਅਰਥ ਮੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਪਿਰੰਮ ਕਾ = ਪਿਆਰੇ ਪ੍ਰਭੂ ਦਾ। ਕਿਉ = ਕਿਉਂ, ਕਿਸ ਤਰ੍ਹਾਂ? ॥੧॥

SikhNet (Spanish)En mi interior está el Amor de mi Dios Amoroso, oh, ¿cómo podría encontrar a mi Señor?(1)

ਮਨ ਪਿਆਰਿਆ ਮਿਤ੍ਰਾ; ਮੈ. ਹਰਿ ਹਰਿ ਨਾਮੁ ਧਨੁ ਰਾਸਿ ॥

man piaariaa mitraa; mai. har har naam dhan raas |

Sant Singh KhalsaO my beloved friend, my mind, I take the wealth, the capital of the Name of the Lord, Har, Har.
Manmohan SinghO man my dear friend, I posses the wealth and capital of the Master's Name.
Manmohan Singh (Punjabi)ਹੇ ਇਨਸਾਨ! ਮੇਰੇ ਸਨੇਹੀ ਸੱਜਣ! ਮੇਰੇ ਪੱਲੇ ਸੁਆਮੀ ਮਾਲਕ ਦੇ ਨਾਮ ਦੀ ਦੌਲਤ ਅਤੇ ਪੂੰਜੀ ਹੈ।
Fareedkot Teekaਹੇ ਪਿਆਰਿਆ ਮਿਤ੍ਰਾ! ਮੇਰੇ ਮਨ ਮੇਂ ਤੋ ਹਰੀ ਨਾਮ ਧਨ ਕੀ ਹਰ ਪਰਕਾਰ ਕਰ ਕੇ (ਰਾਸਿ) ਪੂੰਜੀ, ਭਾਵ ਸ੍ਰਧਾ ਹੈ॥
Prof. Sahib Singhਹੇ ਮੇਰੇ ਮਨ! ਹੇ ਪਿਆਰੇ ਮਿੱਤਰ! ਪਰਮਾਤਮਾ ਦਾ ਨਾਮ ਹੀ ਮੈਨੂੰ (ਅਸਲ) ਧਨ (ਅਸਲ) ਸਰਮਾਇਆ (ਜਾਪਦਾ ਹੈ)।

ਪਦ ਅਰਥ ਮਨ = ਹੇ ਮਨ!

SikhNet (Spanish)Oh mi mente bien amada, amiga mía, mi Capital es el Nombre del Señor.

ਗੁਰਿ ਪੂਰੈ. ਨਾਮੁ ਦ੍ਰਿੜਾਇਆ; ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥

gur poorai. naam drirraaeaa; har dheerak har saabaas |1| rahaau |

Sant Singh KhalsaThe Perfect Guru has implanted the Naam within me; the Lord is my support - I celebrate the Lord. ||1||Pause||
Manmohan SinghThe Perfect Guru has enshrined the Name within me, The Lord is my support and all honour is unto my Lord. Pause.
Manmohan Singh (Punjabi)ਪੂਰਨ ਗੁਰਾਂ ਨੇ ਨਾਮ ਮੇਰੇ ਅੰਦਰ ਅਸਥਾਪਨ ਕਰ ਦਿੱਤਾ ਹੈ। ਸੁਆਮੀ ਮੇਰਾ ਆਸਰਾ ਹੈ, ਅਤੇ ਸਮੂਹ ਵਡਿਆਈ ਮੇਰੇ ਸੁਆਮੀ ਦੀ ਹੈ। ਠਹਿਰਾਓ।
Fareedkot Teekaਜਿਨੋਂ ਕੌ ਗੁਰ ਪੂਰਿਓਂ ਨੇ ਹਰਿ ਨਾਮ ਦ੍ਰਿੜ ਕਰਾਇ ਦੀਆ ਹੈ, ਤਿਨ ਕੋ ਧੀਰਜ ਔਰ ਸਾਬਾਸੀ ਹਰੀ ਨੇ ਦੀ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਪਰਮਾਤਮਾ ਧੀਰਜ ਦੇਂਦਾ ਹੈ ਉਸ ਨੂੰ ਸ਼ਾਬਾਸ਼ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਧੀਰਕ = ਹੌਸਲਾ ॥੧॥ ਰਹਾਉ ॥

