ੴ

ਸਿੱਖਬਾਣੀ · SikhBani

Ang 1350

Sri Guru Granth Sahib · Raag Prabhaatee · 4 shabads, 37 lines
Translations
Shabad Bhagat Kabir Ji Raag Prabhaatee continued from Ang 1349

ਲੋਗਾ ਭਰਮਿ; ਨ ਭੂਲਹੁ ਭਾਈ ॥

logaa bharam; na bhoolahu bhaaee |

Sant Singh KhalsaO people, O Siblings of Destiny, do not wander deluded by doubt.
Manmohan SinghO men, my brethren, stray ye not in doubt.
Manmohan Singh (Punjabi)ਹੇ ਮੇਰੇ ਵੀਰ ਲੋਕੋ! ਤੁਸੀਂ ਵਹਿਮ ਅੰਦਰ ਭੰਬਲ ਭੂਸੇ ਨਾਂ ਖਾਓ।
Fareedkot Teekaਹੇ ਭਾਈ ਲੋਕੋ! ਭਰਮ ਮੇਂ ਲਾਗ ਕਰ ਨਹੀਂ ਭੂਲੋ॥
Prof. Sahib Singhਹੇ ਲੋਕੋ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ।

ਪਦ ਅਰਥ ਲੋਗਾ = ਹੇ ਲੋਕੋ! ਭਾਈ = ਹੇ ਭਾਈ!

SikhNet (Spanish)Oh gente, oh Hermanos del Destino, no vaguen confundidos en la duda,

ਖਾਲਿਕੁ ਖਲਕ. ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥

khaalik khalak. khalak meh khaalik; poor rahio srab tthaanee |1| rahaau |

Sant Singh KhalsaThe Creation is in the Creator, and the Creator is in the Creation, totally pervading and permeating all places. ||1||Pause||
Manmohan SinghCreation is the Creator and the creator is in Creation. He is fully filling all places. Pause.
Manmohan Singh (Punjabi)ਰਚਨਾ ਰਚਣਹਾਰ ਅੰਦਰ ਹੈ ਅਤੇ ਰਚਨਹਾਰ ਰਚਨਾ ਅੰਦਰ। ਉਹ ਸਾਰਿਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।
Fareedkot Teeka(ਖਲਕੁ) ਸ੍ਰਿਸਟੀ (ਖਾਲਿਕੁ) ਪ੍ਰਮਾਤਮਾ ਮੇਂ ਕਲਪਤ ਰੂਪ ਹੋ ਕਰ ਔ ਸ੍ਰਿਸ਼ਟੀ ਮੇਂ ਖਾਲਕ ਅਧਿਸਟਾਨ ਰੂਪ ਹੋ ਕਰ ਸਰਬ ਅਸਥਾਨੋ ਮੇਂ ਪੂਰਨ ਹੋਇ ਰਹਿਆ ਹੈ। ਭਾਵ ਇਹ ਤਿਸ ਤੇ ਬਿਨਾਂ ਕੋਈ ਪਦਾਰਥ ਨਹੀਂ ਹੈ ਸਰਬ ਰੂਪ ਓਹੀ ਹੈ॥੧॥ ਰਹਾਉ ॥
Prof. Sahib Singhਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ॥੧॥ ਰਹਾਉ ॥

ਪਦ ਅਰਥ ਖਾਲਕੁ = (ਜਗਤ ਨੂੰ) ਪੈਦਾ ਕਰਨ ਵਾਲਾ ਪ੍ਰਭੂ। ਸ੍ਰਬ ਠਾਂਈ = ਸਭ ਥਾਂ ॥੧॥ ਰਹਾਉ ॥

SikhNet (Spanish)la Creación está en el Creador y el Creador está en Su Creación, prevaleciendo y compenetrándolo todo y por todas partes. (1-Pausa)

ਮਾਟੀ ਏਕ. ਅਨੇਕ ਭਾਂਤਿ ਕਰਿ; ਸਾਜੀ ਸਾਜਨਹਾਰੈ ॥

maattee ek. anek bhaant kar; saajee saajanahaarai |

Sant Singh KhalsaThe clay is the same, but the Fashioner has fashioned it in various ways.
Manmohan SinghClay is but the same, but the Fashioner has fashioned it in various ways.
Manmohan Singh (Punjabi)ਮਿੱਟੀ ਕੇਵਲ ਇਕ ਹੀ ਹੈ ਪ੍ਰੰਤੂ ਘੜਨਹਾਰ ਨੇ ਇਸ ਨੂੰ ਘਣੇਰਿਆਂ ਤਰੀਕਿਆਂ ਨਾਲ ਘੜਿਆ ਹੈ।
Fareedkot Teekaਜੈਸੇ ਸਾਜਨਹਾਰ ਘੁਮਾਰ ਨੇ ਏਕ (ਮਾਟੀ) ਮ੍ਰਿਤਕਾ ਸੇ ਅਨੇਕ ਭਾਤੋਂ ਕੇ ਪਾਤ੍ਰੋਂ ਕੀ ਰਚਨਾ (ਸਾਜੀ) ਰਚੀ ਹੈ॥
Prof. Sahib Singhਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ।

ਪਦ ਅਰਥ ਭਾਂਤਿ = ਕਿਸਮ। ਸਾਜੀ = ਪੈਦਾ ਕੀਤੀ, ਬਣਾਈ।

SikhNet (Spanish)El barro es el mismo pero el decorador lo ha decorado de forma distinta,

ਨਾ ਕਛੁ ਪੋਚ ਮਾਟੀ ਕੇ ਭਾਂਡੇ; ਨਾ ਕਛੁ ਪੋਚ ਕੁੰਭਾਰੈ ॥੨॥

naa kachh poch maattee ke bhaandde; naa kachh poch kunbhaarai |2|

Sant Singh KhalsaThere is nothing wrong with the pot of clay - there is nothing wrong with the Potter. ||2||
Manmohan SinghThere is no fault with the vessel of clay, nor is there any fault with the potter.
Manmohan Singh (Punjabi)ਮਿੱਟੀ ਦੇ ਬਰਤਨ ਦਾ ਕੋਈ ਕਸੂਰ ਨਹੀਂ, ਨਾਂ ਹੀ ਕੋਈ ਕਸੂਰ ਹੈ ਘੁਮਿਆਰ ਦਾ।
Fareedkot Teekaਤਿਨ ਮੇਂ ਤੇ ਮਿਟੀ ਕੇ ਪਾਤਰੋਂ ਮੇਂ ਭੀ ਕਛੁ (ਪੋਚ) ਨੂਨਤਾ ਨਹੀਂ ਹੈ ਔਰ ਨਾ ਕਛੁ ਘੁਮਾਰ ਮੇਂ ਹੀ ਨੂਨਤਾ ਹੈ, ਤੈਸੇ ਸੰਪੂਰਨ ਰਚਨਾ ਪਾਂਚ ਤਤੋਂ ਕੀ ਹੈ ਔ ਸਰਬ ਕਾ ਕਰਤਾ ਭੀ ਬ੍ਰਹਮਾ ਹੀ ਹੈ, ਐਸੇ ਭੀ ਏਕਤਾ ਸਿਧ ਭਈ॥੨॥
Prof. Sahib Singh(ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ॥੨॥

ਪਦ ਅਰਥ ਪੋਚ = ਐਬ, ਊਣਤਾਈ ॥੨॥

SikhNet (Spanish)no hay nada malo con la vasija de barro, ni nada malo con quien la fabrica. (2)

ਸਭ ਮਹਿ ਸਚਾ ਏਕੋ ਸੋਈ; ਤਿਸ ਕਾ ਕੀਆ. ਸਭੁ ਕਛੁ ਹੋਈ ॥

sabh meh sachaa eko soee; tis kaa keea. sabh kachh hoee |

Sant Singh KhalsaThe One True Lord abides in all; by His making, everything is made.
Manmohan SinghHe, the One True Lord, is a midst all and it is in His will that everything is done.
Manmohan Singh (Punjabi)ਉਹ ਅਦੁਤੀ ਸੱਚਾ ਸਾਈਂ ਸਾਰਿਆਂ ਦੇ ਅੰਦਰ ਹੈ ਅਤੇ ਸਾਰਾ ਕੁਛ ਉਸ ਦੀ ਮਰਜੀ ਅਨੁਸਾਰ ਹੀ ਹੁੰਦਾ ਹੈ।
Fareedkot Teekaਤਾਂ ਤੇ ਸਭਨੋਂ ਮੇਂ ਏਕ ਸੋਈ ਸਰੂਪ ਹੈ ਔਰ ਤਿਸੀ ਕਾ ਕੀਆ ਹੂਆ ਸਭ ਕਿਛ ਹੋਤਾ ਹੈ॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।

ਪਦ ਅਰਥ ਸੋਈ = ਉਹੀ ਮਨੁੱਖ।

SikhNet (Spanish)El Único Verdadero Señor habita en todo y es Él Quien lo hace todo.

