ਪ੍ਰਭਾਤੀ ॥
prabhaatee |
Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati
ਬੇਦ ਕਤੇਬ. ਕਹਹੁ ਮਤ ਝੂਠੇ; ਝੂਠਾ. ਜੋ ਨ ਬਿਚਾਰੈ ॥
bed kateb. kahahu mat jhootthe; jhootthaa. jo na bichaarai |
Sant Singh KhalsaDo not say that the Vedas, the Bible and the Koran are false. Those who do not contemplate them are false.
Manmohan SinghSay not that the Vedas and Muslim books are false. False is he, who reflects not on them.
Manmohan Singh (Punjabi)ਵੇਦਾਂ ਅਤੇ ਮੁਸਲਮਾਨੀ ਪੁਸਤਕਾਂ ਨੂੰ ਕੂੜੀਆਂ ਨਾਂ ਆਖੋ। ਕੂੜਾ ਉਹ ਹੈ ਜੋ ਉਨ੍ਹਾਂ ਨੂੰ ਸੋਚਦਾ ਵਿਚਾਰਦਾ ਨਹੀਂ।
Fareedkot Teekaਬੇਦੋਂ ਔ ਕਿਤੇਬੋਂ ਕੋ ਝੂਠਾ ਮਤ ਕਹੋ, ਹੇ ਮੁਲਾਂ! ਝੂਠਾ ਵਹੀ ਹੈ, ਜੋ ਤਿਨੋਂ ਕੇ ਸਿਧਾਂਤ ਕੋ ਵੀਚਾਰਤਾ ਨਹੀਂ ਹੈ॥
Prof. Sahib Singh(ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ।
SikhNet (Spanish)No digas que los Vedas, la Biblia y el Corán son falsos,
ਜਉ ਸਭ ਮਹਿ. ਏਕੁ ਖੁਦਾਇ ਕਹਤ ਹਉ; ਤਉ ਕਿਉ, ਮੁਰਗੀ ਮਾਰੈ ॥੧॥
jau sabh meh. ek khudaae kehat hau; tau kiau, muragee maarai |1|
Sant Singh KhalsaYou say that the One Lord is in all, so why do you kill chickens? ||1||
Manmohan SinghWhen thou say that one God abides in all, then why kill thou a hen?
Manmohan Singh (Punjabi)ਜਦ ਤੂੰ ਆਖਦਾ ਹੈ, ਕਿ ਸਾਰਿਆਂ ਅੰਦਰ ਇਕ ਰੱਬ ਵਸਦਾ ਹੈ, ਤਾਂ ਤੂੰ ਕੁਕੜੀ ਨੂੰ ਕਿਉਂ ਮਾਰਦਾ ਹੈ?
Fareedkot Teekaਜੇਕਰ ਤਿਨੋਂ ਕੇ ਲਿਖੇ ਅਨਸਾਰ ਸਭ ਮੇਂ ਏਕ ਖੁਦਾਇ ਹੀ ਵਿਆਪਕ ਹੂਆ ਕਹਿਤੇ ਹੋ, ਤਬ ਤੂੰ ਮੁਰਗੀ ਕੋ ਕਿਉਂ ਮਾਰਤਾ ਹੈਂ, ਤਾਂ ਤੇਰੇ ਰਿਦੇ ਮੇਂ ਤਿਨ ਕੇ ਕਹਿਨੇ ਪਰ ਨਿਸਚਾ ਨਹੀਂ ਹੈ॥੧॥
Prof. Sahib Singh(ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ॥੧॥
SikhNet (Spanish)quienes no meditan en ellos son los falsos, pregonas que Dios está en todo, entonces ¿por qué matas a las gallinas? (1)
ਮੁਲਾਂ; ਕਹਹੁ ਨਿਆਉ ਖੁਦਾਈ ॥
mulaan; kahahu niaau khudaaee |
Sant Singh KhalsaO Mullah, tell me: is this God's Justice?