SikhNet (Spanish)Sí, soy instruido en el Nombre por el Guru Perfecto, y ahora Dios es mi Refugio, oh, Bendito sea mi Dios.(1-Pausa)

ਹਰਿ ਹਰਿ ਆਪਿ ਮਿਲਾਇ ਗੁਰੁ; ਮੈ ਦਸੇ ਹਰਿ ਧਨੁ ਰਾਸਿ ॥

har har aap milaae gur; mai dase har dhan raas |

Sant Singh KhalsaO my Guru, please unite me with the Lord, Har, Har; show me the wealth, the capital of the Lord.
Manmohan SinghO my Guru, unite thou me with the Lord and reveal unto me the Divine wealth and capital.
Manmohan Singh (Punjabi)ਹੇ ਮੇਰੇ ਗੁਰੂ ਜੀ! ਤੁਸੀਂ ਮੈਨੂੰ ਸੁਆਮੀ ਵਾਹਿਗੁਰੂ ਨਾਲ ਮਿਲਾ ਦਿਓ ਅਤੇ ਮੈਨੂੰ ਈਸ਼ਵਰੀ ਦੌਲਤ ਅਤੇ ਪੂੰਜੀ ਦਾ ਪਤਾ ਦਿਓ।
Fareedkot Teekaਮੈਨੇ ਪੁਨਾ ਹਰੀ ਪਾਸ ਪ੍ਰਾਰਥਨਾ ਕਰੀ ਹੈ ਕਿ ਹੇ ਹਰਿ! ਹਰ ਪ੍ਰਕਾਰ ਕਰ ਕੇ ਮੇਰੇ ਕੋ ਸਤਿਗੁਰੂ ਮਿਲਾਵੋ, ਜੋ ਮੇਰੇ ਕੋ ਤੇਰਾ ਹਰੀ ਨਾਮ ਰੂਪ ਸਚਾ ਧਨ ਬਤਾਵੇ॥
Prof. Sahib Singhਹੇ ਹਰੀ! ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇਹ, ਤਾ ਕਿ ਗੁਰੂ ਮੈਨੂੰ ਤੇਰਾ ਨਾਮ-ਧਨ ਸਰਮਾਇਆ ਵਿਖਾ ਦੇਵੇ।

ਪਦ ਅਰਥ ਹਰਿ ਹਰਿ = ਹੇ ਹਰੀ! ਮੈ = ਮੈਨੂੰ। ਦਸੇ = ਦੱਸੇ, ਦੱਸ ਪਾਏ, ਵਿਖਾ ਦੇਵੇ।

SikhNet (Spanish)Oh Dios, guíame hasta mi Guru, para que ÉL me revele todos Tus Tesoros,

