ਮਾਰੂ ਮਹਲਾ ੪ ॥
maaroo mahalaa 4 | Ang 996
Sant Singh KhalsaMaaroo, Fourth Mehl:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Cuarto Canal Divino.
ਹਰਿ ਹਰਿ ਕਥਾ ਸੁਣਾਇ ਪ੍ਰਭ; ਗੁਰਮਤਿ ਹਰਿ ਰਿਦੈ ਸਮਾਣੀ ॥
har har kathaa sunaae prabh; guramat har ridai samaanee | Ang 996
Sant Singh KhalsaO Lord God, please preach Your sermon to me. Through the Guru's Teachings, the Lord is merged into my heart.
Manmohan SinghO Guru, preach to me thou the God's discourse, By thine teaching His discourse, By thine teaching His discourse is enshrined in my mind.
Manmohan Singh (Punjabi)ਹੇ ਗੁਰਦੇਵ! ਤੂੰ ਮੈਨੂੰ ਵਾਹਿਗੁਰੂ ਸੁਆਮੀ ਮਾਲਕ ਦੀ ਵਾਰਤਾ ਸੁਣਾ, ਤੇਰੀ ਸਿਖਮਤ ਦੁਆਰਾ ਵਾਹਿਗੁਰੂ ਦੀ ਵਾਰਤਾ ਮੇਰੇ ਮਨ ਵਿੱਚ ਟਿਕ ਜਾਂਦੀ ਹੈ।
Fareedkot Teekaਹੇ ਹਰੀ! ਹਰ ਪ੍ਰਕਾਰ ਕਰ ਕੇ ਸਾਮ੍ਰਥ ਗੁਰਮਤੀਓਂ ਕੇ ਜੋ ਰਿਦੇ ਮੇਂ ਤੇਰੀ ਅਨੰਦ ਰੂਪ ਕਥਾ ਸਮਾਣੀ ਹੂਈ ਹੈ, ਸੋ ਮੇਰੇ ਕੋ ਸੁਣਾਇ॥
Prof. Sahib Singhਹੇ ਮਨ! ਸਦਾ ਹਰੀ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਹਰਿ-ਕਥਾ ਹਿਰਦੇ ਵਿਚ ਟਿਕ ਸਕਦੀ ਹੈ।ਪਦ ਅਰਥ ਹਰਿ ਹਰਿ ਕਥਾ ਪ੍ਰਭ = ਹਰੀ-ਪ੍ਰਭੂ ਦੀ ਕਥਾ। ਕਥਾ = ਸਿਫ਼ਤ-ਸਾਲਾਹ ਦੀ ਗੱਲ। ਗੁਰਮਤਿ = ਗੁਰੂ ਦੀ ਮੱਤ ਦੀ ਰਾਹੀਂ। ਰਿਦੈ = ਹਿਰਦੇ ਵਿਚ।
SikhNet (Spanish)Oh Dios, recítame Tu Evangelio, deja que la Sabiduría del Guru sea enaltecida en mi corazón.
ਜਪਿ ਹਰਿ ਹਰਿ ਕਥਾ ਵਡਭਾਗੀਆ; ਹਰਿ ਉਤਮ ਪਦੁ ਨਿਰਬਾਣੀ ॥
jap har har kathaa vaddabhaageea; har utam pad nirabaanee | Ang 996
Sant Singh KhalsaMeditate on the sermon of the Lord, Har, Har, O very fortunate ones; the Lord shall bless you with the most sublime status of Nirvaanaa.
Manmohan SinghDeliberate thou over the Lord's discourse, O fortunate man and thy God shall bless thee with the sublime and imperishable status.