ਹੁਕਮੁ ਪਛਾਨੈ. ਸੁ ਏਕੋ ਜਾਨੈ; ਬੰਦਾ ਕਹੀਐ ਸੋਈ ॥੩॥

hukam pachhaanai. su eko jaanai; bandaa kaheeai soee |3|

Sant Singh KhalsaWhoever realizes the Hukam of His Command, knows the One Lord. He alone is said to be the Lord's slave. ||3||
Manmohan SinghWhosoever realises the Lord's will, he alone knows the One Lord and He alone is said to be His slave.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹੈ ਕੇਵਲ ਉਹ ਹੀ ਇਕ ਸੁਆਮੀ ਨੂੰ ਜਾਣਦਾ ਹੈ ਅਤੇ ਕੇਵਲ ਉਹ ਹੀ ਉਸ ਦਾ ਗੋਲਾ ਆਖਿਆ ਜਾਂਦਾ ਹੈ।
Fareedkot Teekaਜੋ ਤਿਸ ਕੇ ਹੁਕਮ ਕੋ ਪਛਾਨਤਾ ਹੈ, ਸੋਈ ਤਿਸ ਏਕ ਰੂਪ ਕੋ ਜਾਨਤਾ ਹੈ ਔਰ ਜੋ ਜਾਨਤਾ ਹੈ, ਸੋਈ ਤਿਸ ਕਾ ਬੰਦਾ ਦਾਸ ਕਹੀਤਾ ਹੈ॥੪॥
Prof. Sahib Singhਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥੩॥
SikhNet (Spanish)Quien sea que entienda el Jukam de Su Mandato, conoce al Señor. Ese ser se convierte en el Sirviente del Señor. (3)

ਅਲਹੁ ਅਲਖੁ. ਨ ਜਾਈ ਲਖਿਆ; ਗੁਰਿ. ਗੁੜੁ ਦੀਨਾ ਮੀਠਾ ॥

alahu alakh. na jaaee lakhiaa; gur. gurr deenaa meetthaa |

Sant Singh KhalsaThe Lord Allah is Unseen; He cannot be seen. The Guru has blessed me with this sweet molasses.
Manmohan SinghThe Lord is invisible and can be seen not. The Guru has blessed me with sweet molasses of His Name.
Manmohan Singh (Punjabi)ਪ੍ਰਭੂ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਗੁਰਦੇਵ ਜੀ ਨੇ ਮੈਨੂੰ ਉਸ ਦੇ ਨਾਮ ਦਾ ਮਿੱਠਾ ਗੁਰ ਪਰਦਾਨ ਕੀਤਾ ਹੈ।
Fareedkot Teeka(ਅਲਹੁ) ਵਾਹਿਗੁਰੂ ਜੋ ਅਲਖ ਸਰੂਪ ਹੈ, ਸੋ ਗੁਰੋਂ ਬਿਨਾਂ ਲਖਿਆ ਨਹੀਂ ਜਾਤਾ ਹੈ, ਤਾਂ ਤੇ ਗੁਰੋਂ ਨੇ ਮੁਝ ਕੋ ਗਿਆਨ ਰੂਪ ਮੀਠਾ ਗੁੜ ਦੀਆ ਹੈ॥
Prof. Sahib Singhਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ)

ਪਦ ਅਰਥ ਅਲਖੁ = ਜਿਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ। ਗੁੜੁ = (ਪਰਮਾਤਮਾ ਦੇ ਗੁਣਾਂ ਦੀ ਸੂਝ-ਰੂਪ) ਗੁੜ। ਗੁਰਿ = ਗੁਰੂ ਨੇ।

SikhNet (Spanish)El Señor Alá es Invisible, el Guru me ha Bendecido con esta melaza dulce,

ਕਹਿ ਕਬੀਰ. ਮੇਰੀ ਸੰਕਾ ਨਾਸੀ; ਸਰਬ ਨਿਰੰਜਨੁ ਡੀਠਾ ॥੪॥੩॥

keh kabeer. meree sankaa naasee; sarab niranjan ddeetthaa |4|3|

Sant Singh KhalsaSays Kabeer, my anxiety and fear have been taken away; I see the Immaculate Lord pervading everywhere. ||4||3||
Manmohan SinghSays Kabir, my doubt has been dispelled and I now see the Immaculate Lord every where.
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰਾ ਸੰਦੇਹ ਦੂਰ ਹੋ ਗਿਆ ਹੈ ਅਤੇ ਹੁਣ ਮੈਂ ਪਵਿੱਤਰ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਿਸ ਕਰ ਕੇ ਮੇਰੀ ਸਰਬ ਸੰਕਾ ਨਾਸੀ ਹੈ, ਕਿਉਂਕਿ ਅਬ ਸਰਬ ਸਰੂਪ ਨਿਰੰਜਨ ਕੋ ਮੈਨੇ ਦੇਖਿਆ ਹੈ॥੪॥੩॥☬ਕਿਸੀ ਮੁਲਾਂ ਕੋ ਮੁਰਗੀ ਮਾਰਤੇ ਹੂਏ ਦੇਖ ਕਰ ਉਚਾਰਨ ਕਰਤੇ ਭਏ ਕਿ ਤੂੰ ਪਾਪ ਕਿਉਂ ਕਰਤਾ ਹੈਂ। ਤਬ ਤਿਸ ਨੇ ਕਹਾ: ਹਮਾਰੀ ਕਿਤਾਬੋਂ ਮੇਂ ਲਿਖਾ ਹੈ ਹਲਾਲ ਖਾਨਾ ਅਛਾ ਹੈ ਔ ਸਭ ਮੇਂ ਏਕੁ ਖੁਦਾਉ ਹੈ, ਨ ਕੋਈ ਮਾਰਤਾ ਹੈ ਔ ਨ ਮਰਤਾ ਹੈ। ਜੇ ਆਪ ਮਰਤਾ ਔ ਮਾਰਤਾ ਮਾਨੋਗੇ ਤੋ ਬੇਦ ਔ ਪੁਰਾਨ ਕਤਾਬਾਂ ਸਭ ਝੂਠੇ ਹੋ ਜਾਨਗੇ। ਤਬ ਸ੍ਰੀ ਕਬੀਰ ਜੀ ਤਿਸ ਕੋ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ॥੪॥੩॥

ਪਦ ਅਰਥ ਸੰਕਾ = ਸ਼ੱਕ, ਭੁਲੇਖਾ। ਸਰਬ = ਸਾਰਿਆਂ ਵਿਚ ॥੪॥੩॥

* ਸ਼ਬਦ ਦਾ ਭਾਵ: ਸਰਬ-ਵਿਆਪਕ ਪ੍ਰਭੂ ਹੀ ਸਾਰੇ ਜੀਵਾਂ ਦਾ ਸਿਰਜਣਹਾਰ ਹੈ। ਸਭ ਦਾ ਅਸਲਾ ਇਕੋ ਹੈ, ਕਿਸੇ ਨੂੰ ਮੰਦਾ ਨਾਹ ਆਖੋ।

SikhNet (Spanish)dice Kabir, mis ansiedades y temores se han ido y veo al Señor Inmaculado prevaleciendo en todas partes. (4-3)

Open this shabad (11 lines, Angs 1349-1350) →

Shabad Bhagat Kabir Ji Raag Prabhaatee

ਪ੍ਰਭਾਤੀ ॥

prabhaatee |

Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati

ਬੇਦ ਕਤੇਬ. ਕਹਹੁ ਮਤ ਝੂਠੇ; ਝੂਠਾ. ਜੋ ਨ ਬਿਚਾਰੈ ॥

bed kateb. kahahu mat jhootthe; jhootthaa. jo na bichaarai |

Sant Singh KhalsaDo not say that the Vedas, the Bible and the Koran are false. Those who do not contemplate them are false.
Manmohan SinghSay not that the Vedas and Muslim books are false. False is he, who reflects not on them.
Manmohan Singh (Punjabi)ਵੇਦਾਂ ਅਤੇ ਮੁਸਲਮਾਨੀ ਪੁਸਤਕਾਂ ਨੂੰ ਕੂੜੀਆਂ ਨਾਂ ਆਖੋ। ਕੂੜਾ ਉਹ ਹੈ ਜੋ ਉਨ੍ਹਾਂ ਨੂੰ ਸੋਚਦਾ ਵਿਚਾਰਦਾ ਨਹੀਂ।
Fareedkot Teekaਬੇਦੋਂ ਔ ਕਿਤੇਬੋਂ ਕੋ ਝੂਠਾ ਮਤ ਕਹੋ, ਹੇ ਮੁਲਾਂ! ਝੂਠਾ ਵਹੀ ਹੈ, ਜੋ ਤਿਨੋਂ ਕੇ ਸਿਧਾਂਤ ਕੋ ਵੀਚਾਰਤਾ ਨਹੀਂ ਹੈ॥
Prof. Sahib Singh(ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ।
SikhNet (Spanish)No digas que los Vedas, la Biblia y el Corán son falsos,

ਜਉ ਸਭ ਮਹਿ. ਏਕੁ ਖੁਦਾਇ ਕਹਤ ਹਉ; ਤਉ ਕਿਉ, ਮੁਰਗੀ ਮਾਰੈ ॥੧॥

jau sabh meh. ek khudaae kehat hau; tau kiau, muragee maarai |1|

Sant Singh KhalsaYou say that the One Lord is in all, so why do you kill chickens? ||1||
Manmohan SinghWhen thou say that one God abides in all, then why kill thou a hen?
Manmohan Singh (Punjabi)ਜਦ ਤੂੰ ਆਖਦਾ ਹੈ, ਕਿ ਸਾਰਿਆਂ ਅੰਦਰ ਇਕ ਰੱਬ ਵਸਦਾ ਹੈ, ਤਾਂ ਤੂੰ ਕੁਕੜੀ ਨੂੰ ਕਿਉਂ ਮਾਰਦਾ ਹੈ?
Fareedkot Teekaਜੇਕਰ ਤਿਨੋਂ ਕੇ ਲਿਖੇ ਅਨਸਾਰ ਸਭ ਮੇਂ ਏਕ ਖੁਦਾਇ ਹੀ ਵਿਆਪਕ ਹੂਆ ਕਹਿਤੇ ਹੋ, ਤਬ ਤੂੰ ਮੁਰਗੀ ਕੋ ਕਿਉਂ ਮਾਰਤਾ ਹੈਂ, ਤਾਂ ਤੇਰੇ ਰਿਦੇ ਮੇਂ ਤਿਨ ਕੇ ਕਹਿਨੇ ਪਰ ਨਿਸਚਾ ਨਹੀਂ ਹੈ॥੧॥
Prof. Sahib Singh(ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ॥੧॥
SikhNet (Spanish)quienes no meditan en ellos son los falsos, pregonas que Dios está en todo, entonces ¿por qué matas a las gallinas? (1)

