ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਜੋ ਜਨ ਲੇਹਿ; ਖਸਮ ਕਾ ਨਾਉ ॥
jo jan lehi; khasam kaa naau |
Sant Singh KhalsaI am forever a sacrifice to those humble beings
Manmohan SinghI am ever a sacrifice unto the men,
Manmohan Singh (Punjabi)ਮੈਂ ਹਮੇਸ਼ਾਂ ਉਨ੍ਹਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ,
Fareedkot Teekaਜੋ ਪੁਰਸ ਮਾਲਕ ਅਰਥਾਤ ਪਰਮੇਸ੍ਵਰ ਕਾ ਨਾਮ ਲੇਤੇ ਹੈਂ॥
Prof. Sahib Singhਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ,ਪਦ ਅਰਥ ਲੇਹਿ = ਲੈਂਦੇ ਹਨ।
SikhNet (Spanish)A aquél que recita el Nombre el Señor,
ਤਿਨ ਕੈ; ਸਦ ਬਲਿਹਾਰੈ ਜਾਉ ॥੧॥
tin kai; sad balihaarai jaau |1|
Sant Singh KhalsaWho take the Name of their Lord and Master. ||1||
Manmohan Singhwho recite the Master's Name.
Manmohan Singh (Punjabi)ਜੋ ਆਪਣੇ ਮਾਲਕ ਦਾ ਨਾਮ ਲੈਂਦੇ ਹਨ।
Fareedkot Teekaਤਿਨ ਕੇ ਮੈਂ ਸਦ ਬਲਿਹਾਰੇ ਜਾਤਾ ਹੂੰ॥੧॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ਪਦ ਅਰਥ ਸਦ = ਸਦਾ। ਬਲਿਹਾਰੈ ਜਾਉ = ਮੈਂ ਸਦਕੇ ਜਾਂਦਾ ਹਾਂ ॥੧॥
SikhNet (Spanish)ofrezco mi ser en sacrificio un millón de veces. (1)
ਸੋ ਨਿਰਮਲੁ; ਨਿਰਮਲ ਹਰਿ ਗੁਨ ਗਾਵੈ ॥
so niramal; niramal har gun gaavai |
Sant Singh KhalsaThose who sing the Glorious Praises of the Pure Lord are pure.
Manmohan SinghHe is pure, who sings the pure praise of God,
Manmohan Singh (Punjabi)ਉਹ ਪਵਿੱਤ੍ਰ ਹੇ ਜੋ ਵਾਹਿਗੁਰੂ ਦਾ ਪਵਿੱਤ੍ਰ ਜੱਸ ਗਾਇਨ ਕਰਦਾ ਹੈ,
Fareedkot Teekaਸੋ ਨਿਰਮਲ ਸ੍ਵਰੂਪ ਵਾਲਾ ਜੋ ਨਿਰਮਲ ਹਰੀ ਕੇ ਗੁਣ ਗਾਵਤਾ ਹੈ, ਈਹਾਂ ਸਰੂਪ ਕਾ ਅਧਿਆਹਾਰ ਹੈ॥
Prof. Sahib Singhਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ,ਪਦ ਅਰਥ ਨਿਰਮਲੁ = ਪਵਿੱਤਰ।
SikhNet (Spanish)Puro es él, porque canta las Alabanzas del Señor Inmaculado.
ਸੋ ਭਾਈ; ਮੇਰੈ ਮਨਿ ਭਾਵੈ ॥੧॥ ਰਹਾਉ ॥
so bhaaee; merai man bhaavai |1| rahaau |
Sant Singh KhalsaThey are my Siblings of Destiny, so dear to my heart. ||1||Pause||
Manmohan Singhhe is my brother and dear to my heart. Pause.