Manmohan SinghO Mullah, say thou, if this is the God's justice?
Manmohan Singh (Punjabi)ਹੇ ਮੁੱਲਾ! ਤੂੰ ਦਸ ਕਿ ਕੀ ਇਹ ਹੀ ਈਸ਼ਵਰੀ ਇਨਸਾਫ ਹੈ।
Fareedkot Teekaਹੇ ਮੁਲਾਂ! ਮੈਂ ਤੇਰੇ ਕੋ (ਖੁਦਾਈ) ਖੁਦਾਇ ਵਾਲਾ ਨਿਆਉਂ ਕਹਤਾ ਹੂੰ, ਜਿਸ ਤੇ ਤੇਰੇ ਮਨ ਕਾ ਭਰਮਣਾ ਦੂਰ ਹੋ ਜਾਵੇਗਾ; ਤੂੰ ਖੁਦਾਈ ਨਿਆਉਂ ਮੁਖ ਤੇ ਉਚਾਰਨ ਕਰਤਾ ਹੈ, ਜੋ ਨ ਕੋਈ ਮਰਤਾ ਹੈ ਨਾ ਮਾਰਤਾ ਹੈ॥
Prof. Sahib Singhਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ,ਪਦ ਅਰਥ ਮੁਲਾਂ = ਹੇ ਮੁੱਲਾਂ! ਕਹਹੁ = ਸੁਣਾਉਂਦਾ ਹੈਂ। ਨਿਆਉ = ਇਨਸਾਫ਼।
SikhNet (Spanish)Oh Mulá, dime, ¿Es ésta la justicia de Dios?
ਤੇਰੇ ਮਨ ਕਾ ਭਰਮੁ. ਨ ਜਾਈ ॥੧॥ ਰਹਾਉ ॥
tere man kaa bharam. na jaaee |1| rahaau |
Sant Singh KhalsaThe doubts of your mind have not been dispelled. ||1||Pause||
Manmohan SinghThe mind's doubt is dispelled not. Pause.
Manmohan Singh (Punjabi)ਤੇਰੇ ਮਨੁਹੇ ਦਾ ਸੰਦੇਹ ਦੂਰ ਨਹੀਂ ਹੁੰਦਾ। ਠਹਿਰਾਉ।
Fareedkot Teekaਇਹੁ ਬਾਤ ਯਦਪਿ ਸਚੀ ਹੈ, ਪਰੰਤੂ ਇਸ ਕੋ ਕਹਿਣੇ ਕਰ ਕੇ ਤੇਰੇ ਮਨ ਕਾ ਭਰਮ ਨਹੀਂ ਜਾਤਾ ਹੈ, ਭਾਵ ਯੇਹਿ ਇਹੁ ਤੇਰਾ ਕਥਨਾ ਧਾਰਨਾ ਤੇ ਬਿਨਾ ਹੈ॥੧॥ ਰਹਾਉ ॥
Prof. Sahib Singhਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ ॥੧॥ ਰਹਾਉ ॥
SikhNet (Spanish)Las dudas de sus mentes no se han disipado aún. (1-Pausa)
ਪਕਰਿ ਜੀਉ ਆਨਿਆ, ਦੇਹ ਬਿਨਾਸੀ; ਮਾਟੀ ਕਉ ਬਿਸਮਿਲਿ ਕੀਆ ॥
pakar jeeo aaniaa, deh binaasee; maattee kau bisamil keea |
Sant Singh KhalsaYou seize a living creature, and then bring it home and kill its body; you have killed only the clay.
Manmohan SinghThou seize and bring a living being and kill its body. Thou has merely killed the clay and not the soul.