ਬਿਨੁ ਗੁਰ. ਪ੍ਰੇਮੁ, ਨ ਲਭਈ; ਜਨ ਵੇਖਹੁ ਮਨਿ ਨਿਰਜਾਸਿ ॥

bin gur. prem, na labhee; jan vekhahu man nirajaas |

Sant Singh KhalsaWithout the Guru, love does not well up; see this, and know it in your mind.
Manmohan SinghWithout the Guru, the Lord's love wells up not. See and ascertain thou in thy mind, O man.
Manmohan Singh (Punjabi)ਗੁਰਾਂ ਦੇ ਬਾਝੋਂ ਪ੍ਰਭੂ ਦਾ ਪਿਆਰ ਉਤਪੰਨ ਨਹੀਂ ਹੁੰਦਾ। ਤੂੰ ਆਪਣੇ ਚਿੱਤ ਵਿੱਚ ਨਰਾਇਣ ਕਰਕੇ ਦੇਖ ਲੈ, ਹੇ ਬੰਦੇ!
Fareedkot Teekaਹੇ ਪੁਰਸੋ! ਮਨ ਮੇਂ ਨਿਰਨੇ ਕਰ ਕੇ ਦੇਖੋ, ਗੁਰੋਂ ਸੇ ਬਿਨਾ ਪ੍ਰੇਮ ਨਹੀਂ ਪ੍ਰਾਪਤ ਹੋਤਾ॥
Prof. Sahib Singhਹੇ ਸੱਜਣੋ! ਆਪਣੇ ਮਨ ਵਿਚ ਨਿਰਣਾ ਕਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ।

ਪਦ ਅਰਥ ਨ ਲਭਈ = ਨ ਲੱਭੇ, ਨਹੀਂ ਲੱਭਦਾ। ਜਨ = ਹੇ ਜਨ। ਹੇ ਭਾਈ! ਮਨਿ = ਮਨਿ ਵਿਚ। ਨਿਰਜਾਸਿ = ਨਿਰਨਾ ਕਰ ਕੇ।

SikhNet (Spanish)pues sin el Guru, el Amor no es construido, traten, oh buscadores y si pueden vean esto.

ਹਰਿ ਗੁਰ ਵਿਚਿ ਆਪੁ ਰਖਿਆ; ਹਰਿ ਮੇਲੇ ਗੁਰ ਸਾਬਾਸਿ ॥੨॥

har gur vich aap rakhiaa; har mele gur saabaas |2|

Sant Singh KhalsaThe Lord has installed Himself within the Guru; so praise the Guru, who unites us with the Lord. ||2||
Manmohan SinghGod has enshrined Himself in the Guru and he unites man with God. Hail, hail unto my Guru.
Manmohan Singh (Punjabi)ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰਾਂ ਦੇ ਅੰਦਰ ਟਿਕਾਇਆ ਹੋਇਆ ਹੈ। ਅਤੇ ਉਹ ਬੰਦੇ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਸ਼ਾਬਾਸ਼ੇ, ਸ਼ਾਬਾਸ਼ੇ! ਮੇਰੇ ਗੁਰਾਂ ਨੂੰ।
Fareedkot Teekaਗੁਰੋਂ ਕੇ ਬੀਚ ਹਰੀ ਨੇ ਆਪਨਾ ਆਪ ਰਖਿਆ ਹੂਆ ਹੈ। ਗੁਰੂ ਹੀ ਧੰਨਤਾ ਯੋਗ੍ਯ ਹਰੀ ਕੋ ਮੇਲਤੇ ਹੈਂ॥੨॥
Prof. Sahib Singhਪਰਮਾਤਮਾ ਨੇ ਗੁਰੂ ਵਿਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ, ਗੁਰੂ ਹੀ ਉਸ ਨਾਲ ਮਿਲਾਂਦਾ ਹੈ। ਗੁਰੂ ਦੀ ਵਡਿਆਈ ਕਰੋ ॥੨॥

ਪਦ ਅਰਥ ਆਪੁ = ਆਪਣਾ ਆਪ। ਗੁਰ ਸਾਬਾਸਿ = ਗੁਰੂ ਨੂੰ ਸ਼ਾਬਾਸ਼ੇ ਹੈ ॥੨॥

SikhNet (Spanish)Sí, en el Guru está enaltecido el Señor Mismo y Él nos une con Dios, oh, Bendito, Bendito sea el Guru. (2)