Manmohan Singh (Punjabi)ਤੂੰ ਸੁਆਮੀ ਮਾਲਕ ਦੀ ਵਾਰਤਾ ਨੂੰ ਸੋਚ ਵਿਚਾਰ, ਹੇ ਨਸੀਬਾਂ ਵਾਲਿਆ ਬੰਦਿਆਂ ਅਤੇ ਤੇਰਾ ਵਾਹਿਗੁਰੂ ਤੈਨੂੰ ਸਰੇਸ਼ਟ ਤੇ ਅਬਿਨਾਸ਼ੀ ਪਦਵੀ ਪ੍ਰਦਾਨ ਕਰ ਦੇਵੇਗਾ।
Fareedkot Teekaਵਡਭਾਗੀਆਂ ਪਾਸੋਂ ਹਰੀ ਕਥਾ ਕੋ ਸੁਨ ਕੇ, ਹਰੀ ਨਾਮ ਕੋ ਜਪ ਕਰਕੇ, ਉਤਮ ਪਦ ਜੋ ਨਿਰਬੰਧ ਹੈ ਤਿਸ ਕੋ ਮੈਂ ਪ੍ਰਾਪਤ ਹੋਵਾਂ॥
Prof. Sahib Singhਹੇ ਵਡਭਾਗੀ ਮਨ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਕਰਦਾ ਰਹੁ, (ਇਸ ਤਰ੍ਹਾਂ) ਉੱਤਮ ਅਤੇ ਵਾਸਨਾ-ਰਹਿਤ ਆਤਮਕ ਦਰਜਾ ਮਿਲ ਜਾਂਦਾ ਹੈ।ਪਦ ਅਰਥ ਵਡਭਾਗੀਆ = ਹੇ ਵਡਭਾਗੀ ਮਨ! ਪਦੁ = ਦਰਜਾ। ਨਿਰਬਾਣੀ = ਵਾਸਨਾ-ਰਹਿਤ।
SikhNet (Spanish)Oh afortunado, medita en el Evangelio de tu Dios, pues de Dios uno obtiene el Sublime Estado de Desapego, el Nirvana.
ਗੁਰਮੁਖਾ ਮਨਿ ਪਰਤੀਤਿ ਹੈ; ਗੁਰਿ ਪੂਰੈ. ਨਾਮਿ ਸਮਾਣੀ ॥੧॥
guramukhaa man parateet hai; gur poorai. naam samaanee |1| Ang 997
Sant Singh KhalsaThe minds of the Gurmukhs are filled with faith; through the Perfect Guru, they merge in the Naam, the Name of the Lord. ||1||
Manmohan SinghWithin the mind of the Guru-wards is faith and through the Perfect Guru they merge in the Lord's Name.
Manmohan Singh (Punjabi)ਗੁਰੂ ਅਨੁਸਾਰੀ ਦੇ ਹਿਰਦੇ ਅੰਦਰ ਇਮਾਨ ਹੈ ਅਤੇ ਪੂਰਨ ਗੁਰਾਂ ਦੇ ਰਾਹੀਂ ਉਹ ਸਾਈਂ ਦੇ ਨਾਮ ਵਿੱਚ ਲੀਨ ਹੋ ਜਾਂਣੇ ਹਨ।
Fareedkot Teekaਗੁਰਮੁਖ ਕੇ ਮਨ ਮੇਂ ਦ੍ਰਿੜ ਪ੍ਰਤੀਤ ਹੈ, ਕਿਉਂਕਿ ਗੁਰ ਪੂਰਿਓਂ ਦ੍ਵਾਰਾ ਤਿਨ ਕੀ ਬ੍ਰਿਤੀ ਤੇਰੇ ਨਾਮ ਮੇਂ ਸਮਾਈ ਹੈ॥੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਸਤੇ) ਸਰਧਾ ਬਣੀ ਰਹਿੰਦੀ ਹੈ, ਪੂਰੇ ਗੁਰੂ ਦੀ ਰਾਹੀਂ ਉਹ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥ਪਦ ਅਰਥ ਗੁਰਮੁਖਾ ਮਨਿ = ਗੁਰੂ ਦੇ ਸਨਮੁਖ ਰਹਿਣ ਵਾਲਿਆਂ ਦੇ ਮਨ ਵਿਚ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਨਾਮਿ = ਨਾਮ ਵਿਚ। ਸੁਣਾਇ = ਸੁਣ ॥੧॥
SikhNet (Spanish)Las mentes de los Gurmukjs están llenas de Fe y bendecidas por el Perfecto Guru, ellos se inmergen en el Naam, el Nombre del Señor.(1)
ਮਨ ਮੇਰੇ; ਮੈ. ਹਰਿ ਹਰਿ ਕਥਾ ਮਨਿ ਭਾਣੀ ॥
man mere; mai. har har kathaa man bhaanee | Ang 997
Sant Singh KhalsaO my mind, the sermon of the Lord, Har, Har, is pleasing to my mind.
Manmohan SinghO my soul, the Lord's discourse is pleasing to my mind.