ਮੁਲਾਂ; ਕਹਹੁ ਨਿਆਉ ਖੁਦਾਈ ॥

mulaan; kahahu niaau khudaaee |

Sant Singh KhalsaO Mullah, tell me: is this God's Justice?
Manmohan SinghO Mullah, say thou, if this is the God's justice?
Manmohan Singh (Punjabi)ਹੇ ਮੁੱਲਾ! ਤੂੰ ਦਸ ਕਿ ਕੀ ਇਹ ਹੀ ਈਸ਼ਵਰੀ ਇਨਸਾਫ ਹੈ।
Fareedkot Teekaਹੇ ਮੁਲਾਂ! ਮੈਂ ਤੇਰੇ ਕੋ (ਖੁਦਾਈ) ਖੁਦਾਇ ਵਾਲਾ ਨਿਆਉਂ ਕਹਤਾ ਹੂੰ, ਜਿਸ ਤੇ ਤੇਰੇ ਮਨ ਕਾ ਭਰਮਣਾ ਦੂਰ ਹੋ ਜਾਵੇਗਾ; ਤੂੰ ਖੁਦਾਈ ਨਿਆਉਂ ਮੁਖ ਤੇ ਉਚਾਰਨ ਕਰਤਾ ਹੈ, ਜੋ ਨ ਕੋਈ ਮਰਤਾ ਹੈ ਨਾ ਮਾਰਤਾ ਹੈ॥
Prof. Sahib Singhਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ,

ਪਦ ਅਰਥ ਮੁਲਾਂ = ਹੇ ਮੁੱਲਾਂ! ਕਹਹੁ = ਸੁਣਾਉਂਦਾ ਹੈਂ। ਨਿਆਉ = ਇਨਸਾਫ਼।

SikhNet (Spanish)Oh Mulá, dime, ¿Es ésta la justicia de Dios?

ਤੇਰੇ ਮਨ ਕਾ ਭਰਮੁ. ਨ ਜਾਈ ॥੧॥ ਰਹਾਉ ॥

tere man kaa bharam. na jaaee |1| rahaau |

Sant Singh KhalsaThe doubts of your mind have not been dispelled. ||1||Pause||
Manmohan SinghThe mind's doubt is dispelled not. Pause.
Manmohan Singh (Punjabi)ਤੇਰੇ ਮਨੁਹੇ ਦਾ ਸੰਦੇਹ ਦੂਰ ਨਹੀਂ ਹੁੰਦਾ। ਠਹਿਰਾਉ।
Fareedkot Teekaਇਹੁ ਬਾਤ ਯਦਪਿ ਸਚੀ ਹੈ, ਪਰੰਤੂ ਇਸ ਕੋ ਕਹਿਣੇ ਕਰ ਕੇ ਤੇਰੇ ਮਨ ਕਾ ਭਰਮ ਨਹੀਂ ਜਾਤਾ ਹੈ, ਭਾਵ ਯੇਹਿ ਇਹੁ ਤੇਰਾ ਕਥਨਾ ਧਾਰਨਾ ਤੇ ਬਿਨਾ ਹੈ॥੧॥ ਰਹਾਉ ॥
Prof. Sahib Singhਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ ॥੧॥ ਰਹਾਉ ॥
SikhNet (Spanish)Las dudas de sus mentes no se han disipado aún. (1-Pausa)

ਪਕਰਿ ਜੀਉ ਆਨਿਆ, ਦੇਹ ਬਿਨਾਸੀ; ਮਾਟੀ ਕਉ ਬਿਸਮਿਲਿ ਕੀਆ ॥

pakar jeeo aaniaa, deh binaasee; maattee kau bisamil keea |

Sant Singh KhalsaYou seize a living creature, and then bring it home and kill its body; you have killed only the clay.
Manmohan SinghThou seize and bring a living being and kill its body. Thou has merely killed the clay and not the soul.
Manmohan Singh (Punjabi)ਤੂੰ ਪ੍ਰਾਣਧਾਰੀ ਨੂੰ ਪਕੜ ਕੇ ਲਿਆਉਂਦਾ ਹੈ ਅਤੇ ਇਸ ਦੇ ਸਰੀਰ ਨੂੰ ਜ਼ਿਬਾਹ ਕਰਦਾ ਹੈ। ਤੂੰ ਕੇਵਲ ਮਿੱਟੀ ਨੂੰ ਹੀ ਮਾਰਿਆ ਹੈ, ਆਤਮਾ ਨੂੰ ਨਹੀਂ।
Fareedkot Teekaਜੇਕਰ ਕਹੇਂ ਤੂੰ ਕਿ ਬਿਸਮਿਲਾ ਕਹਨੇ ਤੇ ਹਲਾਲ ਹੋ ਜਾਤਾ ਹੈ ਤਬ ਤਿਸ ਪਰ ਕਹਿਤੇ ਹੈਂ: ਜੀਵ ਕੋ ਪਕੜ ਕਰ ਕੇ ਆਣਿਆ ਔ ਛੁਰੀ ਫੇਰ ਕਰ ਤਿਸ ਕੀ ਦੇਹੀ ਨਾਸ ਕਰੀ, ਪੀਛੇ ਤੇ ਮਾਟੀ ਕੋ (ਬਿਸਮਿਲਿ) ਹਲਾਲ ਕਰ ਲੀਆ॥
Prof. Sahib Singhਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ)।

ਪਦ ਅਰਥ ਆਨਿਆ = ਲਿਆਂਦਾ। ਦੇਹ = ਸਰੀਰ। ਬਿਸਮਿਲ = (ਅ: ਬਿਸਮਿੱਲਾਹ = ਅੱਲਾਹ ਦੇ ਨਾਮ ਤੇ, ਖ਼ੁਦਾ ਵਾਸਤੇ। ਮੁਰਗੀ ਆਦਿਕ ਕਿਸੇ ਜੀਵ ਦਾ ਮਾਸ ਤਿਆਰ ਕਰਨ ਵੇਲੇ ਮੁਸਲਮਾਨ ਲਫ਼ਜ਼ 'ਬਿਸਮਿੱਲਾਹ" ਪੜ੍ਹਦਾ ਹੈ, ਭਾਵ ਇਹ ਕਿ ਮੈਂ 'ਅੱਲਾਹ ਦੇ ਨਾਮ ਤੇ, ਅੱਲਾਹ ਦੀ ਖ਼ਾਤਰ' ਇਸ ਨੂੰ ਜ਼ਬਹ ਕਰਦਾ ਹਾਂ। ਸੋ, 'ਬਿਸਮਿਲ' ਕਰਨ ਦਾ ਅਰਥ ਹੈ 'ਜ਼ਬਹ ਕਰਨਾ')।

SikhNet (Spanish)Atrapas a una criatura, la llevas a casa y matas su cuerpo, has matado sólo el barro,

ਜੋਤਿ ਸਰੂਪ ਅਨਾਹਤ ਲਾਗੀ; ਕਹੁ. ਹਲਾਲੁ ਕਿਆ ਕੀਆ ॥੨॥

jot saroop anaahat laagee; kahu. halaal kiaa keea |2|

Sant Singh KhalsaThe light of the soul passes into another form. So tell me, what have you killed? ||2||
Manmohan SinghIts imperishable soul is attached to another body. Say then, what has thou slaughtered.
Manmohan Singh (Punjabi)ਇਸ ਦੀ ਅਬਿਨਾਸ਼ੀ ਆਤਮਾ ਹੋਰਸ ਦੇਹ ਨਾਲ ਜੁੜ ਜਾਂਦੀ ਹੈ। ਫਿਰ ਦੱਸ! ਤੂੰ ਕਿਸ ਨੂੰ ਜਿਬਾਹ ਕੀਤਾ ਹੈ?
Fareedkot Teekaਅਨਾਹਿਤ ਰੂਪ (ਜੋਤਿ) ਚੇਤਨਸਤਾ ਵਾਸ਼ਨਾ ਅਨੁਸਾਰ ਜਨਮੋਂ ਮੇਂ ਜਾਇ ਲਾਗੀ, ਤਾਂ ਤੇ ਕਹੁ ਮੁਲਾ ਤੈਂਨੇ ਕਿਸ ਕੋ ਹਲਾਲੁ ਕੀਆ ਹੈ? ॥੨॥
Prof. Sahib Singhਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ॥੨॥

ਪਦ ਅਰਥ ਜੋਤਿ ਸਰੂਪ = ਉਹ ਪ੍ਰਭੂ ਜਿਸ ਦਾ ਸਰੂਪ ਜੋਤ ਹੀ ਜੋਤ ਹੈ, ਜੋ ਨਿਰਾ ਨੂਰ ਹੀ ਨੂਰ ਹੈ। ਅਨਾਹਤ = ਅਨਾਹਤ ਦੀ, ਅਵਿਨਾਸੀ ਪ੍ਰਭੂ ਦੀ। ਲਾਗੀ = ਹਰ ਥਾਂ ਲੱਗੀ ਹੋਈ ਹੈ, ਹਰ ਥਾਂ ਮੌਜੂਦ ਹੈ। ਹਲਾਲੁ = ਜਾਇਜ਼, ਭੇਟ ਕਰਨ-ਯੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ॥੨॥

SikhNet (Spanish)pues la luz del Alma pasa a otra forma, dime entonces ¿que has matado? (2)

ਕਿਆ ਉਜੂ. ਪਾਕੁ ਕੀਆ, ਮੁਹੁ ਧੋਇਆ; ਕਿਆ. ਮਸੀਤਿ ਸਿਰੁ ਲਾਇਆ ॥

kiaa ujoo. paak keea, muhu dhoeaa; kiaa. maseet sir laaeaa |

Sant Singh KhalsaAnd what good are your purifications? Why do you bother to wash your face? And why do you bother to bow your head in the mosque?
Manmohan SinghAnd, What is the use of the purification of thine hands, feet and mouth and the washing of thy face and What use thy head's prostration in the mosque?
Manmohan Singh (Punjabi)ਅਤੇ ਤੈਨੂੰ ਆਪਣੇ ਹੱਥਾਂ, ਪੈਰਾਂ ਤੇ ਮੂੰਹ ਨੂੰ ਪਵਿੱਤਰ ਕਰਨ ਅਤੇ ਚਿਹਰਾ ਧੋਣ ਦਾ ਕੀ ਫਾਇਦਾ ਹੈ ਅਤੇ ਕੀ ਹੈ ਆਪਣੇ ਸੀਸ ਨੂੰ ਮਸਜਿਦ ਵਿੱਚ ਨਿਵਾਉਣ ਦਾ?
Fareedkot Teekaਮੂੰਹ ਧੋਇ ਕਰ ਕੇ ਉਜੂ ਕਰ ਕੇ ਸਰੀਰ ਕੋ (ਪਾਕ) ਪਵਿਤ੍ਰ ਕੀਆ, ਤੋ ਕਿਆ ਹੂਆ ਔਰ ਮਸੀਤ ਮੇਂ ਜਾਇ ਕਰ ਧਰਤੀ ਪਰ ਸਿਰ ਲਾਇਆ ਅਰਥਾਤ ਨਿਵਾਜ ਪੜ੍ਹੀ ਤੋ ਕਿਆ ਹੈ ਅਰਥਾਤ ਨਿਸਫਲ ਹੈ॥
Prof. Sahib Singhਹੇ ਮੁੱਲਾਂ! ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ?