Manmohan Singh (Punjabi)ਤੂੰ ਪ੍ਰਾਣਧਾਰੀ ਨੂੰ ਪਕੜ ਕੇ ਲਿਆਉਂਦਾ ਹੈ ਅਤੇ ਇਸ ਦੇ ਸਰੀਰ ਨੂੰ ਜ਼ਿਬਾਹ ਕਰਦਾ ਹੈ। ਤੂੰ ਕੇਵਲ ਮਿੱਟੀ ਨੂੰ ਹੀ ਮਾਰਿਆ ਹੈ, ਆਤਮਾ ਨੂੰ ਨਹੀਂ।
Fareedkot Teekaਜੇਕਰ ਕਹੇਂ ਤੂੰ ਕਿ ਬਿਸਮਿਲਾ ਕਹਨੇ ਤੇ ਹਲਾਲ ਹੋ ਜਾਤਾ ਹੈ ਤਬ ਤਿਸ ਪਰ ਕਹਿਤੇ ਹੈਂ: ਜੀਵ ਕੋ ਪਕੜ ਕਰ ਕੇ ਆਣਿਆ ਔ ਛੁਰੀ ਫੇਰ ਕਰ ਤਿਸ ਕੀ ਦੇਹੀ ਨਾਸ ਕਰੀ, ਪੀਛੇ ਤੇ ਮਾਟੀ ਕੋ (ਬਿਸਮਿਲਿ) ਹਲਾਲ ਕਰ ਲੀਆ॥
Prof. Sahib Singhਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ)।ਪਦ ਅਰਥ ਆਨਿਆ = ਲਿਆਂਦਾ। ਦੇਹ = ਸਰੀਰ। ਬਿਸਮਿਲ = (ਅ: ਬਿਸਮਿੱਲਾਹ = ਅੱਲਾਹ ਦੇ ਨਾਮ ਤੇ, ਖ਼ੁਦਾ ਵਾਸਤੇ। ਮੁਰਗੀ ਆਦਿਕ ਕਿਸੇ ਜੀਵ ਦਾ ਮਾਸ ਤਿਆਰ ਕਰਨ ਵੇਲੇ ਮੁਸਲਮਾਨ ਲਫ਼ਜ਼ 'ਬਿਸਮਿੱਲਾਹ" ਪੜ੍ਹਦਾ ਹੈ, ਭਾਵ ਇਹ ਕਿ ਮੈਂ 'ਅੱਲਾਹ ਦੇ ਨਾਮ ਤੇ, ਅੱਲਾਹ ਦੀ ਖ਼ਾਤਰ' ਇਸ ਨੂੰ ਜ਼ਬਹ ਕਰਦਾ ਹਾਂ। ਸੋ, 'ਬਿਸਮਿਲ' ਕਰਨ ਦਾ ਅਰਥ ਹੈ 'ਜ਼ਬਹ ਕਰਨਾ')।
SikhNet (Spanish)Atrapas a una criatura, la llevas a casa y matas su cuerpo, has matado sólo el barro,
ਜੋਤਿ ਸਰੂਪ ਅਨਾਹਤ ਲਾਗੀ; ਕਹੁ. ਹਲਾਲੁ ਕਿਆ ਕੀਆ ॥੨॥
jot saroop anaahat laagee; kahu. halaal kiaa keea |2|
Sant Singh KhalsaThe light of the soul passes into another form. So tell me, what have you killed? ||2||
Manmohan SinghIts imperishable soul is attached to another body. Say then, what has thou slaughtered.
Manmohan Singh (Punjabi)ਇਸ ਦੀ ਅਬਿਨਾਸ਼ੀ ਆਤਮਾ ਹੋਰਸ ਦੇਹ ਨਾਲ ਜੁੜ ਜਾਂਦੀ ਹੈ। ਫਿਰ ਦੱਸ! ਤੂੰ ਕਿਸ ਨੂੰ ਜਿਬਾਹ ਕੀਤਾ ਹੈ?