ਸਾਗਰ ਭਗਤਿ ਭੰਡਾਰ ਹਰਿ; ਪੂਰੇ ਸਤਿਗੁਰ ਪਾਸਿ ॥

saagar bhagat bhanddaar har; poore satigur paas |

Sant Singh KhalsaThe ocean, the treasure of devotional worship of the Lord, rests with the Perfect True Guru.
Manmohan SinghWith the Perfect True Guru is the ocean and treasure of the Lord's devotional service.
Manmohan Singh (Punjabi)ਪੂਰਨ ਸੱਚੇ ਗੁਰਦੇਵ ਜੀ ਦੇ ਕੋਲ ਪ੍ਰਭੂ ਦੀ ਪ੍ਰੇਮਮਈ ਸੇਵਾ ਦਾ ਸਮੁੰਦਰ ਅਤੇ ਖ਼ਜ਼ਾਨਾਂ ਹੈ।
Fareedkot Teekaਸੰਸਾਰ ਸਮੁੰਦਰ ਮੇਂ ਹਰੀ ਭਗਤੀ ਕਾ ਖਜਾਨਾ ਪੂਰੇ ਸਤਿਗੁਰੋਂ ਪਾਸ ਹੈ॥
Prof. Sahib Singhਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖ਼ਜ਼ਾਨੇ ਮੌਜੂਦ ਹਨ।

ਪਦ ਅਰਥ ਸਾਗਰ = ਸਮੁੰਦਰ। ਭੰਡਾਰ = ਖ਼ਜ਼ਾਨੇ। ਪਾਸਿ = ਕੋਲ।

SikhNet (Spanish)El Guru es el mar de la Devoción de Dios, y aquél que llega hasta Él participa de esto.

ਸਤਿਗੁਰੁ ਤੁਠਾ ਖੋਲਿ ਦੇਇ; ਮੁਖਿ ਗੁਰਮੁਖਿ ਹਰਿ ਪਰਗਾਸਿ ॥

satigur tutthaa khol dee; mukh guramukh har paragaas |

Sant Singh KhalsaWhen it pleases the True Guru, He opens the treasure, and and the Gurmukhs are illuminated by the Lord's Light.
Manmohan SinghBy His pleasure, the True Guru opens treasure and the supreme Guru wards are blessed with the Lord's Light.
Manmohan Singh (Punjabi)ਆਪਣੀ ਪ੍ਰਸੰਨਤਾ ਦੁਆਰਾ ਸੱਚੇ ਗੁਰਦੇਵ ਜੀ ਖ਼ਜ਼ਾਨਾ ਖੋਲ੍ਹ ਦਿੰਦੇ ਹਨ ਅਤੇ ਸ਼ਰੋਮਣੀ ਗੁਰੂ ਅਨੁਸਾਰੀਆਂ ਨੂੰ ਪ੍ਰਭੂ ਦੇ ਪ੍ਰਕਾਸ਼ ਦੀ ਬਖਸ਼ਿਸ਼ ਹੁੰਦੀ ਹੈ।
Fareedkot Teekaਸਤਿਗੁਰੂ ਜੋ ਕਿਰਪਾਲ ਸਰੂਪ ਹੋ ਕਰ ਜੋ ਖਜਾਨਾ ਖੋਲ ਦੇਵੇਂ, ਤੌ ਮੁਖ ਜੋ ਗੁਰਮੁਖ ਜਨ ਹੈਂ ਤਿਨ ਕੋ ਹੀ ਹਰੀ ਕੀ ਭਗਤੀ ਰੂਪ ਪ੍ਰਕਾਸ ਹੋਤਾ ਹੈ॥
Prof. Sahib Singhਜਿਸ ਗੁਰਮੁਖ ਮਨੁੱਖ ਉਤੇ ਗੁਰੂ ਮਿਹਰਵਾਨ ਹੁੰਦਾ ਹੈ (ਇਹ ਖ਼ਜ਼ਾਨੇ) ਖੋਲ੍ਹ ਕੇ (ਉਸ ਨੂੰ) ਦੇ ਦੇਂਦਾ ਹੈ, ਮੂੰਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰੱਬੀ ਨੂਰ ਪਰਗਟ ਹੋ ਜਾਂਦਾ ਹੈ।