Manmohan Singh (Punjabi)ਹੇ ਮੇਰੀ ਜਿੰਦੜੀਏ! ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ ਮੇਰੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teekaਹੇ ਮੇਰੇ ਪਯਾਰੇ ਮਨ! ਮੈਂ ਤੌ ਹਰਿ ਹਰਿ ਕੀ ਕਥਾ ਇਸ ਹੇਤੂ ਤੇ ਹੀ ਭਾਣੀ ਹੈ॥
Prof. Sahib Singhਹੇ ਮੇਰੇ ਮਨ! ਮੈਨੂੰ ਆਪਣੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ।ਪਦ ਅਰਥ ਮਨ = ਹੇ ਮਨ! ਮਨਿ = ਮਨ ਵਿਚ। ਭਾਣੀ = ਪਿਆਰੀ ਲੱਗਦੀ ਹੈ।
SikhNet (Spanish)Oh mente mía, el Evangelio del Señor, Jar, Jar, está complaciendo a mi mente, sí, continuamente y para siempre entónate en el Evangelio del Señor, Jar, Jar.
ਹਰਿ ਹਰਿ ਕਥਾ ਨਿਤ ਸਦਾ ਕਰਿ; ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥
har har kathaa nit sadaa kar; guramukh akath kahaanee |1| rahaau | Ang 997
Sant Singh KhalsaContinually and forever, speak the sermon of the Lord, Har, Har; as Gurmukh, speak the Unspoken Speech. ||1||Pause||
Manmohan SinghO my mind, ever, ever utter Thou the God's gospel and by Guru's grace narrate the Lord's ineffable story. Pause.
Manmohan Singh (Punjabi)ਹੇ ਮੇਰੇ ਮਨੂਏ! ਹਮੇਸ਼ਾ, ਹਮੇਸ਼ਾਂ ਹੀ ਤੂੰ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਸਵਾਮੀ ਦੀ ਅਕਹਿ ਸਾਖੀ ਨੂੰ ਵਰਨਣ ਕਰ। ਠਹਿਰਾਉ।
Fareedkot Teekaਹਰਿ ਜੋ ਦੁਖ ਹਰਤਾ ਕੀ ਕਥਾ ਹੈ (ਸਦਾ ਕਰਿ) ਸਤਿ ਕਹੀਏ, ਸ੍ਰੇਸਟ ਗੁਨੋਂ ਕੀ ਜੋ ਖਾਣ ਹੈ। ਗੁਰੂ ਜੋ ਮੁਖ ਹੈ, ਸੋ ਕਥਾ ਕਰਤੇ। ਕੈਸੀ ਵਹੁ ਕਥਾ ਹੈ ਜਿਸ ਕੀ ਅਕਥ ਕਹਾਣੀ ਹੈ, ਭਾਵ ਜਿਸ ਕਾ ਮਹਾਤਮ ਅਕਥ ਹੈ? ॥੧॥ ਰਹਾਉ ॥
Prof. Sahib Singhਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦਾ ਰਹੁ। ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਮਿਲਦੀ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ॥੧॥ ਰਹਾਉ ॥ਪਦ ਅਰਥ ਕਰਿ = ਕਰਦਾ ਰਹੁ। ਗੁਰਮੁਖਿ = ਗੁਰੂ ਦੀ ਰਾਹੀਂ। ਅਕਥ ਕਹਾਣੀ = ਅਕੱਥ ਦੀ ਕਹਾਣੀ। ਅਕਥ = ਅਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ ॥੧॥ ਰਹਾਉ ॥
SikhNet (Spanish)Como Gurmukj recita la Inefable Palabra.(1-Pausa)
ਮੈ ਮਨੁ ਤਨੁ ਖੋਜਿ ਢੰਢੋਲਿਆ; ਕਿਉ ਪਾਈਐ ਅਕਥ ਕਹਾਣੀ ॥
mai man tan khoj dtandtoliaa; kiau paaeeai akath kahaanee | Ang 997
Sant Singh KhalsaI have searched through and through my mind and body; how can I attain this Unspoken Speech?