ਪਦ ਅਰਥ ਉਜੂ = ਉਜ਼ੂ, ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ ਮੂੰਹ ਧੋਣ ਦੀ ਕ੍ਰਿਆ। ਪਾਕੁ = ਪਵਿੱਤਰ।

SikhNet (Spanish)¿De qué sirven tus purificaciones?, ¿Por qué te molestas en lavarte la cara? y ¿para qué te molestas en postrar tu cabeza en la mezquita?

ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ; ਕਿਆ ਹਜ ਕਾਬੈ ਜਾਇਆ ॥੩॥

jau dil meh kapatt nivaaj gujaarahu; kiaa haj kaabai jaaeaa |3|

Sant Singh KhalsaYour heart is full of hypocrisy; what good are your prayers or your pilgrimage to Mecca? ||3||
Manmohan SinghWhat avails thee to say prayer and to go the pilgrimage of Mecca, when there is malice in thy mind?
Manmohan Singh (Punjabi)ਜਦ ਤੇਰੇ ਚਿੱਤ ਅੰਦਰ ਪਲੀਤੀ ਹੈ ਤਾਂ ਤੈਨੂੰ ਨਮਾਜ ਪੜ੍ਹਨ ਅਤੇ ਮੱਕੇ ਦੀ ਯਾਤਰਾ ਕਰਨ ਜਾਣ ਦਾ ਕੀ ਲਾਭ ਹੈ?
Fareedkot Teekaਜੇਕਰ ਚਿਤ ਮੇਂ ਤੋ ਕਪਟੁ ਹੈ ਔ ਬਾਹਰਿ ਤੇ ਨਿਵਾਜ ਮੇਂ ਸਮਾਂ ਗੁਜਾਰਤੇ ਹੈਂ ਤੌ ਕਿਆ, ਔ (ਕਾਬੇ) ਮਕੇ ਮੇਂ ਹਜ ਕਰਨੇ ਕੋ ਗਇਆ ਤੌ ਕਿਆ ਅਰਥਾਤ ਕਿਸੇ ਅਰਥ ਨਹੀਂ ਹੈ॥੩॥
Prof. Sahib Singhਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ॥੩॥
SikhNet (Spanish)Tu corazón está lleno de hipocresía, ¿de qué sirven tus oraciones y tus peregrinajes a la Meca? (3)

ਤੂੰ ਨਾਪਾਕੁ. ਪਾਕੁ, ਨਹੀ ਸੂਝਿਆ; ਤਿਸ ਕਾ ਮਰਮੁ. ਨ ਜਾਨਿਆ ॥

toon naapaak. paak, nahee soojhiaa; tis kaa maram. na jaaniaa |

Sant Singh KhalsaYou are impure; you do not understand the Pure Lord. You do not know His Mystery.
Manmohan SinghThou are impure and understand not the pure Lord. His mystery thou know not.
Manmohan Singh (Punjabi)ਤੂੰ ਅਪਵਿੱਤਰ ਹੈ ਅਤੇ ਆਪਣੇ ਪਵਿੱਤਰ ਪ੍ਰਭੂ ਨੂੰ ਸਮਝਦਾ ਨਹੀਂ। ਉਸ ਦੇ ਭੇਤ ਨੂੰ ਤੂੰ ਨਹੀਂ ਜਾਣਦਾ।
Fareedkot Teekaਤੂੰ ਪਾਪੋਂ ਕਰ ਕੇ (ਨਾਪਾਕ) ਅਪਵਿਤ੍ਰ ਹੈਂ ਔ (ਪਾਕ) ਪਵਿਤ੍ਰ ਰੂਪ ਵਾਹਿਗੁਰੂ ਕੋ ਨਹੀਂ ਸਮਝਿਆ ਔਰ ਤਿਸ ਕੇ ਭੇਦ ਕੋ ਭੀ ਨਹੀਂ ਜਾਣਿਆ ਹੈ ਅਰਥਾਤ ਨਾਸ ਰੂਪ ਕਾ ਯਥਾਰਥ ਗਿਆਨ ਹੂਆ ਔ ਨ ਪ੍ਰਾਪਤੀ ਕੇ ਸਾਧਨ ਜਾਨੇ ਹੈਂ॥
Prof. Sahib Singhਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ।

ਪਦ ਅਰਥ ਨਾਪਾਕੁ = ਪਲੀਤ, ਅਪਵਿੱਤਰ, ਮੈਲਾ, ਮਲੀਨ। ਪਾਕੁ = ਪਵਿੱਤਰ ਪ੍ਰਭੂ। ਮਰਮੁ = ਭੇਤ।

SikhNet (Spanish)Estás impuro y no entiendes al Señor Puro, ni conoces Su Misterio.

ਕਹਿ ਕਬੀਰ. ਭਿਸਤਿ ਤੇ ਚੂਕਾ; ਦੋਜਕ ਸਿਉ ਮਨੁ ਮਾਨਿਆ ॥੪॥੪॥

keh kabeer. bhisat te chookaa; dojak siau man maaniaa |4|4|

Sant Singh KhalsaSays Kabeer, you have missed out on paradise; your mind is set on hell. ||4||4||
Manmohan SinghSays Kabir, thou has missed paradise and thy soul is reconciled with hell.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਸੁਰਗ ਤੋਂ ਖੁੰਝ ਗਿਆ ਹੈ ਅਤੇ ਤੇਰਾ ਚਿੱਤ ਨਰਕ ਨਾਲ ਰੀਝ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤਾਂ ਤੇ ਹੇ ਮੁਲਾਂ! (ਭਿਸਤਿ) ਸ੍ਵਰਗੋਂ ਕੇ ਸੁਖੋਂ ਕੇ ਦੇਣੇ ਵਾਲੇ ਕਰਮੋਂ ਸੇ (ਚੂਕਾ) ਭੂਲਾ ਹੈ, (ਦੋਪਕ) ਨਰਕੋਂ ਮੇਂ ਪ੍ਰਾਪਤਿ ਕਰਨੇ ਵਾਲੇ ਕਰਮੋਂ ਕੇ ਸਾਥ ਤੇਰਾ ਮਨੁ ਮਾਨਿਆ ਹੈ, ਭਾਵ ਯਹਿ ਨਰਕੋਂ ਮੇਂ ਪ੍ਰਾਪਤੀ ਹੋਵੈਗਾ॥੪॥੪॥☬ਵਾਹਿਗੁਰੂ ਕੇ ਸਨਮੁਖ ਆਰਤੀ ਉਚਾਰਨ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ (ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ॥੪॥੪॥

ਪਦ ਅਰਥ ਚੂਕਾ = ਖੁੰਝ ਗਿਆ ਹੈਂ। ਸਿਉ = ਨਾਲ ॥੪॥੪॥

* ਸ਼ਬਦ ਦਾ ਭਾਵ: ਨਿਰੀ ਸ਼ਰਹ-ਜੇ ਦਿਲ ਵਿਚ ਠੱਗੀ ਹੈ, ਤਾਂ ਨਿਮਾਜ਼, ਹੱਜ ਆਦਿ ਸਭ ਕੁਝ ਵਿਅਰਥ ਉੱਦਮ ਹੈ। ਸਭ-ਵਿਚ-ਵੱਸਦਾ ਰੱਬ ਮੁਰਗ਼ੀ ਆਦਿਕ ਦੀ 'ਕੁਰਬਾਨੀ' ਨਾਲ ਭੀ ਖ਼ੁਸ਼ ਨਹੀਂ ਹੁੰਦਾ। (ਪੜ੍ਹੋ ਮੇਰੇ 'ਸਲੋਕ ਕਬੀਰ ਜੀ ਸਟੀਕ' ਵਿਚੋਂ ਕਬੀਰ ਜੀ ਦੇ ਸਲੋਕ ਨੰ: ੧੮੪ ਤੋਂ ਨੰ: ੧੮੮ ਤਕ)।

SikhNet (Spanish)Dice Kabir, te has equivocado de paraíso y tu mente se encuentra en lo más alejado de Dios. (4-4)