Fareedkot Teekaਅਨਾਹਿਤ ਰੂਪ (ਜੋਤਿ) ਚੇਤਨਸਤਾ ਵਾਸ਼ਨਾ ਅਨੁਸਾਰ ਜਨਮੋਂ ਮੇਂ ਜਾਇ ਲਾਗੀ, ਤਾਂ ਤੇ ਕਹੁ ਮੁਲਾ ਤੈਂਨੇ ਕਿਸ ਕੋ ਹਲਾਲੁ ਕੀਆ ਹੈ? ॥੨॥
Prof. Sahib Singhਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ॥੨॥ਪਦ ਅਰਥ ਜੋਤਿ ਸਰੂਪ = ਉਹ ਪ੍ਰਭੂ ਜਿਸ ਦਾ ਸਰੂਪ ਜੋਤ ਹੀ ਜੋਤ ਹੈ, ਜੋ ਨਿਰਾ ਨੂਰ ਹੀ ਨੂਰ ਹੈ। ਅਨਾਹਤ = ਅਨਾਹਤ ਦੀ, ਅਵਿਨਾਸੀ ਪ੍ਰਭੂ ਦੀ। ਲਾਗੀ = ਹਰ ਥਾਂ ਲੱਗੀ ਹੋਈ ਹੈ, ਹਰ ਥਾਂ ਮੌਜੂਦ ਹੈ। ਹਲਾਲੁ = ਜਾਇਜ਼, ਭੇਟ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ॥੨॥
SikhNet (Spanish)pues la luz del Alma pasa a otra forma, dime entonces ¿que has matado? (2)
ਕਿਆ ਉਜੂ. ਪਾਕੁ ਕੀਆ, ਮੁਹੁ ਧੋਇਆ; ਕਿਆ. ਮਸੀਤਿ ਸਿਰੁ ਲਾਇਆ ॥
kiaa ujoo. paak keea, muhu dhoeaa; kiaa. maseet sir laaeaa |
Sant Singh KhalsaAnd what good are your purifications? Why do you bother to wash your face? And why do you bother to bow your head in the mosque?
Manmohan SinghAnd, What is the use of the purification of thine hands, feet and mouth and the washing of thy face and What use thy head's prostration in the mosque?
Manmohan Singh (Punjabi)ਅਤੇ ਤੈਨੂੰ ਆਪਣੇ ਹੱਥਾਂ, ਪੈਰਾਂ ਤੇ ਮੂੰਹ ਨੂੰ ਪਵਿੱਤਰ ਕਰਨ ਅਤੇ ਚਿਹਰਾ ਧੋਣ ਦਾ ਕੀ ਫਾਇਦਾ ਹੈ ਅਤੇ ਕੀ ਹੈ ਆਪਣੇ ਸੀਸ ਨੂੰ ਮਸਜਿਦ ਵਿੱਚ ਨਿਵਾਉਣ ਦਾ?
Fareedkot Teekaਮੂੰਹ ਧੋਇ ਕਰ ਕੇ ਉਜੂ ਕਰ ਕੇ ਸਰੀਰ ਕੋ (ਪਾਕ) ਪਵਿਤ੍ਰ ਕੀਆ, ਤੋ ਕਿਆ ਹੂਆ ਔਰ ਮਸੀਤ ਮੇਂ ਜਾਇ ਕਰ ਧਰਤੀ ਪਰ ਸਿਰ ਲਾਇਆ ਅਰਥਾਤ ਨਿਵਾਜ ਪੜ੍ਹੀ ਤੋ ਕਿਆ ਹੈ ਅਰਥਾਤ ਨਿਸਫਲ ਹੈ॥
Prof. Sahib Singhਹੇ ਮੁੱਲਾਂ! ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ?ਪਦ ਅਰਥ ਉਜੂ = ਉਜ਼ੂ, ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ ਮੂੰਹ ਧੋਣ ਦੀ ਕ੍ਰਿਆ। ਪਾਕੁ = ਪਵਿੱਤਰ।
SikhNet (Spanish)¿De qué sirven tus purificaciones?, ¿Por qué te molestas en lavarte la cara? y ¿para qué te molestas en postrar tu cabeza en la mezquita?