Manmohan SinghSomehow to attain to this story worth narrating, I have searched and sought my mind and body
Manmohan Singh (Punjabi)ਕਿਸੇ ਨਾਂ ਕਿਸੇ ਤਰ੍ਹਾਂ ਇਸ ਨਾਂ-ਬਿਆਨ ਹੋਣ ਵਾਲੀ ਵਾਰਤਾ ਨੂੰ ਪ੍ਰਾਪਤ ਕਰਨ ਲਈ, ਮੈਂ ਆਪਣੇ ਮਨ ਤੇ ਸਰੀਰ ਦੀ ਖੋਜ-ਭਾਲ ਕੀਤੀ ਹੈ।
Fareedkot Teekaਮੈਂ ਮਨੋਂ ਤਨੋਂ ਕੇ ਖੋਜ ਕੋ ਢੂੰਢਿਆਂ ਹੈ ਕਿ ਜਿਸ ਵਾਹਿਗੁਰੂ ਕੀ ਅਕਥ ਕਹਾਣੀ ਹੈ ਤਿਸ ਕੋ ਕਿਸ ਪ੍ਰਕਾਰ ਪਾਈਐ॥
Prof. Sahib Singhਮੈਂ ਆਪਣੇ ਮਨ ਨੂੰ ਆਪਣੇ ਤਨ ਨੂੰ ਖੋਜ ਕੇ ਭਾਲ ਕੀਤੀ ਹੈ ਕਿ ਕਿਸ ਤਰ੍ਹਾਂ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕੇ।ਪਦ ਅਰਥ ਖੋਜਿ = ਖੋਜ ਕੇ। ਪਾਈਐ = ਪ੍ਰਾਪਤ ਕੀਤੀ ਜਾ ਸਕੇ।
SikhNet (Spanish)He revisado en mi cuerpo y en mi mente, para descifrar esta Historia Inefable,
ਸੰਤ ਜਨਾ ਮਿਲਿ ਪਾਇਆ; ਸੁਣਿ ਅਕਥ ਕਥਾ ਮਨਿ ਭਾਣੀ ॥
sant janaa mil paaeaa; sun akath kathaa man bhaanee | Ang 997
Sant Singh KhalsaMeeting with the humble Saints, I have found it; listening to the Unspoken Speech, my mind is pleased.
Manmohan SinghMeeting with the holy persons, I have obtained my Lord and hearing the inexpressible Divine sermon, my mind is pleased.
Manmohan Singh (Punjabi)ਨੇਕ ਪੁਰਸ਼ਾਂ ਨਾਲ ਮਿਲ ਕੇ, ਮੈਂ ਆਪਣੇ ਪ੍ਰਭੂ ਨੂੰ ਪ੍ਰਾਪਤ ਹੋ ਗਿਆ ਹਾਂ ਅਤੇ ਅਕਹਿ ਰੱਬੀ ਵਾਰਤਾ ਨੂੰ ਸੁਣ ਕੇ ਮੇਰਾ ਚਿੱਤ ਪ੍ਰਸੰਨ ਥੀ ਗਿਆ ਹੈ।
Fareedkot Teekaਜਬ ਸੰਤ ਜਨੋਂ ਕੋ ਮਿਲੇ ਤਬ ਖੋਜ ਕੋ ਪਾਇਆ। ਤਿਨੋਂ ਨੇ ਐਸੇ ਫੁਰਮਾਇਆ ਕਿ ਸੁਣ ਤੂੰ (ਅਕਥ) ਪਰਮੇਸਰੁ ਕੀ ਕਥਾ, ਤੈਸੀ ਹੀ ਤਿਨ ਕੀ ਬਾਤ ਮੇਰੇ ਮਨ ਮੇਂ (ਭਾਣੀ) ਭਾਇ ਗਈ॥
Prof. Sahib Singhਸੰਤ ਜਨਾਂ ਨੂੰ ਮਿਲ ਕੇ (ਅਕੱਥ ਪ੍ਰਭੂ ਦਾ ਮਿਲਾਪ) ਹਾਸਲ ਹੋ ਸਕਦਾ ਹੈ; (ਸੰਤ ਜਨਾਂ ਪਾਸੋਂ) ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣ ਕੇ ਮਨ ਵਿਚ ਪਿਆਰੀ ਲੱਗਦੀ ਹੈ।ਪਦ ਅਰਥ ਮਿਲਿ = ਮਿਲ ਕੇ। ਪਾਇਆ = (ਅਕੱਥ ਪ੍ਰਭੂ) ਮਿਲ ਸਕਦਾ ਹੈ। ਸੁਣਿ = (ਸੰਤਾਂ ਜਨਾਂ ਤੋਂ) ਸੁਣ ਕੇ।
SikhNet (Spanish)pero cuando encontré al Santo, encontré al Señor, y escuchando la Melodía Divina, mi mente quedó complacida.
ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ; ਮੈ ਮੇਲੇ ਪੁਰਖੁ ਸੁਜਾਣੀ ॥੨॥
merai man tan naam adhaar har; mai mele purakh sujaanee |2| Ang 997
Sant Singh KhalsaThe Lord's Name is the Support of my mind and body; I am united with the all-knowing Primal Lord God. ||2||
Manmohan SinghWithin my mind and body is the support of the Lord's Name, by which, my union with the Omniscient Master is effected.
Manmohan Singh (Punjabi)ਮੇਰੀ ਆਤਮਾ ਅਤੇ ਦੇਹ ਦੇ ਅੰਦਰ ਪ੍ਰਭੁ ਦੇ ਨਾਮ ਦਾ ਆਸਰਾ ਹੈ ਜਿਸ ਦੁਆਰਾ ਸਰਵਗ ਮਾਲਕ ਨਾਲ ਮੇਰਾ ਮਿਲਾਪ ਹੋ ਗਿਆ ਹੈ।
Fareedkot Teekaਹੇ ਹਰੀ! ਤੌ ਮੇਰੇ ਮਨ ਤਨ ਮੇਂ ਨਾਮ ਕਾ ਹੀ ਅਧਾਰ ਹੂਆ ਹੈ; ਜਾਂ ਇਹੁ ਜਾਣਿਆਂ ਕਿ ਮੇਰੇ ਕੋ ਨਾਮ ਹੀ (ਪੁਰਖੁ ਸੁਜਾਣੀ) ਵਾਹਿਗੁਰੂ ਕੋ ਮੇਲੇਗਾ॥੨॥
Prof. Sahib Singh(ਸੰਤ-ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਆਸਰਾ ਬਣ ਗਿਆ ਹੈ। (ਗੁਰੂ ਹੀ) ਮੈਨੂੰ ਸੁਜਾਣ ਅਕਾਲ ਪੁਰਖ ਮਿਲਾ ਸਕਦਾ ਹੈ ॥੨॥ਪਦ ਅਰਥ ਅਧਾਰੁ = ਆਸਰਾ। ਮੈ = ਮੈਨੂੰ। ਪੁਰਖੁ ਸੁਜਾਣੀ = ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲ ਪੁਰਖ ॥੨॥
SikhNet (Spanish)El Nombre del Señor es el Soporte de mi mente y de mi cuerpo, a través de Él me inmerjo en el Ser Todo Sabio.(2)
ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ; ਮਿਲਿ ਸੁਰਤੀ ਸੁਰਤਿ ਸਮਾਣੀ ॥
gur purakhai purakh milaae prabh; mil suratee surat samaanee | Ang 997
Sant Singh KhalsaThe Guru, the Primal Being, has united me with the Primal Lord God. My consciousness has merged into the supreme consciousness.
Manmohan SinghThe mighty Guru has united me with the mighty Lord and meeting with Him my understanding has merged in the supreme understanding.