Open this shabad →

Shabad Bhagat Kabir Ji Raag Prabhaatee

ਪ੍ਰਭਾਤੀ ॥

prabhaatee |

Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati

ਸੁੰਨ ਸੰਧਿਆ ਤੇਰੀ. ਦੇਵ ਦੇਵਾਕਰ; ਅਧਪਤਿ ਆਦਿ ਸਮਾਈ ॥

sun sandhiaa teree. dev devaakar; adhapat aad samaaee |

Sant Singh KhalsaHear my prayer, Lord; You are the Divine Light of the Divine, the Primal, All-pervading Master.
Manmohan SinghO God, the Primal and all-pervading Master, thou are the mine of light. Hear Thou, My present adoration.
Manmohan Singh (Punjabi)ਹੇ ਵਾਹਿਗੁਰੂ! ਆਦੀ ਅਤੇ ਸਰਬ-ਵਿਆਪਕ ਮਾਲਕ! ਤੂੰ ਚਾਨਣ ਦੀ ਖਾਣ ਹੈ। ਤੂੰ ਮੇਰੀ ਸਨਮੁਖ ਉਪਾਸ਼ਨਾ ਸ੍ਰਵਣ ਕਰ।
Fareedkot Teekaਹੇ ਦੇਵੋਂ ਕੇ (ਦੇਵ) ਪ੍ਰਕਾਸ਼ ਰੂਪ (ਸੁੰਨ) ਅਫੁਰ ਵਾਹਿਗੁਰੂ! ਮੈਂ ਤੇਰੀ (ਸੰਧਿਆ) ਆਰਤੀ ਕਰਤਾ ਹੂੰ, ਹੇ ਸਰਬ ਕੇ ਪਤੀ! ਸਰਬ ਕੀ ਆਦ ਅਧਿਸ਼ਟਾਂਨ ਤੇਰੀ ਹੀ ਸਤਾ ਹਮਰੇ ਸਰਬ ਮੇਂ ਸਮਾਈ ਹੋਈ ਜਾਨੀ ਹੈ॥
Prof. Sahib Singhਹੇ ਦੇਵ! ਹੇ ਚਾਨਣ ਦੀ ਖਾਣ! ਹੇ ਜਗਤ ਦੇ ਮਾਲਕ! ਹੇ ਸਭ ਦੇ ਮੂਲ! ਹੇ ਸਰਬ ਵਿਆਪਕ ਪ੍ਰਭੂ! (ਤੂੰ ਮਾਇਆ ਤੋਂ ਰਹਿਤ ਹੈਂ, ਸੋ) ਮਾਇਆ ਦੇ ਫੁਰਨਿਆਂ ਵਲੋਂ ਮਨ ਨੂੰ ਸਾਫ਼ ਰੱਖਣਾ (ਤੇ ਤੇਰੇ ਚਰਨਾਂ ਵਿਚ ਹੀ ਜੁੜੇ ਰਹਿਣਾ) ਇਹ ਤੇਰੀ ਆਰਤੀ ਕਰਨੀ ਹੈ।

ਪਦ ਅਰਥ ਸੁੰਨ = ਸੁੰਞ, ਅਫੁਰ ਅਵਸਥਾ, ਮਾਇਆ ਦੇ ਮੋਹ ਦਾ ਕੋਈ ਫੁਰਨਾ ਮਨ ਵਿਚ ਨਾਹ ਉਠਣ ਵਾਲੀ ਅਵਸਥਾ। ਸੰਧਿਆ = (Skt. संध्या = The morning, noon and evening prayers of a Brahman) ਸਵੇਰੇ, ਦੁਪਹਰਿ ਤੇ ਸ਼ਾਮ ਵੇਲੇ ਦੀ ਪੂਜਾ ਜੋ ਹਰੇਕ ਬ੍ਰਾਹਮਣ ਲਈ ਕਰਨੀ ਯੋਗ ਹੈ। ਦੇਵਾਕਰ = ਹੇ ਚਾਨਣ ਦੀ ਖਾਣ! (ਦੇਵ = ਆਕਰ)। ਅਧਪਤਿ = ਹੇ ਮਾਲਕ! ਆਦਿ = ਹੇ ਸਾਰੇ ਜਗਤ ਦੇ ਮੂਲ! ਸਮਾਈ = ਹੇ ਸਰਬ-ਵਿਆਪਕ!

SikhNet (Spanish)Escucha mi oración, oh Señor, eres la Luz Divina de lo Divino, el Maestro todo Prevaleciente y Primordial.

ਸਿਧ ਸਮਾਧਿ ਅੰਤੁ. ਨਹੀ ਪਾਇਆ; ਲਾਗਿ ਰਹੇ ਸਰਨਾਈ ॥੧॥

sidh samaadh ant. nahee paaeaa; laag rahe saranaaee |1|

Sant Singh KhalsaThe Siddhas in Samaadhi have not found Your limits. They hold tight to the Protection of Your Sanctuary. ||1||
Manmohan SinghThe adepts, in their trance have found not Thy limit. They continue to cling o Thy asylum.
Manmohan Singh (Punjabi)ਪੂਰਨ ਪੁਰਸ਼ਾਂ ਨੂੰ ਆਪਣੀ ਤਾੜੀ ਅੰਦਰ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਉਹ ਤੇਰੀ ਪਨਾਹ ਨਾਲ ਜੰਮੇ ਰਹਿੰਦੇ ਹਨ।
Fareedkot Teekaਸਿਧ ਜੋ ਸਮਾਧੀ ਲਗਾਇ ਰਹੇ ਹੈਂ ਤਿਨੋਂ ਨੇ ਭੀ ਤੇਰਾ ਅੰਤ ਨਹੀਂ ਪਾਯਾ ਹੈ, ਤਾਂ ਤੇ ਓਹ ਭੀ ਤੇਰੀ ਸ਼ਰਣਾਈ ਲਾਗ ਰਹੇ ਹੈਂ॥੧॥
Prof. Sahib Singhਜੋਗ-ਅੱਭਿਆਸ ਵਿਚ ਨਿਪੁੰਨ ਜੋਗੀਆਂ ਨੇ ਸਮਾਧੀਆਂ ਲਾ ਕੇ ਭੀ ਤੇਰਾ ਅੰਤ ਨਹੀਂ ਲੱਭਾ ਉਹ ਆਖ਼ਰ ਤੇਰੀ ਸ਼ਰਨ ਲੈਂਦੇ ਹਨ ॥੧॥

ਪਦ ਅਰਥ ਸਿਧ = ਪੁੱਗੇ ਹੋਏ ਜੋਗੀ, ਜੋਗ-ਅਭਿਆਸ ਵਿਚ ਨਿਪੁੰਨ ਜੋਗੀ ॥੧॥

SikhNet (Spanish)Los Siddhas, en el Estado de Samaddi no logran encontrar la vasta extensión de Tus Límites y se aferran fuertemente a la Protección de Tu Santuario. (1)

ਲੇਹੁ ਆਰਤੀ, ਹੋ ਪੁਰਖ ਨਿਰੰਜਨ; ਸਤਿਗੁਰ ਪੂਜਹੁ ਭਾਈ ॥

lehu aaratee, ho purakh niranjan; satigur poojahu bhaaee |

Sant Singh KhalsaWorship and adoration of the Pure, Primal Lord comes by worshipping the True Guru, O Siblings of Destiny.
Manmohan SinghO brother, worshiping the True Guru one is blessed with the present adoration of the Immaculate Lord.
Manmohan Singh (Punjabi)ਹੇ ਵੀਰ! ਸੱਚੇ ਗੁਰਾਂ ਦੀ ਪੂਜਾ ਕਰਨ ਦੁਆਰਾ ਪਵਿੱਤਰ ਪ੍ਰਭੂ ਦੀ ਸਨਮੁਖ ਉਪਾਸ਼ਨਾ ਦੀ ਦਾਤ ਮਿਲ ਜਾਂਦੀ ਹੈ।
Fareedkot Teekaਹੇ ਨਿਰੰਜਨ ਪੁਰਖ ਜੀ ਮੇਰੀ ਆਰਤੀ ਕਰੀ ਹੂਈ ਕੋ ਅੰਗੀਕਾਰ ਕਰ ਲੇਵੋ, ਕਿਉਂਕਿ ਮੈਂ ਸਤਿਗੁਰੋਂ ਕਾ (ਭਾਈ) ਪ੍ਰੇਮੀ ਹੋ ਕਰ ਕੇ ਪੂਜਨ ਕਰਤਾ ਹੂੰ॥
Prof. Sahib Singhਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ, ਤੇ ਉਸ ਪ੍ਰਭੂ ਦੀ ਆਰਤੀ ਉਤਾਰੋ ਜੋ ਮਾਇਆ ਤੋਂ ਰਹਿਤ ਹੈ ਤੇ ਜੋ ਸਭ ਵਿਚ ਵਿਆਪਕ ਹੈ,

ਪਦ ਅਰਥ ਹੋ ਭਾਈ = ਹੇ ਭਾਈ! ਪੁਰਖ ਨਿਰੰਜਨ ਆਰਤੀ = ਮਾਇਆ-ਰਹਿਤ ਸਰਬ ਵਿਆਪਕ ਪ੍ਰਭੂ ਦੀ ਆਰਤੀ।

SikhNet (Spanish)La Adoración y la Alabanzas son Puras, el Señor Primordial viene cuando uno alaba al Guru Perfecto, oh Hermanos del Destino.