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ; ਕਿਆ ਹਜ ਕਾਬੈ ਜਾਇਆ ॥੩॥
jau dil meh kapatt nivaaj gujaarahu; kiaa haj kaabai jaaeaa |3|
Sant Singh KhalsaYour heart is full of hypocrisy; what good are your prayers or your pilgrimage to Mecca? ||3||
Manmohan SinghWhat avails thee to say prayer and to go the pilgrimage of Mecca, when there is malice in thy mind?
Manmohan Singh (Punjabi)ਜਦ ਤੇਰੇ ਚਿੱਤ ਅੰਦਰ ਪਲੀਤੀ ਹੈ ਤਾਂ ਤੈਨੂੰ ਨਮਾਜ ਪੜ੍ਹਨ ਅਤੇ ਮੱਕੇ ਦੀ ਯਾਤਰਾ ਕਰਨ ਜਾਣ ਦਾ ਕੀ ਲਾਭ ਹੈ?
Fareedkot Teekaਜੇਕਰ ਚਿਤ ਮੇਂ ਤੋ ਕਪਟੁ ਹੈ ਔ ਬਾਹਰਿ ਤੇ ਨਿਵਾਜ ਮੇਂ ਸਮਾਂ ਗੁਜਾਰਤੇ ਹੈਂ ਤੌ ਕਿਆ, ਔ (ਕਾਬੇ) ਮਕੇ ਮੇਂ ਹਜ ਕਰਨੇ ਕੋ ਗਇਆ ਤੌ ਕਿਆ ਅਰਥਾਤ ਕਿਸੇ ਅਰਥ ਨਹੀਂ ਹੈ॥੩॥
Prof. Sahib Singhਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ॥੩॥
SikhNet (Spanish)Tu corazón está lleno de hipocresía, ¿de qué sirven tus oraciones y tus peregrinajes a la Meca? (3)
ਤੂੰ ਨਾਪਾਕੁ. ਪਾਕੁ, ਨਹੀ ਸੂਝਿਆ; ਤਿਸ ਕਾ ਮਰਮੁ. ਨ ਜਾਨਿਆ ॥
toon naapaak. paak, nahee soojhiaa; tis kaa maram. na jaaniaa |
Sant Singh KhalsaYou are impure; you do not understand the Pure Lord. You do not know His Mystery.
Manmohan SinghThou are impure and understand not the pure Lord. His mystery thou know not.
Manmohan Singh (Punjabi)ਤੂੰ ਅਪਵਿੱਤਰ ਹੈ ਅਤੇ ਆਪਣੇ ਪਵਿੱਤਰ ਪ੍ਰਭੂ ਨੂੰ ਸਮਝਦਾ ਨਹੀਂ। ਉਸ ਦੇ ਭੇਤ ਨੂੰ ਤੂੰ ਨਹੀਂ ਜਾਣਦਾ।
Fareedkot Teekaਤੂੰ ਪਾਪੋਂ ਕਰ ਕੇ (ਨਾਪਾਕ) ਅਪਵਿਤ੍ਰ ਹੈਂ ਔ (ਪਾਕ) ਪਵਿਤ੍ਰ ਰੂਪ ਵਾਹਿਗੁਰੂ ਕੋ ਨਹੀਂ ਸਮਝਿਆ ਔਰ ਤਿਸ ਕੇ ਭੇਦ ਕੋ ਭੀ ਨਹੀਂ ਜਾਣਿਆ ਹੈ ਅਰਥਾਤ ਨਾਸ ਰੂਪ ਕਾ ਯਥਾਰਥ ਗਿਆਨ ਹੂਆ ਔ ਨ ਪ੍ਰਾਪਤੀ ਕੇ ਸਾਧਨ ਜਾਨੇ ਹੈਂ॥
Prof. Sahib Singhਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ।ਪਦ ਅਰਥ ਨਾਪਾਕੁ = ਪਲੀਤ, ਅਪਵਿੱਤਰ, ਮੈਲਾ, ਮਲੀਨ। ਪਾਕੁ = ਪਵਿੱਤਰ ਪ੍ਰਭੂ। ਮਰਮੁ = ਭੇਤ।
SikhNet (Spanish)Estás impuro y no entiendes al Señor Puro, ni conoces Su Misterio.