Manmohan Singh (Punjabi)ਬਲਵਾਨ ਗੁਰਦੇਵ ਜੀ ਨੇ ਮੈਨੂੰ ਬਲਵਾਨ ਸੁਆਮੀ ਨਾਲ ਮਿਲਾ ਦਿੱਤਾ ਹੈ ਅਤੇ ਉਸ ਨਾਲ ਮਿਲ ਕੇ, ਮੇਰੀ ਗਿਆਤ, ਪਰਮ ਗਿਆਤ ਅੰਦਰ ਲੀਨ ਹੋ ਗਈ ਹੈ।
Fareedkot Teekaਜਬ ਗੁਰੋਂ ਮੇਂ ਹਮਾਰੀ (ਸੁਰਤੀ) ਸੁਸਟੂ ਪ੍ਰੀਤੀ ਸਮਾਈ ਤੌ ਮੈਂ ਪ੍ਰਾਰਥਨਾ ਕਰੀ ਕਿ ਹੇ (ਗੁਰ ਪੁਰਖੈ)! ਪ੍ਰਮਾਤਮ ਪੁਰਖ ਕੋ ਮਿਲਾਏ ਦੇਹੁ॥
Prof. Sahib Singhਜਿਸ ਮਨੁੱਖ ਨੂੰ ਗੁਰੂ-ਪੁਰਖ ਨੇ ਪ੍ਰਭੂ-ਪੁਰਖ ਨਾਲ ਮਿਲਾ ਦਿੱਤਾ, (ਪ੍ਰਭੂ ਨੂੰ) ਮਿਲ ਕੇ ਉਸ ਦੀ ਸੁਰਤ ਸੁਰਤਾਂ ਦੇ ਮਾਲਕ-ਹਰੀ ਵਿਚ (ਸਦਾ ਲਈ) ਟਿਕ ਗਈ।ਪਦ ਅਰਥ ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ = ਗੁਰ ਪੁਰਖੈ ਪ੍ਰਭ ਪੁਰਖੁ ਮਿਲਾਇ। ਮਿਲਾਇ = ਮਿਲਾਇਆ ਹੈ (ਜਿਸ ਨੂੰ)। ਗੁਰ ਪੁਰਖੈ = ਗੁਰੂ ਪੁਰਖ ਨੇ। ਸੁਰਤੀ = ਸੁਰਤਾਂ ਦੇ ਮਾਲਕ ਪ੍ਰਭੂ ਵਿਚ।
SikhNet (Spanish)El Ser del Guru me guió hasta el Ser de Dios, y mi Conciencia se inmergió en la Super Conciencia.
ਵਡਭਾਗੀ ਗੁਰੁ ਸੇਵਿਆ; ਹਰਿ ਪਾਇਆ ਸੁਘੜ ਸੁਜਾਣੀ ॥
vaddabhaagee gur seviaa; har paaeaa sugharr sujaanee | Ang 997
Sant Singh KhalsaBy great good fortune, I serve the Guru, and I have found my Lord, all-wise and all-knowing.
Manmohan SinghBy great good fortune I have served my Guru and obtained the discrete and wise Lord.
Manmohan Singh (Punjabi)ਭਾਰੀ ਚੰਗੀ ਕਿਸਮਤ ਦੁਆਰਾ ਮੈਂ ਆਪਣੇ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਚਤੁਰ ਤੇ ਸਿਆਣੇ ਸਾਈਂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਹੇ ਹਰੀ! (ਸੁਘੜ ਸੁਜਾਣੀ) ਚਤਰੋਂ ਸੇ ਚਤਰ ਤੌ ਤੇਰੇ ਕੋ ਪਾਇਆ, ਜੋ ਵਡਭਾਗੀ ਗੁਰੂ ਕੇ ਸੇਵਿਆ॥
Prof. Sahib Singhਵਡ-ਭਾਗੀ ਮਨੁੱਖਾਂ ਨੇ ਗੁਰੂ ਦਾ ਆਸਰਾ ਲਿਆ, ਉਹਨਾਂ ਨੂੰ ਸੋਹਣਾ ਸੁਜਾਨ ਪਰਮਾਤਮਾ ਮਿਲ ਪਿਆ।ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ। ਗੁਰੁ ਸੇਵਿਆ = ਗੁਰੂ ਦੀ ਸਰਨ ਪਕੜੀ ਹੈ। ਸੁਘੜ ਸੁਜਾਣੀ ਹਰਿ = ਸੋਹਣਾ ਸੁਜਾਨ ਹਰੀ। ਸੁਘੜ = ਸੋਹਣੀ ਆਤਮਕ ਘਾੜਤ ਵਾਲਾ।
SikhNet (Spanish)Por una gran fortuna logré servir al Guru y obtener al Omnisapiente Señor.
ਮਨਮੁਖ ਭਾਗ ਵਿਹੂਣਿਆ; ਤਿਨ ਦੁਖੀ ਰੈਣਿ ਵਿਹਾਣੀ ॥੩॥
manamukh bhaag vihooniaa; tin dukhee rain vihaanee |3| Ang 997
Sant Singh KhalsaThe self-willed manmukhs are very unfortunate; they pass their life-night in misery and pain. ||3||
Manmohan SinghThe perverse persons are ill-destined. Their life night passes in distress.