Manmohan Singh (Punjabi)ਉਹ ਮੇਰਾ ਵੀਰ ਹੈ ਅਤੇ ਮੇਰੇ ਦਿਲ ਨੂੰ ਪਿਆਰਾ ਲਗਦਾ ਹੈ। ਠਹਿਰਾਉ।
Fareedkot Teekaਸੋ (ਭਾਈ) ਪ੍ਰੇਮੀ ਜਨ ਮੇਰੇ ਮਨ ਮੇਂ ਭਾਵਤਾ ਹੈ॥੧॥ ਰਹਾਉ ॥☬ਪ੍ਰਸ਼ਨ: ਤੇਰੇ ਮਨ ਮੇਂ ਕ੍ਯੋਂ ਭਾਵਤਾ ਹੈ?
Prof. Sahib Singhਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ ॥੧॥ ਰਹਾਉ ॥ਪਦ ਅਰਥ ਭਾਈ = ਭਰਾ, ਵੀਰ। ਭਾਵੈ = ਪਿਆਰਾ ਲੱਗਦਾ ਹੈ ॥੧॥ ਰਹਾਉ ॥
SikhNet (Spanish)Él es mi amigo; su visión me complace. (1‑Pausa)
ਜਿਹ ਘਟ; ਰਾਮੁ ਰਹਿਆ ਭਰਪੂਰਿ ॥
jih ghatt; raam rahiaa bharapoor |
Sant Singh KhalsaI am the dust of the lotus feet of those
Manmohan SinghWhose hearts are filled with the Pervading God,
Manmohan Singh (Punjabi)ਜਿਨ੍ਹਾਂ ਦੇ ਦਿਲ ਵਿਆਪਕ ਵਾਹਿਗੁਰੂ ਨਾਲ ਪਰੀਪੂਰਨ ਹਨ,
Fareedkot Teekaਜਿਨ ਕੇ ਰਿਦੇ ਮੇਂ (ਰਾਮ ਰਮਣ) ਰੂਪ ਪਰਮੇਸ੍ਵਰ ਕਾ ਧਿਆਨ ਪੂਰਨ ਹੋ ਰਹਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ,ਪਦ ਅਰਥ ਜਿਹ ਘਟ = ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ। ਰਹਿਆ ਭਰਪੂਰਿ = ਨਕਾ-ਨਕ ਭਰਿਆ ਹੋਇਆ ਹੈ, ਪਰਗਟ ਹੋ ਪਿਆ ਹੈ।
SikhNet (Spanish)Su corazón está lleno del Señor, el Dios;
ਤਿਨ ਕੀ ਪਗ ਪੰਕਜ; ਹਮ ਧੂਰਿ ॥੨॥
tin kee pag pankaj; ham dhoor |2|
Sant Singh KhalsaWhose hearts are filled with the All-pervading Lord. ||2||
Manmohan SinghI am the dust of the lotus like feet of those.
Manmohan Singh (Punjabi)ਮੈਂ ਉਨ੍ਹਾਂ ਦੇ ਕੰਵਲ ਰੂਪੀ ਚਰਨਾ ਦੀ ਧੂੜ ਹਾਂ।
Fareedkot Teekaਤਿਨ ਕੇ ਚਰਨ ਕਮਲੋਂ ਕੀ ਹਮ ਧੂਰੀ ਹੋ ਰਹੇ ਹੈਂ॥੨॥☬ਜੇ ਕਹੇ ਤੂੰ ਤੋ ਜੁਲਾਹਾ ਹੈਂ ਤੇਰੇ ਕੋ ਤਿਨ ਕੇ ਧਿਆਨ ਵਾ ਸਿਮਰਨੇ ਸੇ ਕਿਆ ਲਾਭ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ॥੨॥ਪਦ ਅਰਥ ਪਗ = ਪੈਰ। ਪੰਕਜ = {ਪੰਕ = ਚਿੱਕੜ। ਜ = ਜੰਮਿਆ ਹੋਇਆ। ਪੰਕਜ = ਚਿੱਕੜ ਵਿਚੋਂ ਜੰਮਿਆ ਹੋਇਆ} ਕਉਲ ਫੁੱਲ। ਧੂਰਿ = ਧੂੜ ॥੨॥
SikhNet (Spanish)de sus Pies de Loto, yo no soy más que el polvo. (2)
ਜਾਤਿ ਜੁਲਾਹਾ; ਮਤਿ ਕਾ ਧੀਰੁ ॥
jaat julaahaa; mat kaa dheer |
Sant Singh KhalsaI am a weaver by birth, and patient of mind.
