ੴ

ਸਿੱਖਬਾਣੀ · SikhBani

ਗਉੜੀ ਕਬੀਰ ਜੀ ॥

gaurree kabeer jee
Bhagat Kabir Ji ਭਗਤ ਕਬੀਰ ਜੀ · Raag Gauree · Ang 328 · 9 lines
Translations

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜਿਹ ਕੁਲਿ ਪੂਤੁ; ਨ ਗਿਆਨ ਬੀਚਾਰੀ ॥

jih kul poot; na giaan beechaaree |

Sant Singh KhalsaThat family, whose son has no spiritual wisdom or contemplation
Manmohan SinghThe family whose son has no Divine knowledge and who reflects not on the Lord,
Manmohan Singh (Punjabi)ਉਸ ਖਾਨਦਾਨ ਦੇ ਪੁਤ੍ਰ ਨੂੰ ਬ੍ਰਹਿਮ-ਬੋਧ ਨਹੀਂ ਅਤੇ ਜੋ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
Fareedkot Teekaਜਿਸ ਕੁਲ ਮੇਂ ਆਤਮ ਗਿਆਨ ਕੇ ਵੀਚਾਰਨੇ ਵਾਲਾ ਬੇਟਾ ਨਹੀਂ ਉਤਪਤਿ ਹੂਆ॥
Prof. Sahib Singhਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ),

ਪਦ ਅਰਥ ਜਿਹ ਕੁਲਿ = ਜਿਸ ਕੁਲ ਵਿਚ।

SikhNet (Spanish)¿Por qué esa madre no enviudó,

ਬਿਧਵਾ. ਕਸ ਨ ਭਈ; ਮਹਤਾਰੀ ॥੧॥

bidhavaa. kas na bhee; mahataaree |1|

Sant Singh Khalsa- why didn't his mother just become a widow? ||1||
Manmohan Singhwhy did not that mother (of the family) become a widow.
Manmohan Singh (Punjabi)ਉਸ ਦੀ ਮਾਤਾ ਰੰਡੀ ਕਿਉਂ ਨਾਂ ਹੋ ਗਈ।
Fareedkot Teekaਤਿਸ ਕੀ ਮਾਤਾ ਬਾਲ ਰਾਂਡ ਕੈਸੇ ਨ ਹੂਈ, ਭਾਵ ਸੇ ਪਾਪੀ ਕਾ ਨ ਜਨਮਨਾ ਅਛਾ ਹੈ ੧॥
Prof. Sahib Singhਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ॥੧॥

ਪਦ ਅਰਥ ਬਿਧਵਾ = ਠੰਡੀ। ਕਸ = ਕਿਉਂ? ਮਹਤਾਰੀ = ਮਾਂ ॥੧॥

SikhNet (Spanish)si su hijo no habitó en la Sabiduría del Señor?(1)

ਜਿਹ ਨਰ; ਰਾਮ ਭਗਤਿ. ਨਹਿ ਸਾਧੀ ॥

jih nar; raam bhagat. neh saadhee |

Sant Singh KhalsaThat man who has not practiced devotional worship of the Lord
Manmohan SinghHe, who has not performed Lord's service,
Manmohan Singh (Punjabi)ਐਸੇ ਗੁਨਾਹਗਾਰ ਬੰਦੇ ਨੇ ਜਿਸ ਨੇ ਸਾਹਿਬ ਦੀ ਸੇਵਾ ਨਹੀਂ ਕਮਾਈ,
Fareedkot Teekaਜਿਸ ਪੁਰਸ ਨੇ ਰਾਮ ਕੀ ਭਗਤੀ ਨਹੀਂ ਸਿਧ ਕਰੀ॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦੀ ਬੰਦਗ਼ੀ ਨਹੀਂ ਕੀਤੀ,