ਪਦ ਅਰਥ ਤੁਠਾ = ਮਿਹਰਵਾਨ ਹੋਇਆ। ਖੋਲਿ = ਖੋਲ੍ਹ ਕੇ। ਦੇਇ = ਦੇਂਦਾ ਹੈ। ਮੁਖਿ = ਮੂੰਹੋਂ (ਉਪਦੇਸ਼ਦਾ ਹੈ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਪਰਗਾਸ = ਚਾਨਣ ਕਰਦਾ ਹੈ।

SikhNet (Spanish)Sí, el Guru en Su Misericordia, abre el Tesoro de Sus Labios, y mira, ahí está la Luz de Dios para que todos los Seres Concientes en Dios La vean.

ਮਨਮੁਖਿ ਭਾਗ ਵਿਹੂਣਿਆ; ਤਿਖ ਮੁਈਆ ਕੰਧੀ ਪਾਸਿ ॥੩॥

manamukh bhaag vihooniaa; tikh mueea kandhee paas |3|

Sant Singh KhalsaThe unfortunate self-willed manmukhs die of thirst, on the very bank of the river. ||3||
Manmohan SinghThe Unfortunate apostate dies of thirst on the bank of the ambrosial stream.
Manmohan Singh (Punjabi)ਨਿਕਰਮਨ, ਅਧਰਮੀ ਅੰਮ੍ਰਿਤ ਦੀ ਨਦੀ ਦੇ ਕੰਢੇ ਉਤੋਂ ਹੀ ਪਿਆਸ ਨਾਲ ਮਰ ਜਾਂਦਾ ਹੈ।
Fareedkot Teekaਮਨਮੁਖ ਜੋ ਭਾਗ ਰਹਿਤ ਹੈਂ, ਸੋ (ਕੰਧੀ ਪਾਸਿ) ਕਨਾਰੇ ਪਰ ਬੈਠੇ ਹੀ ਤ੍ਰਿਖਾ ਕਰ ਕੇ ਮਰੇ; ਭਾਵ ਮਹਾਤਮਾਂ ਜਨੋਂ ਕੇ ਪਾਸ ਹੋਤਿਆਂ ਹੀ ਉਪਦੇਸ ਨਹੀਂ ਲੀਆ ਹੈ॥੩॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਬਦ-ਕਿਸਮਤ ਹੁੰਦੀ ਹੈ, ਉਹ ਗੁਰੂ ਦੇ ਨੇੜੇ ਹੁੰਦਿਆਂ ਭੀ ਉਵੇਂ ਆਤਮਕ ਮੌਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਭੀ ਤਿਹਾਇਆ ਮਰ ਜਾਂਦਾ ਹੈ ॥੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ। ਤਿਖ = ਤ੍ਰੇਹ, ਤ੍ਰਿਸ਼ਨਾ। ਮੁਈਆ = ਮਰ ਗਈ, ਆਤਮਕ ਮੌਤੇ ਮਰ ਗਈ। ਕੰਧੀ ਪਾਸਿ = ਸਰੋਵਰ ਦੇ ਕੰਢੇ ਦੇ ਕੋਲ ॥੩॥

SikhNet (Spanish)Pero mira, los desafortunados arrogantes Manmukjs, mueren de sed a la orilla del río.(3)