ਠਾਢਾ ਬ੍ਰਹਮਾ. ਨਿਗਮ ਬੀਚਾਰੈ; ਅਲਖੁ. ਨ ਲਖਿਆ ਜਾਈ ॥੧॥ ਰਹਾਉ ॥

tthaadtaa brahamaa. nigam beechaarai; alakh. na lakhiaa jaaee |1| rahaau |

Sant Singh KhalsaStanding at His Door, Brahma studies the Vedas, but he cannot see the Unseen Lord. ||1||Pause||
Manmohan SinghStanding at His door, Brahma reads the Vedas, but he can see not the Unseeable Lord. Pause.
Manmohan Singh (Punjabi)ਉਸ ਦੇ ਬੂਹੇ ਤੇ ਖੜ੍ਹਾ ਹੋ, ਬ੍ਰਹਮਾ ਵੇਦਾਂ ਨੂੰ ਵਾਚਦਾ ਹੈ, ਪ੍ਰੰਤੂ ਉਹ ਅਦ੍ਰਿਸ਼ਟ ਸੁਆਮੀ ਨੂੰ ਦੇਖ ਨਹੀਂ ਸਕਦਾ। ਠਹਿਰਾਉ।
Fareedkot Teekaਤੂੰ ਕੈਸਾ ਹੈਂ? ਤੇਰੇ ਆਗੇ ਬ੍ਰਹਮਾ ਖੜਾ ਹੋਇ ਕਰ ਬੇਦੋਂ ਕੋ ਵੀਚਾਰਤਾ ਹੈ, ਹੇ ਅਲਖ ਰੂਪ! ਤਿਸ ਤੇ ਭੀ ਤੂੰ ਲਖਿਆ ਨਹੀਂ ਜਾਤਾ ਹੈਂ॥੧॥ ਰਹਾਉ ॥
Prof. Sahib Singhਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ ਹਨ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਜਿਸ ਦੇ ਦਰ ਤੇ ਖਲੋਤਾ ਬ੍ਰਹਮਾ ਵੇਦ ਵਿਚਾਰ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਠਾਢਾ = ਖਲੋਤਾ ਹੋਇਆ। ਨਿਗਮ = ਵੇਦ। ਅਲਖੁ = (Skt. अलक्ष्य = having no particular marks) ਜਿਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ॥੧॥ ਰਹਾਉ ॥

SikhNet (Spanish)Parado a Su Puerta, Brahma estudia los Vedas, pero sin poder ver al Señor Invisible. (1-Pausa)

ਤਤੁ ਤੇਲੁ, ਨਾਮੁ ਕੀਆ ਬਾਤੀ; ਦੀਪਕੁ ਦੇਹ, ਉਜੵਾਰਾ ॥

tat tel, naam keea baatee; deepak deh, ujayaaraa |

Sant Singh KhalsaWith the oil of knowledge about the essence of reality, and the wick of the Naam, the Name of the Lord, this lamp illluminates my body.
Manmohan SinghWith the oil of truthfulness and the wick of the Lord's Name, I have made the lamp to illumine my body.
Manmohan Singh (Punjabi)ਸਚਾਈ ਦੇ ਰੋਗਲ ਅਤੇ ਸੁਆਮੀ ਦੇ ਨਾਮ ਦੀ ਬੱਤੀ ਨਾਲ ਮੈਂ ਆਪਣੀ ਕਾਇਆ ਨੂੰ ਰੌਸ਼ਨ ਕਰਨ ਲਈ ਲੈਂਪ ਬਣਾਇਆ ਹੈ।
Fareedkot Teeka(ਤਤੁ) ਸੋ ਪ੍ਰੇਮ ਜੋ ਸ਼ਾਸਤ੍ਰੋਂ ਮੇਂ ਕਥਨ ਕੀਆ ਹੈ, ਸੋ ਤੇਲ ਵਾ ਤਤ ਮਿਥਿਆ ਕਾ ਵੀਚਾਰ ਰੂਪੀ ਮੈਂਨੇ ਤੇਲ ਕੀਆ ਹੈ ਔ ਨਾਮ ਕੋ ਜਾਪ ਕੀ ਵੱਤੀ ਕਰੀ ਹੈ, ਦੇਹ ਰੂਪੀ ਠੂਠੀ ਦੀਪਕ ਕੀਆ ਹੈ॥
Prof. Sahib Singh(ਜਿਸ ਨੇ ਆਰਤੀ ਦਾ ਇਹ ਭੇਤ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ।

ਪਦ ਅਰਥ ਤਤੁ = ਗਿਆਨ। ਬਾਤੀ = ਵੱਟੀ। ਦੇਹ ਉਜ੍ਹਾਰਾ = ਸਰੀਰ ਵਿਚ (ਤੇਰੇ ਨਾਮ ਦਾ) ਚਾਨਣ।

SikhNet (Spanish)Con el aceite de Conocimiento acerca de la Esencia de la Realidad y la mecha del Naam, el Nombre de Dios, esta Lámpara ilumina mi ser.

ਜੋਤਿ ਲਾਇ ਜਗਦੀਸ ਜਗਾਇਆ; ਬੂਝੈ ਬੂਝਨਹਾਰਾ ॥੨॥

jot laae jagadees jagaaeaa; boojhai boojhanahaaraa |2|

Sant Singh KhalsaI have applied the Light of the Lord of the Universe, and lit this lamp. God the Knower knows. ||2||
Manmohan SinghApplying the Light of the Lord of the World, I have lit the lamp. The Omniscient Lord alone knows this mystery.
Manmohan Singh (Punjabi)ਸੰਸਾਰ ਦੇ ਸੁਆਮੀ ਦੇ ਪ੍ਰਕਾਸ਼ ਨੂੰ ਮਲ ਕੇ, ਮੈਂ ਦੀਵੇ ਨੂੰ ਰੌਸ਼ਨ ਕੀਤਾ ਹੈ। ਕੇਵਲ ਸਭ ਕੁਛ ਜਾਣਨਹਾਰ ਸੁਆਮੀ ਹੀ ਇਸ ਰਾਜ ਨੂੰ ਸਮਝਦਾ ਹੈ।
Fareedkot Teekaਜਬ ਹੇ ਜਗਦੀਸ੍ਵਰ ਆਪ ਕੀ ਜੋਤ ਲਗਾਇ ਕਰ ਜਗਾਇਆ ਤਬ (ਉਪ੍ਹਾਰਾ) ਪ੍ਰਕਾਸ਼ ਹੂਆ ਹੈ, ਤਾਂ ਤੇ ਇਸ ਦੀਪਕ ਕਰ ਕੇ ਹਮ ਨੇ ਹੇ ਸਰਬ ਕੇ ਬੂਝਨਹਾਰ ਵਾਹਿਗੁਰੂ! ਤੁਝ ਕੋ (ਬੂਝੈ) ਜਾਣਿਆ ਹੈ॥੨॥
Prof. Sahib Singhਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ। ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ ॥੨॥

ਪਦ ਅਰਥ ਜਗਦੀਸ ਜੋਤਿ = ਜਗਦੀਸ ਦੇ ਨਾਮ ਦੀ ਜੋਤ। ਬੂਝਨਹਾਰਾ = ਗਿਆਨਵਾਨ ॥੨॥

SikhNet (Spanish)He aplicado la Luz del Señor del Universo para encender mi lámpara, Dios, el Conocedor, lo sabe. (2)

ਪੰਚੇ ਸਬਦ ਅਨਾਹਦ ਬਾਜੇ; ਸੰਗੇ ਸਾਰਿੰਗਪਾਨੀ ॥

panche sabad anaahad baaje; sange saaringapaanee |

Sant Singh KhalsaThe Unstruck Melody of the Panch Shabad, the Five Primal Sounds, vibrates and resounds. I dwell with the Lord of the World.
Manmohan SinghThe celestial strain of the five musical instruments resounds within me and I abide ever with the Lord of the world.
Manmohan Singh (Punjabi)ਪੰਜਾਂ ਸੰਗੀਤਕ ਸਾਜਾਂ ਦਾ ਬੈਕੁੰਠੀ ਕੀਰਤਨ ਮੇਰੇ ਅੰਦਰ ਗੂੰਜਦਾ ਹੈ ਅਤੇ ਮੈਂ ਹਮੇਸ਼ਾਂ ਹੀ ਸੰਸਾਰ ਦੇ ਸੁਆਮੀ ਨਾਲ ਵਸਦਾ ਹਾਂ।
Fareedkot Teekaਸਬਦ, ਭਾਵ ਵਾਕ ਆਦਿਕ ਪਾਂਚੋਂ ਇੰਦ੍ਰੀਓਂ ਕਾ ਪ੍ਰਕਾਸ਼ਕ ਜਾਨਨਾ, ਇਹੀ (ਅਨਾਹਦ) ਏਕਰਸ (ਸਬਦ) ਵਾਜੇ ਬਜੇ ਹੈਂ; ਵਾ ਪਾਂਚ ਪ੍ਰਕਾਰ ਕੇ ਅਨਾਹਦ ਸਬਦੋਂ ਵੂਪੀ ਵਾਜੇ ਹੈਂ, ਤਾਂ ਤੇ ਇਸ ਪ੍ਰਕਾਰ ਹੇ ਸਾਰੰਗ ਪਾਨੀ! ਤੁਝ ਕੌ ਹਮਨੇ ਅਪਨੇ ਸਾਥ ਪਾਣਿਆ ਹੈ॥
Prof. Sahib Singh(ਹੇ ਪ੍ਰਭੂ! ਇਸ ਆਰਤੀ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ, ਮਾਨੋ) ਪੰਜ ਹੀ ਕਿਸਮਾਂ ਦੇ ਸਾਜ਼ (ਮੇਰੇ ਅੰਦਰ) ਇੱਕ-ਰਸ ਵੱਜ ਰਹੇ ਹਨ।

ਪਦ ਅਰਥ ਪੰਚੇ ਸਬਦ = ਪੰਜ ਹੀ ਨਾਦ; ਪੰਜ ਕਿਸਮਾਂ ਦੇ ਸਾਜ਼ਾਂ ਦੀ ਆਵਾਜ਼, (ਪੰਜ ਕਿਸਮਾਂ ਦੇ ਸਾਜ਼ ਇਹ ਹਨ: ਤੰਤੀ ਸਾਜ਼, ਖੱਲ ਨਾਲ ਮੜ੍ਹੇ ਹੋਏ, ਧਾਤ ਦੇ ਬਣੇ ਹੋਏ, ਘੜਾ ਆਦਿਕ, ਫੂਕ ਮਾਰ ਕੇ ਵਜਾਣ ਵਾਲੇ ਸਾਜ਼। ਜਦੋਂ ਇਹ ਸਾਰੀਆਂ ਕਿਸਮਾਂ ਦੇ ਸਾਜ਼ ਰਲਾ ਕੇ ਵਜਾਏ ਜਾਣ ਤਾਂ ਮਹਾਂ ਸੁੰਦਰ ਰਾਗ ਪੈਦਾ ਹੁੰਦਾ ਹੈ, ਜੋ ਮਨ ਨੂੰ ਮਸਤ ਕਰ ਦੇਂਦਾ ਹੈ)। ਅਨਾਹਦ = ਬਿਨਾ ਵਜਾਏ, ਇੱਕ-ਰਸ। ਸੰਗੇ = ਨਾਲ ਹੀ, ਅੰਦਰ ਹੀ (ਦਿੱਸ ਪੈਂਦਾ ਹੈ)। ਸਾਰਿੰਗਪਾਨੀ = (ਸਾਰਿੰਗ = ਧਨਖ। ਪਾਨੀ = ਹੱਥ) ਜਿਸ ਦੇ ਹੱਥ ਵਿਚ ਧਨਖ ਹੈ, ਜੋ ਸਾਰੇ ਜਗਤ ਦਾ ਨਾਸ ਕਰਨ ਵਾਲਾ ਭੀ ਹੈ।

SikhNet (Spanish)La Melodía Celestial del Panch Shabd, los cinco Sonidos Primordiales, vibra y resuena, y así habito en el Señor del Mundo.