Manmohan SinghI am a weaver by caste and patient by nature.
Manmohan Singh (Punjabi)ਮੈਂ ਜਾਤੀ ਤੋਂ ਕਪੜੇ ਉਣਨ ਵਾਲਾ ਹਾਂ ਅਤੇ ਸੁਭਾਵ ਤੋਂ ਧੀਰਜਵਾਨ ਹਾਂ।
Fareedkot Teekaਜਾਤੀ ਕਾ ਤੋ ਜੁਲਾਹਾ ਹੀ ਹੂੰ, ਪਰੰਤੂ ਮਤੀ ਕਾ ਧੀਰਜਵਾਨ ਹੂੰ॥
Prof. Sahib Singhਕਬੀਰ ਭਾਵੇਂ ਜਾਤ ਦਾ ਜੁਲਾਹਾ ਹੈ, ਪਰ ਮੱਤ ਦਾ ਧੀਰਜ ਵਾਲਾ ਹੈ,ਪਦ ਅਰਥ ਧੀਰੁ = ਧੀਰਜ ਵਾਲਾ।
SikhNet (Spanish)Yo soy tejedor de mi casta, pero tengo Paz en la mente,
ਸਹਜਿ ਸਹਜਿ; ਗੁਣ ਰਮੈ ਕਬੀਰੁ ॥੩॥੨੬॥
sehaj sehaj; gun ramai kabeer |3|26|
Sant Singh KhalsaSlowly, steadily, Kabeer chants the Glories of God. ||3||26||
Manmohan SinghSlowly and steadily Kabir utters the Lord's excellences.
Manmohan Singh (Punjabi)ਕਬੀਰ ਧੀਰੇ ਧੀਰੇ ਸਾਹਿਬ ਦੀਆਂ ਵਡਿਆਈਆਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਸ ਵਾਸਤੇ ਤਿਨ ਸੰਤੋਂ ਦੁਆਰਾ ਪਰਮੇਸ੍ਵਰ ਕੇ ਗੁਣ ਸਹਜ ਸਹਜ ਮੇਂ ਭੀ (ਰਮੈ) ਉਚਾਰਤਾ ਹੂੰ॥੩॥੨੬॥☬ਕਬੀਰ ਜੀ ਕੋ ਏਕ ਜੋਗੀ ਨੇ ਕਹਾ ਕਿ ਤੁਮ ਸ਼ਰਾਬ ਪੀਆ ਕਰੋ, ਤੁਮ ਕੋ ਆਠ ਪਹਰ ਮਸਤੀ ਰਹਾ ਕਰੇਗੀ ਔਰ ਅਨਭਉ ਸਰੂਪ ਕੀ ਪ੍ਰਾਪਤੀ ਹੋਵੇਗੀ। ਤਿਸ ਪਰ ਕਹਤੇ ਹੈਂ:
Prof. Sahib Singh(ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ ॥੩॥੨੬॥ਪਦ ਅਰਥ ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ਰਹਿ ਕੇ। ਰਮੈ = ਸਿਮਰਦਾ ਹੈ ॥੩॥੨੬॥
* ਸ਼ਬਦ ਦਾ ਭਾਵ: ਕਿਸੇ ਭੀ ਜਾਤ ਦਾ ਹੋਵੇ, ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।੨੬।
SikhNet (Spanish)y así, recito las Alabanzas del Señor en el Estado de total Equilibrio. (3-26)