ਪਦ ਅਰਥ ਰਾਮ ਭਗਤਿ = ਪ੍ਰਭੂ ਦੀ ਬੰਦਗੀ। ਸਾਧੀ = ਕੀਤੀ।

SikhNet (Spanish)¿Por qué el malvado no murió tan pronto como nació,

ਜਨਮਤ; ਕਸ. ਨ ਮੁਓ, ਅਪਰਾਧੀ ॥੧॥ ਰਹਾਉ ॥

janamat; kas. na muo, aparaadhee |1| rahaau |

Sant Singh Khalsa- why didn't such a sinful man die at birth? ||1||Pause||
Manmohan Singhwhy did such a wicked man not die at his very birth? Pause.
Manmohan Singh (Punjabi)ਉਹ ਗੁਨਾਗਾਰ ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਠਹਿਰਾਉ।
Fareedkot Teekaਓਹ (ਅਪਰਾਧੀ) ਮਹਾਂ ਪਾਪੀ ਜਨਮਤਾ ਹੀ ਕੈਸੇ ਨ ਮਰ ਗਿਆ ਅਰਥਾਤ ਤਿਸ ਕਾ ਮਰਨਾ ਹੀ ਅਛਾ ਥਾ॥੧॥ ਰਹਾਉ ॥
Prof. Sahib Singhਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ॥੧॥ ਰਹਾਉ ॥

ਪਦ ਅਰਥ ਜਨਮਤ = ਜੰਮਦਾ ਹੀ। ਅਪਰਾਧੀ = ਪਾਪੀ ॥੧॥ ਰਹਾਉ ॥

SikhNet (Spanish)si tampoco contempló al Señor, su Dios?(1-Pausa)

ਮੁਚੁ ਮੁਚੁ ਗਰਭ ਗਏ; ਕੀਨ ਬਚਿਆ ॥

much much garabh ge; keen bachiaa |

Sant Singh KhalsaSo many pregnancies end in miscarriage - why was this one spared?
Manmohan SinghPregnancies are many times miscarried, why has he escaped?
Manmohan Singh (Punjabi)ਹਮਲ ਬਹੁਤੀ ਵਾਰੀ ਗਿਰ ਜਾਂਦੇ ਹਨ, ਉਹ ਕਿਉਂ ਬਚ ਗਿਆ ਹੈ?
Fareedkot Teeka(ਮੁਚੁ) ਬਹੁਤ ਹੀ ਗਰਭ (ਮੁਚੁ) ਕੱਟੇ ਗਏ ਅਰਥਾਤ ਗਿਰਿ ਗਏ, (ਕੀਨ) ਕਿਉਂ ਬਚਿਆ ਵਾ ਬਚਿਆ ਕੀ ਔਰ ਨ ਬਚਿਆ ਕੀ ਗਰਭ ਗਿਰਨੇ ਕੇ ਤੁਲ ਹੀ ਹੈ॥☬ਪ੍ਰਸ਼ਨ: ਗਿਰਨੇ ਕੇ ਤੁਲ ਕੈਸੇ ਵਹੁ ਤੋ ਜਗਤ ਮੇਂ ਜੀਵਤਾ ਹੈ?☬ਉੱਤ੍ਰ:
Prof. Sahib Singh(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ?

ਪਦ ਅਰਥ ਮੁਚੁ ਮੁਚੁ = ਬਹੁਤ ਸਾਰੇ। ਕੀਨ = ਕਿਉਂ?

SikhNet (Spanish)Muchos niños nacieron muertos, ¿por qué él salió vivo,

ਬੁਡਭੁਜ ਰੂਪ; ਜੀਵੇ ਜਗ ਮਝਿਆ ॥੨॥

buddabhuj roop; jeeve jag majhiaa |2|

Sant Singh KhalsaHe lives his life in this world like a deformed amputee. ||2||
Manmohan SinghThe hideously looking person is leading ignoble life in this world.
Manmohan Singh (Punjabi)ਡਰਾਉਣੀ ਸ਼ਕਲ ਵਾਲਾ ਪੁਰਸ਼ ਜਗਤ ਵਿੱਚ ਨੀਚ ਜੀਵਨ ਬਤੀਤ ਕਰ ਰਿਹਾ ਹੈ।
Fareedkot Teeka(ਬੁਡਭੁਜ ਰੂਪ) ਕੁਸਟੀ ਰੂਪ ਜੀਵਤਾ ਹੈ ਅਰਥਾਤ ਭਿਆਨਕ ਰੂਪ ਹੂਆ ਜੀਵਤਾ ਹੈ। ਵਾ ਰੂਪ ਰਸ ਆਦਿ ਵਿਖਿਓਂ ਮੇਂ ਭੁਜਾ ਪ੍ਰਯੰਤ ਡੂਬਾ ਹੂਆ ਹੈ ਅਰ ਆਪ ਕੋ ਜਗਤ ਮੇਂ ਜੀਵਤਾ ਮਾਨਤਾ ਹੈ, ਭਾਵ ਵਹੁ ਮਿਰਤਕ ਹੀ ਹੈ॥੨॥
Prof. Sahib Singh(ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ॥੨॥