ਕਬੀਰ ਦਾਸ. ਤੇਰੀ ਆਰਤੀ ਕੀਨੀ; ਨਿਰੰਕਾਰ ਨਿਰਬਾਨੀ ॥੩॥੫॥

kabeer daas. teree aaratee keenee; nirankaar nirabaanee |3|5|

Sant Singh KhalsaKabeer, Your slave, performs this Aartee, this lamp-lit worship service for You, O Formless Lord of Nirvaanaa. ||3||5||
Manmohan SinghO Formless and Detached Lord, Thy slave Kabir, performs such a worship of Thine.
Manmohan Singh (Punjabi)ਹੇ ਸਰੂਪ-ਰਹਿਤ ਅਤੇ ਨਿਰਲੇਪ ਸੁਆਮੀ! ਤੇਰਾ ਗੋਲਾ ਕਬੀਰ ਤੇਰੀ ਐਹੋ ਜੇਹੀ ਉਪਾਸ਼ਨਾ ਕਰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਨਿਰਬਾਣ ਰੂਪ ਨਿਰੰਕਾਰ! ਮੈਂ ਦਾਸ ਨੇ ਇਸ ਪ੍ਰਕਾਰ ਕਰ ਕੇ ਤੇਰੀ ਆਰਤੀ ਕਰੀ ਹੈ॥੩॥੫॥☬ਮਨ ਕੌ ਬੰਧਨ ਔ ਮੁਕਤਿ ਕਾ ਕਾਰਣ ਨਿਰੂਪਣ ਕਰ ਕੇ ਸ੍ਵੈ ਅਨਭਵ ਉਚਾਰਨ ਕਰਤੇ ਹੈਂ:
Prof. Sahib Singhਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ ॥੩॥੫॥

* ਸ਼ਬਦ ਦਾ ਭਾਵ: ਮੂਰਤੀ-ਪੂਜਾ ਖੰਡਨ-ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਹੀ ਸਹੀ ਆਰਤੀ ਹੈ। ਗਿਆਨ ਦਾ ਤੇਲ ਵਰਤੋ, ਨਾਮ ਦੀ ਬੱਤੀ ਵਰਤੋ, ਸਰੀਰ ਦੇ ਅੰਦਰ ਆਤਮ-ਗਿਆਨ ਦਾ ਚਾਨਣ ਹੋ ਜਾਇਗਾ, ਪ੍ਰਭੂ ਅੰਗ-ਸੰਗ ਦਿੱਸੇਗਾ ਤੇ ਅੰਦਰ ਸਦਾ ਖਿੜਾਉ ਬਣਿਆ ਰਹੇਗਾ। * ਨੋਟ: ਕਬੀਰ ਜੀ ਦਾ ਆਪਣੇ ਨਾਮ ਦੇ ਨਾਲ ਲ਼ਫ਼ਜ਼ 'ਦਾਸ' ਵਰਤਣਾ ਜ਼ਾਹਰ ਕਰਦਾ ਹੈ ਕਿ ਉਹ ਮੁਸਲਮਾਨ ਨਹੀਂ ਸਨ। * ਨੋਟ: ਪਾਠਕ ਸੱਜਣਾਂ ਨੇ ਇਸ ਸ਼ਬਦ ਦੇ ਅਰਥ ਪੜ੍ਹ ਲਏ ਹਨ। ਇਸ ਵਿਚ ਸਰਬ-ਵਿਆਪਕ ਪਰਮਾਤਮਾ ਦੇ ਸਿਮਰਨ ਨੂੰ ਹੀ ਜੀਵਨ ਦਾ ਸਹੀ ਰਸਤਾ ਦੱਸਿਆ ਹੈ। ਪਰ ਇਸ ਸ਼ਬਦ ਬਾਰੇ ਭਗਤ-ਬਾਣੀ ਦਾ ਵਿਰੋਧੀ ਸੱਜਣ ਇਉਂ ਲਿਖਦਾ ਹੈ: "ਕਬੀਰ ਜੀ ਨੇ ਪ੍ਰਭਾਤੀ ਰਾਗ ਅੰਦਰ ਆਪਣੇ ਖ਼ਿਆਲਾਂ ਦੀ ਆਰਤੀ ਦਰਜ ਕੀਤੀ ਹੈ, ਜੋ ਗੁਰਮਤਿ ਵਾਲੀ ਆਰਤੀ ਦਾ ਵਿਰੋਧ ਕਰਦੀ ਹੈ।" ਇਸ ਤੋਂ ਅਗਾਂਹ ਸ਼ਬਦ ਦਾ ਉਤਾਰਾ ਦਿੱਤਾ ਗਿਆ ਹੈ। ਪਰ 'ਰਹਾਉ' ਦੀਆਂ ਤੁਕਾਂ ਦੇ ਲਫ਼ਜ਼ 'ਸਤਿਗੁਰ' ਦੇ ਨਾਲ ਹੀ ਬ੍ਰੈਕਟਾਂ ਵਿਚ ਲਫ਼ਜ਼ 'ਰਾਮਾਨੰਦ' ਭੀ ਦੇ ਦਿੱਤਾ ਹੈ। ਕਿਉਂ? ਜਾਣ ਬੁਝ ਕੇ ਭੁਲੇਖੇ ਪਾਣ ਦੀ ਖ਼ਾਤਰ। ਅਗਾਂਹ ਲਿਖਦੇ ਹਨ-'ਉਕਤ ਸ਼ਬਦ ਸੁਆਮੀ ਰਾਮਾਨੰਦ ਜੀ ਅੱਗੇ ਆਰਤੀ ਕਰਨ ਹਿਤ ਸੀ।'

SikhNet (Spanish)Kabir, Tu Esclavo, realiza este Arti, esta Lámpara encendida Te alaba en el Servicio que Te presta, oh Señor del Nirvana sin Forma. (3-5)

Open this shabad →

Shabad Bhagat Namdev Ji Raag Prabhaatee continues on Ang 1351

ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ॥

prabhaatee baanee bhagat naamadev jee kee |

Sant Singh KhalsaPrabhaatee, The Word Of Devotee Naam Dayv Jee:
Manmohan SinghParbhati The hymns of Sire Saint Name Dev.
Manmohan Singh (Punjabi)ਪ੍ਰਭਾਤੀ ਸ਼ਬਦ ਮਹਾਰਾਜ ਸੰਤ ਨਾਮ ਦੇਵ ਜੀ।
Prof. Sahib Singhਰਾਗ ਪ੍ਰਭਾਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Parbhati, El Estado de la Palabras del Devoto Nam Dev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਮਨ ਕੀ ਬਿਰਥਾ. ਮਨੁ ਹੀ ਜਾਨੈ; ਕੈ ਬੂਝਲ ਆਗੈ ਕਹੀਐ ॥

man kee birathaa. man hee jaanai; kai boojhal aagai kaheeai |

Sant Singh KhalsaThe mind alone knows the state of the mind; I tell it to the Knowing Lord.
Manmohan SinghThe state of the mind, the mind alone knows and narrate it I before the inner-knower.
Manmohan Singh (Punjabi)ਮਨ ਦੀ ਅਵਸਥਾਂ ਨੂੰ ਮੇਰਾ ਮਨੂਆ ਹੀ ਜਾਣਦਾ ਹੈ ਅਤੇ ਮੈਂ ਇਸ ਨੂੰ ਅੰਦਰਲੀਆਂ ਜਾਣਨਹਾਰ ਮੂਹਰੇ ਵਰਨਣ ਕਰਦਾ ਹਾਂ।
Fareedkot Teekaਇਸ ਮਨ ਕੀ (ਬਿਰਥਾ) ਦਸ਼ਾ ਮਨ ਹੀ ਜਾਨੇ ਹੈ, (ਕੈ) ਅਥਵਾ (ਬੂਝਲ) ਸਤਿਗੁਰੋਂ, ਵਾ ਹੇ ਪ੍ਰਮੇਸ੍ਵਰ! ਤੇਰੇ ਆਗੇ ਹੀ ਉਚਾਰਨ ਕਰੀਏ॥
Prof. Sahib Singhਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ।

ਪਦ ਅਰਥ ਬਿਰਥਾ = (Skt. व्यथा) ਪੀੜ, ਦੁੱਖ। ਕੈ = ਜਾਂ। ਬੂਝਲ ਆਗੈ = ਬੁੱਝਣਹਾਰ ਅੱਗੇ, ਅੰਤਰਜਾਮੀ ਪ੍ਰਭੂ ਅੱਗੇ।

SikhNet (Spanish)Mente, sólo la Mente lo conoce, le digo esto al Señor Conocedor, canto el Nombre del Señor,