ਗੁਰੁ ਦਾਤਾ ਦਾਤਾਰੁ ਹੈ; ਹਉ ਮਾਗਉ ਦਾਨੁ ਗੁਰ ਪਾਸਿ ॥

gur daataa daataar hai; hau maagau daan gur paas |

Sant Singh KhalsaThe Guru is the Great Giver; I beg for this gift from the Guru,
Manmohan SinghThe Guru is the beneficent Giver and I ask for this boon from the Guru,
Manmohan Singh (Punjabi)ਗੁਰੂ ਜੀ ਦਰਿਆ ਦਿਲ ਸਖੀ ਹਨ, ਅਤੇ ਮੈਂ ਗੁਰਾਂ ਪਾਸੋਂ ਇਹ ਦਾਤ ਮੰਗਦਾ ਹਾਂ,
Fareedkot Teekaਗੁਰੂ ਜੋ ਹੈਂ, ਸੋ ਦਾਤਿਓਂ ਕੇ ਦਾਤਾ ਹੈਂ। ਤਿਨ ਗੁਰੋਂ ਸੇ ਮੈਂ ਇਹੀ ਦਾਨ ਮਾਂਗਤਾ ਹੂੰ॥
Prof. Sahib Singhਗੁਰੂ ਸਭ ਦਾਤਾਂ ਦੇਣ ਦੇ ਸਮਰੱਥ ਹੈ। ਮੈਂ ਗੁਰੂ ਪਾਸੋਂ ਇਹ ਖ਼ੈਰ ਮੰਗਦਾ ਹਾਂ,

ਪਦ ਅਰਥ ਹਉ ਮਾਗਉ = ਹਉਂ ਮਾਗਉਂ, ਮੈਂ ਮੰਗਦਾ ਹਾਂ।

SikhNet (Spanish)El Guru es el Gran Dador, sí, busco este Regalo del Guru, que Él me una a Dios,

ਚਿਰੀ ਵਿਛੁੰਨਾ ਮੇਲਿ ਪ੍ਰਭ; ਮੈ ਮਨਿ ਤਨਿ ਵਡੜੀ ਆਸ ॥

chiree vichhunaa mel prabh; mai man tan vaddarree aas |

Sant Singh Khalsathat He may unite me with God, from whom I was separated for so long! This is the great hope of my mind and body.
Manmohan Singhthat he may unite me with my Lord, from whom I am separated since long. This alone is the great desire of my heart and body.
Manmohan Singh (Punjabi)ਕਿ ਉਹ ਮੈਨੂੰ ਮੇਰੇ ਸਾਈਂ ਨਾਲ ਮਿਲਾ ਦੇਣ। ਜਿਸ ਨਾਲੋਂ ਕਿ ਮੈਂ ਦੇਰ ਤੋਂ ਵਿਛੜਿਆ ਹੋਇਆ ਹਾਂ। ਕੇਵਲ ਇਹ ਹੀ ਮੇਰੇ ਦਿਲੋਂ ਅਤੇ ਸਰੀਰੋਂ ਵੱਡੀ ਖਾਹਿਸ਼ ਹੈ।
Fareedkot Teekaਹੇ ਗੁਰੋ! ਚਿਰ ਕਾ ਵਿਛੜਿਆ ਹੂਆ ਜੋ ਪ੍ਰਭੂ ਹੈ ਤਿਸ ਕੇ ਸਾਥ ਮੇਰੇ ਕੋ ਮੇਲੋ, ਕਿਉਂਕਿ ਮੇਰੇ ਮਨ ਤਨ ਮੇਂ ਬਡੀ ਆਸਾ ਲਗ ਰਹੀ ਹੈ॥
Prof. Sahib Singhਕਿ ਮੈਨੂੰ ਚਿਰ ਤੋਂ ਵਿਛੁੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਇਹ ਬੜੀ ਤਾਂਘ ਹੈ।

ਪਦ ਅਰਥ ਚਿਰੀ ਵਿਛੁੰਨਾ = ਚਿਰ ਤੋਂ ਵਿਛੁੜਿਆ ਹੋਇਆ। ਮੈ ਮਨਿ ਤਨਿ = ਮੇਰੇ ਮਨ ਵਿਚ ਮੇਰੇ ਤਨ ਵਿਚ।

SikhNet (Spanish)después de una larga separación, pues mi mente y mi cuerpo están llenos de una inmensa esperanza.