ਪਦ ਅਰਥ ਬੁਡਭੁਜ ਰੂਪ = ਡੁਡੇ ਵਾਂਗ। ਮਝਿਆ = ਵਿਚ ॥੨॥

SikhNet (Spanish)para vivir como leproso en el mundo de la vida? ()

ਕਹੁ ਕਬੀਰ; ਜੈਸੇ ਸੁੰਦਰ ਸਰੂਪ ॥

kahu kabeer; jaise sundar saroop |

Sant Singh KhalsaSays Kabeer, without the Naam, the Name of the Lord,
Manmohan SinghSays Kabir, the beautifully shaped persons,
Manmohan Singh (Punjabi)ਕਬੀਰ ਜੀ ਆਖਦੇ ਹਨ, ਜਿਨੇ ਸੁਹਣੇ ਨਕਸ਼ਾਂ ਵਾਲੇ ਪੁਰਸ਼ ਹਨ,
Fareedkot Teekaਕਬੀਰ ਜੀ ਕਹਤੇ ਹੈਂ: ਜੈਸੇ ਕੋਈ ਸੁੰਦਰ ਸਰੂਪ ਵਾਲਾ ਹੋ ਅਰੁ ਹੋਵੇ॥
Prof. Sahib Singhਕਬੀਰ ਆਖਦਾ ਹੈ- ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ
SikhNet (Spanish)Dice Kabir, sin importar lo bello que pueda ser el hombre,

ਨਾਮ ਬਿਨਾ; ਜੈਸੇ ਕੁਬਜ ਕੁਰੂਪ ॥੩॥੨੫॥

naam binaa; jaise kubaj kuroop |3|25|

Sant Singh KhalsaBeautiful and handsome people are just ugly hunch-backs. ||3||25||
Manmohan Singhare the ugly hunchbacked ones, without God's Name.
Manmohan Singh (Punjabi)ਉਨੇ ਹੀ ਉਹ ਕੋਝੇ ਤੇ ਕੁੱਬੇ ਹਨ, ਵਾਹਿਗੁਰੂ ਦੇ ਨਾਮ ਦੇ ਬਗੈਰ।
Fareedkot Teekaਤੈਸੇ ਸੋ ਪੁਰਸ ਪਰਮੇਸ੍ਵਰ ਕੇ ਨਾਮ ਸੇ ਬਿਨਾ ਹੈ, ਭਾਵ ਏਹ ਕਿ ਅਨੇਕ ਗੁਣੋ ਰੂਪੀ ਸੁੰਦਰਤਾਈ ਤਿਸ ਕੀ ਬਿਅਰਥ ਹੈ॥੩॥੨੫॥☬ਪ੍ਰਸ਼ਨ: ਅਪਨੇ ਨਾਮ ਸੇ ਬਿਨਾਂ ਕਰੂਪ ਕਹਾ, ਨਿਰਮਲ ਸਰੂਪ ਵਾਲਾ ਕੌਨ ਹੈ?☬ਤਿਸ ਕਾ ਉੱਤ੍ਰ ਕਹਤੇ ਹੈਂ:
Prof. Sahib Singhਪਰ ਨਾਮ ਤੋਂ ਸੱਖਣੇ (ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ ॥੩॥੨੫॥

ਪਦ ਅਰਥ ਕੁਬਜ = ਕੁੱਬਾ। ਕੁਰੂਪ = ਕੋਝੇ ਰੂਪ ਵਾਲੇ, ਬਦ-ਸ਼ਕਲ ॥੩॥੨੫॥

* ਸ਼ਬਦ ਦਾ ਭਾਵ: ਜੋ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹ ਬਾਹਰੋਂ ਵੇਖਣ ਨੂੰ ਭਾਵੇਂ ਸੋਹਣਾ ਹੋਵੇ, ਪਰ ਉਸ ਦਾ ਆਤਮਾ ਮਲੀਨ ਹੋਣ ਕਰਕੇ ਜਗਤ ਵਿਚ ਉਸ ਦਾ ਆਉਣਾ ਵਿਅਰਥ ਹੈ।੨੫।

SikhNet (Spanish)sin el Naam, el Nombre del Señor, se ve deforme, como un jorobado. (3-25)
Answers quote the Granth verbatim with Ang citations. AI commentary is not Gurbani and not a religious ruling.