Manmohan Singh (Punjabi)ਪ੍ਰਤੀਕੂਲ ਪੁਰਸ਼ ਨਿਕਰਮਣ ਹਨ। ਉਨ੍ਹਾਂ ਦੀ ਜੀਵਨ ਰਾਤ੍ਰੀ ਤਕਲਫ਼ਿ ਅੰਦਰ ਹੀ ਬੀਤ ਜਾਂਦੀ ਹੈ।
Fareedkot Teekaਮਨਮੁਖ ਜੋ ਭਾਗ ਰਹਿਤ ਹੈਂ, ਤਿਨ ਕੀ ਅਵਸਥਾ ਦੁਖੋਂ ਸੇ ਹੀ ਬਤੀਤ ਹੂਈ ਹੈ॥੩॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬਦ-ਕਿਸਮਤ ਹੁੰਦੇ ਹਨ (ਛੁੱਟੜ ਇਸਤ੍ਰੀ ਦੀ ਰਾਤ ਵਾਂਗ ਉਹਨਾਂ ਦੀ) ਜ਼ਿੰਦਗੀ ਦੁੱਖਾਂ ਵਿਚ ਹੀ ਬੀਤਦੀ ਹੈ ॥੩॥ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੁਖੀ = ਦੁੱਖਾਂ ਵਿਚ। ਰੈਣਿ = ਜੀਵਨ-ਰਾਤ ॥੩॥
SikhNet (Spanish)Los arrogantes Manmukjs tienen errado su destino y pasan la noche de su vida en sufrimiento. (3)
ਹਮ ਜਾਚਿਕ ਦੀਨ. ਪ੍ਰਭ ਤੇਰਿਆ; ਮੁਖਿ ਦੀਜੈ ਅੰਮ੍ਰਿਤ ਬਾਣੀ ॥
ham jaachik deen. prabh teriaa; mukh deejai amrit baanee | Ang 997
Sant Singh KhalsaI am just a meek beggar at Your Door, God; please, place the Ambrosial Word of Your Bani in my mouth.
Manmohan SinghI am a meek mumper of Thine, O Lord, Pour Thou Thy ambrosial Gurbani into my mouth.
Manmohan Singh (Punjabi)ਮੈਂ ਤੇਰਾ ਇੱਕ ਮਸਕੀਨ ਮੰਗਤਾ ਹਾਂ, ਹੇ ਸੁਆਮੀ! ਤੂੰ ਮੇਰੇ ਮੂੰਹ ਵਿੱਚ ਆਪਣੀ ਅੰਮ੍ਰਿਤ-ਗੁਰਬਾਣੀ ਚੋ।
Fareedkot Teekaਹੇ ਪ੍ਰਭੂ! ਹਮ ਤੋ (ਆ) ਸ੍ਰਬ ਓਰ ਤੇ ਤੇਰੇ ਹੀ ਦੀਨ ਮੰਗਤੇ ਹੈਂ। ਹਮਾਰੇ ਕੋ ਮੁਖ ਜੋ ਅੰਮ੍ਰਿਤ ਰੂਪ (ਬਾਣੀ) ਉਪਦੇਸ਼ ਹੈ, ਸੋ ਗੁਰੋਂ ਦਵਾਰੇ ਦੀਜੀਏ॥
Prof. Sahib Singhਹੇ ਪ੍ਰਭੂ! ਅਸੀਂ (ਜੀਵ) ਤੇਰੇ (ਦਰ ਦੇ) ਨਿਮਾਣੇ ਮੰਗਤੇ ਹਾਂ, ਸਾਡੇ ਮੂੰਹ ਵਿਚ (ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੇਹ।ਪਦ ਅਰਥ ਜਾਚਿਕ ਦੀਨ = ਨਿਮਾਣੇ ਮੰਗਤੇ। ਪ੍ਰਭ = ਹੇ ਪ੍ਰਭੂ! ਮੁਖਿ = ਮੂੰਹ ਵਿਚ। ਦੀਜੈ = ਕਿਰਪਾ ਕਰ ਕੇ ਦੇਹ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।
SikhNet (Spanish)Oh Dios, somos los que buscan, bendícenos, Te lo rogamos, con Tu Palabra de Néctar.
ਸਤਿਗੁਰੁ ਮੇਰਾ ਮਿਤ੍ਰੁ ਪ੍ਰਭ; ਹਰਿ ਮੇਲਹੁ ਸੁਘੜ ਸੁਜਾਣੀ ॥
satigur meraa mitru prabh; har melahu sugharr sujaanee | Ang 997
Sant Singh KhalsaThe True Guru is my friend; He unites me with my all-wise, all-knowing Lord God.