ਗੁਰ ਭਾਵੈ ਸੁਣਿ ਬੇਨਤੀ; ਜਨ ਨਾਨਕ ਕੀ ਅਰਦਾਸਿ ॥੪॥੨॥੪॥

gur bhaavai sun benatee; jan naanak kee aradaas |4|2|4|

Sant Singh KhalsaIf it pleases You, O my Guru, please listen to my prayer; this is servant Nanak's prayer. ||4||2||4||
Manmohan SinghSerf Nanak makes a supplication. If it so please thee, O my Guru, hear thou this entreaty of mine.
Manmohan Singh (Punjabi)ਨਫ਼ਰ ਨਾਨਕ ਇੱਕ ਅਰਜ਼ ਗੁਜਾਰਦਾ ਹੈ, ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਮੇਰੇ ਗੁਰੂ! ਤੂੰ ਮੇਰੀ ਇਹ ਪ੍ਰਾਰਥਨਾਂ ਸੁਣ।
Fareedkot Teekaਜੇ ਗੁਰੋਂ ਕੋ ਭਾਵੇ ਤੌ ਮੇਰੀ ਬੇਨਤੀ ਸੁਣੇ ਹੀਂ ਗੇ। ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਦਾਸੋਂ ਨੇ ਤੌ ਅਰਦਾਸ ਹੀ ਕਰਨੀ ਹੈ॥੪॥੨॥੪॥
Prof. Sahib Singhਹੇ ਗੁਰੂ! ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ, ਅਰਦਾਸ ਸੁਣ ॥੪॥੨॥੪॥

ਪਦ ਅਰਥ ਗੁਰ ਭਾਵੈ = ਹੇ ਗੁਰੂ! ਜੇ ਤੈਨੂੰ ਭਾਵੇ ॥੪॥੨॥੪॥

SikhNet (Spanish)Oh Guru, si así lo deseas, escucha mi oración y úneme con mi Dios.(4-2-4)

Open this shabad →

Shabad Guru Ramdas Ji Raag Maaroo continues on Ang 997

ਮਾਰੂ ਮਹਲਾ ੪ ॥

maaroo mahalaa 4 |

Sant Singh KhalsaMaaroo, Fourth Mehl:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Cuarto Canal Divino.

ਹਰਿ ਹਰਿ ਕਥਾ ਸੁਣਾਇ ਪ੍ਰਭ; ਗੁਰਮਤਿ ਹਰਿ ਰਿਦੈ ਸਮਾਣੀ ॥

har har kathaa sunaae prabh; guramat har ridai samaanee |

Sant Singh KhalsaO Lord God, please preach Your sermon to me. Through the Guru's Teachings, the Lord is merged into my heart.
Manmohan SinghO Guru, preach to me thou the God's discourse, By thine teaching His discourse, By thine teaching His discourse is enshrined in my mind.
Manmohan Singh (Punjabi)ਹੇ ਗੁਰਦੇਵ! ਤੂੰ ਮੈਨੂੰ ਵਾਹਿਗੁਰੂ ਸੁਆਮੀ ਮਾਲਕ ਦੀ ਵਾਰਤਾ ਸੁਣਾ, ਤੇਰੀ ਸਿਖਮਤ ਦੁਆਰਾ ਵਾਹਿਗੁਰੂ ਦੀ ਵਾਰਤਾ ਮੇਰੇ ਮਨ ਵਿੱਚ ਟਿਕ ਜਾਂਦੀ ਹੈ।
Fareedkot Teekaਹੇ ਹਰੀ! ਹਰ ਪ੍ਰਕਾਰ ਕਰ ਕੇ ਸਾਮ੍ਰਥ ਗੁਰਮਤੀਓਂ ਕੇ ਜੋ ਰਿਦੇ ਮੇਂ ਤੇਰੀ ਅਨੰਦ ਰੂਪ ਕਥਾ ਸਮਾਣੀ ਹੂਈ ਹੈ, ਸੋ ਮੇਰੇ ਕੋ ਸੁਣਾਇ॥
Prof. Sahib Singhਹੇ ਮਨ! ਸਦਾ ਹਰੀ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਹਰਿ-ਕਥਾ ਹਿਰਦੇ ਵਿਚ ਟਿਕ ਸਕਦੀ ਹੈ।