ਅੰਤਰਜਾਮੀ ਰਾਮੁ ਰਵਾਂਈ; ਮੈ. ਡਰੁ ਕੈਸੇ ਚਹੀਐ ॥੧॥

antarajaamee raam ravaanee; mai. ddar kaise chaheeai |1|

Sant Singh KhalsaI chant the Name of the Lord, the Inner-knower, the Searcher of hearts - why should I be afraid? ||1||
Manmohan SinghI utter the name of God, the Searcher of Hearts, then, why should I be a afraid of any one?
Manmohan Singh (Punjabi)ਮੈਂ ਦਿਲਾਂ ਦੀਆਂ ਜਾਣਨਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਤੇ ਮੈਨੂੰ ਕਿਸੇ ਕੋਲੋਂ ਕਿਉਂ ਭੌ ਕਰਨਾ ਚਾਹੀਦਾ ਹੈ?
Fareedkot Teekaਹੇ ਅੰਤਰਯਾਮੀ! ਤੁਝ ਸੇਂ ਭੂਲੇ ਹੂਏ ਮਨ ਤੇ ਆਪ ਕਾ ਰਾਮ ਨਾਮ ਜਬ ਮੈਂ (ਰਵਾਈ) ਜਪਾਵਣਾ ਕਰਤਾ ਹੂੰ ਤਬ ਮੁਝ ਕੌ ਜਨਮ ਮਰਨ ਕਾ ਵਾ ਜਮੋਂ ਕਾ ਭੈ ਕੈਸੇ ਹੋਣਾ ਚਾਹੀਏ? ਅਰਥਾਤ ਭੈ ਨਹੀਂ ਹੋਤਾ ਹੈ॥੧॥
Prof. Sahib Singhਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ ॥੧॥

ਪਦ ਅਰਥ ਰਵਾਂਈ = ਮੈਂ ਸਿਮਰਦਾ ਹਾਂ। ਮੈ = ਮੈਨੂੰ। ਕੈਸੇ = ਕਿਉਂ? ਚਾਹੀਐ = ਲੋੜੀਏ, ਹੋਵੇ ॥੧॥

SikhNet (Spanish)el Conocedor Íntimo, el Buscador de corazones, ¿Por qué debería tener temor? (1)

ਬੇਧੀਅਲੇ ਗੋਪਾਲ ਗੋੁਸਾਈ ॥

bedheeale gopaal guosaaee |

Sant Singh KhalsaMy mind is pierced through by the love of the Lord of the World.
Manmohan SinghMy mind is pierced through by the love of Lord Master.
Manmohan Singh (Punjabi)ਮੇਰਾ ਹਿਰਦਾ ਸੁਆਮੀ ਮਾਲਕ ਨੇ ਆਪਣੇ ਪ੍ਰੇਮ ਨਾਲ ਵਿੰਨ੍ਹ ਲਿਆ ਹੈ।
Fareedkot Teekaਹੇ ਗੋਪਾਲ ਗੋਸਾਈਂ! ਅਬ ਮੇਰਾ ਮਨ ਤੇਰੇ ਸਾਥ (ਬੇਧੀਅਲੇ) ਮਿਲਾ ਹੈ॥
Prof. Sahib Singhਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ,

ਪਦ ਅਰਥ ਬੇਧੀਅਲੇ = ਵਿੰਨ੍ਹ ਲਿਆ ਹੈ। ਗਸਾਈ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਸਾਈ' ਹੈ, ਪੜ੍ਹਨਾ ਹੈ 'ਗੁਸਾਈ')।

SikhNet (Spanish)Mi mente ha sido atravesada por el Amor del Señor del mundo,

ਮੇਰਾ ਪ੍ਰਭੁ ਰਵਿਆ; ਸਰਬੇ ਠਾਈ ॥੧॥ ਰਹਾਉ ॥

meraa prabh raviaa; sarabe tthaaee |1| rahaau |

Sant Singh KhalsaMy God is All-pervading everywhere. ||1||Pause||
Manmohan SinghMy Lord is contained in all the places. Pause.
Manmohan Singh (Punjabi)ਮੈਡਾ ਮਾਲਕ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ। ਠਹਿਰਾਉ।
Fareedkot Teekaਸੋ ਹੇ ਮੇਰੇ ਪ੍ਰਭੂ! ਸਰਬ ਅਸਥਾਨੋਂ ਮੇਂ ਤੂੰ (ਰਵਿਆ) ਵਿਆਪਕ ਹੋਇ ਰਹਿਆ ਹੈਂ॥੧॥ ਰਹਾਉ ॥
Prof. Sahib Singhਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ ॥੧॥ ਰਹਾਉ ॥
SikhNet (Spanish)Él está prevaleciendo por todas partes. (1-Pausa)

ਮਾਨੈ ਹਾਟੁ. ਮਾਨੈ ਪਾਟੁ; ਮਾਨੈ ਹੈ ਪਾਸਾਰੀ ॥

maanai haatt. maanai paatt; maanai hai paasaaree |

Sant Singh KhalsaThe mind is the shop, the mind is the town, and the mind is the shopkeeper.
Manmohan SinghThe mind is the shop, the mind the township and mind the grocer.
Manmohan Singh (Punjabi)ਮਨ ਹੀ ਹੱਟੀ ਹੈ, ਮਨ ਹੀ ਨਗਰ ਅਤੇ ਮਨ ਹੀ ਪੰਸਾਰੀ।
Fareedkot Teekaਤਾਂ ਤੇ ਇਹੁ ਮਨ ਹੀ (ਹਾਟੁ) ਦੁਕਾਨ ਰੂਪ, ਭਾਵ ਧਨ ਆਦੀ ਪਦਾਰਥੋਂ ਕੋ ਇਕਤਰ ਕਰਨੇ ਵਾਲਾ ਕਿਰਪਨ ਹੋਇ ਰਹਿਆ ਹੈ; ਪੁਨਾ ਇਹੁ (ਮਾਨੈ) ਮਨ ਹੀ (ਪਾਟੁ) ਪਟਣ ਅਰਥਾਤ ਨਗਰ ਆਦੀ ਵਾ ਰੇਸ਼ਮ ਸੰਬੰਧ ਤੇ ਸਰਬ ਸਉਦਾ ਰੂਪ ਹੋ ਰਹਾ ਹੈ ਪੁਨਾ ਮਨ ਹੀ ਪਸਾਰੀ ਰੂਪ ਹੈ॥
Prof. Sahib Singh(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ,

ਪਦ ਅਰਥ ਮਾਨੈ = ਮਨ ਵਿਚ ਹੀ। ਪਾਟੁ = ਪਟਣ ਸ਼ਹਰ। ਪਾਸਾਰੀ = ਪਸਾਰੀ, ਹੱਟ ਚਲਾਣ ਵਾਲਾ।

SikhNet (Spanish)La mente es la tienda, la mente es el pueblo y la mente es el tendero,

ਮਾਨੈ ਬਾਸੈ. ਨਾਨਾ ਭੇਦੀ; ਭਰਮਤੁ ਹੈ ਸੰਸਾਰੀ ॥੨॥

maanai baasai. naanaa bhedee; bharamat hai sansaaree |2|

Sant Singh KhalsaThe mind abides in various forms, wandering all across the world. ||2||
Manmohan SinghThe mind abides in various forms and wanders through the world.
Manmohan Singh (Punjabi)ਮਨ ਅਨੇਕਾਂ ਹੀ ਸਰੂਪਾਂ ਅੰਦਰ ਵਸਦਾ ਅਤੇ ਜਗਤ ਅੰਦਰ ਭਟਕਦਾ ਹੈ।
Fareedkot Teekaਇਹੁ ਮਨ ਹੀ ਨਾਨਾ ਪ੍ਰਕਾਰ ਕੇ ਭੇਦੋਂ ਮੇਂ ਬਸਤਾ ਹੈ, ਤਿਸੀ ਤੇ ਸੰਸਾਰੀ, ਭਾਵ ਜਨਮ ਮਰਨ ਕਾ ਭਾਗੀ ਹੂਆ ਭ੍ਰਮ ਰਹਾ ਹੈ॥੨॥
Prof. Sahib Singhਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ। ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ ॥੨॥

ਪਦ ਅਰਥ ਨਾਨਾ ਭੇਦੀ = ਅਨੇਕਾਂ ਰੂਪ ਰੰਗ ਬਣਾਣ ਵਾਲਾ ਪਰਮਾਤਮਾ। ਸੰਸਾਰੀ = ਸੰਸਾਰ ਵਿਚ ਭਟਕਣ ਵਾਲਾ, ਸੰਸਾਰ ਨਾਲ ਮੋਹ ਪਾਣ ਵਾਲਾ ॥੨॥

SikhNet (Spanish)la mente habita en distintas formas, vagando por todo el mundo. (2)

ਗੁਰ ਕੈ ਸਬਦਿ. ਏਹੁ ਮਨੁ ਰਾਤਾ; ਦੁਬਿਧਾ ਸਹਜਿ ਸਮਾਣੀ ॥

gur kai sabad. ehu man raataa; dubidhaa sehaj samaanee |

Sant Singh KhalsaThis mind is imbued with the Word of the Guru's Shabad, and duality is easily overcome.
Manmohan SinghWhen the mind is imbued with the Guru's word, duality is easily effaced.
Manmohan Singh (Punjabi)ਜਦ ਗੁਰਾਂ ਦੀ ਬਾਣੀ ਨਾਲ ਇਹ ਮਨੂਆ ਰੰਗਿਆ ਜਾਂਦਾ ਹੈ, ਤਾਂ ਦਵੈਤਭਾਵ ਸੁਖੈਨ ਹੀ ਨਾਸ ਥੀ ਵੰਞਦਾ ਹੈ।
Fareedkot Teekaਜਬ ਗੁਰੋਂ ਕੇ ਸਬਦ ਬੀਚ ਇਹੁ ਮਨ ਰਾਤਾ ਤਬ ਇਸ ਕੀ (ਦੁਬਿਧਾ) ਦ੍ਵੈਤ ਭਾਵਨਾ (ਸਹਜ) ਸੁਭਾਵਕ ਹੀ (ਸਮਾਣੀ) ਲੈ ਹੋਇ ਗਈ ਹੈ॥
Prof. Sahib Singhਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ,

ਪਦ ਅਰਥ ਰਾਤਾ = ਰੰਗਿਆ ਹੋਇਆ। ਦੁਬਿਧਾ = ਦੁ-ਚਿੱਤਾ-ਪਨ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ।

SikhNet (Spanish)Esta mente está imbuida en la Palabra del Shabd del Guru, y la dualidad es conquistada con facilidad.

Open this shabad (12 lines, Angs 1350-1351) →

Ang 1350 of 1430