Manmohan SinghThe True Guru is my Friend. O my Guru, unite me thou with my accomplished and Omniscient God.
Manmohan Singh (Punjabi)ਸੱਚੇ ਗੁਰਦੇਵ ਜੀ ਮੈਂਡੇ ਯਾਰ ਹਨ, ਹੇ ਮੇਰੇ ਗੁਰਦੇਵ ਜੀ! ਤੁਸੀਂ ਮੈਨੂੰ ਮੈਂਡੇ ਕਾਮਲ ਅਤੇ ਸਰੱਬਗ ਸੁਆਮੀ ਵਾਹਿਗੁਰੂ ਨਾਲ ਮਿਲਾ ਕਿਓ।
Fareedkot Teekaਕਿਉਂਕਿ ਮੇਰਾ ਲੋਕ ਪ੍ਰਲੋਕ ਕਾ ਤੌ ਮਿਤਰ ਜੋ ਸਤਿਗੁਰੂ ਹੈ, ਹੇ ਹਰੀ! ਸੋ ਸਮਰੱਥੁ ਔਰ ਚਤਰ ਸੇ ਚਤਰ ਮੇਰੇ ਕੋ ਮੇਲੋ।
Prof. Sahib Singhਹੇ ਹਰੀ! ਹੇ ਪ੍ਰਭੂ! ਮੈਨੂੰ ਸੋਹਣਾ ਸੁਜਾਨ ਮੇਰਾ ਮਿੱਤਰ ਗੁਰੂ ਮਿਲਾ।ਪਦ ਅਰਥ ਪ੍ਰਭ ਹਰਿ = ਹੇ ਹਰੀ! ਹੇ ਪ੍ਰਭੂ!
SikhNet (Spanish)Mi Verdadero Guru es mi Amigo, oh Guru, llévame hasta la Presencia del Omnisapiente Señor, pues Nanak sólo busca Tu Santuario.
ਜਨ ਨਾਨਕ ਸਰਣਾਗਤੀ; ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥
jan naanak saranaagatee; kar kirapaa naam samaanee |4|3|5| Ang 997
Sant Singh KhalsaServant Nanak has entered Your Sanctuary; grant Your Grace, and merge me into Your Name. ||4||3||5||
Manmohan SinghServant Nanak has entered Thine sanctuary, O my God. Be Thou merciful and blend me with Thy Name.
Manmohan Singh (Punjabi)ਦਾਸ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਮੇਰੇ ਵਾਹਿਗੁਰੂ! ਤੂੰ ਮਿਹਰ ਧਾਰ ਅਤੇ ਮੈਨੂੰ ਆਪਣੇ ਨਾਮ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਤੋ ਆਪ ਕੀ ਸਰਣ ਕੋ ਪ੍ਰਾਪਤ ਹੂਏ ਹੈਂ। ਜਿਨ ਪਰ ਕਿਰਪਾ ਕਰੀ ਹੈ, ਹੇ (ਨਾਮਿ) ਵਾਹਿਗੁਰੂ! ਤਿਨ ਕੀ ਬੁਧੀ ਗੁਰੋਂ ਦਵਾਰੇ ਤੇਰੇ ਮੇਂ ਸਮਾਈ ਹੈ॥੪॥੩॥੫॥
Prof. Sahib Singhਹੇ ਦਾਸ ਨਾਨਕ! (ਆਖ) ਮੈਂ ਤੇਰੀ ਸਰਨ ਪਿਆ ਹਾਂ, ਮਿਹਰ ਕਰ, ਮੈਂ ਤੇਰੇ ਨਾਮ ਵਿਚ ਲੀਨ ਰਹਾਂ ॥੪॥੩॥੫॥ਪਦ ਅਰਥ ਸਰਣਾਗਤੀ = ਸਰਨ ਆਇਆ ਹਾਂ। ਨਾਮਿ = ਨਾਮ ਵਿਚ। ਸਮਾਣੀ = ਸਮਾਇਆ ਰਹਾਂ ॥੪॥੩॥੫॥
SikhNet (Spanish)Oh Señor, muéstrale Tu Misericordia para que así, se inmerja en Tu Nombre.(4-3-5)