ਪਦ ਅਰਥ ਹਰਿ ਹਰਿ ਕਥਾ ਪ੍ਰਭ = ਹਰੀ-ਪ੍ਰਭੂ ਦੀ ਕਥਾ। ਕਥਾ = ਸਿਫ਼ਤ-ਸਾਲਾਹ ਦੀ ਗੱਲ। ਗੁਰਮਤਿ = ਗੁਰੂ ਦੀ ਮੱਤ ਦੀ ਰਾਹੀਂ। ਰਿਦੈ = ਹਿਰਦੇ ਵਿਚ।

SikhNet (Spanish)Oh Dios, recítame Tu Evangelio, deja que la Sabiduría del Guru sea enaltecida en mi corazón.

ਜਪਿ ਹਰਿ ਹਰਿ ਕਥਾ ਵਡਭਾਗੀਆ; ਹਰਿ ਉਤਮ ਪਦੁ ਨਿਰਬਾਣੀ ॥

jap har har kathaa vaddabhaageea; har utam pad nirabaanee |

Sant Singh KhalsaMeditate on the sermon of the Lord, Har, Har, O very fortunate ones; the Lord shall bless you with the most sublime status of Nirvaanaa.
Manmohan SinghDeliberate thou over the Lord's discourse, O fortunate man and thy God shall bless thee with the sublime and imperishable status.
Manmohan Singh (Punjabi)ਤੂੰ ਸੁਆਮੀ ਮਾਲਕ ਦੀ ਵਾਰਤਾ ਨੂੰ ਸੋਚ ਵਿਚਾਰ, ਹੇ ਨਸੀਬਾਂ ਵਾਲਿਆ ਬੰਦਿਆਂ ਅਤੇ ਤੇਰਾ ਵਾਹਿਗੁਰੂ ਤੈਨੂੰ ਸਰੇਸ਼ਟ ਤੇ ਅਬਿਨਾਸ਼ੀ ਪਦਵੀ ਪ੍ਰਦਾਨ ਕਰ ਦੇਵੇਗਾ।
Fareedkot Teekaਵਡਭਾਗੀਆਂ ਪਾਸੋਂ ਹਰੀ ਕਥਾ ਕੋ ਸੁਨ ਕੇ, ਹਰੀ ਨਾਮ ਕੋ ਜਪ ਕਰਕੇ, ਉਤਮ ਪਦ ਜੋ ਨਿਰਬੰਧ ਹੈ ਤਿਸ ਕੋ ਮੈਂ ਪ੍ਰਾਪਤ ਹੋਵਾਂ॥
Prof. Sahib Singhਹੇ ਵਡਭਾਗੀ ਮਨ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਕਰਦਾ ਰਹੁ, (ਇਸ ਤਰ੍ਹਾਂ) ਉੱਤਮ ਅਤੇ ਵਾਸਨਾ-ਰਹਿਤ ਆਤਮਕ ਦਰਜਾ ਮਿਲ ਜਾਂਦਾ ਹੈ।

ਪਦ ਅਰਥ ਵਡਭਾਗੀਆ = ਹੇ ਵਡਭਾਗੀ ਮਨ! ਪਦੁ = ਦਰਜਾ। ਨਿਰਬਾਣੀ = ਵਾਸਨਾ-ਰਹਿਤ।

SikhNet (Spanish)Oh afortunado, medita en el Evangelio de tu Dios, pues de Dios uno obtiene el Sublime Estado de Desapego, el Nirvana.

Open this shabad (15 lines, Angs 996-997) →

Ang 996 of 1430