ਕਹਿ ਕਬੀਰ. ਭਿਸਤਿ ਤੇ ਚੂਕਾ; ਦੋਜਕ ਸਿਉ ਮਨੁ ਮਾਨਿਆ ॥੪॥੪॥
keh kabeer. bhisat te chookaa; dojak siau man maaniaa |4|4|
Sant Singh KhalsaSays Kabeer, you have missed out on paradise; your mind is set on hell. ||4||4||
Manmohan SinghSays Kabir, thou has missed paradise and thy soul is reconciled with hell.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਸੁਰਗ ਤੋਂ ਖੁੰਝ ਗਿਆ ਹੈ ਅਤੇ ਤੇਰਾ ਚਿੱਤ ਨਰਕ ਨਾਲ ਰੀਝ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਾਂ ਤੇ ਹੇ ਮੁਲਾਂ! (ਭਿਸਤਿ) ਸ੍ਵਰਗੋਂ ਕੇ ਸੁਖੋਂ ਕੇ ਦੇਣੇ ਵਾਲੇ ਕਰਮੋਂ ਸੇ (ਚੂਕਾ) ਭੂਲਾ ਹੈ, (ਦੋਪਕ) ਨਰਕੋਂ ਮੇਂ ਪ੍ਰਾਪਤਿ ਕਰਨੇ ਵਾਲੇ ਕਰਮੋਂ ਕੇ ਸਾਥ ਤੇਰਾ ਮਨੁ ਮਾਨਿਆ ਹੈ, ਭਾਵ ਯਹਿ ਨਰਕੋਂ ਮੇਂ ਪ੍ਰਾਪਤੀ ਹੋਵੈਗਾ॥੪॥੪॥☬ਵਾਹਿਗੁਰੂ ਕੇ ਸਨਮੁਖ ਆਰਤੀ ਉਚਾਰਨ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ (ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ॥੪॥੪॥ਪਦ ਅਰਥ ਚੂਕਾ = ਖੁੰਝ ਗਿਆ ਹੈਂ। ਸਿਉ = ਨਾਲ ॥੪॥੪॥
* ਸ਼ਬਦ ਦਾ ਭਾਵ: ਨਿਰੀ ਸ਼ਰਹ-ਜੇ ਦਿਲ ਵਿਚ ਠੱਗੀ ਹੈ, ਤਾਂ ਨਿਮਾਜ਼, ਹੱਜ ਆਦਿ ਸਭ ਕੁਝ ਵਿਅਰਥ ਉੱਦਮ ਹੈ। ਸਭ-ਵਿਚ-ਵੱਸਦਾ ਰੱਬ ਮੁਰਗ਼ੀ ਆਦਿਕ ਦੀ 'ਕੁਰਬਾਨੀ' ਨਾਲ ਭੀ ਖ਼ੁਸ਼ ਨਹੀਂ ਹੁੰਦਾ। (ਪੜ੍ਹੋ ਮੇਰੇ 'ਸਲੋਕ ਕਬੀਰ ਜੀ ਸਟੀਕ' ਵਿਚੋਂ ਕਬੀਰ ਜੀ ਦੇ ਸਲੋਕ ਨੰ: ੧੮੪ ਤੋਂ ਨੰ: ੧੮੮ ਤਕ)।
SikhNet (Spanish)Dice Kabir, te has equivocado de paraíso y tu mente se encuentra en lo más alejado de Dios. (4-4)